ਜਿਹੜੇ ਸਾਂਧਾਂ ਕੋਲ ਪੁੱਤ ਲੈਣ ਔਰਤ ਨੂੰ ਤੋਰਦੇ ਨੇ

-
ਭਾਗ 49 ਜਿਹੜੇ ਸਾਧਾਂ ਕੋਲ ਪੁੱਤ ਲੈਣ ਔਰਤ ਨੂੰ
 ਤੋਰਦੇ ਨੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਆਪਾ ਸਾਰੇ ਹੀ ਸਾਧ ਬਣਾਈਏ ਤਾਂ ਕੇ ਕੋਈ ਸਾਧਾਂ ਨੂੰ ਚੜ੍ਹਾਵਾ ਚੜ੍ਹਾਉਣ ਵਾਲਾ ਬਚੇ ਹੀ ਨਾ। ਚਿੱਟੇ, ਪੀਲ਼ੇ ਪਹਿਰਾਵੇਂ ਵਾਲੇ ਲੁਟੇਰਿਆਂ ਤੋਂ ਸਮਾਜ ਬੱਚ ਸਕੇ। ਜੇ ਇਨ੍ਹਾਂ ਵਿੱਚ ਕਰਾਮਾਤ ਹੈ। ਰੱਬ ਜੇਬ ਵਿੱਚ ਪਾਈ ਫਿਰਦੇ ਹਨ। ਜੋ ਅਰਦਾਸ ਕਰਕੇ ਦੁੱਧ, ਪੁੱਤ ਧੰਨ ਦੁਆ ਸਕਦੇ ਹਨ। ਤਾਂ ਲੋਕਾਂ ਤੋਂ ਪੈਸਾ-ਪੈਸਾ ਕਿਉਂ ਮੰਗਦੇ ਹਨ? ਗੋਲਕਾਂ ਵੰਡਣ ਪਿੱਛੇ ਕਿਉਂ ਲੜਦੇ ਹਨ? ਆਪ ਅਰਦਾਸ ਕਰੀਏ। ਫਰਿਆਦ ਰੱਬ ਕੋਲ ਪਹੁੰਚ ਸਕਦੀ ਹੈ। ਉਹੀ ਫ਼ਲ ਮਿਲੇਗਾ। ਜੋ ਚਿੱਟੇ ਕਪੜਿਆਂ ਵਾਲਿਆਂ ਤੋਂ ਆਸ ਹੈ। ਰੱਬ ਇੰਨਾਂ ਭੈਖੀਆਂ ਦੀ ਆਵਾਜ਼ ਸ਼ਾਇਦ ਨਾ ਸੁਣੇ। ਧਰਮ ਤੇ ਗੱਲ ਕਰਦੇ ਕਿਸ ਤੋਂ ਡਰਦੇ ਹਾਂ? ਜੇ ਰੱਬ ਤੋਂ ਡਰਦੇ ਹਾਂ ਫਿਰ ਹੋਰ ਵੀ ਹੇਰਾਂ ਫੇਰੀਆਂ ਨਾਂ ਕਰੀਏ। ਰੱਬ ਤਾਂ ਵੇਚ ਕੇ ਖਾਂਦਾ ਹੈ। ਕੀ ਅਸਲ ਵਿੱਚ ਸਾਧ ਬੰਦਿਆ ਤੋਂ ਡਰਦੇ ਹਾਂ। ਜੋ ਰੋਜ਼ ਧਾਰਮਿਕ ਥਾਵਾਂ ਤੇ ਬੈਠੇ ਬਿਆਨ ਬਦਲਦੇ ਨੇ। ਇਹ ਆਪ ਸਾਧ ਬਣ ਕੇ ਸੰਗਤ ਨੂੰ ਲੁੱਟਦੇ ਭੁੱਬਲ ਭੁੱਸੇ ਗਧੀ ਗੇੜ ਪਾਈਂ ਫਿਰਦੇ ਹਨ।

