ਮੁਜ਼ਲੂਮਾਂ, ਗਰੀਬਾਂ, ਕਮਜ਼ੋਰਾਂ ਦੇ ਰਾਖੇ ਆਪ ਗੁੰਮਰਾਹ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਸਾਰਾਂ ਪੰਜਾਬ ਜਾਂਦਾ ਹੈ ਸਾਧ ਬਣਦਾ।
ਹਰ ਨਵਾ ਮੁੰਡਾ ਉਠ ਸਾਧ ਹੈ ਬੱਣਦਾ।
ਮੇਹਨਤ ਕਰਨ ਨੂੰ ਜੀਅ ਨਹੀਂ ਕਰਦਾ।
ਅੱਜ ਕੱਲ ਰੁਜ਼ਗਾਰ ਵੀ ਨਹੀਂ ਲੱਭਦਾ।
ਸਾਧਾਂ ਦੀ ਜੈ-ਜੈ ਕਾਰ ਹੈ ਜੱਗ ਕਰਦਾ।
ਮਜ਼ਦੂਰ ਗੋਲਕਾਂ ਮਾਇਆਂ ਨਾਲ ਭਰਦਾ।
ਸਾਧਾਂ ਨੂੰ ਫੋਰਨ ਦਾ ਵਿਜ਼ਾਂ ਛੇਤੀ ਲੱਗਦਾ।
ਕਨੇਡਾ ਆਂ ਮਾਇਆਂ ਦੀਆਂ ਪੱਡਾਂ ਬੰਨਦਾ।
ਕਮੇਟੀਆਂ ਨੂੰ ਲਾਟਰੀ ਦਾ ਟਿਕਟ ਲੱਗਦਾ।
ਇੱਕ ਬੀਬੀ ਤੋਂ ਦੂਜੀ ਤੀਜੀ ਨੂੰ ਪੱਤਾਂ ਲੱਗਦਾ।
ਨੀ ਕੁੜੀਓ ਸਾਧ ਕਰਨੀ ਵਾਲਾਂ ਬਾਬਾ ਲੱਗਦਾ।
ਹੋਜੋ ਇੱਕਠੀਆਂ ਅੱਧੀ ਰਾਤ ਨੂੰ ਦਿਵਾਨ ਲੱਗਦਾ।
ਪਤੀ ਜੀ ਵਿਚਾਰਾਂ ਮੰਜੇ ਉਤੇ ਹੈ ਪਾਸੇ ਮਾਰਦਾ।
ਸਾਧ ਕਹੇ ਸਿਮਰਨ ਜਿਹੜਾਂ ਅੱਖਾਂ ਬੰਦ ਕਰਦਾ।
ਉਸੇ ਦਾ ਬੀਬੀਓ ਦਸਵਾਂ ਦਿਵਾਰ ਝੱਟ ਖੁੱਲਦਾ।
ਤਪਲੇ ਚੰਮਟੇ ਖੜਕਾਂ ਸਾਧ ਪਖੰਡ ਬੜੇ ਕਰਦਾ।
ਬ੍ਰਹਿਮ ਗਿਆਨੀ ਹੈ, ਭਾਵੇਂ ਤੀਵੀਂਆਂ ਠੱਗਦਾ।
ਸੱਤੀ ਕਹੇ ਝੱਲਕਾਂਰਿਆਂ ਤੋਂ ਅੱਗੇ ਨਹੀ ਦਿਸਦਾ।
ਸਾਧਾਂ ਦੀਆਂ ਚਾਲਾਂ ਕੋਲੋਂ ਸਤਵਿੰਦਰ ਤੂੰ ਬੱਚਜਾਂ।
ਸ੍ਰੀ ਗੁਰੂ ਗ੍ਰੰਥਿ ਕਹੇ, ਜਿਹੜਾਂ ਘਰ-ਬਾਰ ਛੱਡਦਾ।
ਉਹ ਪਖੰਡੀ ਹੈ, ਉਹ ਨਹੀਂ ਮੇਰਾ ਸਿੱਖ ਲੱਗਦਾ।
ਘਰ ਬਹਿ ਕੇ ਜਿਹੜਾਂ ਕਿਰਤ ਕੰਮਾਈ ਕਰਦਾ।
ਉਸੇ ਦੀ ਗੁਰੂ ਮਾਹਾਰਾਜ ਬਾਂਹ ਲੋਕੋਂ ਫੱੜਦਾ।
ਆਪਣੇ ਅੰਦਰ ਸਾਰੇ ਝਾਤੀ ਮਾਰੀਏ। ਅਸੀਂ ਕਰ ਕੀ ਰਹੇ ਹਾਂ? ਸਾਰੀ ਦਿਹਾੜੀ ਵਿੱਚ ਕੀ ਕੀਤਾ ਹੈ? ਕਿਸੇ ਨੂੰ ਪਾਣੀ ਪਲਾਇਆਂ ਹੈ। ਜਾਂ ਕਾਲੇ ਕਾਂ ਵਾਂਗ ਕਿਸੇ ਦੇ ਹੱਥਾਂ ਉਤੋਂ ਰੋਟੀ ਖੋਹੀ ਹੈ।
ਧਰਮ ਤੇ ਲੋਕਾਂ ਤੋਂ ਵੱਖ ਹੋ ਕੇ ਅਸੀਂ ਜੀਅ ਨਹੀਂ ਸਕਦੇ। ਜਦੋ ਲੋਕਾਂ ਤੇ ਰਿਸ਼ਤਿਆਂ ਵੱਲੋ ਬੰਦਾਂ ਕੱਲਾਂ ਰਹਿ ਜਾਂਦਾ ਹੈ। ਫਿਰ ਧਰਮ ਦਾ ਲੜ ਹੋਰ ਘੁੱਟ ਕੇ ਫੜਦਾ ਹੈ। ਕਿਉਂਕਿ ਸਾਨੂੰ ਸਮਾਂ ਗੁਜ਼ਾਰਨ ਲਈ ਕੋਈ ਆਹਰ ਚਾਹੀਦਾ ਹੈ। ਜਿਸ ਦਿਨ ਕੰਮ ਤੋਂ ਛੁੱਟੀ ਹੁੰਦੀ ਹੈ। ਉਸੇ ਦਿਨ ਹੀ ਬਹੁਤੇ ਲੋਕਾਂ ਦਾ, ਆਪੋ ਆਪਣੇ ਧਰਮਿਕ ਸਥਾਂਨਾਂ ਤੇ ਜਾਣ ਨੂੰ ਮਨ ਕਰਦਾ ਹੈ। ਸਾਨੂੰ ਧਰਮਿਕ ਹੋਣਾ ਚਾਹੀਦਾ ਹੈ। ਧਰਮ ਤਂੋ ਹੀ ਚੰਗ੍ਹੇ ਜੀਵਨ ਦੀ ਸੇਧ ਲੈ ਸਕਦੇ ਹਾਂ। ਪਰ ਜੇ ਅਸੀਂ ਅੱਖਾਂ ਮੀਚ ਕੇ ਧਰਮਿਕ ਆਗੂਆਂ ਮਗਰ ਲੱਗਦੇ ਰਹੇ। ਉਹ ਆਪਾਂ ਨੂੰ ਆਪਣੀ ਮਰਜ਼ੀ ਨਾਲ ਕੁਰਾਹੇ ਵੀ ਪਾ ਸਕਦੇ ਹਨ। ਇਹ ਹੋ ਵੀ ਰਿਹਾ ਹੈ। ਅੱਜ ਦੇ ਜਮਾਨੇ ਵਿੱਚ ਹਰ ਕੋਈ ਆਪਦਾ ਹੀ ਫ਼ੈਇਦਾ ਸੋਚਦਾ ਹੈ। ਕੋਈ ਵੀ ਆਪਦਾ ਨੁਕਸਾਨ ਨਹੀਂ ਕਰਾਉਂਦਾ। ਧਰਮ ਲਈ ਗੱਲਤ ਆਗੂਆਂ ਮਗਰ ਲੱਗ ਕੇ ਪੜ੍ਹੇ ਲਿਖੇ ਲੋਕ ਵੀ ਆਪਦਾ ਜਾਨ ਮਾਲ ਦਾ ਨੁਕਸਾਨ ਕਰਾਉਂਦੇ ਹਨ। ਕੀ ਕੱਲੇ ਧਰਮਿਕ ਆਗੂ ਹੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹ ਸਕਦੇ ਹਨ। ਇਹ ਆਮ ਪੰਜਾਬੀ ਭਾਸ਼ਾਂ ਵਿੱਚ ਹੈ। ਦੋ ਚਾਰ ਵਾਰ ਪੜ੍ਹਨ ਨਾਲ ਸੱਮਝ ਆਉਣ ਲੱਗ ਜਾਵੇਗੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਆਪ ਪੜ੍ਹ ਕੇ ਦੇਖੀਏ। ਪੜ੍ਹਨ ਨਾਲ ਪ੍ਰੇਮ, ਪਿਆਰ, ਦਿਆ ਮੇਹਰ ਦੇ ਫੁਆਰੇ ਫੁੱਟਣ ਲੱਗ ਜਾਣਗੇ। ਉਸ ਦੇ ਕੀਤੇ ਬਚਨਾਂ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰੀਏ।
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥
ਅਸੀਂ ਸੱਮਝਦੇ ਹਾਂ। ਇਹ ਤਾਂ ਡਿਊਟੀ ਤਨਖਾਂਹ ਲੈਣ ਵਾਲੇ ਗ੍ਰੰਥੀ ਦੀ ਹੈ। ਹੱਥ ਜੋੜ ਕੇ ਉਸ ਦੇ ਦੁਆਲੇ ਘੁੰਮਦੇ ਹੋਏ, ਉਸੇ ਦੇ ਪੈਰਾਂ ਉਤੇ ਡਿੱਗਦੇ ਫਿਰਦੇ ਹਾਂ। ਉਸ ਨੂੰ ਵੀ ਪੰਜ ਬਾਣੀਆਂ ਗੁੱਟਕੇ ਤੋਂ ਦੇਖਕੇ ਹੀ ਆਉਂਦੀਆ ਹਨ। ਜਦੋ ਵੀ ਨਵੀਂ ਦੋ ਸਾਲਾਂ ਬਾਅਦ ਉਹੀ ਮੁੜ ਮੁੜ ਕੇ ਕਮੇਟੀ ਆਉਂਦੀ ਹੈ। ਗ੍ਰੰਥੀ ਪ੍ਰਬੰਧਕਾਂ ਦੇ ਪੈਰਾਂ ਉਤੇ ਡਿੱਗ ਪੈਂਦੇ ਹਨ। ਤਨਖਾਂਹ ਉਨ੍ਹਾਂ ਨੇ ਦੇਣੀ ਹੁੰਦੀ ਹੈ। ਪ੍ਰਧਾਂਨ ਦੇ ਉਤੋਂ ਦੀ ਗਾਤਰਾਂ ਕਿਰਪਾਨ 12 ਇੰਚ ਵਾਲੀ ਪਾਈ ਹੈ। ਪਤਨੀ ਸੂਥੱਣ ਨੂੰ ਘੂੰਗਰੂ ਲੁਆਈ ਫਿਰਦੀ ਹੈ। ਆਪ ਇਹ ਸਟੇਜ ਕੋਲ ਬੈਠ ਕੇ ਲੋਕਾਂ ਦੀਆਂ ਜਨਾਨੀਆਂ ਸੰਗਤ ਖੁੱਲੇ ਦਰਸ਼ਨ ਕਰਦੇ ਹਨ। ਸਾਧ ਤੇ ਗੁਰਦੁਆਰੇ ਦੇ ਪ੍ਰਬੰਧਕ ਆਮ ਜੰਨਤਾਂ ਨੂੰ ਸੰਗਤ ਤੇ ਰੱਬ ਹੀ ਦਾ ਰੂਪ ਕਹਿੰਦੇ ਹਨ। ਬਹੁਤੇ ਰੱਬ ਬੱਣ ਕੇ ਇੰਨ੍ਹਾਂ ਨੂੰ ਰੋਜ਼ ਦਰਸ਼ਨ ਦੇਣ ਜਾਂਦੇ ਹਨ। ਸਾਰੇ ਜਾਣਦੇ ਨੇ, ਸਾਧ ਕਦੇ ਲੁੱਟਿਆਂ ਨਹੀਂ ਜਾਂਦਾ। ਜੋ ਹੋਇਆ ਹੀ ਸਾਧ, ਉਸ ਦਾ ਕੀ ਲੁੱਟੋਗੇਂ। ਸਰਦਾਲੂ ਰੱਬ ਜੀ ਜਾਣੀ ਦੀ ਸਾਰੇ ਸਾਧਾਂ ਦੁਆਰਾਂ ਲੁੱਟੇ ਜਾਂਦੇ ਹਾਂ। ਰੱਬ ਨੂੰ ਆਪਾ ਸਾਰੇ ਹੀ ਠੱਗਣ ਨੂੰ ਫਿਰਦੇ ਹਾਂ। ਤਾਂਹੀਂ ਥਾਂ-ਥਾਂ ਸਾਧਾਂ ਦੇ ਪੈਰਾਂ ਥੱਲੇ ਦੱੜਲ ਕੇ ਦੱਮ ਤੋੜ ਰਹੇ ਹਾਂ। ਸਾਧਾਂ ਦੇ ਠਾਂਠਾਂ ਉਤੇ ਮੇਲੇ ਲਾਉਂਦੇ ਹਾਂ। ਇਹੋ ਜਿਹਾ ਸਾਧ ਕੀ ਦਿਖਾਉਂਦਾ ਹੈ? ਕੁੜੀਆਂ, ਬੁੜੀਆਂ ਹੀ ਕਦਾੜ ਚੱਕੀ ਭੱਜੀਆਂ ਜਾਂਦੀਆਂ ਹਨ। ਇੰਨਾਂ ਦੇ ਮਾਲਕ ਪਿਉ ਕਿਥੇ ਹੁੰਦੇ ਹਨ। ਹੁਣ ਵੀ ਪਿਛਲੇ ਦਿਨਾਂ ਵਿੱਚ ਸਾਧ ਦੇ ਸਿਰ ਚੜ੍ਹ ਕੇ ਮਰਨ ਵਾਲੀਆਂ ਬਹੁਤੀਆਂ ਔਰਤਾਂ ਹੀ ਹਨ। ਜੱਗ ਆਪ ਪੱਰਖ ਲਵੇ। ਕੀ ਸਾਧ ਨੇ ਇੰਨ੍ਹਾਂ ਨੂੰ ਸ਼ਾਂਤੀ ਦੇ ਦਿੱਤੀ ਹੈ? ਜਿਹੜਾਂ ਆਪ ਬਲਾਤਕਾਰ ਦੇ ਕੇਸ ਭੁਗਤਦਾ ਕੈਚਰੀਆਂ ਵਿਚ ਫਿਰਦਾ ਹੈ। ਉਸ ਤੋਂ ਔਰਤਾਂ ਕਿਹੋ ਜਿਹੀ ਇਸ਼ਾ ਪੂਰੀਆਂ ਕਰਾਉਣ ਜਾਂਦੀਆਂ ਹਨ। ਸ਼ਕਤੀ ਨਾਲ ਉਹ ਆਪ ਕਿਉਂ ਨਹੀਂ ਆਪ ਨੂੰ ਸੰਕਟਾਂ ਤੋਂ ਬਚਾਉਂਦਾ। ਪੰਜ ਔਰਤਾਂ ਜਾਂ ਇਸ ਤੋਂ ਵੱਧ ਮਰਿਆਂ ਦੇ ਕਤਲ ਦੀ ਕਿਸ ਨੂੰ ਸਜਾਂ ਮਿਲੇਗੀ। ਮੌਤਾਂ ਦੀ ਕਿਸ ਦੀ ਜੁੰਮੇਵਾਰੀ ਹੈ। ਜਾਂ ਫਿਰ ਰੱਬ ਦਾ ਭਾਣਾ ਮੰਨ ਕੇ ਡੇਡ ਲੱਖ ਮਾਂਵਾਂ ਧੀਆਂ ਦੀ ਕੀਮਤ ਲੈ ਲੈਣ। ਆਪਣੇ ਮੂੰਹ ਬੰਦ ਕਰ ਲੈਣ। ਕਿਉਂ ਨਹੀਂ ਸਰਕਾਰ ਕਹਿੰਦੀ। ਇਹੋ ਜਿਹੇ ਭਾਰੀ ਇੱਕਠ ਬੰਦ ਕਰੋਂ। ਪਹਿਲਾਂ ਵੀ ਹੋਰ ਕਿੰਨ੍ਹੇ ਮਾੜੇ ਭਾਣੇ ਸਾਧਾਂ ਦੇ ਚਰਨਾਂ ਵਿੱਚ ਹੋ ਚੁੱਕੇ ਹਨ। ਸਾਧਾਂ ਨੂੰ ਇਹ ਇਲਮ ਨਹੀਂ ਆਉਂਦਾ। ਕੀ ਪੱਤਾਂ ਬੰਦਿਆਂ ਦੀ ਬਲੀ ਲੈਂਦੇ ਹੋਣਗੇ। ਸਰਦਾਲੂਆਂ ਵਿੱਚ ਇੰਨ੍ਹੀ ਭੇਡ ਚਾਲ ਕੇ ਬੰਦੇ ਮਰਵਾਂ ਕੇ ਵੀ ਠੱਲ ਨਹੀਂ ਪਾਉਂਦੇ। ਸਾਧਾਂ ਨੂੰ ਪੈਸੇ ਨਾਂ ਦੇ ਕੇ ਦੇਖੋ। ਉਹ ਕਿੰਨ੍ਹੇ ਦਿਨ ਤੁਹਾਨੂੰ ਲੰਗਰ ਖਿਲਾਂਵੇਂਗਾਂ? ਕਿਸੇ ਸ਼ੜਕ ਦੇ ਮੰਗਤੇ ਨੂੰ ਕਦੇ ਸਾਧਾਂ ਦੇ ਦੇਖਿਆਂ ਹੈ। ਸਾਧ ਗਿਫ਼ਟਾਂ ਵੰਡਦੇ ਹਨ। ਦੋ ਮੀਟਰ ਦਾ ਕੱਪੜਾਂ ਸਰੋਪਾ ਕਹਿ ਕੇ ਹਰੇਕ ਦੇ ਧਰਮਿਕ ਰਾਜਨੀਤਿਕ ਦੇ ਗ਼ਲ਼ੇ ਵਿੱਚ ਪਾਈ ਜਾਂਦੇ ਹਨ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥
ਗੁਰੂ ਦਾ ਸਿੱਖ ਲੱਲਕਾਰ ਕੇ ਵਾਰ ਕਰਦਾ ਹੈ। ਪਹਿਲਾਂ ਚੇਤਾਵਣੀ ਦਿੰਦਾ ਹੈ। ਜੇ ਅੱਗਲੇ ਤੋਂ ਵਾਰ ਰੋਕ ਹੁੰਦਾ ਹੋਵੇ, ਬੇਸ਼ਕ ਰੋਕ ਲਵੇ। ਜੋ ਹੁਣ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ। ਸਿੱਖ ਭੇਸ ਦਿਖਾਂਉਂਦਾ ਵੀ ਹੈ। ਉਤੋਂ ਦੀ ਸ੍ਰੀ ਸਾਹਿਬ ਪਾਈ ਹੈ। ਢਾਈ ਤਿੰਨ ਫੁੱਟੀ ਕਿਰਪਾਨ ਹੱਥ ਵਿੱਚ ਵੀ ਫੜੀ ਹੈ। ਹਰੀ ਸਿੰਘ ਨਲੂਏ, ਬੰਦਾਂ ਸਿੰਘ ਬਹਾਦਰ ਵਾਂਗ ਮੁੱਛਾਂ ਵੀ ਖੜੀਆਂ ਕੀਤੀਆਂ ਹਨ। ਕੀ ਕਰਤੂਤਾਂ ਵੀ ਉਹਨਾਂ ਵਰਗੀਆਂ ਹਨ। ਹੱਥ ਜਰੂਰ ਦਾੜ੍ਹੀ ਮੁੱਛਾਂ ਉਤੇ ਵਾਰ ਵਾਰ ਫਿਰਦਾ ਰਹਿੰਦਾ ਹੈ। ਡਰ ਆਉਂਦਾ ਹੈ। ਤੁਹਾਡੇ ਇਹੋ ਜਿਹੇ, ਭੇਸ ਕੋਲੋ। ਬੰਦਿਆਂ ਦੇ ਰਾਖੇ ਨਹੀਂ। ਬੰਦੇ ਖਾਣੇ ਲੱਗਦੇ ਹੋ। ਜੋ ਗਰਜਦੇ ਨੇ ਵਰਦੇ ਨਹੀਂ। ਜਦੋਂ ਕੋਈ ਮੌਕਾਂ ਆਉਂਦਾ ਹੈ। ਇਹੋ ਜਿਹੇ ਕਿਸੇ ਦੇ ਮਰਨੇ ਜਾਂ ਵਿਆਹ ਤੇ ਗਏ ਹੁੰਦੇ ਹਨ। ਤਾਂਹੀਂ 1984 ਦੇ ਬਲੂ ਸਟਾਰ ਵਿੱਚ ਤੇ ਦੰਗਿਆਂ ਪੁਲੀਸ ਇਨਕਊਟਰ ਵਿੱਚ ਕੋਈ ਇੱਕ ਵੀ ਧਰਮਿਕ ਆਗੂ ਰਾਜਨੀਤਿਕ ਆਗੂ ਨਹੀਂ ਮਰਿਆਂ। ਆਮ ਜਨਤਾਂ ਮਰੀ ਹੈ।
ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥ ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥ ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥
ਦਰਸ਼ਨ ਸਿੰਘ ਨੂੰ 40 ਸਾਲ ਹੋ ਗਏ। ਸਿੱਖ ਅਕਾਲੀ ਹੈ। ਉਤੋਂ ਦੀ ਗਾਤਰਾਂ ਪਾਉਣ ਵਾਲੇ ਨੂੰ ਸੋਝੀ ਨਹੀਂ ਆਈ। ਬਾਣੀ ਪੜ੍ਹੀ ਹੈ। ਉਸ ਵਾਰੇ ਲੋਕਾਂ ਨੂੰ ਜਾਗਰਤ ਕਰਨਾਂ ਚਹੀਦਾ ਸੀ। ਹੁਣ ਦਰਸ਼ਨ ਸਿੰਘ ਦਾ ਦਸਵਾਂ ਦਿਵਾਰ ਕਵਾੜ ਖੁੱਲਿਆ ਹੈ। ਤਾਹੀਂ ਆਪਣੇ ਹੀ ਧਰਮਿਕ ਗ੍ਰੰਥਿ ਦੀ ਭੰਡੀ ਕਰਦਾ ਫਿਰਦਾ ਹੈ। ਰੌਲਾਂ ਬੰਦਿਆਂ ਨਾਲ ਹੋ ਸਕਦਾ ਹੈ। ਗੁਰੂ ਦੇ ਤਾਂ ਚਰਨ ਫੜ ਸਕਦੇ ਹਾਂ। ਜੋ ਗੁਰੂ ਤੇ ਉਂਗ਼ਲ਼ੀਂ ਚੱਕੇ, ਉਹ ਚੇਲਾ ਨਹੀਂ ਹੈ। ਉਹੀ ਹਰਿਮੰਦਰ ਤੋਂ ਰੋਟੀਆਂ ਖਾਦੀਆ ਹਨ। ਟੇਪਾਂ ਰਿਕੋਡ ਕਰਕੇ ਬਥੇਰੀਆਂ ਵੇਚ ਲਈਆਂ। ਆਪ ਵੀ ਉਥੇ ਬਿਰਾਜ ਮਾਨ ਰਿਹਾ ਹੈ। ਉਦੋਂ ਨੀਂਦ ਆਈ ਰਹੀ ਹੈ। ਅੱਖ ਲੱਗ ਗਈ ਸੀ। ਜਾਂ ਨਸ਼ੇ ਦੀ, ਕੁਰਸੀ ਦੀ, ਲੋਰ ਆ ਗਈ ਸੀ। ਦਸਮ ਗ੍ਰੰਥਿ ਦੇ ਪਿਛੇ ਪਿਆ ਹੈ। ਜੇ ਉਸ ਨੂੰ ਚੰਗ੍ਹਾਂ ਨਹੀਂ ਲੱਗਦਾ ਨਾ ਪੜ੍ਹੇ। ਆਪ ਵੀ ਰਾਜੇ ਵਾਲੀ ਕਥਾਂ ਦੀ ਕਿਰਿਆਂ ਕਰਨ ਨਾਲ ਜੰਮਿਆ ਹੈ। ਕੀ ਆਪ ਕਾਂਮ ਨਹੀਂ ਕਰਦਾ? ਸਾਰੀ ਦੁਨੀਆਂ ਕਾਂਮ ਤੋਂ ਪੈਦਾ ਹੋਈ ਹੈ। ਕਾਂਮ ਦੇ ਹੀ ਫੁਰਨੇ ਦਿਨ ਰਾਤ ਫੁਰਦੇ ਹਨ। ਬਿਲਕੁਲ ਰਾਜੇ ਵਾਂਗ, ਉਸੇ ਤਰ੍ਹਾਂ ਹੀ ਆਪ ਵੀ ਲੁਕ ਲੁਕ ਕੇ ਕਰਦੇ ਹਾਂ। ਜਿਸ ਦਾ ਸਬੂਤ ਅਸੀਂ ਤੇ ਸਾਡੇ ਬੱਚੇ ਹਨ। ਜੇ ਕਿਸੇ ਦੇ ਬੱਚਾ ਨਾਂ ਹੋਵੇ, ਉਸ ਨੂੰ ਕੀ ਕਹਿੰਦੇ ਹਨ? ਲੋਕਾਂ ਤੇ ਦਸਮ ਗ੍ਰੰਥਿ ਦੇ ਰਾਜੇ ਦੀਆਂ ਐਧਰ ਓਧਰ ਦੀਆਂ ਗੱਲਾਂ ਬਥੇਰੀਆਂ ਕਰ ਲੈਦੇ ਹਾਂ। ਜਦੋ ਅਸੀਂ ਆਪ ਕਾਂਮ ਕਰਦੇ ਹਾਂ। ਬੜੇ ਖੁਸ਼ ਹੋ ਕੇ ਸੋਹਣੇ ਤੋਂ ਸੋਹਣੇ ਪੁਰਸ਼ ਔਰਤ ਨਾਲ ਸੌਦੇ ਹਾਂ। ਇਹੋਂ ਜਿਹਾ ਕੰਮ ਸਮਾਜ ਤੇ ਦੂਜਾਂ ਨਹੀਂ ਕਰ ਸਕਦਾ। ਅਸੀਂ ਜੋ ਆਪ ਕਰਦੇ ਹਾਂ। ਉਹ ਬਿਲਕੁਲ ਠੀਕ ਹੈ। ਦੂਜਾਂ ਬੰਦਾ ਜ਼ਰ ਨਹੀਂ ਹੁੰਦਾ। ਦਰਸ਼ਨ ਸਿੰਘ ਆਪਦਾ ਕੀ ਕਰੇਗਾ? ਰਾਜੇ ਦੇ ਕੀੜਾਂ ਕਰਮ ਵਾਂਗ ਔਰਤ ਮਰਦ ਦੀ ਹੱਵਸ ਨਾਲ ਆਪ ਵੀ ਜੰਮਿਆ ਹੈ। ਕਾਂਮ ਨੂੰ ਨਿੰਦ ਹੀ ਕਿਵੇਂ ਸਕਦੇ ਹਾਂ। ਕਾਂਮ ਦੀ ਮੇਹਰਬਾਨੀ ਨਾਲ ਦੁਨੀਆਂ ਦੇਖੀ ਹੈ। ਦੁਨੀਆਂ ਅੰਨਦ ਲੱਗਦੀ ਹੈ। ਕਾਂਮ ਕਰਨ ਦੀ ਖੁੱਲੀ ਛੁੱਟੀ ਗੁਰੂ ਨਾਨਕ ਆਪ ਦੇ ਕੇ ਗਏ ਹਨ। ਜੁਵਾਨ ਮੁੰਡਾਂ ਕੁੜੀ ਦਾ ਤਾਂਹੀ ਵਿਆਹ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਵਿਆਹ ਵਾਲੇ ਦਿਨ ਕਾਂਮ ਤੋਂ ਵੀ ਵਰਜਤ ਕਰਿਆ ਕਰੋਂ। ਅੱਜ ਕੱਲ ਤਾਂ ਪਤੀ-ਪਤਨੀ ਜਿਉਂਦੇ ਤੋਂ ਹੀ ਬਾਹਰ ਏਧਰ ਓਧਰ ਮੂੰਹ ਮਾਰਨੋ ਨਹੀਂ ਹੱਟਦੇ। ਸਾਰਾ ਕੁੱਝ ਚਾਰ ਦਿਵਾਰੀ ਵਿੱਚ ਹੁੰਦਾ ਹੈ। ਕਿਸੇ ਨੂੰ ਕੀ ਪੱਤਾਂ। ਹੋਰਾਂ ਦਾ ਪੱਤਾਂ ਰੱਖਣਾ ਜਰੂਰੀ ਹੈ। ਕਿ ਕਿਸੇ ਰਾਜੇ ਨੇ ਕੀ ਕੀੜਾਂ ਕਰਮ ਕਾਂਮ ਕੀਤਾ ਸੀ। ਟੇਪਾਂ ਵਿੱਚ ਰਿਕੋਡ ਕਰ ਦਿੱਤਾ। ਅਰਥ ਵੀ ਕਰ ਕੇ ਸਣਾਂ ਦਿੱਤੇ ਹਨ। ਕੀ ਪੱਤਾਂ ਕੋਈ ਕਾਂਮ ਤੋਂ ਅਣਜਾਣ ਹੋਵੇ। ਆਪਣੀ ਵੀ ਕਥਾਂ ਦੱਸੋ। ਜੁਵਾਨੀ ਤੋਂ ਕਿੰਨ੍ਹੇ ਖਾਤੇ ਖੋਲੇ ਹੋਏ ਹਨ। ਗੁਰੂ ਅੱਜ ਪ੍ਰਗਟ ਹੋ ਜਾਵੇ। ਸਭ ਦੀਆਂ ਕਰਤੂਤਾਂ ਲਿਖ ਦੇਵੇਗਾਂ। ਦਸਮ ਗ੍ਰੰਥਿ ਵਿੱਚ ਲੁੱਚੀ ਗੱਲ ਲਿਖੀ ਹੋਈ ਹੈ। 40 ਸਾਲ ਸਿੱਖ ਧਰਮ ਉਤੇ ਲੈਕਚਰ ਕਰਦੇ ਨੂੰ ਹੋ ਗਏ। ਅੱਜ ਇਸ ਦਰਸ਼ਨ ਨੂੰ ਫਿ਼ਕਰ ਹੋ ਗਿਆ, ਕੋਈ ਹੋਰ ਧਰਮ ਦਾ ਨਾਂ ਪੜ੍ਹ ਲਵੇ। ਹੋਰ ਧਰਮ ਦੇ ਤਾਂ ਕਾਂਮ ਨਹੀਂ ਕਰਦੇ। ਨਾਂ ਹੀ ਹੋਰ ਧਰਮਕਿ ਗ੍ਰੰਥਾਂ ਵਿੱਚ ਕਾਂਮ ਤੇ ਲਿਖਿਆ ਹੋਇਆ।
ਕਈ ਸਾਰੀ ਉਮਰ ਹੱਢਾ ਚੁਕੇ ਹਨ। ਬਿਆਨ ਦੇ ਰਹੇ ਹਨ। ਕਿ ਅਸੀਂ ਧੀਆਂ ਭੈਣਾਂ ਤੋਂ ਦਸਮ ਗ੍ਰੰਥਿ ਲੁਕੋ ਕੇ ਰੱਖਦੇ ਹਾਂ। ਆਪਣੇ ਆਪ ਨੂੰ ਕਿਥੇ ਲੁਕੋਵੋਂਗੇ? ਜਿੰਨ੍ਹਾਂ ਨੇ ਇਹੀ ਰਾਜੇ ਵਾਲੀ ਕਿਰਿਆਂ ਕਰਕੇ ਇਹੀ ਧੀਆਂ ਭੈਣਾਂ ਜੰਮ ਕੇ ਸਬੂਤ ਪੈਦਾਂ ਕੀਤੇ ਹਨ। ਇਹੀ ਕਰਨ ਲਈ ਘਰ ਔਰਤ ਹੋ ਸਕਦਾ ਹੈ ਬਾਹਰ ਵੀ ਔਰਤ ਹੋਵੇ। ਫਿਰ ਵੀ ਆਪਣਾ ਆਪ ਉਚਾ ਸੂਚਾਂ ਹੀ ਲੱਗਦਾ ਹੈ। ਰੋਜ਼ ਨਿੱਕੀਆਂ ਬੱਚੀਆਂ ਨਾਲ ਬਲਾਤਕਾਰ ਹੁੰਦੇ ਹਨ। ਉਸ ਬਾਰੇ ਕਿਉਂ ਨਹੀਂ ਚਿੰਤਤ ਹੁੰਦੇ। 