ਵਿਆਹ ਤੇ ਫਾਲਤੂ ਖਰਚਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ)

ਵਿਆਹ ਖੁੱਸ਼ੀਆਂ ਦਾ ਪ੍ਰਤੀਕ ਹੈ। ਬੱਚੇ ਨੂੰ ਵੱਡਾ ਕਰਦੇ ਹਾਂ। ਵੱਡਾ ਹੋਣ ਤੇ ਅਸੀਂ ਚਾਹੁੰਦੇ ਹਾਂ। ਇਹ ਹੁਣ ਆਪਣਾਂ ਘਰ ਵੱਸਾਵੇ। ਘਰ ਦੀਆਂ ਜੁੰਮੇਵਾਰੀਆਂ ਉਠਾਵੇਂ। ਜੀਵਨ ਸਾਥੀ ਵੀ ਉਸ ਦੀ ਜਰੂਰਤ ਹੈ। ਜੇ ਸਮੇਂ ਸਿਰ ਵਿਆਹ ਨਾਂ ਹੋਵੇ, ਬਹਰੋਂ ਉਲਾਭੇ ਆਉਣ ਲੱਗ ਜਾਂਦੇ ਹਨ। ਇੰਨੇ ਸਾਰੇ ਲੋਕਾਂ ਨੂੰ ਸੱਦ ਕੇ, ਵਿਆਹ ਦਿਖਾਂਉਣਾਂ। ਵਿਆਹ ਤੇ 50 ਤੋਂ 500 ਬੁਲਾਏ ਬੰਦੇ, ਜਿਹੜੇ ਬੱਚਾ ਬੱਚੀ ਨੂੰ ਜਾਣਦੇ ਵੀ ਨਹੀਂ ਹੁੰਦੇ। ਬਹੁਤੇ ਬਿਜ਼ਨਸ ਵਿੱਚ ਗਾਹਕ ਜਾਂ ਕੰਮ ਨਾਲ ਜੁੜੇ ਹੁੰਦੇ ਹਨ। ਜਿਵੇ ਕੋਈ ਘਰਾਂ ਦੇ ਵੇਚਣ ਦਾ ਸੌਂਦਾਂ ਕਰਦਾ ਹੈ। ਉਸ ਨਾਲ ਤਾਂ ਸੈਂਕੜੇ ਗਾਹਕ ਸੌਂਦਾਂ ਕਰਦੇ ਹਨ। ਕੀ ਲੜਕੀ ਵਾਲਿਆਂ ਦੇ ਘਰ ਸਾਰੇ ਹੀ ਬਰਾਤ ਵਿੱਚ ਢੁੱਕ ਜਾਣਗੇ? ਪ੍ਰਵਾਰਿਕ ਪ੍ਰੋਗ੍ਰਾਮ ਖੁੱਸ਼ੀਆਂ ਹਾਸਲ ਕਰਨ ਲਈ ਹੋਣੇ ਚਾਹੀਦੇ ਹਨ। ਨਾਂ ਕਿ ਲੋਕ ਦਿਖਾਂਵਾਂ ਦਿਖਾਂਉਂਦੇ, ਦਿਖਾਂਉਂਦੇ ਆਪਣੀ ਇੱਜ਼ਤ ਨੰਗੀ ਕਰ ਲਈਏ। ਆਪ ਨੂੰ ਕਰਜੇ ਥੱਲੇ ਕਰ ਲਈਏ। ਸੱਦੇ ਮਹਿਮਾਨ ਸਾਰੇ ਪਲੇਟਾਂ ਭਰ ਭਰ ਕੇ ਥੋੜਾਂ ਖਾਂਦਂੇ ਹਨ। ਬਹੁਤਾਂ ਵਗੈਰ ਖਾਣ ਤੋਂ ਹੀ ਸਿੱਟ ਦਿੰਦੇ ਹਨ। ਭੋਜਨ ਖੇਹ ਖਰਾਬ ਵੱਧ ਕਰਦੇ ਹਨ। ਖਾ, ਪੀ ਕੇ, ਨੱਚ ਟੱਪ ਕੇ ਚਲੇ ਜਾਂਦੇ ਹਨ। ਵਿਆਹ ਵਿੱਚ ਰਹਿ ਗਈਆਂ, ਨਾਲ ਹੀ ਉਣਤਾਈਂਆਂ ਗਿੱਣਾ ਜਾਂਦੇ ਹਨ। ਖਾਣ ਪੀਣ, ਸਜਾਵਟ, ਹੋਰ ਕਪੜੇ ਗਹਿਣਿਆਂ ਤੇ ਕੀਤੇ ਖੱ਼ਰਚੇ ਦਾ ਬੋਝ ਮਾਂਪਿਆਂ ਤੇ ਨਵੇਂ ਵਿਆਹੇ ਬੱਚਿਆਂ ਤੇ ਪੈ ਜਾਂਦਾ ਹੈ। ਮਾਂਪੇ ਵੀ ਸਾਰੀ ਉਮਰ ਕਮਾਂਈ ਕਰਕੇ ਥੱਕ ਚੁੱਕੇ ਹੁੰਦੇ ਹਨ। ਬੱਚਿਆਂ ਦਾ ਹੀ ਫ਼ਰਜ਼ ਬਾਕੀ ਰਹਿ ਜਾਂਦਾ ਹੈ। ਜਿਹੜੇ ਨਵੀਂ ਜਿੰਦਗੀ ਸ਼ੁਰੂ ਕਰਨ ਜਾ ਰਹੇ ਹਨ। ਵਿਆਹ ਦਾ 70, 80 ਹਜ਼ਾਰ ਡਾਲਰ ਦਾ ਬੋਝ ਕਿਵੇਂ ਉਤਾਰਨਗੇ। ਉਹੀ ਪੈਸੇ ਦਾ ਮਾਂਪੇ ਘਰ ਲੈ ਕੇ ਦੇ ਦਿੰਦੇ। ਘਰ ਨੂੰ ਖ੍ਰੀਦਣ ਦਾ ਕਰਜਾਂ ਬਹੁਤਾਂ ਨਹੀਂ ਚੁਬਦਾ।
ਜੀਤ ਨੇ ਆਪਣੇ ਪੁੱਤਰ ਦੇ ਵਿਆਹ ਦੀ ਤਰੀਕ ਰੱਖ ਕੇ ਜਾਣ ਪਹਿਚਾਣ ਵਾਲਿਆਂ ਨੂੰ ਕਾਡ ਵੰਡ ਦਿੱਤੇ। ਮਿੱਠਆਈ ਦੇ ਡੱਬੇ ਤੇ ਕਾਡ ਵੰਡਣ ਦਾ ਖ਼ਰਚਾਂ ਹੀ 8 ਹਜ਼ਾਰ ਡਾਲਰ ਹੋਇਆ। ਰਿਸ਼ਤੇਦਾਰ ਵੀ ਔਖੇ ਸੌਖੇ ਹੋ ਕੇ ਪਹੁੰਚ ਗਏ। ਘਰ ਵਿੱਚ ਥਾਂ ਥੋੜੀ ਹੋਣ ਕਾਰਨ ਰਿਸ਼ਤੇਦਾਰਾਂ ਨੂੰ ਹੋਟਲ ਵਿੱਚ ਠਹਿਰਾ ਦਿੱਤਾ। ਜੀਤ ਸਿੰਘ ਦੀ ਪਤਨੀ ਬਹੁਤਾਂ ਇੱਕਠ ਨਹੀਂ ਕਰਨਾ ਚਾਹੁੰਦੀ ਸੀ। ਕਨੇਡਾ ਤੋਂ ਅਮਰੀਕਾ ਵਿਆਹੁਣ ਜਾਣਾਂ ਸੀ। ਪਰ ਜੀਤ ਦਾ ਖਿਆਲ ਸੀ। ਪਿੰਡ ਵਾਂਗ ਹੀ ਗੱਜ ਕੇ ਢਿਡੋਰਾ ਪਿੱਟ ਕੇ ਵਿਆਹ ਕੀਤਾ ਜਾਵੇ। ਪੂਰਾਂ ਜਹਾਜ ਮੇਲ ਨਾਲ ਭਰ ਗਿਆ। ਕੁੜੀ ਵਾਲਿਆ ਨੇ ਪੂਰਾਂ ਹੋਟਲ ਕਿਰਾਏ ਤੇ ਤਿੰਨ ਦਿਨਾਂ ਲਈ ਲੈ ਲਿਆ। ਨਾਲ ਹੀ ਤਿੰਨੇ ਦਿਨ ਉਥੋਂ ਹੀ ਖਾਣ ਪੀਣ ਦਾ ਇੰਤਜਾਮ ਕਰ ਲਿਆ। ਮਾਂਈਂਆਂ ਤੇ ਹੀ ਹਾਲ ਵਿੱਚ ਤਿੱਲ ਸੁੱਟਣ ਨੂੰ ਥਾਂ ਨਹੀ ਸੀ। ਇੱਕ ਦੂਜੇ ਦਾ ਪੈਰ ਮਿੱਦ ਹੋ ਰਿਹਾ ਸੀ। ਕੋਈ ਪੇਡੂ ਨੇੜੇ ਤੇੜੇ ਦੇ ਇਲਾਕੇ ਦਾ ਘਰ ਨਹੀਂ ਰਿਹਾ। ਬੈਠਣ ਦੀ ਥਾਂ ਘੱਟ ਕਰਕੇ ਅੰਨਦਾ ਤੇ ਲੋਕੀ ਪਿਛੇ ਖੱੜੇ ਸਨ। ਜਿਉਂ ਹੀ ਅੰਨਦ ਹੋਏ, ਮਾਂਪਿਆਂ ਤੋਂ ਵੀ ਪਹਿਲਾ, ਸਾਰੇ ਇੱਕ ਦਮ ਸੰਗਨ ਪਾਉਣ ਲਈ ਕਾਹਲੇ ਪੈ ਗਏ। ਜਿਵੇਂ ਫਾਹਾ ਵੱਡ ਰਹੇ ਹੁੰਦੇ ਹਨ। ਉਹ ਵੀ ਕੀ ਕਰਨ, ਛੁੱਟੀ ਵਾਲੇ ਦਿਨ ਘਰ ਦੇ ਕੰਮ ਹੋਰ ਬਥੇਰੇ ਹੁੰਦੇ ਹਨ। ਗੁਰਦੁਆਰਾ ਸਾਹਿਬ ਵੀ ਹੋਟਲ ਦਾ ਹੀ ਭੋਜਨ ਸੀ। ਵਿਆਹ ਵਾਲੇ ਦਿਨ ਤਾਂ ਪਿੰਡਾਂ ਵਾਲੀਆਂ ਔਰਤਾਂ ਰੋਟੀ ਸਬ਼ਜੀਆਂ ਨਹੀਂ ਬੱਣਾਉਦੀਆਂ। ਫਿਰ ਕਨੇਡਾ ਅਮਰੀਕਾ ਦੀਆਂ ਕਿਉਂ ਸੂਟ ਖ਼ਰਾਬ ਕਰਨ। ਇਹ ਭਾਵੇਂ ਗੁਰਦੁਆਰਾ ਸਾਹਿਬ ਵਾਲੇ ਮੀਟ ਖਾਣ ਦੇ ਵਿਰੋਧੀ ਹਨ। ਪਰ ਹੋਟਲ ਦਾ ਭੋਜਨ ਬੜਾਂ ਸੁਆਦੀ ਲੱਗਦਾ ਹੈ। ਕਿਉਂਕਿ ਮੀਟ ਤੇ ਸਬ਼ਜੀਆਂ ਇਕੋਂ ਪਤੀਲੇ ਵਿੱਚ ਬੱਣਦੇ ਹਨ। ਮੱਛੀ ਤੇ ਆਲੂ ਗੋਭੀ ਦੇ ਪਾਕੌੜੇ ਇਕੋਂ ਤੇਲ ਵਿੱਚ ਬੱਣਦੇ ਹਨ। ਪਿਛਲੇ ਸਾਲ ਤੇ ਐਤਕੀ ਅਸੀਂ ਵੈਨਕੋਵਰ ਵਿਆਹ ਤੇ ਗਏ। ਪੰਜਾਬੀਆਂ ਦਾ ਪਾਰਟੀ ਹਾਲ ਸੀ। ਗਰਮ ਗਰਮ ਪਾਕੌੜੇ ਬੱਣਕੇ ਟੇਬਲਾਂ ਤੇ ਰੱਖੇ ਗਏ। ਤਾਂ ਮੱਛੀ ਦੀ ਵਾਸ਼ਨਾਂ ਆ ਰਹੀ ਸੀ। ਮੈਂ ਨਾਲ ਵਾਲੇ ਮਹਿਮਾਨਾਂ ਨੂੰ ਕਿਹਾ," ਮੱਛੀ ਦੇ ਤੇਲ ਵਿਚੋਂ ਹੀ ਪਾਕੌੜੇ ਕੱਢੇ ਲੱਗਦੇ ਹਨ।" ਉਹ ਸ਼ਇਦ ਪਰਦਾਂ ਪੌਣਾਂ ਚਾਹੁੰਦੇ ਸਨ," ਮੱਛੀ ਤਾਂ ਅੱਜ ਬੱਣੀ ਹੀ ਨਹੀਂ।" ਉਸੇ ਸਮੇਂ ਅਸੀਂ ਅਜੇ ਗੱਲ ਕਰ ਹੀ ਰਹੇ ਸੀ। ਮੱਛੀ ਦੀ ਪਲੇਟ ਵੀ ਆ ਗਈ। ਰੋਟੀ ਪਾਉਣ ਲੱਗੇ ਤਾਂ ਮੁਰਗੀ ਦਾ ਮੀਟ ਗੋਭੀ ਦੀ ਸਬ਼ਜੀ ਵਰਗਾ ਲੱਗ ਰਿਹਾ ਸੀ। ਬਹੁਤੇ ਸ਼ਾਕਾਹਾਰੀ ਲੋਕਾਂ ਨੇ ਭਲੇਖੇ ਨਾਲ ਖਾ ਵੀ ਲਿਆ। ਥੂ-ਥੂ ਕਰ ਰਹੇ ਸਨ। ਮਾਸ ਤੋਂ ਕਿਵੇਂ ਬੱਚ ਸਕਦੇ ਹਾਂ। ਦਾਲ, ਸਬ਼ਜੀਆਂ, ਗੰਨੇ, ਦੁੱਧ, ਦਹੀਂ, ਸਾਗ, ਪਾਣੀ, ਅੰਨਾਜ ਵਿੱਚ ਕੀੜਾਂ, ਸੁਸਰੀ ਹੁੰਦੇ ਹਨ।
ਤਿੰਨ ਦਿਨ ਦਾਰੂ ਪੀ ਕੇ ਲੋਕੀਂ ਨੱਚਦੇ ਰਹੇ। ਲੱਤਾਂ ਵਿੱਚ ਖੱਲੀਆਂ ਪੁਆ ਲਈਂਆਂ। ਮੁੰਡਾ ਵਿਆਹੁਣ ਦੇ ਨਸ਼ੇ ਵਿੱਚ ਜੀਤ ਨੂੰ ਹਿਸਾਬ ਕਿਤਾਬ ਦਾ ਬਹੁਤਾਂ ਬੋਝ ਨਾਂ ਲੱਗਾ। ਕਰਜਾਂ ਤਾਂ ਅਖੀਰ ਉਤਾਨਾਂ ਹੀ ਪੈਂਦਾ ਹੈ। ਉਸ ਨੇ ਆਪਣੇ ਪੁੱਤ ਨੂੰ ਕਿਹਾ," ਹਰ ਮਹੀਨੇ ਥੋੜੇ ਥੋੜੇ ਕਰਕੇ, ਬੈਂਕ ਦੇ ਕਾਡ ਤੋਂ ਡਾਲਰ ਚੱਕੇ ਹੋਏ ਮੁੜਨੇ ਸ਼ੁਰੂ ਕਰੀਏ। " ਪੁੱਤ ਜੱਗੇ ਨੇ ਕਿਹਾ," ਇਹ ਤੁਹਾਡੀ ਜੁੰਮੇਵਾਰੀ ਹੈ। ਮੇਰੀ ਤਾਂ ਆਪਣੀ ਫੈਮਲੀ ਸੰਭਾਂਲਣ ਦੀ ਜੁੰਮੇਵਾਰੀ ਹੀ ਬਹੁਤ ਹੈ। ਮੈਂ ਹੋਰ ਖ਼ਰਚੇ ਨਹੀਂ ਸਹਿ ਸਕਦਾ। "
ਜੀਤ ਦੀ ਪਤਨੀ ਦੋਂਨਾਂ ਵਿਚੋਂ ਕਿਸ ਦਾ ਸਾਥ ਦਿੰਦੀ। ਉਸ ਨੇ ਕਿਹਾ," ਤੁਸੀਂ ਰੋਜ਼ ਹੀ ਕਿਚ ਕਿਚ ਕਰਨ ਲੱਗ ਜਾਂਦੇ ਹੋ। ਘਰ ਬੇਚ ਦਿਉਂ। ਕਰਜਾ ਉਤਾਰ ਦਿਉਂ। " ਜੱਗੇ ਨੇ ਕਿਹਾ," ਤੁਸੀਂ ਆਪਣਾ ਹਿੱਸਾ ਕਰਜੇ ਵਿੱਚ ਮੋੜ ਦਿਉਂ। ਤੁਹਾਡੇ ਹੀ ਸਾਰੇ ਜਾਣ ਪਛ਼ਾਣ ਵਾਲੇ ਰਿਸ਼ਤੇ ਦਾਰ ਸਨ। ਹੁਣ ਤੁਹਾਡਾ ਨੱਕ ਚੰਗ੍ਹੀ ਤਰ੍ਹਾਂ ਰਹਿ ਜਾਵੇਗਾ। ਮੈਨੂੰ ਮੇਰਾ ਹਿੱਸਾ ਦੇ ਦਿਉਂ, ਮੈਂ ਨਾਲ ਨਹੀਂ ਰਹਿੱਣਾਂ। ਤੁਹਾਡੇ ਨਾਲ ਰਹਿ ਕੇ ਮੇਰੀ ਤੇ ਮੇਰੀ ਘਰ ਵਾਲੀ ਦੀ ਕੋਈ ਪਰਾਈਵੇਸੀ ਨਹੀਂ ਹੈ। ਅਗਲੇ ਮਹੀਨੇ ਅਸੀਂ ਅੱਲਗ ਰਹਿੱਣ ਲੱਗ ਜਾਣਾਂ ਹੈ।" ਜੱਗੇ ਦੀ ਮੰਮੀ ਗਹਿਣੇ ਬੈਂਕ ਵਿੱਚ ਰੱਖ ਆਈ ਸੀ। ਜੱਗੇ ਦੀ ਪਤਨੀ ਨੇ ਕਿਸੇ ਦੀ ਪਾਰਟੀ ਤੇ ਪਾਉਣ ਲਈ ਗਹਿਣੇ ਮੰਗੇ," ਮੰਮੀ ਮੈਨੂੰ ਗਹਿਣੇ ਚਾਹੀਦੇ ਹਨ। ਮੈਂ ਤੇ ਜੱਗਾ ਅਮਰੀਕਾ ਤੋਂ ਇਥੇ ਆ ਕੇ ਵੱਸੀ, ਮੇਰੀ ਸਹੇਲੀ ਦੇ ਘਰ ਪਾਰਟੀ ਤੇ ਜਾ ਰਹੇ ਹਾਂ। " " ਲੜਕੀ ਗਹਿਣੇ ਤਾਂ ਕਰਜਾ ਲੈ ਕੇ ਖ੍ਰੀਦੇ ਸੀ। ਵਾਪਸ ਕਰ ਦਿੱਤੇ। ਤੇਰੇ ਵਿਆਹ ਦਾ ਕਰਜਾ ਵੀ ਲਾਹੁਉਣਾ ਸੀ।" ਬਹੂ ਰਾਣੀ ਆਪਣੇ ਗਹਿਣੇ ਵਿਕੇ ਸੁਣ ਕੇ ਭੱਟਕ ਗਈ," ਤੁਸੀਂ ਮੇਰੇ ਹੀ ਗਹਿਣਿਆ ਨਾਲ ਕਰਜਾਂ ਉਤਾਰਨਾਂ ਸੀ। ਆਪਦੀ ਮਟਰ ਮਾਲਾਂ ਤੇ ਕਾਂਟੇ ਵੇਚ ਦਿੰਦੀ।" ਹਰ ਰੋਜ਼ ਲੜਾਈ ਚੰਗ੍ਹੀ ਮਗਦੀ ਸੀ। ਥੱਕ ਕੇ ਆਪੇ ਹੱਟ ਜਾਂਦੇ। ਘਰ ਵਿੱਚ ਸ਼ਾਂਤੀ ਰੱਖਣ ਲਈ। ਘਰ ਅੱਲਗ ਅੱਲਗ ਕਰਨੇ ਜਰੂਰੀ ਹੋ ਗਏ ਸਨ।

Comments

Popular Posts