ਅਦਾਲਤ ਰੱਬ, ਜੰਨਤਾਂ, ਮੀਡੀਏ ਕਲਮਾਂ ਵਾਂਲਿਆਂ ਦੀ

- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਅਦਾਲਤ ਰੱਬ, ਜੰਨਤਾਂ, ਮੀਡੀਏ ਕਲਮਾਂ ਵਾਂਲਿਆਂ ਦੀ ਜਦੋਂ ਲੱਗਦੀ ਹੈ। ਬੰਦੇ ਨੂੰ ਜ਼ਮੀਨ ਤੋਂ ਸਮਾਨ ਤੇ ਚੜ੍ਹਾਂ ਦਿੰਦੇ ਹਨ। ਉਸੇ ਨੂੰ ਧਰਤੀ ਤੇ ਵੀ ਲਾਹ ਲੈਂਦੇ ਹਨ। ਰੱਬ, ਜੰਨਤਾਂ, ਮੀਡੀਏ ਕਲਮਾਂ ਵਾਂਲਿਆਂ ਦੇ ਦੁਨੀਆਂ ਦੀ ਅਦਾਲਤ ਵਾਂਗ ਪੱਟੀ ਨਹੀਂ ਬੰਨੀ ਹੋਈ। ਜੰਨਤਾਂ, ਮੀਡੀਏ ਕਲਮਾਂ ਵਾਂਲਿਆਂ ਦੀ ਅਦਾਲਤ ਚਲਦੀ ਫਿਰਦੀ ਹੈ। ਇਹੋਂ ਜਿਹੇ ਪਾਜ ਖੋਲਦੇ ਹਨ। ਗੁਨਅਗਾਰ ਦੇ ਮੂੰਹ ਵਿੱਚ ਉਗਲਾਂ ਪੈ ਜਾਂਦੀਆਂ ਹਨ। ਝੂਠੇ ਦੇ ਘਰ ਤੱਕ ਜਾਂਦੇ ਹਨ। ਗੱਲ ਦਾ ਤੱਤ ਕੱਢਦੇ ਹਨ। ਅੱਖੀ ਦੇਖ ਕੇ ਜਾਹਰ ਕਰਦੇ ਹਨ। ਕਲਮਾਂ ਵਾਲੇ ਤੇ ਮੀਡੀਆਂ ਮਿਲ ਕੇ ਕੰਮ ਕਰਦੇ ਹਨ। ਆਪ ਪਹਿਰਵਾਈ ਕਰਦੇ ਹਨ। ਦੁੱਧ ਵਿਚੋਂ ਪਾਣੀ ਛਾਣ ਦਿੰਦੇ ਹਨ। ਸੱਚ ਝੂਠ ਜੰਨਤਾਂ ਦੇ ਸੱਹਮਣੇ ਰੱਖ ਦਿੰਦੇ ਹਨ। ਰਾਜਾਂ, ਗਰੀਬ ਰੱਬ, ਜੰਨਤਾਂ, ਮੀਡੀਏ ਕਲਮਾਂ ਵਾਂਲਿਆਂ ਲਈ ਇੱਕ ਬਰਾਬਰ ਹੈ। ਸੱਚ ਨਾਲ ਖੜਦੇ ਹਨ। ਜਿਸ ਦੇ ਪਿਛੇ ਪੈ ਜਾਣ, ਜੰਨਤਾਂ ਦੀ ਅਦਾਲਤ ਵਿੱਚ ਘੜੀਸ ਲੈਂਦੇ ਹਨ। ਜਿਥੇ ਜੁੱਤੀ ਪਰੇਟਡ ਕਰਨੀ ਪਈ, ਉਸ ਵਿੱਚ ਵੀ ਢਿੱਲ ਨਹੀਂ ਕਰਦੇ। ਕੋਈ ਭਾਂੜੇ ਦਾ ਟੱਟੂ ਨਹੀਂ ਖ੍ਰੀਦਦੇ। ਕਈ ਰੱਬ ਸਣੇ ਪੈਸੇ ਵਾਲੇ ਅਮੀਰਾਂ ਦੇ ਪੈਸੇ ਨਾਲ ਤੁਲਣ ਵਾਲੇ ਤੇ ਡਰਨ ਵਾਲੇ ਵੀ ਹਨ।
ਦੁਨੀਆਂ ਦੀ ਅਦਾਲਤ ਅੰਨ੍ਹੀ ਹੈ। ਕਿਉਂਕਿ ਜੱਜ ਵਕੀਲ ਪੈਂਸੇ ਲੈ ਕੇ ਕੰਮ ਕਰਦੇ ਹਨ। ਜੱਜ ਕੁਰਸੀ ਤੇ ਬੈਠਦਾ ਹੈ। ਖ੍ਰੀਦੇ ਹੋਏ ਵਕੀਲ ਉਸ ਨੂੰ ਕੋਲੋ ਬੱਣਾਂ ਕੇ ਕਹਾਣੀ ਸੁਣਾਉਂਦੇ ਹਨ। ਜੱਜ ਅੱਖਾ ਬੰਦ ਕਰਕੇ ਸੁਣਦਾ ਹੈ। ਜੇ ਖੁੱਲੀਆਂ ਰੱਖੂ, ਬਾਹਰ ਦੇਖਿਆਂ ਅੱਗੇ ਆਜੂ। ਇੱਕ ਵਕੀਲ ਕਹਿ ਰਿਹਾ ਹੈ। ਮੇਰੇ ਕਲਾਈਟ ਨੇ ਖੂਨ ਤਾਂ ਕੀਤਾ, ਆਤਮ ਰੱਖਿਆਂ ਕਰਨ ਲਈ। ਦੂਜਾਂ ਵਕੀਲ ਕਹਿ ਰਿਹਾ ਹੈ। ਕਾਤਲ ਨੂੰ ਨੀਜ਼ੀ ਦੁਸ਼ਮਣੀ ਕਰਕੇ ਮਾਰਿਆ ਹੈ। ਸਾਰੇ ਜਾਣਦੇ ਹਨ। ਦੋਂਨੇ ਵਕੀਲ ਰੱਜ ਕੇ ਝੂਠ ਬੋਲਦੇ ਹਨ। ਆਪੋਂ ਆਪਣੇ ਕਲਾਈਟ ਦੇ ਬੱਚਾ ਲਈ ਜ਼ੋਰ ਲਾਉਂਦੇ ਹਨ। ਗੁਆਹ ਝੂਠ ਬੋਲਦੇ ਹਨ। ਜਿਹੜੇ ਸੱਚ ਬੋਲਦੇ ਹਨ। ਉਸ ਨੂੰ ਭੁਗਤਣ ਨਹੀਂ ਦਿੰਦੇ। ਸੱਚੇ ਤੇ ਜੱਜ ਜਕੀਨ ਹੀ ਨਹੀਂ ਕਰਦੇ। ਜੋਂ ਰੱਜ ਕੇ ਝੂਠ ਬੋਲਦੇ ਹਨ। ਜੱਜ ਝੂਠੀਆਂ ਕਹਾਣੀਆਂ ਦੇ ਅਧਾਂਰਤ ਤੇ ਫੈਸਲਾਂ ਦਿੰਦਾ ਹੈ। ਸਾਰੇ ਜਾਣਦੇ ਹਨ। 1984 ਵਿੱਚ ਇੱਕ ਜਾਤੀ ਦੇ ਸਿੱਖ ਹੀ ਮਾਰੇ, ਕੁੱਟੇ, ਜਾਲੇ ਗਏ ਹਨ। ਫਿਰ ਵੀ ਕੋਈ ਸੁਣਵਾਈ ਨਹੀਂ। ਇਹ ਅਦਾਲਤਾਂ ਰੱਬ ਕਿਧਰ ਦਾ ਹਨ। ਸ਼ਰੇਆਮ ਅੱਖਾਂ ਤੇ ਪੱਟੀ ਬੰਦੀ ਹੋਈ ਹੈ। ਫਿਰ ਵੀ ਲੋਕ ਪੀੜੀਆਂ ਤੋਂ ਜਮੀਨਾਂ ਦੇ ਕੇਸ ਭੁਗਤਦੇ ਫਿਰ ਰਹੇ ਹਨ। ਘਰ ਤੋੜਨ ਲਈ ਤਲਾਕ ਦਾ ਪੇਪਰ ਲੈਣ ਲਈ ਸਾਲਾਂ ਬੱਦੀ ਅਦਾਲਤਾਂ ਵਿੱਚ ਧੱਕੇ ਖਾਂਦੇ ਹਨ। ਅਦਾਲਤਾਂ ਵੀ ਜੰਨਤਾਂ ਤੋਂ ਪੈਸੇ ਬਟੋਰਨ ਦਾ ਸਾਧਨ ਹਨ। ਬੱਚੋਂ ਇਸ ਅੰਨ੍ਹੀ ਅਦਾਲਤ ਤੋਂ, ਇੱਕ ਕਨੇਡੀਅਨ ਨੇ 50 ਸਾਲ ਪਹਿਲਾਂ ਪੰਜਾਬ ਦੁਕਾਨਾਂ ਕਰਾਏ ਤੇ ਦੇ ਦਿੱਤੀਆਂ। ਕਿਰਾਇਆਂ 50 ਸਾਲ ਪਹਿਲਾਂ ਵਾਲਾਂ ਹੀ 50 ਰੂਪਏ ਸੀ। ਕਨੇਡੀਅਨ ਨੇ ਪੈਸੇ ਵਧਾਂਉਣ ਨੂੰ ਕਿਹਾ। ਕਿਰਾਏਦਾਰ ਪੈਸੇ ਵਧਾਂਉਣ ਨੂੰ ਰਾਜ਼ੀ ਨਹੀ ਸੀ। ਅਦਾਲਤ ਵਿੱਚ ਕੇਸ 15 ਸਾਲ ਚਲਦਾ ਰਿਹਾ। ਹਰ ਦੋ ਮਹੀਨੇ ਬਆਦ ਵਕੀਲ ਤੇ ਜੱਜ ਬੱਦਲ ਜਾਂਦੇ ਸਨ। ਦੱਸੀ ਜਾਣ ਕਹਾਣੀ ਵਾਰ ਵਾਰ, ਦੋਂਨੇ ਪਾਸਿਆ ਦੀਆਂ ਗੋਡੀਆਂ ਲੱਗ ਗਈਆਂ। ਦੋਂਨਾਂ ਨੇ ਲੱਖਾਂ ਦੇ ਹਿਸਾਬ ਨਾਲ ਪੈਸਾ ਝੌਕ ਦਿੱਤਾ। ਹਾਰ ਕੇ ਦੋਂਨਾਂ ਨੂੰ ਇੱਕ ਦੂਜੇ ਨਾਲ ਬੈਠ ਕੇ ਨਿਬੇੜਾਂ ਕਰਨਾਂ ਪਿਅ। ਇਹ ਨੇ ਜੱਜ ਵਕੀਲ ਅਦਾਲਤਾਂ ਸਾਰੇ ਰੱਲੇ ਮਿਲੇ ਹਨ।
ਹਰੀ ਕੰਧ ਗੁਰਦੁਆਰੇ ਸਾਹਿਬ ਨਾਲ ਲੱਗਦੀ ਸੀ। ਰਾਤ ਦਿਨ ਉਸ ਨੂੰ ਸੌਣਾਂ ਨਹੀਂ ਮਿਲਦਾ ਸੀ। ਪਿੰਡਾਂ ਵਿੱਚ ਸਾਰੇ ਜਾਣਦੇ ਹਨ। ਆਥਣ ਸਵੇਰ ਕਿਵੇ ਕਾਂਵਾਂ ਰੋਲੀ ਪਾਉਂਦੇ ਹਨ। ਮੇਰੇ ਪਿੰਡ ਤਿੰਨ ਗੁਰਦੁਆਰੇ ਹਨ। ਹਸਨਪੁਰ ਭਨੋਹੜ ਨਾਲ ਨਾਲ ਹਨ। ਉਥੇ ਵੀ ਤਿੰਨ ਹਨ। ਦੋ ਦੋ ਮੰਦਰ ਹਨ। ਅਜੇ ਮਸਜਦ ਨਹੀ ਹੈ। ਜੋਂ ਧੂਤਕੜਾਂ ਪੈਂਦਾਂ ਹੈ। ਨਾਂ ਕੋਈ ਵਿਦਾਰਥੀ ਪੜ੍ਹ ਸਕਦਾ ਹੈ। ਨਾਂ ਬਿਮਾਰ ਤੇ ਆਮ ਬੰਦਾ ਅਰਾਮ ਕਰ ਸਕਦਾ ਹੈ, ਨੱਵ ਜੰਮੇ ਬੱਚੇ ਦਾ ਕੀ ਹਾਲ ਹੋਵੇਗਾ?ਉਹੀ ਚੀਜ਼ ਦਾ ਰਸ ਵੀ ਆਉਂਦਾ ਹੈ। ਜੋਂ ਦਇਰੇ ਵਿੱਚ ਰਹਿ ਕੇ ਹੋਵੇ। ਬਹੁਤੇ ਖਾਣ, ਸੌਣ ਨਾਲ ਬਿਮਾਰ ਵੀ ਹੋ ਸਕਦੇ ਹਾਂ। ਹਰੀ ਨੇ ਕੇਸ ਅਦਾਲਤ ਵਿੱਚ ਲਾ ਦਿੱਤਾ। ਉਹ ਕੇਸ ਜਿੱਤ ਗਿਆ। ਗੁਰਦੁਆਰੇ ਸਾਹਿਬ ਦੇ ਬੰਦਿਆ ਨੇ ਅਪੀਲ ਕਰ ਦਿੱਤੀ। ਹੁਣ ਇਹ ਜਿੱਤ ਗਏ। ਹਰੀ ਨੇ ਹੋਰ ਅੱਗੇ ਅਦਾਲਤ ਦਾ ਦਰਵਾਜਾਂ ਖੜਕਾਂ ਦਿੱਤਾ। ਅਜੇ ਤੱਕ ਕੋਈ ਫ਼ੈਸਲਾਂ ਨਹੀਂ ਹੋਇਆ। ਨਾਂ ਹੀ ਹੋਣਾ ਹੈ। ਰੱਬ ਦੀ ਅਦਾਲਤ ਨੂੰ ਸਾਰੇ ਜਾਣਦੇ ਹਨ। ਕੋਈ ਉਸ ਨਾਲ ਲੜ ਨਹੀਂ ਸਕਦਾ। ਇੱਕ ਅੱਖ ਦੇ ਝੱਪਕੇ ਨਾਲ ਰਾਜੇ ਨੂੰ ਕੰਗਾਲ, ਤੇ ਗਰੀਬ ਨੂੰ ਰਾਜ ਦੇ ਦਿੰਦਾ ਹੈ। ਕੀੜੀ ਤੋਂ ਹਾਥੀਂ ਮਰਵਾਂ ਦਿੰਦਾ ਹੈ। ਥਲ ਤੋਂ ਜਲ, ਜਲ ਤੋਂ ਥਲ ਕਰ ਦਿੰਦਾ। ਉਹ ਕਿਸੇ ਤੋਂ ਦੁਆਨੀ ਨਹੀਂ ਲੈਂਦਾ। ਦਿੰਦਾ ਹੀ ਦਿੰਦਾ ਹੈ।

Comments

Popular Posts