ਕੀ ਕਸੂਰ ਹੋ ਗਿਆ? ਕਨੇਡੀਅਨ ਔਰਤ ਦੀ ਅੱਖ ਰੋਦੀਂ

ਸਾਰੇ ਨਾਂਮ ਕਹਾਣੀਆ ਵਿੱਚ ਕਲਪਨਿਕ ਹਨ। ਜੇ ਕਿਸy ਨਾਲ ਮਿਲਦੇ ਹੋਣ ਮੁਆਫ਼ ਕਰਨਾ। ਲਿਖਾਰੀ ਦੀਆ ਮਨ ਘੱੜਤ ਕਹਾਣੀਆ ਹਨ।
ਕਨੇਡੀਆ ਬਣਨ ਲਈ ਛੱਡੀ ਹੋਈ ਤੇ ਬੱਚਿਆਂ ਵਾਲੀ ਹੀ ਸਹੀ
ਸਤਵਿੰਦਰ ਕੌਰ ਸੱਤੀ- ( ਕੈਲਗਰੀ )-
satwinder_7@hotmail.com
ਕਨੇਡਾ ਦੇ ਵਿੱਚ ਰਹਿੱਣ ਲਈ ਮੋਹਰ ਲੱਗਣੀ ਚਾਹੀਦੀ ਹੈ। ਭਾਵੇ ਕਿਹੋਂ ਜਿਹੀ ਔਰਤ ਹੋਵੇ। ਡੰਗ ਹੀ ਟਪਾਉਣਾ ਹੈ। ਇੰਡੀਆ ਵਿਚੋਂ ਇੱਕ ਵਾਰੀ ਨਿੱਕਲ ਜਾਈਏ। ਫਿਰ ਕਿਸ ਨੇ ਰੱਖਣੀ ਹੈ। ਕਨੇਡਾ ਵਿੱਚ ਪੈਰ ਜੰਮ ਗਏ। ਫਿਰ ਕੌਣ ਕੁੱਝ ਵਿਗਾੜ ਸਕਦਾ ਹੈ। ਗੋਰਿਆਂ ਦਾ ਦੇਸ਼ ਹੈ। ਇਹ ਤਾਂ ਆਪ ਦੂਜੀ ਲੱਭ ਕੇ, ਘਰੇ ਲਿਆ ਕੇ, ਜੀਅ ਲਹਿ ਜਾਣ ਤੇ ਪੁਰਾਣੀਂ ਨੂੰ ਬਾਅਦ ਵਿੱਚ ਤਲਾਕ ਦਿੰਦੇ ਹਨ। ਸਾਡੇ ਭਾਈ ਕਿਉਂ ਪਿਛੇ ਰਹਿੱਣ। ਭਾਵੇ ਕੋਈ ਬਲੈਕ ਮੇਲ ਹੀ ਕਰਨੀ ਪਵੇ। ਕਨੇਡਾਅਨ ਕਿਵੇਂ ਹੁੰਦੇ ਹਨ। ਕਨੇਡਾ ਵਿੱਚ ਵਿਆਹ ਕਰਵਾਉ, ਉਸੇ ਸਮੇਂ ਕਨੇਡੀਅਨ ਦਾ ਠੱਪਾ ਲੱਗ ਜਾਂਦਾ ਹੈ। ਕਨੇਡਾ ਵਿੱਚ ਵਿਆਹੇ ਅਣਵਿਆਹਿਆ ਦੀ ਬਰਾਤ ਉਤਰੀ ਹੋਈ ਹੈ। ਸਾਰੇ ਹੀ ਇਕੋਂ ਨਿਸ਼ਾਨੇ ਉਤੇ ਝੋਰ ਲਾਈ ਬੈਠੇ ਹਨ। ਰੋਜ਼ ਮੀਡੀਏ ਰਾਹੀ ਸਾਡੇ ਵੀਰ ਭੈਣਾਂ ਖੱਬæਰਾਂ ਲਾਉਂਦੇ ਹਨ। ਲੱਖਵਿੰਦਰ ਤੇ ਪਰਮਜੀਤ ਜੀਜਾ ਸਾਲਾ ਦੋਨੇ ਵਿਆਹੇ ਛੜੇ ਹਨ। ਦੋ ਬੱਚਿਆਂ ਦੇ ਬਾਪ ਵੀ ਹਨਘਰ ਵਾਲੀਆਂ ਇੰਡੀਆ ਤੇ ਇਕੋਂ ਕੁੜੀ ਨੂੰ ਸਿਲਾਰ ਦਾ ਕਿਵੇਂ ਨਿਸ਼ਨਾ ਬਣਾਉਂਦੇ ਹਨ।

