ਜਾਨ
ਜਾਣ ਦਾ ਖ਼ਤਰਾ -ਸਤਵਿੰਦਰ ਕੌਰ ਸਾਤੀ (ਕੈਲਗਰੀ)

ਜਾਨ ਜਾਣ ਦਾ ਖ਼ਤਰਾ ਹੈ। ਗੱਡੀਆਂ ਮੋਟਰਾਂ ਹੀ ਬਹੁਤ ਹੋ ਗਈਆਂ
ਹਨ। ਜਿੰਨੇ ਘਰ ਵਿੱਚ ਬੰਦੇ ਹਨ। ਹਰ ਕਿਸੇ ਕੋਲ ਗੱਡੀ ਹੈ। ਜੋਂ ਨੌਕਰੀ ਕਰਦੇ ਹਨ। ਉਨ੍ਹਾਂ ਨੂੰ
ਤਾਂ ਕਾਰਾਂ ਚਾਹੀਦੀਆਂ ਹਨ। ਆਵਾਜਾਈ ਦੇ ਸਾਧਨਾ ਦਾ ਫੈਇਦਾ ਵੀ ਬਹੁਤ ਹੈ। ਪਰ ਖ਼ਤਰਾ ਬਹੁਤਾ ਹੈ।
ਕਿਸੇ ਵੀ ਦੇਸ਼ ਵੱਲ ਨਜ਼ਰ ਮਾਰ ਲਈਏ। ਟਰੈਫਕ ਰੂਲ ਭਾਵੇਂ ਕਿਨੇ ਵੀ ਸਖ਼ਤ ਹਨ। ਫਿਰ ਵੀ ਬਹੁਤੀ ਵਾਰ
ਕੁਦਰਤੀ ਕਾਰਨ ਵੀ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਹਨ। ਜਿਵੇਂ ਬਹੁਤੇ ਦੇਸ਼ਾਂ ਵਿਚ ਧੁੰਦ, ਬਰਫ਼
ਤੇ ਮੀਂਹ ਜਿਆਦਾ ਪੈਂਦੇ ਹਨ। ਗੱਡੀਆਂ ਤਿਲਕਣ ਲੱਗ ਜਾਂਦੀਆਂ ਹਨ। ਡਰਾਇਵਰ ਦੇ ਬਸ ਵਿਚ ਮੋਟਰ ਗੱਡੀ
ਨਹੀਂ ਰਹਿੰਦੀ। ਐਸੇ ਮੌਸਮ ਵਿਚ ਤਾਂ ਰੇਲ ਗੱਡੀਆਂ ਸਮੁੰਦਰੀ ਹਵਾਈ ਜਹਾਜ਼ ਵੀ ਨਹੀਂ ਚਲਦੇ। ਜਿਥੇ
ਤਾਂ ਸ਼ੜਕਾਂ ਦੇ ਕਨੂੰਨ ਸਖ਼ਤ ਹਨ। ਦੁਰਘਟਨਾ ਘੱਟ ਹੁੰਦੀਆਂ ਹਨ। ਭਾਰਤ ਵਰਗੇ ਦੇਸ਼ ਵਿਚ ਜਿਥੇ ਨਾਂ
ਤਾਂ ਆਵਾਜਾਈ ਦੇ ਸਾਧਨਾ ਗੱਡੀਆਂ ਮੋਟਰਾਂ ਉਤੇ, ਨਾਂ ਹੀ ਚਲਾਉਣ ਵਾਲਿਆਂ ਤੇ ਕੋਈ ਕਾਬੂ ਹੈ।
ਸ਼ਰਾਬੀ ਅਮਲੀ ਵੀ ਗੱਡੀਆਂ ਚਲਾਈ ਫਿਰਦੇ ਹਨ। ਸਰਕਾਰ ਪੁਲੀਸ ਦਾ ਕੋਈ ਕੰਟਰੌਲ ਨਹੀਂ ਹੈ। ਹਰ ਕੋਈ
ਹਾਰਨ ਮਾਰੀ ਜਾਂਦਾ ਹੈ। ਬਹੁਤੇ ਤਾਂ ਹਾਰਨ ਉਤੇ ਹੀ ਹੱਥ ਰੱਖਦੇ ਹਨ। ਸੁਣਦਾ ਕੋਈ ਵੀ ਨਹੀਂ। ਸਾਰੇ
