ਜਦੋਂ ਕੋਈ ਮਰ ਗਿਆ ਤਾਂ ਮੱਦਦ ਕਰਨ ਆ ਜਾਵਾਗੇ - sqivMdr kOr swqI (kYlgrI )-knyzf satwinder_7@hotmail.com
ਸਿਮੀਂ ਕਈ ਦਿਨਾਂ ਤੋਂ ਸੌਂ ਨਹੀਂ ਸਕੀ ਸੀ। ਕੰਮ ਤੋਂ ਥੱਕੀ ਹੋਈ ਘਰ
ਆਉਂਦੀ। ਤਾਂ ਉਸ ਦਾ ਪਤੀ ਸ਼ਰਾਬ ਨਾਲ ਰੱਜਿਆ ਬੈਠਾ ਹੁੰਦਾ ਸੀ। ਪਤੀ ਨੂੰ ਨਾਂ ਤਾਂ ਕੰਮ ਕਰਨ ਦਾ
ਸ਼ੌਕ ਸੀ। ਨਾਂ ਹੀ ਘਰ ਦਿਆਂ ਖ਼ਰਚਿਆਂ ਦਾ ਫ਼ਿਕਰ ਸੀ। ਜਿਹੜਾ ਥੋੜਾ ਬਹੁਤ ਕੰਮ ਕਰਦਾ ਸੀ। ਉਸ ਦੀ
ਸਰਾਬ ਪੀ ਜਾਂਦਾ ਸੀ। ਸਿਮੀਂ ਸੌਣ ਦੀ ਕੋਸ਼ਸ਼ ਕਰਦੀ ਤਾਂ ਉਸ ਦਾ ਪਤੀ ਸ਼ਰਾਬੀ ਹੋਣ ਕਰਕੇ ਉਸ ਨਾਲ
ਗੱਲਾਂ ਕਰਨੀਆਂ ਚਹੁੰਦਾ," ਸਿਮੀਂ ਤੂੰ ਜਾਂ ਤਾਂ ਕੰਮ ਉਤੇ ਹੁੰਦੀ ਹੈ। ਜਾਂ ਸੁੱਤੀ ਰਹਿੰਦੀ ਹੈ।
ਉਠ ਕੇ ਮੇਰੇ ਨਾਲ ਗੱਲਾਂ ਕਰ। " ਸਿਮੀਂ ਨੇ ਕਿਹਾ," ਮੈਨੂੰ ਇਸ ਵਕਤ ਗੱਲਾਂ ਨਹੀਂ ਨੀਂਦ ਆਉਂਦੀ
ਹੈ। ਤੁਹਾਡਾ ਤਾਂ ਹਰ ਰੋਜ਼ ਦਾ ਕੰਮ ਹੈ।" " ਤੂੰ ਸੁੱਤੀ ਰਹੀਂ। ਸਾਰੀ ਰਾਤ ਬਾਕੀ ਪਈ ਹੈ। ਨਾਲੇ
ਮੈਨੂੰ ਕੁੱਝ ਖਾਣ ਲਈ ਬਣਾ ਕੇ ਦੇ। " " ਸਾਰੀ ਰਾਤ ਕਿਥੇ ਪਈ ਹੈ। ਰਾਤ ਦੇ ਦੋ ਵੱਜ ਗਏ ਹਨ। ਚਾਰ
ਘੰਟੇ ਤਾਂ ਬੈਠੀ ਨੂੰ ਹੋ ਗਏ। ਹੁਣੇ ਤਾਂ ਪੀਜ਼ਾ ਮਗਾਇਆ ਹੈ। ਦੋ ਸਬਜ਼ੀਆਂ ਤੇ ਰੋਟੀਆਂ ਵੀ ਪਈਆਂ
ਹਨ। ਜੋ ਮਰਜ਼ੀ ਖਾਵੋ। ਚਾਰ ਘੰਟਿਆਂ ਵਿੱਚ ਤਾਂ ਕੁੱਝ ਖਾਦਾ ਨਹੀਂ ਹੈ। ਮੇਰੇ ਕੋਲੋ ਹੋਰ ਨਹੀਂ
ਉਡੀਕ ਕਰ ਹੁੰਦੀ । " ਉਸ ਦੇ ਪਤੀ ਨੇ ਫਿਰ ਕੰਮਰੇ ਦੀ ਬੱਤੀ ਲਗਾ ਦਿੱਤੀ," ਮੈ ਕਿਹਾ ਨਾਂ ਮੇਰੇ
ਕੋਲ ਬੈਠ ਕੇ, ਮੇਰੇ ਨਾਲ ਟੈਲੀਵੀਜ਼ਨ ਦੇਖ, ਸਾਰੀ ਦਿਹਾੜੀ ਦਾ ਮੈਂ ਕੰਧਾ ਦੇਖੀ ਜਾਂਦਾਂ ਹਾਂ।
ਜਦੋਂ ਮੈਨੂੰ ਨੀਂਦ ਆ ਗਈ ਉਦੋਂ ਸੌਂ ਜਾਵੀਂ। " ਸਿਮੀਂ ਨੇ ਕਿਹਾ," ਮੇਰੇ ਉਤੇ ਕਿਰਪਾ ਕਰੋ। ਘੜੀ
ਅਰਾਮ ਕਰ ਲੈਣ ਦੇਵੋ। ਜਦੋਂ ਨੀਂਦ ਆਉਂਦੀ ਹੈ। ਕਿਸੇ ਨੂੰ ਜਗਾਈਦਾ ਨਹੀਂ। ਮੇਰੀਆਂ ਅੱਖਾਂ ਵੀ ਖੁੱਲ
ਨਹੀਂ ਰਹੀਆਂ। " 

ਉਹ ਸਿਮੀਂ ਨੂੰ ਬਾਹਾਂ ਤੋਂ ਫੜ ਕੇ ਉਠਾਂਲਣ ਲੱਗ ਗਿਆ। ਸਿਮੀ ਨੂੰ
ਨੀਂਦ ਦਾ ਜ਼ੋਰ ਚੜ੍ਹਇਆ ਸੀ। ਉਹ ਲੁੱਟਕ ਰਹੀ ਸੀ। ਉਸ ਦਾ ਹੱਥ ਲੈਂਮਪ ਵਿੱਚ ਜਾ ਵੱਜਾ। ਇਸ ਨਾਲ
ਬਿਜਲੀ ਦਾ ਬੱਲਬ ਟੁੱਟ ਗਿਆ। ਸਿਮੀਂ ਨੇ ਝੱਟਕੇ ਨਾਲ ਆਪਣੀ ਬਾਂਹ ਛੁੱਡਾ ਲਈ। ਉਸ ਦੇ ਪਤੀ ਦਾ ਸਰੀਰ
ਦਾ ਸੁਲਤੁਲਨ ਵਿਗੜ ਗਿਆ। ਡਿੱਗਣ ਨਾਲ ਉਸ ਦਾ ਹੱਥ ਬਿਜਲੀ ਦਾ ਬੱਲਬ ਟੁੱਟੇ ਉਤੇ ਜਾ ਵੱਜਾ। ਜਿਸ
ਨਾਲ ਖੂਨ ਨਿੱਕਲਣ ਲੱਗ ਗਿਆ। ਗੁੱਸੇ ਵਿੱਚ ਆ ਕੇ, ਉਹ ਪਾਗਲ ਹੋ ਗਿਆ। ਉਹੀਂ ਲੈਂਮਪ ਉਸ ਨੇ ਸਿਮੀਂ
ਦੇ ਮਾਰਿਆ। ਸਿਰ ਵਿੱਚ ਲੈਂਮਪ ਵਜਦੇ ਹੀ ਉਸ ਦਾ ਸਿਰ ਖੂਨ ਨਾਲ ਭਰ ਗਿਆ। ਸਿਮੀਂ ਨੇ ਆਪੇ ਹੀ
ਐਂਬੂਲਿਨਸ ਨੂੰ ਫੋਨ ਕਰ ਦਿੱਤਾ। ਜਿਉਂ ਹੀ ਐਬੂਲਿਨਸ ਦੇ ਅਧਕਾਰੀ ਉਥੇ ਆਏ। ਉਨਾਂ ਨੇ ਪੁੱਛ ਦੱਸ
ਸ਼ੁਰੂ ਕਰ ਦਿੱਤੀ," ਸਿਰ ਵਿਚੋਂ ਖੂਨ ਕਿਵੇਂ ਨਿੱਲਣ ਲੱਗ ਗਿਆ। " ਸਿਮੀਂ ਨੇ ਕਿਹਾ," ਮੈਂ ਲੈਂਪ
ਉਪਰ ਡਿੱਗ ਗਈ। " " ਤੁਹਾਡੇ ਘਰ਼ ਦੀਆਂ ਬਾਕੀ ਚੀਜ਼ਾਂ ਵੀ ਖਿਲਰੀਆਂ ਪਈਆਂ ਹਨ। ਕੀ ਇਥੇ ਕਿਸੇ ਨੇ
