ਕਨੂੰਨ ਦੇ ਰਾਖੇ ਵੀ, ਗੁੰਡੇ ਪੁਲੀਸ ਵਾਲੇ

- ਸਤਵਿੰਦਰ ਕੌਰ ਸੱਤੀ
ਕਨੂੰਨ ਦੇ ਰਾਖੇ ਵੀ, ਗੁੰਡੇ ਪੁਲੀਸ ਵਾਲੇ ਹਨ। ਕਹਿੰਦੇ ਨੇ,'ਥਾਣੇਦਾਰ ਦੇ ਮੁਹਰੇ ਦੀ, ਘੋੜੇ ਦੇ ਪਿੱਛੇ ਦੀ' ਨਹੀਂ ਲੰਘਣਾ ਚਹੀਦਾ। ਦੋਂਨੇ ਹੀ ਲੱਤ ਮਾਰਦੇ ਹਨ। ਪੁਲੀਸ ਵਾਲੇ ਨਾਲ ਯਾਰੀ ਮਾੜੀ ਹੈ। ਹੋਮਗਾਡੀਏ ਹੀ ਆਪਣੇ ਆਪ ਨੂੰ, ਧਰਮਰਾਜ ਤੋਂ ਘੱਟ ਨਹੀਂ ਸੱਮਝਦੇ। ਕਨੂੰਨ ਦੇ ਰਾਖੇ ਵੀ, ਗੁੰਡੇ ਪੁਲੀਸ ਵਾਲੇ ਹਨ। ਅੱਗੇ ਬਦਮਾਸ਼ ਗੁੰਡੇ ਕਬਜ਼ਾ ਲੈਣ ਜਾਂਦੇ ਸਨ। ਹੁਣ ਪੈਸੇ ਸ਼ਰਾਬ ਬਟੋਰਨ ਲਈ ਕਨੂੰਨ ਦੇ ਠੇਕੇਦਾਰਾ ਨੇ ਕਬਜ਼ਾ ਲੈਣ ਦਾ ਠੇਕਾ ਲੈ ਲਿਆ। ਇਹੀ ਡੰਡੇ ਇੰਨ੍ਹਾਂ ਦੇ ਮਾਰ ਕੇ ਪੁੱਛਣਾ ਚਹੀਦਾ। ਕੀ ਹਾਲ ਹਨ। ਭਾਰਤ ਮਹਾਨ ਦੇਸ਼ ਤਾਂਹੀ, ਡੁੱਬਦਾ ਜਾ ਰਿਹਾ ਹੈ। ਪੁਲੀਸ ਵਾਲੇ ਦਾ ਨਾਮ ਸੁੱਣ ਕੇ, ਆਮ ਸਰੀਫ਼ ਬੰਦਾ, ਕੰਬਣ ਲੱਗ ਜਾਂਦਾ ਹੈ। ਮੂਤ ਵਿਚੇ ਨਿੱਕਲ ਜਾਂਦਾ ਹੈ। ਠਾਣੇ ਵਿੱਚ ਜਿਸ ਦੇ ਵੀ ਇਹ ਘੋਟਨਾਂ ਲਾਉਂਦੇ ਨੇ। ਚੱਡੇ ਪਾੜ ਦਿੰਦੇ ਨੇ। ਅਗਲੇ ਨੂੰ ਹੱਗਣ-ਮੂਤਣ ਜੋਗਾ ਨਹੀਂ ਛੱਡਦੇ। ਗੁਨਾਅਗਾਰ, ਬੇਗੁਨਾਅ ਦੋਂਨਾ ਨੂੰ ਰੱਗੜ ਦਿੰਦੇ ਹਨ। ਦੋਂਨਾਂ ਨੂੰ ਲੁੱਟਦੇ ਹਨ। ਦਿਨ ਦਿਹਾੜੇ ਲੁੱਟਾ ਮਾਰਾ ਕਰਨ ਵਾਲੇ ਨੂੰ, ਹੀ ਪੁਲੀਸ ਵਾਲੇ ਕਹਿੰਦੇ ਹਨ। ਰੀਮਾਂਡ ਲੈ ਕੇ ਤਾਂ ਨੱਕ, ਗੋਡੇ ਰਗੜਾ ਕੇ ਘੀਸੀ ਕਰਾ ਦਿੰਦੇ ਹਨ। ਪੁਲੀਸ ਵਾਲੇ ਦੀ ਗੱਡੀ ਜਾਂ ਪੁਲੀਸ ਵਾਲੇ ਆਪ ਕਿਸੇ ਦੇ ਦਰਾਂ ਮੁਹਰੇ ਖੱੜ ਜਾਣ, ਉਸ ਘਰ ਨੂੰ ਵੀ ਲੋਕੀ, ਮਾੜੀਆਂ ਅੱਖਾਂ ਨਾਲ ਦੇਖਦੇ ਹਨ। ਉਸ ਘਰ ਦੀ ਕੁਰਕੀ ਕਰਾਂ ਦਿੰਦੇ ਹਨ। ਇੱਕ ਤਾਂ ਇਨ੍ਹਾਂ ਦੇ ਸਰਕਾਰੀ ਕੱਪੜੇ ਚੂਹਿਆਂ ਵਰਗੇ ਨੇ, ਲੀਰ ਕੁ ਜਿਨ੍ਹਾਂ ਚੂਹਾ ਦਿੱਸ ਪਵੇ। ਚਿੱਕਾਂ ਨਿੱਕਲ ਜਾਂਦੀਆਂ ਨੇ। ਇਹ ਤਾਂ ਭੈਸਿਆ ਵਰਗੇ ਆਦਮ ਖੋਰ ਹਨ। ਛੋਟੇ ਚੂਹੇ ਕਿਸਾਨਾਂ ਦੀਆਂ ਫ਼ਸਲਾ ਖਾਦੇ ਹਨ।
ਇਹ ਵੱਡੇ ਚੂਹੇ ਬੰਦਿਆਂ ਦਾ ਮਾਸ ਬੋਟੀਆਂ ਲਹੂ ਖਾਦੇ-ਪੀਦੇ ਹਨ। ਅੱਗੇ ਮਰਦਾ ਨੂੰ ਕੁੱਟਦੇ ਸਨ। ਹੁਣ ਔਰਤਾਂ ਨੂੰ ਵੀ ਡੰਡਾ ਪਰੇਡ ਕਰ ਰਹੇ ਹਨ। ਮਜਦੂਰ ਨੂੰ ਕਿਰਤ ਕਰਕੇ ਰੋਟੀ ਨਹੀਂ ਖਾਂਣ ਦਿੰਦੇ। ਅੱਖਾਂ ਸ਼ਕਲ ਤੋਂ ਲੁੱਚੇ ਬਦਮਾਸ਼ ਲੱਗਦੇ ਹਨ। ਕਿਸੇ ਦੇ ਵੀ ਘਰ ਵਿੱਚ ਘੁੱਸ ਜਾਂਦੇ ਹਨ। ਜਾਨ, ਮਾਲ, ਔਰਤਾਂ ਦੀ ਇੱਜ਼ਤ ਲੁੱਟ ਲੈਂਦੇ ਹਨ। ਘਰਾਂ, ਬਜਾਂਰਾਂ ਵਿੱਚ ਖਾਣ ਪੀਣ ਦੀਆਂ ਲੁੱਟਾ, ਖੋਹਾ ਕਰਦੇ ਹਨ। ਆਮ ਜਨਤਾ ਦੇ ਨਾਸੀਂ ਧੂੰਆਂ ਲਿਆਂ ਦਿੰਦੇ ਹਨ। ਕਨੂੰਨ ਦੇ ਰਾਖੇ ਤਾਂ ਭੋਰਾਂ ਨਹੀਂ ਲੱਗਦੇ। ਸਗੋਂ ਭੁੱਖੇ ਭੇੜੀਏ ਲੱਗਦੇ ਹਨ। ਹੱਲਕੇ ਕੁੱਤੇ ਲੱਗਦੇ ਹਨ। ਧਿਆਨ ਦਾ ਸਾਰਿਆਂ ਦਾ ਲੋਕਾਂ ਦੀਆਂ ਜੇਬਾਂ ਵਿੱਚ ਹੁੰਦਾ ਹੈ। ਪੁਲੀਸ ਵਾਲੇ, ਜੇਬਾ ਖਾਲੀ ਕਰਾ ਕੇ, ਤੇੜ ਦੇ ਕੱਪੜੇ ਵੀ ਲਹਾ ਲੈਦੇ ਹਨ। ਨਹੱਤਿਆਂ ਤੇ ਲਾਠੀ ਲਾਰਜ਼ ਕਰਦੇ ਹਨ। ਕੁੱਟ ਕੁੱਟ ਕੇ ਮਾਰ ਦਿੰਦੇ ਹਨ। ਪਿਸਤੌਲ ਨਾਲ ਜਾਨ ਲੈ ਕੇ, ਲਾਸ਼ਾਂ ਨਹਿਰਾਂ ਵਿੱਚ ਰੋੜ ਦਿੰਦੇ ਹਨ। ਧੀਆਂ ਭੈਣਾਂ ਦੀਆਂ ਇੱਜ਼ਤਾਂ ਥਾਣੇ ਵਿੱਚ ਤੇ ਪਿੰਡ ਦੇ ਚੁਰਾਹੇ ਵਿੱਚ ਲੁੱਟਦੇ ਹਨ। ਵਾੜ ਹੀ ਖੇਤ ਨੂੰ ਖਾਈ ਜਾਂਦੀ ਹੈ। ਪੁਲੀਸ ਵਾਲੇ ਬੰਦੇ ਖਾਣੇ ਜਿਨ ਨੇ। ਨਸ਼ੇ ਦੇ ਬੈਲਕੀਆਂ, ਦੱਲਿਆਂ ਕੋਲੇ ਰੰਡੀਆਂ ਵਾਂਗ ਵਿੱਕ ਜਾਂਦੇ ਹਨ। ਪੁਲੀਸ ਵਾਲਿਆਂ ਦੇ ਥੱਲੇ ਹੀ ਸਾਰੇ ਨਸ਼ੇ ਵਿੱਕਦੇ ਹਨ। ਹਿੱਸਾ ਲੈਦੇ ਹਨ। ਮਾੜੇ ਅਮਲੀਆਂ ਨੂੰ ਕੁੱਟ ਕੁੱਟ ਲਾਸ਼ਾ ਪਾ ਦਿੰਦੇ ਹਨ। ਸਰਕਾਰ ਜਾਣਦੀ ਹੋਈ, ਇਸ ਪਾਸੇ ਧਿਆਨ ਨਹੀਂ ਦਿੰਦੀ। ਹਰ ਰੋਜ਼ ਪੁਲੀਸ ਵਾਲੇ ਇੰਨਕਾਂਊਟਰ ਕਰਦੇ ਹਨ। ਕੀ ਇਨ੍ਹਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹੈ? ਤਾਂ ਫਿਰ ਜਨਤਾਂ ਹੀ ਇੰਨ੍ਹਾਂ ਦੇ ਘਰਾਂ ਨੂੰ ਪੈ ਜਾਵੇ। ਆਪਣੀ ਜਾਨ ਮਾਲ ਦੀ ਰਾਖੀ ਕਰਨਾ, ਹਰ ਨਾਗਰਿਕ ਦਾ ਹੱਕ ਹੈ। ਪੁਲੀਸ ਵਾਲੇ ਜੇ ਕਿਤੇ ਕੱਲੇ ਮਿਲ ਜਾਣ ਕੁੱਟ- ਕੁੱਟ ਦੁਬਾ ਬੱਜਾ ਦੇਣ। ਪੁਲੀਸ ਵਾਲੇ ਇਹ ਸਾਰੇ, ਪੰਜਾਬ ਵਿੱਚ, ਸਾਡੇ ਪੰਜਾਬੀ ਸਿੱਖ ਹੀ ਹਨ। ਮੁੱਛਾ ਖੜੀਆਂ ਕਰਕੇ, ਪੱਗਾ ਤਾਂ ਬੰਨੀ ਫਿਰਦੇ ਹਨ। ਸਿੱਖ ਦੀ ਅੱਣਖ ਆਚਰਣ ਬਹੁਤ ਉਚਾ ਸੁੱਚਾ ਹੈ। ਸਿੱਖ ਆਪਣੀ ਕਮਾਂਈ ਵਿਚੋ 100 ਵਿਚੋ 10 ਵਾਂ ਹਿੱਸਾ ਲੋੜ ਬੰਦ ਨੂੰ ਦਿੰਦੇ ਹਨ।
ਕੋਈ ਚੱਜਦਾ ਦਾ ਪਿੰਡ ਦਾ ਸਰਪੰਚ ਚਹੀਦਾ ਹੈ। ਉਸ ਦੇ ਵਗੈਰ ਪੁੱਛੇ ਪੁਲੀਸ ਕਿਸੇ ਦੇ ਘਰ ਨਾਂ ਜਾਵੇ। ਸਾਡੇ ਗੁਆਂਢੀਆਂ ਦੇ ਮੁੰਡੇ ਤੋਂ ਕਤਲ ਹੋ ਗਿਆ ਸੀ। ਡਰਦਾ ਘਰੋ ਭੱਜ ਗਿਆ। ਇੱਕ ਬੰਦਾ ਫੜਨ ਲਈ ਦੋ ਪੁਲੀਸ ਦੀਆਂ ਜੀਪਾ ਆ ਗਈਆਂ। ਦੱਬਕੇ ਮਾਰਨ ਲੱਗੇ ਬੁੜੀਆਂ ਨੂੰ ਚੱਕ ਲੈ ਜਾਵਾਂਗੇ। ਘਰ ਕੁਰਕੀ ਕਰ ਦਾਗੇ। ਮੇਰੇ ਪਾਪਾ ਜੀ ਉਸ ਦਿਨ ਪਿੰਡ ਸਨ। ਪਾਪਾ ਜੀ ਨੇ ਥਾਣੇਦਾਰ ਨੂੰ ਕਿਹਾ," ਮੁੰਡਾ ਹਾਜ਼ਰ ਕਰ ਦੇਵੇਗੇ। ਡਰਦਾ ਕਿਸੇ ਰਿਸ਼ਤੇਦਾਰੀ ਵਿੱਚ ਚੱਲਇਆ ਗਿਆ। ਜੇ ਤੁਸੀਂ ਕਿਸੇ ਕੁੜੀ, ਬੁੜੀ, ਪੱਛੂ ਜਾਂ ਫ਼ਸਲ ਘਰ ਨੂੰ ਕੋਈ ਨੁਕਸਾਨ ਪਹੁੰਚਾਇਆ। ਸਣੇ ਤੁਹਾਡੇ ਥਾਣਾ ਫੂਕਦੂ।" ਪੁਲੀਸ ਵਾਲਿਆਂ ਨੂੰ ਚਾਹ ਲੱਸੀ ਪਲਾਈ। ਉਹ ਵਾਪਸ ਚਲੇ ਗਏ। ਮੁੰਡਾ ਦੂਜੇ ਦਿਨ ਹਾਜ਼ਰ ਕਰ ਦਿੱਤਾ।
ਪੁਲੀਸ ਵਾਲੇ 1995 ਵਿੱਚ ਪਿੰਡ ਘਲੋਟੀ ਵਿੱਚ ਰਾਤ ਨੂੰ ਚਾਰ ਮੁੰਡੇ ਗੋਲੀਆ ਨਾਲ ਮਾਰ ਗਏ। ਕੋਈ ਸੁਣਾਈ ਨਹੀਂ। ਕੋਈ ਕੇਸ ਨਹੀਂ। 1995 ਵਿੱਚ ਅਸੀਂ ਕਨੇਡਾ ਤੋਂ ਪੰਜਾਬ ਗਏ ਹੋਏ ਸੀ। ਸਾਨੂੰ ਲੁਧਿਆਣੇ ਤੋਂ ਅੱਗੇ ਗਹੋਰ ਬਦੋਵਾਲ ਕੋਲ ਰੋਕ ਲਿਆ ਇੱਕ ਜੀਪ, ਦੋ ਮੋਟਰ ਸਾਇਕਲ ਖੜੇ ਸਨ। 9 ਕੁ ਪੁਲੀਸ ਵਾਲੇ ਨਾਕਾ ਲਾਈ ਖੜ੍ਹੇ ਸਨ। ਮੇਰੇ ਪਤੀ ਕਾਰ ਚੱਲਾ ਰਹੇ ਸਨ। ਮੈਂ ਨਾਲ ਬੈਠੀ ਸੀ। ਸਾਡੀ ਕਾਰ ਰੋਕ ਲਈ। ਪੁਲੀਸ ਵਾਲਾ, 6 ਫੁੱਟ ਲੰਬਾ, ਪੰਜਾਬੀ ਪੱਗ ਵਾਲਾ, ਮੁੱਛਾਂ ਤਾਅ ਦੇ ਖੜੀਆਂ ਵਾਲਾ, ਸਰਦਾਰ ਕੋਲੋ ਆਇਆ। ਉਸ ਨੇ ਕਿਹਾ," ਸ਼ਾਮ ਦਾ ਸਮਾਂ ਹੈ, ਚਾਹ ਪਾਣੀ ਕੱਢੋ।" ਮੈਂ ਮਜ਼ਾਕ ਕੀਤਾ," ਚਾਹ ਕੀ, ਚੂ ਪੀਲਾ ਦੇਵੇਗੇ। ਸਾਡਾ ਪਿੰਡ ਭਨੋਹੜ ਮੀਲ ਕੁ ਤੇ ਹੈ।" " ਗੱਲ਼ਾਂ ਕਰਨ ਦਾ ਸਮਾਂ ਨਹੀਂ। ਜੇਬ ਵਿੱਚ ਜੋ ਹੈ, ਟੂੰਮ ਛੱਲਾ ਦੇ ਦੇਵੋ।" ਮੇਰੇ ਪਤੀ ਨੇ ਕਿਹਾ," ਜੋ ਵੀ ਕੁੱਝ ਹੈ, ਇਸ ਮਾਲਕਣ ਕੋਲ ਹੈ। ਮੈਂ ਤਾਂ ਇਸ ਦਾ ਡਰਾਇਵਰ ਹਾਂ।" ਦੋ ਹੋਰ ਪੁਲੀਸ ਵਾਲੇ ਕੋਲੋ ਨੂੰ ਆਏ," ਕੀ ਗੱਲ ਕੀ ਕਹਿੰਦੇ ਨੇ। ਕਰੀਏ ਹੋਲੇ।" ਮੈਂ ਕਿਹਾ," ਮੈਂ ਰਿਸ਼ਵਤ ਵਿੱਚ ਪੈਸਾ ਇੱਕ ਨਾਂ ਦੇਵਾ। ਤੈਨੂੰ ਪੱਤਾਂ ਖੰਨੇ ਵਾਲਾ ਥਾਣੇਦਾਰ ਦੂਜਾ ਲੁਧਿਆਣੇ ਵਾਲਾ ਥਾਣੇਦਾਰ ਝਾਡਿਆਂ ਵਾਲਾ ਸਾਡੇ ਬੰਦੇ ਹੈ।" ਹੁਣ ਉਸ ਦਾ ਰੱਵੀਆਂ ਬੱਦਲ ਗਿਆ," ਪੈਸੇ ਨਹੀਂ ਚਾਹੀਦੇ। ਬੀਬੀ ਤੁਸੀਂ ਜਾਓ, ਮੇਰਾ ਵੱਡਾ ਸਾਹਿਬ ਆ ਗਿਆ ਹੈ। ਸਾਡੀਆਂ ਵੱਰਦੀਆ ਲਹਾਂਏਗੀ।" ਮੈਂ ਆਪਣਾ ਪਰਸ ਫੋਲ ਰਹੀ ਸੀ। ਮੈਂ ਕਿਹਾ," ਮੈਂ ਪੈਸੇ ਨਹੀਂ। ਕੈਮਰਾਂ ਕੱਢਦੀ ਹਾਂ। ਆਰਟੀਕਲ ਨਾਲ ਤੇਰੀ ਫੋਟੋ ਵੀ ਛਾਪਾਂਵਾਂਗੀ।" ਉਹ ਆਪਣੀ ਜੀਪ ਲੈ ਕੇ ਫਰਾਰ ਹੋ ਗਿਆ।
ਸ਼ਾਮ ਦਾ ਵੇਲਾ ਸੀ। ਅਸੀਂ ਡਲਹੋਜੀ ਜਾ ਰਹੇ ਸੀ। ਮਕੇਰੀਆਂ ਕੋਲ ਦੋ ਜਾਣੇ ਮੋਟਰ ਸਾਇਕਲ ਵਾਲੇ ਨਾਕਾ ਲਾਈ ਖੜ੍ਹੇ ਸਨ। ਇਹ ਡੰਡਿਆਂ ਵਾਲੇ ਹੋਮਗਾਡੀਏ ਸੀ। ਪੁਲੀਸ ਵਾਲੇ ਨੇ ਹੱਥ ਦਿੱਤਾ। ਅਸੀਂ 5 ਜਾਣੇ ਸੀ। ਮੇਰੇ ਪਤੀ ਨੇ ਕਾਰ ਹੋਰ ਤੇਜ ਕਰ ਲਈ। ਕਿਹਾ, "ਜੇ ਪਿੱਛੇ ਆਏ। ਲੋਹੇ ਦੀਆਂ ਰਾੜਾਂ ਨਾਲ ਰੱਜ ਕੇ ਕੁੱਟਾਗੇ।" 2003 ਵਿੱਚ ਚੰਡੀਗੜ੍ਹ ਵਾਲੀ ਸ਼ੜਕ ਤੇ ਜੀਪ ਲਾਈ ਰੋਡੇ ਟੋਪੀਆਂ ਵਾਲੇ, ਪੁਲੀਸ ਵਾਲੇ ਖੜੇ ਸਨ। ਸਾਰੇ ਹਿੰਦੀ ਬੋਲ ਰਹੇ ਸਨ। ਇੱਕ ਨੇ ਕਿਹਾ," ਗੱਡੀ ਦੇ ਪੇਪਰ ਕੱਢੋ। ਡਰਾਇਵਰ ਲੈਈਸੈਸ ਦਿਖਾਵੇ।" ਸਾਰੇ ਪੇਪਰ ਦਿਖਾ ਦਿੱਤੇ। ਡਰਾਇਵਰ ਨੇ ਪੇਪਰ ਵਾਪਸ ਮੰਗੇ," ਸਾਡੇ ਸਾਰੇ ਪੇਪਰ ਪੂਰੇ ਹਨ। ਲਾਈਸੈਂਸ ਸਣੇ ਪੇਪਰ ਵਾਪਸ ਦੇ ਦੇਵੋ।" ਡਰਾਇਵਰ ਨੂੰ ਪਿਛੇ ਲੈ ਗਏ। ਦੂਜੇ ਪੁਲੀਸ ਵਾਲੇ ਨੇ ਕਿਹਾ," ਲਾਈਸੈਂਸ ਪੇਪਰ ਤਾਂ ਮਿਲਣਗੇ। 1000 ਰੁਪਏ ਦੇ ਦੇਵੋ। ਜੇ ਨਹੀਂ ਦਿੰਦਾ, ਤਾਂ ਪੇਪਰ ਅਦਾਲਤ ਵਿੱਚੋ ਲੈ ਜਾਵੀ। ਚਲਾਣ ਕੱਟ ਦਿੰਦਾ ਹਾਂ।" ਗੱਡੀ ਤਾਂ ਸਾਡੀ ਆਪਣੀ ਸੀ। ਚਲਾ ਰਿਸ਼ਤੇਦਾਰ ਰਿਹਾ ਸੀ। ਉਸ ਨੇ ਕਿਹਾ," ਇਨ੍ਹਾਂ ਨੇ ਤਾਂ ਮੈਨੂੰ 400 ਰੁਪਏ ਦੇਣੇ ਹਨ। ਮੈਂ ਖ਼ਰਚਾ ਪਾਣੀ ਵੀ ਕੱਢਣਾ ਹੈ। ਤੁਸੀਂ 100 ਲੈ ਲਵੋ।" 100 ਲੈ ਕੇ ਛੱਡ ਦਿੱਤਾ।
2003 ਵਿੱਚ ਦਿੱਲੀ ਏਅਰ-ਪੋਰਟ ਤੇ ਸਾਡੇ ਛੇ ਅਟੈਂਚੀ ਕੇਸ ਨਹੀਂ ਮਿਲੇ। ਸਮਾਨ ਲੇਟ ਹੋ ਗਿਆ। ਹਫ਼ਤੇ ਬਾਅਦ ਫੋਨ ਆ ਗਿਆ। ਅਸੀਂ ਸਮਾਨ ਲੈਣ ਗਏ। ਸਾਡੇ ਤੋਂ ਮੁਹਰੇ ਵਾਲਾ ਮੁੰਡਾ ਅਮਰੀਕਾ ਤੋਂ ਗਿਆ ਸੀ। ਉਸ ਕੋਲੋ ਦਿੱਲੀ ਏਅਰ-ਪੋਰਟ ਦੇ ਅਧਿਕਾਰੀਆਂ ਨੇ ਇੱਕ ਅਟੈਂਚੀ ਕੇਸ ਦੇ 1000 ਰੁਪਏ ਲੈ ਲਏ। ਮੈਂ ਤੇ ਮੇਰੇ ਪਤੀ ਪਿਛੇ ਸੀ। ਮੈਂ ਮੁੰਡੇ ਨੂੰ ਪੁੱਛਿਆ," ਤੁਸੀਂ ਇਹ ਪੈਸੇ ਕਿਉਂ ਦਿੱਤੇ ਹਨ?" ਏਅਰ-ਪੋਰਟ ਦੇ ਅਧਿਕਾਰੀਆਂ ਨੇ ਮੈਨੂੰ ਕਿਹਾ," ਇਹਦਾ ਇੱਕ ਸੀ। ਤੁਹਾਡੇ 6 ਦੇ 6000 ਰੁਪਏ ਕੱਢ ਲਵੋ।" ਮੇਰੀ ਉਹੀ ਅੜੀ," ਦਿੱਲੀ ਦਾ ਪੰਜਾਬ ਤੱਕ ਦਾ 2500, ਸਾਡੇ ਕੱੜਿਆ ਦਾ ਹਫਤੇ ਦਾ ਖ਼ਰਚਾ ਤਾਂ ਏਅਰ ਲਈਨ, ਏਅਰ ਕਨੇਡਾ ਦੇ ਰਹੀ ਹੈ। ਤੁਸੀਂ ਸਾਨੂੰ ਲੁੱਟਣ ਨੂੰ ਫਿਰਦੇ ਹੋ। ਪੈਸੇ ਦੇ ਪੁੱਤੋਂ, ਅਮਰੀਕਾ ਵਾਲਿਆਂ ਦਾ ਤਾਂ ਪਤਾਂ ਨਹੀਂ। ਅਸੀਂ ਹਾਂ ਕਨੇਡੀਅਨ, ਅਸੀ ਵੀ ਪੈਸਾ ਇੱਕ ਨਹੀ ਦੇਣਾ। ਬਲਵੰਤ ਸਿੰਘ ਜੀ ਰਮੂਆਲੀਆਂ ਦਿੱਲੀ ਵਿੱਚ ਹੀ ਹੈ। ਉਸ ਨੂੰ ਇੱਕ ਫੋਨ ਕਰ ਲੈਦੇ ਹਾਂ।" ਅਧਿਕਾਰੀਆਂ ਦੀ ਜੁਬ਼ਾਨ ਹੀ ਬਦਲ ਗਈ। ਅਟੈਂਚੀ ਆਪੇ ਸਾਡੇ ਮੂਹਰੇ ਕਰ ਦਿੱਤੇ।
1993 ਵਿੱਚ ਜਦੋ ਅਸੀਂ ਦਿੱਲੀ ਏਅਰ-ਪੋਰਟ ਤੇ ਉਤਰੇ, ਮੇਰੇ ਪਤੀ ਦਾ ਪਾਸਪੋਰਟ ਏਅਰ-ਪੋਰਟ ਦੇ ਅਧਿਕਾਰੀ ਨੇ ਕੋਲੇ ਰੱਖ ਲਿਆ। ਕਹਿੱਣ ਲੱਗਾ, ਹੁਣ ਇਸ ਬੰਦੇ ਦੇ ਗਰਦਨ ਤੱਕ ਵਾਲ ਸੱਜੂ ਜੈਸੇ ਰੱਖੇ ਨੇ, ਫੋਟੋ ਤੇ ਵਾਲ ਛੋਟੇ ਸੰਨੀ ਦਿਉਲ ਜੈਸੇ ਨੇ। ਮੈਨੂੰ ਬੰਦਾ ਇਕੋ ਨਹੀਂ ਲੱਗਦਾ। ਇਹ ਸੰਨੀ ਹੈ, ਜਾਂ ਸੱਜੇ।" ਪਤੀ ਨੇ ਕਿਹਾ," ਮੇਰੇ ਕੰਮ ਦੇ ਪੇਪਰ ਦੇਖ ਲਵੋ। ਇਹ ਮੇਰੀ ਪਤਨੀ ਤੋਂ ਹੀ ਪੁੱਛ ਲਵੋ। ਇਹ ਪਾਸਪੋਰਟ ਮੇਰਾ ਹੀ ਹੈ।" ਉਸ ਨੇ ਖਚਰਾਂ ਜਿਹਾ ਹੱਸਦੇ ਕਿਹਾ," ਕਨੇਡਾ ਵਾਲੇ ਤਾਂ ਹਰੇਕ ਗੇੜੇ ਨਵੀ ਪਤਨੀ ਲਈ ਫਿਰਦੇ ਹਨ। ਪੈਸਾ ਬੋਲਤਾ ਹੈ। ਸਾਨੂੰ ਵੀ ਡਾਲਰ ਦੇਵੋ। ਪਾਸਪੋਰਟ ਲੈ ਜਾਵੋ। ਲਈਨ ਵਿਚੋ ਪਾਸੇ ਹੋ ਕੇ ਖੜ੍ਹ ਜਾਵੋ।" ਮੇਰੇ ਕੋਲੋ ਰਿਹਾ ਨਾਂ ਗਿਆ। ਮੈਂ ਕਿਹਾ," ਸਾਰੇ ਬਾਹਰਲੇ ਇਹੋ ਜਿਹੇ ਨਹੀਂ ਹੁੰਦੇ। ਬਾਕੀ ਰਹੀ ਡਾਲਰਾ ਦੀ ਗੱਲ, ਅਸੀਂ ਤੇਰੇ ਕੋਲੋ ਸਾਡਾ ਸਮਾਂ ਖ਼ਰਾਬ ਕਰਨ ਦੀ ਕੀਮਤ ਲੈ ਕੇ ਜਾਵਾਗੇ। ਅਸੀਂ ਕਨੇਡਾ ਵਾਲੇ ਕਨੂੰਨ ਕਨੇਡੀਡਨ ਤੇ ਮਾਣ ਕਰਦੇ ਹਾਂ। ਇਥੇ ਵੀ ਭਾਰਤ ਵਿੱਚ ਕਨੇਡੀਡਨ ਕਨੂੰਨ ਸਾਡੇ ਜਾਨ ਮਾਲ ਦੀ ਰਾਖੀ ਕਰਦਾ ਹੈ। ਬਾਕੀ ਰਹੀ ਲਰੀਨ ਤੋਂ ਪਰੇ ਜਾਣ ਦੀ ਗੱਲ, ਜੇ ਤੂੰ ਹੁਣੇ ਮੋਹਰ ਲਾ ਕੇ ਪਾਸਪੋਰਟ ਨਂਾ ਦਿੱਤਾ। ਤੂੰ ਹੋਰ ਵੀ ਕਿਸੇ ਦੇ ਮੋਹਰ ਨਹੀਂ ਲਾ ਸਕਦਾ। ਮੈਂ ਹੁਣੇ ਰੋਲਾ ਪਾ ਕੇ, ਤੇਰਾ ਸਿਆਪਾ ਕਰਨ ਲੱਗ ਜਾਣਾ।" ਉਸ ਨੇ ਸੱਚੀ ਆਪਣੇ ਬੁੱਲਾਂ ਤੇ ਉਂਗ਼ਲ਼ ਰੱਖੀ। ਪਾਸਪੋਰਟ ਤੇ ਮੋਹਰ ਲਾਈ। ਅਸੀਂ ਏਅਰ-ਪੋਰਟ ਤੋਂ ਬਾਹਰ ਆ ਗਏ। ਦਿੱਲੀ ਏਅਰ-ਪੋਰਟ ਦੇ ਬਹੁਤੇ ਅਧਿਕਾਰੀਆਂ ਲੁੱਟਣ ਵਾਲੇ ਹੀ ਹਨ। ਜੇ ਕਿਸੇ ਨਾਲ ਧੱਕਾ ਲੁੱਟ ਮਾਰ ਹੁੰਦੀ ਹੈ। ਉਸ ਬਾਰੇ ਚੁੱਪ ਰਹਿੱਣ ਦੀ ਲੋੜ ਨਹੀਂ। 'ਸ਼ਰਮੋ ਸ਼ਰਮੀ ਅੰਦਰ ਵੱੜਿਆਂ ਨੰਗਟਾ ਕਹੇ ਮੈਥੋ ਡਰਿਆ। 'ਮੀਡੀਏ ਕੋਲੋ ਪਹੁੰਚ ਜਾਵੋ। ਜਦੋ ਬਾਹਰ ਏਧਰ ਓਧਰ ਹੋਰਾਂ ਦੇਸ਼ਾ ਵਿੱਚ ਬਦਨਾਮੀ ਹੋਈ। ਆਪੇ ਰਸਤੇ ਤੇ ਆ ਜਾਣਗੇ। ਘੋੜੇ ਨੂੰ ਲਗਾਮ ਪਾਉਣੀ ਪੈਦੀ ਹੈ। ਇਹ ਮਾੜਾ ਬੰਦਾ ਨਹੀਂ, ਤੱਕੜਾਂ ਹੀ ਪਾ ਸਕਦਾ ਹੈ। ਹਰ ਨਾਗਰਿਕ ਨੂੰ ਤਕੜੇ ਬੱਣ ਜਾਣਾ ਚਹੀਦਾ। ਤੱਕੜਾ ਉਹੀ ਹੈ। ਜੋ ਮਨ ਕਰਕੇ ਦਲੇਰ ਹੈ। ਮਨ ਕਰਕੇ ਕਿਸੇ ਤੋਂ ਡਰਦਾ ਨਹੀਂ। ਨਾ ਹੀ ਡਰਾਉਂਦਾ ਹੈ। ਹੌਸਲੇ ਬਲੰਦ ਰੱਖੀਏ। ਕਿਸੇ ਅੱਗੇ ਨਾਂ ਝੁਕੀਏ। ਤਾਨਾਸ਼ਾਹੀ ਨਾ ਸਹੀਏ। ਗੁੰਡਿਆ ਦਾ ਇਲਾਜ਼ ਲੱਭੀਏ। ਭਾਰਤ ਦੀ ਜੈ ਹੋ।

Comments

Popular Posts