ਲੱਖਵਿੰਦਰ ਨੇ ਲੋਕਾਂ ਵਿੱਚ ਗੱਲ ਉਡਾਈ," ਇਹ ਕੁੜੀ ਮੇਰੇ ਰੱਸਤੇ ਵਿੱਚ ਆਉਂਦੀ ਹੈ। ਮੇਰੇ ਵੱਲ ਦੇਖਦੀ ਹੈ। ਮੇਰੇ ਦਿਲ ਨੂੰ ਕੁੱਝ-ਕੁੱਝ ਹੁੰਦਾ ਹੈ।" ਦੋ-ਚਾਰ ਬੁੜੀਆ ਉਸ ਕੁੜੀ ਨੂੰ ਸੱਮਝਾਉਣ ਜਾਂਦੀਆਂ ਹਨ। ਇੱਕ ਨੇ ਮਨਦੀਪ ਕਿਹਾ," ਤੂੰ ਲੱਖਵਿੰਦਰ ਦੇ ਰਸਤੇ ਵਿੱਚ ਆਉਦੀ ਹੈ।" ਕੁੜੀ ਨੇ ਕਿਹਾ," ਕਿਉਂ ਰੱਸਤਾਂ ਉਸ ਦਾ ਖ੍ਰੀਦਿਆਂ ਹੋਇਆ?" ਦੂਜੀ ਜਸਵੀਰ ਨੇ ਕਿਹਾ," ਤੂੰ ਉਸ ਵੱਲ ਦੇਖਦੀ ਕਿਉਂ ਹੈ?" "ਉਸ ਨੂੰ ਕਿਵੇਂ ਪੱਤਾਂ ਮੈਂ ਉਸ ਵੱਲ ਦੇਖਦੀ ਹਾਂ। ਕੁੜੀਆ ਨੂੰ ਦੇਖਣ ਦਾ ਠੇਕਾ ਕੱਲੇ ਮਰਦਾ ਨੇ ਲਿਆ ਹੈ। ਆਪ ਜਿਵੇਂ ਮਰਜ਼ੀ ਤੇ ਬੇਸ਼ਰਮੀ ਨਾਲ ਔਰਤ ਨੂੰ ਦੇਖੀ ਜਾਣ। ਕੋਈ ਛੱਕ ਨਹੀ ਕਰਦਾ। ਕਿਉਂਕਿ ਇਹ ਐਸੀ ਗੱਦੀ ਤੇ ਬੈਠੈ ਹਨ। ਵੱਡੇ-ਵੱਡੇ ਨਾਂਮ ਨਾਲ ਜੋੜ ਲੈਦੇ ਹਨ। ਬਲਦੇਵ ਸਮਰਾਣਾਂ ਵਾਲਾ, ਜਿਵੇਂ ਪੂਰਾ ਇਲਾਕਾ ਮੋਡਿਆਂ ਤੇ ਚੱਕਿਆ ਹੋਵੇ।" ਤੀਜੀ ਨੇ ਪਾਲੋਂ ਕਿਹਾ," ਜਦੋਂ ਤੂੰ ਲੱਖਵਿੰਦਰ ਨੂੰ ਦੇਖਦੀ ਹੈ। ਉਸ ਦਾ ਚਿੱਤ ਘਊ-ਮਊ ਕਰਦਾ ਹੈ। ਆਂਏਂ ਕਰ ਉਸ ਨਾਲ ਵਿਆਹ ਕਰਾਲਾਂ।" ਕੁੜੀ ਨੇ ਆਗੂ ਨੁੰ ਦੱਸਿਆ। ਆਗੂ ਨੇ ਹੱਸ ਕੇ ਕਿਹਾ, " ਤੂੰ ਉਨ੍ਹਾਂ ਨੂੰ ਕਹਿੱਣਾ ਸੀ, ਇਦਾ ਕਰੋਂ, ਤੁਸੀ ਤਿੰਨੇ ਉਸ ਨਾਲ ਵਿਆਹ ਕਰਾ ਲਵੋਂ। ਤੁਸੀ ਆਪ ਵੀ ਵਿਆਹੀਆ ਛੱੜੀਆ ਹੋ।" ਕਲਵੰਤ ਛੜਾ ਘਰ ਵਾਲੀ ਮਰ ਗਈ, ਦਾਅ ਲਾਕੇ ਉਸੇ ਕੁੜੀ ਕੋਲ ਆAuਦਾ ਹੈ," ਮੈਨੂੰ ਤੇਰੇ ਕੋਲ ਪਰਮਜੀਤ ਨੇ ਭੇਜਿਆ ਹੈ। ਉਹ ਵਿਚਾਰਾ ਕਨੇਡਾ ਵਿੱਚ ਕੱਚਾ ਹੈ। ਉਸ ਲਈ ਕਿਹੋਂ ਜਿਹੀ ਵੀ ਜ਼ਨਾਨੀ ਹੋਵੇ। ਕੋਈ ਅੰਨੀ, ਲੰਗੜੀ, ਛੱਡੀ ਹੋਈ, ਜੁਆਕਾ ਵਲੀ ਬੱਸ ਮੋਹਰ ਲੁਆ ਦੇਵੇ।" " ਭਾਈ ਸਾਹਿਬ ਐਵੇਂ ਵੀ ਰਿਸ਼ਤੇ ਹੁੰਦੇ ਨੇ। ਜਿਸ ਜੀਵਨ ਸਾਥੀ ਨਾਲ ਸਾਰੀ ਉਮਰ ਰਹਿੱਣਾ ਹੈ। ਉਸ ਨਾਲ ਬੱਚੇ ਪੈਦਾ ਕਰਨੇ ਹਨ। ਜਿਹੋ ਜਿਹਾ ਮਰਜ਼ੀ ਹੋਵੇ। ਗੱਲ ਸੱਮਝ ਵਿੱਚ ਹੀ ਨਹੀਂ ਆਈ।" " ਬੱਸ ਮੋਹਰ ਲੱਗੀ ਤੋਂ ਦੱਸ ਬੀਹ ਹਜ਼ਾਰ ਡਾਲਰ ਦੇ ਕੇ ਖਹਿੜਾਂ ਛੱਡਾ ਲਵੇਗਾ। ਮੈਨੂੰ ਲੱਗਦਾ ਤੁਸੀ ਵੀ ਵਹਿਲੇ ਹੀ ਹੋ। ਜੁਵਾਨ ਵੀ, ਪੁੰਨ ਖੱਟ ਲਵੋਂ। ਨਾਲੇ ਚਾਰ ਡਾਲਰ ਬਣ ਜਾਣਗੇ। ਪੇਪਰਾਂ ਵਿੱਚ ਨਾਂਮ ਕਿਸੇ ਦਾ ਰਹੇ। ਕੀ ਫ਼ਰਕ ਪੈਂਦਾ ਹੈ।" "ਮੈਂ ਭਾਈ ਸਾਹਿਬ ਤੁਹਾਡਾ ਬਹੁਤ ਸਤਿਕਾਰ ਕਰਦੀ ਸੀ। ਕਿਉਂਕਿ ਤੁਸੀ ਤਿੰਨੇ ਉਥੇ ਉਸ ਦੇ ਘਰ ਵਿੱਚ ਬੈਠੇ ਹੋ। ਤੁਹਾਨੂੰ ਨਿਤਾਣੇ ਸੱਮਝ ਕੇ ਉਥੇ ਸ਼ਰਨ ਮਿਲੀ ਹੋਈ ਹੈ। ਜਿਥੇ ਗ਼ਲ਼ ਚੱਕਣੀ ਮੇਰੇ ਨਿਮਾਣੀ ਦੀ ਹੈਸੀਅਤ ਨਹੀਂ ਹੈ। ਨਾਂ ਹੀ ਕਿਸੇ ਨੇ ਸੱਚ ਮੰਨਣਾ ਹੈ। ਪਰ ਗੁਰੂ ਗ੍ਰੰਥਿ ਸਾਹਿਬ ਜੀ ਗੁਵਾਹੀ ਦੇ ਰਹੇ ਹਨ।"

ਸਲੋਕ ਮਃ ੨ ॥ ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥ {ਪੰਨਾ 1288}



ਕੀ ਕਸੂਰ ਹੋ ਗਿਆ?

ਕਨੇਡੀਅਨ ਔਰਤ ਦੀ ਅੱਖ ਰੋਦੀਂ

ਸਤਵਿੰਦਰ ਕੌਰ ਸੱਤੀ- ( ਕੈਲਗਰੀ )-
satwinder_7@hotmail.com
ਦੁਨੀਆ ਭਰ ਵਿੱਚ ਔਰਤਾਂ ਦਾ ਦਿਨ ਮਨਾ ਰਹੇ ਹਾਂ। ਕੀ ਸਿਰਫ਼ ਸੁਰਖੀਆ ਦੇ ਦਿੱਤੀਆ। ਸੁੱਨਖੀਆਂ ਔਰਤਾਂ ਦੀਆ ਦੋ-ਚਾਰ ਫੋਟੋਆ ਲਾਂ ਦਿੱਤੀਆ। ਥੱਲੇ ਲਿੱਖ ਦਿੱਤਾ, ਔਰਤ ਜੱਗ ਦੀ ਜਨਮ ਦਾਤੀਂ ਦੇਵੀਂ ਹੈ। ਔਰਤ ਸ਼ਕਤੀ ਹੈ। ਕੀ ਸੱਚ ਮੁੱਚ ਘਰ ਘਰ ਵਿੱਚ ਔਰਤ ਨੂੰ ਹੱਕ ਦੇ ਰਹੇ ਹਾਂ? ਨੌਕਰੀ ਕਰਦੀਆਂ ਔਰਤਾਂ, ਬੌਸ ਕੋਲ ਸੁਰਖਿੱਅਤ ਹਨ। ਧਰਮਿਕ ਪ੍ਰੰਧਾਂਨ, ਲੀਡਰ ਵੀ ਬਲਾਂਤਕਾਰ ਕਰਦੇ ਹਨ। ਅਸੀਂ ਔਰਤ ਲਈ ਠੀਕ ਸ਼ਬਦ ਸਤਿਕਾਰ ਯੋਗ ਵੀਂ ਨਹੀਂ ਬੋਲਦੇ। ਮਾਂ, ਭੈਣ, ਧੀ ਦੀਆ ਲੰਬੀਆ-ਚੌੜੀਆ ਗ਼ਾਲ਼ਾਂ ਜੀਭ ਨੂੰ ਮੱਲ-ਮੱਲ ਕੇ ਕੱਢਦੇ ਹਾਂ। ਕਿਉਂਕਿ ਔਰਤ ਆਪ ਹੀ ਮਰਦ ਕੋਲੋ ਲੁੱਟਣਾ ਚਹੁੰਦੀ ਹੈ। ਔਰਤ ਹੀ ਕਿਉਂ ਔਖੇ ਕੰਮਾਂ ਵਿੱਚ ਝੋਕ ਦਿੱਤੀ ਜਾਂਦੀ ਹੈ। ਮਰਦ ਮਰ ਜਾਂਵੇ, ਜਿਉਂਦੀ ਨੂੰ ਛੱਡ ਜਾਂਵੇ, ਔਰਤ ਬੱਚੇ ਤੇ ਮਰਦ ਦੇ ਮਾਂਪਿਆਂ ਨੂੰ ਪਾਂਲ਼ ਲੈਂਦੀ ਹੈ। ਮਰਦ ਮੱਚਲ਼ਿਆਂ ਹੋਇਆ, ਔਰਤ ਦੂਜੀ ਦੀ ਬੁੱਕਲ ਦਾ ਨਿੱਘ ਮਾਨਣ ਲੱਗ ਜਾਂਦਾ ਹੈ। ਮਰਦ ਕਿਉਂ ਨਹੀਂ, ਦੁਨੀਆ ਦੀਆ ਮਸੀਬਤਾਂ ਦੀ ਅੱਗ ਦੀ ਭੇਟ ਚੱੜ੍ਹਦਾ। ਧੀ ਦੀ ਹੀ ਭਰੂਣ ਹੱਤਿਆ ਕੀਤੀ ਜਾਂਦੀ ਹੈ। ਨੂੰਹੁ ਨੂੰ ਦਾਜ ਦੀ ਬਲੀ ਥੱਲੇ ਜਾਨੋਂ ਮਰਿਆ ਜਾਂਦਾ ਹੈ। ਸਾਰੀ ਉਮਰ ਤਾਂਹਨਿਆਂ ਨਾਲ ਛੇਕਿਆ ਜਾਂਦਾ ਹੈ। ਬਹੁਤ ਘੱਟ ਔਰਤਾਂ ਨੇ ਪਤੀ ਨੂੰ ਜਾਨੋਂ ਮਾਰਿਆ ਹੈ। ਦੁਨੀਆ ਵਿੱਚ ਹਰ ਥਾਂ ਤੋਂ ਖ਼ਬਰਾਂ ਆ ਰਹੀਆ ਹਨ। ਪਤੀ ਜਾਂ ਹੋਰ ਮਰਦ ਨੇ ਔਰਤ ਗੋਲ਼ੀਂ, ਚਾਕੂ, ਅੱਗ ਲਾਂ ਕੇ, ਵੱਗਦੇ ਪਾਣੀ ਵਿੱਚ ਸਿੱਟ ਕੇ ਮਾਰ ਦਿੱਤੀ। ਫਿਰ ਜੱਜ ਨੂੰ ਅੰਨੀਂ ਰਿਸ਼ਵਤ ਦੇ ਕੇ ਬਰੀ ਹੁੰਦੇ ਨੇ। ਸਾਡੀ ਲੋਕਲ ਖ਼ਬਰ ਹੈ। ਪੰਜਾਬੀ ਕੁੜੀ, ਪੰਜਾਬੀ ਨਵੇਂ ਵਿਚਾਰਾਂ ਦੇ ਮਰਦ ਨਾਲ, ਵਿਆਹ ਤੋਂ ਵਗੈਰ ਹੀਂ ਇੱਕ ਕੁੜੀ ਨੇ, ਤਿੰਨ ਬੱਚਿਆ ਨੂੰ ਜਨਮ ਦਿੱਤਾ। 5 ਸਾਲ ਪਹਿਲਾਂ ਲੜਕੀ ਪਂੈਦਾ ਹੋਈ ਸੀ। ਹੁਣ ਚਾਰ ਮਹੀਨੇ ਪਹਿਲਾਂ ਬੱਚਿਆ ਦੀ ਮਾਂ ਮਰੀ ਹੋਈ ਮਿਲੀ। ਉਸ ਨੇ ਬੱਚੇ ਨੂੰ ਘਰ ਦੇ ਥੱਲੇ ਬਣੀ ਥਾਂ ਬੇਸਮਿੰਟ ਵਿੱਚ ਜਨਮ ਦਿੱਤਾ। ਨਵ ਜੰਮਿਆ ਬੱਚਾ ਵੀਂ ਮਰਿਆ ਹੋਇਆ ਮਿਲਿਆ। ਉਸ ਨਾਲ ਹੋਰ ਦਂੋ ਨਵ ਜੰਮੇ ਬੱਚਿਆ ਦੀਆ ਪੁਰਾਣੀਆ ਲਾਂਸ਼ਾ ਮਿਲੀਆ। ਸਾਰੀਆ ਲਾਂਸ਼ਾਂ ਨਵ ਜੰਮੇ ਬੱਚਿਆ ਦੀਆ ਅੰਦਰ ਹੀ ਸਨ। ਕੁੜੇ ਵਾਲੇ ਬੈਂਗ ਵਿੱਚ ਸਭਾਂਲ ਕੇ ਰੱਖੀਆ ਹੋਈਆ ਸਨ। ਹੁਣ ਪੁਲੀਸ, ਮੀਡੀਏ ਤੇ ਬਿੰਨ ਵਿਆਹੇ ਮਰਦ ਤੋਂ ਸਹੀਂ ਗਿੱਣਤੀ ਨਹੀਂ ਹੋਈ, ਬੱਚੇ ਚਾਰ ਜਾਂ ਤਿੰਨ ਲੱਭੇ ਨੇ। ਕਦੋ- ਕਦੋ ਜੰਮੇ ਨੇ। ਕਦੇ ਤਿੰਨ ਕਹਿੰਦੇ ਨੇ ਕਦੇ ਚਾਰ ਬੱਣ ਜਾਂਦੇ ਨੇ। ਮੀਡੀਆ ਤੇ ਪੁਲੀਸ ਬਿੰਨ ਵਿਆਹੇ ਮਰਦ ਨੂੰ ਬੜਾਂ ਭੋਲਾਂ ਕਹਿੰਦੇ ਹਨ। ਕਿਉਕਿ ਇੱਕ ਤਾਂ ਇਹ ਸਰੀਫ਼ ਯਾਦਾ ਅਣਵਿਆਹੀ ਕੁੜੀ ਨਾਲ ਰਹਿੰਦਾ ਰਿਹਾ ਹੈ। ਦੂਜਾ ਗਰਭ ਤੋਂ ਕਰਦਾ ਰਿਹਾ ਹੈ। ਤੀਜਾ ਬੱਚੇ ਜੰਮੇ ਕੋਈ ਜੁੰਮੁਵਾਰੀ ਸਿਰ ਨਹੀ ਲੈਂਦਾ। ਜਨਮ ਸਮੇਂ ਔਰਤ ਦੀ ਬੇਹੋਸ਼ੀ ਵਿਚ ਭੁੱਖੇ ਮਰ ਗਏ ਹੋਣੇ ਨੇ। ਇਸ ਬੰਦੇ ਦੀ ਲੱਗਰਜ਼ੀ ਕਾਰਨ ਨੋਕਰੀ ਪੇਸ਼ਾ ਔਰਤ ਦੀ ਅੱਣਗਹਲੀ ਕਾਰਨ ਵੀ ਹੋ ਸਕਦੇ ਹਨ। ਭੋਲਾ ਪੰਛੀ ਕਿਤੇ ਹੇਰ ਡਾਲ ਤੇ ਬੈਠਾਂ ਹੋਣਾ। ਉਸ ਦੇ ਮੁਤਾਬਕ ਔਰਤ ਔਬਰਸਂਨ ਕਰਾਉਣ ਗਈ ਸੀ। ਉਸ ਨੂੰ ਬਾਅਦ ਵਿੱਚ ਤਿੰਨੇ-ਚਾਰੇ ਸਮੇਂ ਪੱਤਾਂ ਨਹੀਂ, ਬੱਚੇ ਪੂਰੇ ਮਹੀਨੇ ਬਆਦ ਘਰ ਵਿੱਚ ਹੀ ਕਿਸੇ ਡਾਕਟਰ ਦਾਈ ਦੀ ਮੱਦਦ ਵਗੈਰ ਔਰਤ ਕੱਲੀ ਨੇ ਜੰਮੇ ਹਨ। ਇਹ ਮਰਦ ਦੁੱਧ ਚੁੰਗਦਾ ਬੱਚਾ ਸੀ। ਇਸ ਨੇ ਗਰਭ ਦੁਰਾਨ ਸਰੀਰਕ ਸਭੋਗ ਕੀਤਾ ਹੀ ਨਹੀਂ ਹੋਣਾ। ਨਾਂ ਹੀਂ ਗਰਭ ਦੁਰਾਨ ਔਰਤ ਦੇ ਢਿੱਡ ਨਾਲ ਲੱਗਿਆ ਹੋਣਾ। ਲਾਂਸ਼ਾਂ ਦਾ ਮੁਸ਼ਕ ਮਕਾਨ ਮਾਲਕ ਨੂੰ ਵੀ ਨਹੀ ਆਇਆ। ਸਾਡੇ ਜਦੋਂ ਪਿਆਜ਼ ਵੀ ਭੁੱਜਣ ਤਾਂ ਗੋਰੇ ਪੰਜਾਬੀ ਸੱਭ ਨੱਕ ਲਪੇਟੀ ਫਿਰਦੇ ਹਨ। ਜਦੋਂ ਮਕਾਨ ਗਰਮ ਰੱਖਣ ਲਈ ਗਰਮ ਹਵਾ ਥੱਲੇ ਤੋਂ ਉਪਰ ਨੂੰ ਆਉਂਦੀ ਹੈ। ਹੀਟਰ ਚੱਲਦਾ ਹੈ। ਸਾਹਾਂ ਦੀ ਵਾਂਸ਼ਨਾ ਸਾਰੀ ਥੱਲੇ ਵਾਲੀ ਬੇਸਮਿੰਟ ਵਿੱਚੋਂ ਉਪਰ ਆਉਂਦੀ ਹੈ। ਉਪਰ ਮਕਾਨ ਮਾਲਕ ਆਪ ਸੀ। ਪੁਲੀਸ ਮੀਡੀਆ ਸੱਭ ਮੱਚਲੇ ਹੋਏ ਬੈਠੇ ਹਨ। ਕਨੇਡਾ ਵਰਗੇ ਦੇਸ਼ ਵਿੱਚ ਜਿਥੇ ਮੁੱਨਖੀ ਅਧਕਾਰਾਂ ਦੀ ਰੋਜ਼ ਗੱਲ ਹੁੰਦੀ ਹੈ। ਇਹ ਹਾਲਤ ਔਰਤ ਤੇ ਨਿੱਕੇ ਬੱਚਿਆਂ ਦਾ ਸਮਾਜ ਦੇ ਡਰੋਂ ਹੋਇਆ ਹੈ। ਸਮਾਜ ਕੀ ਹਊਆ ਹੈ? ਔਰਤ ਕਿਉਂ ਸਮਾਜ ਤੋਂ ਡਰਦੀ, ਆਪਣਾ ਜੀਣਾ ਦੂਬਰ ਕਰਦੀ ਹੈ? ਧਰਮਿਕ ਸਥਾਂਨਾ ਤੇ ਛੱੜੇ ਬਾਬੇ ਧੀਆਂ ਭੈਣਾਂ ਦੇ ਹੁਸਨ ਦੇ ਨਜ਼ਰੇ ਲਂੈਦੇ ਹਨ। ਇੰਨ੍ਹਾਂ ਨੂੰ ਕੋਈ ਪੁੱਛੇ," ਜੇ ਅਖੀਰ ਮੌਤ ਹੀ ਆਉਣੀ ਹੀ ਹੈ। ਤਾਂ ਮਰਨ ਦਾ ਕੀ ਡਰ ਹੈ?"

