ਦੋਗ਼ਲੇ ਬੰਦੇ ਖ਼ਾਂਲਸਤਾਨ ਨਹੀਂ ਮੰਗਦੇ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਖ਼ਾਲਸਤਾਨ ਸਾਡੇ ਦਿਲਾ ਵਿੱਚ ਹੈ। ਜਿਸ ਦਿਨ ਸਾਡੇ ਹਰਿਮੰਦਰ ਸਾਹਿਬ ਉਤੇ ਹਮਲਾ ਹੋਇਆ ਹੈ। ਉਸੇ ਦਿਨ ਖ਼ਾਲਸਤਾਨ ਬੱਣ ਗਿਆ ਸੀ। ਜਦੋ ਬੀ ਬੀ ਸੀ ਨੇ ਖ਼ਬਰ ਦਿੱਤੀ। ਹਰਿਮੰਦਰ ਸਾਹਿਬ ਉਤੇ ਹਮਲਾ ਹੋਇਆ ਹੈ। ਪਿੰਡਾ ਵਾਲੇ ਘਰ ਛੱਡ ਕੇ, ਵਹੀਰਾਂ ਘੱਤ ਕੇ, ਸ਼ੜਕਾਂ ਤੇ ਆ ਗਏ ਸਨ। ਸਾਡੇ ਮੁੱਲਾਪੁਰ ਦਾਂਖਿਆਂ ਦੇ ਠਾਣੇ ਦੀ ਪੁਲੀਸ ਵਾਲਿਆਂ ਨੂੰ ਹੱਥਾ ਪੈਰਾਂ ਦੀ ਪੈ ਗਈ ਸੀ। ਲੋਕ ਮਰਨ ਲਈ ਤੇ ਸਰਕਾਰ ਨਾਲ ਟੱਕਰ ਲੈਣ ਲਈ ਖੜ੍ਹੇ ਸਨ। ਥਾਂ-ਥਾਂ ਕਰਫੀਊ ਲਾ ਦਿੱਤਾ ਸੀ। ਖ਼ਾਲਸਤਾਨ ਦੇ ਨਾਹਰਿਆ ਨਾਲ ਅਸਮਾਨ ਗੂਜ ਰਿਹਾ ਸੀ। ਹੈਰਾਨੀ ਹੁੰਦੀ ਹੈ। ਐਸੇ ਲੋਕਾਂ ਤੇ, ਜੋ ਕੀਤੀ ਕੱਤਰੀ ਤੇ ਪਾਣੀ ਫੇਰਨੋ ਬਾਜ ਨਹੀਂ ਆਉਂਦੇ। ਬਿਜ਼ਨਸ ਚਲਾਉਣ ਲਈ ਖ਼ਾਲਸਤਾਨ ਦੇ ਹਾਮੀਆਂ ਦੀਆਂ ਮੁਲਾਕਤਾਂ ਰੇਡੀਓ ਤੇ ਦਿੰਦੇ ਹਨ। ਫਿਰ ਉਸੇ ਦਾ ਵਿਰੋਧ ਆਪ ਹੀ ਕਰਦੇ ਹਨ। ਖ਼ਾਲਸਤਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਹੀ ਟਾਕ ਸ਼ੋ ਵਿੱਚ ਬੋਲਣ ਦਿੱਤਾ ਜਾਂਦਾ ਹੈ। ਦੂਸਰੇ ਬੰਦੇ ਨਾਲ ਮੂਰਖਾਂ ਵਾਂਗ ਏਅਰ ਤੇ ਹੋਸਟ ਗੱਲ ਕਰਦਾ ਹੈ। ਇਸ ਦੇ ਆਪਣੇ ਹੀ ਗਿੱਣਤੀ ਦੇ ਉਹੀ ਹਰ ਰੋਜ਼ ਕੌਲਰ ਹੁੰਦੇ ਹਨ। ਖ਼ਾਲਸਤਾਨ ਦੇ ਹਾਮੀ ਵੀ ਇੰਨ੍ਹਾਂ ਨੂੰ ਡਾਲਰ ਦੇ ਦਿਆਂ ਕਰ ਕਰਨ। ਫਿਰ ਦੂਜੇ ਦੀ ਮਾਂ ਨੂੰ ਵੀ ਆਪਣੀ ਹੀ ਕਹਿੱਣਗੇ। ਆਏ ਸਾਲ ਦੇਖਦੇ ਤਾਂ ਹਾਂ। ਜਦੋ ਕਨੇਡਾਂ ਦੇ ਗਰਦੁਆਰਿਆ ਦੀਆਂ ਵੋਟਾਂ ਪੈਦੀਆਂ ਹਨ। ਦੋਂਨਾਂ ਪਾਸਿਆਂ ਤੋਂ ਡਾਲਰ ਫੜ ਕੇ ਝੂਠੀਆਂ ਸਿਫ਼ਤਾਂ ਮਹੀਨਾ ਭਰ ਕਰਦੇ ਹਨ। ਬੰਦਾ ਨਿਰਨਾ ਨਹੀਂ ਕਰ ਸਕਦਾ ਕਿਹੜੀ ਪਾਰਟੀ ਸੇਵਾ ਦੇ ਜੋਗ ਹੈ। ਜਾਣੀ ਦੀ ਕਈ ਰੇਡੀਓ ਵਾਲੇ ਲੋਕਾਂ ਨੂੰ ਗੱਧੀ ਗੇੜ ਪਾਈ ਰੱਖਦੇ ਹਨ। ਉਨ੍ਹਾਂ ਨੇ ਸਹੀਂ ਗਲ਼ਤ ਦੋਨਾਂ ਨੂੰ ਮੁੰਨਿਆ ਹੁੰਦਾ ਹੈ। ਆਪਣੇ ਸਰੋਤਿਆਂ ਕੋਲੋ ਰੋਟੀਆਂ ਥੋੜੀ ਲੈਣੀਆਂ ਹਨ। ਖ਼ਾਲਸਤਾਨ ਤਾਂ ਉਨ੍ਹਾਂ ਨੂੰ ਚਹੀਦਾ ਹੈ। ਜਿੰਨ੍ਹਾਂ ਸਿੱਖ ਪੰਜਾਬੀ ਮਾਂਪਿਆਂ ਦੇ ਪੁੱਤ ਭਰ ਜੁਵਾਨੀ ਵਿੱਚ ਕੋਹ- ਕੋਹ ਕੇ ਮਾਰ ਦਿੱਤੇ ਹਨ। ਰੇਲਾ, ਬੱਸਾ, ਵਿੱਚੋ ਕੱਢ ਕੇ ਮਾਰੇ ਗਏ। ਗੱਲ਼ਾਂ ਵਿੱਚ ਟਾਇਰ ਪਾ ਕੇ ਮਾਂਪਿਆਂ ਸਾਹਮਣੇ ਜਿਉਂਦੇ ਫੂਕ ਦਿੱਤੇ ਹਨ। ਬੱਚਿਆਂ ਦੇ ਮਾਂ-ਬਾਪ ਮਾਰ ਦਿੱਤੇ। ਗੱਡੀਆਂ, ਘਰ, ਬਿਜ਼ਨਸ ਸਾੜ ਦਿੱਤੇ। ਧੀਆਂ ਭੈਣਾਂ ਮਾਂਵਾ ਦੀਆਂ ਇਜ਼ਤ, ਉਨ੍ਹਾਂ ਦੇ ਪਰਿਵਾਰਾਂ ਤੇ ਮੱਹਲੇ ਵਾਲਿਆ ਸਹੱਮਣੇ ਲੁੱਟ ਲਈਆਂ ਗਈਆਂ। ਖੜ੍ਹੇ ਪੈਰ ਇੱਕੋ ਜਾਤੀ ਨਾਲ ਸਬੰਦਤ ਪੰਜਾਬੀ ਆਪੋ ਆਪਣੇ ਘਰ ਛੱਡ ਕੇ ਭੱਜ ਗਏ। ਹਰ ਮੈਂਬਰ ਨੂੰ ਆਪੋ ਆਪਣੀ ਜਾਨ ਬੱਚਾਉਣ ਦੀ ਪਈ ਹੋਈ ਸੀ। ਪੰਜਾਬੀ ਜਾਨ ਬੱਚਾਉਣ ਲਈ ਅੱਗੇ ਅੱਗੇ ਭੱਜ ਰਹੇ ਸਨ। ਗੁੰਡੇ ਪਿਛੇ ਹੱਤਿਆਰ ਲੈ ਕੇ ਦੋੜ ਰਹੇ ਸਨ। ਪਿੰਡਾ ਵਿੱਚ ਵੀ ਕੋਈ ਮੁੰਡਾ ਪੁਲੀਸ ਨੇ ਨਹੀਂ ਛੱਡਿਆ। ਲੋਕੀ ਆਪਣੇ ਘਰਾਂ ਵਿੱਚ ਵੀ ਸਹਿਕੇ ਬੈਠੇ ਸਨ। ਖੁੱਲੇ ਡੁੱਲੇ ਮਹੋਲ ਵਿੱਚ ਰਹਿੱਣ ਵਾਲੇ ਪੰਜਾਬੀ ਹਨੇਰੇ ਹੋਏ, ਘਰੋ ਬਾਹਰ ਨਿੱਕਣੋ ਡਰਨ ਲੱਗ ਗਏ ਸਨ। ਲੋਕਾਂ ਨੇ ਬਾਂਥਰੂਮ ਅੰਦਰ ਹੀ ਬੱਣਾ ਲਏ। ਸਾਡੇ ਹੀ ਧਰਮਿਕ ਸਥਾਨਾਂ ਨੂੰ, ਸਾਡੇ ਹੀ ਦੇਸ਼ ਦੀ ਪ੍ਰਧਾਂਨ ਮੰਤਰੀ ਤੇ ਰਾਸਟਰਪਤੀ ਦੀ ਆਗਿਆ ਨਾਲ, ਸਾਡੇ ਦੇਸ਼ ਦੇ ਰੱਖਵਾਲਿਆ ਤੋਂ ਢਹਾਇਆਂ ਗਿਆ। ਲਾਸ਼ਾਂ ਵਾਰਸਾ ਨੂੰ ਨਹੀਂ ਦਿੱਤੀਆ ਗਈਆ। ਟੱਰਕ ਭਰਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀਆਂ।
ਜੋ ਹੋਸਟ ਖ਼ਾਲਸਤਾਨੀ ਹਾਮੀ ਦੀ ਮੁਲਾਕਾਤ ਕਰ ਰਿਹਾ ਸੀ। । ਕੋਈ ਗੱਲ ਨਹੀਂ ਦਿੱਲੀ ਦੂਰ ਨਹੀਂ। ਗੁੰਡਿਆਂ ਨੂੰ ਅਜੇ ਵੀ ਅਦਾਲਤਾਂ ਬਰੀ ਕਰ ਰਹੀਆਂ ਹਨ। ਉਹ ਅਜੇ ਵੀ ਸਮਾਜ ਵਿੱਚ ਖੁੱਲ੍ਹੇ ਭੇੜੀਏ ਫਿਰ ਰਹੇ ਹਨ। ਖ਼ਾਲਸਤਾਨ ਲੈਣ ਤੋਂ ਆਗੂ ਹੀ, 1947 ਵੇਲੇ ਮੁੱਕਰ ਗਏ ਸਨ। ਉਦੋ ਵੀ ਇਹੀ ਕੁੱਝ 1984 ਵਾਲਾ ਹੀ ਹੋਇਆ ਸੀ। ਸਰਕਾਰਾ ਦੇ ਪਿੱਠੂ ਜੋ ਹੁੰਦੇ ਹਨ। ਉਹ ਇਹੀ ਕੁੱਝ ਕੌਮ ਨਾਲ ਗਦਾਰੀ ਕਰਦੇ ਹਨ। ਇਹ ਹੋਸਟ ਵੀ ਕਨੇਡਾ ਦੇ ਪ੍ਰਧਾਨ ਮੰਤਰੀ ਨਾਲ ਇੰਡੀਆਂ ਫੇਰੀ ਪਾਉਣ ਗਿਆ ਸੀ। ਇਸ ਨੇ ਇੰਡੀਆਂ ਸਰਕਾਰ ਦੀਆਂ, ਤਾਜ਼ੀਆਂ ਪੂਰੀਆਂ ਖਾਦੀਆਂ ਹੋਈਆ ਹਨ। ਤਾਹੀਂ ਇਸ ਹੋਸਟ ਨੂੰ ਖ਼ਾਲਸਤਾਨ ਨਹੀਂ ਚਹੀਦਾ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ। ਸਾਡੀ ਕੌਮ ਵਿੱਚ ਅਜੇ ਵੀ ਲੋਕ ਦੋਗ਼ਲੇ ਹੀ ਹਨ। ਅਜੇ ਵੀ ਲੋਕ 1947 ਦੀ ਤਰ੍ਹਾਂ ਫੋਕੀ ਵਾਹ- ਵਾਹ ਲਈ ਵਿੱਕਦੇ ਹਨ। ਕੋਈ ਦੀਨ ਧਰਮ ਨਹੀਂ ਹੈ। ਖ਼ਾਲਸਤਾਨ ਸਾਡੇ ਦਿਲਾ ਵਿੱਚ ਹੈ। ਜਿਸ ਦਿਨ ਸਾਡੇ ਹਰਿਮੰਦਰ ਸਾਹਿਬ ਉਤੇ ਹਮਲਾ ਹੋਇਆ ਹੈ। ਉਸੇ ਦਿਨ ਖ਼ਾਲਸਤਾਨ ਬੱਣ ਗਿਆ ਸੀ। ਹੋਸਟ ਸੋਚਦਾ ਹੈ ਉਸ ਦੇ ਹੁਕਮ ਨਾਲ ਟਾਕ ਸ਼ੋ ਕਰਨ ਨਾਲ ਖ਼ਾਲਸਤਾਨ ਬੱਣਨਾ ਹੈ। ਅਜ਼ਾਦ ਕਿਸੇ ਦੀ ਗਲਾਮੀ ਨਹੀਂ ਸਹਿਦੇ। ਖੁੱਲੀ ਹਵਾ ਵਿੱਚ ਉਡਦੇ ਹਨ।

Comments

Popular Posts