ਮਾਂਪਿਆਂ ਦੀਆਂ ਜੁੰਮੇਵਾਰੀਆਂ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਥੋੜਿਆਂ ਜਿਹਿਆਂ ਨੂੰ ਛੱਡ ਕੇ, ਹਰ ਇਨਸਾਨ ਬੱਚੇ ਪੈਦਾ ਕਰਦਾ ਹੈ। ਬੱਚੇ ਪੈਦਾ ਹੋਣ ਬਾਅਦ ਹੀ ਮਾਂ ਬਾਪ ਦੀਆਂ ਜੁੰਮੇਵਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕੱਲੇ ਨਾਮ ਰੱਖਣ ਨਾਲ ਬੱਚਾ ਨਾਮ ਵਰਗਾ ਨਹੀ ਬੱਣ ਜਾਂਦਾ। ਧੀ ਦਾ ਨਾਮ ਰੱਖ ਲਿਆ ਸੁੱਖਮਨੀ, ਸਿਮਰਨ, ਮਾਂ ਬੀਅਰ ਪੀਣ ਬਾਰ ਵਿੱਚ ਨੱਚਣ ਟੱਪਣ ਜਾਂਦੀ ਹੈ। ਬੱਚੇ ਦਾ ਨਾਮ ਰੱਖ ਲਿਆ ਅੰਮ੍ਰਿਤ, ਸਤਨਾਮ, ਪਿਉ ਰੋਜ਼ ਸ਼ਰਾਬ ਰੱਜ ਕੇ ਪੀਂਦਾ ਹੋਵੇ। ਬੱਚਾ ਪਿਉ ਤੇ ਜਾਊ ਜਾਂ ਨਾਮ ਤੇ। ਜਿਹੜਾ ਬੱਚਾ ਪਿਉ ਤੇ ਨਹੀ ਜਾਂਦਾ। ਉਸ ਨੂੰ ਹਰਾਮੀ ਕਹਿੰਦੇ ਹਨ। ਜਿਹੋ ਜਿਹਾ ਅਸੀਂ ਕਰਾਗੇ। ਬੱਚੇ ਉਹੀ ਕਰਨਗੇ। ਬੱਚੇ ਨੱਕਲ ਕਰਦੇ ਹਨ। ਅਸੀਂ ਬੱਚਿਆਂ ਦਾ ਸ਼ੀਸ਼ਾਂ ਹਾਂ। ਜਿਹੋ ਜਿਹਾ ਆਪਣਾ ਜੀਵਨ ਬੱਣਾਵਾਂਗੇ। ਉਹੀ ਬੱਚੇ ਬੱਨਣਗੇ।
ਚੰਗ੍ਹੇ ਜੁੰਮੇਵਾਰ ਇਨਸਾਨ ਬੱਣਾਉਣ ਲਈ ਮਾਂਪਿਆਂ ਦਾ ਤੇ ਵੱਡਿਆਂ ਦਾ ਹੱਥ ਹੁੰਦਾ ਹੈ, ਜੇ ਆਪ ਮਾਂਪੇ ਅਜੇ ਬੱਚੇ ਹੀ ਹਨ। ਬੱਚਿਆਂ ਨੂੰ ਕੀ ਅੱਕਲ ਦੇਣਗੇ। ਮਾਪੇ ਸਿਆਣੇ ਹੋਣ, ਬੱਚੇ ਆਪੇ ਨਸਲ ਤੇ ਜਾਂਦੇ ਹਨ। ਤਾਂਹੀਂ ਖਾਨਦਾਨੀਆਂ ਦੇਖਦੇ ਹਨ।