ਟੱਕਿਆ ਨਾਲ ਖ੍ਰੀਦ ਕੇ ਅਸੀ ਸੁਣਦੇ ਹਾਂ। ਧੀਆਂ ਭੈਣਾਂ ਦੀ ਪ੍ਰਸੰਸਾਂ, ਆਪਣੀ ਕੁੜੀਆ ਹੁਸਨ ਦੀ ਗਿਣਤੀ ਮਿਣਤੀ ਨੱਚਾਰਾਂ ਦੇ ਕੋਲੋ ਪੈਸੇ ਦੇ ਕੇ ਕਰਾਉਦੇ ਹਾਂ। ਤਾੜੀਆ ਵੀ ਮਾਰਦੇ ਹਾਂ। ਜਾਂਮ ਵੀ ਟੱਕਰਾਉਦੇ ਹਾਂ, ਸਾਨੂੰ ਲੱਗਦਾ ਹੈ। ਇਹ ਟੱਕੇ ਟੱਕੇ ਨੂੰ ਵਿੱਕਣ ਵਾਲੇ ਗੁਆਢੀ ਦੀ ਧੀ ਦੀ ਗੱਲ ਕਰਦੇ ਹਨ। ਸ਼ੜਕਾ ਤੇ ਅੱਗ ਤੁਰੀ ਜਾਂਦੀ, ਚੂਨੀ ਥੱਲੇ ਘੁੰਡ ਥੱਲੇ ਅੱਗ ਬੱਲ਼ਦੀ। ਲੱਕ ਦੇ ਝੱਟਕੇ, ਤੇਰੇ ਨਾ ਤੇ ਬੱਜਣ ਲੱਕਕਾਰੇ, ਜੀਅ ਕਰੇ ਹਿੱਕ ਨਾਲ ਲਾਉਣ ਨੂੰ ਤੇਰੀ ਬਰਾਤ ਰੋਕਲੂ ਪੱਤਾਂ ਨਹੀ ਕੀ ਕੀ ਹੋਰ ਅੱਖਾਂ ਵਿੱਚ ਕੁੱਝ ਕਹਿ ਗਈ ਚੋਰਨੀ ਗੱਲ ਵਿੱਚ ਚੂਨੀ ਪਾ ਕੇ ਗਾਂ ਰਿਹਾ। ਧੀਆ ਭੈਣਾ ਨੂੰ ਬਸ਼ਰਮੀ ਨਾਲ ਗਾਣਿਆ ਵਿੱਚ ਛੇੜਿਆ ਜਾਦਾ ਹੈ। ਨੰਗਾਂ ਕੀਤਾ ਜਾਂਦਾ ਹੈ। ਗਾਉਣ ਵਾਲਾ ਔਰਤ ਜਾਂ ਮਰਦ ਹੈ। ਕਈ ਵਾਰ ਕਲਾਕਾਰ ਨੂੰ ਸੱਮਝਣ ਵਿੱਚ ਮੁਸ਼ਕਲ ਆਉਂਦੀ ਹੈ। ਜੋਂ ਵੀ ਕੋਈ ਕਲਾਂਕਾਰ ਹੈ। ਸਭ ਦੇ ਆਪਣੇ ਦਾਮ ਰੱਖੇ ਹਨ। ਜਿਮੇ ਸਬਜ਼ੀਆਂ ਅੱਲਗ-ਅੱਲਗ ਦੇ ਰੇਟ ਅੱਲਗ-ਅੱਲਗ ਮੋਸਮ ਵਿੱਚ ਰੇਟ ਵੱਧਦੇ ਘੱਟਦੇ ਹਨ। ਗੀਤਕਾਰਾਂ ਦੇ ਭਾਅ ਵੀ ਕੱਦ ਮੱਤਾਬਕ ਹਨ। ਵੇਲ ਤਾਂ ਰੱਬ ਜਾਣੇ ਕਿੰਨ੍ਹੀ ਕੁ ਹੁੰਦੀ ਹੈ। ਪਰ ਇੰਨ੍ਹਾਂ ਵਿਚੋਂ ਜੋਂ ਸੱਚ ਧਰਮ ਦੀ ਗੱਲ ਕਰਦੇ ਨੇ। ਕੋਈ ਵੀ ਗੌਰਮਿੰਟ ਨੂੰ ਟੈਕਸ ਨਹੀ ਦਿੰਦਾ। ਦੀਨ ਧਰਮ ਕੋਈ ਨਹੀਂ। ਕਦੇ ਰਾਜਨੀਤੀ ਵਿੱਚ ਉਤਰ ਆਉਦੇ ਹਨ। ਕਦੇ ਵੀਚਾਰੇ ਆਟਾ, ਤੇਲ, ਲੂਣ ਵੇਚਣ ਲੱਗ ਜਾਂਦੇ ਹਨ। ਇੱਕ ਬਠਿੰਡੇ ਇਲਾਕੇ ਦੇ ਨੇ ਕਿਸੇ ਨੂੰ ਚੰਦਾ ਦਿੱਤਾ ਤਾਂ ਪੇਪਰਾਂ ਵਿੱਚ ਫੋਟਿਆਂ ਦੇ ਨਾਲ ਹੋਰ ਬਥੇਰੀ ਮਸ਼ੂਰੀ ਕਰਵਾਈ। ਕਦੇ ਵੱਡੇ ਕਹਾਉਣ ਵਾਲੇ ਗਾਵੀਈਏ ਨੇ ਕਿਸੇ ਹਸਪਤਾਲ ਨੂੰ ਕੋਈ ਦਾਨ ਦਿੱਤਾ ਹੈ।ਜਿਸ ਔਰਤ ਬਾਰੇ ਗੀਤ ਗਾਂ ਕੇ ਰੋਟੀ ਤੋਰਦੇ ਨੇ। ਕਾਮਯਾਬ ਹੋਏ ਨੇ। ਉਸ ਲਈ ਖ੍ਰੀਦਦਾਰ ਤਾਂ ਬਥੇਰੇ ਤਿਆਰ ਕਰ ਦਿੰਦੇ ਨੇ। ਕੋਈ ਪੁੰਨ ਦਾ ਕੰਮ ਵੀ ਕਰੋ। ਆਸ਼ਰਮ ਖੋਲ ਦੇਵੋ। ਇਕੋ ਕਲਾਕਾਰ ਨਾਲ ਦੁਨੀਆ ਦੇ ਸਾਰੇ ਗਾਇਕ ਹੁਸਨ ਦੇਖ ਕੇ ਨਸ਼ੇ ਵਿੱਚ ਗਾਉਦੇ ਨੇ। ਬਿਪਤਾਂ ਵਿੱਚ ਔਰਤ ਨੂੰ ਦੇਖ ਕੇ ਰੋਇਆ ਵੀ ਕਰੋ। ਵਿਧਵਾ ਹੋਈਆ ਨੂੰ ਮੋਡਾ ਵੀ ਦੇ ਦਿਆ ਕਰੋ।

ਮੀਡੀਆ ਦੁਨੀਆ ਦੀਆ ਕੋਨ ਦੀਆ ਖ਼ਬਰਾਂ ਦੱਸ ਕੇ ਸੱਭ ਦੀਆ ਅੱਖਾਂ ਖੋਲਦਾ ਹੈ। ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਸਾਨੂੰ ਮੀਡੀਏ ਦੀ ਮਾਲੀ ਸਹਾਇਤਾਂ ਕਰਨ ਦੀ ਲੋੜ ਹੈ। ਵਪਾਰੀ ਵੀਰ ਵੱਧ ਚੜ੍ਹ ਕੇ ਹਿੱਸਾ ਲੈਣ।



ਮੀਡੀਆ ਦੁਨੀਆ ਦੀਆ ਕੋਨੇ ਦੀਆ ਖ਼ਬਰਾਂ ਦੱਸ ਕੇ ਸੱਭ ਦੀਆ ਅੱਖਾਂ ਖੋਲਦਾ ਹੈ। ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਸਾਨੂੰ ਮੀਡੀਏ ਦੀ ਮਾਲੀ ਸਹਾਇਤਾਂ ਕਰਨ ਦੀ ਲੋੜ ਹੈ। ਵਪਾਰੀ ਵੀਰ ਵੱਧ ਚੜ੍ਹ ਕੇ ਹਿੱਸਾ ਲੈਣ। ਸਾਡੇ ਆਲੇ ਦੁਆਲੇ ਵਿੱਚ ਕਈ ਘਟਨਾਂਵਾ ਹਰ ਰੋਜ਼ ਵਾਪਰ ਰਹੀਆ ਹਨ। ਬਹੁਤ ਸਾਰੀਆ ਤਾਂ ਅਖਬਾਰਾਂ ਵਿਚੋਂ ਹੀ ਮਿਲ ਜਾਂਦੀਆ ਹਨ।

ਮਨਜੀਤ ਨੇ ਆਪਣੀ ਜਿਠਾਣੀ ਨੂੰ ਕਿਹਾ, "ਸਿਆਣੇ ਕਹਿੰਦੇ ਨੇ ਪਾਪੀ ਬੰਦੇ ਨੂੰ ਤਾਂ ਰੱਬ ਧੀ ਵੀ ਨਹੀਂ ਦਿੰਦਾ। ਧੀਆਂ ਉਸੇ ਨੂੰ ਦਿੰਦਾ ਹੈ। ਉਮੀਦ ਹੈਗੀਂ। ਰੱਬ ਮੀਸਾ ਜਿਹਾ ਟੱਬਰ ਕਰ ਦੇਵੇ।" " ਹਾਂ ਮਨਜੀਤ ਤਾਂਹੀ ਰੱਬ ਨੇ ਤਿੰਨ ਪੋਤੀਆਂ ਦੇ ਦਿੱਤੀਆ। ਮੇਰਾ ਪੁੱਤ ਤਾਂ ਆਪ ਬੱਚਾ ਹੈ। ਤਿੰਨਾਂ ਧੀਆਂ ਦਾ ਪਿਉ ਬਣ ਗਿਆ। ਅਸੀਂ ਜਦੋਂ ਇੰਡੀਆ ਗਏ ਸੀ। ਬਹੂ ਨੂੰ ਆਲ ਲੱਖ ਨਿਰਜਨ ਵਾਲੇ ਸਾਧ ਨੇ ਸੱਤ ਤਵੀਤ ਦਿੱਤੇ ਸੀ। ਸੱਤ ਹਫ਼ਤੇ ਚੁਰਾਹੇ ਵਿੱਚ ਪੈਰਾਂ ਥੱਲੇ ਤਵੀਤ ਰੱਖ ਕੇ ਨਹ੍ਹਾਂ ਲਈਂ ਹੈ। ਜਰੂਰ ਪੁੱਤਰ ਪੈਂਦਾ ਹੋਵੇਗਾ। ਐਂਤਕੀ ਤਾਂ ਕੋਈ ਮੱਥਾਂ ਟੇਕਨ ਵੱਲੋਂ ਮੜੀਂ ਮਸੀਤ ਨੀ ਛੱਡੀ। ਕਹਿੰਦੇ ਨੇ,Ḕ ਵੱਡ ਵਡੇਰੇ ਦੀ ਝਾਂਕ ਨਾ ਹੋਵੇ। ਵਡੇਰਿਆ ਦੇ ਨਾਂਮ ਤੇ ਹੋਮ ਕੱਪੜਾ ਦਾਨ ਕਰਨਾ ਚਹੀਦਾ।Ḕ ਭੂਤ ਦੇਖੇ ਤਾਂ ਨਹੀਂ ਨਾਂਮ ਤੋਂ ਹੀ ਡਰ ਆਉਂਦਾ ਹੈ। ਮੈਂ ਕਿੰਨ੍ਹੀ ਵਾਰ ਬੂਟਾ ਸਿੰਘ ਨੂੰ ਕਿਹਾ,Ḕ ਬਿੰਨ੍ਹਾਂ ਕਿਸੇ ਨੂੰ ਦੱਸੇ, ਇਸੇ ਦੀ ਭਤੀਜੀ ਤੇ ਚੂੰਨੀ ਚੜ੍ਹਾਂ ਲਿਆਉਂਦੇ ਹਾਂ। ਪੱਤਾਂ ਨੀ ਇਸ ਨੇ ਮੁੰਡੇ ਦੇ ਕੀ ਸਿਰ ਸੁਆਹ ਪਾਈ ਹੈ। ਇਸ ਦੀ ਚੂੰਨੀ ਦੇ ਲੱੜ ਬੰਨ੍ਹਿਆਂ ਰਹਿੰਦਾ ਹੈ।" " ਤੂੰ ਉਮਰ ਵਿੱਚ ਮੇਰੇ ਤੋਂ ਵੱਡੀ ਹੈ। ਬਹੂ ਨੂੰ ਪਿਆਰ ਨਾਲ ਪਲੋਸ ਕੇ ਚੈਂਕਅੱਪ ਲਈ ਭੇਜ ਦੇ। ਜੇ ਰੱਬ ਨਾਂ ਕਰੇ। ਕੁੜੀ ਹੀ ਹੋਈ। ਭਰੂਣ ਹੱਤਿਆ ਨੂੰ ਨਾਂ ਮੰਨੀ। ਕੋਈ ਗਰਮ ਚੀਜ਼ ਦੇ ਦੇਵੀਂ। ਸਵੀਟੀ ਮੈਂਨੂੰ ਚਾਹ ਪਾਣੀ ਤਾਂ ਪਿਲ਼ਾਂ ਦੇ।" " ਚਾਚੀ ਜੀ ਮੈਂ ਕੰਮ ਤੋਂ ਆਈ ਹੀ ਸੀ। ਆਟਾ ਗੁਨਦੀਂ ਨੇ ਚਾਹ ਵੀਂ ਬਣਾ ਲਈ। ਤੁਸੀ ਚਾਹ ਨਾਲ ਇੰਡੀਆ ਵਾਲੀ ਮਿਠਆਈ ਵੀਂ ਖਾਂਵੋਂ। ਮੈ ਨਹ੍ਹਾਂ ਕੇ ਆਈ।" ਬੂਟੇ ਨੇ ਕਿਹਾ, "ਮੈ ਅੱਜ ਰਾਤ ਘਰ ਨਹੀਂ ਆਉਣਾ। ਨਾਂ ਹੀ ਮੈਨੂੰ ਫੋਨ ਕਰਨ ਦੀ ਲੋੜ ਹੈ।" "ਤੁਸੀ ਅੱਜ ਫਿਰ ਉਸ ਔਰਤ ਨਾਲ ਰਾਤ ਗੁਜਰਨੀ ਹੈ। ਇਹ ਕੰਮ ਕੀ ਫੜਿਆਂ ਹੈ? ਹਫ਼ਤੇ ਦੇ ਚਾਰ ਦਿਨ ਉਸ ਨਾਲ ਹੁੰਦੇ ਹੋ। ਅੱਜ ਮੈਂ ਨਹੀਂ ਜਾਣ ਦਿੰਦੀ।" ਬੂਟੇ ਨੇ ਸਵੀਟੀ ਨੂੰ ਧੱਕਾ ਮਾਰਿਆ ਆਪ ਘਰ ਤੋਂ ਬਾਹਰ ਹੋ ਗਿਆ," ਉਹ ਪ੍ਰੀਤੀ ਵੀ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ। ਮੇਰੇ ਰੱਸਤੇ ਦੇ ਵਿੱਚ ਤੂੰ ਜੇ ਆਈਂ ਜਾਨ ਤੋਂ ਮਾਰ ਦੇਵਾਗਾਂ।" ਸਵੀਟੀ ਢਿੱਡ ਭਾਰ ਭੁਜੇ ਡਿੱਗ ਪਈਂ," ਹਾਏ ਮਰ ਗਈ ਬਹੁਤ ਜੋæਰ ਦੀ ਦਰਦ ਹੁੰਦਾ ਹੈ। ਮੇਰਾ ਬੱਚਾ।" ਚਾਚੀ ਮਨਜੀਤ ਤਾਂ ਉਦੋਂ ਹੀ ਘਰੋਂ ਖਿਸਕ ਗਈ। ਸੱਸ ਦੁਆਲੇ ਹੋ ਗਈ," ਸਵੀਟੀ ਧੀਏ ਤੂੰ ਤਾਂ ਖੂਨ ਨਾਲ ਭਿਝ ਗਈ। ਮੈਂ ਐਂਬੂਲਸ ਨੂੰ ਫੋਨ ਕਰ ਦੇਵਾਂ।" ਚੈਕਅੱਪ ਪਿਛੋਂ ਡਾਕਟਰ ਨੇ ਦੱਸਿਆ," ਬੱਚਾ ਅੱਜੇ ਤੱਕ ਠੀਕ ਹੈ। ਸਵੀਟੀ ਨੂੰ ਹੀ ਸੱਟ ਲੱਗੀ ਹੈ। ਇਸ ਨੂੰ ਅਰਾਮ ਦੀ ਲੋੜ ਹੈ। ਇਸ ਨੂੰ ਪ੍ਰੇਸ਼ਨੀ ਵਾਲੀ ਗੱਲ ਨਾ ਦੱਸਣੀ। ਤਾਂਕਿ ਬੱਚਾ ਤੇ ਮਾਂ ਠੀਕ ਰਹਿ ਸਕਣ।" ਸਵੀਟੀ ਨੂੰ ਲਗਾਤਾਰ ਰੁਕ-ਰੁਕ ਕੇ ਖੂਨ ਪੈਂਦਾ ਸੀ। ਸਵੀਟੀ ਦੇ ਬਿਮਾਰ ਰਹਿੱਣ ਕਾਰਨ ਬੂਟਾ ਹੋਰ ਵੀ ਮਨ ਮਾਨੀਆ ਕਰਨ ਲੱਗ ਗਿਆ ਸੀ। ਕੰਮ ਤੇ ਵੀ ਨਹੀਂ ਜਾਂਦਾ ਸੀ। ਹਰ ਰਾਤ ਬਾਹਰ ਗੁਜਾਰਦਾ। ਨਸ਼ੇ ਵਿੱਚ ਉਹ ਬੱਚਿਆਂ ਕੋਲ ਆਉਣਾ ਹੀ ਭੁੱਲ ਜਾਂਦਾ। ਇੱਕ ਦਿਨ ਨਸ਼ੇ ਦੀ ਹਾਲਤ ਵਿੱਚ ਉਹ ਆਇਆ," ਲਉ ਜੀ ਮੈਂ ਆਪਣੀ ਰਖੇਲ ਪ੍ਰੀਤ ਨੂੰ ਘਰ ਵਿੱਚ ਲੈਂ ਆਇਆ। ਕਿਉਂਕਿ ਇਹ ਆਪਣੇ ਘਰੋਂ ਭੱਜ ਕੇ ਮੇਰੇ ਨਾਲ ਆ ਗਈ ਹੈ। ਇਹ ਹੁਣ ਇਥੇ ਹੀ ਮੇਰੇ ਕੰਮਰੇ ਵਿੱਚ ਰਹਂੇਗੀ। ਸਾਹਮਣੇ ਵਾਂਲਾ ਮੇਰਾਂ ਹੀ ਕੰਮਰਾਂ ਹੈ। ਚੱਲ ਬਈ ਦੋਨੇਂ ਸੌਂ ਜਾਂਈਏ।" ਸਵੀਟੀ ਪੂਰੇ ਜੋਸ਼ ਵਿੱਚ ਉਠੀ," ਖ਼ੱਬਰਦਾਰ ਜੇ ਬਾਹਰ ਦਾ ਕੋਈ ਮੇਰੇ ਕੰਮਰੇ ਵਿੱਚ ਗਿਆ।" ਸਵੀਟੀ ਪਹਿਲਾਂ ਕੰਮਰੇ ਵਿੱਚ ਚੱਲੀ ਗਈ। ਅੰਦਰੋਂ ਦਰਵਾਜਾਂ ਬੰਦ ਕਰ ਲਿਆ।" ਦੂਜੇ ਕਮਰੇ ਵਿੱਚ ਮਾਂ ਸੁੱਤੀ ਹੋਈ ਸੀ। ਪ੍ਰੀਤੀ ਨੇ ਮਾਂ ਨੂੰ ਕਿਹਾ," ਬੁੜੀਏ ਇਥੇ ਮੈਂ ਸਾਉਣਾ ਹੈ। ਚੱਲ ਬਾਹਰ ਜਾਂ ਕੇ ਸੋਫੇ ਉਤੇ ਸੌਂ ਜਾਂ।" ਅੱਧੀ ਰਾਤ ਨੂੰ ਘਰ ਵਿੱਚ ਹੱਲਾ ਹੋ ਗਿਆ ਸੀ। ਵੱਡੀ ਬੱਚੀ 8 ਸਾਲ ਦੀ ਸੀ। ਉਸ ਨੇ 911 ਕਰ ਦਿੱਤਾ," ਸਾਡੇ ਘਰ ਵਿੱਚ ਲੇਡੀ ਘੁਸ ਗਈ ਹੈ। ਮੇਰੀ ਦਾਦੀ ਜੀ ਦੇ ਕੰਮਰੇ ਵਿੱਚ ਹੈ। ਪੁਲੀਸ ਚਾਹੀਦੀ ਹੈ।" Ḕ ਕੀ ਉਸ ਕੋਲ ਗੰਨ ਜਾਂ ਚਾਕੂ ਹੈ?" "ਮੈਨੂੰ ਨਹੀ ਪੱਤਾਂḔ "ਫੋਨ ਹੋਲਡ ਰੱਖਣਾ। ਜਿੰਨ੍ਹੀ ਦੇਰ ਪੁਲੀਸ ਨਹੀ ਆਉਂਦੀ।" ਪੁਲੀਸ ਅੰਦਰ ਆ ਗਈ," ਦੱਸੋ ਉਹ ਕਿਸ ਕੰਮਰੇ ਵਿੱਚ ਹੈ। ਤੁਸੀ ਸਾਰੇ ਕਿਚਨ ਵਿੱਚ ਖੜੋਂ ਜਾਵੋਂ।" ਬੂਟਾ ਸ਼ਰਾਬੀ ਹੋਇਆ ਬਾਹਰ ਆਇਆ," ਸਵੀਟੀ ਸਾਡੇ ਲਈ ਰੋਟੀ ਬਣਾ।" ਪੁਲੀਸ ਨੇ ਕਿਹਾ," ਅਸੀ ਇਸ ਲੇਡੀ ਦੀ ਕਨੂੰਨੀ ਕਾਰਵਾਈ ਕਰਦੇ ਹਾਂ। ਤੂੰ ਵੀ ਮਿਸਟਰ ਅੱਜ ਦੀ ਰਾਤ ਕਿਸੇ ਦੋਸਤ ਕੋਲ ਗੁਜ਼ਾਰ। ਅਸੀ ਤੈਨੂੰ ਜਿਥੇ ਕਹੇ ਛੱਡ ਸਕਦੇ ਹਾਂ। ਤੂੰ ਬਹੁਤ ਡੱਰਗ ਕੀਤੀ ਹੈ। ਬੱਚਿਆਂ ਦੇ ਕਹਿੱਣ ਮੁਤਾਬਕ ਬੱਚਿਆਂ ਨੂੰ ਤੇਰੇ ਕੋਲੋ ਡਰ ਹੈ।" ਦੋਨਾਂ ਨੂੰ ਪੁਲੀਸ ਲੈਂ ਗਈ। ਸਵੀਟੀ ਨੂੰ ਸੱਤਵਾਂ ਮਹੀਨਾ ਲੱਗਾ ਹੋਇਆ ਸੀ। ਉਸ ਨੂੰ ਲੱਗਾ ਦੱਮ ਘੁੱਟ ਰਿਹਾ ਹੈ। ਉਸ ਨੇ ਆਪਣੀ ਨੱਣਦ ਨੂੰ ਸਾਰਾ ਕੁੱਝ ਦੱਸ ਦਿੱਤਾ। ਉਹ ਉਸ ਨੂੰ ਹੋਸਪੀਟਲ ਲੈਂ ਗਈ। ਬੱਚੇ ਦੀ ਧੱੜਕਣ ਬੰਦ ਹੋ ਗਈ ਸੀ। ਡਾਕਟਰ ਨੇ ਕਿਹਾ," ਇਸ ਦਾ ਅਪਰੇਸ਼ਨ ਕਰਨਾ ਪੈਣਾ ਹੈ। ਜੇ ਨਾਂ ਕੀਤਾ ਪੱਤਾਂ ਨਹੀ, ਹੋਰ ਕੀ ਮਾੜੀ ਘੱਟਨਾ ਵਾਪਰ ਜਾਵੇਂ। ਪੇਪਰ ਤੇ ਸਈਨ ਕਰ ਦਿਉ। ਹੋ ਸਕਦਾ ਦੋਨਾ ਵਿਚਂੋ ਕੋਈ ਨਾ ਬਚੇ। ਜਾਂ ਦੋਨੇ ਬੱਚ ਜਾਣ। ਰੱਬ ਹੀ ਜਾਣਦਾ ਹੈ।" ਸਵੀਟੀ ਦੀ ਸੱਸ ਤੇ ਨੱਣਦ ਡਰ ਗਈਆਂ। ਨੱਣਦ ਨੇ ਕਿਹਾ," ਸਾਈਨ ਕੌਣ ਕਰੇ? ਬੂਟੇ ਨੂੰ ਫੋਨ ਕਰ ਕਰਦੀ ਹਾਂ। ਵਿਰੇ ਤੂੰ ਛੇਤੀ ਹੋਸਪੀਟਲ ਆ ਜਾ। ਸਵੀਟੀ ਤੇ ਬੱਚੇ ਦੀ ਜਾਨ ਖੱਤਰੇ ਵਿੱਚ ਹੈ।" " ਮੇਰਾ ਕਿਸੇ ਨਾਲ ਰਿਸ਼ਤਾ ਨਹੀਂ। ਫਿਰ ਕੌਣ ਬੱਚਾ। ਮਰ ਲੈਂਣ ਦੇ ਸਵੀਟੀ ਨੂੰ। ਮੇਰੀ ਤਾਂ ਹੁਣ ਪ੍ਰੀਤੀ ਹੈ।" ਨਰਸ ਫਿਰ ਆ ਗਈ ਸੀ, ਡਾਕਟਰ ਤੁਹਾਡਾ ਪੇਪਰ ਉਡੀਕ ਰਿਹਾ ਹੈ। ਜਿੰਨ੍ਹੀ ਦੇਰ ਕਰੋਂਗੇ, ਸਵੀਟੀ ਤੇ ਬੱਚੇ ਨੂੰ ਖੱਤਰਾਂ ਹੋਰ ਵੱਧ ਰਿਹਾ ਹੈ।" ਸਵੀਟੀ ਦੀ ਸੱਸ ਨੇ ਕੰਭਦੇ ਹੱਥਾਂ ਨਾਲ ਸਈਨ ਕਰ ਦਿੱਤੇ। ਡਾਕਟਰ ਅਪਰੇਸ਼ਨ ਥੇਟਰ ਵਿਚੋਂ ਬਾਹਰ ਆਇਆ। ਉਸ ਨੇ ਦੱਸਿਆ," ਬੱਚਾ ਮੁੰਡਾਂ ਸੀ। ਮਰਿਆ ਹੋਇਆ ਪੈਂਦਾ ਹੋਇਆ ਸੀ। ਸਵੀਟੀ ਠੀਕ ਹੈ।" ਸੱਸ ਤੇ ਨੱਣਦ ਰੋਣ ਲੱਗ ਗਈਆ। ਸਵੀਟੀ ਨੂੰ ਹੋਸ਼ ਆ ਗਈ ਸੀ। ਡਾਕਟਰ ਨੇ ਸਵੀਟੀ ਨੂੰ ਕਿਹਾ," ਸੋਰੀਂ ਮੈਂ ਤੇਰੇ ਬੱਚੇ ਨੂੰ ਬਚਾ ਨਹੀਂ ਸਕਿਆ। ਹੋਸਪੀਟਲ ਆਉਣ ਤੋਂ ਪਹਿਲਾਂ ਹੀ ਮਰ ਗਿਆ ਸੀ।" ਸਵੀਟੀ ਰੱਬ ਦੀ ਰਜ਼ਾਂ ਵਿੱਚ ਜੁੜ ਗਈ।

ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥ ਕਾਮਿ ਕਰੋਧਿ ਜਲੈ ਸਭੁ ਕੋਈ ॥ ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥ ਮੇਰਾ ਤੇਰਾ ਤੁਧੁ ਆਪੇ ਕੀਆ ॥ ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥ ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ॥

ਸਵੀਟੀ ਨੂੰ ਕਈਆਂ ਨੇ ਸਲਾਅ ਦਿੱਤੀ," ਸਵੀਟੀ ਤੂੰ ਵੀ ਹੋਰ ਵਿਆਹ ਕਰਾ ਲੈਂ। ਉਸ ਨੂੰ ਮੂੰਹ ਤੋੜ ਜੁਆਬ ਦੇ। ਔਰਤ ਵੀ ਹੋਰ ਆਦਮੀ ਰੱਖ ਸਕਦੀ ਹੈ।" "ਨਹੀਂ ਮੈਨੂੰ ਮਰਦ ਦੀ ਮੈਲੀਂ ਕੱਜ ਲਹਾਉਣ ਦਾ ਹੋਰ ਸ਼ੋਕ ਨਹੀ। ਬਹੁਤ ਹੰਡਾ ਲਿਆ ਮਰਦ ਨੂੰ। ਮੈਂ ਸਾਫ਼ ਸੁਥਰੀ ਰਹਿੱਣਾ ਚਹੁੰਦੀ ਹਾਂ।" ਸੱਸ ਹੀ ਕਹਿੰਦੀ ," ਧੀਏ ਮਰਦ ਦਾ ਕੀ ਆ ਨਾਹਤਾਂ ਧੋਤਾਂ ਉਹੋਂ ਜਿਹਾ ਹੈ। ਉਸ ਨਾਲ ਸੱਮਝੋਤਾਂ ਕਰ ਲਾਂ। ਨਾਲੇ ਕੋਈ ਚੰਗ੍ਹੀਂ ਚੀਜ਼ ਜੰਮ ਪਵੇਗੀਂ। ਪੁੱਤਾਂ ਵਗੈਰ ਤੀਮੀਂ ਦਾ ਭੋਰਾਂ ਮਾਂਣ ਨੀ।" " ਮਾਂ ਜੇ ਤੇਰੇ ਪੁੱਤ ਵਰਗਾ ਮੇਰੇ ਪੁੱਤ ਜੰਮ ਪਿਆ। ਸ਼ਰਾਬੀ ਔਰਤਾਂ ਦਾ ਖਿਲਵਾੜ ਕਰਨ ਵਾਲਾਂ। ਮੈਂ ਐਸੇ ਪੁੱਤਰ ਦੀ ਮਾਂ ਨਹੀਂ ਬੱਣਨਾ ਚਹੁੰਦੀ। ਮੇਰੀਆ ਧੀਆ ਗਊਆ ਵਰਗੀਆ ਨੇ। ਮੈਂ ਆਪ ਪਾਲ ਸਕਦੀ ਹਾਂ। ਗੌਰਮਿੰਟ ਕਨੇਡਾ ਦੀ ਇੱਕ ਇੱਕ ਬੱਚੀ ਨੂੰ 250 ਡਾਲਰ ਦੇ ਰਹੀ ਹੈ। ਮੈਂਨੂੰ ਤੇਰੇ ਪੁੱਤ ਦਾ ਸਹਾਰਾ ਨਹੀਂ ਚਾਹੀਦਾ। ਕਨੇਡਾ ਦੀ ਔਰਤ ਦੀ ਅੱਖ ਜਰੂਰ ਰੋਦੀਂ ਹੈ। ਰੱਬ ਜਾਣਦਾ ਪਿਛਲੇ ਜਨਮ ਵਿੱਚ ਕੀ ਕਸੂਰ ਹੋਇਆ ਹੋਣਾ ਹੈ?"

ਬੂਟਾ ਪ੍ਰੀਤੀ ਨਾਲ ਅੱਲਗ ਰਹਿੱਣ ਲੱਗ ਗਿਆ ਸੀ। ਸਵੀਟੀ ਬੱਚਿਆ ਤੇ ਮਾਂ ਨੂੰ ਛੱਡ ਗਿਆ ਸੀ। ਕਈ ਵਾਰ ਨਸ਼ੇ ਵਿੱਚ ਉਹ ਸਵੀਟੀ ਨੂੰ ਫੋਨ ਕਰਕੇ ਧੱਮਕੀਆਂ ਦਿੰਦਾ, ਤੂੰ ਜਾਣਦੀ ਹੈ ਮੇਰੇ ਕੋਲੇ ਬੜੇ ਬਦਮਾਸ਼ ਨੇ। ਬਿਰਲੇ ਤੇ ਛਿੰਦੇ ਹੁਣੀ। ਮੇਰੇ ਯਾਰ ਇਹੀ ਕੰਮ ਕਰਦੇ ਨੇ। ਤੈਨੂੰ ਮਾਰ ਦੇਣਗੇ।" ਸਵੀਟੀ ਨੇ ਪੁਲੀਸ ਨੂੰ ਦੱਸ ਕੇ ਕਨੂੰਨੀ ਸਹਾਇਤਾ ਨਾਲ ਸਾਰਿਆਂ ਦੇ ਨਾਂਮ ਦੱਸ ਕੇ ਬਚਾ ਕਰ ਲਿਆ ਸੀ।

ਕਸਿ ਹੀ ਜੋਰੁ ਅਹੰਕਾਰ ਬੋਲਣ ਕਾ ॥ ਕਸਿ ਹੀ ਜੋਰੁ ਦੀਬਾਨ ਮਾਇਆ ਕਾ ॥ ਮੈ ਹਰ iਬਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਮਾਣੀ ਹੇ॥

ਇੱਕ ਦਿਨ ਰਾਤ ਨੂੰ ਬੂਟੇ ਦਾ ਫੋਨ ਆਇਆ, " ਪ੍ਰੀਤੀ ਕੋਲੇ ਮੁੰਡਾ ਹੋਇਆ ਹੈ। ਮੈਂ ਤੁਹਾਨੂੰ ਲੈਣ ਆ ਰਿਹਾ ਹਾਂ। ਮੈਨੂੰ ਸੱਮਝ ਹੀ ਨਹੀਂ ਲੱਗਦੀ ਖੁੱਸ਼ੀ ਕਿਸ ਨਾਲ ਸਾਂਝੀ ਕਰਾ। ਬੰਦਾ ਖੁੱਸ਼ੀ ਵਿੱਚ ਆਪਣਿਆ ਨੂੰ ਹੀ ਯਾਦ ਕਰਦਾ ਹੈ।" ਮਾਂ ਦੀ ਖੁੱਸ਼ੀ ਦੀ ਹੱਦ ਨਾਂ ਰਹੀ। ਫੋਨ ਰੱਖ ਕੇ ਰੱਬ ਦਾ ਸ਼ੁਕਰ ਕਰਨ ਲੱਗ ਗਈ। ਸਵੀਟੀ ਨੂੰ ਸੱਮਝਾਂਉਂਣ ਲੱਗ ਗਈ," ਪੁੱਤ ਤੂੰ ਮੇਰੀ ਸਿਆਣੀ ਧੀ ਹੈ। ਦੇਖ ਮੈਂ ਆਪਦਾ ਕੱਲਾ ਪੁੱਤ ਛੱਡ ਕੇ ਤੇਰੇ ਕੋਲ ਰਹਿੰਦੀ ਸੀ। ਆਪਣੇ ਘਰ ਦੀ ਉਹ ਵੀ ਇੱਜ਼ਤ ਹੈ। ਵੱਡੀ ਭੈਣ ਮਾਂ ਵੀ ਹੁੰਦੀ ਹੈ। ਤੂੰ ਮੈਂ ਕੀ ਕਰ ਸਕਦੇ ਹਾਂ। ਰੱਬ ਵੱਲੋਂ ਮੇਰੇ ਬੂਟੇ ਨਾਲ ਉਸ ਦਾ ਵੀ ਸਯੋਗ ਹੈ। ਆਪਾ ਉਸ ਨੂੰ ਘਰ ਵਿੱਚ ਥਾਂ ਦੇ ਦਈਏ। ਤੂੰ ਵੀ ਧੀਆਂ ਪਿਉ ਤੋਂ ਵਗੈਰ ਕਿਮੇਂ ਦੇਲੀ ਤੋਂ ਕੱਲੀ ਉਠਾਈਗੀਂ। ਪੁੱਤ ਤੂੰ ਸਿਆਣੀ ਆਪ ਹੀ ਹੈ।" ਕੁੜੀਆ ਨੂੰ ਜਦੋਂ ਪੱਤਾ ਲੱਗਾ ਵੀਰ ਹੋਇਆ ਹੈ। ਉਹ ਵੀ ਮਾਂ ਨੂੰ ਗੱਲੇ ਵਿਚ ਬਾਂਹਾ ਪਾ ਕੇ ਚੁੰਮਣ ਲੱਗ ਗਈਆ। "ਮਾਂ ਵੀਰ ਦੇਖਣ ਜਾਂਣਾ ਹੈ। ਵੀਰ ਨੂੰ ਘਰ ਲੈਂ ਆਈਏ। ਡੈਡੀ ਵੀ ਘਰ ਆ ਜਾਣਗੇ।" ਬੂਟਾ ਮਾਂ ਨੂੰ ਲੈਣ ਆਇਆ ਸੀ। ਸਾਰੇ ਹੀ ਉਸ ਨਾਲ ਤੁਰ ਪਏ। ਪ੍ਰੀਤੀ ਵੀ ਸਾਰਿਆ ਨੂੰ ਇੱਕਠੇ ਦੇ ਕੇ ਖੁੱਸ਼ ਹੋ ਗਈ। ਹੋਸਪੀਟਲ ਤੋਂ ਛੁੱਟੀ ਮਿਲਣ ਤੇ ਸਾਰੇ ਰਲ ਕੇ ਰਹਿੱਣ ਲੱਗ ਗਏ।

Comments

Popular Posts