ਔਰਤ ਹੀ ਜੁੰਮੇਵਾਰੀ ਕਿਉ ਨਿਭਾਂਉਂਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -
ਘਰ ਵਿੱਚ ਔਰਤ ਮਰਦ ਤੋਂ ਵੱਧ ਕੰਮ ਕਰਦੀ ਹੈ। ਰਸੋਈ ਵਿੱਚ ਹੋਰ ਪਾਸੇ, ਕੰਮ ਵਿੱਚ ਲੱਗੀ ਕਰਕੇ, ਖਾਣਾਂ ਬਣਾਉਂਦੀ ਤੋਂ ਕੁੱਝ ਸੜ ਜਾਵੇ। ਬਹੁਤੇ ਮਰਦ ਪਿੱਠ ਕਰਕੇ ਬੈਠੇ ਰਹਿੰਦੇ ਹਨ। ਸਬਜ਼ੀ ਥੱਲੇ ਲੱਗ ਜਾਏ, ਤਵੇ ਉਤੇ ਰੋਟੀ ਸੜ ਜਾਵੇ। ਉਲਟਾ ਔਰਤ ਨੂੰ ਹੀ ਝਿੜਕਦੇ ਹਨ," ਕੀ ਗੱਲ ਘਰ ਸਾੜਨਾਂ ਹੈ। ਬਾਕੀ ਕੰਮ ਬਾਅਦ ਵਿੱਚ ਕਰ ਲਈ। ਪਹਿਲਾਂ ਰੋਟੀਆਂ ਤਾਂ ਸੇਕ ਲੈ। " ਕਈ ਆਪਣੇ ਆਪ ਨੂੰ ਬਾਦਸ਼ਾਹ ਹੀ ਸਮਝਦੇ ਹਨ। ਪਤੀਲੇ ਵਿੱਚ ਕੜਸ਼ੀ ਫੇਰਨ ਨੂੰ ਬੇਜ਼ਤੀ ਸਮਝਦੇ ਹਨ। ਬਹੁਤੇ ਤਾਂ ਆਟਾ ਵੀ ਗੁੰਨ ਦਿੰਦੇ ਹਨ। ਭਾਂਡੇ ਮਾਂਝਣ ਵਾਲੇ ਵੀ ਗਿਣਤੀ ਦੇ ਹੀ ਮਰਦ ਹਨ। ਇਹ ਦੱਸੋ ਕਿ ਔਰਤ ਮਾਂ, ਭੈਣ, ਪਤਨੀ ਧੀ, ਬਹੂ ਨੇ ਤੁਹਾਡਾ ਕੋਈ ਕਰਜ਼ਾ ਦੇਣਾ ਹੈ। ਜੋ ਉਸ ਨੂੰ ਕੰਮਾਂ ਤੋਂ ਸਾਹ ਨਹੀਂ ਲੈਣ ਦੇਣ ਦਿੰਦੇ। ਉਸ ਦਾ ਵੀ ਦਿਲ ਕਰਦਾ ਹੈ। ਉਹ ਵੀ ਮਰਦਾਂ ਵਾਂਗ ਸੋæਫੇ ਉਤੇ ਬੈਠ ਕੇ ਅਰਾਮ ਨਾਲ ਟੈਲੀਵੀਜ਼ਨ ਦੇਖੇ, ਔਰਤ ਹੀ ਕਿਉਂ ਘਰ ਦੇ ਕੰਮ ਨਿਪਟਾਉਣ ਵਿੱਚ ਲੱਗੀ ਰਹਿੰਦੀ ਹੈ। ਔਰਤ ਹੀ ਜੁੰਮੇਵਾਰੀ ਕਿਉ ਨਿਭਾਂਉਂਦੀ ਹੈ। ਸਾਡੇ ਹੀ ਲੋਕ ਔਰਤ ਨਾਲ ਐਸਾ ਨਹੀਂ ਕਰਦੇ। ਹੋਰ ਵੀ ਬਹੁਤ ਲੋਕ ਔਰਤ ਦੀ ਚਮੜੀ ਦੇੜਨ ਤੱਕ ਜਾਂਦੇ ਹਨ। ਪਹਿਲਾਂ ਖੂਬ ਕੰਮ ਲੈਂਦੇ ਹਨ। ਮਾਰ ਕੁੱਟ ਤਾਂ ਜੋ ਕਰਦੇ ਹਨ। ਕਈ ਤਾਂ ਪੱਛੂਆਂ ਵਾਂਗ ਆਏ ਸਾਲ ਬੱਚਾ ਜੰਮੀ ਰੱਖਦੇ ਹਨ। ਆਪ ਹੀ ਜਾਣਦੇ ਹਨ। ਹਰ ਥਾਂ ਉਤੇ ਮਰਦ ਆਪਣੀ ਹੀ ਧੱਕੇਸ਼ਾਹੀ ਕਰਦਾ ਹੈ। ਕਿਉਂਕਿ ਔਰਤ ਆਪ ਇਸ ਦਲਦਲ ਵਿੱਚ ਪਿਸਣਾਂ ਚਹੁੰਦੀ ਹੈ। ਮੰਨਦੇ ਹਾਂ ਮਰਦ ਬੱਚੇ ਜੰਮ ਨਹੀਂ ਸਕਦੇ। ਨਾਂ ਹੀ ਔਰਤ ਵਾਂਗ ਬਰੀਕੀ ਤੇ ਡੂਗਾਈ ਨਾਲ ਕੰਮ ਕਰ ਸਕਦਾ ਹੈ। ਪਰ ਹੋਰ ਬਹੁਤ ਮੋਟੇ-ਮੋਟੇ ਕੰਮ ਹਨ। ਭਾਰਤ ਵਿੱਚ ਤਾ ਸਫ਼ਾਈ ਕਰਨ ਲਈ ਝਾੜੂ ਮਾਰਨਾਂ ਪੈਂਦਾ ਹੈ। ਹੋ ਸਕਦਾ ਹੈ, ਮਰਦ ਕਰੇ ਤਾਂ ਸ਼ਰਮ ਵੀ ਆ ਜਾਵੇ। ਬਾਹਰਲੇ ਦੇਸ਼ਾਂ ਵਿੱਚ ਤਾਂ ਮਸ਼ੀਨਾਂ ਹਨ। ਕੋਈ ਦਿਕਤ ਨਹੀਂ ਹੈ। ਬਹੁਤੇ ਤਾਂ ਬਾਹਰ ਇਹੀ ਕੰਮ ਕਰਕੇ ਚੰਗੇ ਡਾਲਰ ਕਮਾਂਉਦੇ ਹਨ। ਕੱਪੜੇ ਧੋਣ ਸਕਾਉਣ ਨੂੰ ਮਸ਼ੀਨਾਂ ਹਨ। ਪਰ ਨਹੀਂ ਬਹੁਤੇ ਘਰਾਂ ਵਿੱਚ ਜਿਥੇ ਸੁਯੰਗਤ ਪਰਵਾਰ ਹਨ। ਵਿਆਹੇ ਮੁੰਡੇ ਮਾਪਿਆਂ ਨਾਲ ਰਹਿੰਦੇ ਹਨ। ਉਹ ਤਾਂ ਬਿਲਕੁਲ ਵੀ ਡੱਕਾ ਦੂਰਾ ਨਹੀਂ ਕਰਦੇ। ਪਤਾ ਹੁੰਦਾ ਹੈ। ਪਤਨੀ ਨੇ ਕੰਮ ਨਾਂ ਕੀਤਾ, ਮਾਂ ਨੇ ਕਰ ਲੈਣਾਂ ਹੈ। ਨਾਲੇ ਪਤਨੀ ਨਾਲ ਹੱਥ ਵੱਟਾਉਣ ਵਿੱਚ ਮਾਂ-ਬਾਪ ਤੋਂ ਵੀ ਸੰਗ ਲੱਗਦੀ ਹੋਣੀ ਹੈ। ਕੱਲ ਮੈਂ ਇੱਕ ਗੋਰੀ ਨੂੰ ਮਿਲੀ। ਉਸ ਨੇ ਪਾਰਕ ਵਿੱਚ 50 ਕੁ ਬੰਦੇ ਸੱਦੇ ਹੋਏ ਸੀ। ਪਾਰਟੀ ਚਾਰ ਵਜੇ ਸੀ। ਉਹ ਸਵੇਰੇ 8 ਵਜੇ ਤੋਂ ਹੀ ਸਮਾਨ ਢੋਣ ਲੱਗ ਗਈ। ਮੈਨੂੰ ਬੜਾ ਅਜੀਬ ਲੱਗਾ। ਮੈਂ ਕੁਰਸੀ ਉਤੇ ਬੈਠੀ ਸੀ। ਉਹ ਭੱਜ-ਭੱਜ ਕੇ ਅਫ਼ੀ ਪਈ ਸੀ। ਮੈਂ ਉਸ ਨੂੰ ਪੁੱਛ ਹੀ ਲਿਆ," ਤੇਰੀ ਕੋਈ ਮੱਦਦ ਕਰਨ ਵਾਲਾ ਨਹੀਂ ਹੈ। ਬੱਚੇ ਤੇ ਪਤੀ ਕਿਥੇ ਹਨ? " ਉਸ ਨੇ ਦੱਸਿਆ," ਦੋ ਬੇਟੇ 24, 22, ਬੇਟੀ 20 ਸਾਲਾਂ ਦੀ ਹੈ। ਕੋਈ ਕੰਮ ਨਹੀਂ ਕਰਾਉਂਦਾ। ਪਤੀ ਨੂੰ ਖਾਣਾਂ ਬਣਾਉਣ ਤੇ ਹੋਰ ਕਿਸੇ ਕੰਮ ਦਾ ਸ਼ੌਕ ਨਹੀਂ ਹੈ। ਮੈਂ ਆਪ ਸਾਰਾ ਕੁੱਝ ਮਫ਼ਨ ਬਰੈਡ, ਮੀਟ, ਚੌਲ, ਫਰੂਟ ਸੈਲਡ ਆਪ ਹੀ ਤਿਆਰ ਕੀਤਾ ਹੈ। ਕੱਲ ਮਫ਼ਨ ਬਰੈਡ ਬਣਾਉਣ ਲਈ ਸੇਕ ਲਾ ਕੇ, ਆਪ ਹੋਰ ਕੰਮ ਕਰਨ ਲੱਗ ਗਈ। ਮਫ਼ਨ ਬਰੈਡ ਨੂੰ ਜ਼ਿਆਦਾ ਸੇਕ ਲੱਗ ਗਿਆ। ਮਫ਼ਨ ਬਰੈਡ ਜਲਨ ਦੀ ਵਾਸ਼ਨਾਂ ਆਉਣ ਲੱਗ ਗਈ। ਬੱਚਿਆਂ ਤੇ ਪਤੀ ਨੂੰ ਕੋਈ ਫ਼ਰਕ ਨਹੀਂ ਪਿਆ। ਸਭ ਆਪੋ-ਆਪਣੇ ਸ਼ੋ ਦੇਖਣ ਵਿੱਚ ਮਸਤ ਸਨ। ਹੁਣ ਵੀ ਉਹ ਅਜੇ ਸੁੱਤੇ ਨਹੀਂ ਉਠੇ, ਮੈਂ ਸੋਚਿਆ ਕਰਨਾ ਤਾ ਮੈਂ ਹੀ ਹੈ। ਇਸ ਲਈ ਹੁਣ ਤੋਂ ਹੀ ਲੱਗ ਗਈ। ਹੁਣ ਵੀ ਚਿਕਨ ਨੂੰ ਅੋਵਨ ਦੇ ਸੇਕ ਵਿੱਚ ਰੱਖ ਕੇ ਆਈ ਹਾਂ। ਛੇਤੀ ਫੇਰਾ ਘਰ ਨੂੰ ਪਾਵਾਂ। ਹੋਰ ਨਾਂ ਉਹ ਵੀ ਮੱਚ ਜਾਵੇ। ਤੂੰ ਮਫ਼ਨ ਖਾਵੇਗੀ। " ਮੈਂ ਉਸ ਅੱਗੇ ਪਿੰਨੀਆਂ ਵਾਲਾ ਡੱਬਾ ਕਰ ਦਿੱਤਾ,"  ਮੈਂ ਮਫ਼ਨ ਬਰੈਡ ਨਹੀਂ ਖਾਣਾਂ। ਕਿਉਂਕਿ ਮੈਂ ਇਹ ਖਾਦੀਆਂ ਹਨ। ਦੇਖ ਤਾਂ ਖਾ ਕੇ, ਮਫ਼ਨ ਬਰੈਡ ਵਾਂਗ ਕਿਤੇ ਇਹ ਵੀ ਤਾਂ ਨਹੀਂ ਜਲੀਆਂ ਹੋਈਆਂ। ਪਰ ਮੈਨੂੰ ਵੀ ਹੁਣੇ ਸੁਰਤ ਆਈ ਹੈ। ਘਰ ਵਿੱਚ ਸਭ ਨੂੰ ਆਪੋਂ-ਆਪਣਾਂ ਕੰਮ ਕਰਨ ਦੇਣਾਂ ਚਾਹੀਦਾ ਹੈ। ਸਾਡੇ ਤਾਂ ਮਰਦ ਕੱਸ਼ਾਂ, ਤੋਲੀਆਂ ਵੀ ਬਾਥਰੂਮ ਵਿੱਚ ਹੀ ਨਹਾਉਣ ਪਿਛੋਂ ਮੰਗਦੇ ਹਨ। ਪਤਨੀ ਨਾਂ ਦੇਵੇ ਤਾਂ ਨੰਗੇ ਹੀ ਨਿੱਕਲ ਆਉਂਦੇ ਹਨ। ਨਾਲੇ ਬੱਚਿਆਂ ਦੀ ਬੇਬੀਸਿੰਟਗ ਕਰੋਂ, ਨਾਲੇ ਪਤੀ ਦੀ, ਨਾਲੇ ਸੱਸ ਸਹੁਰੇ ਦੇ ਵੀ ਅੱਗਿਆ ਕਾਰ ਬਣ ਕੇ ਰਹੋ। ਜੇ ਕੋਈ ਉਚ-ਨੀਚ ਹੋ ਜਾਵੇ। ਸਾਰਾ ਟੱਬਰ ਨੱਣਦਾ, ਜੇਠ, ਦਿਉਰ ਸਭ ਤਿੜਗ ਹੋ ਕੇ ਮੂੰਹ ਵਿੰਗੇ ਕਰ ਲੈਂਦੇ ਹਨ। ਰੱਬ ਦਾ ਸ਼ਕਰ ਹੈ। ਜੇਠ, ਦਿਉਰ ਮਰਦ ਵਰਗੇ ਮੇਰੀ ਕਿਸਮਤ ਵਿੱਚ ਨਹੀਂ ਹਨ। ਸੱਸ ਸਹੁਰੇ ਦਾ ਲੱਖ-ਲੱਖ ਸ਼ੁਕਰ ਹੈ। ਨਹੀਂ ਤਾਂ ਹੋਰ ਵਾਧੂ ਕੰਮ ਤੇ ਟੱਬਰ ਵੱਧ ਜਾਂਣਾ ਸੀ। ਜਿੰਨੇ ਜਾਅ, ਉਨੇ ਸੰਨਤਾਅ। ਜਿੱਡਾ ਵੱਡਾ ਟੱਬਰ, ਬੰਦਾ ਟੱਬਰ ਵਿੱਚ ਹੀ ਗੁਆਚਿਆ ਰਹਿੰਦਾ ਹੈ। ਔਰਤ ਨੂੰ ਆਪਣੀ ਤਾਂ ਨਹੁਉਣ-ਧੋਣ, ਖਾਣ-ਪੀਣ ਦੀ ਸੁਰਤ ਹੀ ਨਹੀਂ ਰਹਿੰਦੀ। ਬਹੁਤੇ ਕਹਿੰਦੇ ਹਨ। ਮੇਰੀ ਜਿੰਦਗੀ ਗੋਰਿਆਂ ਵਰਗੀ ਹੈ। " ਔਰਤ ਨੇ ਕਿਹਾ," ਮੇਰਾ ਕਿਤੇ ਸੱਚੀ ਮੀਟ ਨਾਂ ਮੱਚ ਜਾਵੇ। ਪਰ ਮੈਂ ਦੱਸਣਾਂ ਚਹੁੰਦੀ ਹਾਂ। ਸਾਡੇ ਦੋਂਨਾਂ ਦੇ ਮਾਪਿਆਂ ਦਾ ਕੋਈ ਅਤਾ ਪਤਾ ਨਹੀਂ ਹੈ। ਸੇਵਾ ਕਿਸ ਦੀ ਕਰਨੀ ਹੈ? ਸਾਨੂੰ ਪਤੀ-ਪਤਨੀ ਨੂੰ ਨਹੀਂ ਪਤਾ। ਸਾਡੇ ਮਾਪੇ ਜਿਉਂਦੇ ਵੀ ਹਨ, ਜਾਂ ਨਹੀਂ। ਦੋਨਾਂ ਦੇ ਮਾਪਿਆਂ ਨੇ ਤਲਾਕ ਦਿੱਤਾ ਸੀ। ਅਸੀਂ ਦੋਨੇ ਹੀ ਘਰੋਂ ਭੱਜੇ ਹੋਏ ਹਾਂ। ਅਸੀਂ ਰਲ ਕੇ ਮਕਾਨ ਕਿਰਾਏ ਉਤੇ ਲਿਆ ਸੀ। ਦੋਨਾਂ ਦਾ ਪਿਆਰ ਹੋ ਗਿਆ। ਬੱਚੇ ਵੱਡੇ ਹੋ ਗਏ ਹਨ। ਹੁਣ ਮੈਨੂੰ ਇਹ ਬੰਦਾ ਚੰਗਾ ਨਹੀਂ ਲੱਗਦਾ। ਅੱਕ ਗਈ ਹਾਂ। ਬਸ ਇਸ ਤੋਂ ਪਿਛਾ ਛੁੱਡਾ ਲੈਣਾ ਹੈ। " ਮੈ ਪੁੱਛਿਆ," ਤੂੰ ਕਹੇਂਗੀ ਤਾਂ ਉਹ ਤੇਰਾ ਪਿਛਾ ਛੱਡ ਦੇਵੇਗਾ। ਸਾਡੇ ਤਾਂ ਭਾਰਤੀ, ਪਾਕਸਤਾਨੀ ਸਭ ਇਹੀ ਕਹਿੰਦੇ ਹਨ। ਅਗਲੇ ਸੱਤ ਜਨਮਾਂ ਤੱਕ ਪਿਛਾ ਕਰਾਂਗੇ। ਕੀ ਤੇਰੇ ਬੱਚੇ ਵਿਆਹੇ ਗਏ? " " ਨਹੀਂ ਸਭ ਅਣਵਿਆਹੇ ਹਨ। ਜੇ ਭਾਰਤੀ ਇਦਾ ਦੇ ਹਨ। ਤਾਂ ਇਸ ਵਾਰ ਭਾਰਤੀ ਟਰਾਈ ਕਰਾਂਗੀ। " ਮੈਂ ਉਚੀ- ਉਚੀ ਹੱਸ ਪਈ। " ਜੇ ਕਿਸੇ ਪੰਜਾਬੀ ਦੇ ਧੱਕੇ ਚੜ੍ਹ ਗਈ। ਸਾਰੀ ਉਮਰ ਪਾਣੀ ਭਰਾਊ, ਨਾਲੇ ਮਾਪਿਆਂ ਦੀ ਸੇਵਾਂ, ਨਾਲੇ ਉਨਾਂ ਦੀਆਂ ਝਿੜਕਾ ਦਾ ਮਜ਼ਾ ਚਖ਼ਾ ਦੇਵੇਗਾ। ਜੇ ਕਿਤੇ ਪਿੰਡ ਰਹਿੱਣ ਲੱਗ ਗਿਆ। ਗੋਹਾ-ਕੂੜਾ ਵੀ ਕਰਾਊ। ਹਾੜੀ-ਸੌਣੀ  ਚਕਵਾਊਗਾ। ਆਪ ਚਾਹੇ ਦਾਰੂ ਪੀ ਕੇ ਆੜਤੀਏ ਕੋਲ ਬੋਹਲ ਦੀ ਰਾਖੀ ਬੈਠਾ ਰਹੇ। " " ਇਹ ਗੋਹਾ-ਕੂੜਾ ਕੀ ਹੁੰਦਾ ਹੈ? " ਮੈ ਕਿਹਾ," ਜਿਹੜਾ ਮੀਟ ਤੂੰ ਖਾਦੀ ਹੈ। ਸਾਡੇ ਲੋਕ ਇਸ ਦਾ ਦੁੱਧ ਪੀ ਕੇ,  ਮਰਨ ਵੇਲੇ ਤੱਕ ਸੇਵਾ ਕਰਦੇ ਹਨ।"
ਉਸ ਤੋਂ ਬਾਅਦ ਮੈਂ ਉਸ ਦੀ ਕੁੜੀ ਦੇਖੀ। ਜੋ ਬੱਚੇ ਦੀ ਮਾਂ ਬਣਨ ਵਾਲੀ ਸੀ।
ਰਤ ਹੀ ਜੁੰਮੇਵਾਰੀ ਕਿਉ ਨਿਭਾਂਉਂਦੀ ਹੈ

Comments

Popular Posts