ਚੁਗਲਖੋਰ ਵੀ ਆਪਣੀ ਜਗਾ ਬਣਾਂ ਜਾਂਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਚੁਗਲਖੋਰ ਉਹ ਹੁੰਦਾ ਹੈ। ਜੋ ਸੱਚੀ ਝੂਠੀ ਗੱਲ ਨੂੰ ਲੋਕਾਂ ਵਿੱਚ ਕਰਦਾ ਹੈ। ਜਦੋ ਹੀ ਕੋਈ ਗੱਲ ਸੁਣੀ, ਫਟਾ-ਫੱਟ ਅੱਗੇ ਹੋਰ ਲੋਕਾਂ ਨੂੰ ਦੱਸ ਦਿੰਦਾ ਹੈ। ਚੁਗਲਖੋਰ ਲੋਕਾਂ ਵਿੱਚ ਸੱਚੀਆਂ ਝੂਠੀਆਂ ਦੋ ਗੱਲਾਂ ਹੋਰ ਲਾ ਕੇ, ਅਫਵਾਵਾਂ ਫੈਲਾਉਂਦਾ ਹੈ। ਚੁਗਲਖੋਰ ਨੂੰ ਉਹੀ ਲੋਕ ਪਸੰਦ ਕਰਦੇ ਹਨ। ਜੋ ਇਧਰ ਉਧਰ ਦੀਆਂ ਗੱਲਾਂ ਸੁਣ ਕੇ ਸੁਆਦ ਲੈਂਦੇ ਹਨ। ਐਸੇ ਲੋਕ ਗੁਆਂਢ ਵਿੱਚ ਪਸਾਦ ਪਾਈ ਰੱਖਦੇ ਹਨ। ਕੰਮਾਂ ਉਤੇ ਵੀ ਆਪਣੀ ਆਦਤ ਤੋਂ ਵਾਜ ਨਹੀਂ ਆਉਂਦੇ। ਆਪਣੇ ਨੰਬਰ ਬਣਾਂ ਜਾਂਦੇ ਹਨ। ਚੁਗਲਖੋਰ ਵੀ ਆਪਣੀ ਜਗਾ ਬਣਾਂ ਜਾਂਦੇ ਹਨ। ਗੱਲ ਕਿਸੇ ਦੀ ਕਿਸੇ ਨੂੰ ਸੁਣਾਂ ਜਾਂਦੇ ਨੇ। ਖੰਭਾਂ ਦੀਆਂ ਡਾਰਾਂ ਬਣਾਂ ਜਾਂਦੇ ਨੇ। ਕਈਆਂ ਦੇ ਸਿੰਗ ਫਸਾ ਜਾਂਦੇ ਹਨ। ਚੁਗਲਖੋਰ ਆਪਣੀ ਰਮਜ਼ ਚਲਾ ਜਾਂਦੇ ਨੇ। ਬਹੁਤੇ ਲੋਕ ਐਸੇ ਲੋਕਾਂ ਤੋਂ ਸੁਚੇਤ ਹੋ ਜਾਂਦੇ ਨੇ। ਚੁਗਲਖੋਰ ਨੂੰ ਦੇਖਦੇ ਹੀ ਆਪਣੀ ਗੱਲ ਵਿਚੇ ਰੋਕ ਲੈਂਦੇ ਨੇ। ਚੁਗਲਖੋਰ ਨੂੰ ਲਾਉਣ ਬਝਾਉਣ ਦੀ ਆਦਤ ਬਣ ਜਾਂਦੀ ਹੈ। ਇਧਰਲੀਆਂ ਉਧਰ ਗੱਲਾਂ ਕਰਨ ਤੋਂ ਬਗੈਰ ਰੋਟੀ ਹਜ਼ਮ ਨਹੀਂ ਹੁੰਦੀ। ਨੀਂਦ ਨਹੀਂ ਆਉਂਦੀ। ਚੁਗਲੀ ਕਰਕੇ ਜਦੋਂ ਭੇੜ ਪੈਂਦੇ ਹਨ। ਮਜ਼ੇ ਲੈ ਕੇ ਤਮਾਸ਼ਾਂ ਦੇਖਦੇ ਹਨ।

