ਗੁਰਦੁਆਰੇ ਉਸਾਰਨ ਲਈ ਤਾਂ ਕਰਜ਼ੇ ਲਏ ਜਾਂਦੇ ਵੀ ਹਨ ਪਰ ਗੁਰਦੁਆਰੇ ਦੀ ਲਈਨ ਔਫ ਕੋਰੇਡਿਟਟ ਤੋਂ ਸਕੂਲ ਤੇ ਹੋਰ ਕਾਰਜ਼ ਚਲਾਏ ਜਾਂਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.comਗੁਰਦੁਆਰੇ ਸਾਹਿਬ ਉਸਾਰਨ ਵਿੱਚ ਸੰਗਤ ਦਾ ਹੱਥ ਹੁੰਦਾ ਹੈ। ਪਰ ਅੱਜ ਕੱਲ ਦੇ ਪ੍ਰਬੰਧਿਕਾਂ ਲਈ ਸੰਗਤ ਦੀ ਰਾਸ਼ੀ ਬਹੁਤੀ ਜ਼ਿਆਦਾ ਮਹਿਣਾਂ ਨਹੀਂ ਰਖੋਉਂਦੀ। ਫਿਰ ਇਹ ਗੌਰਮਿੰਟ ਤੋਂ ਗਰਾਂਟਾਂ ਲੈਂਦੇ ਹਨ। ਰੱਜ ਕੇ ਆਪ ਖਾਂਦੇ ਹਨ। ਥੋੜਾਂ ਬਹੁਤਾ ਗੁਰਦੁਆਰੇ ਦੀ ਬਿਲਡਿੰਗ ਉਤੇ ਲਗਾਕੇ ਢਾਚਾਂ ਸ਼ੁਰੂ ਕਰਦੇ ਹਨ। ਵਿਚੇ ਕੰਮ ਰੋਕ ਕੇ ਫਿਰ ਸੰਗਤ ਨੂੰ ਦੱਸਦਾ ਹਨ," ਸਾਡੇ ਕੋਲ ਕੁੱਖ ਨਹੀਂ ਹੈ। ਹੋਰ ਦਾਨ ਦੇਵੋਗੇ ਤਾਂ ਗੁਰਦੁਆਰੇ ਸਾਹਿਬ ਦਾ ਕੰਮ ਪੂਰਾ ਹੋਵੇਗਾ। ਦੂਜੇ ਪਾਸੇ ਸਿਧੇ ਜਾਂ ਅਸਿਧੇ ਢੰਗ ਨਾਲ ਹੋਰ ਪਰੌਪਟੀ ਖ੍ਰੀਦ ਲੈਂਦੇ ਹਨ। ਜਿਵੇਂ ਆਪੋ-ਆਪਣੇ ਨਾਮਾਂ ਉਤੇ ਹੋਟਲ, ਸਕੂਲ, ਵੱਡੇ ਘਰ, ਕਾਰਾਂ, ਰਿਸਟੋਰਿੰਟ, ਟਰੈਵਿਲ ਏਜਿੰਟ ਦੀਆਂ ਦੁਕਾਨਾਂ ਤੇ ਫਰੂਟਾਂ, ਸਬਜ਼ੀਆਂ, ਦਾਲਾਂ, ਆਟੇ ਦੀਆਂ ਦੁਕਾਨਾਂ ਖੋਲ ਲੈਂਦੇ ਹਨ। ਹੋਰ ਪਤਾ ਨਹੀ ਕੀ-ਕੀ ਪਾਪੜ ਵੇਲਦੇ ਹਨ? ਸੰਗਤ ਤੇ ਗੌਰਮਿੰਟ ਨੂੰ ਖੂਬ ਲੁੱਟ-ਲੁੱਟ ਖਾਂਦੇ ਹਨ। ਸੰਗਤ ਖੁੱਲੇ ਪੈਸੇ, ਰੂਪਏ, ਡਾਲਰ ਪੌਡ ਸੋਨਾਂ ਤੱਕ ਗੋਲਕ ਵਿੱਚ ਪਾਉਂਦੇ ਹਨ। ਗੌਰਮਿੰਟ ਤੋਂ ਗਰਾਂਟ ਲੈਂਦੇ ਹਨ। ਇੱਕ ਕਿਸਮ ਦਾ ਭੱਤਾ ਹੀ ਹੁੰਦਾ ਹੈ। ਜੋ ਕਿਸੇ ਕਾਰਜ਼ ਨੂੰ ਨਿਪੇੜੇ ਚਾੜਨ ਲਈ ਗੌਰਮਿੰਟ ਤੋਂ ਲੈਂਦੇ ਹਨ। ਫਿਰ ਬੈਕਾਂ ਤੋਂ ਵੀ ਰੱਜ ਕੇ ਕਰਜ਼ਾ ਗੁਰਦੁਆਰੇ ਉਸਾਰਨ ਲਈ ਲੈਂਦੇ ਹਨ। ਕਮੇਟੀਆਂ ਬਦਲੀ ਜਾਂਦੀਆਂ ਹਨ। ਦੂਜੇ ਚੌਥੇ ਸਾਲ ਉਹੀਂ ਮੈਂਬਰ ਆ ਜਾਂਦੇ ਹਨ। ਇੰਨਾਂ ਵਿੱਚੋਂ ਬਹੁਤ ਮਰ ਵੀ ਜਾਂਦੇ ਹਨ। ਪਰ ਇਹ ਸਾਂਝੀਂ ਰਕਮ ਨੂੰ ਖਾਂ-ਖਾਂ ਕੇ ਨਹੀਂ ਰੱਜਦੇ। ਗੁਰਦੁਆਰੇ ਉਸਾਰਨ ਲਈ ਤਾਂ ਕਰਜ਼ੇ ਲਏ ਜਾਂਦੇ ਵੀ ਹਨ। ਪਰ ਗੁਰਦੁਆਰੇ ਦੀ ਲਈਨ ਔਫ ਕੋਰੇਡਿਟਟ ਤੋਂ ਸਕੂਲ ਤੇ ਹੋਰ ਕਾਰਜ਼ ਚਲਾਏ ਜਾਂਦੇ ਹਨ। ਹੋਰ ਖੁੱਲ ਕੇ ਗੱਲ ਕਰਦੇ ਹਾਂ। ਪਹਿਲਾਂ ਡਰਾਮਾਂ ਚਲਦਾ ਹੈ। ਗੁਰਦੁਆਰੇ ਉਸਾਰਨ ਲਈ ਕਰਜ਼ੇ ਚਾਹੀਦਾ ਹੈ। ਗੁਰਦੁਆਰੇ ਉਸਾਰਨ ਵਾਲੇ ਭੱਜ ਗਏ ਹਨ। ਤਨਖਾਹਾਂ ਨਹੀਂ ਦੇ ਹੁੰਦੀਆਂ। ਸੰਗਤਾਂ ਜੇਬ ਵਾਲਾਂ ਪੂਰਾਂ ਦਾ ਪੂਰਾਂ ਮਾਲ, ਕਈ ਤਾਂ ਪੂਰੇ ਮਹੀਨੇ ਦੀ ਚੈਕ ਇਨਾਂ ਅੱਗੇ ਧਰ ਜਾਂਦੇ ਹਨ। ਮਹੀਨੇ ਕੋ ਬਆਦ ਬਿਆਨ ਬਦਲ ਜਾਂਦੇ ਹਨ। ਸਕੂਲ ਲਈ ਮਾਇਆ ਚਾਹੀਦੀ ਹੈ, ਨਹੀਂ ਤਾ ਸਕੂਲ ਖੜ੍ਹ ਜਾਵੇਗਾ। ਫਿਰ ਸੰਗਤ ਨੂੰ ਲੁੱਟਿਆ ਜਾਂਦਾ ਹੈ। ਨਾਲ ਹੀ ਦੱਸਿਆ ਜਾਂਦਾ ਹੈ। ਗੁਰਦੁਆਰੇ ਤੋਂ ਸਕੂਲ ਨੂੰ ਉਸਾਰਨ ਲਈ 3 ਕਰੋੜ ਦਾ ਕਰਜ਼ਾ ਦਿੱਤਾ ਜਾਵੇਗਾ। ਸੰਗਤ ਫਿਰ ਆਪਣੇ ਪੱਲੇ ਝਾੜ ਕੇ ਵੱਧ ਤੋਂ ਵੱਧ ਮਾਇਆ ਢੇਰੀ ਕਰ ਜਾਂਦੀ ਹੈ। ਗੱਲ ਕਮਾਲ ਦੀ ਹੈ। ਸੰਗਤ ਵੀ ਭੁੱਲ ਜਾਂਦੀ ਹੈ। ਦੋ ਸਾਲਾਂ ਵਿੱਚ ਕਮੇਟੀਆਂ ਵਾਲੇ ਕਿੰਨੀ ਵਾਰ ਸਕੂਲ ਤੇ ਕਿੰਨੀ ਵਾਰ ਗੁਰਦੁਆਰੇ ਉਸਾਰਨ ਲਈ ਪੈਸੇ ਉਗਰਾਉਂਦੇ ਹਨ। ਸੰਗਤ ਜੀ ਭੁੱਲ ਜਾਂਦੇ ਹਨ। ਕਰਜ਼ਾ ਸਕੂਲ ਸਿਰ ਹੈ। ਜਾਂ ਗੁਰਦੁਆਰੇ ਉਪਰ ਹੈ? ਦੋ ਸਾਲਾਂ ਵਿੱਚ ਨੀਅਤ ਨਹੀਂ ਭਰਦੀ। ਫਿਰ ਮੁੜ-ਮੁੜ ਮੈਂਬਰ ਬਣਨ ਲਈ ਇੱਕ ਦੂਜੇ ਦੀਆਂ ਪੱਗਾ ਲਹੁਉਂਦੇ ਹਨ। ਗਾਲੋਂ-ਗਾਲੀ ਹੁੰਦੇ ਹਨ। ਇੱਕ ਦੁਜੇ ਦੇ ਪਰਦੇ ਫੋਲਦੇ ਹਨ। ਜੇ ਇਹ ਸੇਵਾ ਕਰਨ ਗੁਰਦੁਆਰੇ ਆਉਂਦੇ ਹਨ। ਕੁਰਸੀਆਂ ਉਤੇ ਬੈਠਣ ਤੋਂ ਬਗੈਰ ਵੀ ਸੇਵਾ ਕਰ ਸਕਦੇ ਹਨ। ਪਰ ਇਹ ਮੈਂਬਰ ਕਦੇ ਭਾਂਡੇ ਨਹੀਂ ਮਾਂਜਦੇ, ਲੰਗਰ ਦੀ ਸੇਵਾ ਨਹੀ ਕਰਦੇ।
ਚੇਅਰਮੈਨ ਆਪ ਹੀ ਕਹਿ ਰਿਹਾ ਸੀ," ਇਹ ਜਿਹੜੇ ਕੈਸੀਅਰ ਖਿੜਕੀ ਵਿੱਚ ਬੈਠੇ ਹਨ। ਮਾਇਆ ਦਾ ਇੱਕ-ਇੱਕ ਡਾਲਰ ਇੱਕਠਾਂ ਕਰ ਰਹੇ ਹਨ। ਕੀ ਤੁਹਾਨੂੰ ਲੱਗਦਾ ਹੈ, ਇਹ ਸਾਰੇ ਚੋਰ ਠੱਗ ਹਨ? " ਗੱਲ ਹੈਰਾਨੀ ਦੀ ਹੈ। ਇਹ ਦੋ ਬੰਦੇ ਖਿੜਕੀ ੱਿਵਚ ਸਵੇਰ ਦੇ 9 ਵਜੇ ਤੋ ਰਾਤ ਦੇ 9 ਵਜੇ ਤੱਕ ਬੈਠੇ ਰਹਿੰਦੇ ਹਨ। ਹਰ ਸ਼ਰਦਾਲੂ ਦੀਆਂ ਜੇਬਾ ਵੱਲ ਚੋਰਾਂ ਵਾਂਗ ਹੀ ਦੇਖਦੇ ਹਨ। ਦੂਜੀ ਗੱਲ ਬੰਦੇ ਇੱਕ ਨਾਲ ਵੀ ਸਰ ਸਕਦਾ ਹੈ। ਇਹ ਦੋ ਬੈਠੇ ਹੁੰਦੇ ਹਨ। ਦੂਜਾ ਰਾਖੀ ਲਈ ਹੁੰਦਾ ਹੈ। ਬਈ ਕਿਤੇ ਕੋਈ ਸਾਨੂੰ ਹੀ ਲੁੱਟ ਕੇ ਨਾਂ ਲੈ ਜਾਵੇ। ਇੱਕ ਵਾਰ ਇਹੀ ਹੋਇਆ। ਛੱਤ ਪਾੜ ਕੇ ਚੋਰ ਮਾਇਆ ਲੈ ਗਏ। ਚੋਰ ਦੂਜਾਂ ਹੋਰ ਆ ਹੀ ਨਹੀਂ ਸਕਦਾ। ਚੋਰਾਂ ਨੂੰ ਮੋਰ ਕਨੇਡਾ ਵਿੱਚ ਨਹੀਂ ਪੈਂਦੇ। ਐਸੇ ਚੋਰ ਲੋਕ ਬਹੁਤ ਘੱਟ ਹਨ। ਆਮ ਬਹੁਤੇ ਲੋਕ ਮੇਹਨਤ ਦੀ ਕਮਾਈ ਕਰਕੇ ਖਾਂਦੇ ਹਨ। ਤੇ ਚਾਰ ਕੁ ਮੋਰ ਕਨੇਡਾ ਦੇ ਚੀੜੀਆਂ ਘਰ ਵਿੱਚ ਹੀ ਡੱਕ ਕੇ ਰੱਖੇ ਹਨ। ਇੱਕ ਜਾਣਾਂ ਰਾਖੀ ਬੈਠਾ ਹੋਣਾਂ ਹੈ। ਦੂਜਾਂ ਸੰਗਤ ਦਾ ਚੜਾਵਾਂ ਕਿਤੇ ਸੰਭਾਲ ਆਇਆ ਹੋਣਾਂ ਹੈ। ਬਆਦ ਵਿੱਚ ਛੱਤ ਵਿੱਚ ਮੋਰੀ ਕਰ ਦਿੱਤੀ। ਕਿਸੇ ਨੇ ਛੱਤ ਉਪਰ ਚੜ੍ਹ ਕੇ ਲੱਤ ਤੁੜਵਾਉਣੀ ਹੈ। ਅੱਜ ਕੱਲ ਤਾਂ ਚੋਰਾਂ ਲਈ ਵੀ ਬਹੁਤ ਸਹੂਲਤਾਂ ਹਨ। ਛੱਤ ਕੰਧ ਪਾੜਨ ਦੀ ਲੋੜ ਹੀ ਨਹੀਂ ਪੈਂਦੀ। ਇੰਨਾਂ ਦੋਨਾਂ ਦੀ ਕੱਲੇ-ਕੱਲੇ ਦੀ ਇੱਕ ਦਿਨ ਦੀ ਤਨਖ਼ਾਹ 100-100 ਤਾਂ ਬਣਦੀ ਹੋਵੇਗੀ। ਕੀ ਇਹ ਮੁਫ਼ਤ ਵਿੱਚ ਸੇਵਾ ਕਰਦੇ ਹਨ? ਅਜੇ ਕਹਿੰਦੇ ਅਸੀਂ ਸੰਗਤ ਦਾ ਪੈਸਾ ਨਹੀਂ ਖਾਂਦੇ। " ਫਿਰ ਇਹੀ ਚੇਅਰਮੈਨ ਕਹਿੱਣ ਲੱਗਾ," ਤੁਹਾਨੂੰ ਸੰਗਤ ਵਿਚੋਂ ਕਿਸੇ ਨੂੰ ਮੈਂ ਕਹਾ, ਆਜੋਂ ਕਮੇਟੀ ਵਿੱਚ, ਗੁਰਦੁਆਰੇ ਵਿੱਚ ਖਾਂਣ ਪੀਣ ਨੂੰ ਬਹੁਤ ਮਾਇਆ ਹੈ। ਗੁਰਦੁਆਰੇ ਦੀ ਮਾਇਆ ਵਿਚੋਂ ਵੱਡੇ ਘਰ ਤੇ ਕਾਰਾਂ ਵੀ ਖ੍ਰੀਦ ਲੈਣੀਆਂ। ਤੁਸੀਂ ਮੈਨੂੰ ਜੁਆਬ ਦੇਵੋਗੇ, ਅਸੀਂ ਕਿਉਂ ਗੁਰੂ ਘਰ ਦਾ ਖਾਈਏ? " ਵਾਹ ਚੇਅਰਮੈਨ ਜੀ ਤੁਸੀਂ ਤਾਂ ਕਿਸੇ ਨੂੰ ਕੁਸਕਣ ਨਹੀਂ ਦਿੰਦੇ। ਕਮੇਟੀ ਵਿੱਚ ਤਾਂ ਕਿਥੇ ਵੜਨ ਦੇਵੋਗੇ? ਇੱਕ ਗੁਰਦੁਆਰੇ ਵਿੱਚ ਖਾਂਣ ਪੀਣ ਨੂੰ ਘੱਟਦਾ ਦੇਖ ਕੇ, ਉਥੇ ਪੰਜਾਬੀਆਂ ਦੀ ਵੱਸੋਂ ਤੋਂ ਦੂਰ ਕਰਕੇ ਸੰਗਤ ਘੱਟ ਜਾਂਦੀ ਹੈ। ਹੁਣ ਅੱਛੇ ਖਾਸੇ ਚਲਦੇ ਗੁਰਦੁਆਰੇ ਵਿੱਚ ਖਾਂਣ ਪੀਣ ਨੂੰ ਆ ਕੇ ਕਬਜ਼ਾ ਜਮਾ ਲਿਆ। ਮਰਜ਼ੀ ਨਾਲ ਸਭ ਬਾਏ-ਲਾਅ ਗੁਰਦੁਆਰੇ ਦੇ ਕਨੂੰਨ ਕਇਦੇ ਜੋ 20 ਸਾਲਾਂ ਤੌ ਚਲਦੇ ਸਨ। ਸਭ ਬਦਲ ਦਿੱਤੇ। ਇਹ ਤਾਂ ਸਾਂਝੀ ਮਾਇਆ ਦੀ ਗੱਲ ਹੈ।
ਇਹ ਪਿੰਡਾਂ ਦੇ ਵੱਡ-ਵੱਡਰੇ ਜੈਲਦਾਰ 60 ਸਾਲ ਪਹਿਲਾਂ, ਵਿਆਹੁਣ ਇੱਕ ਔਰਤ ਨੂੰ ਜਾਂਦੇ ਹਨ। ਨਾਲ ਅੱਗਲੇ ਦੀ ਇੱਕ ਹੋਰ ਸੋਹਣੀ, ਗੋਰੀ, ਚਿੱਟੀ ਜੁਵਾਨ ਧੀ ਕੁਆਰੀ ਦਾ ਡੋਲਾ ਨਾਲ ਲੈ ਆਉਂਦੇ ਹਨ। ਇੱਕ ਜੈਲਦਾਰ ਦੋ-ਦੋ ਜ਼ਨਾਨੀਆਂ ਸ਼ਰੇਆਮ ਦੋ ਪਿੰਡਾਂ ਦੀ ਪੰਚਾਇੰਤ ਤੇ ਹੋਰ ਰਿਸ਼ਤੇਦਾਰਾਂ ਦੇ ਵਿਚੋਂ ਉਠਾਂ ਕੇ ਲੈ ਆਉਂਦਾ ਹੈ। ਇੱਕ ਘਰ ਵਿੱਚ ਦੋ ਸਕੀਆਂ ਭੈਣਾਂ ਨੂੰ ਸੌਕਣਾਂ ਬਣਾਂ ਕੇ, ਰੱਖਦਾ ਹੈ। ਗਰੀਬ ਘਰ ਦੀਆ ਔਰਤਾਂ ਨੂੰ ਧੱਕੇ ਨਾਲ ਘਰ ਵਿੱਚ ਕਬਜ਼ਾਂ ਬਣਾ ਕੇ ਰੱਖਦਾ ਹੈ। ਔਰਤ ਨੂੰ ਮਨੋਰੰਜ਼ਨ ਸਮਝਦਾ ਹੈ। ਵਿਆਹ ਵੰਨਸ਼ ਚਲਾਉਣ ਨੂੰ ਕੀਤਾ ਜਾਂਦਾ ਹੈ। ਨਾਂ ਕਿ ਜਿੰਨੀਆਂ ਵੀ ਸੋਹਣੀਆਂ ਔਰਤਾਂ ਮੰਡਪ ਵਿੱਚ ਦਿੱਸੀਆਂ। ਸਭ ਉਠਾਂ ਕੇ ਸੇਜ ਉਤੇ ਲੰਬੀਆਂ ਪਾ ਲਵੋ। ਹੋਰ ਪਤਾ ਨਹੀ ਕਿੰਨੀਆਂ ਹੋਰ ਔਰਤਾਂ ਪਸੰਧ ਆਈਆਂ, ਧੱਕੇ ਨਾਲ ਹਵਸ ਦਾ ਸ਼ਿਕਾਰ ਬਣਾਈਆਂ ਹੋਣਗੀਆਂ? ਐਸੇ ਬਾਪ ਦੀ ਉਲਾਦ, ਧਰਮ ਦੀ ਸੇਵਾ ਕੀ ਕਰੇਨਗੀ? ਹੁਣ ਸੰਗਤ ਦੇਖ ਲਵੇ, ਕੀ ਇਸ ਵਰਗੇ ਸੰਗਤ ਦੀ ਸੇਵਾਂ ਕਰਨਗੇ? ਜਾਂ ਹੋਰਾਂ ਡੇਰਿਆਂ ਵਾਂਗ ਕੀ ਇਹ ਵੀ ਬੀਬੀਆਂ ਨਾਲ ਅੱਖਾਂ ਤੱਤੀਆਂ ਕਰਨਗੇ? ਵੈਸੇ ਅੱਜ ਕੱਲ ਗੁੰਡੇ ਲੋਕਾਂ ਦੀ ਥਾਂ ਧਰਮਿਕ ਧਰਮੀ ਲੋਕ ਹੀ ਵਿਹਲੇ ਧੀਆ-ਭੈਣਾਂ ਨਾਲ ਆਸ਼ਕੀ ਕਰਦੇ ਹਨ। ਬੰਦੇ ਨੂੰ ਜਿੰਦਗੀ ਵਿੱਚ ਔਰਤ, ਦੌਲਤ, ਸ਼ੋਰਤ ਹੀ ਚਾਹੀਦੀ ਹੈ। ਇਹ ਸਭ ਗੁਰਦੁਆਰਿਆਂ ਵਿਚੋਂ ਮਿਲਦਾ ਹੈ।

Comments

Popular Posts