ਕੀ ਕਿਸੇ ਸਰਧਾਂਲੂ ਨੇ ਗਿਆਨੀਆਂ ਜਾਂ ਹੋਰ ਇੰਨ੍ਹਾਂ ਦੇ ਚੇਲਿਆਂ, ਚੇਲੀਆਂ ਕੋਲੇ ਰੱਬ ਦੇਖਿਆਂ?

 -ਸਤਵਿੰਦਰ ਕੌਰ ਸੱਤੀ (ਕੈਲਗਰੀ)

ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥ ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥ ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥
ਉਪਰ ਲਿਖਿਆ ਸ਼ਬਦ ਕਹਿ ਰਿਹਾ ਹੈ। ਦੋ ਅੱਖਾਂ ਰੂਪ ਤੱਕਦੀਆਂ ਹਨ। ਦੋਂ ਨੱਕ ਦੇ ਰੱਸਤੇ ਸੁੰਗਦ ਸੁੰਗਦੇ ਨਹੀਂ ਰੱਜਦੇ, ਦੋਂ ਕੰਨ ਮਰਜੀ਼ ਦਾ ਸੁਣਦੇ ਹਨ। ਇੱਕ ਮੂੰਹ ਸੁਆਦੀ ਚੀਜਾਂ ਖਾਂਦਾਂ ਨਹੀਂ ਥੱਕਦਾ। ਦੋਂ ਫਲਤੂ ਮਲ ਮੂਤਰ ਦੇ ਰਸਤੇ ਦੇ ਸੁਆਦ ਛੱਡ ਕੇ। ਮਨ ਜਦੋਂ ਦਸਵੇਂ ਦਰ ਵਿੱਚ ਖੁੱਲਦਾ ਹੈ। ਉਹ ਰੱਬ ਦਾ ਦਰ ਹੈ। ਉਦੋਂ ਭੁੱਖ ਪਿਆਸ ਨਹੀਂ ਲੱਗਦੀ। ਦੁੱਖ ਸੁੱਖ ਇੱਕੋ ਜਿਹੇ ਲੱਗਦੇ ਹਨ। ਦੁਨੀਆਂ ਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਬੰਦਾ ਜੀਣ ਲਈ ਖਾਦਾਂ ਹੈ। ਨਾ ਕਿ ਖਾਂਣ ਲਈ ਜਿਉਂਦਾ ਹੈ। ਕੀ ਕਿਸੇ ਸਰਧਾਂਲੂ ਨੇ ਗਿਆਨੀਆਂ ਜਾਂ ਹੋਰ ਇੰਨ੍ਹਾਂ ਦੇ ਚੇਲਿਆਂ, ਚੇਲੀਆਂ ਕੋਲੇ ਰੱਬ ਦੇਖਿਆਂ?
ਅਸੀਂ ਸਾਧਾਂ ਗਿਆਨੀਆਂ ਗ੍ਰੰਥੀਆਂ ਨੂੰ ਪਿਤਰਾਂ ਦੇ ਸਰਾਧ ਵੀ ਖਲਾਏ ਹਨ। ਜਿਉਂਦਾ ਬੰਦਾਂ ਭਾਵੇਂ ਗੁਰਦੁਆਰੇ ਹੀ ਰੋਂਟੀਆਂ ਖਾਦਾਂ ਸੀ। ਅਸੀਂ ਮਰੇ ਬੰਦੇ ਦਾ ਸਰਾਧ ਖਲਾਂ ਕੇ ਮੰਜਾਂ ਬਿਸਤਰਾਂ ਦੇ ਕੇ ਪਿਉਂ ਦਾਦੇ ਦਾ ਭੂਤ ਗਿਆਨੀ ਨਾਲ ਤੋਰ ਦਿੱਤਾ। ਭੂਤ ਗਿਆਨੀ ਨੂੰ ਕੁੱਝ ਨਹੀਂ ਕਹਿੰਦਾ। ਇਹ ਰੱਬ ਨਾਲ ਜਿਉਂ ਮਿਲੇ ਹਨ। ਇਹ ਆਪਾਂ ਨੂੰ ਭੱਭਲ ਭੁੱਸੇ ਪਾਉਂਦੇ ਹਨ। ਮਾਹਾਰਾਜ ਦੀ ਬਾਣੀ ਸਾਫ਼ ਕਹਿ ਰਹੀ ਹੈ। ਮਰੇ ਬੰਦੇ ਦੀ ਮੜੀ ਤੇ ਨਹੀਂ ਜਾਣਾਂ। ਉਹ ਮਰੇ ਬੰਦੇ ਆਪੇ ਆਪਣੀ ਕੀਤੀ ਭੁਗਤਣਗੇ। ਪਰ ਇਹ ਸਾਧ ਲਾਣਾਂ ਕਹਿੰਦਾ ਹੈ," ਸਾਨੂੰ ਪ੍ਰਸ਼ਾਦਾ ਦੁੱਧ ਛੱਕਾਉਂ। ਗੁਰਦੁਆਰੇ ਸਾਹਿਬ ਵਿੱਚ ਤਾਂ ਉਹੀਂ ਮਾਹਾ ਦੀ ਦਾਲ ਨਾਲ ਛਿੱਤਰਾਂ ਵਰਗੀਆਂ ਬੇਹੀਆਂ, ਮੋਟੀਆਂ ਕੱਚੀਆਂ ਰੋਟੀਆਂ ਮਿਲਦੀਆਂ ਹਨ। ਘਰ ਦਾ ਬੱਣਿਆ ਫੁਲਕਾ ਤੋਰੀ ਖਾਣ ਨੂੰ ਤਰਸ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਲੰਗਰ ਖਲਾਂ ਕੇ 20 ਰੁਪਏ ਸਫ਼ਲੇ ਕਰ ਲਏ ਸੀ।" ਬੀਬੀਆਂ ਸਾਧਾਂ ਨੂੰ ਘਰੇ ਲਿਜਾਂ ਕੇ ਚਾਰ ਦਾਲ ਸਬਜੀ਼ਆਂ, ਦਹੀਂ, ਮਿੱਠੇ, ਦੁੱਧ ਨਾਲ ਉਤੇ ਤੱਕ ਭਰ ਦਿੰਦੀਆਂ ਹਨ।" ਇੰਨ੍ਹਾਂ ਲਈ ਇਹੀ ਰੱਬ ਹੈ। ਇਹ ਗਿਆਨੀ ਆਪ ਆਪਣੀ ਘਰ ਵਾਲੀ ਨੂੰ ਗੁਰਦੁਆਰਾ ਸਾਹਿਬ ਵਿਚੋਂ ਲੰਗਰ ਛੱਕਾਉਂਦੇ ਹਨ। ਕੀ ਕਿਸੇ ਗਿਆਨੀ ਨੇ ਜਾਂ ਹੋਰ ਇੰਨ੍ਹਾਂ ਦੇ ਚੇਲਿਆਂ, ਚੇਲੀਆਂ ਨੇ ਰੱਬ ਦੇਖਿਆਂ। ਜੇ ਇੰਨ੍ਹਾਂ ਨੇ ਰੱਬ ਦੇਖਿਆਂ ਹੁੰਦਾ। ਰੱਬ ਨੂੰ ਕਬਜ਼ੇ ਵਿੱਚ ਕਰ ਕੇ, ਜਿਹੜੇ ਲਿੱਖਾਰੀ ਸੰਪਾਦਕ ਹੋਰ ਇੰਨ੍ਹਾਂ ਦੇ ਚਿੱਠੇ ਖੋਲਣ ਵਾਲੇ ਹਨ। ਸਾਰਿਆਂ ਨੂੰ ਦੁਨੀਆਂ ਤੋਂ ਚਕਵਾਂ ਦੇਣ। ਗ਼ਲੀਆਂ ਵਿੱਚ ਕੱਲਾਂ ਰਾਂਝਾਂ ਯਾਰ ਫਿਰੇ। ਇਹ ਤਾਂ ਵਿਚਾਰੇ ਰਹਿੰਦੇ ਹੀ ਧਰਮਿਕ ਮੰਦਰਾਂ ਵਿੱਚ ਹਨ। ਗਿਆਨੀ ਤਾਂ ਸੌਂਉਦਾਂ ਵੀ ਮਾਹਾਰਾਜ ਦੇ ਕੰਮਰੇ ਵਿੱਚ ਹੈ। ਉਥੇ ਗੰਦੀ ਗੈਸ ਵੀ ਛੱਡੀ ਜਾਂਦਾ ਹੈ। ਫਿਰ ਕੀ ਹੈ? ਸਾਰੀ ਦਿਹਾੜੀ ਉਥੇ ਤੁਰਿਆਂ ਵੀ ਤਾਂ ਨੰਗੇ ਪੈਂਰੀ ਫਿਰਦਾ ਹੈ। ਅਰਦਾਸ ਕਰਨ ਵਾਲਿਆਂ ਦੀ ਲੰਮੀ ਕਤਾਰ ਲੱਗੀ ਹੁੰਦੀ ਹੈ। ਦਿਨੇ ਇਹ ਭਾਲਿਆਂ ਨਹੀਂ ਲੱਬਦਾ। ਦਿਨੇ ਉਥੇ ਹੀ ਖੁੰਜੇ ਵਿੱਚ ਲੁੱਕਿਆਂ ਸੁੱਤਾਂ ਪਿਆਂ ਹੁੰਦਾ ਹੈ। ਤੁਸੀਂ ਵੀ ਸੋਂਚੋਂ ਰਾਤ ਨੂੰ ਕੀ ਕਰਦਾ ਹੋਵੇਗਾ?
