ਵਿਆਹ ਕਰਾਕੇ ਮੁੰਡਾ ਕੰਮ ਤੋਂ ਗਿਆ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਰਾਜ ਚੰਗਾ ਭਲਾ ਸੀ। ਸਾਰਾ ਖੇਤੀ ਦਾ ਕੰਮ ਕਰਦਾ ਸੀ। ਪਾਪਾ ਮੰਮੀ ਨਾਲ ਖੇਤੀ ਦਾ ਕੰਮ ਵੀ ਕਰਾਉਂਦਾ ਸੀ। ਕਾਲਜ਼ ਤੋਂ ਪੜ੍ਹ ਕੇ ਵੀ ਆਉਂਦਾ ਸੀ। ਰਾਜ ਦੀ ਮੰਮੀ ਨੂੰ ਮੁੰਡਾ ਵਿਆਹੁਣ ਦੀ ਕਾਹਲੀ ਸੀ। ਨੂੰਹੁ ਤੋਂ ਸੇਵਾ ਕਰਾਉਣ ਦਾ ਬਹੁਤ ਚਾਅ ਸੀ। ਉਸ ਨੇ ਸਾਰੇ ਰਿਸ਼ਤੇਦਾਰਾਂ, ਆਸ ਗੁਆਂਢ ਵਿੱਚ ਕਹਿ ਦਿੱਤਾ। ਵਧੀਆਂ ਕੁੜੀ ਦਾ ਰਾਜ ਨੂੰ ਰਿਸ਼ਤਾ ਕਰਾ ਦਿਉ। ਉਸ ਦੇ ਡੈਡੀ ਨੂੰ ਕੋਈ ਖ਼ਾਸ ਫ਼ਰਕ ਨਹੀਂ ਸੀ, ਉਸ ਦਾ ਕਹਿੱਣਾ ਸੀ,ˆˆ ਕੁੜੀ ਕੰਮ ਕਰਨ ਵਾਲੀ ਹੋਵੇ ਤੇ ਘਰ ਸੰਭਾਲ ਲਵੇ। ˆˆ ਰਾਜ ਤੇ ਰਾਜ ਦੀ ਮਾਂ ਨੂੰ ਕੁੜੀ ਪਸੰਦ ਹੀ ਨਹੀਂ ਆਉਂਦੀ ਸੀ, ਦੋਨੇ ਕਹਿ ਰਹੇ ਸਨ। ਕੁੜੀ ਸੋਹਣੀ ਹੋਵੇ। ਕੰਮ ਤਾਂ ਸਿਖਾ ਵੀ ਲਵਾਂਗੇਂ। ˆˆ ਕਾਫ਼ੀ ਭਾਲ ਟੋਲ ਪਿਛੋਂ ਰਾਜ ਤੇ ਰਾਜ ਦੀ ਮਾਂ ਨੂੰ ਕੁੜੀ ਪਸੰਦ ਆ ਗਈ। ਕੁੱਝ ਹੀ ਦਿਨਾਂ ਵਿੱਚ ਵਿਆਹ ਹੋ ਗਿਆ। ਉਸ ਦੇ ਡੈਡੀ ਨੇ ਆਪ ਹੀ ਕਹਿ ਦਿੱਤਾ,ˆˆ ਰਾਜ ਤੇਰਾ ਨਵਾਂ ਵਿਆਹ ਹੋਇਆ ਹੈ। ਅਜੇ ਤੁਸੀਂ ਰਿਸ਼ਤੇ ਦਾਰੀਆਂ ਵਿੱਚ ਮਿਲ ਲਵੋਂ। ਜਿਨੇ ਰਿਸ਼ਤੇਦਾਰ ਆਏ ਸੀ। ਸਾਰੇ ਤੁਹਾਨੂੰ ਸੱਦਾ ਦੇ ਕੇ ਗਏ ਹਨ। ˆˆ ਰਾਜ ਦੀ ਮੰਮੀ ਨੇ ਕਿਹਾ,ˆˆ ਰਾਜ ਤੇਰੇ ਨਾਨਕੀ ਵੀ ਜਾਣਾਂ ਹੈ। ਮੈਂ ਵੀ ਨਾਲ ਹੀ ਜਾ ਕੇ ਕੋਠੀ ਝਾੜ ਦੇ ਆਵਾਗੀ। ˆˆ ਬਹੂ ਨੇ ਵੀ ਕਿਹਾ,ˆˆ ਮੰਮੀ ਅਸੀਂ ਮੇਰੇ ਪੇਕਿਆਂ ਵੱਲ ਵੀ ਮਿਲ ਆਈਏ। ਭੈਣਾਂ ਦੇ ਸੌਹੁਰੇ ਦੋ-ਦੋ ਦਿਨ ਲੱਗ ਜਾਣੇ ਹਨ। ਸ਼ਹਿਰ ਵਾਲੀ ਭਾਬੀ ਕੋਲ ਤਾਂ ਚਾਰ ਦਿਨ ਰਹਿੱਣਾਂ ਹੈ। ਥੋੜਾ ਦੂਰ ਹੈ। ਫਿਰ ਮੁੜ ਕੇ ਛੇਤੀ ਨਹੀਂ ਜਾਂ ਹੋਣਾ।ˆˆ ਮੰਮੀ ਨੇ ਕਿਹਾ,ˆˆ ਹਾਂ ਘੁੰਮ ਆਵੋਂ ਜਿਥੇ ਘੁੰਮਣਾਂ ਹੈ। ਮੁੜ ਕੇ ਤਾਂ ਕੰਮਾਂ ਵਿੱਚ ਉਲਝ ਜਾਣਾਂ ਹੈ। ਫਿਰ ਘਰੋਂ ਕਿਥੇ ਨਿੱਕਲ ਹੋਣਾਂ ਹੈ। ਆਹੀ ਦਿਨ ਹਨ। ਖਾਣ ਹੰਢਾਣ ਦੇ, ਜਾਉ ਪੁੱਤ ਐਸ਼ ਕਰੋਂ। ˆˆ ਇੱਕ ਹਫ਼ਤਾ ਕਹਿ ਕੇ, ਉਹ  ਦੋ ਹਫ਼ਤੇ ਪਿਛੋਂ ਮੁੜੇ। ਰਾਜ ਡੈਡੀ ਨੂੰ ਦੱਸ ਰਿਹਾ ਸੀ,ˆˆ ਉਸ ਦੇ ਸਾਢੂਆਂ ਨੇ ਕਿੰਨੀ ਸੇਵਾ ਕੀਤੀ। ਸਾਲੇ ਬੜਾ ਪਿਆਰ ਕਰਦੇ ਹਨ। ਸੱਸ ਦਾ ਪੁੱਤ-ਪੁੱਤ ਕਰਦੀ ਮੂੰਹ ਨਹੀਂ ਥੱਕਦਾ। ˆˆ ਰਾਜ ਦੇ ਡੈਡੀ ਨੇ ਕਿਹਾ,ˆˆ ਪੁੱਤ ਉਹ ਸਭ ਠੀਕ ਹੈ। ਇਧਰ ਤੇਰੀ ਮੰਮੀ ਤਾਂ ਬਿਮਾਰ ਹੀ ਪੈ ਗਈ। ਕਹਿੰਦੀ ਰਾਜ ਦੇ ਡੈਡੀ, ਲੱਗਦਾ ਨੂੰਹੁ ਤੋਂ ਸੇਵਾ ਕਰਾਉਣ ਦੀ ਆਸ ਵਿੱਚ ਪੁੱਤਰ ਵੀ ਹੱਥੋਂ ਗਿਆ। ਮਹੀਨਾਂ ਹੋ ਗਿਆ ਵਿਆਹ ਹੋਏ ਨੂੰ, ਚੱਜ ਨਾਲ ਦੋਂਨਾਂ ਦਾ ਮੂੰਹ ਵੀ ਨਹੀਂ ਦੇਖਿਆ। ਪੁੱਤਰ ਮੈਨੂੰ ਵੀ ਸੱਚੀਂ ਇਹੀ ਲੱਗਣ ਲੱਗ ਗਿਆ ਹੈ। ˆˆ ਰਾਜ ਨੇ ਕਿਹਾ,ˆˆ ਡੈਡੀ ਐਸੀ ਕੋਈ ਗੱਲ ਨਹੀਂ ਹੈ। ਮੈਂ ਆਪਣਾਂ ਫਰਜ਼ ਪੂਰਾ ਕਰਦਾ ਹਾਂ। ਇਹ ਸਭ ਵੀ ਤਾਂ ਜਰੂਰੀ ਹੈ। ਦੱਸੋ ਕਿਹੜੇ ਕੰਮ ਕਰਨ ਵਾਲੇ ਹਨ। ਮੈਂ ਅੱਜ ਤੋਂ ਕੰਮ ਹੀ ਕਰਨੇ ਹਨ। ˆˆ ਬਹੂ ਮੰਮੀ ਨਾਲ ਚੁੱਲਾ ਚੌਕਾਂ ਕਰਨ ਲੱਗ ਗਈ। ਉਸ ਨੇ ਮੰਮੀ ਨੂੰ ਕਿਹਾ,ˆˆ ਹੁਣ ਤੁਹਾਡੇ ਸਾਰੇ ਕੰਮ ਮੈਂ ਕਰਾਗੀ। ˆˆ ਮੰਮੀ ਨੇ ਮਿਠਾ ਆਟਾ ਗੁੰਨ ਕੇ ਦੇ ਦਿੱਤਾ,ˆˆ ਚੰਗਾ ਫਿਰ ਆਪਣੀਆਂ ਸਭ ਦੀਆਂ ਦੋ-ਦੋ ਰੋਟੀਆਂ ਬਣਾ ਲੈ। ਫਿਰ ਹੋਰ ਕੋਈ ਕੰਮ ਕਰੀ।ˆˆ ਅਜੇ ਬਹੂ ਰੋਟੀਆਂ ਬਣਾ ਰਹੀ ਸੀ। ਉਸ ਦੀ ਆਪਣੀ ਮੰਮੀ ਦਾ ਫੋਨ ਆ ਗਿਆ,ˆˆ ਧੀਏ ਤੂੰ ਕੀ ਕਰਦੀ ਹੈ? ਕੀ ਜੀਅ ਲੱਗ ਗਿਆ ਹੈ? ਸਾਨੂੰ ਤਾਂ ਰੋਟੀ ਹੀ ਸੁਆਦ ਨਹੀਂ ਲੱਗਦੀ।ˆˆ ਉਸ ਨੇ ਦੱਸਿਆ,ˆˆ ਮੈਂ ਪਹਿਲੀ ਵਾਰ ਮਿੱਠੀਆਂ ਰੋਟੀਆਂ ਬਣਾ ਰਹੀ ਹਾਂ। ਇਹ ਸੰਗਨ ਹੁੰਦਾ ਹੈ। ˆˆ ਦੂਜੇ ਪਾਸੇ ਤੋਂ ਫੋਨ ਤੇ ਅਵਾਜ਼ ਆਈ,ˆˆ ਹਾਏ ਮੇਰੀ ਸੋਹਲ ਜਿਹੀ ਧੀ ਰੋਟੀਆਂ ਵੀ ਪਕਾਉਣ ਲਾ ਲਈ। ਮੇਰਾ ਤਾਂ ਦਿਲ ਬਹੁਤ ਤੇਜ਼ ਧੜਕਣ ਲੱਗ ਗਿਆ। ˆˆ ˆˆ ਮੰਮੀ, ਮੰਮੀ ਤੁਹਾਨੂੰ ਕੀ ਹੋ ਗਿਆ। ਮੈਂ ਤਾਂ ਰੋਟੀਆਂ ਸਿੱਖ ਰਹੀ ਹਾਂ। ˆˆ ਫੋਨ ਬੰਦ ਹੋ ਗਿਆ। ਨਵੀਂ ਬਹੂ ਰੋਣ ਲੱਗ ਗਈ। ਰਾਜ ਆ ਗਿਆ। ਰਾਜ ਨੇ ਕਿਹਾ,ˆˆ ਤੂੰ ਕਿਉਂ ਰੋਂਦੀ ਹੈ? ਕੀ ਤੈਨੂੰ ਕਿਸੇ ਨੇ ਕੁੱਛ ਕਿਹਾ ਹੈ? ਰੋਟੀ ਨਹੀਂ ਪਕਦੀ ਰਹਿੱਣ ਦੇ ਮੰਮੀ ਬਣਾ ਲੈਣਗੇ। ਨਾਲੇ ਤੂੰ ਰੋਟੀ ਪਕਾਉਣ ਕਿਉਂ ਲੱਗ ਗਈ? ˆˆ ˆˆ ਮੰਮੀ ਦਾ ਫੋਨ ਆਇਆ ਸੀ। ਮੈਂ ਆਪਣੀ ਮੰਮੀ ਨੂੰ ਮਿਸ ਕਰਦੀ ਹਾਂ। ਹੁਣੇ ਮਿਲਣ ਜਾਣਾਂ ਹੈ। ˆˆ ਉਸ ਨੂੰ ਰੋਂਦੀ ਦੇਖ ਕੇ ਰਾਜ ਦੀ ਮੰਮੀ ਨੇ ਕਿਹਾ,ˆˆ ਰਾਜ ਪੁੱਤ ਕੁੜੀ ਨਵੇਂ ਥਾਂ ਆਈ ਹੈ। ਜੀਅ ਨਹੀਂ ਲੱਗਦਾ ਤਾ ਇਸ ਨੂੰ ਪੇਕੀਂ ਗੇੜਾ ਕੱਢਾ ਲਿਆ। ਮਾਪਿਆਂ ਨੂੰ ਮਿਲ ਕੇ ਚਿੱਤ ਪਰਚ ਜਾਵੇਗਾ। ˆˆ ਰਾਜ ਆਪਣੀ ਵੱਹੁਟੀ ਨੂੰ ਲੈ ਕੇ ਸਹੁਰੀ ਤੁਰ ਗਿਆ। ਰਾਜ ਦਾ ਡੈਡੀ ਉਸ ਦੀ ਮੰਮੀ ਨੂੰ ਪੁੱਛਦਾ ਹੈ,ˆˆ ਅੱਜ ਫਿਰ ਜੋੜੀ ਕਿਧਰ ਨੂੰ ਚਲੀ ਗਈ। ਕੱਣਕ ਪੱਕੀ ਖੜੀ ਹੈ। ਮੈਂ ਸੋਚਦਾ ਸੀ। ਮੀਂਹ ਕਣੀ ਤੋਂ ਦਾਣੇ ਅੰਦਰ ਸਿੱਟ ਲਈਏ। ਇਹ ਖੇਤਾਂ ਵੱਲ ਝਾਕਦਾ ਵੀ ਨਹੀਂ। ਕੰਮ ਕਰਨ ਲਈ ਹਰ ਰੋਜ਼ ਦਿਹਾੜੀ ਉਤੇ ਬੰਦਾ ਲੈ ਕੇ ਜਾਂਦਾ ਹਾਂ। ਇਸ ਦਾ ਸੌਹੁਰਿਆਂ ਦਾ ਫੇਰਾ ਤੋਰਾ ਹੀ ਨਹੀਂ ਮੁੱਕਦਾ। ਵਿਆਹ ਕਰਾਕੇ ਮੁੰਡਾ ਕੰਮ ਤੋਂ ਗਿਆ। ਹੱਥਾਂ ਵਿਚੋਂ ਨਿੱਕਲ ਗਿਆ।ˆˆ ਉਸ ਦੀ ਪਤਨੀ ਨੇ ਕਿਹਾ,ˆˆ ਮੈਨੂੰ ਵੀ ਇਹੀ ਲੱਗਦਾ ਹੈ। ਵਿਆਹ ਕਰਾਕੇ ਮੁੰਡਾ ਕੰਮ ਤੋਂ ਗਿਆ। ਮੈਂ ਤਾਂ ਸੋਚਦੀ ਸੀ ਬਹੂ ਮੇਰੇ ਨਾਲ ਘਰ ਦਾ ਕੰਮ ਕਰਾਵੇਗੀ। ਮੈਂ ਅਰਾਮ ਕਰਾਂਗੀ। ਵਿਹਲੀ ਹੋ ਕੇ ਫੇਰਾ ਤੋਰਾ ਕਰਾਗੀ। ਇਹ ਤਾ ਜੀ ਕੰਮ ਹੀ ਉਲਟਾ ਹੋ ਗਿਆ। ਮੁੰਡਾ ਵਿਆਹ ਕਰਾਕੇ ਆਪਣੇ ਆਪ ਵਿੱਚ ਹੋ ਗਿਆ। ਵਿਆਹਿਆ ਬੰਦਾ ਤੀਮੀਂ ਜੋਗਾ ਹੀ ਰਹਿ ਜਾਂਦਾ ਹੈ। ਮਾਪੇ ਭੁੱਲ ਜਾਂਦੇ ਹਨ। ਸੌਹੁਰੇ ਪਿਆਰੇ ਹੋ ਜਾਂਦੇ ਹਨ। ਪਰ ਮੈਨੂੰ ਲੱਗਦਾ ਨਹੀਂ ਸੀ। ਰਾਜ ਵੀ ਐਸਾ ਕਰੇਗਾ।ˆˆ ˆˆ ਰਾਜ ਦੀ ਮਾਂ ਕੋਈ ਗੱਲ ਨਹੀਂ ਹੈ। ਨਵੇਂ ਵਿਆਹ ਦਾ ਚਾਅ ਹੈ। ਆਪੇ ਹੀ ਕੰਮ ਧੰਦੇ ਲੱਗ ਜਾਵੇਗਾ। ਕਿੰਨਾਂ ਕੁ ਚਿਰ ਵਿਹਲਾ ਰਹੇਗਾ। ਆਪਾਂ ਆਪਣਾਂ ਚਲਾਈ ਜਾਂਦੇ ਹਾਂ। ਅਜੇ ਬੱਚੇ ਹਨ। ਆਪੇ ਆਪਣੀ ਜੁੰਮੇਵਾਰੀ ਚੱਕਣ ਲੱਗ ਜਾਣਗੇ।

Comments

Popular Posts