400 ਸਾਲ ਪਹਿਲਾਂ ਹੋ ਚੁਕੀ ਘੱਟਨਾਂ ਨੂੰ ਰੋਜ਼ ਦਰਸ਼ਨ ਜੀ ਨਾਲ ਮਿਲ ਕੇ ਰੇਡੀਓ ਉਤੇ ਗੰਦ ਬੱਕਦੇ ਹੋ। ਉਦੋਂ ਤੁਹਾਡੀਆਂ ਧੀਆਂ ਭੈਣਾ ਦੇ ਕੰਨ੍ਹੀ ਮੰਦੇ ਦਿੱਤੇ ਹੁੰਦੇ ਹਨ। ਜਾਂ ਦੂਜੀਆਂ ਜਨਾਨੀਆਂ ਨੂੰ ਭਮਾਂਉਂਦੇ ਹੋ।
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥

ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥ ਕਾਮਿ ਕਰੋਧਿ ਜਲੈ ਸਭੁ ਕੋਈ ॥
ਸੀਤਾ ਮਾਂ ਉਤੇ ਚੀਰ ਹਰਨ ਪਿਛੋ ਕੀ ਅਲਜ਼ਾਮ ਲੱਗਾ ਸੀ। ਉਸ ਤੋਂ ਅਗਨੀ ਪ੍ਰੀਖਿਆਂ ਕਿਉਂ ਲਈ ਸੀ? ਦਰੋਪਤੀ ਦੀ ਸਾੜੀ ਕਿਉਂ ਉਤਾਰੀ ਜਾਂ ਰਹੀ ਸੀ? ਸਮੇਂ ਦੇ ਲਿਖਾਰੀ ਸਮਾਜ ਜੋ ਹੁੰਦਾ ਦੇਖਣਗੇ। ਲਿਖਦੇ ਰਹਿਣਗੇ। ਦਰਸ਼ਨ ਜੀ ਨੇ ਜੋ ਗੁਰੂ ਜੀ ਦੀ ਚਰਚਾ ਕਰਨੀ ਸ਼ੁਰੂ ਕੀਤੀ ਹੈ। ਇਸ ਨੂੰ ਇਸ ਦਾ ਫ਼ਲ ਬਹੁਤ ਮਹਿੰਗਾਂ ਪਵੇਗਾ। ਸੰਗਤ ਇਹੋ ਜਿਹੇ ਦੋਗਲ਼ੇਂ ਬੰਦੇ ਤੋਂ ਬੱਚ ਜਾਂਵੇ। ਇਸ ਨੇ ਕਿਸੇ ਥਾਂ ਦਾ ਨਹੀਂ ਛੱਡਣਾ। ਆਪਣਾ ਰੱਬ ਆਪ ਮੰਨਵੋ। ਜੋ ਵੀ ਤੁਹਾਡਾ ਧਰਮ ਹੈ। ਪੂਰੀ ਅਜ਼ਾਦੀ ਹੈ। ਕਈ ਪੂਜਾਂ ਪਿਛੇ ਪੈ ਗਏ। ਤੁਸੀਂ ਦੂਜੇ ਦੇ ਧਰਮ ਤੋਂ ਕੜ੍ਹੀ ਲੈਣੀ ਹੈ। ਉਹ ਗੀਤ ਕਾਰ ਹੈ। ਗੀਤਕਾਰ, ਲਿਖਾਂਰੀ, ਮੀਡੀਆਂ ਸਾਰੇ ਧਰਮਾਂ ਦਾ ਬਰਾਬਰ ਹੁੰਦਾ ਹੈ। ਅਸੀਂ ਦੂਜੇ ਦੇ ਧਰਮ ਵਿੱਚ ਲੱਤਾਂ ਫੱਸਾਉਣੋਂ ਕਦੋਂ ਹੱਟਾਂਗੇ। ਦੂਜਾਂ ਬੰਦਾਂ ਖੁੱਸ਼ ਦੇਖ ਕੇ ਜਰ ਨਹੀਂ ਹੁੰਦਾ।
ਸਾਡੇ ਤੱਖਤਾਂ ਦੇ ਜੱਥੇਦਾਰ ਵੀ ਗੁਰੂ ਪ੍ਰਤੀ ਇਮਾਨਦਾਰ ਨਹੀਂ ਹੈ। ਡਿਊਟੀ ਉਹ ਕਰਦੇ ਹਨ। ਡੰਡਾਂ ਕਿਸੇ ਹੋਰ ਦਾ ਲਹਿਰਾਂ ਹੋ ਰਿਹਾ ਹੈ। ਕੋਈ ਫ਼ੈਸਲ਼ਾਂ ਸਖ਼ਤੀ ਨਾਲ ਨਹੀਂ ਲੈਂਦੇ। ਦੱਸਣ ਕੌਮ ਦੀ ਵਾਂਗ ਡੋਰ ਕਿਸ ਹੱਥ ਹੈ?
ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਸ਼ਬਦ ਨੂੰ ਪੜ੍ਹੋ। ਥੱਲੇ ਵਾਲੀਆ ਪੰਗਤੀਆਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿਚੋਂ ਹਨ। ਸਤਿਗੁਰਾਂ ਨੇ ਬੰਦੇ ਦੇ ਵੀਰਜ ਦੀ ਗੱਲ ਕੀਤੀ ਹੈ। ਔਰਤ ਮਰਦ ਦੇ ਸਰੀਰਕ ਮਿਲਣ ਦੇ ਨਤੀਜੇ ਦੱਸੇ ਹਨ। ਹੋਰ ਬਹੁਤ ਸ਼ਬਦ ਹਨ। ਕੀ ਹੁਣ ਮਾਹਾਰਾਜ ਉਤੇ ਉਂਗ਼ਲ਼ਾਂ ਚੱਕੋਂਗੇ? ਦਰਸ਼ਨ ਜੀ ਤੇ ਉਸ ਦੇ ਹਮੈਤੀਓ ਇਸ ਬਾਰੇ ਤੁਹਾਡੀ ਕੀ ਰਾਏਂ ਹੈ?
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥ ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥ ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥ ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥ ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥ ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥ {ਪੰਨਾ 481}
ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥ ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥ {ਪੰਨਾ 706}
ਪਾਨੀ ਮੈਲਾ ਮਾਟੀ ਗੋਰੀ ॥ ਇਸ ਮਾਟੀ ਕੀ ਪੁਤਰੀ ਜੋਰੀ ॥੧॥ ਮੈ ਨਾਹੀ ਕਛੁ ਆਹਿ ਨ ਮੋਰਾ ॥ ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥ ਇਸ ਮਾਟੀ ਮਹਿ ਪਵਨੁ ਸਮਾਇਆ ॥ ਝੂਠਾ ਪਰਪੰਚੁ ਜੋਰਿ ਚਲਾਇਆ ॥੨॥ ਕਿਨਹੂ ਲਾਖ ਪਾਂਚ ਕੀ ਜੋਰੀ ॥ ਅੰਤ ਕੀ ਬਾਰ ਗਗਰੀਆ ਫੋਰੀ ॥੩॥ ਕਹਿ ਕਬੀਰ ਇਕ ਨੀਵ ਉਸਾਰੀ ॥ ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥ {ਪੰਨਾ 336-337}
40 ਸਾਲਾਂ ਬਾਅਦ ਇਹ ਕੌਮ ਨੂੰ ਗੁੰਮਰਾਹ ਕਰ ਰਿਹਾ ਹੈ। ਇਸ ਨੂੰ ਪੱਤਾਂ ਕਿ ਅਕਾਲ ਤੱਖਤ ਉਤੇ ਮੁੜ ਬਹਾਲ ਹੋ ਕੇ ਬਿਜ਼ਨਸ ਨਹੀਂ ਕਰ ਸਕਦਾ। ਕੌਮ ਨੂੰ ਜਰੂਰ ਭੜਾਂ-ਭੜਾਂ ਕੇ ਮਰਵਾਂ ਸਕਦਾ ਹੈ। ਕਿਉਂਕਿ ਸਾਡੇ ਵਿੱਚ ਭੇਡ ਚਾਲ ਹੈ। ਦਰਸ਼ਨ ਸਿੰਘ ਤੇ ਹੋਰ ਵੀ ਜੋ ਦਸਮ ਗ੍ਰੰਥਿ ਨੂੰ ਨਹੀਂ ਮੰਨਦੇ। ਸਿੰਘ ਨਾਲੋਂ ਲਾਂਹ ਦੇਵੋ। ਸਿੰਘ ਉਸੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ। ਉਸ ਦਸਮ ਗ੍ਰੰਥਿ ਵਿਚੋਂ ਤਿੰਨ ਬਾਣੀਆਂ ਜਾਪੁ ਸਾਹਿਬ, ਸਵੱਯੇ, ਚੌਪਈ ਸਾਹਿਬ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿਚੋਂ ਜਾਪੁਜੀ ਸਾਹਿਬ, ਅੰਨਦ ਸਾਹਿਬ ਹੈ। ਪਾਣੀ ਵਿਚ ਪਤਾਸੇ ਪਾਏ ਜਾਂਦੇ ਹਨ। ਇਹੀ ਪੰਜੇ ਬਾਣੀਆਂ ਨੂੰ ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ਵੱਲੋ ਪੜ੍ਹਿਆ ਜਾਂਦਾ ਹੈ। ਇਹੀ ਸਾਡੀ ਸ਼ਕਤੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿਚੋਂ ਹੀ ਸ਼ਾਮ ਦੀਆਂ ਬਾਣੀਆਂ ਰਹਿਰਾਸ ਤੇ ਕੀਰਤਨ ਸੋਹਲਾ ਹਨ। ਇਹ ਵੀ ਗ੍ਰੰਥਿ ਸਾਹਿਬ ਵਿੱਚ ਇਕੋ ਅੰਗ ਉਤੇ ਨਹੀਂ ਹਨ। ਸ਼ਬਦਾ ਦੇ ਰੂਪ ਵਿੱਚ ਹਨ। ਕਈ ਸ਼ਬਦਾ ਨੂੰ ਇੱਕਠੇ ਕੀਤਾ ਹੈ। ਤਾਂ ਰਹਿਰਾਸ ਤੇ ਕੀਰਤਨ ਸਹੋਲਾ ਗੁਟਕਾ ਸਾਹਿਬ ਵਿੱਚ ਦਰਜ ਕੀਤੇ ਹਨ। ਹੁਣ ਆਪ ਤੱਖਤਾਂ ਦੇ ਜੱਥੇਦਾਰਾਂ ਨਾਲ ਲੜਿਆਂ ਹੋਇਆ ਹੈ। ਕੌਮ ਨੂੰ ਵੀ ਤੱਖਤਾਂ ਤੋਂ ਬਾਗੀ ਕਰਨਾ ਚਹੁੰਦਾ ਹੈ। ਜਿਥੇ ਮੇਰੀ ਸੱਸ ਵਰਤੇ, ਉਥੇ ਮੈਂ ਵਰਤੋ ਨਹੀਂ ਪਾਉਣੀ। ਦਰਸ਼ਨ ਜੀ ਕਰਕੇ ਕੌਮ ਆਪਸ ਵਿੱਚ ਖੂਨੋ ਖੂਨ ਹੁੰਦੀ ਹੈ। ਹੋਈ ਜਾਵੇ, ਇਸ ਦੀ ਮਾਂ ਦਾ ਕੀ ਜਾਂਦਾ ਹੈ?
