ਔਰਤ ਅੱਜ ਕਿਥੇ ਖੜ੍ਹੀ ਹੈ

 ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਮਾਂ ਦਾ ਦਿਨ ਮਨਾਂ ਕੇ ਹੱਟੇ ਹਾਂ। ਅਸੀਂ ਦੇਖਿਆਂ ਹੈ ਕਿੰਨ੍ਹਿਆਂ ਕੁ ਨੇ ਇਹ ਦਿਨ ਮਨਾਇਆਂ ਹੈ। ਕਈਆਂ ਨੇ ਵੀ ਆਪਣੀ ਮਾਂ ਦਾ ਧੰਨਵਾਦ ਨਹੀਂ ਕੀਤਾ। ਮਰਦ ਸੱਹਮਣੇ ਵਾਲੇ ਨੂੰ ਮਾਂ ਦੀ ਗੱਦੀ ਗਾਲ਼ ਕੱਢਦਾ ਹੈ ਇਸ ਦਾ ਮੱਤਲੱਭ ਹੋਇਆ, ਅਗਲੇ ਦੀ ਮਾਂ ਵੀ ਮਿਲ ਜਾਵੇ, ਸਾਰਾ ਕੁੱਝ ਹੱਜ਼ਮ ਹੈ। ਕੋਈ ਸਟੈਂਡਡ ਨਹੀਂ ਹੈ। ਬੱਢੀ ਮਾਂ ਦੀਆਂ ਕਹਾਣੀਆਂ ਨਾਲ ਕੀ ਸਿਮਰਨ ਵਾਲਾਂ ਹੈ। ਕਈਆਂ ਨੂੰ ਔਰਤ ਅੱਗੇ ਝੁਕਦੇ, ਔਰਤ ਦੀ ਪ੍ਰਸਸਾਂ ਕਰਨ ਲੱਗਿਆ। ਬੜੀ ਸ਼ਰਮ ਆਉਂਦੀ ਹੈ। ਮਰਦ ਦੀ ਹੇਠੀ ਹੁੰਦੀ ਹੈ। ਗੁਰਦੁਆਰੇ ਸਾਹਿਬ ਵੀ ਪ੍ਰਬੰਧਕਾਂ ਨੇ ਵੀ ਮਾਂਵਾਂ ਨੂੰ ਦੋ ਸ਼ਬਦ ਨਹੀਂ ਕਹੇ। ਸੱਚ ਔਰਤਾਂ ਇੰਨ੍ਹਾਂ ਦੀਆਂ ਮਾਂਵਾਂ ਥੋੜੀ ਹਨ। ਸੇਵਾ ਦਾਰਨੀਆਂ ਹਨ। ਔਰਤ ਤਾਂ ਪਰਦੇ ਵਿੱਚ ਰੱਖਣ ਵਾਲੀ ਹੈ। ਇਸ ਨੂੰ ਤਾਂ ਦੱਬਾਂ ਕੇ ਰੱਖਣਾ ਚਾਹੀਦਾ ਹੈ। ਭਾਰਤ ਵਰਗੇ ਦੇਸ਼ ਵਿੱਚ, ਜਿਥੇ ਬਾਹਰੀ ਸ਼ਾਨੋ ਸ਼ਾਕਤ ਵਾਲੇ ਵੀ ਮਸਾਂ ਗੁਜਾਰਾਂ ਕਰਦੇ ਹਨ। ਮਾਂ ਆਪਦੀ ਬੁਰਕੀ ਵਿਚੋਂ ਬੁਰਕੀ ਦੇ ਕੇ ਹੀ ਬੱਚੇ ਤੇ ਦੂਜਿਆਂ ਨੂੰ ਪਾਲਦੀ ਹੈ।
ਬੱਚੇ ਕਿੰਨ੍ਹਾਂ ਕੁ ਮਾਣ ਬ਼ਖਸ਼ਦੇ ਹਨ। ਦੂਰ ਜਾਣ ਦੀ ਲੋੜ ਨਹੀਂ। ਆਪਣਾ ਘਰ ਤੇ ਗੁਆਂਢੀ ਨੂੰ ਹੀ ਦੇਖ ਲਈਏ। ਹਰ ਔਰਤ ਮਾਂ ਹੈ। ਭਾਵੇ ਕੋਈ ਬਾਂਝ ਹੀ ਹੋਵੇ। ਕੋਈ ਮੋਕਾਂ ਜਰੂਰ ਆਇਆਂ ਹੋਵੇਗਾ, ਕਿਸੇ ਬਗਾਂਨੇ ਨੇ ਹੀ ਉਸ ਨੂੰ ਮਾਂ ਜਰੂਰ ਕਿਹਾ ਹੋਵੇਗਾ। ਕੋਈ ਉਦਾਂ ਕਿਸੇ ਬੇਗਾਨੀ ਨੂੰ ਮਾਂ ਕਹਿ ਕੇ, ਉਸ ਦੀ ਇੱਜ਼ਤ ਆਬਰੂ ਬੱਚਾਉਂਦੇ ਹਨ। ਦੁੱਖ ਸੁੱਖ ਵੰਡਾਂ ਜਾਂਦੇ ਹਨ। ਸਾਰੇ ਆਪਣੇ ਅੰਦਰ ਝਾਤੀ ਮਾਰੀਏ। ਕੀ ਕਿਤੇ ਅਸੀਂ ਆਪਣੀ ਹੀ ਮਾਂ ਦੇ ਧੌਲੇ ਤਾਂ ਨਹੀਂ ਰੋਲ ਰਹੇ। ਮਾਂ ਦੀ ਗੱਲ ਕਰਨ ਲਗੇ। ਔਰਤ ਦੇ ਹਾਲਤ ਬਾਰੇ ਝਾਤੀ ਮਾਰੀਏ। ਕੀ ਉਸ ਨੂੰ ਕੱਲਾ ਚੁਲ੍ਹ਼ੇ ਚੋਕੇ ਜੋਗਾ ਹੀ ਰੱਖਿਆਂ ਹੋਇਆਂ ਹੈ। ਕੀ ਉਹ ਬੱਚੇ ਜੰਮਣ ਲਈ ਹੀ ਹੈ। ਔਰਤ ਸਾਰੀ ਦਿਹਾੜੀ ਚੁਲ੍ਹਾ ਚੋਕਾਂ ਕਰਦੀ ਹੋਈ। ਆਪਣਾ ਆਪ ਭੁੱਲ ਜਾਂਦੀ ਹੈ। ਬਹੁੱਤ ਘੱਟ ਮਰਦ ਹਨ। ਔਰਤ ਦੇ ਘਰ ਹੁੰਦੇ ਹੋਏ। ਦਾਲ, ਸਬ਼ਜ਼ੀ, ਰੋਟੀਆਂ ਪਕਾਉਂਦੇ ਹਨ। ਕੱਪੜੇ ਧੋਂਦੇ ਹਨ। ਭਾਂਡੇ ਮਾਂਜਦੇ ਹਨ। ਬੱਚਿਆ ਨੂੰ ਨਹਾਂਉਂਦੇ ਸੁਆਰਦੇ ਹਨ। ਅਜੇ ਵੀ ਮਰਦ ਔਰਤ ਨੂੰ ਕੰਮਜ਼ੋਰ ਕਹਿੰਦਾ ਹੈ। ਸਾਰੇ ਕਾਸੇ ਦਾ ਦਾਲ, ਸਬ਼ਜ਼ੀ, ਰੋਟੀਆਂ ਔਰਤ ਨੂੰ ਕਿਉਂ ਫਿਕਰ ਹੁੰਦਾ ਹੈ। ਕਿਉਂਕਿ ਔਰਤ ਮਰਦ ਹੱਥੋਂ ਆਪ ਪਿਸਦੀ ਹੈ। ਜਿਵੇਂ ਆਪਦੇ ਔਰਤ ਦੇ ਚਾਰ ਹੱਥ ਹੋਣ। ਘਰ ਵਿੱਚ ਚਾਰ ਮਰਦ ਹੋਣ। ਫਿਰ ਵੀ ਕੱਲੀ ਔਰਤ ਹੀ ਸਾਰੇ ਕੰਮ ਕਰਦੀ ਹੈ। ਕਿਉਂ ਨਹੀਂ ਸਾਰੇ ਪਰਿਵਾਰ ਨੂੰ ਕਹਿੰਦੀ ਮੇਰੇ ਨਾਲ ਕੰਮ ਕਰਾਓ। ਜਿੰਨ੍ਹਾਂ ਚਿਰ ਅੰਗ ਪੈਰ ਕੰਮ ਕਰਦੇ ਹਨ। ਉਨ੍ਹਾਂ ਚਿਰ ਹੀ ਤੁਸੀਂ ਮੱਤਲਭ ਦੀਆਂ ਹੋ। ਜਿਸ ਦਿਨ ਮਰਦਾ ਤੇ ਬੋਝ ਬੱਣ ਗਈਆਂ। ਆਲੇ ਦੁਆਲੇ ਦੇਖ ਲਵੋ। ਬੁੱਢੀਆ ਮਾਂਤਾਂ ਦਾ ਹਾਲ ਕੀ ਹੈ? ਮਰਦ ਵਹਿਲੇ ਐਧਰ ਓਧਰ ਬੈਠ ਖੜ੍ਹ ਕੇ ਸਮਾਂ ਪਾਸ ਕਰਦੇ ਹਨ। ਇੰਨ੍ਹਾਂ ਨੂੰ ਵੀ ਆਪੋ ਆਪਣਾ ਕੰਮ ਕਰਨ ਦਿਆਂ ਕਰੋ। ਇੰਨ੍ਹਾਂ ਨੂੰ ਵੀ ਕੰਮ ਕਰਨ ਦੀ ਆਦਤ ਪਾਵੋ। ਮਰਦਾ ਨੂੰ ਵੀ ਕਦੇ ਦਾਲ, ਸਬ਼ਜ਼ੀ, ਰੋਟੀਆਂ ਬਣਾਉਣ ਦੇ ਦਿਆਂ ਕਰੋ। ਔਰਤ ਨਾਲੋਂ ਵਧੀਆਂ ਬੱਣਾਉਂਦੇ ਹਨ। ਮਰਦ ਨੇ ਵੀ ਕਿਹਾ, ਰੋਟੀ ਪੱਕਾਂ ਲਈ ਹੈ। ਬੈਠ ਕੇ ਗਰਮ ਗਰਮ ਖਾਵੋਂ।
ਮਰਦ ਬਾਂਥਰੂਮ ਜਾਦੇ ਹਨ। ਟੈਵਿਲਟ ਸੀਟ ਦਾ ਢੱਕਣਾ ਚੱਕਣਾ ਹੁੰਦਾ ਹੈ। ਕਿਉਂਕਿ ਮਰਦ ਦੀ ਹੇਠੀ ਹੁੰਦੀ ਹੈ। ਬੈਠ ਕੇ ਪਸ਼ਾਬ ਕਰਨ ਵਿੱਚ। ਕਈ ਤਾਂ ਸੀਟ ਉਤੇ ਐਧਰ ਓਧਰ ਸਾਰੇ ਪਾਸੇ ਛੱੜਕਾਂ ਕਰ ਦਿੰਦੇ ਹਨ। ਉਸ ਨੂੰ ਪੇਪਰ ਨਾਲ ਆਪ ਵੀ ਪੂਜ ਸਕਦੇ ਹਨ। ਮੂੰਹ ਹੱਥ ਧੋਣ ਵਾਲੀ ਸਿੰਖ, ਨਹ੍ਹਾਂਉਣ ਵਾਲੀ ਜਗ੍ਹਾਂ ਆਪ ਧੋ ਸਕਦੇ ਹਨ। ਹਰ ਕੰਮ ਬਰਾਬਰ ਕਰ ਸਕਦੇ ਹਨ। ਕਰਾਉਣਾ ਵੀ ਚਹੀਦਾ ਹੈ। ਪਰ ਇਹ ਸਾਰਾ ਧੰਦ ਔਰਤ ਨੂੰ ਪਿਟਣਾ ਪੈਂਦਾ ਹੈ। ਜੇ ਮਰਦ ਪਿਉ, ਪਤੀ, ਪੁੱਤਰ ਔਰਤ ਦੀ ਗੁੱਤ ਪੱਟ ਸਕਦੇ। ਚਾਰ ਛਿੱਤਰ ਮਾਰ ਸਕਦੇ ਹਨ। ਚੁਲ੍ਹਾਂ ਚੌਕਾਂ ਵੀ ਇੰਨ੍ਹਾਂ ਤੇ ਛੱਡ ਦਿਆਂ ਕਰੋ।
