ਚਿੱਟੀ ਲੰਬੀ ਦਾੜ੍ਹੀ ਵਾਲੇ ਵੱਧ ਬੇਸ਼ਰਮ ਹੁੰਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਮੈਂ ਹੁਣੇ ਡਾਕਟਰ ਹਰਸ਼ਿੰਦਰ ਕੌਰ ਦਾ ਲੇਖ ਪੜ੍ਹ ਰਹੀ ਸੀ। ਤਿੰਨ ਸਾਲ ਦੀ ਬੱਚੀ ਦਾ ਸਕੇ ਬਾਪ ਨੇ ਬਲਾਤਕਾਰ ਕਰ ਦਿੱਤਾ। ਮਰਦ ਜਿਉਂ ਹੀ ਵੱਡੀ ਉਮਰ ਵੱਲ ਵੱਧਦਾ ਜਾਂਦਾ ਹੈ। ਉਸ ਦਾ ਸਰੀਰਕ ਤ੍ਰਿਪਤੀ ਵੱਲ ਹਲ਼ਕ ਵੀ ਹੋਰ ਵੱਧ ਜਾਂਦਾ ਹੈ।ਉਮਰ ਦੇ ਵੱਧਣ ਨਾਲ ਉਸ ਦੀ ਸ਼ਰਮ ਚੱਕੀ ਜਾਂਦਾ ਹੈ। ਉਹ ਇਸ ਦੀ ਭੁੱਖ ਮਿਟਾਉਣ ਲਈ 24 ਘੰਟੇ ਧਿਆਨ ਇਥੇ ਹੀ ਰੱਖਦਾ ਹੈ।ਜਿਥੇ ਵੀ ਛੋਟੀ ਵੱਡੀ ਗਲ਼ੀ ਮੋਰੀ ਦਿਸੀ ਕੱਪੜੇ ਉਤਾਰ ਕੇ,ਸਰੀਰਕ ਹਵੱਸ ਮਿਟਾਉਣ ਲੱਗ ਜਾਂਦਾ ਹੈ।ਕੋਈ ਲਿਹਾਜ਼ ਨਹੀਂ ਇਹ ਕਿਸ ਨਾਲ ਖਹਿ ਰਹੇ ਹਨ। ਇਨਾਂ ਨੂੰ ਉਦੋਂ ਉਮਰ, ਰੰਗ, ਰੂਪ, ਜਾਤ ਤੱਕ ਕੋਈ ਮਤਲਬ ਨਹੀਂ ਹੁੰਦਾ।ਮੇਰੀ ਦੋਸਤ ਬੇਅੰਤ ਨੇ ਇੱਕ ਵਾਰ ਇਹੀ ਗੱਲ ਕਹੀ ਸੀ,ˆˆ ਮਰਦ ਨੂੰ ਮੋਰੀ ਗਲੀਂ ਚਾਹੀਦੀ ਹੈ।ਇਹ ਤਾਂ ਸਕੀ ਮਾਂ ਨੂੰ ਵੀ ਨਾਂ ਬਖ਼ਸ਼ਣ।ਇੱਕ ਮੁੰਡਾ 5 ਸਾਲਾਂ ਦੀ ਜੇਲ ਕੱਟ ਕੇ ਘਰ ਆਇਆ। ਹੋਰ ਤਾਂ ਕਿਤੇ ਦਾਅ ਨਾਂ ਲੱਗਾ।ਆਪਣੀ ਸਕੀ ਮਾਂ ਹੀ ਢਾਹ ਲਈ।ਉਸ ਨੇ ਆਪਣੀ ਹੀ ਰੰਡੀ ਮਾਂ ਨੂੰ ਬੱਚਾ ਠਹਿਰਾਂ ਦਿੱਤਾ। ਮਾਂ ਨੇ ਆਤਮਹੱਤਿਆ ਕਰ ਲਈ। ਜਾਂਦੀ ਹੋਈ ਮਾਂ ਨੂੰ ਦੱਸ ਗਈ।ˆˆ ਐਸੇ ਹਲ਼ਕੇ ਕੁੱਤੇ ਨੂੰ ਗੋਲ਼ੀਂ ਮਾਰਨ ਦੀ ਜਗ੍ਹਾਂ, ਉਸ ਦੇ ਅਗੁਣ ਛੁਪਾ ਕੇ ਉਸ ਦੀ ਮਾਂ ਆਪ ਮਰ ਗਈ।ਉਸ ਕੁੱਤੇ ਨੂੰ ਹੋਰਾਂ ਨੂੰ ਵੱਡਣ ਲਈ ਜਿਉਂਦਾ ਛੱਡ ਗਈ। ਐਸੇ ਲੋਕ ਸਮਾਜ ਵਿੱਚ ਖੁੱਲੇ ਫਿਰਨਗੇ ਤਾਂ ਔਰਤ ਨੂੰ ਖ਼ਤਰਾ ਹੀ ਹੈ।ਹਵਸ ਦੇ ਭੁੱਖੇ ਭੇੜੀਏ ਔਰਤ ਜਾਤ ਦਾ ਜੀਣਾ ਮੁਸਲਕਲ ਕਰ ਦੇਣਗੇ। ਬਹੁਤੇ ਕੇਸ ਤਾਂ ਦਿਲਾਂ ਅੰਦਰ ਹੀ ਦਫ਼ਨਾਏ ਜਾਂਦੇ ਹਨ। ਕੁੜੀਆਂ ਕਿਸੇ ਨੂੰ ਦੱਸ ਨਹੀਂ ਸਕਦੀਆਂ।

ਬਲਾਤਕਾਰ ਹੋਇਆ ਕਿਸ ਨੂੰ ਦੱਸਣ ਗੀਆਂ ? ਬਲਾਤਕਾਰ ਕਰਨ ਵਾਲਾਂ ਵੀ ਮਰਦ,ਸੁਣਨ ਵਾਲੇ ਵੀ ਮਰਦ ਹਨ। ਇਹ ਤਾਂ ਕੁਦਰਤੀ ਕਿਰਿਆ ਹੈ ਨਾਂ। ਮਰਦ ਔਰਤ ਨਾਲ ਨਹੀਂ ਖਹਿਣਗੇ। ਕੀ ਹੋਰ ਆਪਸ ਵਿੱਚ ਲੱਗਣਗੇ? ਇਥੇ ਵੀ ਘੱਟ ਨਹੀਂ ਕਰਦੇ। ਕਿਉਂਕਿ ਕੁੱਤਾ ਜਦੋਂ ਹਲ਼ਕ ਜਾਂਦਾ ਹੈ। ਸਭ ਨੂੰ ਵੱਡਦਾ ਹੈ। ਟੈਲੀਵੀਜ਼ਨ ਉਪਰ ਮੈਂ ਦੇਖ ਰਹੀ ਸੀ। ਉਹ ਸੈਕਸ ਬਾਰੇ ਜਾਣਕਾਰੀ ਦੇ ਰਹੀ ਸੀ। ਉਸ ਨੇ ਦੱਸਿਆ,ˆˆ ਜਦੋਂ ਕਾਂਮ ਦਾ ਭੂਤ ਦਿਮਾਗ ਨੂੰ ਚੜ੍ਹਦਾ ਹੈ। ਆਪਣੇ ਪਰਾਏ ਛੋਟੇ ਵੱਡੇ ਦੀ ਕੋਈ ਲਿਹਾਜ਼ ਨਹੀਂ ਰਹਿੰਦੀ। ਬਸ ਇੱਕ ਹੀ ਨਿਸ਼ਨਾਂ ਹੁੰਦਾ ਹੈ। ਕਾਂਮ ਦੀ ਪਰੂਤੀ ਕਰਨੀ। ਚਾਹੇ ਉਹ ਆਪਣੇ ਜੀਵਨ ਸਾਥੀ ਨਾਲ ਕਰੇ ਜਾਂ ਏਧਰ-ਉਧਰ ਕਿਸੇ ਹੋਰ ਨੂੰ ਲੱਭਕੇ। ਇਸ ਹਾਲਤ ਵਿੱਚ ਆਪਣੇ ਆਪ ਨੂੰ ਸੰਭਾਲ ਲਿਆ ਜਾਵੇ ਬਹੁਤ ਚੰਗਾ ਹੈ। ਨਹੀਂ ਬਲਾਤਕਾਰ ਕਰਨ ਵਿੱਚ ਕੋਈ ਕਸਰ ਨਹੀਂ ਰਹੇਗੀ।ˆˆ ਚਿੱਟੀ ਲੰਬੀ ਦਾੜ੍ਹੀ ਵਾਲੇ ਵੱਧ ਬੇਸ਼ਰਮ ਹੁੰਦੇ ਹਨ। ਬਹੁਤੇ ਤਾਂ 60,70 ਸਾਲਾਂ ਦੀ ਉਮਰ ਵਿਚ ਬੜੀ ਬੇਸ਼ਰਮੀ ਦਿਖਾ ਕੇ, ਪੋਤੀ ਦੀ ਉਮਰ ਦੀ ਕੁੜੀ ਨਾਲ  ਵਿਆਹ ਕਰਾ ਲੈਂਦੇ ਹਨ। ਕਈ ਏਧਰ-ਉਧਰ ਬੇਗਾਨੀਆਂ ਜ਼ਨਾਨੀਆਂ ਨਾਲ ਗੱਲ਼ਾਂ ਕਰਕੇ, ਹੱਥ ਲਾ ਕੇ ਜਾਬਤਾ ਪੂਰਾ ਕਰ ਲੈਂਦੇ ਹਨ। ਕਈਆਂ ਦਾ ਏਨੇ ਨਾਲ ਹੀ ਸਰ ਜਾਂਦਾ ਹੈ। ਚਿੱਟੀ ਲੰਬੀ ਦਾੜ੍ਹੀ ਵਾਲੇ ਦੀ ਡਿਊਟੀ ਮੇਰੇ ਨਾਲ ਆ ਗਈ। ਉਹ ਵੀ ਸਕਿਊਰਟੀ ਔਫੀਸਰ ਹੀ ਸੀ। ਸਾਡੇ ਨਾਲ ਗੋਰੀ ਵੀ ਡਿਊਟੀ ਉਤੇ ਸੀ। ਸਾਡੀ ਤਿੰਨਾਂ ਦੀ ਇਕੋਂ ਪਜ਼ੀਸ਼ਨ ਸੀ। ਮੇਰਾ ਧਿਆਨ ਲੈਬਟੋਪ ਉਤੇ ਲਿਖਣ ਤੇ ਸੀ। ਮੇਰੇ ਅੰਦਰੋਂ ਸ਼ਬਦ ਫੁੱਟ ਰਹੇ ਸਨ। ਮੈਂ ਫਟਾ-ਫਟ ਲਿਖਦੀ ਜਾ ਰਹੀ ਸੀ।ਇਹ ਜੋ ਪੰਜਾਬੀ ਬੁੱਢਾ ਸੀ। ਇਸ ਦੀ ਦਾੜੀ ਜਮਾਂ ਚਿੱਟੀ ਸੀ। ਇੱਕ ਵੀ ਵਾਲ ਕਾਲਾ ਨਹੀਂ ਸੀ। ਦਾੜੀ ਦੀ ਲੰਬਾਈ ਇੱਕ ਗਿਠ ਸੀ। ਥੱਲਿਉ ਦਾੜ੍ਹੀ ਵੱਡੀ ਹੋਈ ਸੀ। ਜੋਂ ਹੱਦੋਂ ਪਰੇ ਬੁਰੀ ਲੱਗ ਰਹੀ ਸੀ। ਇੱਕ ਗਿਠ ਦਾੜੀ ਰੱਖ ਕੇ ਕੈਚੀਂ ਫੇਰੀ ਇਸ ਤਰਾਂ ਲੱਗ ਰਹੀ ਸੀ। ਜਿਵੇਂ ਕਿਸੇ ਨੇ ਪੱਟੀ ਹੋਵੇ।

ਮੈਂ ਇਸ ਨਾਲ ਪਿਛਲੀ ਰਾਤ ਹੀ ਗੱਲਾਂ ਕਰ ਰਹੀ ਸੀ। ਮੇਰੀ ਇਸ ਨਾਲ ਪਹਿਲੀ ਵਾਰ ਡਿਊਟੀ ਆਈ ਸੀ। ਅੱਜ ਤੱਕ ਮੈਂ ਹਰ ਸਾਈਡ ਉਤੇ ਇੱਕਲੀ ਹੀ ਹੁੰਦੀ ਹਾਂ। ਇੱਕਲੀ ਕੰਮ ਕਰਨ ਵਿੱਚ ਮੈਨੂੰ ਸੌਖ ਲਗਦੀ ਹੈ। ਇਸ ਨੇ ਮੈਨੂੰ ਦੱਸਿਆ,ˆˆ ਮੇਰੇ ਮਾਮੇ ਦੀ ਕੁੜੀ ਨੇ ਪਿੰਡ ਦੇ ਮੁੰਡੇ ਨੂੰ ਯਾਰ ਬਣਾ ਲਿਆ। ਦੋਨੇ ਇੱਕ ਦੂਜੇ ਨੂੰ ਮਿਲਣ ਲੱਗੇ। ਜਦੋਂ ਸਾਨੂੰ ਸਭ ਨੂੰ ਪਤਾ ਲੱਗਾ। ਅਸੀਂ ਉਸ ਕੁੜੀ ਦੇ ਗੋਲੀਂ ਮਾਰ ਦਿੱਤੀ।