ਸਾਧ ਰੱਬ ਨਹੀਂ ਹਨ। ਪ੍ਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ। ਦੁਨੀਆ ਤੇ ਇੱਕੋ ਇੱਕ ਸੰਤ ਸਾਧ ਬਾਬਾ ਸਭ ਦਾ ਪਿਉ ਅਕਾਲ ਪੁਰਖ ਹੈ। ਜਿਸ ਨੂੰ ਰੱਬ ਕਹਿ ਲਈਏ। ਬੰਦੇ ਕਦੇ ਰੱਬ ਨਹੀਂ ਹੋ ਸਕਦੇ। ਬੰਦਾ ਕੀ ਦੇਵੇਗਾ? ਕਈ ਸਾਧ ਤੋਂ ਪੁੱਤ ਮੰਗਣ ਜਾਂਦੇ ਹਨ। ਕੀ ਸਾਧ ਪੁੱਤ ਦੇਵੇਗਾ? ਪੁੱਤ ਤਾਂ ਉਹੀ ਦੇਊ। ਜੋ ਸਰੀਰਕ ਸਬੰਧ ਔਰਤ ਨਾਲ ਕਰੂ। ਜੋ ਇਸ ਜੋਗ ਹੋਊ। ਜੇ ਗੱਲੀਂ ਬਾਤੀਂ ਨਿਆਣੇ ਜੰਮਦੇ ਹੁੰਦੇ। ਵਿਆਹ ਤੋਂ ਪਹਿਲਾਂ ਹੀ ਨਿਆਣੇ ਜੰਮ ਪੈਂਦੇ। ਜਿਹੜੇ ਸਾਧਾਂ ਕੋਲ ਪੁੱਤ ਲੈਣ ਔਰਤ ਨੂੰ ਤੋਰਦੇ ਨੇ। ਉਹ ਇਸ ਦੀ ਵੀ ਖੁੱਲ੍ਹੀਂ ਛੁੱਟੀ ਦਿੰਦੇ ਨੇ। ਫਿਰ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ? ਸਾਧ ਵੀ ਤਾਂ ਸਾਨ੍ਹ ਹੀ ਪਾਲੇ ਹਨ। ਸ਼ਰਧਾਲੂ ਔਰਤਾਂ ਸਾਧਾਂ ਨੂੰ ਚੰਗੀ ਖ਼ੁਰਾਕ ਚਾਰਦੀਆਂ ਨੇ। “ ਔਰਤ ਤੋਂ ਬਚੋ, “ ਸਾਧ ਦੁਹਾਈ ਕਿਉਂ ਦੇਈਂ ਜਾਂਦੇ ਨੇ? ਤੋਬਾ ਕਰਦੇ, ਕੰਨ੍ਹਾਂ ਨੂੰ ਹੱਥ ਲਾਉਂਦੇ ਨੇ। ਘਰੇਲੂ ਬੰਦਿਆਂ ਤੇ ਸਾਧਾਂ ਦੀ ਗੱਲ ਦਾ ਅਸਰ ਹੋ ਜਾਂਦਾ ਹੋਣਾ। ਤਾਂਹੀ ਔਰਤਾਂ ਮੱਖੀਆਂ ਵਾਂਗ ਸਾਧਾਂ ਦੁਆਲੇ ਰਹਿੰਦੀਆਂ ਨੇ। ਉਹੀ ਖ਼ੁਰਾਕ ਆਪਦੇ ਖ਼ਸਮਾਂ ਨੂੰ ਚਾਰ ਲਿਆ ਕਰਨ, ਤਾਂ ਔਖੀਆਂ ਨਾ ਹੋਣ। ਤੇ ਜੇ ਅਸਲੀ ਖ਼ਸਮਾਂ ਨੂੰ ਸਾਧਾ ਦੀ ਦਿਆਂ ਦੇ ਦਿੱਤੇ ਵਾਰਸ ਜੰਮ ਕੇ ਦੇਣਗੀਆਂ। ਕੁੱਤਾ ਭਾਂਡੇ ਵਿੱਚ ਮੂੰਹ ਪਾ ਜਾਵੇ। ਭਾਂਡਾ ਵੱਗਾਂ ਮਾਰੀਦਾ।

ਪ੍ਰਮਾਤਮਾ ਆਪ ਸਾਰੇ ਜਗਤ ਨੂੰ ਰਚਨ ਵਾਲਾ ਹੈ। ਮਾਇਆ ਦੇ ਖੇਲ ਨੂੰ ਉਹ ਆਪ ਹੀ ਬਣਾਉਣ ਵਾਲਾ ਹੈ; ਉਹ ਜਨਮ ਮਰਨ ਵਿਚ ਨਹੀਂ ਆਉਂਦਾ, ਉਸ ਦਾ ਕੋਈ ਮਾਂ-ਪਿਉ ਨਹੀਂ ਹੈ। ਗੋਕਲ ਦੇ ਗੁਆਲੇ ਨੰਦ ਨੂੰ ਪਰਮਾਤਮਾ ਦਾ ਪਿਉ ਆਖਣਾ ਵੱਡੀ ਭੁੱਲ ਹੈ।

ਅਖ਼ਬਾਰਾਂ ਇੰਟਰਨੈੱਟ ਤੇ ਭਾਵੇਂ  ਰੋਜ਼ ਚਿੱਠੇ ਖੁੱਲ ਕੇ ਸਾਹਮਣੇ ਆ ਰਹੇ ਹਨ। ਸਾਧਾਂ ਤੇ ਟਾਕ ਸ਼ੋ ਰੇਡੀਉ ਤੇ ਭਾਵੇਂ  ਰੋਜ਼ ਹੁੰਦੇ ਹਨ। ਸਾਧਾਂ ਤੋਂ ਬਚਣ ਦਾ ਹੋਕਾ ਲਾਉਣ ਵਾਲੇ ਆਟੇ ਵਿੱਚ ਲੂਣ ਬਰਾਬਰ ਹਨ। ਜੋ ਰੇਡੀਉ ਨਹੀਂ ਸੁਣਦੇ, ਅਖ਼ਬਾਰ ਨਹੀਂ ਪੜ੍ਹਦੇ। ਸਾਧਾਂ ਦੀ ਮੁੱਠੀ ਚਾਪੀ ਤੋਂ ਵਿਹਲ ਕਿਥੇ ਹੈ? ਸਾਧਾ ਖ਼ਿਲਾਫ਼ ਪਿੱਟਣ ਦੀ ਕੀ ਲੋੜ ਹੈ? ਸੰਤਾਂ ਦੇ ਵੱਗ ਫਿਰਦੇ ਕਿੰਹਨੂ ਕਿੰਹਨੂ ਸੀਸ ਨਿਮਾਵਾਂ। ਬੱਗ ਵਿੱਚ ਵੱਛੀ ਆਪ ਵੀ ਛੱਡ ਲਵੋ। ਵਾਜਾਂ ਡੋਲਕੀ ਛੈਣੇ ਚੱਕ ਕੇ ਇੱਕ ਨਵਾਂ ਜੱਥਾਂ ਬਣਾ ਲਵੋ। ਸਾਰੇ ਹੀ ਬਰਾਬਰ ਮੋਰਚਾ ਲਾ ਲਈਏ। ਤਾਂ ਭਾਵੇਂ ਘਾਟਾ ਪੈ ਜਾਣ ਕਰਕੇ ਸਾਧ ਬਿਜ਼ਨਸ ਬੱਦਲ ਲੈਣ। ਡੇਰੇ ਦੇ ਬਣੇ ਗੁਰਦੁਆਰੇ ਦੀਆ ਕਮੇਟੀਆਂ ਦੀਆਂ ਹੀਲਾ ਕਢਾ ਦਈਏ। ਪੱਗਾਂ ਲਾਹੁਣ ਤੇ ਇੱਕ ਦੂਜੇ ਉੱਤੇ ਚਿੱਕੜ ਸਿਟਣੋ ਹੱਟ ਜਾਣਗੇ। ਬਰਾਬਰ ਰੋਡਿਆਂ, ਅਮਲੀਆਂ, ਗੁਰਦੁਆਰੇ ਦੀਆਂ ਕਮੇਟੀਆਂ ਨੇ ਕੁੱਟਿਆਂ ਮਾਰਿਆਂ। ਜਿੰਨੇ ਬੈਨ ਕੀਤੇ ਨੇ, ਸਭ ਆਪੋ-ਆਪਣੇ ਘਰਾਂ ਵਿੱਚ ਗੁਰਦੁਆਰਾ ਖ਼ੋਲ ਲਵੋ। ਘਰ-ਘਰ ਗੋਲਕਾਂ ਰੱਖੋ। ਗਰੀਬਾਂ ਨੂੰ ਉਸ ਵਿਚੋਂ ਦਾਨ ਦੇਵੋ। ਭਾਈ ਦੀ ਮੁੱਠੀ ਗਰਮ ਨਾ ਕਰੋ। ਜੋ ਅਰਦਾਸ ਛੇਤੀ ਦੇਣੇ, ਮੂੰਹ ਵਿੱਚ ਗੁਣ ਗੁਣ ਮਿਣ ਮਿਣ ਕਰਕੇ, ਨਿਬੇੜ ਕੇ ਸਿਰ ਮਾਰ ਦਿੰਦਾ ਹੈ। ਅਰਦਾਸ ਆਪਾ ਨੂੰ ਭਾਵੇਂ ਨਾਂ ਸੁਣੇ। ਕੀ ਰੱਬ ਇਨ੍ਹਾਂ ਦਾ ਅਣਗੌਲਿਆ ਪ੍ਰਵਾਨ ਕਰ ਲੈਂਦਾ ਹੈ? ਲੋਕ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਪੜ੍ਹਦੇ, ਸੁਣਦੇ ਤੇ ਅਰਥ ਨਹੀਂ ਕਰਦੇ। ਤਾਂਹੀ ਸਾਧਾ ਮਗਰ ਗਾਣੇ ਗਾਉਂਦੇ ਹਨ। ਬਾਣੀ ਸਿਰ ਦੇ ਕਪਾਟ ਖੋਲ ਕੇ ਅੱਖਾਂ ਦਿਮਾਗ ਖੋਲ ਦਿੰਦੀ ਹੈ। ਲੋਕ ਉਹ ਨਹੀਂ ਕਰਦੇ। ਜਿਸ ਵਿਚੋਂ ਗੁਣ ਲਭਣੇ ਹਨ। ਸਾਧਾਂ ਦੀ ਸ਼ਕਲ ਦੀ ਪੂਜਾ ਦਰਸ਼ਨ ਕਰਦੇ ਹਨ। ਆਪਣਾਂ-ਆਪ ਲੁਟਾਉਂਦੇ ਹਨ।  

ਕਿਸੇ ਪਰਿਵਾਰ ਨੇ ਗੁਰਦੁਅਵਾਰੇ ਸਾਹਿਬ ਸਵੇਰੇ ਅੱਠ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਾਉਣਾਂ ਸੀ। ਉਹ ਲੇਟ ਹੋ ਗਏ। ਗਿਆਨੀ ਨੇ ਆਪ ਹੀ ਇਕੱਲੇ ਨੇ ਅਖੰਡ ਪਾਠ ਪ੍ਰਕਾਸ਼ ਕਰ ਦਿੱਤਾ। ਘਰ ਦੇ 9 ਵਜੇ ਆਏ। ਮੱਥਾ ਟੇਕ ਕੇ ਵੱਡੇ ਕੰਮਾਂ ‘ਤੇ ਬੱਚੇ ਸਕੂਲ ਚਲੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨੇ ਨਹੀਂ ਸੁਣਿਆ। ਐਸੇ ਲੋਕ ਕੀ ਜਾਣਦੇ ਹਨ? ਕਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਹੈ? ਕਿਹੜੇ ਗੀਤ ਗਾਣੇ ਹਨ?

 

ਰਾੜੇ ਵਾਲੇ ਈਸ਼ਰ ਸਿੰਘ ਜੀ ਪਿੰਡ ਦੀਵਾਨ ਲਾ ਰਹੇ ਸੀ ਉਹ ਕਹਿਣ, "ਮੈਂ ਬਲਿਹਾਰੇ ਜਾਮਾਂ ਬਾਬੇ ਨੇ ਮੱਕਾ ਮੋੜਿਆ।" ਬੂੜੀਆ ਕਹੀ ਜਾਣ," ਮੈਂ ਹਲਵਾਰੇ ਜਾਣਾ ਬਾਬੇ ਨੇ ਜੱਕਾਂ ਜੋੜਿਆ।" ਮਹਾਰਾਜ ਵਿੱਚ ਕੀ ਲਿਖਿਆ ਕੌਣ ਜਾਣਦਾ। ਸਾਰੇ ਕੱਚੀਆਂ ਹੇਕਾਂ ਲਾਉਣ ਵਾਲੇ ਹਨ। ਆਪਾ ਵੀ ਕੀ ਲੈਣਾ? ਸਾਡੇ ਵੱਲੋਂ ਸਾਰੇ ਟੱਬਰ ਨੂੰ ਸਾਧਾਂ ਨੂੰ ਦਾਨ ਕਰ ਦੇਣ। ਸਾਧਾਂ ਦੀ ਘਰ ਘਰ ਲੋਕ ਜੈ ਜੈ ਕਾਰ ਕਰਦੇ ਨੇ। ਸਾਧਾਂ ਪਿੱਛੇ ਲੋਕ ਭੇਡਾਂ ਵਾਂਗ ਇੱਕ ਦੂਜੇ ਪਿੱਛੇ ਲੱਗ ਜਾਂਦੇ ਨੇ। ਸਾਧ ਵੀ ਗੰਦੀ ਰੂੜੀ ਦੀਆਂ ਖੁੰਬਾਂ ਵਾਂਗ ਉੱਗੇ ਹੋਏ ਨੇ। ਖੁੰਬਾਂ ਸਭ ਤੋਂ ਗੰਦੇ ਥਾਂ ਹੁੰਦੀਆਂ ਨੇ। ਖੁੰਬਾਂ ਵਾਂਗ ਚਿੱਟੇ ਕੱਪੜਿਆਂ ਵਾਲੇ ਬਾਬੇ ਵਿਕਾਰਾਂ ਨਾਲ ਚਾਰੇ ਪਾਸੇ ਤੋਂ ਗੁੱੜਉਂਦ ਨੇ। ਉਸੇ ਗੰਦੇ ਦਿਮਾਗ਼ ਨਾਲ ਬਾਣੀ ਸੰਗਤ ਨੂੰ ਸੱਮਝਉਦੇ ਨੇ। ਪਹਿਲੀ ਤੁਕ ਨੂੰ ਹੀ ਜਾਂ ਪਿਛਲੇ ਸ਼ਬਦ ਨੂੰ ਹੀ ਪੜ੍ਹਦੇ ਨੇ। ਅਸਲੀ ਅਰਥ ਸਮਝਾਉਣੁ ਵਾਲੀ ਤੁਕ ਛੱਡ ਦਿੰਦੇ ਨੇ। ਲਾਈਲੱਗ ਬੰਦਿਆਂ ਔਰਤਾਂ ਨੂੰ ਹੀ ਭਰਮਾਉਂਦੇ ਨੇ। ਬਾਣੀ ਦੀ ਔੜ ਥੱਲੇ ਅਧੀਆ ਤੁਕਾਂ ਸਮਝਉਦੇ ਨੇ। ਇਹ ਸਾਰਾ ਮਹਾਰਾਜ ਦੀ ਹਜ਼ੂਰੀ ਵਿੱਚ ਜੋ ਦੇਖਿਆ ਅੱਖੀਂ ਡਿੱਠਾ ਹਾਲ ਹੈ। ਜਥੇਦਾਰ ਕੀ ਕਰਨਗੇ।? ਕੌਮ ਦੇ ਜੋਧੇ ਸੁੱਤੇ ਪਏ ਨੇ। ਜਾਂ ਫਿਰ ਜੋਧੇ ਹੀ ਪਖੰਡੀ ਸਾਧ ਬਣ ਕੇ ਬੈਠੇ ਨੇ। ਉਨ੍ਹਾਂ ਨੂੰ ਤਾਂ ਲੋਕਾਂ ਨਾਲ ਲੜਨ ਤੋਂ ਹੀ ਵਿਹਲ ਨਹੀਂ। ਜੇ ਕੋਈ ਇੱਕ ਗੱਲ ਕਹਿੰਦਾ ਹੈ। ਉਸ ਮਗਰ ਡਾਂਗਾਂ ਚੱਕੀ ਫਿਰਦੇ ਹਨ। ਗਾਲਾਂ ਦਸ ਕੱਢਦੇ ਹਨ।