ਬੱਚੇ ਛੋਟੇ ਹੋਣ, ਔਰਤ ਨੇ ਬੱਚੇ ਆਪ ਪਾਲਣੇ ਹੀ ਹਨ। ਮਰਦ ਨੂੰ ਵੀ ਮੱਦਦ ਕਰਨੀ ਬੱਣਦੀ ਹੈ। ਜਦੋ ਬੱਚੇ ਵੱਡੇ ਹੋ ਜਾਂਦੇ ਹਨ। ਬੱਚਿਆਂ ਨੂੰ ਘਰ ਵਿੱਚ ਕੰਮ ਕਰਨਾ ਚਾਹੀਦਾ ਹੈ। ਬੱਚਾ ਮਾਂ ਦੇ ਹੱਥਾਂ ਵਿੱਚ ਪੱਲ਼ ਕੇ ਉਸੇ ਦਾ ਪਿਉ ਬੱਣਨ ਦੀ ਕੋਸ਼ਸ ਕਰਦਾ ਹੈ। ਕਈ ਤਾਂ ਮਾਂ ਨੂੰ ਨੌਕਰਾਣੀ ਬੱਣਾ ਲੈਂਦੇ ਹਨ।
ਮੈਂ ਸਾਡੇ ਲੋਕਲ ਰੇਡੀਏ, ੳੇੁਤੇ ਇਹ ਆਪਣੇ ਵਿਚਾਰ ਲਿਖੇ ਬੋਲੇ।
ਪਤੀ ਜੀ ਭਗਵਾਨ ਦਾ ਰੂਪ ਲੱਗਦੇ।
ਤਾਂਹੀਂ ਨਿੱਤ ਨਵੇਂ ਪਕਵਾਨ ਮੰਗਦੇ।
ਪ੍ਰਹੁਣਿਆਂ ਵਾਂਗ ਬੱਣ ਠੱਣ ਬਹਿੰਦੇ।
ਆਪਣੇ ਆਪ ਨੂੰ ਨਵਾਬ ਕਹਿੰਦੇ।
ਸਤਵਿੰਦਰ ਤਾਂ ਸੇਵਾ ਵਿੱਚ ਰਹਿੰਦੇ।
ਸੋਚਦੇ ਪ੍ਰਭੂ ਜੀ ਕਿਵੇ ਖੁੱਸ਼ ਹੁੰਦੇ।
ਮੈਂ ਅਕਸਰ ਲਈਨਾ ਲਿਖ ਕੇ ਰੇਡੀਓ ਤੇ ਸੁਣੋਦੀ ਰਹਿੰਦੀ ਹਾਂ। ਹੋਸਟ ਵੀਰ ਜੀ ਹੱਸ ਪਏ। ਉਸ ਨੇ ਕਿਹਾ," ਇਥੇ ਤਾਂ ਇਹ ਗੱਲ ਨਹੀਂ ਹੈ। ਸਾਰੇ ਪਤੀ-ਪਤਨੀ ਰਸੋਈ ਵਿੱਚ ਵੀ ਰੱਲ ਕੇ ਕੰਮ ਕਰਦੇ ਹਨ।" ਮੇਰੇ ਲਈ ਵੀਰ ਜੀ ਦੇ ਬੱਚਨ ਰੱਬ ਦੇ ਅਸ਼ੀਰ ਵਾਦ ਬੱਣ ਗਏ। ਮੇਰੀ ਸੰਗ ਟੁੱਟ ਗਈ। ਮੈਂ ਅਲਾਨ ਕਰ ਦਿੱਤਾ। ਚੁਲ੍ਹੇ ਨੂੰ ਤੇ ਸਫਾਂਈ ਦੇ ਕੰਮ ਸਾਰੇ ਸੰਭਾਲੋ। ਸਾਡੇ ਘਰ ਵਾਲੇ ਸਾਰੇ ਰੇਡੀਓ ਸੁੱਣਦੇ ਸਨ। ਘਰ ਦੇ ਕੰਮ ਕਰਦੇ ਹਨ। ਮੈਂ ਬੈਠੀ ਲਿਖਦੀ ਹਾਂ। ਮੇਰੀ ਲਿਖਣ ਦੀ ਹੋਰ ਝੁੱਟੀ ਲੱਗ ਜਾਂਦੀ ਹੈ।
ਅੱਜ ਦੀ ਔਰਤ ਬਾਹਰ ਕੰਮਾਂਈ ਕਰਨ ਜਾਂਦੀ ਹੈ। ਬੱਚਿਆਂ ਨੂੰ ਵੀ ਪਾਲਦੀ ਹੈ। ਔਰਤ ਕੱਲੀ ਸਾਰਾ ਬੋਝ ਢੋਦੀ ਹੈ। ਇਹ ਵੀ ਜੀਣਾ ਚਹੁੰਦੀ ਹੈ। ਸਾਰੀ ਦਿਹਾੜੀ ਕੋਹਲੂ ਦੇ ਬੈਲ ਵਾਂਗ ਕੰਮ ਕਰਕੇ, ਕੀ ਕੋਈ ਤੱਗਮਾਂ ਮਿਲਿਆਂ ਹੈ। ਘਰ ਵਾਲਾ ਕੰਮਾਂਈ ਕਰਕੇ ਆਉਂਦਾ ਹੈ। ਤਾਂ ਔਰਤ ਵੀ ਕੰਮ ਕਰਕੇ ਆਉਂਦੀ ਹੈ। ਕਈਆਂ ਦੇ ਪਤੀ ਵਿਲੜ ਅਮਲੀ ਹਨ। ਉਹ ਵੀ ਡੲਕਾਂ ਦੂਹਰਾ ਨਹੀ ਕਰਦੇ। ਬੱਚੇ ਵੀ ਮਾਂ ਨੂੰ ਟਿੱਚ ਨਹੀਂ ਸੱਮਝਦੇ। ਸੱਸ ਸਹੁਰਾਂ ਹੋਰ ਰਿਸ਼ਤੇਦਾਰ ਵੀ ਹੱਕ ਸੱਮਝਦੇ ਹਨ। ਬਹੂ ਸਾਰਿਆ ਦੀ ਸੇਵਾ ਕਰੇ। ਅਗਰ ਕੋਈ ਬਿਮਾਰ ਹੈ। ਉਸ ਦੀ ਦੇਖ ਭਾਲ ਜਰੂਰ ਕਰੋ। ਜੋ ਤੰਦਰੁਸਤ ਹੈ। ਉਸ ਦੀਆਂ, ਆਦਤਾਂ ਖ਼ਰਾਬ ਨਾਂ ਕਰੋ। ਇੰਨ੍ਹਾਂ ਵੀ ਆਪਦੇ ਤੇ ਬੋਝ ਨਾਂ ਪਾਵੋ। ਚਿੰਤਾਂ ਨਾਲ ਛੇਤੀ ਬੁੱਢਾਪਾਂ ਆ ਜਾਵੇ। ਇਹ ਕੰਮ ਤਾਂ ਉਦੋ ਵੀ ਹੁੰਦੇ ਰਹਿੰਦੇ ਹਨ। ਜਦੋ ਘਰ ਦੀ ਔਰਤ ਮਰ ਜਾਂਦੀ ਹੈ। ਮਰਦ ਕੁੱਝ ਦਿਨਾਂ ਬਾਆਦ ਰਸਮਾਂ ਦਾ ਡਰਾਮਾਂ ਕਰਕੇ, ਹੋਰ ਕੰਮ ਕਰਨ ਵਾਲੀ ਲੈ ਆਉਂਦਾ ਹੈ। ਕਿਹਾ ਵੀ ਇਹੀ ਜਾਂਦਾ ਹੈ। ਕੰਮ ਦਾ ਸਰਦਾ ਨਹੀਂ ਸੀ। ਤਾਂ ਅੱਕ ਚੱਬਿਆਂ ਹੈ। ਜਿਹੜੀਆਂ ਬੁੱਢਾਪੇ ਵਿੱਚ ਪਹੁੰਚ ਗਈਆਂ ਹਨ। ਬਹੁਤੀਆਂ ਮਾਂਵਾ ਰਾੜਾਂ ਸਾਹਿਬ ਆਸ਼ਰਮ ਵਿੱਚ ਹਨ। ਜਾਂ ਧੀਆਂ ਦੇ ਦਰ ਤੇ ਨੌਕਰਾਣੀਆਂ ਬੱਣ ਕੇ ਦਿਨ ਕੱਟ ਰਹੀਆਂ ਹਨ। ਬਹੁਤੀਆਂ ਮਾਂਵਾ ਧੀਆਂ ਤੋਂ ਜਿਆਦਾ, ਪੁੱਤਾਂ ਨੂੰ ਪਿਆਰ ਕਰਦੀਆਂ ਹਨ। ਪੁੱਤਾਂ ਨੂੰ ਜਿ਼ਆਦਾ ਘਿਉ ਪਾ ਕੇ ਦਿੰਦੀਆਂ ਹਨ। ਪੁੱਤਾਂ ਹੱਥੋਂ ਬੇਇੱਜ਼ਤ ਹੁੰਦੀਆਂ ਹਨ। ਪੜ੍ਹੀ ਲਿਖੀ ਔਰਤ ਦੀ ਹਾਲਤ ਆਮ ਔਰਤ ਵਰਗੀ ਹੀ ਹੈ। ਪਰ ਤਾਨਾਸ਼ਾਹੀ ਸਹਣੀ ਨਹੀਂ ਚਹੀਦੀ।
ਸੁੱਖਨੈਬ ਸਿੰਘ ਨੇ ਗੀਤ ਗਾਇਆਂ ਹੈ। ਕਿਵੇ ਜਿਉਂਣਗੇ ਲੋਕ ਖੋਂ ਲਿਆਂ ਰੁਜ਼ਗਾਰ ਨੂੰ।
ਕੋਈ ਇਹ ਵੀ ਗੀਤ ਗਾਵੋ।
ਕਿਵੇ ਲਵੋਂਗੇ ਚੈਨ ਖੋਂ ਕੇ ਮਾਂ ਨੂੰ।
ਕਹਤੋਂ ਕਰਦੇ ਮਾਂ ਦੇ ਅਪਮਾਨ ਨੂੰ।
ਰੁਸਾਈ ਬੈਠੋ ਹੋ ਆਪਣੀ ਮਾਂ ਨੂੰ।
ਵਾਰ ਵਾਰ ਚੁੰਮਦੀ ਸੀ ਲਾਲ ਨੂੰ।
ਅੱਜ ਭੁੱਲ ਗਏ ਓ ਜੰਮਣ ਵਾਲੀ ਨੂੰ।
ਜੇ ਆਪ ਭੁੱਲਗੇ ਮਾਂ ਦੇ ਪਿਆਰ ਨੂੰ।
ਤੋੜਦੇ ਰਹੇ ਜੇ ਨਾਜ਼ਕ ਰਿਸ਼ਤੇ ਨੂੰ।
ਬੱਚੇ ਵੀ ਦੇਖਦੇ ਤੁਹਾਡੇ ਵਿਵਹਾਰ ਨੂੰ।
ਕਿਵੇ ਬੱਚਿਆਂ ਤੋਂ ਕਰਾਵਾਂਗੇ ਸਤਿਕਾਰ ਨੂੰ।
ਰੱਬ ਇਸੇ ਦੁਨੀਆ ਤੇ ਕਰਦਾ ਹਿਸਾਬ ਨੂੰ।
ਸਤਵਿੰਦਰ ਮਾਣੀਏ ਮਾਂਪਿਆਂ ਦੇ ਪਿਆਰ ਨੂੰ।
ਪੈਰੀ ਝੁੱਕ ਕੇ ਲਈਏ ਮਾਂ ਦੇ ਅਸ਼ੀਰਬਾਦ ਨੂੰ।

Comments

Popular Posts