ਅਸੀਂ ਜਿਥੇ ਰਹਿੰਦੇ ਹਾਂ ਉਹੀ ਆਪਣਾ ਦੇਸ਼ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ)

  • PDF


ਜਿਸ ਦੇਸ਼ ਦਾ ਖਾਈਏ। ਉਸੇ ਦੇ ਗੁਣ ਗਾਈਏ। ਜਿਹਦਾ ਖਾਈਏ। ਉਸੇ ਦਾ ਜਸ ਗਾਈਏ। ਪੰਜਾਬ ਵਿੱਚ ਜਦੋਂ ਸਮਾਂ ਲੱਗੇ ਗੇੜਾ ਲਾਈਏ। ਬਦੇਸ਼æਾ ਨੂੰ ਵੀ ਆਪਣਾਂ ਬਣਾਈਏ। ਦਬ ਕੇ ਡਾਲਰ ਕਮਾਈਏ। ਮੇਹਨਤ ਕਰਕੇ ਰੋਟੀ
ਖਾਈਏ। ਰੱਬ ਤੋਂ ਮੂੰਹੋਂ ਮੰਗੀਆਂ ਮੁਰਾਦਾ ਪਾਈਏ। ਹਰ ਦਿਨ ਨੂੰ ਹੱਸ ਕੇ ਬਤਾਈਏ। ਖੁਸ਼ੀਆਂ ਨੂੰ ਜਿੰਦਗੀ ਵਿੱਚ ਲੈ ਆਈਏ। ਆਜੋਂ ਹਰ ਦਿਨ ਰਲ-ਮਿਲ ਕੇ ਮਨਾਈਏ। ਜੁਲਾਈ ਪਹਿਲੀ ਨੂੰ ਕਨੇਡਾ ਦਾ ਦਿਨ ਮਨਾ ਰਹੇ ਹਾਂ। ਇਸ ਦਿਨ ਜੁਲਾਈ 1, 1867 ਨੂੰ ਕਨੇਡਾ ਦੀ ਧਰਤੀ ਨੂੰ ਲੱਭਿਆ ਗਿਆ ਸੀ। 144 ਸਾਲ ਹੋ ਗਏ ਲੋਕਾਂ ਨੂੰ ਕਨੇਡਾ ਵਿੱਚ ਰਹਿੰਦੇ ਹੋਏ। ਇਸ ਧਰਤੀ ਉਤੇ ਇਥੋ ਦੇ ਵਸਨੀਕ ਰਹਿੰਦੇ ਸਨ। ਇਹ ਲੋਕ ਬਰਫ਼ ਦੇ ਘਰਾਂ ਵਿੱਚ ਹੀ ਰਹਿੰਦੇ ਸਨ। ਅੱਜ ਵੀ ਬਹੁਤੇ ਇੰਨਾਂ ਵਿਚੋਂ ਉਵੇ ਹੀ ਬੇਘਰ ਹੋ ਕੇ ਸ਼ੜਕਾਂ ਉਤੇ ਹੀ ਦਿਨ ਕੱਟਦੇ ਹਨ। ਦਾਰੂ ਨਾਲ ਰੱਜੇ ਰਹਿੰਦੇ ਹਨ। ਗੌਰਮਿੰਟ ਤੋ ਭੱਤਾ ਲੈਂਦੇ ਹਨ। ਗਿਣਤੀ ਦੇ ਲੋਕ ਹੀ ਇੰਨਾਂ ਵਿਚੋਂ ਕੰਮ ਕਰਦੇ ਹਨ। ਇੰਨਾਂ ਦੀ ਅਲਗ ਹੀ ਪਹਿਚਾਣ ਹੈ। ਇੰਡਨ-ਨੇਟਵਜ਼ ਦੇ ਨਾਂਮ ਨਾਲ ਜਾਣੇ ਜਾਂਦੇ ਹਨ। ਚਮੜੀ ਮੋਟੀ, ਕੱਦ ਲੰਬੇ, ਚੌੜੇ ਹਨ। ਅਕਤੂਬਰ 27, 1982 ਨੂੰ ਕਨੇਡਾ ਪਰਲੀਮਿੰਟ ਵੱਲੋ ਕਨੇਡਾ ਡੇ ਉਤੇ ਛੁੱਟੀ ਦਾ ਦਿਨ ਐਲਾਨ ਕੀਤਾ ਗਿਆ। ਇਸ ਦਿਨ ਬਹੁਤ ਕੰਮਾਂ ਉਤੇ ਛੁੱਟੀ ਹੁੰਦੀ ਹੈ। ਜਿਹੜੇ ਕੰਮ ਕਰਨਾਂ ਚਾਹੁੰਦੇ ਹਨ। ਉਨਾਂ ਨੂੰ ਢਾਈ ਗੁਣਾ ਤਨਖ਼ਾਹ ਮਿਲਦੀ ਹੈ। ਹਫਤੇ ਦੋ ਹਫ਼ਤੇ ਬਾਅਦ ਤਨਖ਼ਾਹ ਮਿਲ ਜਾਂਦੀ ਹੈ। ਬਾਕੀ ਗੌਰਮਿੰਟ ਦੀਆਂ ਛੁੱਟੀਆਂ ਵੀ ਇਸੇ ਤਰਾਂ ਹੀ ਹਨ। ਭਾਰਤ ਨਾਲੋ ਕਈ ਗੁਣਾਂ ਅਸੀਂ ਬਾਹਰਲੇ ਦੇਸ਼ਾਂ ਵਿੱਚ ਖੁਸ਼ ਹਾਂ। ਭਾਰਤ ਵਿੱਚ ਤਾਂ ਤਨਖ਼ਾਹ ਹੀ ਪੂਰੀ ਨਹੀਂ ਦਿੱਤੀ ਜਾਂਦੀ।
ਮਜ਼ਦੂਰੀ ਰੱਖ ਲਈ ਜਾਂਦੀ ਹੈ। ਜੋ ਮਜ਼ਦੂਰੀ ਬਣਦੀ ਹੈ। ਉਸ ਦਾ ਕੁੱਝ ਹਿੱਸਾ ਹੀ ਦਿੱਤਾ ਜਾਂਦਾ ਹੈ। ਬਾਕੀ ਮਾਲਕ ਖਾ ਜਾਂਦਾ ਹੈ। ਬਹੁਤੇ ਮਜ਼ਦੂਰ ਰੋਟੀ ਉਤੇ ਹੀ ਕੰਮ ਕਰਦੇ ਹਨ। ਰੋਟੀ ਦੇ ਸਮੇਂ, ਰੋਟੀ ਨਾਂ ਮਿਲਣ ਤੇ ਉਹ ਬਗੈਰ ਰੋਟੀ ਖਾਦੇ ਸੌਂ ਜਾਂਦੇ ਹਨ। ਸਵੇਰ ਨੂੰ ਫਿਰ ਮਜ਼ਦੂਰੀ ਕਰਨ ਚਲੇ ਜਾਂਦੇ ਹਨ। ਡੀਗਰੀ ਪਾਸ ਬੰਦੇ ਨੂੰ ਰਿਸ਼ਵਤ ਬਗੈਰ ਕੰਮ ਨਹੀਂ ਲੱਭਦਾ। ਤਕੜਾਂ ਮਾੜੇ ਬੰਦੇ ਨੂੰ ਨਿਗਲ ਰਿਹਾ ਹੈ। ਉਸ ਦਾ ਖੂਨ ਚੂਸ ਰਿਹਾ ਹੈ। ਅਸੀਂ ਜਿਥੇ ਰਹਿੰਦੇ ਹਾਂ ਉਹੀ ਆਪਣਾ ਦੇਸ਼ ਹੈ। ਉਸ ਦੇ ਹਰ ਦਿਨ ਆਪਣੇ ਹਨ। ਸਾਨੂੰ ਹਰ ਦਿਨ ਦੀ ਕਦਰ ਕਰਨੀ ਚਾਹੀਦੀ ਹੈ। ਹਰ ਦਿਨ ਬਹੁਤ ਕੀਮਤੀ ਹੈ। ਮੰਨੋ ਨਾਂ ਮੰਨੋ, ਹੁਣ ਅਸੀਂ ਬਦੇਸ਼ ਯੋਗੇ ਰਹਿ ਗਏ। ਬਦੇਸ਼ ਨੂੰ ਛੱਡ ਕੇ ਨਹੀਂ ਜਾ ਸਕਦੇ। ਕਈ ਕਹਿੰਦੇ ਹਨ," ਅਸੀਂ ਤਾਂ ਨਹੀਂ ਐਸੇ ਵਾਧੂ ਦੇ ਦਿਨ ਮਨਾਉਂਦੇ। ਇਹ ਤਾਂ ਗੋਰਿਆ ਦੇ ਪਖੰਡ ਹਨ। ਹਰ ਬੰਦੇ ਨੂੰ ਆਪਣੇ ਦੇਸ਼ ਨਾਲ ਪਿਆਰ ਹੁੰਦਾ ਹੈ। ਸਾਡਾ ਵੀ ਦੇਸ਼ ਇਹੀ ਹੈ। ਜਿਥੇ ਅਸੀਂ ਰਹਿੰਦੇ ਹਾਂ। ਜਿਸ ਦਾ ਖਾਂਦੇ ਹਾਂ। ਜਿਹੜੀ ਧਰਤੀ ਸਾਡਾਂ ਬੋਝ ਸਹਿੰਦੀ ਹੈ। ਸਾਨੂੰ ਖਾਣ ਨੂੰ ਅੰਨ-ਪਾਣੀ ਦਿੰਦੀ ਹੈ। ਉਹੀ ਸਾਡੀ ਮਾਂ ਹੈ। ਮਾਂ ਵਰਗੀਆਂ ਹੋਰ ਬਹੁਤ ਹੁੰਦੀਆਂ ਹਨ। ਉਸੇ ਮਾਂ ਦੀ ਬੁੱਕਲ ਵਿੱਚ ਬੈਠੀਦਾ ਹੈ। ਜੋ ਰੋਟੀ ਦੀ ਬੁਰਕੀ ਦਿੰਦੀ ਹੈ। "ਅਸੀਂ ਆਪਣੇ ਦੇਸ਼ ਵਿੱਚ ਬਹੁਤ ਸੁਖੀ ਸੀ। ਪੰਜਾਬ ਵਿੱਚ ਬੜੀ ਜ਼ਮੀਨ ਹੈ। ਬਾਹਰਲੇ ਦੇਸ਼ਾਂ ਵਿੱਚ ਕੀ ਹੈ? " ਕਹਿੱਣ ਨਾਲ ਕੀ ਹੁੰਦਾ ਹੈ? ਜੇ ਪੰਜਾਬ ਵਿੱਚ ਰੱਜ ਕੇ ਰੋਟੀ ਖਾਦੇ ਸੀ ਵੱਡੀਆਂ ਜ਼ਮੀਨਾਂ ਵਾਲੇ ਸੀ। ਤਾਂ ਬਾਹਰਲੇ ਦੇਸ਼ਾਂ ਦੀ ਜ਼ਮੀਨ ਉਤੇ ਬੋਝ ਕਾਹਨੂੰ ਬਣਨਾ ਸੀ। ਫੱੜਾ ਮਾਰਨ ਨਾਲ ਕੀ ਹੁੰਦਾ ਹੈ? ਸਭ ਜਾਣਦੇ ਹਨ। ਅਸੀਂਂ ਰੋਟੀ-ਰੋਜ਼ੀ ਦੀ ਭਾਲ ਵਿੱਚ ਦੇਸ਼ ਤੋਂ ਬਾਹਰ ਆਏਂ ਹਾਂ। ਇੰਡੀਆਂ ਵਿੱਚ ਭਾਵੇਂ ਉਹੀ ਸਹੂਲਤਾਂ ਦੀ ਕੋਸ਼ਸ ਕੀਤੀ ਗਈ ਹੈ। ਪਰ ਰੱਬਾ ਤੋਬਾ ਕਰਦੇ ਹਾਂ। ਸਭ ਕੁੱਝ ਹੱਥੋਂ ਨਿਕਲਦਾ ਜਾਂਦਾ ਹੈ। ਪੰਜਾਬ ਅਸੀਂ ਛੁੱਟੀਆਂ ਕੱਟਣ ਜਾ ਸਕਦੇ ਹਾ। ਉਥੋਂ ਦੀ ਗਰਮੀ, ਸਰਦੀ, ਰਿਸ਼ਵਤਖੋਰੀ, ਧੋਖਾ, ਬੇਈਮਾਨੀ, ਬਿਜਲੀ ਨਾਂ ਆਉਣ ਦੀ ਤਕਲੀਫ਼ ਜ਼ਰਨੀ ਬਹੁਤ ਔਖੀ ਹੈ। ਗਰਮੀ, ਸਰਦੀ ਕਨੇਡਾ ਅਮਰੀਕਾ ਵਰਗੇ ਬਦੇਸ਼ਾਂ ਵਿੱਚ ਵੀ ਪੈਦੀ ਹੈ। ਇਥੇ ਸਹੂਲਤਾਂ ਤੋਂ ਫ਼ੈਇਦਾ ਲਿਆ ਜਾਂਦਾ ਹੈ। ਨਾਂ ਕੇ ਜਾਨ ਨੂੰ ਸੁਕਣੇ ਪਾਇਆ ਜਾਂਦਾ ਹੈ। ਮੇਹਨਤ ਕਰਨ ਵਾਲੇ ਬੰਦੇ ਨੂੰ ਕਾਸੇ ਦਾ ਘਾਟਾ ਨਹੀਂ ਹੈ। ਮੇਹਨਤ ਕਰਨ ਵਾਲੇ ਨੂੰ ਭਾਰਤ ਵਿੱਚ ਵੀ ਘਾਟਾ ਨਹੀ ਹੈ। ਪਰ ਉਥੇ ਆਮ ਬੰਦੇ ਦਾ ਰਿਸ਼ਵਤਖੋਰੀ, ਧੋਖਾ, ਬੇਈਮਾਨੀ ਨੇ ਦਮ ਘੁੱਟ ਕੇ ਰੱਖ ਦਿੱਤਾ ਹੈ। ਅਸੀਂ ਵੀਰੇ ਦਾ ਵਿਆਹ ਅਪਰੈਲ ਦੇ ਪਹਿਲੇ ਹਫ਼ਤੇ ਕੀਤਾ ਸੀ। ਭਰਜਾਈ ਦਾ ਪਾਸਪੋਰਟ ਬਣਾਉਣ ਲਈ ਉਸ ਦਾ ਜਨਮ ਦਾ ਸਰਟੀਫਕੇਟ ਲੁਧਿਆਣੇ ਦੇ ਦਫ਼ਤਰ ਤੋਂ ਲੈਣਾ ਸੀ। ਕਰਮਚਾਰੀ ਨੂੰ 10,000 ਰੁਪਾਏ ਵੀ ਦਿੱਤੇ ਹਨ। ਜਦੋਂ ਵੀ ਉਸ ਦੇ ਦਫ਼ਤਰ ਵਿੱਚ ਜਾਂਦੇ ਹਨ। ਉਹ ਉਥੇ ਹੁੰਦਾ ਹੀ ਨਹੀਂ ਹੈ। ਜੁਲਾਈ ਦਾ ਮਹੀਨਾ ਚੜ੍ਹ ਗਿਆ ਹੈ। ਜਿਹੜੇ ਦੇਸ਼ ਦੇ ਕਰਮਚਾਰੀ ਕੰਮ ਉਤੇ ਹੀ ਨਹੀਂ ਪਹੁੰਚਦੇ। ਉਸ ਨੇ ਕਿਹੜੀ ਤਰੱਕੀ ਕਰਨੀ ਹੈ। ਹੁਣ ਤਾਂ ਜ਼ਮੀਨੇ ਵਾਲੇ ਵੀ ਖੇਤ ਨਹੀਂ ਜਾਂਦੇ। ਜਦੋ ਤੱਕ ਅਸੀ ਕਿਸੇ ਦੇਸ਼, ਧਰਤੀ ਚੀਜ਼ ਨੂੰ ਆਪਣਾਂ ਨਹੀ ਸਮਝਦੇ। ਉਸ ਨੂੰ ਪਿਆਰ ਨਹੀਂ ਕਰ ਸਕਦੇ। ਜੇ ਪਿਆਰ ਨਹੀਂ ਕਰਦੇ, ਉਸ ਨੂੰ ਅਸੀਂ ਸੰਭਾਲ ਨਹੀਂ ਸਕਦੇ। ਫਿਰ ਇਕ ਦਿਨ ਜਰੂਰ ਉਹ ਹੱਥੋਂ ਨਿੱਕਲ ਸਕਦੀ ਹੈ। ਜੇ ਆਪਣਾਂ ਕੁੱਝ ਵੀ ਬਣਉਣ ਦਾ ਸੁਪਨਾ ਦੇਖਾਗੇ, ਤਾਂਹੀ ਤਾਂ ਆਪਣਾਂ ਹੋ ਸਕਦਾ ਹੈ।

Comments

Popular Posts