ਅੱਗੇ ਵਾਲੀਆ ਤੁਕਾਂ ਕੱਲੀਆਂ ਪੜ੍ਹਨ ਦੇ ਹੋਰ ਅਰਥ ਨੇ। ਦੂਜੇ ਸ਼ਬਦ ਨੂੰ ਵੀ ਪੜ੍ਹੀਏ ਅਰਥ ਬਦਲ ਗਏ ਨੇ।

ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥

ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥

ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥ ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ॥

ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥

ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥ ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥

ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥ ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥

ਸਾਧ ਗਿਆਨੀ ਲੁਟੇਰੇ, ਠੱਗ ਦਿਨੇ ਅੱਖੀਂ ਘੱਟਾਂ ਪਾਉਣ ਵਾਲੇ ਕੁੱਝ ਵੀ ਕਹਿ ਲਈਏ। ਬੀਬੀਆਂ ਕੁੜੀਆਂ ਇਕੱਠੀਆਂ ਕਰਕੇ ਜਦੋਂ ਜੀਅ ਕਰੇ, ਤੜਕੇ ਅੰਮ੍ਰਿਤ ਵੇਲੇ ਰਹਿਰਾਸ ਸਮੇਂ ਰੋਜ਼ ਬਾਰਾਂਮਾਹਾ ਪੜ੍ਹਨ ਲੱਗ ਜਾਂਦਾ। ਘੋਟ ਘੋਟ ਕੇ ਬੀਬੀਆਂ ਦੇ ਨਾਲ ਹੇਕਾਂ ਕੱਢਦਾ।

ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥

ਵਾਹਿਗੁਰੂ ਬਖਸ਼ੇ ਸਾਧਾਂ ਨੂੰ। ਬਾਣੀ ਦਾ ਫਇਦਾ ਉੱਠਾਂ ਕੇ ਵਿਚੋਂ ਵਿਯੋਗ ਦੇ ਸ਼ਬਦ ਗਾ ਕੇ ਬੀਬੀਆਂ ਅੰਦਰ ਧੂ ਪੈਣ ਵਾਲੀ ਤੜਫ਼ ਪੈਦਾ ਕਰਦੇ ਹਨ। ਬੀਬੀਆਂ ਅੰਦਰ ਆਪਣੇ ਪਤੀਆਂ ਲਈ ਪਿਆਰ ਨਹੀਂ ਜਾਗਦਾ। ਸਗੋਂ ਇਨ੍ਹਾਂ ਸਾਧਾਂ ਦੀ ਸੇਵਾ ਕਰਦੀਆਂ ਹਨ। ਇੱਕ ਹੋਰ ਗੱਲ ਜੇ ਕੋਈ ਧਾਰਮਿਕ ਸਲਾਹ ਲੈਣੀ ਹੁੰਦੀ ਹੈ। ਸਾਧ ਨਾਲ ਜ਼ਨਾਨੀਆਂ ਹੀ ਅੱਗੇ ਹੋ ਕੇ ਗੱਲ ਕਰਦੀਆਂ ਹਨ। ਬੰਦਿਆਂ ਦੇ ਸ਼ਾਇਦ ਤੰਦੂਆ ਪਿਆ ਹੈ। ਜਾਂ ਜਾਣ ਬੁੱਝ ਕੇ ਅੰਨ੍ਹੇ ਹੋਏ, ਮਚਲੇ ਬਣੇ ਹਨ।

