ਨੀਚਹ ਊਚ ਕਰੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਰੁਲਦੂ ਜਿਮੀਦਾਰਾ ਦੇ ਘਰ ਸੀਰੀ ਰੱਲਿਆ ਹੋਇਆ ਸੀ। ਉਸ ਨੇ ਆਪਦਾ ਚਾਹ ਵਾਲਾ ਕੱਪ ਐਧਰ ਓਧਰ ਲੱਭਿਆ,” ਤਾਈ ਮੇਰਾ ਚਾਹ ਵਾਲਾ ਕੱਪ ਤੇ ਰੋਟੀ ਵਾਲੇ ਭਾਡੇ ਕਿਤੇ ਸਿੱਟ ਤਾਂ ਨੀ ਦਿੱਤੇ ।” ” ਰੁਲਦੂ ਆਪਦੇ ਭਾਡੇ ਅੱਲਗ ਉਚੀ ਥਾਂ ਰੱਖਿਆ ਕਰ, ਤੈਨੂੰ ਪੱਤਾ ਮੇਰੀ ਦੋਤੀ ਆਈ ਹੋਈ ਹੈ। ਇਹ ਆ ਪੜ੍ਹੀ ਲਿਖੀ। ਕਹਿੰਦੀ ਜਾਤ ਪਾਤ ਕੀ ਹੁੰਦੀ ਹੈ? ਕਲ ਦੀ ਜੰਮੀ ਸਾਨੂੰ ਬੁਢਿਆ ਨੂੰ ਮੱਤਾ ਦਿੰਦੀ ਹੈ। ਜੁਆਬ ਸੁਆਲ ਕਰਕੇ ਦਿਮਾਗ ਖਾਂ ਲੈਦੀ ਹੈ।” “ਫੰਗੀਂ ਤੈਨੂੰ ਕਿੰਨੀ ਵਾਰੀ ਕਿਹਾ ਸੀਰੀ ਨੂੰ ਜਦੋ ਚਾਹ ਉਸ ਦੇ ਭਾਡੇ ਵਿੱਚ ਪਾਉਣੀ ਹੁੰਦੀ ਹੈ। ਭਾਡਾ ਦੂਰ ਰੱਖਿਆ ਕਰ। ਕੱਲ ਫਿਰ ਤੂੰ ਸਾਰੇ ਭਾਡਿਆ ਵਿੱਚ ਸੀਰੀ ਦੇ ਭਾਡੇ ਰਲਾ ਦਿੱਤੇ। ਸਾਡਾ ਧਰਮ ਭਿਰਸਟ ਹੋ ਜਾਣਾ।” “ਨਾਨੀ ਸੀਰੀ ਖੇਤਾ ਵਿੱਚ ਕੰਮ ਕਰਦਾ। ਸਭ ਤੋ ਪਹਿਲਾ ਇਹ ਸਬਜੀ, ਦਾਲਾ, ਦਾਣਿਆ ਨੂੰ ਹੱਥ ਲਾਉਦਾ ਹੈ। ਦਿਨ ਰਾਤ ਖੇਤਾਂ ਵਿੱਚ ਕੰਮ ਕਰਦਾ। ਜੰਗਲ ਪਾਣੀ ਵੀ ਆਪਣੇ ਹੀ ਖੂਹ ਤੇ ਕਰਦਾ ਹੋਣਾ। ਨਾਨੀ ਭਾਡੇ ਅੱਡ ਕਰਨ ਨਾਲ ਧਰਮ ਨਹੀ ਬੱਚਣ ਲੱਗਿਆ।” “ਰੁਲਦੂ ਖੇਤਾਂ ਤੋ ਆਉਦਾ ਸਾਗ ਲੈ ਆਈ। ਫੰਗੀਂ ਮੈਨੂੰ ਮੱਤਾ ਨਾ ਦੇ। ਤੇਰੇ ਵਰਗੀ ਪੜ੍ਹੀ ਲਿਖੀ ਨਾਲੋ ਅਸੀ ਅੰਨਪੜ੍ਹ ਚੰਗ੍ਹੇ ਆ। ਅੱਜ ਭਗਤ ਰਵਿਦਾਸ ਜੀ ਦਾ ਗੁਰਪੁਰਬ ਹੈ। ਥਾਂਲੀ ਵਿੱਚ ਦਾਣੇ ਪਾ ਕੇ ਮੈਨੂੰ ਦੇ। ਵੇਹੜੇ ਵਾਲਿਆ ਨੇ, ਗੁਰੂ ਗ੍ਰੰਥਿ ਸਾਹਿਬ ਜੀ ਦਾ ਅੰਖਡਪਾਠ ਭੋਗ ਪਾਉਣਾ ਹੈ। ਮੈ ਮੱਥਾਂ ਟੇਕ ਆਮਾ।”