ਲਾਸ਼ ਨੂੰ ਪਾਣੀ ਵਿੱਚ ਰੋੜ ਦਿੱਤਾ। ਪਿੰਡ ਵਾਲਿਆਂ ਨੂੰ ਦੱਸ ਦਿੱਤਾ,ˆ ਕੁੜੀ ਕਨੇਡਾ ਚਲੀ ਗਈ ਹੈ।ˆ ਕੋਈ ਸਾਡਾ ਕੁੱਝ ਨਹੀਂ ਵਗਾੜ ਸਕਿਆ।ˆˆ ਮੈਂ ਉਸ ਨੂੰ ਪੁੱਛਿਆ,ˆˆਉਸ ਕੁੜੀ ਵਾਲਿਆ ਨੇ ਕੀ ਕਦੇ ਦੂਜੇ ਦੀ ਧੀ-ਭੈਣ ਬਾਰੇ ਬੁਰੀ ਨਜ਼ਰ ਨਾਲ ਨਹੀਂ ਤੱਕਿਆ ਹੋਵੇਗਾ? ਕੀ ਤੁਸੀ ਤੇ ਹੋਰਾਂ ਤੁਹਾਡੇ ਸਾਥੀਆਂ ਮਾਮਿਆਂ ਦੇ ਮੁੰਡਿਆਂ ਨੇ ਅੱਜ ਤੱਕ ਕੋਈ ਐਸਾ ਕੰਮ ਨਹੀਂ ਕੀਤਾ ਹੋਵੇਗਾ? ਜਾਂ ਤੁਹਾਡੇ ਮਰਦਾ ਦੇ ਕੋਈ ਗੋਲ਼ੀਂ ਹੀ ਨਹੀਂ ਮਾਰ ਸਕਦਾ।ˆˆ ਤਿੰਨਾਂ ਦਾ ਇੱਕਠੇ ਡਿਊਟੀ ਕਰਦੇ ਅੱਜ ਦੂਜਾ ਦਿਨ ਸੀ। ਦੋ ਦਿਨਾਂ ਵਿੱਚ ਮੈਂ ਦੇਖਿਆ, ਉਹ ਕੁੜੀ ਕਿਤਾਬਾ ਅਖ਼ਬਾਰ ਪੜ੍ਹੀ ਜਾ ਰਹੀ ਸੀ। ਰਾਤ ਦੇ ਸਮੇਂ ਨੀਂਦ ਵੀ ਆਪਣਾਂ ਪੂਰਾ ਜ਼ੋਰ ਦਿਖਾਉਂਦੀ ਹੈ। ਮੈਂ ਚੌਥਾ ਲੇਖ ਲਿਖ ਰਹੀ ਸੀ।ਸਾਨੂੰ ਬਾਰ-ਬਾਰ ਬਲਾਉਣ ਦਾ ਯਤਨ ਕਰਦਾ। ਫਿਰ ਵੀ ਅਸੀਂ ਦੋਨੇ ਆਪੋਂ ਆਪਣੇ ਧਿਆਨ ਵਿੱਚ ਲੱਗੀਆਂ ਰਹੀਆਂ।ਇਹ ਚਿੱਟ ਦਾੜ੍ਹੀਆਂ ਬੁੱਢਾ ਖੂਸਟ ਢੇਡੀ ਅੱਖ ਨਾਲ ਸਾਡੇ ਵੱਲ ਦੇਖ ਲੈਂਦਾ ਸੀ।ਨਾਲ ਕਹਿੰਦਾ,ˆˆ ਕੋਈ ਗੱਲ ਬਾਤ ਸੁਣਾਉ।ਕਿਤਾਬਾਂ ਤੇ ਲਿਖਣ ਨਾਲ ਕੀ ਮੱਥਾਂ ਮਾਰਦੀਆਂ ਹੋ? ਦਿਮਾਗ ਖ਼ਰਾਬ ਹੋ ਜਾਵੇਗਾ।ˆˆ ਕਦੇ-ਕਦੇ ਗੋਰੀ ਨੂੰ ਬਾਂਹਾਂ ਮੋਡੇ, ਗੋਡੇ, ਪਿੱਠ ਤੇ ਹੱਥ ਮਾਰ ਕੇ ਗੱਲ ਕਰਦਾ। ਗੋਰੀਂ ਥੋੜਾ ਪਿਛੇ ਨੂੰ ਵੀ ਹੱਟਦੀ।