ਬੇਹਾ ਦੁੱਧ ਵੀ ਮੁਸ਼ਕ ਜਾਂਦਾ ਹੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)-satwinder_7@hotmail.com
ਗਰਮੀਆਂ ਵਿਚ ਸਵੇਰ ਦਾ ਦੁੱਧ ਸ਼ਾਮ ਨੂੰ ਖ਼ਰਾਬ ਹੋ ਜਾਂਦਾ ਹੈ। ਖੱਟਾ ਹੋ ਕੇ ਫੱਟ ਜਾਂਦਾ ਹੈ। ਖੱਟਾ ਹੋ ਕੇ ਫੱਟਿਆ ਦੁੱਧ ਪੀਣ ਦੇ ਕਾਬਲ ਨਹੀਂ ਹੁੰਦਾ। ਇਹ ਪੀਣ ਲਈ ਹੈ। ਡੁੱਲਿਆਂ ਦੁੱਧ ਕਪੜੇ ਨਾਲ ਸਾਫ਼ ਕਰਕੇ, ਉਵੇਂ ਰੱਖ ਦੇਈਂਏ। ਕੱਪੜਾ ਵੀ ਮੁਸ਼ਕ ਜਾਂਦਾ ਹੈ। ਮੈਂ ਕਿਤੋਂ ਪੜ੍ਹ ਕੇ, ਮੂੰਹ ਤੇ ਦੁੱਧ ਦਾ ਲੇਪ ਕਰਨਾਂ ਸ਼ੁਰੂ ਕਰ ਦਿੱਤਾ ਸੀ। ਘੰਟੇ ਕੁ ਬਾਅਦ ਉਲਟੀ ਵਰਗਾ ਮੁਸ਼ਕ ਮਾਰਨ ਲੱਗ ਜਾਂਦਾ ਸੀ। ਬੈਕਟੀਰੀਆਂ ਬੱਣਨ ਲੱਗਦੇ ਹਨ। ਕਿਸੇ ਭਾਂਡੇ ਵਿੱਚ ਦੁੱਧ, ਉਸ ਨਾਲ ਪਾਣੀ ਵੀ ਰੱਖ ਦੇਵੋਂ। ਦੇਖਣਾ ਬੇਹਾ ਹੋ ਕੇ ਦੁੱਧ ਮੁਸ਼ਕ ਜਾਂਦਾ ਹੈ। ਸਾਫ ਪਾਣੀ ਨੂੰ ਕੁੱਝ ਨਹੀ ਹੁੰਦਾ। ਦੋਂਨਾਂ ਵਿਚੋਂ ਸੁੱਧ ਕਿਹੜਾਂ ਹੋਇਆ? ਕੀ ਅਸੀਂ ਘਰ ਵਿੱਚ ਦੁੱਧ ਨਾਲ ਭਾਂਡੇ, ਕੱਪੜੇ, ਬਾਥਰੂਮ ਧੋਂ ਸਕਦੇ ਹਾਂ? ਕੀ ਦੁੱਧ ਨਾਲ ਧੋਤੇ ਭਾਂਡੇ, ਪਾਣੀ ਦੇ ਧੋਣ ਨਾਲੋਂ ਜਿਆਦਾ ਸਾਫ਼ ਹੋ ਜਾਂਦੇ ਹਨ। ਕੀ ਉਨ੍ਹਾਂ ਭਾਡਿਆਂ ਵਿੱਚ ਆਪ ਨੂੰ ਤੇ ਆਏ ਗਏ ਨੂੰ ਖਾਣਾਂ ਖਲਾਂ ਸਕਦੇ ਹਾਂ? ਕੀ ਦੁੱਧ ਵਿੱਚ ਧੋਤੇ ਕੱਪੜੇ ਪਾ ਸਕਦੇ ਹਾਂ? ਕੀ ਆਪਣੀਆਂ ਘਰ ਦੀਆਂ ਫ਼ਰਸ਼ਾਂ ਧੋ ਕੇ ਦੇਖੀਆਂ ਹਨ? ਜੇ ਦੁੱਧ ਦਾ ਤੁਪਕਾ ਫ਼ਰਸ ਜਾਂ ਪਾਏ ਕੱਪੜਿਆਂ ਤੇ ਪੈ ਵੀ ਜਾਵੇ। ਧੋਣ ਲਈ ਭੱਜਦੇ ਹਾਂ। ਕਿਤੇ ਤੇ ਥੰਦੇ ਦਾ ਦਾਗ਼ ਲੱਗ ਨਾਂ ਜਾਵੇਂ। ਸਾਨੂੰ ਦਾਗ਼ ਲੱਗਣ ਦਾ ਫਿਕਰ ਨਹੀਂ ਹੁੰਦਾ, ਜਦੋਂ ਪਾਣੀ ਕਿਤੇ ਵੀ ਡੁੱਲਦਾ ਹੈ। ਫਿਰ ਕਈ ਧਰਮਿਕ ਥਾਵਾਂ ਨੂੰ ਦੁੱਧ ਨਾਲ ਕਾਸ ਲਈ ਧੋਂਦੇ ਹਨ। ਬੱਚੇ ਤੋਂ ਜਾਂ ਆਪ ਤੋਂ ਘੁੱਟ ਦੁੱਧ ਦੀ ਡੁਲ ਜਾਵੇਂ। ਸਾਨੂੰ ਪਛਤਾਵਾਂ ਹੁੰਦਾ ਹੈ। ਬੱਚੇ ਦੇ ਤਾਂ ਥੱਪੜ ਵੀ ਮਾਰ ਦੇਈਂਦਾ ਹੈ। ਡੁਲੇ ਦੁੱਧ ਤੇ ਪੈਰ ਨਹੀਂ ਰੱਖਦੇ। ਕਿਉਂਕਿ ਸਾਡੀ ਖ਼ੁਰਾਕ ਹੈ। ਬੱਚਾ ਦੁੱਧ ਨਾਲ ਪੱਲਦਾ ਹੈ। ਜਿੰਨਾਂ ਚਿਰ ਅੰਨ ਖਾਣ ਨਹੀਂ ਲੱਗਦਾ। ਫਿਰ ਵੀ ਤਾਕਤ ਸਰੀਰ ਵਿੱਚ ਬੱਨਾਉਂਣ ਲਈ ਦੁੱਧ ਪੀਂਦੇ ਹਾਂ। ਕੀ ਧਰਮਿਕ ਥਾਵਾਂ ਜਾਂ ਕੋਈ ਗੁਰੂ ਦੇਵਤਾਂ ਕਿਸੇ ਨੇ, ਉਹ ਦੁੱਧ ਪੀਂਦਾ ਦੇਖਿਆ ਹੈ? ਜਾਂ ਉਸ ਥਾਂ ਤੇ ਖੁਸ਼ਕੀ ਨੂੰ ਦੂਰ ਕਰਦੇ ਹਨ। ਸਿ਼ਵ ਲਿੰਗ ਨੂੰ ਦੁੱਧ ਨਾਲ ਨਹ੍ਹਾਉਂਦੇ ਹਨ। ਉਸ ਦਾ ਮੱਤਲੱਭ ਹੈ। ਪਤੀ ਨੂੰ ਦੁੱਧ ਪੱਲਾਂ ਕੇ ਤੱਕੜਾਂ ਬੱਣਾਉਣ ਦੀ ਸੇਵਾ ਕਰੋਂ। ਆਪ ਦਿਖਾਵੇ ਦਿਖਾਉਣ ਲਈ ਮੀਟ ਖਾਂਦੇ ਨਹੀ। ਕੀ ਧਰਮਿਕ ਥਾਂ ਤੇ ਮੀਟ ਚੱੜਦਾ ਹੈ। ਬੱਛੇ ਦੇ ਮੂੰਹ ਵਿਚੋਂ ਖੋਂਹ ਕੇ, ਜਿਉਂਦੇ ਜਾਨਵਰ ਦੇ ਰੱਤ ਵਾਂਗ ਵੱਗਦੇ ਤਰਲ ਨੂੰ ਕੱਢਦੇ ਹਨ। ਪੱਥਰਾਂ ਨੂੰ ਉਸੇ ਦੁੱਧ ਨਾਲ ਧੋਈ ਜਾਂਦੇ ਹਨ। ਸਫ਼ਾਈ ਪਾਣੀ ਨਾਲ ਜਾਂ ਦੁੱਧ ਨਾਲ ਹੁੰਦੀ ਹੈ। ਮਾਹਾਰਾਜ ਵਿੱਚ ਕਿਥੇ ਲਿਖਿਆ ਹੈ? ਕਿਸੇ ਦਾ ਹੱਕ ਖੋਂ ਕੇ, ਜਾਣ ਬੁੱਝ ਕੇ ਭੂਜੇ ਰੋੜ ਦੇਵੋਂ। ਕਿਸੇ ਜੋਗਾ ਨਾਂ ਬੱਚੇ। ਭਾਰਤ ਵਿੱਚ ਹੀ ਝੁਗੀਆਂ ਵਾਲੇ, ਕਿੰਨ੍ਹੇ ਬੱਚੇ ਭੁੱਖੇ ਮਰ ਰਹੇ ਹਨ। ਭੁੱਖੇ ਸੁੱਕ ਗਏ ਹਨ। ਸੰਗਤ ਦੇ ਪੈਸਿਆਂ ਨੂੰ ਫਜ਼ੂਲ ਖ਼ਰਚੇ ਵਿੱਚ ਲਾਇਆਂ ਜਾਂਦਾ ਹੈ। ਜੇ ਆਪਣੀ ਜੇਬ ਵਿਚੋਂ ਲਾਉਣੇ ਹੋਣ ਕੀ ਦੁੱਧ ਪੱਥਰਾਂ ਤੇ ਪਾਉਣਗੇ? ਸੰਗਤ ਵੀ ਇੰਨ੍ਹਾਂ ਨੂੰ ਪਖੰਡ ਕਰਨ ਨੂੰ ਮਾਇਆ ਕਿਉ ਦਿੰਦੀ ਹੈ? ਕਿਤੇ ਗਰੀਬ ਨੂੰ ਰੋਟੀ ਖ਼ਲਾਈ ਹੋਵੇ। ਜਿਸ ਕੋਲ ਘਰ ਨਹੀਂ, ਘਰ ਬੱਣਾ ਦਿਉ। ਜਤੀਮ ਬੱਚਾ ਪੜ੍ਹਾਂ ਦੇਵੋਂ। ਗਰੀਬ ਧੀ ਦਾ ਵਿਆਹ ਕਰ ਦਿਉ। ਵਾਤਾਵਰਨ ਨੂੰ ਸੁੱਧ ਰੱਖਣ ਲਈ ਬੂਟੇ ਲਗਾ ਦਿਉਂ। ਕੁੱਝ ਜਿਉਂਦੇ ਰਹਿੱਣ ਲਈ ਕਰੋਂ। ਨਾ ਕਿ ਪੱਥਰਾਂ ਤੇ ਦੁੱਧ ਪਾ ਕੇ ਉਸ ਨੂੰ ਜਿਉਂਦਾ ਕਰਨ ਦੀ ਕਸ਼ੋਸ਼ ਕਰੋਂ। ਪੱਥਰ ਦੀ ਜੂਨ ਇਹੀ ਹੈ। ਉਹ ਕੁੱਝ ਖਾ ਪੀ ਨਹੀਂ ਸਕਦਾ। ਪਰ ਭੁੱਖੇ, ਲੋੜ ਬੰਦ ਸੀਸ ਜਰੂਰ ਦੇਣਗੇ। ਹੋ ਸਕਦਾ ਰੱਬ ਫ਼ਲ ਉਦੋਂ ਹੀ ਝੋਲੀ ਵਿੱਚ ਪਾ ਦੇਵੇ। ਬਹੁਤ ਲੋਕ ਗਰੀਬੀ ਨਾਲ ਘੁਲ ਰਹੇ ਹਨ। ਜੰਨਤਾਂ ਦਾ ਉਧਰ ਖਿਆਲ ਕਿਉਂ ਨਹੀਂ ਜਾਂਦਾ। ਜਾਣਦੇ ਸਭ ਹਨ। ਜਾਗਰਤ ਵੀ ਹੋ ਜਾਈਏ। ਅਮਲ ਵੀ ਕਰੀਂਏ। ਰਿਸੋਂ ਰੀਸ ਭੇਡ ਚਾਲ ਨਾਂ ਕਰਈਏ।

Comments

Popular Posts