ਸੀਮਾ ਦਾ ਵਿਆਹ ਹੋਏ ਅਜੇ ਤਿੰਨ ਮਹੀਨੇ ਹੀ ਹੋਏ ਸਨ। ਉਹ ਸੰਗਦੀ ਬਹੁਤ ਸੀ। ਅਜੇ ਘਰ ਵਿੱਚ ਵੀ ਘੁਲੀ ਮਿਲੀ ਨਹੀਂ ਸੀ। ਘਰ ਵਿੱਚ ਭਾਵੇਂ ਦਸ ਜੀਅ ਹੋਰ ਰਹਿੰਦੇ ਸਨ। ਸਭ ਆਪਣੇ-ਆਪ ਵਿੱਚ ਹੀ ਰਹਿੰਦੇ ਸਨ। ਪਤੀ ਨੂੰ ਉਸ ਨਾਲ ਕੋਈ ਖ਼ਾਸ ਲਗਾਉ ਨਹੀਂ ਸੀ। ਉਹ ਵੱਡੀ ਰਾਤ ਹੋਏ ਆਉਂਦਾ ਸੀ। ਬਸ ਦੋਂਨਾਂ ਦੀ ਬਿਸਤਰ ਉਤੇ ਜਾਣ ਸਮੇਂ ਹੀ ਸਾਂਝ ਪੈਂਦੀ ਸੀ। ਘਰਦੇ ਸਭ ਮਤਲੱਬ ਦੀ ਹੀ ਗੱਲ ਕਰਦੇ ਸਨ। ਗੁਆਂਢਣ ਸੀਮਾ ਕੋਲ ਆ ਜਾਂਦੀ ਸੀ। ਦੋ-ਚਾਰ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਉਸ ਨੂੰ ਮੋਹ ਲੈਂਦੀ ਸੀ। ਪਹਿਲੀ ਵਾਰ ਮਿਲੀ ਤਾਂ ਉਸ ਨੇ ਸੀਮਾਂ ਨੂੰ ਪੁੱਛਿਆ,ˆˆ ਤੇਰਾ ਜੀਅ ਲੱਗ ਗਿਆ ਹੈ। ਮੰਮੀ ਡੈਡੀ ਬਹੁਤ ਯਾਦ ਆਉਂਦੇ ਹੋਣਗੇ? ˆˆ ਸੀਮਾਂ ਨੇ ਕਿਹਾ,ˆˆ ਅਜੇ ਜੀਅ ਲੱਗਿਆ ਨਹੀਂ ਹੈ। ਆਪੇ ਲੱਗ ਜਾਵੇਗਾ। ਜੀਅ ਨੂੰ ਮੰਨਾਉਣਾਂ ਪੈਂਦਾ ਹੈ। ਮੰਮੀ ਡੈਡੀ ਭੁੱਲਣ ਵਾਲੀ ਚੀਜ਼ ਥੋੜੀ ਹੁੰਦੇ ਹਨ। ਯਾਦ ਤਾਂ ਆਉਂਦੇ ਹੀ ਹਨ। ˆˆ ਗੁਆਂਢਣ ਸੀਮਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ, ˆˆ ਬੜੀ ਦਲੇਰ ਲੱਗਦੀ ਹੈ। ਬੜੇ ਠੋਸ ਬਿਚਾਰ ਹਨ। ਇਹ ਤੇਰਾ ਪਤੀ ਕਿਤੇ ਦਿੱਸਦਾ ਨਹੀਂ, ਉਹ ਕਰਦਾ ਕੀ ਹੈ? ˆˆ ਹੋਰ ਉਸ ਨੇ ਕੀ ਕਰਨਾ ਹੈ? ਕੰਮ ਕਰਦਾ ਹੈ। ਤੁਹਾਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਪਤਾ ਹੋਣਾਂ ਚਾਹੀਦਾ ਹੈ। ਮੈਂ ਤਾ ਕੱਲ ਵਿਆਹੀ ਆਈ ਹਾਂ।ˆˆ ਗੁਆਂਢਣ ਨੇ ਕਿਹਾ,ˆˆ ਅੱਜ ਕੱਲ ਦੀਆਂ ਕੁੜੀਆਂ ਕਿਸੇ ਵਿੱਚ ਨਹੀਂ ਰਲਦੀਆਂ। ਨਾਂ ਹੀ ਸਿਧਾ ਜੁਆਬ ਦਿੰਦੀਆਂ ਹਨ। ਮੈਂ ਤਾਂ ਚਲੀ ਹਾਂ। ˆˆ ਉਸ ਪਿਛੋਂ ਉਹ ਸੀਮਾਂ ਦੀ ਨੱਣਦ ਦੇ ਘਰ ਗਈ। ਉਸ ਨਾਲ ਗੱਲਾਂ ਕਰਨ ਲੱਗ ਗਈ,  ˆˆ ਮੈਂ ਤਾਂ ਤੇਰੀ ਮਾਂ ਨੂੰ ਮਿਲਣ ਗਈ ਸੀ। ਵੱਹੁਟੀ ਘਰ ਸੀ। ਤੁਹਾਡੀ ਬਹੂ ਕਹਿੰਦੀ ਹੈ। ਉਸ ਦਾ ਜੀਅ ਨਹੀਂ ਲੱਗਦਾ। ਜਦੋਂ ਮੰਮੀ ਡੈਡੀ ਦਾ ਜੀਅ ਨਹੀਂ ਲੱਗਦਾ। ਧੀ ਦਾ ਜੀਅ ਕਿਥੇ ਲੱਗਣਾ ਹੈ। ˆˆ ਨੱਣਦ ਨੇ ਕਿਹਾ,ˆˆ ਨਵੀਂ ਨਵੇਲੀ ਹੈ। ਉਸ ਲਈ ਸਭ ਕੁੱਝ ਨਵਾਂ ਹੈ। ਆਪੇ ਜੀਅ ਲੱਗ ਜਾਂਦਾਂ ਹੈ। ਜਿਥੇ ਬੰਦਾ ਰਹਿੰਦਾ ਹੈ। ਆਪੇ ਉਸ ਦਾ ਮੋਹ ਬਣ ਜਾਂਦਾ ਹੈ। ˆˆ ਦੂਜੇ ਦਿਨ ਗੁਆਂਢਣ ਫਿਰ ਸੀਮਾਂ ਕੋਲ ਚਲੀ ਗਈ। ਸੀਮਾਂ ਦਾ ਪਤੀ ਵੀ ਘਰ ਸੀ। ਉਹ ਕੰਮ ਤੇ ਜਾ ਰਿਹਾ ਸੀ। ਗੁਆਂਢਣ ਨੇ ਕਿਹਾ,ˆˆ ਬਹੂ ਨੂੰ ਵੀ ਕਿਤੇ ਘੁੰਮਾ ਲਿਆਇਆ ਕਰ। ਕੱਲ ਮੈਂ ਆਈ ਸੀ। ਇਹ ਕਹਿੰਦੀ ਮੇਰਾ ਜੀਅ ਨਹੀਂ ਲੱਗਦਾ। ˆˆ ਹੁਣ ਤਾਂ ਮੈਂ ਕੰਮ ਤੇ ਜਾ ਰਿਹਾ ਹਾਂ। ਐਤਵਾਰ ਨੂੰ ਬਾਹਰ ਘੁੰਮਾ ਲਿਆਵਾਂਗਾ। ˆˆ ਉਸ ਨੇ ਫਿਰ ਕਿਹਾ, ˆˆ ਅਸੀ ਗੁਰਦੁਆਰਾ ਸਾਹਿਬ ਜਾ ਰਹੇ ਹਾਂ। ਇਸ ਨੂੰ ਵੀ ਨਾਲ ਲੈ ਜਾਂਦੇ ਹਾਂ। ਮਨ ਕਿਤੇ ਬਾਹਰ ਜਾਣ ਨੂੰ ਤਾਂ ਕਰਦਾ ਹੈ। ˆˆ ਸੀਮਾਂ ਦੇ ਪਤੀ ਨੇ ਕਿਹਾ,ˆˆ ਸੀਮਾਂ ਤੂੰ ਇੰਨਾਂ ਨਾਲ ਗੁਰਦੁਆਰਾ ਸਾਹਿਬ ਜਾ ਆ। ਘਰ ਕੀ ਕਰਨਾ ਹੈ। ˆˆ ਸੀਮਾਂ ਉਸ ਨਾਲ ਜਾਣਾ ਨਹੀਂ ਸੀ ਚਹੁੰਦੀ। ਪਰ ਉਸ ਦੇ ਪਤੀ ਨੇ ਕਹਿ ਦਿੱਤਾ ਸੀ ਜਾਣਾਂ ਪੈਣਾਂ ਸੀ। ਸੀਮਾਂ ਨੇ ਕਿਹਾ,ˆˆ ਤੁਸੀਂ ਵੀ ਕਹਿੰਦੇ ਹੋ ਤਾਂ ਮੈਂ ਗੁਰਦੁਆਰਾ ਸਾਹਿਬ ਜਾ ਆਉਂਦੀ ਹਾਂ। ˆˆ ਉਹ ਉਸ ਨਾਲ ਗੁਰਦੁਆਰਾ ਸਾਹਿਬ ਚਲੀ ਗਈ। ਮੱਥਾਂ ਟੇਕ ਕੇ ਪ੍ਰਸ਼ਾਦਾਂ ਛੱਕ ਕੇ ਘਰ ਨੂੰ ਤੁਰ ਪਈਆ। ਰਸਤੇ ਵਿੱਚ ਸੀਮਾਂ ਨੂੰ ਉਲਟੀ ਆ ਗਈ। ਫਿਰ ਦੋ-ਚਾਰ ਵਾਰ ਐਸਾ ਹੀ ਰਸਤੇ ਵਿੱਚ ਹੋਇਆ। ਸੀਮਾਂ ਨੂੰ ਉਹ ਗੁਆਂਢਣ ਕਹਿੱਣ ਲੱਗੀ,ˆˆ ਇਥੇ ਹੀ ਰਸਤੇ ਵਿੱਚ ਡਾਕਟਰ ਦੀ ਦੁਕਾਨ ਹੈ। ਆਪਾਂ ਤੈਨੂੰ ਦਿਖਾ ਲੈਂਦੇ ਹਾਂ। ਉਲਟੀ ਕਿਉਂ ਆਉਦੀ ਹੈ।ˆˆ ਸੀਮਾਂ ਨੇ ਕਿਹਾ,ˆˆ ਸ਼ਾਮ ਤੱਕ ਮੈਂ ਠੀਕ ਨਾਂ ਹੋਈ ਤਾਂ ਆਪੇ ਕਿਸੇ ਨਾਲ ਆ ਕੇ, ਡਾਕਟਰ ਤੋਂ ਦੁਵਾਈ ਲੈ ਜਾਵਾਂਗੀ। ਤੁਸੀਂ ਹੁਣ ਘਰ ਨੂੰ ਚਲੋ। ˆˆ ਪਰ ਉਸ ਨੇ ਆਪਣੀ ਕਾਰ ਡਾਕਟਰ ਦੀ ਦੁਕਾਨ ਅੱਗੇ ਰੋਕ ਲਈ। ਡਾਕਟਰ ਨੇ ਸੀਮਾਂ ਦੀ ਚੈਕਅੱਪ ਕੀਤੀ ਤੇ ਦੱਸਿਆ,ˆˆ ਸੀਮਾਂ ਤੂੰ ਬੱਚੇ ਦੀ ਮਾਂ ਬਣਨ ਵਾਲੀ ਹੈ। ਆਪਣੀ ਸੇਹਿਤ ਦਾ ਖਿਆਲ ਰੱਖ। ਫਿਰ ਉਲਟੀ ਆਵੇ, ਜਾਂ ਕੁੱਝ ਖਾਣ ਤੋਂ ਪਹਿਲਾਂ ਹੀ ਗਰੇਵਲ ਦੀ ਇੱਕ ਗੋਲੀ ਖਾ ਲਵੀ। ਇਹ ਮੈਂ ਕੁੱਝ ਗਰੇਵਲ ਦੀਆਂ ਗੋਲੀਆਂ ਵੀ ਦੇ ਦਿੰਦਾ ਹਾਂ। ਬਾਕੀ ਹੋਰ ਗੋਲੀਆਂ ਬਾਹਰੋਂ ਦੁਵਾਈਆਂ ਦੀ ਦੁਕਾਨ ਤੋਂ ਲੈ ਲਵੀ। ˆˆ ਸੀਮਾਂ ਗੋਲੀਆਂ ਲੈ ਕੇ ਕਾਰ ਵਿੱਚ ਆ ਕੇ ਬੈਠ ਗਈ। ਗੁਆਂਢਣ ਨੇ ਕਿਹਾ,ˆˆ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ। ਤੂੰ ਬੱਚੇ ਦੀ ਮਾਂ ਬਣਨ ਵਾਲੀ ਹੈ। ਕੀ ਤੈਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ? ਮੈਨੂੰ ਤਾਂ ਪਤਾ ਲੱਗ ਗਿਆ ਸੀ। ਤੇਰੀ ਸੇਹਿਤ ਦੇਖ ਕੇ ਹੀ ਮੈਂ ਸਮਝ ਗਈ ਸੀ। ਕੀ ਤੇਰੇ ਘਰ ਕਿਸੇ ਨੂੰ ਪਤਾ ਹੈ? ਜਦੋਂ ਮੈਨੂੰ ਹੀ ਨਹੀਂ ਪਤਾ ਸੀ। ਕਿਸੇ ਹੋਰ ਨੂੰ ਕਿਵੇ ਦੱਸਦੀ। ਮੈਨੂੰ ਤਾਂ ਸੰਗ ਲੱਗਦੀ ਹੈ। ਕਿ ਮੈਂ ਮਾਂ ਬਣਨ ਵਾਲੀ ਹਾਂ। ˆˆ  ਗੁਆਂਢਣ ਨੇ ਕਿਹਾ,ˆˆ ਹੁਣ ਘਰ ਜਾ ਕੇ ਦੱਸ ਦੇਵੀ। ਕਿਹੜਾ ਦੇਰ ਹੋਈ ਹੈ। ˆˆ ਸੀਮਾਂ ਜਦੋ ਘਰ ਗਈ। ਘਰ ਕੋਈ ਨਹੀਂ ਸੀ। ਉਸ ਨੂੰ ਉਲਟੀਆਂ ਲੱਗਣ ਕਰਕੇ, ਗਰੇਵਲ ਦੀਆਂ ਗੋਲੀਆਂ ਖਾਣ ਨਾਲ ਨੀਂਦ ਆ ਗਈ। ਜਦੋ ਉਹ ਸੁੱਤੀ ਪਈ ਉਠੀ ਗੈਸਟ ਰੂਮ ਵਿੱਚ ਉਸ ਦੀ ਨੱਣਦ ਆਈ ਬੈਠੀ ਸੀ। ਸੱਸ ਤੇ ਉਸ ਦਾ ਪਤੀ ਵੀ ਭਰੇ ਪੀਤੇ ਬੈਠੇ ਸਨ। ਸੀਮਾਂ ਵੱਲ ਦੇਖ ਕੇ ਉਸ ਦੀ ਨੱਣਦ ਨੇ ਕਿਹਾ,ˆˆ ਸੀਮਾਂ ਤੇਰਾ ਜੀਅ ਤਾਂ ਲੱਗਿਆ ਨਹੀਂ। ਮਾਂ ਬੱਣਨ ਵਾਲੀ ਵੀ ਹੋ ਗਈ। ਉਹ ਵੀ ਤੂੰ ਘਰੇ ਨਹੀਂ ਦੱਸਿਆ। ਗੁਆਂਢੀਆਂ ਨੂੰ ਦੱਸ ਦਿੱਤਾ ਹੈ। ਮੈਂ, ਮੰਮੀ ਤੇ ਮੇਰਾ ਭਰਾ ਜਾਂ ਤੈਨੂੰ ਗੁਆਂਢਣ ਨੇੜੇ ਹੈ। ਤੂੰ ਲੋਕਾਂ ਨੂੰ ਘਰ ਦੀਆਂ ਗੱਲਾਂ ਦਸਦੀ ਹੈ। ˆˆ  