“ਨਾਨੀ ਵਹਿੜੇ ਵਾਲਿਆ ਦੇ ਗੁਰਦੁਆਰਾ ਸਾਹਿਬ ਤੁਸੀ ਜਾਮੋਗੇ? ਧਰਮ ਦਾ ਕੀ ਹੋਊ?” “ਤੇਰੇ ਨਾਨੇ ਨੇ ਵੋਟਾ ਵੀ ਲੈਣੀਆ ਨੇ। ਸਰਪੰਚੀ ਦੀਆ ਚੋਣਾ ਵਿੱਚ ਜਿੱਤਣਾ ਹੈ। ਚਿੱਟੀ ਚੂਨੀ ਵੀ ਫੜਾ। ਛੇਤੀ ਕਰ ਭੋਗ ਨਾ ਪੈ ਜਾਵੇ।” ” ਨਾਨੀ ਐਮੇ ਲੱਗਦਾ ਚਿੱਟੇ ਕੱਪੜੇ ਦੇਖਕੇ। ਮਨ ਵੀ ਸਾਫ਼ ਹੋ ਗਿਆ ਹੋਵੇ। ਮਾਹਾਰਾਜ ਬਹੁਤੀ ਮਾਜਾਜੀ ਬੰਦਿਆ ਦਾ ਕਿਮੇ ਸਿਰ ਝੁਕਾ ਦਿੰਦਾ। ਚਾਹੇ ਵੋਟਾ ਦਾ ਲਾਲਚ ਹੀ ਸਹੀ। ” ਮਾਮੀ ਨੇ ਫੰਗੀ ਨੂੰ ਕਿਹਾ,” ਤੂੰ ਬੇਬੇ ਨਾਲ ਬਹਿਸ ਨਾ ਕਰਿਆ ਕਰ। ਕਰੀ ਜਾਣ ਦੇ ਜਿਮੇ ਕਰਦੀ ਹੈ। 60 ਸਾਲ ਦੇ ਬਣੇ ਸੁਭਾ ਨੂੰ ਤੂੰ ਨੀ ਬਦਲ ਸਕਦੀ।” ” ਮਾਮੀ ਜੀ ਮੇਰੇ ਪਾਪਾ ਦਾ ਘਰ ਉਸੇ ਗਲੀ ਦੇ ਕੋਨੇ ਵਿੱਚ ਖੇਤ ਵਿੱਚ ਵਹਿੜੇ ਨਾਲ ਲੱਗਦਾ। ਰਵਿਦਾਸਾ ਤੋ ਇੱਕ ਘਰ ਦਾ ਫਰਕ ਹੈ। ਫਿਰ ਨਾਨੀ ਜੀ ਪਾਪਾ ਨੂੰ ਕਿਉ ਨੀ ਨੀਚ ਜਾਤ ਮੰਨਦੀ। ਪਾਪਾ ਜਦੋ ਇਥੇ ਆਉਦੇ ਹਨ। ਮਾਮੇ ਨਾਨਾ ਜੀ ਆਲੇ ਦੁਆਲੇ ਹੀ ਰਹਿੰਦੇ ਹਨ। ਜਦੋ ਰੱਬ ਨੇ ਸਾਰਿਆ ਨੂੰ ਰੰਗ, ਰੂਪ, ਲਾਲ ਖੂਨ, ਖਾਣ ਪੀਣ ਨੂੰ ਇਕੋ ਜਿਹਾ ਦਿੱਤਾ। ਬੰਦੇ ਕਿਉ ਵੰਡੀਆ ਪਾਉਦੇ ਹਨ।” “ਫੰਗੀਂ ਜਿਹੜੇ ਲੋਕ ਆਪਣੇ ਆਪ ਨੂੰ ਉਚੇ ਤੇ ਪੈਸੇ ਵਾਲੇ ਸੱਮਝਦੇ ਹਨ। ਬੰਦੇ ਵੀ ਕੀੜੇ ਮਕਾਉੜੇ ਲੱਗਦੇ ਹਨ। ਨਾਨਾ ਤੇਰਾ ਸਰਪੰਚ, ਵੱਡਾ ਮਾਮਾ ਪਾਰਲੀਮੈਟ ਵਿੱਚ, ਤਿੰਨ ਕਨੇਡਾ ਵਿੱਚ ਹਨ। ਨਾਨੀ ਦਾ ਪੱਬ ਧਰਤੀ ਤੇ ਨਹੀ ਲੱਗਦਾ।” ” ਮਾਮੀ ਮੇਰੀ ਦਾਦੀ ਇਹੋ ਜਿਹੀ ਨਹੀ। ਕੰਮ ਕਰਨ ਵਾਲੇ ਸਾਡੇ ਘਰ ਦੇ ਭਾਡਿਆ ਵਿੱਚ ਖਾਂਦੇ ਹਨ। ਦਾਦੀ ਨੇ ਕਦੇ ਵੀ ਭੁਜੇ ਬੈਠਣ ਨੂੰ ਵੀ ਨਹੀ ਕਿਹਾ। ਮੇਰੇ ਸੁੱਖੇ ਚਾਚੇ ਦੇ ਵਿਹੜੇ ਵਾਲੇ ਦੋ ਦੋਸਤ ਰੋਜ ਚਾਚੇ ਕੋਲ ਰਾਤ ਨੂੰ ਗੱਲਾਂ ਮਾਰਨ ਆਉਦੇ ਹਨ। ਦਾਦੀ ਜਿਮੇ ਰਾਤ ਨੂੰ ਸਾਨੂੰ ਸਾਰਿਆ ਨੂੰ ਦੁੱਧ ਦਿੰਦੀ ਹੈ। ਉਮੇ ਹੀ ਤਾਰੀ ਤੇ ਤਿਲਕੂ ਚਾਚੇ ਨੂੰ ਵੀ ਦੁੱਧ ਦਿੰਦੀ ਹੈ। ਫਿਰ ਭਾਡੇ ਵੀ ਆਪ ਮਾਜਦੀ ਹੈ।” ” ਤੇਰੀ ਦਾਦੀ ਦੀ ਕੌਣ ਰੀਸ ਕਰ ਸਕਦਾ। ਉਹ ਅੰਮ੍ਰਿਤਧਾਰੀ ਹੈ। ਅੰਮ੍ਰਿਤਧਾਰੀ ਵਿੱਚ ਸੇਵਾ ਭਾਵਨਾ ਹੋਣੀ ਚਾਹੀਦੀ ਹੀ ਹੈ। ਅੰਮ੍ਰਿਤ ਛੱਕਣ ਵੇਲੇ ਪੰਜ ਪਿਆਰੇ ਕਹਿੰਦੇ ਨੇ। ਜਾਤ ਪਾਤ ਕੋਈ ਨਹੀ ਸਾਰੇ ਦਸਮੇਸ ਪਿਤਾ ਦੇ ਲਾਲ ਹਨ।” ” ਮਾਮੀ ਨਾਨੀ ਜੀ ਆ ਗਏ। ਨਾਨੀ ਭੋਗ ਦਾ ਛਾਦਾ ਦੇ। ਮਾਹਾਰਾਜ ਦਾ ਪ੍ਰਸ਼ਾਦ ਮੂੰਹ ਵਿੱਚ ਪਾਈਏ।” ਮੈ ਤਾਂ ਦਾਣੇ ਪਾਉਣ ਗਈ ਸੀ। ਰਵਿਦਾਸੀਆ ਦਾ ਭੋਗ ਲੈਣ ਨਹੀ ਗਈ ਸੀ। ਤੂੰ ਆਪ ਜਾ ਆ। ਮੈ ਤੇਰੀ ਦਾਦੀ ਵਰਗੀ ਨਹੀ। ਇਕੋ ਥਾਂਲੀ ਵਿੱਚ ਖਾ ਲਈਏ।” ” ਨਾਨੀ ਰੁਲਦੂ ਸਾਗ ਲਈ ਆਉਦਾ ਹੈ। ਰੁਲਦੀ ਮਾਮਾ ਤੂੰ ਸਾਗ ਦੀਆ ਗੰਦਲਾ ਖਾਈ ਜਾਦਾ ਹੈ। ਨਾਨੀ ਨੇ ਸਾਗ ਨਹੀ ਧਰਨਾ। ਤੂੰ ਸਾਗ ਜੂਠਾ ਕਰ ਦਿੱਤਾ।” ” ਕੋਈ ਜੂਠਾ ਨਹੀ ਹੋਇਆ। ਬਹੂ ਆਥਣ ਹੋਈ ਜਾਦਾ। ਸਾਗ ਛਿਲ ਕੇ ਧਰੀ। ਰੁਲਦੂ ਦੇ ਹੱਥ ਲੱਗੇ ਹਨ।” “ਰੁਲਦੂ ਮਾਮਾ ਕੱਲ ਸਵੇਰੇ ਅੰਮ੍ਰਿਤ ਸੰਚਾਰ ਹੋ ਰਿਹਾ। ਮੇਰਾ ਗੁਰ ਭਾਈ ਬਣਜਾ। ਨਸ਼ਾ ਤੂੰ ਕੋਈ ਨਹੀ ਖਾਂਦਾ।” ਫੰਗੀਂ ਕੀ ਮੈ ਅੰਮ੍ਰਿਤ ਛੱਕ ਸਕਦਾ? ਮੈਨੂੰ ਤਾਂ ਉਨਾਂ ਨੇ ਖੱੜਨ ਵੀ ਨਹੀ ਦੇਣਾ। ਤੂੰ ਮੇਰੇ ਨਾਲ ਚੱਲ, ਮੈ ਅੰਮ੍ਰਿਤ ਛੱਕ ਲਿਆ ਤਾਂ ਲੋਕੀ ਮੈਨੂੰ ਜਿਉਣ ਦੇਣਗੇ?” “ਮਾਮਾ ਮੇਰੇ ਕੋਲ ਕ੍ਰਿਪਾਨ, ਕੜਾ, ਕੰਘਾ ਹਨ। ਕੇਸ ਤੇਰੇ ਆਪਦੇ ਹਨ। ਗੁਰਦਆਰਾ ਸਾਹਿਬ ਤੋ ਵੀ ਸਾਰੇ ਕਕਾਰ ਮਿਲ ਜਾਣਗੇ। ਕਪੜੇ ਪੁਰਾਣਿਆ ਨਾਲ ਸਰ ਸਕਦਾ। ਪਰ ਮਾਮਾ ਤੂੰ ਗੁਰੂ ਨਾਲ ਸਵੇਰੇ ਮਿਲਾਪ ਕਰਨਾ। ਮਾਹਾਰਾਜ ਨੂੰ ਮਿਲਣ ਜਾਣਾ। ਸਹੋਣੀ ਤਰ੍ਹਾ ਤੈਨੂੰ ਤਿਆਰ ਕਰਨਾ। ਜਿਮੇ ਮਾਮਾ ਮੇਰਾ ਮਹਿਬੂਬ ਨੂੰ ਮਿਲਣ ਜਾਦਾ ਹੋਵੇ। ਨਮੇ ਸੂਟ ਦੇ ਪੈਸੇ ਮੈ ਨਾਨੀ ਤੋ ਮੰਗਦੀ ਹਾਂ।” ” ਨਾਨੀ ਰੁਲਦੂ ਮਾਮੇ ਨੇ ਸਵੇਰੇ ਬਾਰਤ ਜਾਣਾ। ਰਾਤੋ ਰਾਤ ਮੈ ਮਾਮੇ ਨੂੰ ਸੂਟ ਸਿਉ ਕੇ ਦੇਣਾ। ਵਿਚਾਰੇ ਨੇ ਅੱਜ ਤੱਕ ਨਮਾ ਕਪੜਾ ਨੀ ਪਾਇਆ। ਮਾਮਿਆ ਦੇ ਹੀ ਪੁਰਾਣੇ ਕੱਪੜੇ ਪਾਉਦਾ।” ” ਦੇਖਾਂ, ਜੰਨ ਚੜਨਾ, ਖੇਤ ਦੀ ਰੋਣੀ ਕਿਨੇ ਕਰਨੀ ਹੈ। ਇਸ ਦੇ ਵਿਆਹ ਨੂੰ ਨਮਾ ਜੋੜਾ ਲੈ ਦਊ। ਇਸ ਦੀ ਵਿਚੋਲਣ ਨਾ ਬੱਣਿਆ ਕਰ। ਸਾਡੇ ਸੀਰੀ ਨੂੰ ਨਾ ਵਗਾੜ।” ” ਰੁਲਦੂ ਮਾਮਾ ਵੱਡੇ ਮਾਮੇ ਦੇ ਜੇ ਤੂੰ ਪੁਰਾਣੇ ਕੱਪੜੇ ਪਾ ਸਕਦਾ। ਐਤਕੀ ਨਮੇ ਪਾ। ਮੈ ਆਪੇ ਮਾਮੇ ਨੂੰ ਸਭਾਲ ਲਮਾਗੀ। ਆ ਫੜ ਪੱਗ ਤੇ ਸੂਟ ਮੋਟਰ ਤੋ ਸਿਦਾ ਗੁਰਦੁਆਰੇ ਆਜੀ। ਮੈ ਗੁਰੂ ਦੇ ਖਾਲਸੇ ਦੇ ਸਵੇਰੇ ਅੰਮ੍ਰਿਤ ਛੱਕਣ ਤੋ ਪਹਿਲਾ ਦਰਸਨ ਕਰੂਗੀ। ਨਿਧੜਕ ਹੋੇ ਕੇ ਗੁਰੂ ਦਾ ਲੜ ਫੱੜਨਾ ਹੈ। ਹੱਟਾਉਣ ਵਾਲੇ ਵੱਡੇ ਗਿਆਨੀ ਵੀ ਹਟਾਉਣਗੇ। ਉਸ ਦੇ ਰਸਤੇ ਤੇ ਤੁਰ ਪਈਏ ਕਿਸੇ ਦੀ ਪ੍ਰਵਾਹ ਨਹੀ ਕਰਨੀ। ਨਾਨੀ ਨਾ ਦੇਖ ਲਵੇ, ਕੱਪੜੇ ਕੱਛ ਵਿੱਚ ਦੇ ਕੇ ਖਿਸਕਜਾ।” ਰਾਤ ਸਾਰੀ ਰਾਤ ਮੀਹ ਪੈਦਾ ਰਿਹਾ। ਰੁਲਦੀ ਦਾ ਕੰਮ ਰੱਬ ਨੇ ਮੀਹ ਪਾ ਕੇ ਕਰ ਦਿਤਾ। ਜਿਮੇ ਕਹਿੰਦੇ ਹਨ। ਰੱਬ ਧੰਨੇ ਦੇ ਨੱਕੇ ਮੋੜਦਾ ਸੀ। ਰੱਬ ਪੁੱਛਦਾ ਦੀ ਦੱਸ ਧੰਨਿਆ ਤੇਰਾ ਕਿਹੜਾ ਕੰਮ ਕਰੀਏ। ਅੱਜ ਵੀ ਜਿਹੜੇ ਡੋਰੀ ਮਾਹਾਰਾਜ ਤੇ ਸੁੱਟਦੇ ਹਨ। ਉਹ ਬਾਣੀ ਪੜ੍ਹਦੇ ਹਨ। ਬਰਕਤਾਂ ਉਪਰ ਵਾਲਾ ਪਾਉਦਾ ਹੈ। ਸਵੇਰੇ ਹੋਣ ਸਾਰ ਰੁਲਦੂ ਤਿਆਰ ਬਰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚ ਗਿਆ। ਨਾਨੀ ਵੀ ਅੰਮ੍ਰਿਤ ਛੱਕਣ ਲਈ ਉਥੇ ਪਹੁੰਚ ਗਈ। ਪੰਜ ਪਿਆਰਿਆ ਨੇ ਪੰਜ ਬਾਣੀਆ ਪੜ੍ਹੀਆ। ਰੁਲਦੂ ਦੀ ਵਾਰੀ ਪਹਿਲਾ ਆਈ। ਪੰਜ ਚੂਲੀਆ ਅੰਮ੍ਰਿਤ ਦੀਆ ਮੂੰਹ ਨਾਲ ਪੀਤੀਆ, ਪੰਜ ਸਿਰ ਵਿੱਚ ਪਾਈਆ, ਪੰਜ ਵਾਰ ਅੱਖਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ। ਉਨੀ ਵਾਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੁਲਦੂ ਗੁਰ ਦਰਸਨ ਕਰਕੇ ਧੰਨ ਧੰਨ ਹੋ ਗਿਆ। ਨਾਨੀ ਦੀ ਸਾਰੀ ਸਿਆਣਪ ਧਰੀ ਰਹਿ ਗਈ। ਗੁਰੂ ਦੀ ਮੱਤ ਭਾਰੂ ਪੈ ਗਈ।
ਐਸੀ ਲਾਲ ਤੁਝ ਬਿਨੁ ਕਉਨੁ ਕਰੈ।। ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰ ਧਰੈ।। ਰਹਾਉ।।
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਂਹੀ ਢਰੈ।। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ।।

- ਸਤਵਿੰਦਰ ਕੌਰ ਸੱਤੀ (ਕੈਲਗਰੀ)- —

Comments

Popular Posts