ਅਗਰ ਬਾਪ ਗੁਰਦੁਆਰੇ ਬੈਠ ਕੇ ਮੁਫ਼ਤ ਦੀਆਂ ਰੋਟੀਆਂ ਖਾਵੇ। ਸਾਰੀ ਉਮਰ ਪੂਜਾ ਦੇ ਮਾਲ ਤੇ ਐਸ਼ ਕੀਤੀ ਹੋਵੇ। ਬੱਚੇ ਮੇਹਨਤ ਮਜ਼ਦੂਰੀ ਕਿਵੇ ਕਰਨਗੇ। ਜਿਵੇ ਡਾਕਟਰਾਂ ਦੇ ਘਰ ਡਾਕਟਰ, ਡਰਾਇਵਰਾਂ ਦੇ ਘਰ ਡਰਾਇਵਰ ਜੰਮਦੇ ਹਨ। ਬੱਚਾ ਪਿਤਾ ਪੁਰਖੀ ਕਿੱਤੇ ਤੇ ਜਾਂਦਾ ਹੈ। ਕਨੇਡਾ ਵਿੱਚ ਵੀ ਬਹੁਤੇ ਪੰਜਾਬੀ ਡਰਾਇਵਰ, ਖੇਤੀਬਾੜੀ ਵਾਲੇ ਹੀ ਹਨ। ਬਹੁਤੇ ਸਫ਼ਾਈ ਦਾ ਕੰਮ ਕਰਦੇ ਹਨ। ਕਿਉਂਕਿ ਪੰਜਾਬ ਵਿੱਚ ਰਹਿੰਦੇ ਹੋਏ, ਕੰਮ ਵਾਲੀਆਂ ਵਿੱਚ ਨੁਕਸ ਕੱਢ ਕੱਢ ਕੇ ਆਪ ਵਧੀਆਂ ਕਾਮਯਾਬੀ ਨਾਲ ਸਫ਼ਾਈ ਦਾ ਕੰਮ ਕਰਦੇ ਹਨ
ਮਾਂਪਿਆਂ ਨੇ ਬੇਟੇ ਦਾ ਨਾਮ ਗਗਨ ਰੱਖ ਲਿਆ। ਗਗਨ, ਅਕਾਸ਼, ਅਸਮਾਨ ਨੂੰ ਕਹਿੰਦੇ ਹਨ। ਇਸ ਗਗਨ ਨੇ ਦੋ ਧੀਆਂ ਜੰਮਕੇ ਧੀਆਂ ਤੇ ਪਤਨੀ ਦੇ ਸਿਰ ਉਪਰੋ ਆਪਣਾ ਸਾਇਆ ਤੇ ਘਰ ਦੀ ਛੱਤ ਖੋ ਲਏ। ਤਿੰਨੇ ਬਿਲਕੁਲ ਖਾਲੀ ਹੱਥ ਘਰੋਂ ਕੱਢ ਦਿੱਤੀਆਂ। ਕਨੇਡੀਅਨ ਗੌਰਮਿੰਟ ਦੇ ਰਹਿਮ ਤੇ ਬਿਲਫੇਅਰ ਸਰਕਾਰੀ ਸਹਾਇਤਾ ਲੈ ਕੇ ਗੁਜ਼ਰ ਕਰ ਰਹੀਆਂ ਹਨ। ਕਿਸੇ ਦੇ ਘਰ ਥੱਲੇ ਬਣੀ ਜਗਾਂ ਵਿੱਚ ਕਿਰਾਏ ਤੇ ਰਹਿੰਦੀਆਂ ਹਨ। ਰੋਟੀ ਗੁਰਦੁਆਰਾਂ ਸਾਹਿਬ ਤੋਂ ਖਾ ਰਹੀਆਂ ਹਨ। ਗੁਰਦੁਆਰੇ ਰੱਬ ਦੀ ਕਿਰਪਾ ਨਾਲ 24 ਘੰਟੇ ਲੰਗਰ ਚੱਲਦਾ ਹੈ। ਇਹੋ ਜਿਹੀਆਂ ਹਜ਼ਾਰਾਂ ਛੱਡੀਆਂ ਹੋਈਆਂ ਦਿਨ ਕਟੀ ਕਰ ਰਹੀਆਂ ਹਨ। ਪਤੀ ਆਪ ਇੰਡੀਆਂ ਤੋਂ ਦੂਜੀ ਤੀਜੀ ਵਿਆਹ ਲਿਆਏ ਹਨ। ਤਾਂਹੀਂ ਲੋਕੀ ਧੀਆਂ ਕੁੱਖ ਵਿੱਚ ਮਾਰਨ ਲੱਗ ਗਏ। ਇਹੋ ਜਿਹੀਆਂ ਮਾਰ ਹੀ ਦੇਣੀਆਂ ਚਹੀਦੀਆਂ ਹਨ। ਜੋ ਆਪਣੀ ਸਵੈ ਰੱਖਿਆਂ ਨਹੀਂ ਕਰ ਸਕਦੀਆਂ। ਸਿਰਫ਼ ਮਰਦ ਦੀ ਕਾਂਮ ਪਰੂਤੀ ਕਰਨ ਲਈ ਜਿਉਂ ਰਹੀਆਂ ਹਨ। ਤਾਂਹੀ ਮਰਦ ਇਸੇ ਕੰਮ ਲਈ, ਦੂਜੀ ਤੀਜੀ ਨਾਲ ਸਬੰਧ ਜੋੜਨ ਲਈ, ਲਾਮਾਂ ਫਿਰਿਆਂ ਦੀ ਓੜ ਵਿੱਚ, ਭਾਂਤ-ਭਾਂਤ ਦੀਆਂ ਨਾਲ ਮਨੋਰਜ਼ਨ ਕਰ ਰਹੇ ਹਨ। ਜੋ ਔਰਤਾਂ ਸਿਰਫ਼ ਕਨੇਡਾ, ਅਮਰੀਕਾ, ਫੋਰਨ ਆਉਣ ਲਈ ਦੋਹਾਜੂਆਂ ਨਾਲ ਫੇਰੇ ਲੈਂਦੀਆਂ ਹਨ। ਉਹ ਜਾਣ, ਜਾਣ ਕੇ ਕੱਲ ਨੂੰ ਉਨ੍ਹਾਂ ਦਾ ਹਸ਼ਰ ਵੀ ਬੇਹੇ ਆਟੇ, ਦਾਲ ਵਾਲਾਂ ਹੋਵੇਗਾ। ਸਾਰੇ ਪਾਸੇ ਤੋਂ ਔਰਤ ਨੂੰ ਮਾਰਾਂ ਪੈ ਰਹੀਆਂ ਹਨ। ਪਤੀ ਬੱਣ ਕੇ ਹੀ, ਰੱਜ ਕੇ ਬਲਾਤਕਾਰ ਕਰਕੇ, ਜੀਅ ਭਰ ਜਾਣ ਤੇ ਪਤਨੀ ਨੂੰ ਛੱਡ ਦਿੱਤਾ ਜਾਂਦਾ ਹੈ। ਲੜਾਂਈ ਤੂੰ-ਤੂੰ, ਮੈਂ-ਮੈਂ ਤਾਂ ਸਕੇ ਮਾਂਪਿਆਂ ਨਾਲ, ਭੈਣ ਭਰਵਾਂ ਨਾਲ ਹੋ ਜਾਂਦੀ ਹੈ। ਕੀ ਸਕੀਆਂ ਧੀਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਦੁਨੀਆਂ ਵਿੱਚ ਖੁੱਲਾਂ ਛੱਡੀਦਾ ਹੈ? ਅੱਜ ਕੱਲ ਜਿਸ ਨੇ ਵੱਧ ਵਿਆਹ ਕਰਾਏ ਨੇ, ਧੀਆਂ ਸਕੀਆਂ ਲੋਕਾਂ ਲਈ ਘਰੋਂ ਕੱਢ ਦਿੱਤੀਆਂ ਹਨ। ਉਹੀ ਕੌਮ ਦਾ ਲੀਡਰ ਚੋਧਰੀ ਬੱਣ ਗਿਆ ਹੈ। ਇਸੇ ਗਗਨ ਨੇ ਆਪਣੇ ਜੀਜੇ ਦੀ ਭਾਣਜੀ ਨੂੰ, ਅੰਨਦਾ ਤੋਂ ਬਾਅਦ, ਪਾਰਟੀ ਪਿਛੋਂ, ਹੋਟਲ ਵਿਚ ਹਨੀਮੂਨ ਮਨਾਉਣ ਗਈ ਨੂੰ, ਕੱਢ ਕੇ ਲੈ ਗਿਆ ਸੀ। ਫਿਰ ਘਰੇ ਪਿਉ ਨੇ ਵੱੜਨ ਨਹੀਂ ਦਿੱਤਾ। ਤਾਂ ਇਸ ਨੇ ਉਹ ਕੁੜੀ ਰਸਤੇ ਵਿੱਚ ਛੱਡ ਦਿੱਤੀ। ਉਹ ਕੁੜੀ ਗੋਰੇ ਮਰਦ ਨਾਲ ਰਹਿੱਣ ਲੱਗ ਗਈ।
