ਭੁੱਖ ਪਿਆਸੇ ਰਹਿਣ ਨਾਲ ਕਈ ਹੋਸ਼ ਗਵਾ ਬੈਠੇ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਭੁੱਖੇ-ਪਿਆਸ
ਕੱਟਣੀ ਬਹੁਤ ਔਖੀ ਹੈ। ਤਕਰੀਬਨ ਸਭ ਨੇ ਆਪ ਕਦੇ ਨਾਂ ਕਦੇ ਆਪਣੇ ਉਤੇ ਹੰਢਾਂ ਕੇ ਦੇਖਿਆ ਹੋਣਾਂ ਹੈ। ਲੋਕੀ ਗੱਲਾਂ ਬਹੁਤ ਕਰਦੇ ਹਨ। ਇੰਨੇ ਦਿਨ ਮਰਨ ਵਰਤ ਰੱਖਿਆ ਜਾਂ ਰੱਖ ਸਕਦੇ ਹਾਂ। ਸਭ ਗੱਪਾ ਹਨ। ਭੁੱਖ ਸਰੀਰ ਨੂੰ ਖਾਣ ਲੱਗ ਜਾਂਦੀ ਹੈ। ਜਦੋਂ ਅੰਦਰ ਨੂੰ ਭੁੱਖ ਵੱਡਦੀ ਹੈ। ਭਾਦੀ ਬਣ ਜਾਂਦੀ ਹੈ। ਔਰਤਾਂ ਤੇ ਕਈ ਮਰਦ ਵੀ ਕਰਵੇ ਭੁੱਗੇ ਦੇ ਵਰਤ ਰੱਖਦੇ ਹਨ। 8, 10 ਘੰਟੇ ਦੀ ਗੱਲ ਹੁੰਦੀ ਹੈ। ਵਰਤ ਖੋਲਣ ਲਈ ਪੱਕਵਾਨਾਂ ਦਾ ਢੇਰ ਲੱਗਿਆ  ਹੁੰਦਾ ਹੈ। ਇਕ ਦਿਹਾੜੀ ਭੁੱਖੇ ਰਹਿਣ ਨਾਲ ਭੁੱਖ ਮਿਟਾਉਣ ਲਈ, ਆਮ ਖ਼ਰਾਕ ਨਾਲੋਂ ਜ਼ਿਆਦਾ ਭੋਜ਼ਨ ਖਾਦਾ ਜਾਂਦਾ ਹੈ। ਬੰਦਾ ਟੁੱਟ ਕੇ ਖਾਣ-ਪੀਣ ਨੂੰ ਪੈ ਜਾਂਦਾ ਹੈ। ਭੁੱਖੇ-ਪਿਆਸੇ ਰਹਿਣ ਨਾਲ ਕਈ ਹੋਸ਼ ਗਵਾ ਬੈਠੇ ਹਨ। ਬੰਦਾ ਘਰ ਵਿੱਚ ਮਰਿਆ ਪਿਆ ਹੋਵੇ, ਘਰ ਵਾਲੇ, ਉਸ ਨੂੰ ਪਿਆਰ ਕਰਨ ਵਾਲੇ ਵੀ ਇੱਕ ਡੰਗ ਭੋਜਨ ਨਹੀਂ ਖਾਣੋਂ ਛੱਡਦੇ। ਕੁੱਝ ਘੰਟੇ ਵਰਤ ਰੱਖਣ ਨਾਲ ਪੇਟ ਦੀ ਸਫ਼ਾਈ ਤਾ ਹੋ ਸਕਦੀ ਹੈ। ਭੋਜਨ ਨਾਂ ਖਾਣ ਕਰਕੇ ਪਾਚਨ ਨਾਲੀ ਭਰਦੀ ਨਹੀਂ ਹੈ। ਪਹਿਲਾਂ ਦੇ ਖਾਦੇ ਭੋਜਨ ਨੂੰ ਬਾਹਰ ਨਿਕਲਣ ਦਾ ਧੱਕਾ ਨਹੀਂ ਲੱਗਦਾ। ਗੰਦ ਸਰੀਰ ਵਿਚੋਂ ਬਾਹਰ ਨਹੀਂ ਨਿੱਕਲਦਾ। ਸੋ ਬੰਦੇ ਕੋਲੋਂ ਗੰਦਾ ਮੁਸ਼ਕ ਆਉਣ ਲੱਗ ਜਾਂਦਾ ਹੈ। ਪਰ ਪੇਟ ਦੇ ਕੀੜੇ ਹੋਰ ਵੀ ਸਰੀਰ ਉਤੇ ਹੀ ਕਾਬਜ਼ ਹੋ ਕੇ ਅੰਦਰ ਨੂੰ ਖਾਣ ਲੱਗ ਜਾਂਦੇ ਹਨ। ਸਰੀਰ ਦੇ ਅੰਦਰ ਹੀ ਮਾਸ ਨੂੰ ਮਾਸ ਖਾ ਰਿਹਾ ਹੈ। ਹੱਥਾਂ, ਸਰੀਰ ਦੇ ਅੰਦਰ ਬਾਹਰ ਤੇ ਮੂੰਹ ਦੇ ਅੰਦਰ ਹੀ ਐਸੇ ਕੀੜੇ ਹਨ। ਜੇ ਧਰਮੀਆਂ ਨੂੰ ਪਤਾ ਲੱਗ ਜਾਏ। ਸ਼ਇਦ ਹੱਥਾਂ, ਸਰੀਰ ਦੀ ਬਾਹਰ ਤੇ ਮੂੰਹ ਦੀ ਵਰਤੋਂ ਹੀ ਛੱਡ ਦੇਣਗੇ। ਜਿੰਨੀ ਦੇਰ ਹੱਥ, ਸਰੀਰ ਦੇ ਨਾਲ ਮੂੰਹ ਸਰੀਰ ਨਾਲ ਲੱਗਾ ਹੈ। ਇਸ ਨੇ ਤਾਂ ਖਾਂਣ ਨੂੰ ਮੰਗਣਾਂ ਹੀ ਹੈ। ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ। ਰੋਟੀ-ਪਾਣੀ ਬਗੈਰ ਸਰ ਸਕਦਾ ਹੁੰਦਾ। ਲੋਕ ਮੇਹਨਤ ਮਜ਼ਦੂਰੀ ਨਾਂ ਕਰਦੇ। ਦੇਸ਼ਾਂ-ਪ੍ਰਦੇਸ਼ਾਂ ਵਿੱਚ ਰੋਜ਼ੀ-ਰੋਟੀ ਦੀ ਭਾਲ ਵਿੱਚ ਨਾਂ ਜਾਂਦੇ। ਕਈ ਘਰਾਂ ਵਿੱਚ ਵੀ ਰਿਵਾਜ਼ ਹੈ। ਇੱਕ ਦੂਜੇ ਨਾਲ ਰੁਸ ਕੇ ਰੋਟੀ-ਪਾਣੀ ਨਾਂ ਖਾਣ ਦਾ ਡਰਾਮਾ ਕਰਦੇ ਹਨ। ਇਧਰ ਉਧਰ ਮੌਕਾ ਦੇਖ ਕੇ, ਜੋ ਵੀ ਹੱਥ ਲੱਗਦਾ ਹੈ ਖਾ ਜਾਂਦੇ ਹਨ। ਕਈ ਧਰਮੀ ਆਪਣੇ ਬੱਚਿਆਂ ਨੂੰ ਮੀਟ ਆਂਡਾਂ ਨਹੀਂ ਖਾਣ ਦਿੰਦੇ। ਘਰੋਂ ਬਾਹਰ ਜਾ ਕੇ ਕਈ ਮਰਦ, ਔਰਤਾਂ ਤੇ ਬੱਚੇ ਇੱਕ ਦੂਜੇ ਦੀ ਅੱਖ ਤੋਂ ਬੱਚ ਕੇ ਸਭ ਕੁੱਝ ਖਾ ਜਾਂਦੇ ਹਨ। ਬਹੁਤੇ ਗਿਆਨੀਆਂ ਨੂੰ ਇਹ ਨਹੀਂ ਪਤਾ, ਹਰ ਬਨਸਪਤੀ ਵਿਚ ਜਾਨ ਹੈ ਫ਼ਲ, ਫੁੱਲ, ਸਬ਼ਜੀਆਂ ਸਭ ਤੋਂ ਵੱਧ ਇਹੀ ਗਿਆਨੀ ਵਰਤੋਂ ਵਿੱਚ ਲਿਉਂਦੇ ਹਨ। ਇੰਨਾਂ ਨੂੰ ਵੀ ਮੂਲ ਨਾਲੋਂ ਤੋੜਿਆ ਜਾਂਦਾਂ ਹੈ। ਕੋਈ ਦੁਨੀਆਂ ਉਤੇ ਐਸਾ ਨਹੀਂ ਹੈ। ਖਾਣ ਤੋਂ ਬਗੈਰ ਹੀ ਪ੍ਰਕਿਰਤੀ ਨੂੰ ਦੇਖ-ਦੇਖ ਕੇ ਜਿਉਂਦਾ ਹੋਵੇ। ਸਮੁੰਦਰ ਦੇ ਜੀਵ ਇਕ ਦੂਜੇ ਨੂੰ ਖਾਈ ਜਾਂਦੇ ਹਨ। ਧਰਤੀ ਦੇ ਜੀਵ ਤਾਂ ਧਰਤੀ ਤੇ ਸਮੁੰਦਰ ਦੇ ਜੀਵ ਸਭ ਸਮੇਟੀ ਜਾਂਦੇ ਹਨ। ਕੱਲ ਹੀ ਮੇਰੀ ਇਕ ਧਰਮਿਕ ਔਰਤ ਨਾਲ ਗੱਲ ਹੋਈ। ਉਸ ਨੇ ਮੈਨੂੰ ਆਪਣਾਂ ਗਿਆਨ ਦੱਸਿਆ," ਮੈਂ ਉਹ ਮੀਟ ਬਿਲਕੁਲ ਨਹੀਂ ਖਾ ਸਕਦੀ। ਜਿਸ ਵਿੱਚਂ ਖੂਨ ਸਿਮਦਾ ਹੋਵੇ। ਬਗੈਰ ਖੂਨ ਵਾਲਾ ਮੀਟ ਖਾਂਦੀ ਹਾਂ। " ਹੁਣ ਤੁਸੀਂ ਆਪ ਹੀ ਸੋਚ ਲਵੋ, ਬਗੈਰ ਖੂਨ ਤੋਂ ਕਿਹੜਾ ਮੀਟ ਹੁੰਦਾ ਹੈ? ਸਭ ਦੇ ਭੋਜ਼ਨ ਨੂੰ ਆਪੋ-ਆਪਣੇ ਨਜ਼ਰ ਨਾਲ ਦੇਖਣ ਦੇ ਢੰਗ ਹਨ। 


ਇੱਕ ਔਰਤ ਤੇ ਉਸ ਦਾ ਪਤੀ ਨੈਸ਼ਨਲ ਟੈਲੀਵੀਜ਼ਨ ਉਤੇ ਦੱਸ ਰਹੇ ਸੀ
," ਕਾਰ ਖੱਡੇ ਵਿੱਚ ਡਿੱਗ ਪਈ ਤਾਂ ਤਿੰਨ ਦਿਨ ਉਨਾਂ ਨੂੰ ਕਿਸੇ ਦੀ ਮਦਦ ਨਾਂ ਮਿਲੀ। ਕਾਰ ਵਿੱਚ ਖਾਣ ਲਈ ਕੁੱਝ ਵੀ ਨਹੀਂ ਸੀ। ਕਾਰਾਂ ਦੇ ਸ਼ੀਸ਼ੇ ਧੋਣ ਵਾਲਾ ਕੈਮੀਕਲ ਪੀ ਕੇ ਗੁਜ਼ਰਾ ਕੀਤਾ। ਕੁੱਝ ਹੋਰ ਜੜੀਆਂ, ਬੂਟੀਆਂ, ਪੱਤੇ ਖਾਂ ਕੇ ਤਿੰਨ ਦਿਨ ਕੱਢੇ।" ਉਸ ਨੇ ਕਿਹਾ," ਰੱਬ ਨੇ ਸਾਨੂੰ ਬਚਾ ਲਿਆ। ਜਦੋਂ ਪੁਲੀਸ ਦਾ ਹੈਲੀਕਪਟਰ ਉਧਰ ਗਸ਼ਤ ਕਰਨ ਆ ਗਿਆ। ਸਾਡੇ ਕੋਲੋ ਤੁਰਿਆ ਨਹੀਂ ਸੀ ਜਾ ਰਿਹਾ। " ਹੋਰ ਤਾਂ ਹੋਰ ਅਗਰ ਸਾਨੂੰ ਸਾਡਾ ਹੀ ਮਨ ਪਸੰਦ ਭੋਜਨ ਨਾਂ ਮਿਲੇ। ਅਸੀਂ ਅੱਧੇ ਰਹਿ ਜਾਂਦੇ ਹਾਂ। ਘਰ ਤੋਂ ਦੂਰ ਜਈਏ। ਸਮੇਂ ਸਿਰ ਖਾ-ਪੀ ਚੰਗੀ ਤਰਾਂ ਨਾਂ ਹੁੰਦਾ ਹੋਵੇ। ਬਿਮਾਰ ਹੋ ਜਾਈਦਾ ਹੈ। ਪੰਜਾਬ ਤੋਂ ਕਨੇਡਾ ਤੱਕ ਦੇ ਸਫ਼ਰ ਵਿੱਚ 35-40 ਕੁ ਘੰਟਿਆਂ ਵਿੱਚ ਖਾਣ-ਪੀਣ ਦੇ ਮਾਮਲੇ ਵਿੱਚ ਅੱਧੇ ਭੁੱਖੇ ਮਰ ਜਾਈਦਾ ਹੈ। ਬਿਮਾਰ ਹੋ ਜਾਈਦਾ ਹੈ। ਢਿੱਡ ਖ਼ਰਾਬ ਹੋ ਜਾਂਦਾ ਹੈ।


ਧੰਨੁ
ਗੁਪਾਲ ਧੰਨੁ ਗੁਰਦੇਵ ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ਧਨੁ ਓਇ ਸੰਤ ਜਿਨ ਐਸੀ ਜਾਨੀ ਤਿਨ ਕਉ ਮਿਲਿਬੋ ਸਾਰਿੰਗਪਾਨੀ ਆਦਿ ਪੁਰਖ ਤੇ ਹੋਇ ਅਨਾਦਿ ਜਪੀਐ ਨਾਮੁ ਅੰਨ ਕੈ ਸਾਦਿ ਰਹਾਉ ਜਪੀਐ ਨਾਮੁ ਜਪੀਐ ਅੰਨੁ ਅੰਭੈ ਕੈ ਸੰਗਿ ਨੀਕਾ ਵੰਨੁ ਅੰਨੈ ਬਾਹਰਿ ਜੋ ਨਰ ਹੋਵਹਿ ਤੀਨਿ ਭਵਨ ਮਹਿ ਅਪਨੀ ਖੋਵਹਿ ਛੋਡਹਿ ਅੰਨੁ ਕਰਹਿ ਪਾਖੰਡ ਨਾ ਸੋਹਾਗਨਿ ਨਾ ਓਹਿ ਰੰਡ ਜਗ ਮਹਿ ਬਕਤੇ ਦੂਧਾਧਾਰੀ ਗੁਪਤੀ ਖਾਵਹਿ ਵਟਿਕਾ ਸਾਰੀ ਅੰਨੈ ਬਿਨਾ ਹੋਇ ਸੁ ਕਾਲੁ ਤਜਿਐ ਅੰਨਿ ਮਿਲੈ ਗੁਪਾਲੁ ਕਹੁ ਕਬੀਰ ਹਮ ਐਸੇ ਜਾਨਿਆ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ੧੧ {ਪੰਨਾ 873}


