ਕੀ ਪਿਆਰ ਸਿਰਫ਼ ਆਪਣਿਆਂ ਨੂੰ ਹੀ ਕਰੀਦਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ)

  • PDF


ਮੈਨੂੰ ਆਪਣਿਆਂ ਪਰਾਇਆਂ ਦੀ ਸਮਝ ਨਹੀਂ ਲੱਗੀ। ਕਿਵੇਂ ਲੋਕ ਕਹਿ ਦਿੰਦੇ ਹਨ," ਇਹ ਮੇਰਾ ਹੈ, ਇਹ ਉਪਰਾ ਹੈ। " ਕੀ ਪਿਆਰ ਸਿਰਫ਼ ਆਪਣਿਆਂ ਨੂੰ ਹੀ ਕਰੀਦਾ ਹੈ। ਆਪਣੇ ਸਾਲਾਂ ਬੱਧੀ, ਆਪਣੇ ਬਣੇ ਰਹਿੰਦੇ ਹਨ। ਅਚਾਨਕ ਮੁੱਖ ਮੋੜ ਜਾਂਦੇ ਹਨ।
ਉਨਾਂ ਦਾ ਕੀ ਕਰੀਏ। ਕਿਸੇ ਆਪਣੇ ਨੂੰ ਭੁਲਾਉਣਾਂ ਬਹੁਤ ਔਖਾ ਹੈ। ਜਿਉਂਦੇ ਆਪਣੇ ਦਾ ਵਿਛੋੜਾ ਸਹਿਣਾਂ ਕਿਸੇ ਕੈਦ ਕੱਟਣ ਨਾਲੋਂ ਘੱਟ ਨਹੀਂ ਹੈ। ਹੋ ਸਕਦਾ ਹੈ। ਪੈਸੇ ਸ਼ੋਰਤ ਦੀ ਸ਼ਾਨੋਂ-ਸ਼ੌਕਤ ਆਪਣਿਆਂ ਦੀ ਯਾਦ ਭੁਲਾ ਦੇਵੇ। ਆਮ ਗਰੀਬ ਬੰਦੇ ਦਾ ਧਿਆਨ ਮੱਲੋ-ਮੱਲੀ ਛੱਡ ਗਿਆਂ, ਵਿਛੜ ਗਿਆਂ ਵੱਲ ਜਾਂਦਾ ਹੈ। ਉਨਾਂ ਦਾ ਚੇਤਾ ਆਉਦਾ ਰਹਿੰਦਾ ਹੈ। ਵਿਛੜ ਗਿਆ ਦੇ ਸੁਪਨੇ ਮਿਲਾਪ ਦੇ ਆਉਂਦੇ ਹਨ। ਇੱਕ ਦੂਜੇ ਨਾਲ ਗੱਲਾਂ ਕਰਦਿਆ ਦੇ ਪਿਆਰੇ ਸੁਪਨੇ ਆਉਂਦੇ ਹਨ। ਆਮ ਜਿੰਦਗੀ ਵਿੱਚ ਉਹੀ ਖਿਚੋ-ਤਾਣ ਹੁੰਦੀ ਹੈ। ਜਿਉਣ ਨਾਲੋ ਤਾਂ ਨੀਂਦ ਚੰਗੀ ਹੈ। ਚਾਹੇ ਸਦਾ ਦੇ ਸੌਣ ਦੀ ਨੀਂਦ ਹੀ ਆ ਜਾਵੇ। ਪਿਆਰ ਕਰਨ ਦੇ ਬਦਲੇ। ਆਪਣੇ ਹੀ ਤਾਂ ਸਭ ਤੋਂ ਵੱਧ ਰੋਂਉਂਦੇ ਹਨ। ਬਹੁਤ ਲੋਕ ਐਸੇ ਮਿਲਦੇ ਹਨ। ਜੋ ਦੇਖਣ ਨੂੰ ਬਹੁਤ ਚੰਗੇ ਲੱਗਦੇ ਹਨ। ਦੋ ਗੱਲਾਂ ਹੀ ਕਰ ਜਾਣ ਸਾਰੀ ਉਮਰ ਨਹੀਂ ਭੁਲਦੇ। ਗੱਲ ਵੀ ਭਾਵੇਂ ਨਾਂ ਕਰਨ, ਮੁਸਕਰਾਂ ਵੀ ਦੇਣ ਤਾਜ਼ੋ-ਤਰ ਕਰ ਦਿੰਦੇ ਹਨ। ਅੱਜ ਇੱਕ ਐਸਾ ਮਹਿਮਾਨ ਮਿਲਿਆ। ਜਿਸ ਦੀਆਂ ਅੱਖਾਂ ਵਿੱਚ ਅਜੀਬ ਚਮਕ ਤੇ ਖੁਸ਼ੀ ਦੇਖੀ ਹੈ। ਚੇਹਰਾ ਹੱਸੂ-ਹੱਸੂ ਕਰਦਾ ਸੀ। ਹਰ ਗੱਲ ਕਰਦਾ, ਮੁਸਕਰਾ ਰਿਹਾ ਸੀ। ਮੂੰਹ ਵਿਚੋਂ ਨਿਕਲੇ ਸ਼ਬਦਾਂ ਨਾਲ ਕੀਲ ਰਿਹਾ ਸੀ। ਮੇਰਾ ਆਪਣਾਂ ਦਿਲ ਕਰਦਾ ਸੀ ਉਸ ਕੋਲ ਹੋਰ ਰੁਕਾਂ। ਪਰ ਮੇਰੇ ਆਪਣੇ ਕੋਲ ਹੀ ਸਮਾਂ ਨਹੀਂ ਸੀ। ਮੇਰੇ ਕੰਮ ਦੇ ਬੋਸ ਤਿੰਨ ਭਰਾ ਹਨ। ਇਹ ਲਿਬਨਾਨ ਦੇ ਮੁਸਲਮਾਨ ਹਨ। ਇਸ ਨੂੰ ਮੈਂ ਪਹਿਲੀ ਵਾਰ ਅੱਜ ਦੇਖਿਆ ਸੀ। ਦਫ਼ਤਰ ਵਿੱਚ ਜਾਣ ਦੀ ਬਹੁਤੀ ਲੋੜ ਹੀ ਨਹੀਂ ਪੈਂਦੀ। ਜੇ ਜਾਈਏ ਵੀ ਸੈਕਟਰੀ ਨਾਲ ਕੰਮ ਦੀ ਗੱਲ ਕਰਕੇ ਆ ਜਾਈਦਾ ਹੈ। ਜਿਸ ਨੇ ਮੈਨੂੰ ਕਈ ਸਾਲ ਪਹਿਲਾਂ ਕੰਮ ਤੇ ਰੱਖਿਆ ਸੀ। ਉਹ ਵੀ ਇਸ ਤੋਂ ਵੀ ਚੰਗਾ ਬਹੇਵੀਅਰ ਕਰਦਾ ਹੈ। ਕੋਈ ਜਾਤ ਮਾੜੀ ਨਹੀਂ ਹੁੰਦੀ। ਸਾਰੇ ਧਰਮ ਤੇ ਜਾਤ-ਪਾਤ  ਬੰਦੇ ਨੇ ਬਣਾਏ ਹੁੰਦੇ ਹਨ। ਇਸ ਦੇ ਮੁਕਾਬਲੇ ਜੋ ਮਜ਼ਦੂਰ ਪੰਜਾਬ ਵਿੱਚ ਜਾਂ ਜਿੰਨਾਂ ਨੂੰ ਹੋਰ ਵੀ ਕਈ ਅਮੀਰ ਬੰਦੇ ਰੱਖਦੇ ਹਨ। ਉਨਾਂ ਦਾ ਕਈ ਤਾਂ ਜੀਣਾ ਹੀ ਦੂਬਰ ਕਰ ਦਿੰਦੇ ਹਨ। ਗੁਲਾਮਾਂ ਵਾਲੀ ਜਿੰਦਗੀ ਗੁਜ਼ਰਦੇ ਹਨ।

ਮੁਸਕਰਾਉਣਾਂ, ਸੁਲਤੁਲਣ ਵਿੱਚ ਰਹਿਣਾਂ ਇੱਕ ਕਲਾ ਹੈ। ਇਸ ਨੂੰ ਕਰਨ ਲਈ ਆਪਣੇ ਉਤੇ ਪੂਰਾ ਕੰਟਰੋਲ ਕਰਕੇ ਹੀ ਦੂਜਿਆਂ ਦਾ ਖਿਆਲ ਰੱਖਿਆ ਜਾਂਦਾਂ ਹੈ। ਕਿਸੇ ਕੰਮ ਨੂੰ ਖ਼ਰਾਬ ਕਰਨ ਨੂੰ ਵਿੰਦ ਲੱਗਦਾ ਹੈ। ਠੀਕ ਚਲਾਉਣ ਨੂੰ ਇੱਕ ਇੱਕ ਪਲ ਪਾ ਕੇ ਜਿੰਦਗੀ ਲੱਗਦੀ ਹੈ। ਗੋਰਿਆ ਨੂੰ ਕੁੱਝ ਪੁੱਛੋਂ , ਮੱਦਦ ਮੰਗੋ, ਦਿਲੋਂ ਜਾਨ ਤੱਕ ਮੱਦਦ ਕਰਦੇ ਹਨ। ਕੰਮ ਕਰਨਾਂ ਵੀ ਆਪਣਿਆਂ ਏਸ਼ੀਅਨ ਬੰਦਿਆਂ ਨਾਲੋਂ ਗੋਰਿਆਂ ਨਾਲ ਸੌਖਾ ਵੀ ਹੈ। ਸਹੂਲਤਾਂ ਵੀ ਜ਼ਿਆਦਾ ਹਨ। ਆਪਣੇ ਤਾਂ ਖਾਣਾਂ ਖਾਂਣ ਦਾ ਸਮਾਂ ਵੀ ਨਹੀਂ ਦਿੰਦੇ। ਅੱਧਾ ਪੌਣਾਂ ਘੰਟਾਂ ਅੱਠ ਘੰਟਿਆਂ ਵਿੱਚ ਬੈਠਣ ਦੇਣਾਂ ਤਾ ਬਹੁਤ ਵੱਡੀ ਗੱਲ ਹੈ। ਕਨੇਡਾ ਦਾ ਪਾਣੀ ਹੀ ਐਸਾ ਹੈ। ਸਿਰਫ਼ ਆਪਣਿਆ ਪੰਜਾਬੀਆਂ ਲਈ ਐਸਾ ਪਾਣੀ ਲੱਗਦਾ ਹੈ। ਆਪਣਿਆਂ ਤੋਂ ਹੀ ਲੋਕ ਅੱਕੇ ਪਏ ਹਨ। ਕਈਆਂ ਦੀ ਆਪਣੇ ਹੀ ਭੈਣ-ਭਰਾਵਾਂ ਨਾਲ ਬੋਲ-ਚਾਲ ਬੰਦ ਹੋਈ ਪਈ ਹੈ। ਇੱਕ-ਦੂਜੇ ਦੀਆਂ ਸ਼ਕਲਾਂ ਦੇਖ ਕੇ ਰਾਜ਼ੀ ਨਹੀਂ। ਇਹ ਹਾਲ ਤਾਂ ਹੁੰਦੇ ਸੁੰਦੇ ਰਿਸ਼ਤਿਆਂ ਦਾ ਹੈ। ਪਤੀ-ਪਤਨੀ ਬੱਚਿਆਂ ਦੇ ਸਾਰੇ ਰਿਸ਼ਤੇ ਹੀ ਉਗੜ-ਦੁਗੜ ਹੋਏ ਪਏ ਹਨ। ਫ਼ਜੂਲ ਗੱਲਾਂ ਵਿੱਚ ਉਲਝੇ ਪਏ ਹਨ। ਪਿਆਰ ਨਾਲ ਕੋਈ ਭਾਗਾ ਵਾਲਾ ਹੀ ਰਹਿੰਦਾ ਹੋਵੇਗਾ, ਤਾਹੀਂ ਲੋਕ ਬਾਹਰ ਵਾਲਿਆਂ ਲੋਕਾਂ ਨਾਲ ਕੁੱਝ ਪਲ ਮੁਸਕਰਾ ਕੇ ਗੁਜ਼ਾਰਦੇ ਹਨ। ਹੱਸਦੇ ਚੇਹਰੇ ਚੰਗੇ ਲੱਗਦੇ ਹਨ। ਫਿਰ ਦੇਖਣ ਨੂੰ ਦਿਲ ਕਰਦਾ ਹੈ। ਉਨਾਂ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ। ਕਈ ਸੋਚਦੇ ਹਨ। ਇਹ ਸੁੱਖੀ ਬਹੁਤ ਹੈ। ਬੁੱਲਾਂ ਉਤੇ ਤਾਂਹੀਂ ਮੁਸਾਕਾਨ ਖਿਲਾਰੀ ਹੈ। ਅਸਲ ਵਿੱਚ ਉਹ ਵੀ ਆਪਣੇ ਗਮ ਛੁੱਪਦੇ ਹਨ। ਕਿਤੇ ਕੋਈ ਅੰਦਰ ਦੀ ਹਾਲਤ ਨਾਂ ਪੜ੍ਹ ਲੈਣ। ਕਈ ਐਸੇ ਜੋੜਿਆਂ ਨੂੰ ਮਿਲਣ ਦਾ ਮੋਕਾ ਵੀ ਮਿਲਿਆ। ਜਿੰਨਾਂ ਦੇ ਆਪਣਾਂ ਕੋਈ ਸਕਾ ਦੁਨੀਆਂ ਉਤੇ ਬੱਚਾ ਨਾਂ ਭੈਣ ਭਰਾ ਹੈ। ਆਪ ਵੀ ਉਹ ਤਾਂ ਇੱਕਠੇ ਰਹਿੰਦੇ ਹਨ। ਬਈ ਅਸੀਂ ਦੋਂਨੇਂ ਇਕੋਂ ਵਰਗੇ ਹਾਂ। ਦੋਂਨਾਂ ਦਾ ਦੁੱਖ ਇੱਕ ਹੈ। ਦੁੱਖ ਹੀ ਦਰਦਾ ਦਾ ਦਾਰੂ ਬਣ ਜਾਂਦਾ ਹੈ। ਦੁੱਖਾ ਨੂੰ ਲੁਕਾਉਣ ਲਈ ਬੰਦਾ ਮੁਸਕਰਾਉਣਾਂ ਸਿੱਖ ਜਾਂਦਾ ਹੈ। ਆਪਣੇ-ਪਰਾਏ ਹੋ ਜਾਂਦੇ ਹਨ। ਪਰਾਏ ਵੀ ਦਿਲ ਜਿੱਤ ਜਾਂਦੇ ਹਨ। ਉਹੀ ਆਪਣਾਂ ਹੈ। ਜੋ ਦਿਲ ਸੇ ਮਿਲਤਾ ਹੈ। ਆਪ ਕੋ ਵੀ ਆਪਨੇ ਜੈਸਾ ਸਮਝਤਾ ਹੈ। ਸਭ ਕੀ ਖੁਸ਼ੀ ਕਾ ਖਿਆਲ ਰੱਖਤਾ ਹੈ। ਆਪ ਖੁਦ ਖੁਸ਼ੀ ਸੇ ਜੀਵਨ ਜੀਤਾ ਹੈ

Comments

Popular Posts