ਗਗਨ ਨੇ ਪਹਿਲਾਂ ਵਿਆਹ ਮੋਟੀ ਰੱਕਮ ਲੈ ਕੇ ਕਰਾਇਆ ਸੀ। ਇਹ ਵੱਹੁਟੀ ਹੋਰ ਲਿਆਂ ਨਹੀਂ ਸੀ ਸਕਦੀ। ਬਾਪ ਮਰ ਗਿਆ ਹੈ। ਬਹੂ ਮੁੰਡਾ ਜੰਮ ਨਹੀਂ ਸਕੀ। ਗਗਨ ਦੀ ਆਪਦੀ ਵੱਡੀ ਧੀ 15 ਸਾਲ, ਛੋਟੀ 12 ਸਾਲ ਦੀ ਹੈ। ਧੀਆਂ ਦੀ ਪੜ੍ਹਾਈ ਲਿਖਾਈ ਦਾ ਸੋਚਣ ਦੀ ਬਜਾਏ, ਆਪਣੇ ਲਈ ਹੋਰ ਸਾਮੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆ। ਇਸ ਦੀ ਮਾਂ ਦੇ ਕੋਈ ਹੋਰ ਭੈਣ ਭਰਾਂ ਨਹੀਂ। ਅਰਬਾਂ ਕਰੋੜਾਂ ਦੀ ਜਇਦਾਦ ਮਾਂ ਨੂੰ ਆਉਂਦੀ ਹੈ। ਮਾਇਆ ਬਹੁਤੀ ਦੇਖ ਕੇ ਬੰਦਾ ਹੋਰ ਹੱਲ਼ਕ ਜਾਂਦਾ ਹੈ।
ਦਸਬੰਰ ਵਿੱਚ ਗਗਨ ਦਾ ਪਿਉ ਇੰਡੀਆ ਗਏ ਕਨੇਡੀਅਨ ਨੂੰ ਕਾਡ ਵੰਡ ਰਿਹਾ ਸੀ। ਜਿਸ ਪਿਉ ਦੇ ਆਪਦੇ ਪੰਜ ਧੀਆਂ ਹਨ। ਛੋਟਾ ਪੁੱਤਰ ਜੰਮਿਆ ਹੈ। ਜਿਸ ਪਿਉ ਨੂੰ 70 ਸਾਲ ਦੇ ਨੂੰ ਦੁਨੀਆਂ ਦਾਰੀ ਸੱਮਝ ਨਹੀਂ ਆਈ। ਪੁੱਤ ਤਾਂ ਅਜੇ ਅਨਾੜੀ ਹੀ ਹੈ। ਇਹੋ ਜਿਹੇ ਆਪਣੇ ਪੁੱਤ ਦਾ ਘਰ ਖ਼ਰਾਬ ਕਰਦੇ ਹਨ। ਇਹ ਕਿਥੋ ਦੀ ਭਲਮਾਣਸੀ ਹੈ। ਰੋਜ਼ ਬਰਾਤ ਢੁੱਕਦੇ ਰਹੋ। ਜੁਵਾਨ ਹੋ ਰਹੀਆਂ ਪੋਤੀਆਂ ਦਾ ਫਿਕਰ ਨਹੀਂ। ਧੀਆਂ ਪੁੱਤ ਅਨਮੋਲ ਦਾਤ ਹਨ। ਇਸ ਤੋਂ ਵੱਡੀ ਦੋਲਤ ਕੋਈ ਨਹੀਂ।

Comments

Popular Posts