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥ ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥੬੪॥
ਲਿੱਖਾਰੀ ਸੰਪਾਦਕ ਬਹੁਤੇ ਤਾਂ ਇੰਨ੍ਹਾਂ ਤੋਂ ਚੱਲਦੇ ਹਨ। ਉਹ ਜਾਣਦੇ ਹਨ। ਜਿਵੇਂ ਕੋਪੋਂਹੈਗਨ ਵਿੱਚ ਇੱਕ ਥਾਂ ਹੈ। ਜਿਥੇ ਕੁਲ ਦੁਨੀਆਂ ਦਾ ਨਸ਼ਾਂ ਵਿੱਕਦਾ ਹੈ। ਉਥੇ ਪਲੀਸ ਦ਼ਾਖਲ ਨਹੀਂ ਹੋ ਸਕਦੀ। ਮੈਂ ਦੇਖਿਆਂ, ਉਥੋਂ ਬਾਹਰ ਆਉਣ ਵਾਲੇ ਸਾਰੇ ਬੰਦੇ ਔਰਤਾਂ ਨਸ਼ੇ ਵਿੱਚ ਝੂਲਦੇ ਆਉਂਦੇ ਹਨ। ਨਸ਼ਾਂ ਕਾਸ ੇਦਾ ਹੋਵੇ। ਪੈਸੇ ਦਾ, ਸੇਵਾ ਦਾ, ਅੱਖਾਂ ਦਾ ਨਸ਼ਾਂ ਪਹਿਲੇ ਤੋੜ ਦਾ ਹੁੰਦਾ ਹੈ। ਕੀ ਕਿਸੇ ਗਿਆਨੀ ਨੇ ਜਾਂ ਹੋਰ ਇੰਨ੍ਹਾਂ ਦੇ ਚੇਲਿਆਂ, ਚੇਲੀਆਂ ਨੇ ਪੈਸੇ ਦਾ ਨਸ਼ਾਂ ਤਿਆਗਿਆ ਹੈ? ਹਾਂ ਆਪਾ ਨੂੰ ਜਰੂਰ ਉਪਦੇਸ਼ ਕਰਦੇ ਹਨ। ਪੈਸੇ ਦਾ ਲਾਲਚ ਨਹੀਂ ਕਰਨਾਂ। ਦਸਾਂ ਨੌਹਾਂ ਦੀ ਕੰਮਾਈਂ ਦਸੌਦ 100 ਵਿਚੋਂ 10 ਦਾਨ ਕਰੋਂ। ਆਪਾ ਤਾਂ ਸ਼ਰਮੋਂ ਸ਼ਰਮੀ ਗੋਲਕ ਵਿੱਚ ਵੀ ਪਾਉਂਦੇ ਹਾਂ। ਕਿਉਂਕਿ ਆਲੇ ਦਆਲੇ ਲੋਕਾਂ ਨੂੰ ਦਿਖਾਂਉਣਾ ਵੀ ਹੁੰਦਾ ਹੈ। ਇਹ ਆਪ ਦਸਾਂ ਨੌਹਾਂ ਦੀ ਕੰਮਾਈਂ ਦਸੌਦ ਕਿਸ ਨੂੰ ਦਿੰਦੇ ਹਨ? ਸੰਗਤ ਸੇਵਾ ਇੰਨ੍ਹਾਂ ਦੀ ਕਰਦੀ ਹੈ। ਕਦੇ ਇਨ੍ਹਾਂ ਦੇ ਜੱਥੇ ਨੂੰ ਭਾਂਡੇ ਮਾਂਝਦੇ, ਤਵੀਂ ਤੇ ਫੁੱਲਕੇ ਰਾੜਦੇ, ਲੰਗਰ ਵਿੱਚ ਆਪਣੇ ਪੈਸਿਆਂ ਦਾ ਲੰਗਰ ਚਲਾਉਂਦੇ ਦੇਖਿਆਂ ਹੋਵੇ। ਸਗੋਂ ਸੇਵਾ ਕਰਨ ਵਾਲੀ ਸੰਗਤ ਵਿੱਚ ਨੁਕਸ ਜਰੂਰ ਕੱਢਦੇ ਹਨ।
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ॥
ਜੀਤੇ ਨੇ ਗਿਆਨੀ ਨੂੰ ਪੁੱਛਿਆ," ਯਾਰ ਕੀ ਤੂੰ ਚੁਬਾਰੇ ਵਿੱਚ ਉਤੇ ਵਾਲਾਂ ਰੱਬ ਦੇਖ ਲਿਆਂ। ਬੜੀ ਊਚੀ ਚਿਗਆੜਾਂ ਮਾਰੀਆਂ। ਤੇਰੀਆਂ ਚੀਕਾਂ ਸੁਣ ਕੇ ਮੈਂ ਵੀ ਕੰਭਣ ਲੱਗ ਗਿਆ। ਤੂੰ ਵੀ ਹੋਰਾਂ ਵਾਂਗ ਪਹਿਲਾਂ ਰੱਬ ਰੱਬ ਕਰੀ ਜਾਂਦਾ ਹੈ। ਜਦੋਂ ਬੰਦੇ ਨੂੰ ਰੱਬ ਦਿੱਸਣ ਲੱਗਦਾ ਤਾਂ ਬੰਦਾ ਅੱਖਾਂ ਮੀਚ ਲੈਂਦਾ ਹੈ। ਕੀ ਯਾਰ ਤੈਨੂੰ ਰੱਬ ਦੇ ਦਰਸ਼ਨ ਹੋਏ? ਮੈਨੂੰ ਵੀ ਅਵਾਜ਼ ਮਾਰ ਲੈਂਦਾਂ। ਮੈਂ ਵੀ ਜੀਵਨ ਸਫ਼ਲਾ ਕਰ ਲੈਂਦਾਂ।" ਗਿਆਨੀ ਨੇ ਦੱਸਿਆ," ਰੱਬ ਕਿਥੇ ਦਿਸਦਾ ਹੈ? ਮੈਂ ਤਾਂ ਭੂਤ ਦੇਖੀ ਹੈ। ਨਹੀਂ ਸੱਚ ਜਨਾਨੀ। ਅਜੇ ਮੈਂ ਸੁਪਨੇ ਲੈਂਦਾ, ਸੋਹਣੀ ਔਰਤ ਦੇ ਥੱਲਿਓ ਉਪਰ ਜਾ ਰਿਹਾ ਸੀ। ਉਹ ਰਸਤੇ ਵਿੱਚ ਮਿਲ ਗਈ।" ਜੀਤੇ ਨੇ ਹੈਰਾਨੀ ਨਾਲ ਕਿਹਾ," ਫਿਰ ਤਾਂ ਭੂਤ ਥੋੜੀ ਬੀਬੀ ਸੀ। ਤੁਸੀਂ ਸੰਗਤ ਵਿੱਚ ਔਰਤ ਤਾਂ ਕਹਿੰਦੇ ਨਹੀਂ। ਬੀਬੀਆਂ ਭੈਣਾਂ ਕਹਿੰਦੇ ਹੋਂ। ਮਾਂਵਾਂ ਭੈਣਾਂ ਨੂੰ ਦੇਖ ਕੇ ਮੇਰੀ ਤਾਂ ਕਦੇ ਚੀਕ ਨਹੀਂ ਨਿੱਕਲੀ। ਤੂੰ ਤਾਂ ਬੰਤੇ ਦੇ ਸਾਂਨ੍ਹ ਵਾਂਗ ਹੋਂਕੀਂ ਜਾਨਾਂ ਹੈ।" " ਛੱਡ ਜੀਤੇ, ਕੋਈ ਚੀਜ਼ ਅਚਨਚੇਤ ਦਿਸ ਜੇ, ਅੱਗਿਓ ਆ ਜਾਵੇ। ਬੰਦਾ ਚੰਗ੍ਹਾਂ ਭਲਾ ਡਰ ਜਾਂਦਾ। ਵੇਲੇ ਕਵੇਲੇ ਤਾਂ ਠੀਕ ਹੈ। ਕਈ ਬੀਬੀਆਂ ਕੰਮਰੇ ਵਿੱਚ ਆ ਜਾਂਦੀਆਂ ਹਨ। ਤੈਨੂੰ ਪੱਤਾਂ ਅਸੀਂ ਸਾਧ ਹਾਂ। ਸਮਾਜ ਦੇ ਗੰਦੇ ਛਿੱਟਿਆਂ ਤੋਂ ਡਰਦੇ ਹਾਂ। ਹੈ ਤਾਂ ਅਸੀਂ ਵੀ ਤੁਹਾਡੇ ਵਰਗੇ। ਸਾਡਾ ਵੀ ਜੀਅ ਕਲੋਲ ਕਰਨ ਨੂੰ ਕਰਦਾ ਹੈ। ਇਸੇ ਤਰ੍ਹਾਂ ਮਨ ਖੁੱਸ਼ ਕਰ ਲਈਂਦਾ ਹੈ। ਕਮੇਟੀ ਵਾਲਿਆਂ ਨੇ ਸਾਨੂੰ ਜੇਲ ਵਿੱਚ ਰੱਖਿਆਂ ਹੋਇਆ। ਨਾਂ ਕੋਈ ਟੈਲੀਵੀਜ਼ਨ ਕੇਬਲ, ਅੱਖੇ ਮੂਰਤਾਂ ਨਹੀਂ ਦੇਖਣੀਆਂ। ਨਾਂ ਰੇਡੀਓ ਸੁਣਨਾਂ ਹੈ। ਇੰਟਰਨਿੱਟ ਤੇ ਤਾਂ ਹੋਰ ਵੀ ਬਹੁਤ ਕੁੱਛ ਹੁੰਦਾ ਹੋਣਾ। ਕਦੇ ਸਾਡੇ ਬਿਸਤਰੇ ਫੋਲ ਜਾਂਦੇ ਹਨ। ਕਹਿੰਦੇ ਤੁਸੀਂ ਬਲੂ ਫਿਲਮਾਂ ਦੇਖਦੇ ਹੋਂ। ਰਾਤ ਮੇਰੇ ਕੋਲੋਂ ਨੰਗੀਆਂ ਔਰਤਾਂ ਦੀਆਂ ਕਿਤਾਬਾਂ ਫੜ ਕੇ ਲੈ ਗਏ। ਤਾਂਹੀ ਹੁਣ ਮੈਂ ਡਰ ਗਿਆ। ਮੈਂ ਤੇਰੇ ਅੱਗੇ ਹੱਥ ਬੰਨਦਾ। ਇਹ ਗੱਲ ਤੂੰ ਕਮੇਟੀ ਵਾਲਿਆਂ ਜਾਂ ਪ੍ਰਧਾਂਨ ਨੂੰ ਨਾਂ ਦੱਸੀ। ਰੋਟੀ ਦਾ ਸੁਆਲ ਹੈ। ਕਮੇਟੀ ਵਾਲਿਆਂ ਜਾਂ ਪ੍ਰਧਾਂਨ ਚੱਕਵੇਂ ਚੁੱਲੇ ਹਨ। ਪਤਾਂ ਨਹੀਂ ਕਦੋਂ ਕੀ ਬਿਆਨ ਲਾਗੂ ਕਰ ਦੇਣ? ਕਿਸ ਦੀ ਧਿਰ ਵੱਲ ਖੜ੍ਹ ਜਾਣ। ਸੰਗਤ ਸੱਹਮਣੇ ਬਾਹਰ ਦੁਕਾਨ ਲਾਉਣ ਵਾਲੇ ਨਾਲ ਲੜੀ ਜਾਂਦੇ ਹਨ। ਕਿਤਾਬਾਂ ਕਂਕਰਾਂ ਦੇ ਵੇਚਣ ਦੀ ਸਿੱਪਮਿੰਟ ਰਲ ਕੇ ਇੱਕਠੇ ਸੰਗਤ ਦੇ ਪੈਸਿਆਂ ਦੀ ਗੁਰਦੁਆਰਾਂ ਸਾਹਿਬ ਦੇ ਨਾਮ ਦੇ ਮੰਗਾਂ ਕੇ, ਟਿਕਸ ਵਾਲਿਆਂ ਨੂੰ ਵੀ ਮੁੰਨੀ ਜਾਂਦੇ ਹਨ।" ਜੀਤੇ ਨੇ ਤਰਸ ਕਰਕੇ ਕਿਹਾ," ਯਾਰ ਮੈਂ ਤਾਂ ਮੂੰਹ ਬੰਨ ਲਵਾਗਾਂ। ਉਹ ਤੇਰਾ ਲਾਗਰੀ ਕੰਨ ਲਾਈ ਖੜ੍ਹਾਂ। ਨਾਲੇ ਲੱਗਦਾ ਤੇਰੀਆਂ ਹੀ ਗੱਲ਼ਾਂ, ਤੇਰੇ ਪੱਤਦੰਦਰਾਂ ਨੂੰ ਫੋਨ ਤੇ ਸੁਣਾਈ ਵੀ ਜਾਂਦਾ।" ਕਮੇਟੀ ਵਾਲਿਆਂ ਮੈਂਬਰਾਂ ਤੇ ਪ੍ਰਧਾਂਨ ਨੇ ਦੁਪਹਿਰੇ ਗਿਆਨੀ ਜੀ ਨੂੰ ਦੱਫਤਰ ਵਿੱਚ ਬੁਲਾ ਲਿਆ। ਇੱਕ ਨੇ ਕਿਹਾ," ਕੀ ਗੱਲ ਹੋਈ ਹੈ? ਸਹੀਂ ਸਹੀਂ ਦੱਸ ਦੇ, ਅਸੀਂ ਗਲਤੀ ਮੁਆਫ਼ ਕਰ ਦਿਆਂਗੇ।" ਗਿਆਨੀ ਨੇ ਕਿਹਾ," ਗੱਲ ਤਾਂ ਕੁੱਝ ਵੀ ਨਹੀਂ ਹੋਈ। ਮੈਂ ਐਂਵੇ ਡਰ ਗਿਆ ਸੀ।" ਪ੍ਰਧਾਨ ਨੇ ਕਿਹਾ," ਇਸ ਵਿੱਚ ਤੇਰੇ ਨੰਬਰ ਬੱਣਨਗੇ। ਅਸੀਂ ਸੰਗਤ ਨੂੰ ਦੱਸਾਗੇ। ਗਿਆਨੀ ਕਿੰਨ੍ਹਾਂ ਇੱਜ਼ਤਾਂ ਦਾ ਸਾਝਾਂ ਹੈ। ਜਨਾਨੀ ਦੇਖ ਕੇ ਭੂਤ ਸੱਮਝ ਬੈਠਾਂ। ਪਰ ਸਾਨੂੰ ਤਾਂ ਅਸਲੀ ਗੱਲ ਦੱਸ ਦੇ। ਕੀ ਤੂੰ ਕੁੱਛ ਕੀਤਾ, ਕੀ ਐਂਵੇ ਮੋਕ ਮਾਰ ਗਿਆ? ਸਾਥੋਂ ਕਹਦਾ ਉਹਲਾਂ, ਤੇਰੇ ਆਪਣੇ ਬੰਦੇ ਹਾਂ। ਅਸੀਂ ਨਹੀਂ ਪਰਦਾ ਰੱਖਾਂਗੇ। ਹੋਰ ਸੰਗਤ ਨੇ ਰੱਖਣਾ।" ਦੂਜਾ ਮੈਂਬਰ ਮੋਟੂ ਲੰਮੀਆਂ ਉਚੀਆਂ ਮੁੱਛਾਂ ਵਾਲਾਂ ਬੋਲਿਆਂ। ਕਿਹੜੀ ਆਂ ਸਾਲੀ ਤੇਰੇ ਵਿੱਚ ਬੱਝਦੀ ਫਿਰਦੀ। ਉਸ ਨੂੰ ਅਸੀਂ ਜੰਡੀ ਦਾ ਭੌਣ ਦਿਖਾਂ ਦਿੰਦੇ ਹਾਂ।" ਗਿਆਨੀ ਅੱਖਾਂ ਵਿੱਚ ਹੱਸਿਆ," ਜੀਅ ਮੇਰੀ ਰੋਜ਼ੀ ਤੇ ਲੱਤ ਨਾਂ ਮਾਰਿਓ। ਪੈਰੀਂ ਹੱਥ ਲਾਤੇ, ਪੈਰਾਂ ਤੇ ਮੈਂ ਆਪਣਾਂ ਸਿਰ ਰੱਖਦਾ। ਇਹ ਉਹੀ ਪੱਤਲੀ ਕੁੜੀ ਹੈ। ਜੋਂ ਦੇਗ ਵਾਲੀ ਕੜਾਹੀਂ ਮਾਂਜ਼ਦੀ ਹੁੰਦੀ ਹੈ। ਮੈਨੂੰ ਤਾਂ ਜੀ ਉਹਦੀਆਂ ਅੱਖਾਂ ਵਿੱਚ ਕੁੱਝ ਦਿੱਸਦਾ ਹੈ।" ਦੀਪੋਂ ਕਮੇਟੀ ਮੈਂਬਰ ਨੇ ਕਿਹਾ,"ਕੀ ਮੇਰੀਆਂ ਅੱਖਾਂ ਵਿੱਚ ਉਹੀਂ ਕੁੱਝ ਨਹੀਂ ਦਿੱਸਦਾ? ਅਸੀਂ ਵੀ ਉਸ ਦੀਆਂ ਅੱਖਾਂ ਦਾ ਜਾਦੂ ਦੇਖੀਏ। ਸਾਡੇ ਕਮੇਟੀ ਵਾਲੇ ਮੈਂਬਰ ਤੇ ਪ੍ਰਧਾਂਨ ਜਾਣਦੇ ਨੇ ਇਹੋਂ ਜਿਹੀਆਂ ਨਾਂਗਣੀਆਂ ਕੀਲਣੀਆਂ। ਸੱਦੋਂ ਕੁੜੀ ਨੂੰ ਹੁਣੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੀਏ।" ਕੁੜੀ ਨੂੰ ਮਾਹਾਰਾਜ ਦੇ ਪਾਠ ਦੀ ਸਾਂਥਿਆਂ ਲੈਂਦੀ ਨੂੰ, ਪਾਠ ਸਿੱਖਦੀ ਨੂੰ, ਕਮੇਟੀ ਵਾਲਿਆਂ ਮੈਬਰਾਂ ਤੇ ਪ੍ਰਧਾਂਨ ਦੀ ਕਚਿਆਰੀ ਵਿੱਚ ਸੱਦਿਆ ਗਿਆ। ਕਾਲੇ ਰੰਗ ਦੇ ਚਿੱਟਿਆਂ ਦੰਦਾ ਵਾਲੇ ਆਦਮੀ ਨੇ ਪੁੱਛਿਆ," ਕੁੜੀਏ ਤੂੰ ਅੱਜ ਮਾਹਾਪੁਰਸ਼ਾਂ ਨੂੰ ਕੀ ਕੀਤਾ? ਇਹ ਤਾਂ ਅਜੇ ਤੱਕ ਕੰਬੀ ਜਾਂਦਾ ਹੈ। ਚੀਕਾਂ ਮਰਵਾਂ ਕੇ, ਮੂਤ ਨਿੱਕਲਣ ਵਾਲਾਂ ਕਰਤਾ।" ਕੁੜੀ ਨੇ ਕਿਹਾ," ਮੇਰੇ ਕੋਲੋ ਬਹੁਤ ਬੰਦੇ ਨੰਘਦੇ ਹਨ। ਹੋਰ ਤਾਂ ਕਿਸੇ ਦੀਆਂ ਕਦੇ ਚਿਗਆੜਾਂ ਨਿੱਕਲੀਆਂ ਨਹੀਂ । ਤੁਹਡਾ ਗਿਆਨੀ ਮਾਹਾਪੁਰਸ਼ ਮੇਰੇ ਕੋਲੋਂ ਡਰਦਾ ਕਿਉਂ ਹੈ? ਮਾਹਾਪੁਰਸ਼ ਤਾਂ ਸਾਰੀਆਂ ਔਰਤਾਂ ਨੂੰ ਧੀਆਂ ਭੈਣਾਂ ਮੰਨਦੇ ਹਨ। ਇਸ ਨੂੰ ਭੂਤਾਂ ਦਿੱਸਦੀਆਂ ਹਨ ਜਾਂ ਪਰੀਆਂ। ਔਰਤਾਂ ਦੇ ਰੂਪ ਨੂੰ ਦੇਖ ਕੇ ਰਿਸ਼ੀਆਂ ਮੁਨੀਆਂ ਵਾਂਗ ਬੱਦਲ ਜਾਂਦਾ ਹੈ।" ਦੀਪੋ ਨਾਸਾਂ ਮੀਡੀਆਂ ਨੂੰ ਹੋਰ ਫਲਾਂਕੇ ਬੋਲੀ," ਏ ਪਤਲੀ ਕੁੜੀਏ। ਗ੍ਰੰਥੀ ਜੀ ਨਾਲ ਤਮੀਜ਼ ਨਾਲ ਗੱਲ ਕਰ। ਪਾਪ ਲੱਗ ਗਿਆ ਤਾਂ ਗੱਰਕ ਜਾਵੇਗੀ। ਵਿਚਾਰਾਂ ਭੋਲਾਂ ਲਾਲਾ, ਮੈਂ ਜਾਣਦੀ ਹਾਂ। ਬਹੁਤ ਪਿਆਰਾਂ ਹੈ। ਤੇਰੇ ਵਰਗੀਆਂ ਇਹੀ ਕੁੱਛ ਕਰਨ ਆਉਂਦੀਆਂ ਹਨ।" ਕੁੜੀ ਅੰਦਰੇ ਹੱਸੀ," ਲਾਲਾ ਕਿਧਰ ਦਾ, ਸਾਰੇ ਮੂੰਹ ਤੇ ਤਾਂ ਪੱਟੇ ਝਾਟੇ ਵਾਂਘ ਵਾਲ ਖਿਲਾਰੀ ਫਿਰਦਾ ਹੈ। ਕੱਪੜਿਆਂ ਕੋਲੋ, ਕੱਛਾਂ ਵਿਚੋਂ ਮੁਸ਼ਕ ਮਾਰੀ ਜਾਂਦਾ ਹੈ। ਚੰਗ੍ਹੀ ਤਰ੍ਹਾਂ ਨਹ੍ਹਾਂ ਕੇ, ਭੋਰਾਂ ਤੇਲ ਦਾ ਲਾ ਕੇ ਇਸ ਦਾੜ੍ਹੀ ਨੂੰ ਸੁਆਰ ਲਵੇ।" ਇੱਕ ਬਾਂਹ ਵਾਲਾਂ ਕਦੋਂ ਦਾ ਕੁੜੀ ਨੂੰ ਘੂਰ ਰਿਹਾ ਸੀ। ਉਹ ਚਿੱਟੀ ਦਾੜ੍ਹੀ ਤੇ ਹੱਥ ਫੇਰਦਾ ਬੋਲਿਆ," ਸਾਲੀ ਨੂੰ ਗੁੱਤੋਂ ਫੱੜ ਕੇ ਗੁਰਦੁਆਰੇ ਵਿੱਚੋਂ ਬਾਹਰ ਕਰੋਂ। ਇਹਦੇ ਵਾਂਗ ਹੋਰ ਆ ਕੇ ਦੱਫ਼ਤਰ ਵਿੱਚ ਬੋਲਣਗੀਆਂ। ਤੁਸੀਂ ਚਾਰ ਬੁੜੀਆਂ ਕੱਠੀਆਂ ਹੋ ਕੇ ਗੁੱਤ ਪੱਟ ਦਿਉਂ। ਆਪੇ ਗੁਰਦੁਆਰੇ ਨਹੀ ਆਊਗੀ।" ਕੁੜੀ ਦਾ ਚੇਹਰਾਂ ਲਾਲ ਹੋ ਗਿਆ," ਇਹ ਕੀ ਪੱਤਲੀ ਕੁੜੀ, ਪੱਤਲੀ ਕੁੜੀ ਦੀ ਲੱਲ ਲਾਈ ਹੈ। ਤੁਹਾਨੂੰ ਪਤਾਂ ਕਿ ਕਨੇਡਾ ਵਿੱਚ ਕਿਸੇ ਦਾ ਵੀ ਗੱਲਤ ਨਾਮ ਨਹੀਂ ਰੱਖ ਸਕਦੇ। ਤੂੰ ਤਾਂ ਗੁੱਤ ਬਾਅਦ ਵਿੱਚ ਪੱਟੇਗਾ। ਉਰੇ ਆ ਗੁੱਤ ਪੱਟ ਕੇ ਦੇਖ, ਤੈਨੂੰ ਉਥੇ ਦੇਵਾ। ਜਿਥੋਂ ਤੂੰ ਜੰਮਿਆ। ਮਾਹਾਰਾਜ ਦੇ ਘਰ ਹਰਾਮੀ ਇਕੱਠੇ ਹੋ ਕੇ, ਲੁੱਚ ਪੁਣਾ ਕਰਕੇ ਸੁਆਦ ਲੈਂਦੇ ਨੇ।" ਕੁੜੀ ਬਾਹਰ ਆ ਗਈ। ਗ੍ਰੰਥੀ ਉਸ ਤੋਂ ਪਹਿਲਾਂ ਬਾਹਰ ਮੁਹਰੇ ਦਰਾਂ ਤੇ ਖੜ੍ਹਕੇ , ਮੁਸਕਰੀਆਂ ਹੱਸਣ ਲੱਗਾ। ਉਸੇ ਦਿਨ ਉਸ ਨੇ ਕੁੜੀ ਘੇਰ ਕੇ ਸਰੀਰਕ ਅਬਊਜ਼ ਕਰ ਦਿੱਤੀ। ਜਦੋਂ ਕੁੜੀ ਨੇ ਮੈਂਬਰਾਂ ਤੇ ਪ੍ਰਧਾਂਨ ਨੂੰ ਗੱਲ ਦੱਸੀ। ਉਨ੍ਹਾਂ ਵਿਚੋਂ ਵੱਡੀਆਂ ਮੁੱਛਾਂ ਵਾਲੇ ਨੇ ਦੱਫ਼ਤਰ ਦਾ ਦਰਵਾਜ਼ਾਂ ਬੰਦ ਕਰ ਲਿਆ। ਬਚੂ ਜਿਹੇ ਪ੍ਰਧਾਨ ਨੇ, ਮੋਟੀਆਂ ਕੱਕੀਆਂ ਅੱਖਾਂ ਵਾਲੇ ਸੈਕਟਰੀ ਨੇ, ਕਾਲੇ ਰੰਗ ਦੇ ਚਿੱਟਿਆਂ ਦੰਦਾਂ ਵਾਲੇ ਤੇ ਇੱਕ ਬਾਂਹ ਵਾਲੇ ਨੇ ਪੰਜਾਂ ਪ੍ਰਮੇਸਰਾਂ ਪਿਆਰਿਆਂ ਨੇ ਮਿਲਕੇ ਗੰਦੇ ਸ਼ਬਦਾਂ ਨਾਲ ਤੇ ਸਰੀਰਕ ਵਾਰੀ ਕੁੜੀ ਨੂੰ ਬਲਾਤਕਾਰ ਕਰ ਦਿੱਤਾ। ਬਾਅਦ ਵਿੱਚ ਕੁੜੀ ਦੀਪੋਂ ਹੁਣਾਂ ਤੋਂ ਕੁੱਟਵਾਈ। ਧਾਲੀਵਾਲ ਪੁਲੀਸ ਵਾਲੇ ਵੀ ਖੱਚਰੀ ਹਾਸੀ ਹੱਸ ਰਿਹਾ ਸੀ। ਪੁਲੀਸ ਸੱਦ ਕੇ ਚਾਰਜ਼ ਕਰਾਂ ਦਿੱਤੀ। ਕੁੜੀ ਨੂੰ ਤਾਂ ਸੰਗਤ ਜੀ ਰੱਬ ਮਿਲ ਗਿਆ। ਤੁਹਾਨੂੰ ਕਿਤੇ ਇੰਨ੍ਹਾਂ ਮੰਦਰਾਂ ਇਮਾਰਤਾਂ ਵਿਚੋ ਦਿਸਿਆ ਹੈ। ਤਾਂ ਜਰੂਰ ਬਾਕੀ ਅੰਨੀ ਸ਼ਰਦਾਂ ਵਾਲਿਆਂ ਨੂੰ ਜਰੂਰ ਦਰਸ਼ਨ ਦਾ ਕੌਤਕ ਜਾਹਰ ਕਰਨਾ। ਕਿਉਂ ਕੇ ਬਾਹਰ ਵੀ ਕਿਸ ਨੂੰ ਦੱਸਣਾ ਹੈ। ਸਮਾਜ ਵਿੱਚ ਵੀ ਸਾਰੇ ਪਾਸੇ ਇਹੋਂ ਜਿਹੇ ਰੱਬ ਹੀ ਬੈਠੇ ਹਨ। ਬਹੁੱਤਿਆਂ ਦੀਆਂ ਜ਼ਮੀਰਾਂ ਸੁੱਤੀਆਂ ਹਨ। ਅੱਬਲਾਂ, ਗਰੀਬ ਦੀ ਦੁਹਾਈ ਕਿਸ ਨੇ ਸੁੱਣਨੀ ਹੈ।
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥ ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥ ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥ ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥ ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥ ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥ ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥ ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥ {ਪੰਨਾ 1421

Comments

Popular Posts