ਲੋਕਲ ਰੇਡੀਉ ਨੇ ਟਾਕ ਸ਼ੋ ਕੀਤਾ। ਲੋਕ ਜੋ ਸੂਝਵਾਨ ਸੀ। ਉਨ੍ਹਾਂ ਨੇ ਸੁਜਾਉ ਦਿੱਤਾ," ਗੁਰਦੁਆਰਾ ਸਾਹਿਬ ਕਲੀਆਂ ਕੁੜੀਆਂ ਨਾ ਭੇਜੋ। ਜਿੱਥੇ ਆਵਾਰਾ ਸਾਧ ਆਦਮੀ ਬੈਠੇ ਹਨ। ਔਰਤਾਂ ਨੂੰ ਕਹੋ, ਇਕੱਲੇ ਨਹੀਂ ਜਾਣਾ।" ਆਵਾਰਾ ਸਾਧ ਆਦਮੀ ਖੁੱਲ੍ਹੇ ਭੇੜੀਏ ਵਾਂਗ ਸਾਰੇ ਸਮਾਜ ਵਿੱਚ ਖੋਰੂ ਪਾਉਂਦੇ ਫਿਰੀ ਜਾਣ। ਆਵਾਰਾ ਸਾਧ ਛੜੇ ਛਾਲ਼ਾਂ, ਦੱਲਗੇ ਮਰਦੇ ਫਿਰਦੇ ਹਨ। ਕਮੇਟੀਆਂ ਵਾਲੇ ਮਚਲੇ ਹੋਏ ਬਿਜ਼ਨਸ ਕਰਾ ਰਹੇ ਹਨ। ਕੋਈ ਸਖ਼ਤ ਕਾਨੂੰਨ ਨਹੀਂ। ਸਗੋਂ ਪਬਲਿਕ ਨੂੰ ਲੁੱਟ ਕੇ ਖਾਂ ਰਹੇ ਹਨ। ਮਹਾਰਾਜ ਕਹਿ ਰਹੇ ਹਨ।

ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ।। ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।। ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ।।ਇਸਤ੍ਰੀ ਤਜਿ ਕਰਿ ਕਾਮ ਵਿਆਪਿਆ ਚਿਤੁ ਲਾਇਆ ਪਰ ਨਾਰੀ।।ਘਰ ਕੀ ਨਾਰਿ ਤਿਆਗੈ ਅੰਧਾ।। ਪਰ ਨਾਰੀ ਸਿਉ ਘਾਲੈ ਧੰਧਾ।।ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ।। ਅੰਤ ਕੀ ਬਾਰ ਮੂਆ ਲਪਟਾਨਾ।। ਪਾਨੀ ਮੈਲਾ ਮਾਟੀ ਗੋਰੀ।। ਇਸ ਮਾਟੀ ਕੀ ਪੁਤਰੀ ਜੋਰੀ।। ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।। ਕੰਨੀ ਸੂਤਕੁ ਕੰਨਿ ਪੈ ਲਾਇਤਬਾਰ ਖਾਹਿ।। ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ।।

Comments

Post a Comment

Popular Posts