ਪਰ ਇਹ ਆਪਣਾਂ ਦਾਅ ਖੇਡ ਜਾਂਦਾ। ਦੋ ਕ ਵਾਰ ਮੈਨੂੰ ਵੀ ਹੱਥ ਲਗਾਉਣ ਦੀ ਕੋਸ਼ਸ਼ ਕੀਤੀ। ਮੈਂ ਆਪਣੀ ਕੁਰਸੀ ਆਪੇ ਰੁੜਨ ਵਾਲੀ ਪਿਛੇ ਕਰ ਲਈ। ਮੈਨੂੰ ਇੰਟਰਨੈਂਟ ਉਤੇ ਜਾਣ ਲਈ ਦਿੱਕਤ ਆ ਰਹੀ ਸੀ। ਮੈਂ ਆਪਣਾਂ ਲੈਬਟੋਪ ਦਫ਼ਤਰ ਤੋਂ ਬਾਹਰ ਲੈ ਕੇ ਬਾਹਰ ਬੈਠ ਗਈ। ਇੰਟਰਨੈਂਟ ਚਲਣ ਲੱਗ ਗਿਆ। ਮੈਂ ਸੰਪਦਕ ਤੇ ਪਾਠਕਾਂ ਨੂੰ ਈ-ਮੇਲ ਭੇਜਣ ਲੱਗ ਗਈ। ਮੈਨੂੰ ਚਾਰ ਥਪੜਾਂ ਦੇ ਪੈਣ ਦੀਆਂ ਲਗਾਤਾਰ ਅਵਾਜ਼ਾਂ ਆਈਆਂ। ਮੈਂ ਭੱਜ ਕੇ ਅੰਦਰ ਗਈ।ਬੁੱਢੇ ਨੇ ਗੱਲ ਉਤੇ ਹੱਥ ਧਰਿਆ ਹੋਇਆ ਸੀ। ਗੋਰੀ ਲਾਲ ਪੀਲੀ ਹੋਈ ਖੜ੍ਹੀ ਸੀ। ਉਸ ਦੇ ਕਹਿੱਣ ਤੋਂ ਪਹਿਲਾਂ ਹੀ ਮੈਂ ਸਮਝ ਗਈ।ਇਹ ਬੁੱਢਾ ਆਪਣੀ ਕਰਤੂਤ ਤੋਂ ਵਾਜ਼ ਨਹੀਂ ਆਇਆ। ਹੁਣ ਥੱਪੜ ਖਾ ਕੇ ਕਾਂਮ ਦਾ ਪਾਰਾ ਇੱਕ ਦਮ ਥੱਲੇ ਡਿਗ ਗਿਆ ਹੈ। ਇਹ ਚਿੱਟਾ ਕਬੂਤਰ ਮੈਨੂੰ ਕਾਂਮ ਦਾ ਕੀੜਾ ਨਜ਼ਰ ਆ ਰਿਹਾ ਸੀ। ਜੋਂ ਆਪਣੀ ਉਮਰ ਦਾ ਲਿਹਾਜ਼ ਵੀ ਨਾਂ ਕਰਦੇ ਹੋਏ। ਏਧਰ-ਉਧਰ ਹਵੱਸ ਪੂਰੀ ਕਰਨ ਲਈ ਹੱਥ-ਪੈਰ ਮਾਰ ਰਿਹਾ ਸੀ। ਅਗਲੇ ਦਿਨ ਅਸੀਂ ਦੋਂਨਾਂ ਨੇ ਹੀ ਮੇਨ ਔਫ਼ਸ ਵਿੱਚ ਪੱਤਰ ਲਿਖ ਕੇ ਭੇਜ ਦਿੱਤਾ। ਅਸੀਂ ਇਸ ਬੰਦੇ ਨਾਲ ਹੋਰ ਕੰਮ ਨਹੀਂ ਕਰ ਸਕਦੀਆਂ। ਅਸੀਂ ਇਸ ਮਰਦ ਦੀਆਂ ਕਾਂਮਕ ਕਰਤੂਤਾਂ ਸਹਿਣ ਨਹੀਂ ਕਰ ਸਕਦੀਆ। ਹੋ ਸਕੇ ਸਾਡੇ ਨਾਲ ਕੰਮ ਕਰਨ ਵਾਲੀ ਤੀਜੀ ਕੁੜੀ ਹੀ ਹੋਵੇ। ਸਰੀਰਕ ਸ਼ੋਸ਼ਣ ਹੋਣ ਤੋਂ ਤਾਂ ਬਚਾ ਹੋ ਜਾਵੇਗਾ।

Comments

Popular Posts