ਜੈਸਾ ਬਾਪ ਵੈਸੇ ਬੱਚੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -

ਅਸੀਂ ਕਹਿੰਦੇ ਹਾਂ। ਬਾਪ ਪਰ ਪੂਤ, ਜਾਤ ਪੇ ਘੋੜਾ। ਬਹੁਤਾ ਨਹੀਂ ਤਾਂ ਥੋੜਾ-ਥੋੜਾ। ਇਹ ਗੱਲ ਸੱਚ ਸਾਬਤ ਹੋ ਚੁੱਕੀ ਹੈ। ਅਸੀਂ ਆਮ ਹੀ ਇਹ ਵੀ ਕਹਿੰਦੇ ਹਾਂ। ਇਸ ਦੀਆਂ ਆਦਤਾਂ ਜਮਾਂ ਆਪਣੇ ਪਿਉ ਵਰਗੀਆਂ ਹਨ। ਉਵਂੇ ਗੁੱਸੇ ਹੁੰਦਾ ਹੈ। ਖਾਂਦਾ-ਪੀਦਾ ਉਹੀ ਹੈ। ਜੋ ਇਸ ਦੇ ਪਿਉ ਨੂੰ ਵੀ ਪਸੰਧ ਹੈ। ਉਵਂੇ ਹੀ ਇਹ ਵੱਡਾ ਹੋ ਕੇ ਉਹੀ ਤੁਰਦਾ ਹੈ। ਗੱਲ ਹੈਰਾਨੀ ਵਾਲੀ ਹੈ। ਵੱਡੇ ਹੋਏ ਗਬਰੂ ਪੁੱਤ ਦਾ ਭਲੇਖਾ ਉਸ ਦੇ ਪਿਉ ਵਾਲਾਂ ਹੀ ਪੈਂਦਾ ਹੈ। ਕਈਆਂ ਦਾ ਤਾਂ ਕੱਦ ਕਾਠ ਮੜੱਗਾਂ ਉਵੇਂ ਹੀ ਹੁੰਦਾ ਹੈ। 19, 20 ਦਾ ਫ਼ਰਕ ਹੁੰਦਾ ਹੈ। ਬਾਪ ਦੀਆਂ ਆਦਤਾਂ ਚੰਗੀਆਂ ਹੋਣ, ਬੱਚਾ ਉਸ ਤਰ੍ਹਾਂ ਦਾ ਬਣਦਾ ਹੈ। ਜੋ ਬਾਪ ਕਰਦਾ ਹੈ। ਬੱਚਾ ਦੇਖਦਾ ਹੈ। ਹਰ ਰੋਜ਼ ਦੇਖਣ ਨਾਲ ਆਦਤਾਂ ਪੱਕ ਜਾਂਦੀਆਂ ਹਨ। ਬੱਚੇ ਨੂੰ ਲੱਗਦਾ ਹੈ। ਜੋ ਬਾਪ ਕਰਦਾ ਹੈ। ਇਹ ਕਰਕੇ ਇਸ ਦਾ ਗੁਜ਼ਰਾ ਚੱਲੀ ਜਾਂਦਾ ਹੈ। ਮੈਨੂੰ ਕੌਣ ਰੋਕਣ ਵਾਲਾਂ ਹੈ? ਜਦ ਘਰ ਦਾ ਆਗੂ ਐਸਾ ਹੈ। ਜੈਸਾ ਬਾਪ ਵੈਸੇ ਬੱਚੇ ਹੁੰਦੇ ਹਨ। ਜੋ ਬਾਪ ਦਾ ਕਿਤਾਂ ਹੁੰਦਾ ਹੈ। ਉਹੀ ਬੱਚਾ ਕਰਨ ਦੀ ਕੋਸ਼ਸ਼ ਕਰਦਾ ਹੈ। ਤਾਂਹੀਂ ਤਾਂ ਡਾਕਟਰਾਂ ਦੇ ਡਕਟਰ ਹੁੰਦੇ ਹਨ। ਵਕੀਲਾਂ ਜੱਜਾਂ ਦੇ ਵਕੀਲ ਜੱਜ ਹੁੰਦੇ ਹਨ। ਹੋਰ ਵੀ ਕਈ ਕੰਮ ਹਨ। ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੇ ਹਨ। ਬੰਦੇ ਦਾ ਚਾਲ ਚਲਣ ਖਾਨਦਾਨੀ ਹੀ ਹੁੰਦਾ ਹੈ। ਚਾਲ ਚਲਣ ਵੀ ਖਾਨਦਾਨੀ ਰਿਵਾਜ਼ ਉਤੇ ਨਿਰਭਰ ਕਰਦਾ ਹੈ। ਪਿੰਡਾਂ ਦੇ ਬਦਮਾਸ਼, ਚੌਧਰੀਆਂ ਦਾ ਚਾਲ ਚਲਣ ਇੰਨਾਂ ਗਿਰਇਆ ਹੁੰਦਾ ਹੈ। ਕੋਈ ਮੂੰਹ ਖੋਲ ਕੇ ਆਪਣਾਂ ਮੂੰਹ ਗੰਦਾ ਨਹੀਂ ਕਰਨਾਂ ਚਹੁੰਦਾ। ਪਤਾ ਹੁੰਦਾ ਹੈ। ਐਸੇ ਲੋਕਾਂ ਨਾਲ ਟੱਕਰ ਲੈਣ ਨਾਲ ਆਪਣੇ ਉਤੇ ਹੀ ਛਿੱਟੇ ਪੈਣੇ ਹਨ। ਐਸੇ ਲੋਕਾਂ ਦਾ ਗਰੁਪ ਦੈਅਇਰਾ ਬਹੁਤ ਵੱਡਾ ਹੁੰਦਾ ਹੈ। ਐਸੇ ਲੋਕਾਂ ਦੇ ਸਰੀਫ਼ ਬੱਚੇ ਕਿਥੋਂ ਜੰਮ ਪੈਣਗੇ। ਅੱਜ ਕੱਲ ਦੇਖਣ ਨੂੰ ਹੋਰ ਗੱਲ ਮੂਹਰੇ ਆ ਰਹੀ ਹੈ। ਪਿੰਡਾ ਵਿੱਚ ਤਾਂ ਹੈ ਹੀ ਸੀ। ਲੋਕੀ ਘਰਾਂ ਵਿੱਚ ਹੀ ਖੁੱਲੀ ਸ਼ਰਾਬ ਕੱਢਦੇ ਸਨ। ਕਨੇਡਾ ਅਮਰੀਕਾ ਵਰਗੇ ਸ਼ਹਿਰਾਂ ਵਿੱਚ ਜਿਸ ਘਰ ਬਾਪ ਪੀਂਦਾ, ਨਸ਼ੇ ਖਾਂਦਾ ਹੈ। ਉਸ ਘਰ ਦੇ ਮੁੰਡੇ ਤੇ ਕੁੜੀਆ ਵੀ ਇਹੀ ਕਰਦੇ ਹਨ। ਛੋਟੇ ਹੁੰਦਿਆਂ ਤੋਂ ਹੀ ਸ਼ਰਾਬ ਘਰ ਵਿੱਚ ਮਿਲਦੀ ਰਹਿੰਦੀ ਹੈ। ਜਿਥੇ ਵੀ ਪਾਰਟੀਆਂ, ਵਿਆਹਾਂ ਵਿੱਚ ਜਾਂਦੇ ਹਨ। ਹਰ ਨਸ਼ਾਂ ਮਿਲਦਾ ਹੈ। ਜਿਸ ਘਰ ਵਿੱਚ ਦਾਦਾ, ਪਿਉ, ਪੁੱਤਰ, ਬੇਟੀ, ਭੈਣ, ਪਤਨੀ, ਨਸ਼ੇ ਕਰਦੇ ਹਨ। ਉਸ ਦਾ ਅਗਲਾ ਭਵਿੱਖ ਕੀ ਹੋਵੇਗਾ? ਹਰ ਕੋਈ ਇਹੀ ਸੋਚਦਾ ਹੈ। ਮੈਂ ਅਗਰ ਕੋਈ ਥੋੜਾਂ-ਬਹੁਤ ਨਸ਼ਾ ਕਰਦਾ ਹੈ। ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ। ਆਪਣੇ ਪੈਸੇ ਲਾ ਕੇ ਖਾਂਦਾ-ਪੀਂਦਾ ਹਾਂ। ਕਿਸੇ ਨੂੰ ਕੀ ਤਫ਼ਲੀਫ਼ ਹੈ। ਖਾਣ-ਪੀਣ ਦੀ ਪੂਰੀ ਅਜ਼ਾਦੀ ਹੈ। ਜਿਸ ਦਿਨ ਆਪਣੇ ਜੰਮੇ ਇਹੀ ਕਰਤੂਤਾਂ ਕਰਨ ਲੱਗੇ ਅੱਖਾਂ ਉਦੋਂ ਖੁੱਲਣੀਆਂ ਹਨ। ਭਿੰਦਰ ਨੇ ਪੂਰੀ ਉਮਰ ਸਾਰੇ ਟੱਬਰ ਨੂੰ ਸੂਲੀ ਉਤੇ ਟੰਗੀ ਰੱਖਿਆ। ਨਾਂ ਕਿਸੇ ਦੀ ਸੁਣਦਾ ਸੀ। ਨਾਂ ਕਿਸੇ ਕੰਮ ਧੰਦੇ ਲੱਗਿਆ। 10 ਕੁ ਮੁੰਡੇ ਇੱਕਠੇ ਹੋ ਕੇ, ਕਾਰਾਂ ਵਿੱਚ ਕੈਲਗਰੀ ਦੀਆਂ ਸ਼ੜਕਾਂ ਉਤੇ ਰਗੀਨ ਰਾਤਾਂ ਮਨਾਉਂਦੇ। ਵੈਨਾਂ-ਕਾਰਾ ਵਿੱਚ ਬੈਠ ਕੇ ਸ਼ਰਾਬ ਪੀਦੇ ਸਨ। ਘਰ ਤਾਂ ਵੀਕਐਨਡ ਉਤੇ ਯਾਦ ਹੀ ਨਹੀਂ ਰਹਿੰਦਾ ਸੀ। ਸ਼ਰਾਬ ਨਾਲ ਰੱਜ ਕੇ ਕਾਰਾਂ ਦੀਆਂ ਸ਼ੜਕਾਂ Aੁਤੇ ਰੇਸਾ ਲਗਾਉਂਦੇ। ਪੁਲੀਸ ਫੜ ਕੇ ਚਾਰਜ਼ ਵੀ ਲਗਾ ਦਿੰਦੀ। ਕੀ ਫ਼ਰਕ ਪੈਂਦਾ ਸੀ। ਮਾਪਿਆਂ ਤੋਂ ਪੈਸੇ ਫੜ ਕੇ ਵਕੀਲਾਂ ਨੂੰ ਦੇ ਦਿੰਦਾ ਸੀ। ਐਸੇ ਬਥੇਰੇ ਵਕੀਲ ਹਨ। ਜੋ ਅਦਾਲਤ ਵਿੱਚ ਕੇਸ ਨੂੰ ਰਫ਼-ਦਫ਼ਾ ਵੀ ਕਰਾ ਦਿੰਦੇ ਹਨ। ਬੰਦੇ ਨੂੰ ਤਾਂ ਆਪ ਨੂੰ ਜਾਣ ਦੀ ਲੋੜ ਹੀ ਨਹੀਂ ਪੈਂਦੀ। ਐਸੀਆਂ ਕਰਤੂਤਾਂ ਤੋਂ ਆਪ ਬੁੱਢਾ ਹੋ ਕੇ ਵੀ ਨਹੀਂ ਹੱਟਿਆ। ਉਹੀ ਕੰਮ, ਮਾੜੇ ਲੱਛਣ, ਹੁਣ ਉਸ ਦੇ ਬੱਚਿਆ ਨੇ ਸ਼ੁਰੂ ਕਰ ਦਿੱਤੇ। ਭਿੰਦਰ ਸੋਚਦਾ ਸੀ। ਉਸ ਦੇ ਬੱਚੇ ਪੜ੍ਹ-ਲਿਖ ਜਾਣ। ਪਰ ਬੱਚੇ ਤਾਂ ਵੱਡਿਆਂ ਦੀ ਆਦਤਾਂ ਦੇਖ ਕੇ ਉਹੀਂ ਲੀਹਾਂ ਉਤੇ ਚਲਦੇ ਹਨ। ਉਹ ਆਪਣੇ ਪੁੱਤਰ ਨੂੰ ਕਹਿੰਦਾ," ਤੂੰ ਆਪਣੀ ਦੋਸਤੀ ਵਧੀਆ ਸਿਆਣੇ ਮੁੰਡਿਆਂ ਨਾਲ ਰੱਖ। " ਪੁੱਤਰ ਅੱਗੋਂ ਜੁਆਬ ਦਿੰਦਾ," ਡੈਡੀ ਤੇਰੇ ਵੀ ਦੋਸਤ ਐਸੇ ਹੀ ਹਨ। ਉਨਾਂ ਦੇ ਮੁੰਡਿਆਂ ਨਾਲ ਹੀ ਮੈਂ ਦੋਸਤੀ ਕੀਤੀ ਹੈ। " ਡੈਡੀ ਕਹਿੰਦਾ," ਫਿਰ ਤੁਸੀਂ ਵੇਲੇ ਸਿਰ ਘਰ ਆ ਜਾਇਆ ਕਰੋ। ਜਦੋਂ ਘਰ ਆਉਂਦਾ ਹੈ। ਤੈਨੂੰ ਆਪਣੇ ਆਪ ਦੀ ਸੁਰਤ ਨਹੀਂ ਹੁੰਦੀ। ਗੱਡੀ ਕਿਵੇ ਚਲਾਕੇ ਲਿਆਉਂਦਾ ਹੈ।" " ਡੈਡੀ ਤੁਹਾਡੇ ਨਾਲੋਂ ਤਾਂ ਘੱਟ ਹੀ ਪੀਂਦਾ ਹਾਂ। ਜਿਵੇ ਤੁਸੀਂ ਗੱਡੀ ਪੀ ਕੇ ਚਲਾਉਂਦੇ ਹੋ। ਉਵੇਂ ਮੈਂ ਚਲਾ ਲੈਂਦਾ ਹਾਂ।" ਡੈਡੀ ਫਿਰ ਕਹਿੰਦਾ," ਤੇਰੀ ਜੁਵਾਨ ਬਹੁਤ ਚਲਣ ਲੱਗ ਗਈ ਹੈ। ਹੁਣ ਕੋਈ ਆਪਣੇ ਲਈ ਕੰਮ ਲੱਭ ਲੈ, ਵਿਹਲਾ ਤੁਰਿਆ ਫਿਰਦਾ ਹੈ।" " ਡੈਡ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ? ਤੁਹਾਡਾ ਇਹ ਤੇ ਇੰਡੀਆ ਵਾਲਾ ਘਰ ਮੇਰਾ ਹੀ ਹੈ। ਜਦੋਂ ਤੱਕ ਮੇਰੇ ਕੋਲ ਪਰੋਪਟੀ ਹੈ। ਮੈਂ ਕੰਮ ਨਹੀਂ ਕਰਨਾਂ।" ਉਹੀਂ ਲੱਛਣ ਉਸ ਦੀ ਕੁੜੀ ਦੇ ਸਨ। ਉਸ ਨੇ ਵੀ ਬਾਹਾਂ ਦਿਆਂ ਡੌਲਿਆਂ ਉਤੇ ਮੋਰਨੀਆਂ ਜਮਦੂਤ ਜਿਹੇ ਬਣਾਏ ਹੋਏ ਸਨ। ਨਾਂ ਉਹ ਮਾਂ ਦੀ ਸੁਣਦੀ ਸੀ ਨਾਂ ਪਿਉ ਦੀ ਗੱਲ ਮੰਨਦੀ ਸੀ। ਮਾਂ ਉਸ ਨੂੰ ਕਿਸੇ ਗੱਲੋਂ ਟੋਕਦੀ, "ਕੁੜੀਆਂ ਰਾਤਾਂ ਨੂੰ ਘਰੋਂ ਬਾਹਰ ਨਹੀਂ ਜਾਂਦੀਆਂ। ਸ਼ਰਾਬ ਨਹੀਂ ਪੀਂਦੀਆਂ।" ਉਹ ਝੱਟ ਕਹਿ ਦਿੰਦੀ," ਜਦੋਂ ਡੈਡੀ ਤੇ ਤੁਹਾਡਾ ਮੁੰਡਾ ਸਾਰੀ ਰਾਤ ਘਰ ਨਹੀਂ ਆਉਂਦੇ। ਤਾਂ ਮੈਂ ਆਪਣੇ ਦੋਸਤਾਂ ਨਾਲ ਪਾਰਟੀਆਂ ਵਿੱਚ ਕਿਉਂ ਨਹੀਂ ਜਾ ਸਕਦੀ। " " ਇਹ ਤੁਹਾਡੀਆਂ ਪਾਰਟੀਆਂ ਦਿਨੇਂ ਕਿਉਂ ਨਹੀਂ ਹੁੰਦੀਆਂ। " "ਮੰਮ ਦਿਨੇ ਸਾਰੇ ਕੰਮ ਕਰਦੇ ਹਨ। ਜਾਂ ਕਾਲਜ਼ ਹੁੰਦੇ ਹਨ। ਰਾਤ ਨੂੰ ਹੀ ਇੱਕਠੇ ਹੋ ਸਕਦੇ ਹਾਂ। ਮੈਂ ਤੁਹਾਡੇ ਵਰਗੀ ਨਹੀਂ। ਕੰਮ ਹੀ ਕਰੀਂ ਜਾਵਾਗੀ। ਗੋਰੀਆਂ ਸ਼ਰਾਬ ਪੀਂਦੀਆਂ ਹਨ। ਮੈਂ ਜੇ ਗਲਾਸੀ ਪੀ ਲੈਂਦੀ ਹਾਂ। ਫਿਰ ਕੀ ਹੈ? ਕੰਪਨੀ ਦੇਣ ਲਈ ਕਰਨਾਂ ਪੈਂਦਾ ਹੈ। " ਉਸ ਦਾ ਡੈਡੀ ਕੋਲ ਹੀ ਖੜ੍ਹਾ ਸਾਰਾ ਕੁੱਝ ਸੁਣ ਰਿਹਾ ਸੀ। ਉਸ ਨੇ ਆਪਣੀ ਧੀ ਦੇ ਇੱਕ ਧੱਫ਼ਾ ਹੀ ਮਾਰਿਆ ਸੀ। ਉਹ ਆਪਣੇ ਡੈਡੀ ਨੂੰ ਇਹ ਕਹਿੰਦੀ ਘਰੋਂ ਬਾਹਰ ਚਲੀ ਗਈ," ਇਹ ਬੰਦਾ ਤਾਂ ਆਪ ਸ਼ਰਾਬੀ ਹੈ। ਮਾਂ ਤੂੰ ਇਸ ਨੂੰ ਕਿਉਂ ਨਹੀਂ ਸੁਧਾਰ ਸਕੀ? ਤੂੰ ਆਪ ਕਿਉਂ ਇਸ ਬੰਦੇ ਨਾਲ ਰਹਿੰਦੀ ਹੈ? ਇਸ ਨਾਲ ਸ਼ਰਾਬੀ ਵਿਲੜ ਨਾਲ ਕਿਉਂ ਰਹੀ ਜਾਂਦੀ ਹੈ। ਸਭ ਤੋਂ ਪਹਿਲਾਂ ਸਿਪ ਮੈਂ ਇਸ ਇਡੀਅਡ ਦੀ ਦਾਰੂ ਦੀ ਬੋਤਲ ਵਿਚੋਂ ਪੀਤਾ ਸੀ। ਜੇ ਇਹ ਆਪ ਦਾਰੂ ਪੀਂਦਾ ਹੈ। ਰਾਤਾਂ ਨੂੰ ਕਈ ਦਿਨ ਘਰ ਨਹੀਂ ਆਉਂਦਾ। ਹੁਣ ਮੇਰਾ ਵੀ ਤੁਹਾਡੇ ਬਗੈਰ ਸਰ ਜਾਵੇਗਾ। ਅੱਜ ਤੱਕ ਇਸ ਬੰਦੇ ਨੇ ਸਾਡੇ ਲਈ ਕੀਤਾ ਹੀ ਕੀ ਹੈ? ਕਿਤੇ ਸਿਟੀ ਦੇ ਬਾਹਰ ਘੁੰਮਾਉਣ ਨਹੀਂ ਲੈ ਕੇ ਗਿਆ। ਅੱਜ ਤੱਕ ਮੰਮ ਕੰਮ ਕਰਦੀ ਰਹੀ। ਇਹ ਸ਼ਰਾਬੀ ਹੋ ਕੇ ਦਿਨ ਰਾਤ ਕੁਤੇ ਵਾਂਗ ਪਿਆ ਰਿਹਾ। ਸਾਡੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅਸੀਂ ਕੀ ਚਹੁੰਦੇ ਹਾਂ?" ਉਸ ਨੂੰ ਕੁੜੀਆਂ ਮੁੰਡਿਆਂ ਦੇ ਗਰੁਪ ਨੇ ਆਪਣੀ ਕਾਰ ਵਿੱਚ ਬੈਠਇਿਆ। ਉਹ ਮੁੜ ਕੇ ਘਰ ਨਹੀਂ ਆਈ। ਉਸ ਦੀ ਮਾਂ ਉਸ ਨੂੰ ਹਰ ਪਲ ਉਡੀਕਦੀ ਰਹਿੰਦੀ ਸੀ। ਉਸ ਨੇ ਰੋ-ਰੋ ਕੇ ਅੱਖਾਂ ਅੰਨੀਆਂ ਕਰ ਲਈਆਂ ਸਨ। ਨਾਂ ਪੁੱਤ ਨੂੰ ਲਈਨ ਤੇ ਲਿਆ ਸਕੀ। ਨਾਂ ਧੀ ਦੀ ਖੋਜ਼ ਕਰ ਸਕੀ।

Comments

Popular Posts