ਸਪੀਡ ਦੱਬੀ ਜਾਂਦੇ ਹਨ। ਸਾਇਕਲ ਵਾਲਾ ਕਾਰ ਵਾਲੇ ਨੂੰ ਕੱਟ ਰਿਹਾ ਹੈ। ਪੰਜਾਬ ਵਿਚ ਵੀ ਥਾਂ-ਥਾਂ
ਪੰਜਾਬੀ ਵਿਚ ਲਿਖ ਕੇ ਲਾਇਆ ਹੈ। ਬਹੁਤਿਆਂ ਨੂੰ ਪੰਜਾਬੀ ਵੀ ਪੜ੍ਹਨੀ ਨਹੀਂ ਆਉਂਦੀ। ਰੂਲ ਨੂੰ
ਕਿਵੇਂ ਪੜ੍ਹਕੇ ਮੰਨਣਗੇ। ਹੌਲੀ ਚੱਲੋ। ਤੇਜ ਜਾਣ ਵਾਲਿਆਂ ਉਤੇ ਪਬੰਧੀ ਵੀ ਨਹੀਂ ਹੈ। ਉਸੇ ਸ਼ੜਕ ਤੇ
ਲੋਕ ਪੈਦਲ, ਸਾਇਕਲ ਤੇ ਮੋਟਰ ਗੱਡੀ ਚਲਾਉਣ ਵਾਲੇ 100 ਦੀ ਸਪੀਡ ਤੇ ਜਾਂਦੇ ਹਨ। ਬਹੁਤੇ ਜੋਂ
ਡਰਾਇਵਰ ਬਣੇ ਹੋਏ ਹਨ। ਡਰਾਇਵਰ ਲਾਈਸੈਂਸ ਨਹੀਂ ਹੈ। 12 ਸਾਲ ਦੇ ਮੁੰਡੇ ਕੁੜੀਆਂ ਕਾਰਾਂ,
ਮੋਟਰਸਾਈਕਲ ਚਲਾਈ ਫਿਰਦੇ ਹਨ। ਇਹੋਂ ਜਿਹਿਆਂ ਦੇ ਮਾਂਪੇ ਆਪ ਹੋਰਾਂ ਨੂੰ ਬੜੇ ਫ਼ਕਰ ਨਾਲ ਦਸਦੇ ਹਨ।
ਸਾਡੇ ਬੱਚੇ ਗੱਡੀ ਚਲਾ ਲੈਂਦੇ ਹਨ। ਭਾਰਤ ਵਿਚ ਤਾਂ ਸਿਆਣੇ ਡਰਾਇਵਰ ਦੀ ਮੱਤ ਮਾਰੀ ਜਾਂਦੀ ਹੈ।
ਸ਼ੜਕ ਤੇ ਇੱਕ ਗੱਡੀ ਨੰਗਣ ਦੀ ਥਾਂ ਹੁੰਦੀ ਹੈ। ਤਿੰਨ ਚਾਰ ਲਈਨਾਂ ਲੱਗ ਜਾਂਦੀਆਂ ਹਨ। ਆਉਣ ਜਾਣ
ਵਾਲੇ ਦੋਂਨੇਂ ਪਾਸੇ ਇਹੀ ਹਾਲ ਹੁੰਦਾ ਹੈ। ਬੱਸਾਂ ਚਲਾਉਣ ਵਾਲੇ ਤਾਂ ਛੋਟੀ ਕਾਰ ਨੂੰ ਮਿਦਣ ਤੱਕ
ਜਾਂਦੇ ਹਨ। ਉਤੇ ਚੜ੍ਹਾਉਣ ਤੱਕ ਜਾਂਦੇ ਹਨ। ਵੱਡੀ ਗੱਡੀ, ਟੱਰਕਾਂ, ਬੱਸਾਂ ਨੂੰ ਦੇਖ ਕੇ ਮੌਤ
ਸੱਹਮਣੇ ਲੱਗਦੀ ਹੈ। ਜਾਣ ਬੁਝ ਕੇ, ਛੋਟੀ ਗੱਡੀ ਵਾਲੇ ਨੂੰ ਡਰਾਉਣ ਲਈ ਗੱਡੀ ਉਤੇ ਚੜ੍ਹਾਂਉਣ ਤੱਕ
ਜਾਂਦੇ ਹਨ। ਜਿਵੇਂ ਵੱਡੀ ਗੱਡੀ ਵਾਲੇ ਨੇ ਛੋਟੀ ਕਾਰ ਤੋਂ ਜ਼ਿਆਦਾ ਰੋਡ ਟੈਕਸ ਭਰਿਆ ਹੋਵੇ। ਛੋਟੀ
ਗੱਡੀ ਵਾਲਾ ਜਾਨ ਬੱਚਾਉਣ ਲਈ ਡਰਦਾ ਪਹਿਲਾਂ ਹੀ ਕਾਰ ਥੱਲੇ ਕੱਚੇ ਲਾਅ ਲੈਂਦਾ ਹੈ। ਸਭ ਸਿਆਣੇ
ਡਰਾਇਵਰ ਗੱਡੀ ਸ਼ੜਕ ਤੇ ਲਿਜਾਣ ਤੋਂ ਡਰਦੇ ਹਨ। ਐਕਸੀਡੈਂਟ ਹੋ ਵੀ ਜਾਵੇਂ, ਕਿਹੜਾ ਕੋਈ ਰੁਕਦਾ ਹੈ।
ਉਤੋਂ ਦੀ ਹੋਰ ਗੱਡੀਆਂ ਨੰਘੀਂ ਜਾਂਦੀਆਂ ਹਨ। ਡਰਦਾ ਕੋਈ ਜਖ਼ਮੀ ਜਾਂ ਮਰੇ ਨੂੰ ਹੱਥ ਨਹੀਂ ਲਾਉਂਦਾ।
ਪੁਲਸ ਵਾਲੇ ਮੱਦਦ ਕਰਨ ਵਾਲੇ ਦੀਆਂ ਹੀਲਾਂ ਕੱਢਾ ਦਿੰਦੇ ਹਨ। ਜੇਲ ਅੰਦਰ ਬੰਦ ਕਰ ਦਿੰਦੇ ਹਨ।
ਤਾਂਹੀਂ ਡਰਦਾ ਕੋਈ ਕਿਸੇ ਦੀ ਮੱਦਦ ਨਹੀਂ ਕਰਦਾ। ਅਗਲੇ ਤੋਂ ਪੈਸਿਆਂ ਦਾ ਥੱਬਾ ਲੈ ਕੇ ਛੱਡਦੇ ਹਨ।
ਪੰਜਾਬ ਤੇ ਸਾਰੇ ਭਾਰਤ ਦੇ ਬਹੁਤੇ ਪੁਲਸ ਵਾਲੇ ਡਰਾਇਵਰ ਗੱਡੀ ਵਾਲੇ ਤੋਂ ਪੈਸਾ ਖਾ ਕੇ ਉਸ ਨੂੰ ਕੇਸ
ਵਿਚੋਂ ਹੀ ਕੱਢ ਦਿੰਦੇ ਹਨ। ਆਮ ਡਰਾਇਵਰ ਗੱਡੀ ਵਾਲਾ ਸਹੀਂ ਵੀ ਹੋਵੇ, ਰਸਤੇ ਵਿੱਚ ਰੋਕ ਕੇ, ਚਲਾਣ
ਕੱਟਣ ਦੀ ਧਮਕੀ ਦੇ ਕੇ, ਪੈਸੇ ਬਟੋਦੇ ਹਨ। ਕੱਲ ਜਦੋਂ ਅਸੀਂ ਅੰਮ੍ਰਿਤਸਰ ਜਾ ਰਹੇ ਸੀ। ਪੁਲੀਸ ਵਾਲੇ
ਹਰੀ ਕੇ ਪੱਤਣ ਕੋਲ ਸਾਰੀਆਂ ਕਾਰਾਂ ਨੂੰ ਰੋਕ ਕੇ ਰਾਤ ਨੂੰ ਚੰਮਕਣ ਵਾਲੇ, ਚਮਕੀਲੇ ਸਟੀਕਰ ਲਾਕੇ
200 ਰੁਪਏ ਲਈ ਜਾ ਰਹੇ ਸਨ। ਸਟੀਕਰ ਦੀ ਕੀਮਤ ਦੋ ਰੁਪਏ ਵੀ ਨਹੀਂ ਸੀ। ਟਰੈਫਿਕ ਪੁਲਸ ਨੂੰ ਪੈਸੇ
ਇੱਕਠੇ ਕਰਨ ਲਈ, ਕੋਈ ਨਾਂ ਕੋਈ ਬਹਾਨਾਂ ਲੱਭ ਹੀ ਜਾਂਦਾ ਹੈ। ਲੁਧਿਆਣੇ ਵਿੱਚ ਕਿਸੇ ਵੀ ਗੱਡੀ ਵਾਲੇ
ਨੂੰ ਰੋਕ ਕੇ ਧਮਕਾਉਂਦੇ ਹਨ। ਕਿ ਤੇਰੇ ਸੀਟ ਬਿਲਟ ਨਹੀਂ ਲੱਗੀ ਹੋਈ। ਪੈਸੇ ਲੈ ਕੇ  ਜਾਣ ਲਈ
ਅਜ਼ਾਜ਼ਤ ਦੇ ਦਿੰਦੇ ਹਨ। ਪੁਲਸ ਵਾਲਿਆਂ ਤੋਂ ਕੋਈ ਪੁੱਛੇ,"ਕੀ ਪੈਸੇ ਲੈ ਕੇ ਡਰਾਇਵਰ ਦੇ ਸੀਟ ਬਿਲਟ
ਲੱਗ ਜਾਂਦੀ ਹੈ?" ਗੱਡੀ ਵਾਲੇ ਦਾ ਰਿਸ਼ਤੇਦਾਰ ਪੁਲਸ ਵਿੱਚ ਹੈ, ਤਾਂ ਗਲ਼ਤ ਗੱਡੀ ਚਲਾਣਉਣ ਵਾਲਾ
ਬੱਚ ਜਾਂਦਾ ਹੈ। ਨਹੀਂ ਤਾਂ ਚੰਗ੍ਹਾ ਭਲਾ ਸਿਆਣਾ ਡਰਾਇਵਰ ਵੀ ਰਗੜਿਆ ਜਾਂਦਾ ਹੈ। ਕੋਈ ਸੱਜੇ ਪਾਸੇ
ਤੋਂ ਕੋਈ ਖੱਬੇ ਪਾਸੇ ਤੋਂ ਗੱਡੀਆਂ ਪਾਸ ਕਰੀ ਜਾਂਦਾ ਹੈ। ਉਸ ਨੂੰ ਟਰੈਫਿਕ ਪੁਲਸ ਵਾਲੇ ਕੁੱਝ ਨਹੀਂ
ਕਹਿੰਦੇ। ਸ਼ੜਕ ਤੇ ਚੜ੍ਹਕੇ ਤਾਂ ਜਾਨ ਜਾਣ ਦਾ ਖ਼ਤਰਾ ਹੀ ਬਣਿਆ ਰਹਿੰਦਾ ਹੈ। ਬਹੁਤ ਸਾਰੇ ਲੋਕ
ਹੋਣਗੇ। ਜਿੰਨ੍ਹਾਂ ਦੇ ਆਵਾਜਾਈ ਦੇ ਸਾਧਨਾ ਕਾਰਨ ਹੀ ਅੰਗ-ਪੈਰ ਕੱਟੇ ਗਏ ਹਨ। ਟੱਬਰਾਂ ਦੇ ਟੱਬਰ ਮਰ
ਗਏ ਹਨ। ਫਿਰ ਵੀ ਭਾਰਤ ਵਿੱਚ ਰੋਕ ਥਾਮ ਦਾ ਕੋਈ ਖ਼ਾਸ ਕਦਮ ਨਹੀਂ ਚੱਕਿਆ ਗਿਆ। ਦਿੱਲੀ ਵਾਲੀ ਤੇ
ਲੁਧਿਆਣਾ ਫਰੋਜ਼ਪੁਰ ਰੋਡ ਦੇ ਆਵਾਜਾਈ ਦੇ ਸਾਧਨਾ ਵਿੱਚ ਹੱਦੋਂ ਵੱਧ ਅਣਗਹਿਲੀ ਹੋ ਰਹੀ ਹੈ। ਮੌਤ
ਨਾਲ ਖੇਡਿਆ ਜਾ ਰਿਹਾ ਹੈ। 90% ਗੱਡੀਆਂ ਚਲਾਉਣ ਵਾਲਿਆਂ ਨੂੰ ਆਪਣੀ ਜਾਨ ਦੀ ਕੋਈ ਪ੍ਰਵਾਹ ਨਹੀਂ
ਹੈ। ਦੂਜੇ ਦਾ ਤਾਂ ਬਚਾ ਕਰਨਾ ਹੀ ਕਿਆ ਹੈ। ਗੱਡੀ ਤੇਜ਼ ਚਲਾ ਕੇ ਸਮੇਂ ਸਿਰ ਮੰਜ਼ਲ ਤੇ ਪਹੁੰਚਣ ਦੀ
ਕਾਹਲ ਹੁੰਦੀ ਹੈ। ਰਸਤੇ ਵਿੱਚ ਭਾਂਵੇ ਬੰਦੇ ਹੀ ਮਿਦਦੇ ਜਾਣ। ਬਹੁਤੀ ਵਾਰ ਐਕਸੀਡੈਂਟ ਹੁੰਦਾ,
ਹੁੰਦਾ ਬਚ ਜਾਂਦਾ ਹੈ। ਮਾੜੇ ਡਰਾਇਵਰ ਤਾਂ ਨਾਲ ਵਾਲੇ ਬੈਠੇ ਪਸੀਜ਼ਰ ਦੇ ਪੱਬ ਚੱਕਾ ਕੇ ਚੀਕਾਂ
ਕੱਢਾ ਦਿੰਦੇ ਹਨ।

Comments

Popular Posts