ਸਕੇ ਭਰਾ ਵੀ ਭੈਣਾਂ ਦੀ ਕਦਰ ਨਹੀਂ ਕਰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)

ਸਕੇ ਭਰਾ ਵੀ ਭੈਣਾਂ ਦੀ ਕਦਰ ਨਹੀਂ ਕਰਦੇ, ਹੋਰ ਕਿਸੇ ਮਰਦ ਤੋਂ ਤਾਂ ਕੋਈ ਉਮੀਦ ਕੀ ਰੱਖੀ ਜਾਂ ਸਕਦੀ ਹੈ? ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਭੈਣ ਦੇ ਵਿਆਹ ਤੋਂ ਪਿਛੋਂ ਜ਼ਿਆਦਾਤਰ ਭਰਾ-ਮਾਪੇ ਇਹੀ ਸਮਝਦੇ ਹਨ,Ḕ ਹੁਣ ਕੁੜੀ ਸੌਹੁਰਿਆਂ ਦੀ ਹੈ। ਮਸਾਂ ਸਿਰ ਦਾ ਬੋਝ ਲਾਹਇਆ ਹੈ। ਮਰੇ ਜਿਉਵੇਂ ਸਾਨੂੰ ਕੀ? ਅਸੀਂ ਕਿਉਂ ਆਪਣਾਂ ਰਾਸ਼ਨ ਖ਼ਲ਼ਾਈਏ।Ḕ ਜੇ ਕੋਈ ਧੀ-ਭੈਣ ਨਾਲ ਸਹੁਰੇ ਘਰ ਵਿੱਚ ਮਾੜੀ ਘਟਨਾਂ ਵਰਤ ਜਾਵੇ, ਫਿਰ ਤਾਂ ਥਾਣੇ ਵੀ ਜਾ ਕੇ ਬੈਠ ਜਾਂਦੇ ਹਨ। ਅਖ਼ਬਾਰਾਂ ਵਿੱਚ ਵੱਡੀਆਂ ਸੁਰਖ਼ੀਆਂ ਲਗਾਕੇ ਖ਼ਬਰਾਂ ਵੀ ਛੱਪਵਾਉਂਦੇ ਹਨ। ਸੋਨੀ ਜਦੋਂ ਦੀ ਵਿਆਹੀ ਸੀ। ਉਸ ਨੇ ਸੌਹੁਰੇ ਘਰ ਵਿੱਚ ਹਰ ਦਿਨ ਕਲੇਸ ਹੀ ਦੇਖਿਆ ਸੀ। ਸੱਸ ਸੋਨੀ ਨੂੰ ਕਹਿੰਦੀ," ਤੇਰੇ ਭਰਾ ਵਿਆਹ ਨੂੰ ਕੁੱਝ ਨਹੀਂ ਦਿੱਤਾ। ਖ਼ਾਲੀ ਹੱਥ ਵਿਆਹ ਕੇ ਤੋਰ ਦਿੱਤੀ।" ਸੋਹੁਰਾ ਨਾਲ ਹੀ ਲੱਗਦੀ ਗੱਲ ਕਹਿੰਦਾ," ਅਸੀਂ ਤਾਂ ਵੈਸੇ ਹੀ ਕਿਹਾ ਸੀ। ਸਾਨੂੰ ਕੁੜੀ ਚਾਹੀਦੀ ਹੈ। ਹੋਰ ਕਾਸੇ ਦੇਣ ਲੈਣ ਦੀ ਲੋੜ ਨਹੀਂ ਹੈ।" ਸੋਨੀ ਅੱਕ ਕੇ ਕਹਿੰਦੀ, " ਤੁਸੀਂ ਮੁੰਡਾ ਉਥੇ ਵਿਆਹ ਲੈਣਾਂ ਸੀ। ਜਿਹੜੇ ਤੁਹਾਡਾ ਘਰ ਸਮਾਨ ਨਾਲ ਭਰ ਦਿੰਦੇ। ਮੇਰੀ ਜਾਨ ਬੱਚ ਜਾਂਦੀ।" ਸੱਸ ਦੱਦੀਆਂ ਪੀਹਦੀ ਬੋਲੀ," ਇਸ ਕਾਲੇ ਮੂੰਹ ਵਾਲੀ ਨੂੰ ਕੋਈ ਸ਼ਰਮ ਨਹੀਂ ਹੈ। ਸੌਹੁਰੇ ਅੱਗੇ ਕਿਵੇਂ ਚਬਰ-ਚਬਰ ਬੋਲਦੀ ਹੈ। ਮੈਂ ਕਦੇ ਨੰਗੇ ਮੂੰਹ ਸੋਹੁਰੇ ਦੇ ਅੱਗੇ ਨਹੀਂ ਹੋਈ ਸੀ।" ਸੌਹੁਰੇ ਨੇ ਆਪਣੀ ਘਰ ਵਾਲੀ ਦਾ ਪੱਖ ਕਰਦੇ ਕਿਹਾ," ਤੇਰੀ ਨੂੰਹੁ ਪੜ੍ਹੀ ਲਿਖੀ ਹੋਈ ਹੈ। ਸਾਰਿਆਂ ਨੂੰ ਪੜ੍ਹਾਏਗੀ। ਇਸ ਤੋਂ ਕੀ ਸਬਕ ਸਿੱਖਣਾਂ ਸੀ? ਕੋਈ ਤੱਕੜੇ ਘਰ ਦੀ ਧੀ ਵਿਆਹੁਦੇ, ਘਰ ਨਵਾਂ ਖੜ੍ਹਾ ਕਰ ਦਿੰਦੀ।" ਸੱਸ ਨੇ ਕਿਹਾ," ਹੁਣ ਵੀ ਕੀ ਵਿਗੜਿਆ ਹੈ? ਕੁੱਟ ਕੇ ਇਸ ਨੂੰ ਘਰੋਂ ਕੱਢ ਦਿਉ, ਚਾਰ ਛਿੱਤਰ ਮਾਰੇ, ਮੁੰਡੇ ਵਿੱਚ ਹੀ ਦਮ ਨਹੀਂ। ਆਪਾਂ ਦੋਂਨੇਂ ਹੀ ਧੱਕੇ ਮਾਰ ਕੇ ਘਰੋਂ ਬਾਹਰ ਦਿੰਦੇ ਹਾਂ।" ਸੋਨੀ ਨੇ ਕਿਹਾ," ਤੁਸੀਂ ਮੈਨੂੰ ਵਿਆਹ ਕੇ ਲਿਆਂਏ ਹੋਂ। ਧੱਕੇ ਕਿਵੇਂ ਮਾਰੋਂਗੇ? ਮੇਰਾ ਭਰਾ ਤੁਹਾਡੇ ਸੀਰਮੇ ਪੀ ਜਾਵੇਂਗਾ।" ਇੰਨੇ ਨੂੰ ਸੋਨੀ ਦਾ ਘਰਵਾਲਾ ਨਸ਼ੇ ਨਾਲ ਝੁਲਦਾ ਹੋਇਆ ਆਇਆ। ਉਸ ਨੇ ਘੁਗੂਰਾ ਮਾਰਿਆ," ਕਿਹੜਾ ਤੇਰਾ ਭਰਾਂ ਠਾਣੇਦਾਰ ਲੱਗਿਆ ਹੈ। ਤੈਨੂੰ ਤੇ ਤੇਰੇ ਭਰਾ ਨੂੰ ਦੇਖਦਾ ਹਾਂ। ਚੱਲ ਮੇਰੇ ਘਰੋਂ ਨਿਕਲ ਜਾ।" ਸੋਨੀ ਨੂੰ ਕੁੱਟਣ-ਮਾਰਨ ਲੱਗ ਗਿਆ। ਸੋਨੀ ਨੂੰ ਗੁੱਤ ਤੋਂ ਫੜਕੇ ਘਰੋਂ ਬਾਹਰ ਕਰ ਦਿੱਤਾ। ਆਥਣ ਦਾ ਖਾਉ-ਪੀਉ ਦਾ ਵੇਲਾ ਸੀ। ਸੋਨੀ ਦਾ ਪੇਕਾ ਪਿੰਡ 10 ਕਿਲੋਮੀਟਰ ਸੀ। ਉਹ ਬੱਸ ਵਿੱਚ ਬੈਠ ਕੇ ਮਾਪਿਆਂ ਦੇ ਘਰ ਚਲੀ ਗਈ। ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਭਰਾ ਵੀ ਕੋਲੇ ਬੈਠਾ ਸੁਣਦਾ ਰਿਹਾ। ਸੋਨੀ ਦਾ ਬਾਪ ਮਰ ਚੁੱਕਾ ਸੀ। ਮਾਂ ਨੇ ਤੇ ਸੋਨੀ ਨੇ ਇਸ ਦੇ ਨਾਂਮ ਆਪਣੇ ਹਿੱਸੇ ਦੀ ਜਾਇਦਾਦ ਕਰ ਦਿੱਤੀ ਸੀ। ਹਫ਼ਤਾ ਬੀਤ ਗਿਆ। ਹਫ਼ਤੇ ਪਿਛੋਂ ਸੋਨੀ ਦਾ ਪਤੀ ਵੀ ਮਗਰ ਆ ਗਿਆ। ਪਹਿਲੇ ਦਿਨ ਉਸ ਨੇ ਨਰਮੀ ਨਾਲ ਸੋਨੀ ਦੀ ਮਾਂ ਨੂੰ ਕਿਹਾ," ਜੀ ਸੋਨੀ ਨੂੰ ਮੇਰੇ ਨਾਲ ਤੋਰ ਦੇਵੋਂ। ਘਰ ਕੰਮ ਦਾ ਬੜਾ ਔਖਾ ਹੋ ਗਿਆ ਹੈ।" ਸੋਨੀ ਦੀ ਮਾਂ ਨੇ ਕਿਹਾ," ਲਿਜਾਣ ਨੂੰ ਤਾਂ ਲੈ ਜਾਵੋਂ। ਪਰ ਕੁੜੀ ਨੂੰ ਮਾਰਨ ਦਾ ਕੋਈ ਕੰਮ ਨਹੀਂ ਹੈ। ਬੰਦਾ ਮੂੰਹ ਨਾਲ ਗੱਲ ਕਰੇ।" " ਇਸ ਨੂੰ ਮਾਰਨਾ ਕਾਹਨੂੰ ਸੀ। ਖਾਦੀ-ਪੀਤੀ ਵਿੱਚ ਹੱਥ ਉਠ ਗਿਆ। ਗਲਤੀ ਵੀ ਤਾਂ ਬੰਦਾ ਹੀ ਕਰਦਾ ਹੈ।" ਸੋਨੀ ਦੀ ਮਾਂ ਨੇ ਕਿਹਾ," ਜਿਹੜਾ ਪਤੀ-ਪਤਨੀ ਦੀ ਗੱਲ ਵਿਚ ਬੋਲਦਾ ਹੈ। ਕਮਲਾ ਹੁੰਦਾ ਹੈ। ਤੁਹਾਡੀ ਘਰ ਦੀ ਗੱਲ ਹੈ। ਸਾਡੇ ਵੱਲੋਂ ਹੁਣ ਲੈ ਜਾ।" ਸੋਨੀ ਵੀ ਬੋਲ ਪਈ," ਮੈਂ ਇਸ ਬੰਦੇ ਨਾਲ ਨਹੀਂ ਜਾਣਾ। ਇਹ ਮੈਨੂੰ ਮਾਰ ਦੇਵੇਗਾ। ਸਾਰੇ ਟੱਬਰ ਦੇ ਮੇਹਣੇ ਕੌਣ ਸਹੇਗਾ?" ਤਿੰਨ ਦਿਨ ਨਿੱਕਲ ਗਏ। ਸੋਨੀ ਨੂੰ ਉਸ ਦੇ ਭਰਾ ਨੇ ਵੀ ਬੜਾ ਜੋਰ ਲਾਇਆ। ਉਸ ਨੇ ਕਿਹਾ," ਸੋਨੀ ਤੂਂੰ ਆਪਣੇ ਘਰ ਵਾਲੇ ਨਾਲ ਚਲੀ ਜਾ। ਮੈਨ ਵੀ ਤੈਨੂੰ ਨਹੀਂ ਰੱਖ ਸਕਦਾ। ਤੇਰਾ ਘਰ ਉਹੀ ਹੈ।" ਸੋਨੀ ਨੇ ਕਿਹਾ," ਇਸ ਨਾਲ ਮੈਂ ਸੋਹੁਰੇ ਜਾ ਕੇ ਮਰਨਾ ਨਹੀਂ ਹੈ। ਇਹ ਘਰ ਵੀ ਮੇਰਾ ਹੈ।" ਉਸ ਦਾ ਭਰਾ ਬੋਲਿਆ," ਤੂੰ ਇਸ ਘਰ ਦੀ ਕੀ ਲੱਗਦੀ ਹੈ। ਹੁਣ ਇਹ ਘਰ ਮੇਰੇ ਨਾਂਮ ਲੱਗ ਗਿਆ ਹੈ।" ਸੋਨੀ ਨੇ ਕਿਹਾ," ਇਹ ਘਰ ਸਾਡੇ ਦੋਂਨਾਂ ਦੇ ਪਿਉ ਦਾ ਹੈ। ਜਿਹੋਂ ਜਿਹਾ ਤੇਰਾ ਘਰ ਹੈ। ਉਹੋਂ ਜਿਹਾ ਮੇਰਾ ਵੀ ਘਰ ਹੈ।" ਭਰਾ ਨੇ ਕਿਹਾ," ਜੇ ਇਹ ਗੱਲ ਹੈ। ਤੈਨੂੰ ਹੁਣੇ ਧੱਕੇ ਮਾਰ ਕੇ, ਘਰੋਂ ਬਾਹਰ ਕਰਦਾ ਹਾਂ।" ਸੋਨੀ ਨੇ ਕਿਹਾ," ਤੁਸੀਂ ਮਰਦਾ ਨੇ ਮੈਨੂੰ ਸਮਝ ਕੀ ਰੱਖਿਆ ਹੈ? ਅੱਜ ਤੂੰ ਧੱਕੇ ਮਾਰ ਕੇ ਮੇਰੇ ਪਿਉ ਦੇ ਘਰੋਂ ਕੱਢੇਗਾਂ।" ਉਸ ਦਾ ਭਰਾ ਧੂਹਦਾ ਹੋਇਆ, ਸੋਨੀ ਨੂੰ ਘਰੋਂ ਬਾਹਰ ਕਰਨ ਲੱਗ ਗਿਆ। ਘਰ ਵਿੱਚ ਹੱਲਾ ਮੱਚ ਗਿਆ। ਭਰਾ ਧੱਕੇ ਬਾਹਰ ਨੂੰ ਮਾਰ ਰਿਹਾ ਸੀ। ਸੋਨੀ ਛੁੱਟ ਕੇ ਅੰਦਰ ਫਿਰ ਚਲੀ ਜਾਂਦੀ ਸੀ। ਮਾਂ ਤੇ ਉਸ ਦਾ ਪਤੀ ਦੋਂਨਾਂ ਨੂੰ ਹਟਾ ਰਹੇ ਸਨ। ਹੋਰ ਵੀ ਆਢੀ ਗੁਆਂਢੀ ਇੱਕਠੇ ਹੋ ਗਏ। ਭਰਾ ਦੀ ਇੱਕੋ ਰੱਟ ਸੀ, " ਤੂੰ ਇਸ ਘਰ ਦੀ ਲੱਗਦੀ ਹੀ ਕੀ ਹੈ? ਹੁਣ ਇੱਕ ਪਲ ਇਸ ਘਰ ਵਿਚ ਨਹੀਂ ਰਹਿ ਸਕਦੀ।" ਅੰਤ ਨੂੰ ਭਰਾ ਨੇ ਭੈਣ ਦਾ ਸਮਾਨ ਚੱਕ ਕੇ ਗਲ਼ੀ ਵਿੱਚ ਰੱਖ ਦਿੱਤਾ। ਸਾਰੇ ਹੀ ਸੋਨੀ ਨੂੰ ਕਹਿੱਣ ਲੱਗ ਗਏ," ਭਾਈ ਆਪਣਾ ਘਰ ਆਪਣਾਂ ਹੁੰਦਾ ਹੈ। ਵਿਆਹ ਪਿਛੋਂ ਕੁੜੀ ਦਾ ਸੌਹੁਰਾ ਘਰ ਹੁੰਦਾ ਹੈ। ਪਤੀ ਨਾਲ ਆਪਣੇ ਘਰ ਤੁਰ ਜਾ।" ਸੋਨੀ ਕੋਈ ਹੋਰ ਰਸਤਾ ਨਹੀਂ ਦਿਸ ਰਿਹਾ ਸੀ। ਉਹ ਆਪਣੇ ਪਤੀ ਨਾਲ ਸੌਹੁਰੇ ਘਰ ਚਲੀ ਗਈ। ਅਜੇ ਸੌਹੁਰੇ ਘਰ ਆਈ ਨੂੰ ਦੋ ਦਿਨ ਹੀ ਹੋਏ ਸਨ। ਰਾਤ ਦੇ 9 ਵਜੇ ਪਤੀ-ਪਤਨੀ ਵਿੱਚ ਫਿਰ ਖੜਕਾ-ਦੜਕਾ ਹੋ ਗਿਆ। ਸੋਨੀ ਨੂੰ ਉਸ ਦਾ ਪਤੀ ਕਹਿੱਣ ਲੱਗਾ," ਤੇਰੇ ਤਾਂ ਭਰਾ ਨੇ ਵੀ ਤੈਨੂੰ ਕੁੱਟ ਕੇ ਘਰੋਂ ਬਾਹਰ ਕਰ ਦਿੱਤਾ। ਚੱਲ ਨਿੱਕਲ ਮੇਰੇ ਘਰੋਂ, ਹੁਣ ਕਿਥੇ ਜਾਵੇਂਗੀ?" ਅੱਜ ਸੋਨੀ ਭਰਾ ਦਾ ਡਰਾਵਾ ਵੀ ਨਹੀਂ ਦੇ ਸਕਦੀ ਸੀ। ਉਸ ਨੇ ਰੱਬ ਦਾ ਨਾਂਮ ਲੈ ਕੇ ਘਰੋਂ ਪੈਰ ਪੱਟ ਲਿਆ। ਉਹ ਨਾਲ ਲੱਗਦੇ ਬਹੁਤ ਵੱਡੇ ਸੰਤਾਂ ਦੇ ਡੇਰੇ ਚਲੀ ਗਈ। ਉਥੇ ਵੀ ਉਸ ਕਹਿੱਣ ਤੇ ਵੀ ਰਹਿੱਣ ਲਈ ਜਗ੍ਹਾ ਨਹੀਂ ਮਿਲੀ। ਜੋਂ ਪ੍ਰਬੰਧਕ ਕੰਮਰੇ ਬੁੱਕ ਕਰਦਾ ਸੀ। ਉਸ ਨੇ ਕਿਹਾ," ਬੀਬੀ ਤੂੰ ਇਥੇ ਥੋੜਾ ਚਿਰ ਹੋਰ ਰੁਕ ਕੇ ਉਡੀਕ ਕਰ,ਮੈਂ ਪਹਿਲਾਂ ਬਾਕੀ ਲਾਈਨ ਵਿੱਚ ਲੱਗਿਆ ਦੀ ਮੱਦਦ ਕਰ ਦਿਆਂ।" ਉਹ ਬੈਠ ਕੇ ਉਸ ਦੀ ਉਡੀਕ ਕਰਦੀ ਰਹੀ। ਇੱਕ ਘੰਟਾ ਉਸ ਦੀ ਕਿਸੇ ਨੇ ਮੱਦਦ ਨਾਂ ਕੀਤੀ। ਇੰਨੇ ਨੂੰ ਉਸ ਦੇ ਸੌਹੁਰੇ ਪਿੰਡ ਦੇ ਸੋਨੀ ਨੂੰ ਦਿਸ ਪਏ। ਪਿੰਡ ਦੇ ਬੁਜਰੁਗ ਬੰਦੇ ਨੇ ਕਿਹਾ, " ਬੀਬਾ ਤੂੰ ਰਾਤ ਨੂੰ ਗੁਰਦੁਆਰਾਂ ਸਾਹਿਬ ਕਿਉਂ ਬੈਠੀ ਹੈ? ਸਾਡੇ ਨਾਲ ਘਰ ਨੂੰ ਚੱਲ। ਸੋਨੀ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਉਸ ਨੇ ਸੋਚਿਆ ਔਰਤ ਕੋਲ ਆਪਣੇ ਬਚਾ ਲਈ ਕੋਈ ਥਾਂ ਨਹੀਂ ਹੈ। ਉਸ ਦੀ ਜੂਨ ਇਸੇ ਤਰ੍ਹਾਂ ਹੀ ਨਿੱਕਣੀ ਹੈ। ਭਾਂਵੇਂ ਸਕਾ ਭਰਾ ਹੀ ਹੋਵੇ। ਸਭ ਔਰਤ ਨੂੰ ਬੇਫ਼ਕੂਫ਼ ਹੀ ਸਮਝਦੇ ਹਨ। ਔਰਤ ਕਦੇ ਅਜ਼ਾਦ ਹੋ ਕੇ ਨਹੀਂ ਜੀਅ ਸਕਦੀ

Comments

Popular Posts