ਮੰਮੀ ਨੇ ਕਿਹਾ,ˆˆ ਤੂੰ ਉਸ ਨੂੰ ਇਹ ਵੀ ਕਿਹਾ ਹੈ। ਤੂੰ ਕਿਸੇ ਨੂੰ ਇਹ ਗੱਲ ਨਹੀਂ ਦੱਸਣੀ। ਤਾਂ ਫੇਰ ਆਪਣੇ ਮੰਮੀ-ਡੈਡੀ ਕੋਲ ਹੀ ਚਲੀ ਜਾ, ਉਨਾਂ ਦਾ ਜੀਅ ਵੀ ਲੱਗ ਜਾਵੇਗਾ। ਮੈਂ ਨਹੀਂ ਚਹੁੰਦੀ ਘਰ ਦੀ ਗੱਲ ਕਿਸੇ ਬਾਹਰ ਦੇ ਨੂੰ ਪਤਾ ਲੱਗੇ। ˆˆ ਉਸ ਦੇ ਪਤੀ ਨੇ ਕਿਹਾ,ˆˆ ਤੈਨੂੰ ਗੁਰਦੁਆਰਾ ਸਾਹਿਬ ਭੇਜਿਆ ਸੀ ਕਿ ਗੁਆਂਢਣ ਨਾਲ ਘਰ ਦੀਆਂ ਗੱਲਾਂ ਕਰਨ ਭੇਜਿਆ ਸੀ। ਤੂੰ ਚੁਗਲੀਆਂ ਕਰਨੋ ਕਿਥੋਂ ਸਿੱਖੀ ਹੈ। ˆˆ ਘਰ ਦੇ ਸਾਰੇ ਜੀਅ ਉਸ ਉਤੇ ਵਰੀ ਜਾ ਰਹੇ ਸਨ। ਸੀਮਾਂ ਨੇ ਮਸਾ ਮੂੰਹ ਵਿਚੋਂ ਅਵਾਜ਼ ਕੱਢੀ,ˆˆ ਮੈਂ ਗੁਆਂਢਣ ਨਾਲ ਕੋਈ ਐਸੀ ਗੱਲ ਨਹੀਂ ਕੀਤੀ। ਪਹਿਲੇ ਦਿਨ ਉਹ ਆਈ। ਆਪੇ ਮੈਨੂੰ ਪੁੱਛਦੀ ਸੀ ਜੀਅ ਲੱਗ ਗਿਆ। ਮੈ ਕਿਹਾ ਅਜੇ ਨਹੀਂ ਲੱਗਾ। ਬੱਚਾ ਹੋਣ ਵਾਲੀ ਗੱਲ ਉਸ ਨੂੰ ਤਾਂ ਪਤਾ ਲੱਗੀ, ਜਦੋਂ ਮੈਨੂੰ ਉਲਟੀਆਂ ਲੱਗੀਆਂ। ਉਹ ਮੈਨੂੰ ਡਾਕਟਰ ਦੇ ਲੈ ਕੇ ਗਈ। ˆˆ ਉਸ ਦੀ ਨੱਣਦ ਨੇ ਕਿਹਾ,ˆˆ ਅਸੀਂ ਮਰ ਗਏ ਸੀ। ਤੂੰ ਉਸ ਨੂੰ ਡਾਕਟਰ ਦੇ ਲੈ ਕੇ ਗਈ। ˆˆ ਸੀਮਾਂ ਨੇ ਕਿਹਾ,ˆˆ ਉਸ ਨੂੰ ਮੈਂ ਆਪ ਨਹੀਂ ਡਾਕਟਰ ਦੇ ਲੈ ਕੇ ਗਈ। ਜਦੋ ਮੈਂ ਬਿਮਾਰ ਹੋ ਗਈ। ਉਹ ਆਪ ਮੈਨੂੰ ਡਾਕਟਰ ਦੇ ਲੈ ਕੇ ਗਈ ਸੀ। ਉਸ ਨੂੰ ਬੁਲਾ ਕੇ ਪੁੱਛ ਲਵੋ। ˆˆ ਉਸ ਦੀ ਸੱਸ ਮੰਮੀ ਨੇ ਕਿਹਾ,ˆˆ ਬਸ ਹੋਰ ਸਾਡੇ ਘਰ ਦੀ ਗੱਲ ਵਧਾਉਣ ਦੀ ਲੋੜ ਨਹੀਂ ਹੈ। ਤੇਰੇ ਵਰਗੀ ਇਧਰ ਉਧਰ ਗੱਲ ਕਰਨੋਂ ਨਹੀਂ ਹੱਟ ਸਕਦੀ। ˆˆ ਗੁਆਢਣ ਨੇ ਵਿੜਕਾ ਲੈ ਕੇ ਸਾਰੀਆਂ ਹੋ ਰਹੀਆਂ ਗੱਲਾਂ ਸਾਰੀਆਂ ਸੁਣ ਲਈਆਂ। ਉਹ ਤੇ ਸੀਮਾਂ ਦੀ ਨੱਣਦ ਇੱਕਠੀਆਂ ਕੰਮ ਕਰਦੀਆਂ ਸਨ। ਦੂਜੇ ਦਿਨ ਉਸ ਨੇ ਸਾਰੀਆਂ ਗੱਲਾਂ ਕੰਮ ਉਤੇ ਹੋਰਾਂ ਨੂੰ ਦੱਸ ਦਿੱਤੀਆਂ। ਸਾਰੀਆਂ ਕੁੜੀਆਂ ਉਸ ਨੂੰ ਪੁੱਛਣ ਲੱਗੀਆਂ, ˆˆ ਤੇਰੀ ਭਰਜਾਈ ਤੁਹਾਨੂੰ ਆਪਣਾਂ ਸਮਝਦੀ ਹੀ ਨਹੀਂ। ਲੋਕਾਂ ਨਾਲ ਗੱਲਾਂ ਕਰਦੀ ਹੈ। ˆˆ ਉਹ ਜਾ ਕੇ ਗੁਆਂਢਣ ਨਾਲ ਤੱਤੀ ਠੰਡੀ ਹੋ ਗਈ। ਕੰਮ ਦੇ ਮਾਲਕ ਨੂੰ ਪਤਾ ਲੱਗਾ। ਉਸ ਨੇ ਦੋਂਨੇ ਦਫ਼ਤਰ ਵਿੱਚ ਬੁਲਾ ਲਈਆਂ। ਗੁਆਂਢਣ ਨੇ ਕਿਹਾ,ˆˆ ਇਹ ਲੜੀ ਭਰਜਾਈ ਨਾਲ ਹੈ। ਗਲ਼ ਮੇਰੇ ਪੈ ਰਹੀ ਹੈ। ਇਸ ਨੇ ਮੇਰੀ ਬੇਇੱਜ਼ਤੀ ਹੋਰਾਂ ਕੁੜੀਆਂ ਵਿੱਚ ਕੀਤੀ ਹੈ। ˆˆ ਸੀਮਾਂ ਦੀ ਨੱਣਦ ਨੇ ਦੱਸਿਆ,ˆˆ ਇਹ ਸਾਡੇ ਘਰ ਦੀਆਂ ਗੱਲਾਂ ਬਾਹਰ ਕਰਦੀ ਹੈ। ˆˆ ਮਾਲਕ ਨੇ ਬਾਕੀ ਕੁੜੀਆਂ ਵੀ ਸੱਦ ਲਈਆਂ। ਸਭ ਨੂੰ ਪੁੱਛਿਆ,ˆˆ ਕੀ ਇਹ ਇਸ ਦੇ ਘਰ ਦੀਆਂ ਗੱਲਾਂ ਤੁਹਾਨੂੰ ਦੱਸਦੀ ਹੈ? ਕੀ ਸੱਚ  ਹੈ? ਸਾਰੀਆਂ ਹੀ ਕੁੜੀਆਂ ਨੇ ਕਿਹਾ,ˆˆ ਇਸ ਨੇ ਤਾਂ ਸਾਨੂੰ ਕੁੱਝ ਨਹੀ ਦੱਸਿਆ। ਸਾਨੂੰ ਕੁੱਝ ਨਹੀਂ ਪਤਾ। ˆˆ ਮਾਲਕ ਨੇ ਸੀਮਾਂ ਦੀ ਨੱਣਦ ਨੂੰ ਲੜਾਈ ਕਰਨ ਦੇ ਕਰਕੇ ਕੰਮ ਤੋਂ ਹਟਾ ਦਿੱਤਾ ਸੀ। ਚੁਗਲੀਆਂ ਕਰਨ ਕਾਰਨ, ਇਹ ਇਲਜ਼ਾਮ ਵੀ ਸੀਮਾਂ ਸਿਰ ਸੀ।

Comments

Popular Posts