ਕਈ ਦੇਸ਼ਾਂ ਵਿੱਚ ਗਰੀਬ ਲੋਕ ਭੁੱਖ ਨਾਲ ਮਰ ਰਹੇ ਹਨ। ਭਾਰਤ ਵਿੱਚ ਹੀ ਭੁੱਖੇ ਮਰਦੇ ਲੋਕ ਕੁੜੇ ਦੇ ਢੇਰਾਂ ਵਿਚੋਂ ਖਾਣ ਵਾਲੀਆਂ ਚੀਜ਼ਾਂ ਕੱਢ ਕੇ ਖਾਂਦੇ ਹਨ। ਇਹੋ
-ਜਿਹੇ ਗਰੀਬ ਤਾਂ ਕੁੱਝ ਦਿਨ ਰੋਟੀ-ਪਾਣੀ ਨਾਂ ਖਾਣ ਤੋਂ ਬਗੈਰ ਕੱਢ ਸਕਦੇ ਹਨ। ਅੱਜ ਕੱਲ ਅਮੀਰ ਬੰਦੇ ਭੁੱਖ ਹੜਤਾਲ ਦੇ ਕੰਮ ਵਿੱਚ ਅੱਗੇ ਆ ਰਹੇ ਹਨ। ਜੋ ਫ਼ਲਾਂ ਦਾ ਜੂਸ ਪੀ ਕੇ ਆਪਣੀ ਪਿਆਸ ਬੁੱਝਾਂਉਂਦੇ ਹਨ। ਜਿਸ ਨੂੰ ਚਾਰ ਲੋਕ ਜਾਣਦੇ ਹਨ। ਉਹੀ ਸਰਕਾਰ ਨੂੰ ਭੁੱਖ ਹੜਤਾਲ ਦੀ ਧਮਕੀ ਦੇਣ ਲੱਗ ਜਾਂਦਾ ਹੈ। ਐਸੇ ਭੁੱਖ ਹੜਤਾਲ ਵਾਲੇ ਆਗੂ ਤੋਂ ਭਲਾਂ ਸਰਕਾਰ ਦਾ ਕੀ ਥੁੜਿਆ ਖੜ੍ਹਾ ਹੈ। ਐਸੇ ਬਥੇਰੇ ਧਰਤੀ ਉਤੇ ਭਾਰ ਬਣੇ ਹੋਏ ਹਨ। ਲੋਕਾਂ ਨੂੰ ਮੂਰਖ ਬਣਾਂ ਕੇ ਧੰਨ ਇੱਕਠਾ ਕਰਨ ਵਾਲੇ ਥਾਂ-ਥਾਂ ਡੇਰੇ ਲਾਈ ਬੈਠੈ ਹਨ। ਇਹ ਨਹੀ ਖਾਂਣਾਂ। ਮੀਟ ਆਂਡਾਂ ਨਹੀਂ ਖਾਂਣਾਂ, ਦੇ ਪਖੰਡ ਕਰਨ ਵਾਲਿਆਂ ਨੂੰ ਜੇ ਅੰਨ ਮਿਲਣਾਂ ਅਸੰਭੱਵ ਹੋ ਜਾਏ, ਇਹੀ ਬੰਦੇ ਖਾਣ ਲੱਗ ਜਾਗੇ ਦੇਖ ਲੈਣਾਂ ਜਦੋਂ ਭੁੱਖ ਲੱਗੀ ਹੁੰਦੀ ਹੈ। ਬੰਦੇ ਜ਼ਿਆਦਾ ਹੋਣ, ਭੋਜਨ ਘੱਟ ਬਚਦਾ ਹੋਵੇ, ਕਿਸੇ ਨੂੰ ਹੋਰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ। ਸਿਰਫ਼ ਆਪਣਾਂ ਢਿੱਡ ਭਰਨ ਦੀ ਪਈ ਹੁੰਦੀ ਹੈ।

ਕਬੀਰ ਹਰ
ਕਾ
ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ੧੦੮ {ਪੰਨਾ 1370}

Comments

Popular Posts