ਗਾਤਰੇ ਤਾਂ ਉਤੋਂ ਦੀ ਪਾਈ ਫਿਰਦੇ ਹਨ। ਇੰਨ੍ਹਾਂ ਨੇ ਦਾੜ੍ਹੀਆਂ ਵੀ ਵੱਧਾਂਈਆਂ ਹੋਈਆਂ ਹਨ। ਇਸ ਨੂੰ ਤੁਸੀਂ ਬਹਾਦਰੀ ਕਹਿੰਦੇ ਹੋ? ਅੰਮ੍ਰਿਤਧਾਰੀਆਂ ਉਤੇ ਕਿਰਪਾਨਾਂ ਮਾਰਦੇ ਹੋ। ਉਹ ਵੀ ਗੁਰਬਾਣੀ ਦਾ ਕੀਰਤਨ ਕਰਨ ਆਏ ਉਤੇ ਜਾਨ ਲੇਵਾਂ ਹੱਮਲੇ ਕਰਦੇ ਹੋ। ਤੁਹਾਨੂੰ ਕੀ ਤਕਲੀਫ਼ ਹੈ? ਉਸ ਨੂੰ ਮਾਹਾਰਾਜ ਨੇ ਕੀਰਤਨ ਕਰਨ ਤੇ ਬਾਣੀ ਦੀ ਦਾਤ ਸ਼ਕਤੀ ਦਿੱਤੀ ਹੈ। ਤੁਸੀਂ ਵੀ ਪੰਜ ਬਾਣੀਆਂ ਤੋਂ ਅੱਗੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ਼ ਲਿਆ ਕਰੋਂ। ਸਿੱਖ ਕੌਮ ਨੂੰ ਸਾਰੀ ਦੁਨੀਆਂ ਵਿੱਚ ਬਦਨਾਂਮ ਕਰ ਕੇ ਰੱਖ ਦਿੱਤਾ। ਸ੍ਰੀ ਸਾਹਿਬ ਤੇ ਜਣਾ-ਖਣਾ ਉਗ਼ਲ਼ਾਂ ਉਠਾਂ ਰਿਹਾ ਹੈ। ਚਾਰ ਕੁ ਬੰਦਿਆਂ ਦੇ ਪ੍ਰਪੇਗੁੰਡਾ ਕਰਕੇ ਫਿਰ ਕੌਮ ਦੀ ਸਾਲਾਂ ਤੋਂ ਕੀਤੀ ਮੇਹਨਤ ਉਤੇ ਪਾਣੀ ਫਿਰਦਾ ਦਿੱਸਦਾ ਹੈ। ਹਰ ਕੋਈ ਕਹਿੰਦਾ ਹੈ ਇਹ ਚਾਕੂ ਹੈ। ਇਸ ਨਾਲ ਬੰਦਾ ਪਾਰ ਹੋ ਸਕਦਾ ਹੈ। ਸਹੀਂ ਵੀ ਇਹੀ ਹੈ। ਪਿੰਡ ਵੀ ਕਿਸੇ ਨੇ ਮਾਂ ਦੀ ਗਾਲ਼ ਕੱਢਣ ਵਾਲੇ ਦੇ ਢਿੱਡ ਵਿੱਚ ਗੱਡ ਦਿੱਤੀ ਸੀ। ਬੰਦਾ ਮਸਾ ਬੱਚਿਆ। ਸਾਲ ਤਰੀਕਾਂ ਪਈਆਂ। ਦੂਰੋਂ ਰਿਸ਼ਤੇਦਾਰੀ ਕੱਢੀ। ਤਾਂ ਜਾ ਕੇ ਰਾਜ਼ੀ ਨਾਮਾਂ ਹੋਇਆ। ਲੱੜਨ ਨੂੰ ਸ੍ਰੀ ਸਾਹਿਬ ਨੂੰ ਹੀ ਕਿਉਂ ਹੱਥ ਜਾਂਦਾ। ਹੱਥ ਪੈਰ ਕੰਮ ਨਹੀਂ ਕਰਦੇ। ਅੱਕਲ ਨਹੀਂ ਗੁਰੂ ਮਹਾਰਾਜ ਦੇ ਘਰ ਲੜਨਾਂ ਨਹੀਂ ਹੈ। ਕਿਸੇ ਉਤੇ ਵਾਰ ਨਹੀਂ ਕਰਨਾ। ਗੁਰਦੁਆਰਾ ਸਾਹਿਬ ਹਕੂਮਤ ਪੁਲੀਸ ਨਹੀਂ ਚਾੜਨੀ। ਅਨਪੜ੍ਹ ਸਿਆਣੇ ਵੀ ਜਾਣਦੇ ਸਨ। ਸ੍ਰੀ ਸਾਹਿਬ ਬਾਹਰ ਮਿਆਨ ਵਿਚੋਂ ਨਹੀਂ ਕੱਢਣੀ। ਪਰ ਇਹ ਤਾਂ ਗੁਰਦੁਆਰੇ ਨੂੰ ਦੁਕਾਨ ਸੱਮਝਦੇ ਹਨ। ਗੋਲਕ ਹੀ ਬਿਜ਼ਨਸ ਹੈ। ਨਾਂ ਹਿੰਗ ਲੱਗੇ ਨਾਂ ਫੱਟਕੜੀ। ਸੰਗਤ ਹੀ ਲੰਗਰ ਬੱਣਾ ਕੇ ਖੱਲਾਂ ਜਾਂਦੀ ਹੈ। ਡਾਲਰਾਂ ਨਾਲ ਗੋਲਕ ਭਰ ਜਾਂਦੀ ਹੈ। ਜਿਹੜਾਂ ਸੰਗਤ ਇੱਕ ਇੱਕ ਡਾਲਰ ਗੋਲਕ ਵਿੱਚ ਪਾਉਂਦੀ ਹੈ। ਇਹ ਤੁਹਾਡੇ ਪੈਸੇ ਵਕੀਲਾਂ ਨੂੰ ਦਿੰਦੇ ਹਨ। ਹਰਜ਼ਾਨਾ ਭਰਦੇ ਹਨ। ਤੁਹਾਡੇ ਪੈਸੇ, ਐਸ਼ ਬਾਬੇ ਕਰਦੇ ਹਨ। ਧੀਆਂ ਭੈਣਾਂ ਨੂੰ ਕਹਿੰਦੇ ਹਨ। ਸਿਰ ਨੰਗੇ ਫਿਰਦੀਆਂ ਹਨ। ਆਪ ਪਜਾਮੇ ਨਹੀਂ ਪਾਉਂਦੇ। ਦੋ ਨਾਲੇ ਬੰਨਣ ਨੂੰ ਤਕਲੀਫ਼ ਹੁੰਦੀ ਹੈ।
ਬੱਚਿਆਂ ਵਾਂਗ ਲਸਟਿਕ ਪੁਆਂ ਲਿਆ ਕਰਨ। ਨੰਘੀਆਂ ਲੱਤਾਂ ਤਾਂ ਨਿਆਣੇ ਵੀ ਨਹੀਂ ਰੱਖਦੇ। ਉਹ ਵੀ ਗੋਡਿਆਂ ਤੱਕ ਵਾਲੀ ਨਿੱਕਰ ਪਾਉਂਦੇ ਹਨ। ਬੱਬੂ ਮਾਨ ਤੇ ਹੋਰ ਗਇਕਾਂ ਦੇ ਗਾਣੇ ਸਾਧ ਸੁੱਣਦੇ ਹਨ। ਫਿਲਮਾਂ ਦੇਖਦੇ ਹਨ। ਫਿਰ ਸਟੇਜਾਂ ਤੋਂ ਨਿੰਦਿਆਂ ਕਰਦੇ ਹਨ। ਨਿੰਦਿਆਂ ਨੂੰ ਮਾਹਾਰਾਜ ਨੇ ਗੰਦ ਖਾਣ ਦੇ ਬਰਾਬਰ ਕਿਹਾ ਹੈ। ਹਰੇਕ ਹੀ ਚੋਲੇਂ ਵਾਲਾਂ, ਬੱਬੂ ਮਾਨ ਵਿਰੇ ਦਾ, ਸਟੇਜ ਦਿਵਾਨਾਂ ਵਿੱਚ ਗੀਤ ਸੁਣਾਉਂਦਾ ਹੈ। ਕੀ ਚੋਲਿਆਂ ਵਾਲਿਆਂ ਕੱਲਿਆਂ ਦਾ ਗੁਰੂ ਹੈ? ਆਮ ਬੰਦਾ ਗੁਰੂ ਬਾਰੇ ਕੁੱਝ ਨਹੀਂ ਕਹਿ ਸਕਦਾ। ਇੰਨ੍ਹਾਂ ਨੂੰ ਨੋਟ ਦਾ ਮੱਥਾਂ ਟੇਕੀ ਚੱਲੋ। ਗੁਰੂ ਤਾਂ ਇਹ ਆਪ ਹੀ ਬਣੇ ਹੋਏ ਹਨ। ਆਪ ਨਿੱਤ ਗੱਦੀਆਂ ਪਿਛੇ ਜੁਤੀਓ ਜੁਤੀ ਹੁੰਦੇ ਹਨ। ਦੋ ਦੋ ਧੜੇ ਕਰੀਂ ਫਿਰਦੇ ਹਨ। ਕਿਰਪਾਨਾਂ ਬੰਦੇ ਵੱਡਣ ਨੂੰ ਪਾਉਂਦੇ ਹਨ। ਜੇ ਨਹੀਂ ਸਭਾਂਲਣੀਆਂ ਆਉਂਦੀਆਂ। ਲਾਹ ਕੇ ਕਿੱਲਿਆਂ ਤੇ ਟੰਗ ਦੇਵੋ। ਵੈਸੇ ਘਰੇ ਤਾਂ ਕਿੱਲੀ ਤੇ ਹੀ ਟੰਗੀ ਹੁੰਦੀ ਹੈ। ਤਾਂਹੀ ਪੈਗ ਲੱਗਦੇ ਹਨ। ਗੁਰਦੁਆਰਾ ਸਾਹਿਬ ਵਿੱਚ ਇਹ ਕਰਤੂਤਾਂ ਸ਼ਰੇਅਮ ਕਰਦੇ ਹੋ। ਬਾਹਰ ਤੇ ਘਰ ਕੀ ਹਾਲ ਕਰਦੇ ਹਵੋਗੇ?

Comments

Popular Posts