ਲੜਾਈ ਕੀਤੀ ਹੈ? ਤੁਹਾਡੇ ਪਤੀ ਦੇ ਹੱਥ ਵਿਚੋਂ ਵੀ ਖੂਨ ਨਿਕਲਦਾ ਹੈ। " ਉਸ ਨੇ ਕਿਹਾ," ਮੈਂ ਲੈਂਮਪ
ਦੇ ਬੱਲਬ ਦੇ ਟੁੱਕੜੇ ਚੱਕ ਰਿਹਾ ਸੀ। ਤਾਂ ਥੋੜਾ ਖੂਨ ਨਿੱਕਲ ਆਇਆ।" ਕਰਮਚਾਰੀ ਨੇ ਕਿਹਾ," ਤੁਸੀ
ਦੋਂਨੇ ਹੀ ਜਖ਼ਮੀ ਹੋ। ਸੱਟ ਬਹੁਤੀ ਨਹੀਂ ਹੈ। ਸਿਮੀਂ ਨੂੰ ਹਸਪਤਾਲ ਲਿਜਾਣਾਂ ਪਵੇਗਾ। ਸੱਟ ਸਿਰ
ਉਤੇ ਹੈ। ਚੰਗੀ ਤਰਾਂ ਮੁਆਨਾਂ ਕਰਨਾਂ ਪਵੇਗਾ। " ਸਵੇਰ ਹੁੰਦੇ ਹੀ ਸਿਮੀਂ ਨੂੰ ਘਰ ਭੇਜ ਦਿੱਤਾ
ਗਿਆ, ਫਿਰ ਰਾਤ ਹੋਈ। ਉਹੀ ਡਰਾਮਾਂ ਫਿਰ ਉਸ ਦੇ ਪਤੀ ਨੇ ਸ਼ੁਰੂ ਕਰ ਦਿੱਤਾ। ਸਿਰ ਦਰਦ ਦਾ ਬਹਾਨਾਂ
ਕਰਕੇ ਉਹ ਆਪਣੇ ਕੰਮਰੇ ਦਾ ਲੌਕ ਲਗਾ ਕੇ ਸੌ ਗਈ। 

ਉਹ ਇਸ ਨਿੱਤ ਦੇ ਕਲੇਸ ਰੌਲੇ-ਰੱਪੇ ਤੋਂ ਅੱਕ ਥੱਕ ਗਈ ਸੀ। ਸਵੇਰੇ ਉਠ
ਕੇ ਉਸ ਨੇ ਸ਼ੋਸ਼ਲ ਸਰਵਸ ਤੇ ਪੁਲੀਸ ਸਟੇਸ਼ਨ ਫੋਨ ਕੀਤਾ। ਸਾਰਾ ਕੁੱਝ ਦੱਸਿਆ," ਮੇਰਾ ਪਤੀ ਸ਼ਰਾਬ
ਬਹੁਤ ਪੀਂਦਾ ਹੈ। ਰਾਤ ਨੂੰ ਸੌਣ ਨਹੀਂ ਦਿੰਦਾ। ਮਾਰਦਾ-ਕੁੱਟਦਾ ਹੈ। ਘਰ ਵਿੱਚ ਖਲੜ ਮੱਚਿਆ ਰਹਿੰਦਾ
ਹੈ। ਮੈਂ ਆਪਣੇ ਪਤੀ ਨੂੰ ਚਾਰਜ਼ ਨਹੀਂ ਕਰਾਉਣਾਂ ਚਹੁੰਦੀ। ਕੀ ਕੋਈ ਹੋਰ ਇਲਾਜ਼ ਹੈ?" ਪੁਲੀਸ
ਅਫ਼ਸਰ ਤੇ ਸ਼ੋਸ਼ਲ ਸਰਵਸ ਵਰਕਰ ਦਾ ਇਕੋਂ ਕਹਿੱਣਾਂ ਸੀ," ਹੋ ਸਕਦਾ ਹੈ। ਇਸ ਨੂੰ ਛੱਡ ਦੇ, ਆਪਣੀ
ਜਾਨ ਬਚਾ ਲੈ, ਇਸ ਨੂੰ ਪੁਲੀਸ ਸੱਦ ਕੇ ਚਾਰਜ਼ ਕਰਾ ਦੇ, ਪਰ ਇਸ ਬੰਦੇ ਨੂੰ ਠੀਕ ਕਰਨ ਦਾ ਸਾਡੇ ਕੋਲ
ਕੋਈ ਰਸਤਾ ਨਹੀਂ ਹੈ। ਇੱਕੋ ਰਸਤਾ ਹੈ। ਜੇ ਇਹ ਆਪੇ ਸ਼ਰਾਬ ਛੱਡ ਦੇਵੇ। ਸ਼ਰਾਬ ਛੱਡਣੀ ਹੋਵੇ 36
ਘੰਟੇ ਲੱਗਦੇ ਹਨ। ਹੋਰ ਨਾਂ ਪੀਤੀ ਜਾਵੇ, ਇਹ ਆਪੇ ਸਿਸਟਮ ਵਿਚੋਂ ਨਿੱਕਲ ਜਾਂਦੀ ਹੈ।" " ਮੈਂ ਤਾਂ
ਚਹੁੰਦੀ ਸੀ। ਤੁਸੀਂ ਕੋਈ ਇਸ ਨੂੰ ਕਲਾਸਾ ਦੇ ਦੇਵੋ। ਜਿਸ ਨਾਲ ਇਸ ਨੂੰ ਦੁਨੀਆਂ ਦੀ ਸੁਰਤ ਆ ਜਾਵੇ।
ਸੁਰਤ ਸੰਭਾਲਣ ਤੋਂ ਲੈ ਕੇ ਹੁਣ ਤੱਕ ਪੀ ਰਿਹਾ ਹੈ। ਸਿਰ ਦੇ ਸਾਰੇ ਵਾਲ ਚਿੱਟੇ ਹੋ ਗਏ। ਅਜੇ ਤੱਕ
ਨਸ਼ੇ ਖਾਈ-ਪੀ ਹੀ ਜਾਂਦਾ ਹੈ। ਨਹੀਂ ਤਾਂ ਸਾਡੇ ਵਿੱਚੋ ਕੋਈ ਮਰ ਜਾਵੇਗਾ। " ਪੁਲੀਸ ਅਫ਼ਸਰ ਤੇ
ਸ਼ੋਸ਼ਲ ਸਰਵਸ ਵਰਕਰ ਨੇ ਕਿਹਾ," ਕਲਾਸਾਂ ਤਾਂ ਤੁਹਾਨੂੰ ਦੋਂਨਾਂ ਨੂੰ ਦੇਣੀਆਂ ਪੈਣਗੀਆਂ। ਇੱਕ ਨੂੰ
ਸਰਾਬ ਛੱਡਣ ਦੀਆਂ, ਤੈਨੂੰ ਸ਼ਰਾਬੀ ਨਾਲ ਕਿਵੇਂ ਵਰਤਾਉ ਕਰਨਾਂ ਹੈ? ਇਸ ਤੋਂ ਵੱਧ ਅਸੀਂ ਤੁਹਾਡੇ ਲਈ
ਕੁੱਝ ਨਹੀਂ ਕਰ ਸਕਦੇ। ਅਗਰ ਤੁਹਾਡੇ ਵਿੱਚੋਂ ਇੱਕ ਮਰ ਗਿਆ। ਜਦੋਂ ਕੋਈ ਮਰ ਗਿਆ ਤਾਂ ਮੱਦਦ ਕਰਨ ਆ
ਜਾਵਾਗੇ। ਦੂਜੇ ਨੂੰ ਜੇਲ ਵਿੱਚ ਬੰਦ ਕਰਨ ਲਈ ਆ ਜਾਵਾਗੇ। "

ਸਿਮੀਂ ਬੜੀ ਲਲਚਾਰ ਹੋ ਗਈ ਸੀ। ਉਹ ਬੁੜਬੜਾਈ," ਜਦੋਂ ਕੋਈ ਮਰ ਗਿਆ
ਤਾਂ ਮੱਦਦ ਕਰਨ ਆ ਜਾਵੋਗੇ। ਕੀ ਇਹੀ ਕਨੂੰਨ ਇਨਸਾਨਾਂ ਦੀ ਰਾਖੀ ਕਰ ਰਿਹਾ ਹੈ? ਜਿਉਂਦੇ ਬੰਦੇ ਨੂੰ
ਬਚਾ ਨਹੀਂ ਸਕਦੇ। ਇੱਕ ਨਸ਼ਿਆਂ ਨਾਲ ਮਰ ਰਿਹਾ ਹੈ। ਦੂਜਾਂ ਉਸ ਵੱਲੋਂ ਨਿੱਤ ਕੋ-ਕੋ ਕੇ ਸੰਨਤਾਪ
ਸਹਿੰਦਾ ਮਰ ਰਿਹਾ ਹੈ। ਕਨੂੰਨ ਬੰਦੇ ਦੇ ਮਰਨ ਦੀ ਉਡੀਕ ਕਰ ਰਿਹਾ ਹੈ। ਤਾਂ ਕੇ ਇੰਨਾਂ ਦਾ ਬਿਜ਼ਨਸ
ਅੱਗੇ ਹੋਰ ਵਧੇ ਫੁੱਲੇ।"। 
 

Comments

Popular Posts