ਘਰ ਘਰ ਦੀ ਕਹਾਣੀ ਮਾਂ ਰਾਣੀਆਂ ਦੀ ਰਾਣੀ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਮਾਂ ਮੇਰੀ ਜੱਗ ਤੋਂ, ਪਿਆਰੀ।
ਮੋਹ ਮੱਮਤਾਂ, ਜੱਗ ਤੋਂ ਨਿਆਰੀ।
ਧੀ ਹੀਂ ਬਣਦੀ, ਮਾਂ ਪਿਆਰੀ।
ਧੀਆਂ ਨੂੰ ਕਿਉਂ, ਜਾਦੇ ਨੇ ਮਾਰੀ।
ਲੋਕੀ ਕਿਉਂ, ਜਾਂਦੇ ਨੇ ਵਿਸਾਰੀ।
ਭੁਲ ਕੇ ਮਾਂ ਦੀ ਮੱਮਤਾਂ ਪਿਆਰੀ।
ਰੱਬਾ ਦਿੱਤੀ, ਮਾਂ ਦਾਤ ਪਿਆਰੀ।
ਅਸੀਂ ਮਦਰ ਡੇ, ਮਾਂ ਦਿਨ, ਮਨਾਂ ਰਹੇ ਹਾਂ। ਮਾਂ ਸਾਨੂੰ ਜਨਮ ਦਿੰਦੀ ਹੈ। ਦੂਜੀ ਮਾਂ ਧਰਤੀ ਮਾਂ ਸਾਨੂੰ ਹਿੱਕ ਵਿੱਚ ਜਨਮ ਦੇਣ ਵਾਲੀ ਮਾਂ ਵਾਂਗ ਹੀ ਥਾਂ ਦਿੰਦੀ ਹੈ। ਅਸੀਂ ਧਰਤੀ ਮਾਂ ਤੇ ਜਨਮ ਦਾਤੀਂ ਦੀ ਗੋਦ ਵਿੱਚ ਖੇਡਦੇ ਹਾਂ। ਪੰਜਾਬੀ ਮਾਂ ਬੋਲੀ ਸਾਨੂੰ ਸ਼ਬਦਾ ਰਾਹੀਂ ਬੋਲਣਾ ਸੁਣਨਾ ਸਖਾਉਂਦੀ ਹੈ। ਤਾਂਹੀ ਅਸੀਂ ਇੱਕ ਦੂਜੇ ਨੂੰ ਆਪਣੀ ਗੱਲ ਸੱਮਝਾਂ ਸਕਦੇ ਹਾਂ।
ਤਿੰਨਾਂ ਮਾਂਵਾਂ ਦਾ ਭਵਿੱਖ ਡਾਵਾਂ ਡੋਲ ਹੈ। ਮਾਂ ਬੋਲੀ ਦੀ ਜਗ੍ਹਾਂ ਹੋਰ ਭਾਸ਼ਾਂ ਲੈ ਰਹੀ ਹੈ। ਧਰਤੀ ਵਿੱਚ ਸਾਰਾ ਗੰਦ ਛੱਪੜ, ਮਲ ਮੂਤਰ ਦੱਫਂਨਾਂ ਦਿੱਤਾ ਹੈ। ਪਾਣੀ ਸੁੱਕ ਗਿਆ ਹੈ। ਕੁੜੀਆਂ ਦੀ ਭਰੂਣ ਹੱਤਿਆ ਮਾਂਪੇ ਹੀ ਕਰੀ ਜਾ ਰਹੇ ਹਨ। ਕਿੰਨ੍ਹੇ ਕੁ ਹਾਂ, ਮਾਂ ਦਾ ਵੀ ਖਿਆਲ ਰੱਖਦੇ ਹਾਂ। ਜੋ ਸਾਨੂੰ ਸ਼ਾਂਤੀ ਨਾਲ ਲਾਈ ਰੱਖਦੀ ਸੀ। ਆਪਦੇ ਸਰੀਰ ਵਿਚੋਂ ਦੁੱਧ ਦੀਆਂ ਬੂੰਦਾਂ ਤੁਪਕਾ ਤੁਪਕਾ ਸਾਨੂੰ ਪਲਾਉਂਦੀ ਰਹੀ ਹੈ। ਸਾਡੀਆ ਗੱਲਤੀਆਂ ਲਕੋਂਦੀ ਰਹੀ ਹੈ। ਰਾਤਾ ਨੂੰ ਆਪ ਨਹੀਂ ਚੱਜਦੀ ਨੀਂਦ ਸੌਦੀ ਸੀ। ਕਿੰਨ੍ਹੇ ਕੁ ਹਾਂ, ਜਿੰਨ੍ਹਾਂ ਨੇ ਮਾਂ ਨੂੰ ਹੈਪੀ ਮਦਰ ਡੇ ਕਿਹਾ ਹੈ। ਮਾਂ ਲਈ ਦੋ ਪਿਆਰੇ ਮਿੱਠੇ ਸ਼ਬਦ ਕਹੇ ਹਨ। ਜਾਂ ਮਾਂ ਦਾ ਮੂੰਹ ਨਾਂ ਦੇਖਣ ਦੀ ਕਸਮ ਹੋਰ ਪੱਕੀ ਕੀਤੀ ਹੈ। ਇੱਕ ਦਿਨ ਮਦਰ ਡੇ ਮਨਾਂ ਲੈਣ ਨਾਲ ਮਾਂ ਦਾ ਦੇਣ ਨਹੀਂ ਦੇ ਸਕਦੇ। ਕੀ ਮਾਂ ਨੂੰ ਆਪਦੇ ਨਾਲ ਦਾ ਕਮਰਾਂ, ਕਪੜੇ, ਖਾਣਾ ਦਿਵਾਈ ਦਿੱਤੀ ਹੈ? ਆਪਦੇ ਨਾਲ ਬਾਹਰ ਘੁੰਮਾਇਆ ਹੈ। ਧੀਆਂ ਪੁੱਤਾਂ ਨੂੰ ਮਾਂ ਇਕੋ ਜਿਹਾਂ ਪਾਲਦੀ ਹੈ। ਧੀਆਂ ਪੁੱਤਾ ਨੂੰ ਦੇਖਣ ਦੀਆਂ ਸੁੱਖਾਂ ਸੁੱਖਣ ਵਾਲੇ ਮਾਂਪਿਆਂ ਨੂੰ ਕਈ ਧੀ-ਪੁੱਤ ਤਾਂ ਅੱਖਾਂ ਵੀ ਨਹੀਂ ਬਣਵਾ ਕੇ ਦਿੰਦੇ। ਕੀ ਧੀ ਪੁੱਤ ਨੇ ਮਾਂਪਿਆਂ ਨੂੰ ਸੰਭਾਂਲਣ ਦਾ ਵੀ ਬਰਾਬਰ ਦਾ ਹੱਕ ਸੱਮਝਿਆ ਹੈ? ਸਾਡੇ ਵਿਚੋਂ ਹੀ ਕਈਆਂ ਦੀ ਮਾਂ, ਇਸ ਜਹਾਨ ਤੋਂ ਤੁਰ ਗਈ ਹੋਣੀ ਹੈ। ਕਈ ਮਾਂ ਨੂੰ ਕੋਸ ਰਹੇ ਹੋਣਗੇ, ਕਿ ਉਹ ਕਿਉਂ ਜੰਮੇ ਹਨ। ਮਾਂ ਸਾਰੀ ਉਮਰ ਬੱਚੇ ਨੂੰ ਤਰਾਸ਼ਨ ਤੇ ਲਾਂ ਦਿੰਦੀ ਹੈ। ਤਾਂਹੀ ਸਾਡੀ ਪੱਛਮੀ ਦੇਸ਼ਾਂ ਦੀ ਗੌਰਮਿੰਟ ਨੇ ਮਾਂ ਦਾ ਧੰਨਵਾਦ ਕਰਨ ਲਈ ਸਾਲ ਦਾ ਇੱਕ ਦਿਨ ਚੁਣਿਆਂ ਹੈ। ਕਿਉਂ ਕਿ ਪੱਛਮੀ ਦੇਸ਼ਾਂ ਵਿੱਚ ਬੱਚੇ ਦਾ ਨਾਂਮ ਮਾਂ ਨਾਲ ਜੁੜਦਾ ਹੈ। ਗੌਰਮਿੰਟ ਵੱਲੋਂ ਵੀ ਜੋ ਬੱਚੇ ਨੂੰ 18 ਸਾਲ ਤੱਕ ਭੱਤਾਂ ਦਿੱਤਾ ਜਾਂਦਾ ਹੈ। ਮਾਂ ਦੇ ਨਾਂਮ ਤੇ ਦਿੱਤਾ ਜਾਦਾ ਹੈ। 18 ਸਾਲ ਤੱਕ ਮਾਂ ਨੂੰ ਹੀਂ ਪਾਲਣ-ਪੋਸ਼ਣ ਦੀ ਜੁੰਮੇਬਾਰੀ ਦਿੱਤੀ ਜਾਂਦੀ ਹੈ। ਕਿਉਂਕਿ ਕਈ ਬੱਚੇ ਐਸੇ ਪੈਂਦਾ ਹੁੰਦੇ ਹਨ। ਮਰਦ ਆਪਦੀ ਹੱਵਸ ਪੂਰੀ ਕਰਕੇ ਹੱਦਸੇ ਦੀ ਤਰ੍ਹਾਂ ਭੁੱਲ ਜਾਂਦਾ ਹੈ। ਬਾਕੀ ਜੁੰਮੇਬਾਰੀ ਔਰਤ ਦੀ ਹੀ ਬਣਦੀ ਹੈ। ਕੁੱਖ ਵਿੱਚ ਬੱਚਾ ਸਭਾਲਣਾ ਹੈ, ਜਾਂ ਗਿਰਾਂ ਦੇਣਾ ਹੈ। ਇਸ ਲਈ ਬੱਚੇ ਨੂੰ ਜੀਵਨ ਦੇਣ ਵਿੱਚ ਮਾਂ ਦੀ ਸਿਆਣਪ ਕੰਮ ਕਰਦੀ ਹੈ। ਮਾਂ ਇੱਕਲੀ ਬਾਪ ਦਾ ਪਿਆਰ ਦੇ ਕੇ ਬੱਚਾ ਪਾਲ ਲੈਂਦੀ ਹੈ। ਮਰਦ ਨੂੰ ਬੱਚਾ ਪਾਲਦੇ ਮਾਂ ਦੀ ਮੱਮਤਾ ਦਿੰਦੇ ਨਹੀਂ ਦੇਖਿਆਂ। ਭੈਣ, ਧੀ, ਮਹਿਬੂਬ ਔਰਤ ਦਾ ਬਣਦਾ ਸਤਿਕਾਰ ਨਹੀਂ ਦਿੰਦਾ। ਬਹੁਤ ਘੱਟ ਵਿਰਲੇ ਬੰਦੇ ਨੇ। ਠੀਕ ਤਰ੍ਹਾਂ ਜੁੰਮੇਬਾਰੀ ਨਿਭਾਂਉਂਦੇ ਹਨ।
ਮਾਂ ਤੋਂ ਵੀ ਜਿਆਦਾ ਦਾਦੀ ਮਾਂ ਪੋਤੇ ਨੂੰ ਪਿਆਰ ਕਰਦੀ ਹੈ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਮੈਂ ਆਪ ਦਾਦੀ ਕੋਲ ਜਿਆਦਾ ਰਹੀ ਹਾਂ। ਦਾਦੀ ਮਾਂ ਬਹੁਤ ਪਿਆਰ ਨਾਲ ਸੱਮਝਾਂ ਦਿੰਦੀ ਸੀ। ਕਦੇ ਥੱਪੜ ਨਹੀਂ ਸੀ ਮਾਰਿਆ। ਮਾਂ ਤੋਂ ਵੀ ਪਿਆਰੀ ਦਾਦੀ ਮਾਂ ਸੀ। ਆਪ ਤੋਂ ਪਹਿਲਾਂ ਨਿਵਾਲਾਂ ਸਾਡੇ ਪੋਤੀਆਂ ਦੋਤੀਆਂ ਦੇ ਮੂੰਹ ਵਿੱਚ ਪਾਉਂਦੀ ਸੀ। ਸਾਡੇ ਘਰ ਵਿੱਚ ਵੀ ਸਾਰੇ ਵਿਰੇ ਮਸਾ ਕੁੜੀਆਂ ਦੇ ਬਾਅਦ ਹੋਏ ਨੇ। ਨਾਨਕੇ ਨਾਨੀ ਮਾਂਮੀਆਂ ਤਾਂ ਸਾਨੂੰ ਹੱਥਾਂ ਤੇ ਚੱਕੀ ਫਿਰਦੀਆਂ ਸਨ। ਭਾਵੇ ਅਸੀਂ ਮਾਂ ਦੇ ਸੱਤ ਕੁੜੀਆਂ ਸੀ। ਮੈਂ ਸੱਚ ਕਹਿ ਰਹੀ ਹਾਂ। ਨਾਨਕੇ ਘਰ ਨਾਨੀ ਮਾਂਮੀਆਂ ਮਾਸੀਆਂ ਤੇ ਦਾਦਕੇ ਭੂਆ, ਤਾਈਆਂ, ਚਾਚੀਆਂ ਮਾਂ ਹੀ ਮੱਮਤਾਂ ਲੱਟਾਉਂਦੀਆਂ ਹਨ। ਵਿਆਹ ਤੋਂ ਬਾਅਦ ਮੈਨੂੰ ਸੱਸ ਮਾਂ ਤੋਂ ਬਹੁਤ ਪਿਆਰ ਮਿਲਿਆ। ਸਾਰੀਆਂ ਮਾਂਵਾਂ ਨੂੰ ਮੇਰਾ ਸੀਸ ਝੁੱਕਦਾ ਹੈ। ਜਿੰਦਗੀ ਭਰ ਜੱਦੋਂ-ਜਹਿਦ ਕਰਦੀਆ ਨੇ। ਬੁੱਢੀ ਉਮਰੇ ਧੀਆਂ ਪੁੱਤਰਾਂ ਦੇ ਹੱਥਾਂ ਵੱਲ ਦੇਖਦੀਆਂ ਨੇ। ਜਿੰਨ੍ਹਾਂ ਦੇ ਬੱਚੇ ਪ੍ਰਦੇ਼ਸ ਗਏ ਨੇ। ਰੱਸਤੇ ਦੇਖਦੀਆਂ ਨੇ। ਮਾਂਪਿਆਂ ਲਈ ਬੱਚੇ ਸਦਾ ਬੱਚੇ ਹੀ ਰਹਿੰਦੇ ਹਨ। ਤਾਂਹੀਂ ਹਰ ਗਲ਼ਤੀ ਨੂੰ ਭੁਲ ਸੱਮਝਕੇ ਮੁਆਫ਼ ਕਰ ਦਿੰਦੇ ਹਨ। ਬੱਚੇ ਨੂੰ ਮਾਂ ਆਪ ਕੁੱਝ ਕਹੀ ਜਾਵੇ। ਕਿਸੇ ਦੂਸਰੇ ਨੂੰ ਬਰਦਾਸਤ ਨਹੀਂ ਕਰ ਸਕਦੀ। ਬੱਚੇ ਨੂੰ ਹਰ ਪੱਖੋ ਸੁਰਖਿਅੱਤ ਰੱਖਦੀ ਹੈ।

Comments

Popular Posts