ਧੀ ਲਈ ਸੁੱਕੀ ਰੋਟੀ ਪੁੱਤਰ ਲਈ ਪਰੌਠੇ ਮਾਂ ਹੀ ਪਕਾਉਂਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਆਮ ਹੀ ਦੇਖਦੇ ਹਾਂ। ਕੁੜੀਆਂ ਪਤਲੀਆਂ ਹੁੰਦੀਆਂ ਹਨ। ਮੁੰਡਿਆਂ ਨਾਲੋਂ ਸੇਹਤ ਬਹੁਤ ਕੰਮਜ਼ੋਰ ਹੁੰਦੀ ਹੈ। ਪਰ ਦਿਮਾਗ ਦੀਆਂ ਮੁੰਡਿਆਂ ਨਾਲੋਂ ਤੇਜ਼ ਹੁੰਦੀਆਂ ਹਨ। ਐਸਾ ਬੀ ਨਹੀਂ ਹੈ ਕਿ ਬੰਦੇ ਨੂੰ ਕਿਸੇ ਹਾਥੀ ਨੇ ਜੰਮਿਆ ਹੈ। ਉਹੀਂ ਮਾਂ-ਬਾਪ ਕੁੜੀਆਂ ਤੇ ਮੁੰਡੇ ਜੰਮਦੇ ਹਨ। ਕੁੜੀਆਂ ਨੂੰ ਤਾਂ ਝਿੜਕ-ਝਿੜਕ ਕੇ ਰੱਖਿਆ ਜਾਂਦਾ ਹੈ। ਮੁੰਡਿਆਂ ਨੂੰ ਪਲੋਸ ਕੇ ਰੱਖਿਆ ਜਾਂਦਾ ਹੈ। ਧੀ ਲਈ ਸੁੱਕੀ ਰੋਟੀ ਪੁੱਤਰ ਲਈ ਪਰੌਠੇ ਮਾਂ ਹੀ ਪਕਾਉਂਦੀ ਹੈ। ਦਾਲ ਵਿੱਚ ਦੂਗਣਾਂ ਘਿਉ ਪਾ ਕੇ ਚਾਰਿਆ ਜਾਂਦਾ ਹੈ। ਮਾਂ ਹੀ ਧੀ-ਪੁੱਤਰ ਵਿੱਚ ਦਵੈਤ ਰੱਖਦੀ ਹੈ। ਪੁੱਤਰ ਨੂੰ ਦੁੱਧ ਮੱਖਣਾਂ ਨਾਲ ਪਾਲਦੀ ਹੈ। ਧੀ ਨੂੰ ਸਮਝਿਆ ਜਾਂਦਾ ਹੈ। ਇਸ ਦੇ ਕਿਹੜਾ ਬਣ ਵਧਣੇ ਹਨ। ਬਗੇਨੇ ਘਰ ਜਾ ਕੇ ਖਾਂਦੀ ਰਹੇਗੀ। ਅੱਗੋਂ ਬੇਗਾਨੇ ਘਰ ਵਾਲੇ ਕਹਿੰਦੇ ਹਨ," ਇਸ ਦਾ ਚੰਗੀ ਤਰਾਂ ਰੱਤ ਨਚੜੋ, ਖਾਦਾ-ਪੀਤਾ ਸਭ ਕੱਢ ਲਵੋਂ। " ਭਾਵੇਂ ਜ਼ਮਾਨਾਂ ਬਦਲ ਗਿਆ ਹੈ। ਫਿਰ ਵੀ ਅਜੇ ਵੀ ਬਹੁਤ ਵੱਡਾ ਅੰਤਰ ਹੈ। ਮੁੰਡਿਆਂ ਨਾਲੋਂ ਕੁੜੀਆਂ ਉਤੇ ਪਬੰਧੀਆਂ ਹਨ। ਉਸੇ ਘਰ ਵਿੱਚ ਅਣਵਿਆਹੇ ਪੁੱਤਰ ਨੂੰ ਦੂਜੇ ਦੀ ਧੀ ਕੋਲ ਜਾਣ ਦੀ ਖੁੱਲ ਦਿੱਤੀ ਜਾਂਦੀ ਹੈ। ਹੋਰਾਂ ਦੀਆਂ ਧੀਆਂ ਨਾਲ ਰੰਗ ਰਲੀਆਂ ਮਨਾਉਣ ਨੂੰ ਮਾਣ ਸਮਝਿਆ ਜਾਂਦਾ ਹੈ। ਆਪਣੀ ਧੀ ਨੂੰ ਚਾਰ ਦਿਵਾਰੀ ਵਿੱਚ ਡੱਕਿਆ ਜਾਂਦਾ ਹੈ। ਔਰਤ ਸਾਰੀ ਉਮਰ ਇੱਕਲਤਾ ਵਿੱਚ ਪਿਸਦੀ ਹੈ।
ਹੈਰੀ ਤੋਂ ਵੱਡੀਆਂ ਚਾਰ ਭੈਣਾਂ ਸਨ। ਮਾਂ ਨੇ ਹੈਰੀ ਨੂੰ ਬੁੱਢੀ ਉਮਰੇ ਤਰਸ ਕੇ ਦੇਖਿਆ ਸੀ। ਉਹ ਧੀਆ ਨਾਲੋਂ ਹਰ ਪੱਖ ਵਿੱਚ ਪੁੱਤਰ ਨੂੰ ਹੀ ਪਹਿਲ ਦਿੰਦੀ ਸੀ। ਉਸ ਨੂੰ ਸਭ ਤੋਂ ਪਹਿਲਾਂ ਚੰਗਾ ਚੋਖਾ ਖਾਣ ਨੂੰ ਦਿੰਦੀ ਸੀ। ਘਰਾਂ ਵਿੱਚ ਦੁੱਧ ਘਿਉ, ਫਲ, ਦਾਲ ਰੋਟੀ ਹੀ ਹੁੰਦੇ ਹਨ। ਇਹੀ ਕਈ ਘਰਾਂ ਵਿੱਚ ਬੜੇ ਸਰਫ਼ੇ ਦੇ ਹੁੰਦੇ ਹਨ। ਕਈ ਘਰਾਂ ਵਿੱਚ ਮਸਾਂ ਗੁਜ਼ਰਾਂ ਚਲਦਾ ਹੈ। ਤਾਂਹੀਂ ਸਾਰਾਂ ਖਾਣ ਦਾ ਧਿਆਨ ਮੁੰਡਿਆਂ ਵੱਲ ਦਿੱਤਾ ਜਾਂਦਾ ਹੈ। ਸਮਝਿਆ ਜਾਂਦਾ ਹੈ। ਕਿਹੜਾ ਕੁੜੀਆਂ ਨੇ ਘਰ ਰਹਿਣਾਂ ਹੈ। ਮੁੰਡਿਆਂ ਨੇ ਤਾਂ ਇਸੇ ਘਰ ਵਿੱਚ ਕਮਾਂਈ ਕਰਕੇ ਖਿਲਾਉਣੀ ਹੈ। ਕਮਾਈ ਘਰ ਨੂੰ ਹੀ ਆਵੇਗੀ। ਹੈਰੀ ਦੀ ਮਾਂ ਵੀ ਇਹੀ ਸਮਝਦੀ ਹੋਣੀ ਹੈ। ਪੁੱਤਰ ਛੇਤੀ ਜਵਾਨ ਹੋ ਜਾਵੇ। ਉਸ ਨੇ ਕੁੜੀਆਂ ਵੱਲੋਂ ਉਕਾ ਧਿਆਨ ਹਟਾ ਲਿਆ। ਉਨਾਂ ਦੇ ਹਿੱਸੇ ਦਾ ਵੀ ਉਸੇ ਨੂੰ ਖਿਲਾਉਣ ਤੇ ਜ਼ੋਰ ਦੇ ਦਿੱਤਾ। ਪੂਰੀ ਖ਼ਰਾਕ ਨਾਂ ਮਿਲਣ ਕਰਕੇ, ਤਾਂਹੀਂ ਤਾਂ ਕੁੜੀਆਂ ਸੂਗੜੀਆਂ ਜਿਹੀਆਂ ਹੁੰਦੀਆਂ ਹਨ। ਪਿੰਡਾਂ ਵਿਚੋਂ ਹੁਣ 5 ਫੁੱਟ ਤੋਂ ਉਚੀਆਂ ਕੁੜੀਆਂ ਬਹੁਤ ਘੱਟ ਦਿਖਾਈ ਦਿੰਦੀਆਂ ਹਨ। ਸ਼ੁਕਰ ਹੈ ਰੱਬ ਦਾ ਬਾਹਰਲੇ ਮੁਲਕਾਂ, ਕਨੇਡਾ, ਅਮਰੀਕਾ ਵਿੱਚ ਮਾਂਪੇ ਕੰਮਾਂ ਉਤੇ ਚਲੇ ਜਾਦੇ ਹਨ। ਤੇ ਕੁੜੀਆਂ ਆਪਣੀ ਮਰਜ਼ੀ ਨਾਲ ਖਾਂਦੀਆਂ-ਪੀਂਦੀਆਂ ਜਿਉਂਦੀਆਂ ਹਨ। ਵਧਦੀਆਂ ਫੁਲਦੀਆਂ ਹਨ। ਇਥੇ ਦੀਆਂ ਕੁੜੀਆਂ ਦੇ ਕੱਦ ਮੁੰਡਿਆਂ ਦੇ ਬਰਾਬਰ ਹਨ। ਮੇਰੀ ਬੇਟੀ 21 ਸਾਲ ਦੀ 5"8Ḕ ਹੈ। ਸਾਰੇ ਦੇਖ ਕੇ ਕਹਿੰਦੇ ਹਨ। ਹੁਣ ਹੋਰ ਨਾਂ ਵਧੇ, ਬਹੁਤ ਵੱਧ ਗਈ ਹੈ।
ਮਾਂ ਨੇ ਹੈਰੀ ਨੂੰ ਮਸਾ ਜੁਵਾਨ ਕੀਤਾ। 16 ਸਾਲਾਂ ਦੇ ਹੁੰਦੇ ਹੀ ਹੈਰੀ ਦਾ ਡੈਡੀ ਮਰ ਗਿਆ। ਸਾਰਾ ਡੈਡੀ ਦਾ ਕਾਰੋਬਾਰ ਜ਼ਮੀਨ-ਘਰ ਹੈਰੀ ਦੇ ਨਾਂਮ ਲੱਗ ਗਿਆ। ਹੈਰੀ ਤਾਂ ਜੰਮਦਾ ਹੀ ਕਰੋੜਾ ਦੀ ਜ਼ਮੀਨ ਦਾ ਮਾਲਕ ਬਣ ਗਿਆ। ਹੁਣ ਹੈਰੀ ਦੀ ਮਾਂ ਨੂੰ ਪੂਰਾ ਜ਼ਕੀਨ ਸੀ ਮੁੰਡਾ ਕੰਮ-ਧੰਦਾ ਕਰੇਗਾ। ਇੱਕਲਤਾਂ ਹੋਣ ਕਰਕੇ ਅੱਜ ਤੱਕ ਕਿਸੇ ਕੰਮ ਨੂੰ ਨਹੀਂ ਲੱਗਾਇਆ ਸੀ। ਬੈਠੇ ਨੂੰ ਮਾਂ ਰੋਟੀ ਦਿੰਦੀ ਸੀ। ਝੂਠੇ ਭਾਡੇ ਮਾਂ ਮੂਹਰਿਉ ਚਕਦੀ ਸੀ। ਹੈਰੀ ਲਈ ਮਾਂ ਨੌਕਰਾਣੀ ਤੋਂ ਵੱਧ ਕੁੱਝ ਵੀ ਨਹੀਂ ਸੀ। ਮੁੰਡਾ ਦੇਖਦਾ ਰਿਹਾ ਸੀ। ਪਹਿਲਾਂ ਮਾਂ ਨੇ ਆਪਣੇ ਪਤੀ ਤੋਂ ਸਾਰੀ ਉਮਰ ਛਿੱਤਰ ਖਾਦੇ ਸਨ। ਬਈ ਤੂੰ ਧੀਆਂ ਹੀ ਜੰਮੀ ਜਾਂਦੀ ਹੈ। ਹਰ ਸਾਲ ਨਵੀਂ ਕੁੜੀ ਨੂੰ ਜਨਮ ਦੇ ਦਿੰਦੀ ਹੈ। ਵਿਚੋਂ ਚਾਰ ਕੁੜੀਆਂ ਜਨਮ ਲੈਂਦੇ ਹੀ ਮਰ ਗਈਆਂ ਸਨ। ਰੱਬ ਜਾਂਣੇ ਮਾਰ ਦਿੱਤੀਆਂ ਹੋਣਗੀਆਂ। ਮਾਂ ਨੂੰ ਕਿਹੜਾ ਜੱਣਪੇ ਪਿਛੋਂ ਦੁਨੀਆਂ ਦੀ ਸੁਰਤ ਹੁੰਦੀ ਹੈ, ਮਸਾਂ ਤਾਂ ਦੁੱਖਾਂ ਦਰਦਾਂ ਤੋਂ ਜਾਨ ਛੁੱਟਦੀ ਹੈ। ਜੱਣਪੇ ਪਿਛੋਂ ਮਾਂ ਬੇਹੋਸ਼ ਹੋ ਜਾਂਦੀ ਹੈ। ਜਾਂ ਅਰਾਮ ਦੀ ਨੀਂਦ ਸੌਂ ਜਾਂਦੀ ਹੈ। ਇਹ ਦਾਈਆਂ ਨਰਸਾ ਬਹੁਤੀਆਂ ਵਿਕਾਊ ਹੀ ਹੁੰਦੀਆਂ ਹਨ। ਇਹੀ ਤਾਂ ਭਰੂਣ ਹੱਤਿਆ ਕਰਦੀਆਂ ਹਨ। ਜੱਣਪੇ ਸਮੇਂ ਹੀ ਕੁੜੀਆਂ ਦੇ ਗਲ਼ ਗੁੱਠਾ ਦੇ ਦਿੰਦੀਆਂ ਹਨ। ਕੁੜੀ ਦੀ ਥਾਂ ਮੁੰਡਾ ਬਦਲ ਦਿੰਦੀਆ ਹਨ।
ਸਾਰੀਆਂ ਕੁੜੀਆਂ ਤਾ ਪਹਿਲਾਂ ਹੀ ਵਿਆਹ ਦਿੱਤੀਆ ਸਨ। ਹੈਰੀ ਦਾ ਵਿਆਹ ਹੋਇਆਂ ਅਜੇ ਚਾਰ ਮਹੀਨੇ ਹੋਏ ਸਨ। ਉਹ ਆਪਣੀ 70 ਸਾਲਾਂ ਦੀ ਮਾਂ ਨੂੰ ਗੁੱਤੋਂ ਤੋਂ ਫੜ ਕੇ ਘਰੋਂ ਕੱਢ ਰਿਹਾ ਸੀ। ਕਹਿ ਰਿਹਾ ਸੀ," ਕੁੱਤੀ ਜ਼ਨਾਨੀ ਨੇ ਪਹਿਲਾਂ ਮੇਰੇ ਬਾਪ ਦਾ ਲਹੂ ਚੂਸਿਆ ਹੈ। ਹੁਣ ਮੇਰੇ ਸਰਾਹਣੇ ਧਰਨਾ ਮਾਰੀ ਬੈਠੀ ਹੈ। ਚਲ-ਚਲ ਨਿੱਕਲ ਮੇਰੇ ਘਰੋਂ। " ਮਾਂ ਨੇ ਯਾਦ ਕਰਾਇਆ, " ਇਹ ਘਰ ਵਿਚੋਂ ਤੂੰ ਮੈਨੂੰ ਨਹੀਂ ਕੱਢ ਸਕਦਾ। ਇਹ ਸਿਰਫ਼ ਮੇਰੇ ਲਈ ਹੀ ਹੈ। " ਮੁੰਡਾ ਗੁੱਸੇ ਵਿੱਚ ਭੁੱਲ ਗਿਆ ਸੀ ਬਈ ਇਹ ਘਰ ਉਸ ਦਾ ਤੇ ਉਸ ਦੇ ਬਾਪ ਦਾ ਨਹੀਂ ਹੈ। ਕਨੇਡਾ ਗੌਰਮਿੰਟ ਨੇ ਬੁਢੇਪੇ ਕਰਕੇ, ਉਸ ਦੀ ਮਾਂ ਨੂੰ ਦਿੱਤਾ ਹੋਇਆ ਸੀ। ਸਗੋਂ ਉਹ ਆਪ ਹੱਟਾ-ਕੱਟਾ ਮਾਂ ਦੀ ਪੈਨਸ਼ਨ 1000 ਡਾਲਰ ਤੇ ਉਸ ਦੀ ਹੋਰ ਉਤੇ ਦੀ ਕੀਤੀ ਕਮਾਈ 800 ਡਾਲਰ ਨਾਲ ਵਿਹਲਾ ਬੈਠਾ ਖਾ ਰਿਹਾ ਸੀ। ਜਦੋਂ ਧੀਆਂ ਨੂੰ ਪਤਾ ਲੱਗਾ, ਹੈਰੀ ਮਾਂ ਨਾਲ ਹਰ ਚੌਥੇ ਦਿਨ ਇਹੀ ਕੁੱਝ ਕਰਦਾ ਹੈ। ਉਹ ਚਾਰੇ ਮਾਂ ਨੂੰ ਆਪਣੇ ਘਰ ਲਿਜਾਣ ਲਈ ਖੜ੍ਹੀਆਂ ਸਨ। ਮਾਂ ਨੇ ਕਿਹਾ," ਮੈਂ ਕਿਸੇ ਤੇ ਬੋਝ ਨਹੀਂ ਬਣਨਾਂ। ਮੇਰਾ ਬੋਝ ਮਾਂ ਵਰਗੀ ਕਨੇਡਾ ਗੌਰਮਿੰਟ ਉਠਾ ਰਹੀ ਹੈ। "

Comments

Popular Posts