ਕੁੜੀਆਂ ਦੀ ਕੌਣ ਸੁੱਣਦਾ ਹੈ? ਗੁਝੀਆਂ ਗੱਲ਼ਾਂ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਨੋਵੀਂ ਕਲਾਸ ਵਿੱਚ ਪੜ੍ਹਦੇ ਅਜੀਵ ਜਿਹੀਆਂ ਘੱਟਨਾਵਾ ਹੋ ਰਹੀਆਂ ਸਨ। ਗੱਲ ਸੱਮਝ ਵਿਚੋਂ ਬਾਹਰ ਹੋ ਜਾਂਦੀ ਸੀ। ਜੇ ਕਿਸੇ ਨੂੰ ਪੁੱਛੀਦਾ ਵੀ ਸੀ। ਸਿੱਧਾਂ ਜੁਆਬ ਨਹੀਂ ਸੀ ਮਿਲਦਾ। ਮਾਂ, ਚਾਚੀ, ਤਾਈ, ਭੂਆਂ ਕੋਈ ਗੱਲ ਕਰ ਰਹੀਆਂ ਹੁੰਦੀਆਂ। ਕੋਲੇ ਵੀ ਨਾਂ ਬੈਠਣ ਦਿੰਦੀਆਂ। ਕੱਦ ਵੀ ਵੱਧ ਕੇ ਐਡਾਂ ਹੋ ਗਿਆ ਸੀ। ਜੇ ਖੇਡਦੀਆਂ ਹੋਈਆਂ ਛੋਟੀਆਂ ਭੈਣਾਂ ਨਾਲ ਖੇਡਣ ਲੱਗ ਜਾਣਾ। ਉਹ ਵੀ ਇਹ ਕਹਿੰਦੀਆਂ। ਤੇਰਾਂ ਇਥੇ ਕੀ ਕੰਮ ਹੈ। ਸਕੂਲ ਵਿੱਚ ਵੀ ਬਹੁਤੀਆਂ ਗੱਲ਼ਾਂ ਕੁੜੀਆਂ ਕੰਨ ਕੋਲੇ ਮੂੰਹ ਕਰਕੇ ਕਰਦੀਆਂ। ਅੱਧੀ ਛੁੱਟੀ ਨੂੰ ਅਸੀਂ ਖੋਂ-ਖੋਂ ਖੇਡਦੀਆਂ ਸੀ। ਕਮਲ ਨੇ ਅੱਜ ਖੋਂ-ਖੋਂ ਖੇਡਣ ਤੋਂ ਇਨਕਾਰ ਕਰ ਦਿੱਤਾ। ਇਨਕਾਰ ਕਰਨ ਦਾ ਕਰਾਨ ਉਸ ਨੇ ਅੰਜਣੀ ਦੇ ਕੰਨ ਵਿੱਚ ਦੱਸ ਦਿੱਤਾ ਸੀ। ਅੰਮ੍ਰਿਤ ਨੇ ਵੀ ਝੱਟ ਕਹਿ ਦਿੱਤਾ। ਮੈਂ ਵੀ ਨਹੀਂ ਖੇਡਣਾਂ। ਮੈਂ ਵੀ ਕਹਿ ਦਿੱਤਾ, "ਅੱਜ ਖੋਂ-ਖੋਂ ਨਹੀਂ ਖੇਡਦੇ। ਰੋੜੇ ਹੀ ਖੇਡ ਲੈਦੇ ਹਾਂ।" ਮੈਨੂੰ ਰੋੜੇ ਖੇਡਣੇ ਨਹੀਂ ਆਉਂਦੇ ਸਨ। ਅੰਜਣੀ ਨੇ ਮੇਰੇ ਕੋਲ ਆ ਕੇ ਕਿਹਾ," ਇੰਨ੍ਹਾਂ ਨੇ ਕੁੱਝ ਵੀ ਨਹੀਂ ਖੇਡਣਾ। ਤੈਨੂੰ ਨਹੀਂ ਪੱਤਾਂ ਇਹ ਬਿਮਾਰ ਹਨ।
" ਮੈਂ ਕਿਹਾ," ਫਿਰ ਘਰੇ ਰਹਿੰਦੀਆਂ। ਸਾਡੀ ਵੀ ਖੇਡ ਖ਼ਰਾਬ ਕਰ ਦਿੱਤੀ।" ਬੱਲੀ ਨੇ ਕਿਹਾ," ਘਰੇ ਕਿਵੇਂ ਬੈਠ ਜਾਂਦੀਆਂ। ਹੁਣ ਤਾਂ ਹਰ ਵਾਰ ਇਹੀ ਹੋਇਆ ਕਰਨਾ। ਆਪਾ 12 ਜਾਣੀਆਂ ਤਾਂ ਹਾਂ। ਕੱਲ ਨੂੰ ਹੋਰ ਕੋਈ ਬੈਠ ਜਾਵੇਂਗੀ।" ਅੰਜਣੀ ਨੇ ਕਿਹਾ," ਤੈਨੂੰ ਤਾਂ ਜਿਵੇਂ ਪੱਤਾ ਹੀ ਨਾਂ ਹੋਵੇ। ਦੋਂਨਾਂ ਨੂੰ ਕੀ ਹੋਇਆ। ਕੀ ਤੂੰ ਆਪ ਬਿਮਾਰ ਨਹੀਂ ਹੁੰਦੀ? ਕੁੜੀਆਂ ਵਾਲੀ ਬਿਮਾਰੀ ਹੈ। ਜਿਸ ਨੂੰ ਨਹੀਂ ਹੁੰਦੀ। ਉਹ ਖੁਸਰੇ ਹੁੰਦੇ ਹਨ।" ਮੈਨੂੰ ਅੰਦਰੇ ਅੰਦਰ ਅਜੀਬ ਜਿਹੀ ਚਿਤਵਨੀ ਲੱਗ ਗਈ। ਗੱਲ ਸੱਮਝ ਪੈਣ ਦੀ ਬਜਾਏ ਲੱਟਕ ਗਈ। ਕੁੱਝ ਦਿਨਾਂ ਬਾਅਦ ਡਿਸਪੈਂਸਰੀ ਵੱਲੋਂ ਕੁੱਝ ਨਰਸਾ ਸਕੂਲ ਵਿੱਚ ਆਈਆਂ। ਸਾਡੀ ਕੱਲੀ ਕੱਲੀ ਦੀ ਚੈਕ ਅੱਪ ਹੋਈ। ਮੇਰੀ ਵਾਰੀ ਆਈ, ਨਰਸ ਨੇ ਢਿੱਡ ਉਤੋਂ ਝੱਗਾਂ ਚੱਕਣ ਨੂੰ ਕਿਹਾ। ਮੈਂ ਹੋਰ ਜ਼ੋਰ ਦੀ ਫੜ ਲਿਆਂ। ਉਸ ਨੇ ਜ਼ਬਰ ਦਸਤੀ ਮੇਰੇ ਢਿੱਡ ਨੂੰ ਹੱਥ ਲਾਇਆ। ਮੈਨੂੰ ਪੁੱਛਿਆਂ," ਕੀ ਹਰ ਮਹੀਨੇ ਤੂੰ ਬਿਮਾਰ ਹੁੰਦੀ ਹੈ?" ਮੇਰੇ ਸਾਰ ਉਤਰ ਨਾਂਹ ਵਿੱਚ ਸਨ। ਤੇ ਉਸ ਨੇ ਮੈਨੂੰ ਹਿਰਨ ਦੇ ਡੇਲੇ ਜਿੱਡੀਆਂ ਦੱਸ ਗੋਲੀਆਂ ਦੇ ਦਿੱਤੀਆ। ਗੋਲੀਆਂ ਮੈਂ ਨਹੀਂ ਖਾਦੀਆਂ। ਉਨ੍ਹਾਂ ਦੀ ਵਾਸ਼ਨਾਂ ਬਹੁਤ ਗੰਦੀ ਸੀ। ਉਸੇ ਦਿਨ ਅੱਧੀ ਛੁੱਟੀ ਨੂੰ, ਇੱਕ ਦਸਵੀਂ ਵਿੱਚ ਪੜ੍ਹਦੀ ਕੁੜੀ, ਘਰੋ਼ ਲੇਟ ਆਈ। ਭੈਣ ਜੀ ਨੇ ਉਸ ਕੁੜੀ ਕੋਲੋ ਦੇਰ ਨਾਲ ਆਉਣ ਦਾ ਕਾਰਨ ਪੱਛਿਆਂ। ਉਸ ਕੁੜੀ ਦੀ ਇੱਕ ਗੱਲ਼ ਉਤੇ ਚੁੰਨੀ ਦਾ ਪੱਲਾਂ ਕੀਤਾ ਹੋਇਆ ਸੀ। ਕੁੜੀ ਨੇ ਕਿਹਾ," ਮੈਂ ਗਆਂਢੀਆਂ ਦੀ ਬੇਰੀ ਦੇ ਬੇਰ ਖਾਣ ਗਈ ਸੀ। ਭਿਰਿਡ ਨੇ ਗੱਲ ਉਤੇ ਦੰਦੀ ਵੱਡੀ।" ਭੈਣ ਜੀ ਵੀ ਦਾਖਿਆਂ ਦੀ ਹੀ ਸੀ। ਉਸ ਨੂੰ ਪੱਤਾਂ ਸੀ। ਭਿਰਿਡ ਕੁੜੀ ਦੇ ਗੁਆਂਢੀਆਂ ਦੇ ਮੁੰਡੇ ਦਾ ਨਾਮ ਹੈ। ਭੈਣ ਜੀ ਨੇ ਕੁੜੀ ਦੀ ਦੂਜੀ ਗੱਲ ਉਤੇ ਦੋ ਚਪੇੜਾਂ ਮਾਰੀਆਂ। ਕੁੜੀ ਕੁੱਝ ਦੱਸਣਾ ਚਹੁੰਦੀ ਸੀ। ਟੀਚਰ ਨੇ ਇੱਕ ਨਹੀਂ ਸੁਣੀ। ਕਲਾਸ ਦੀਆ ਸਾਰੀਆਂ ਕੁੜੀਆਂ ਨੇ ਮੂੰਹ ਉਤੇ ਹੱਥ ਰੱਖ ਲਏ। ਗੱਲ ਸਾਰੇ ਸਕੂਲ ਵਿੱਚ ਫੈਲ ਗਈ। ਕੁੜੀ ਨੂੰ ਹਫ਼ਤੇ ਲਈ ਸਕੂਲੋ ਕੱਢ ਦਿੱਤਾ। ਗੱਲ ਮੁੰਡਿਆਂ ਦੇ ਸਕੂਲ ਪਹੁੰਚ ਗਈ। ਪ੍ਰੈਸੀਂਪਲ ਨੇ ਭਿਰਿਡ ਨੂੰ ਦਫ਼ਤਰ ਵਿੱਚ ਸੱਦ ਲਿਆਂ। ਹੈਡਮਾਸਟਰ ਨੇ ਉਸ ਨੂੰ ਮੁਰਗਾਂ ਬੱਣਨ ਨੂੰ ਕਿਹਾ, " ਚੱਲ ਬਈ ਬੱਣਜਾਂ ਮੁਰਗਾਂ। ਤੂੰ ਕੱਲ ਕੀ ਕਾਰਾਂ ਕੀਤਾ ਹੈ? ਅਸੀ ਭੈਣ ਜੀਆਂ ਦੇ ਮੱਥੇ ਲੱਗਣ ਜੋਗੇ ਨਹੀਂ ਰਹੇ। ਤਾਂਹੀ ਮੁੰਡਿਆਂ ਨੂੰ ਕੁੜੀਆਂ ਨਾਲੋ 15 ਮਿੰਟ ਬਆਦ ਵਿੱਚ ਛੁੱਟੀ ਦਿੰਦਾ ਹਾਂ। ਕੀ ਗੱਲ ਬੱਣਦਾ ਨਹੀਂ ਮੁਰਗਾ?" ਮੁੰਡੇ ਨੇ ਕਿਹਾ," ਮਾਸਟਰ ਜੀ ਮੇਰਾ ਕਸੂਰ ਤਾਂ ਦੱਸੋ। ਮੈਂ ਕਿਉਂ ਐਂਵੇਂ ਕਿਵੇਂ ਮੁਰਗਾਂ ਬੱਣਜਾਂ?" " ਸਾਲ਼ਾਂ ਬਚੂ ਜਿਹਾਂ, ਕਾਰੇ ਤੂੰ ਕਰਦਾ ਹੈ। ਅੱਧੀ ਛੁੱਟੀ ਵੇਲੇ ਕੁੜੀ ਦੀ ਗੱਲ਼ ਉਤੇ ਕੱਲ ਤੂੰ ਦੰਦੀ ਵੱਡੀ। ਚੱਪਣੀ ਵਿੱਚ ਨੱਕ ਡੋਬ ਕੇ ਮਰਜ਼ਾਂ। " ਮੂੰਡੇ ਨੇ ਕਿਹਾ," ਮਾਸਟਰ ਜੀ ਕੱਲ ਤਾਂ ਮੈਂ ਪੂਰਾਂ ਦਿਨ ਤੁਹਾਡੇ ਨਾਲ ਸੀ। ਅਸੀਂ ਬਦੋਵਾਲ ਹਾਕੀ ਖੇਡਣ ਗਏ ਸੀ।" "ਹਾਂ ਬਈ ਇਹ ਭੈਣ ਜੀਆਂ ਮੇਰੇ ਤੇ ਮੇਰੇ ਮੁੰਡਿਆਂ ਪਿਛੇ ਕਿਉਂ ਪਈਆਂ ਰਹਿਦੀਆਂ ਹਨ। ਚੱਲ ਤੂੰ ਜਾਹ, ਭੇਜ ਚੱਪੜਾਂਸੀ ਨੂੰ, ਇਸ ਨੂੰ ਭੇਜ ਕੇ, ਮੈਂ ਭੈਣ ਜੀਆਂ ਨੂੰ ਪੁੱਛਦਾ।" ਜਿਉਂ ਹੀ ਉਹ ਦੱਫ਼ਤਰ ਵਿੱਚੋ ਬਾਹਰ ਨਿੱਕਲਿਆਂ। ਮੁੰਡਿਆਂ ਦੀ ਲਈਨ ਲੱਗੀ ਹੋਈ ਸੀ। ਗੱਲ ਹਵਾਂ ਦੀ ਤਰ੍ਹਾਂ ਪਿੰਡ-ਪਿੰਡ ਪਹੁੰਚ ਗਈ। ਦੂਜੇ ਦਿਨ ਕੁੜੀ ਦੀ ਮਾਂ ਕੁੜੀ ਨੂੰ ਲੈ ਕੇ ਹੈਡਮਾਸਟਰਨੀ ਦੇ ਦੱਫ਼ਤਰ ਵਿੱਚ ਆ ਧੱਮਕੀ। ਉਸ ਨੇ ਆ ਕੇ ਰੋਲਾਂ ਪਾ ਲਿਆਂ," ਕਿਹੜੀ ਆ ਭੈਣ ਜੀ ਜਿਸ ਨੇ ਮੇਰੀ ਕੁੜੀ ਕੁੱਟੀ?" ਭੈਣ ਜੀ ਗੁੱਸੇ ਵਿੱਚ ਆ ਕੇ ਬੋਲੀ," ਮੈਂ ਇਸ ਦੇ ਚਪੇੜਾਂ ਮਾਰੀਆਂ ਹਨ। ਹੋਰ ਹਾਰ ਪਾਉਣਾ ਸੀ। ਇਸ ਨੇ ਮੁੰਡੇ ਤੋਂ ਗੱਲ ਤੇ ਦੰਦੀ ਵੱਡਾਈ ਹੈ।" ਮਾਂ ਫਿਰ ਭੱਟਕ ਗਈ," ਕਿਹੜਾਂ ਤੇਰਾਂ ਕਸਮ ਮੁੰਡਾ ਹੈ। ਰੱਬ ਕਰੇ ਤੇਰੇ, ਤੇਰੀ ਜੱਣਨ ਵਾਲੀ ਨੂੰ ਮੁੰਡੇ ਦੰਦੀਆਂ ਵੱਡਣ। ਇਸ ਦੇ ਤਾਂ ਬੇਰ ਚੁਗਦੀ ਦੇ ਭਿਰਿਡ ਲੱੜਿਆਂ ਹੈ।" ਹੈਡਮਾਸਟਰਨੀ ਨਾਲ ਦੀਆਂ ਸਾਰੀਆਂ ਹੀ ਨਮੋਸ਼ ਹੋ ਗਈਆਂ। ਸ਼ਾਮ ਨੂੰ ਸਕੂਲ ਦੇ ਮੁੰਡਿਆਂ ਨੇ ਮਸਟਰਨੀਆਂ ਘੇਰ ਕੇ ਲਈਆਂ। ਇੱਕ ਮੁੰਡੇ ਨੇ ਕਿਹਾ,"ਝੂਠਾਂ ਇਲਜ਼ਾਮ ਤਾਂ ਲੱਗਾ ਹੀ ਹੈ। ਕਿਹੜੀ ਨੂੰ ਫੁਰਨੇ ਫੁਰਦੇ ਨੇ। ਕਸਰ ਪੂਰੀ ਕਰ ਦੇਈਏ।" ਦੂਜੇ ਨੇ ਕਿਹਾ," ਕੁੜੀ ਨਾਲ ਸਾਡਾ ਕੋਈ ਰੌਲਾਂ ਨਹੀਂ ਹੈ। ਮਾਸਟਰਨੀ ਨਾਲ ਹਿਸਾਬ ਕਰਨ ਆਂਏ ਹਾਂ।" ਭਿਰਿਡ ਨੇ ਕਿਹਾ," ਦਿਨੇ ਹੀ ਸੁਪਨੇ ਬੜੇ ਸੋਹਣੇ ਆਉਂਦੇ ਨੇ। ਦੱਸੋ ਕੀ ਕੰਮ ਹੈ?" ਪਿੰਡ ਦੇ ਲੋਕਾਂ ਨੇ ਮੁੰਡਿਆਂ ਦੀ ਭੀੜ ਨੂੰ ਘੂਰਿਆਂ। ਮੁੰਡਿਆਂ ਨੇ ਹਾਕੀਆਂ ਸਾਇਕਲਾਂ ਨਾਲ ਟੰਗ ਲਈਆਂ।
ਸਾਡੇਂ ਘਰ ਕੰਮ ਕਰਨ ਵਾਲੀ ਕੁੜੀ ਬਾਰੋ ਜੋ ਮੇਰੇ ਤੋਂ ਚਾਰ ਕੁ ਸਾਲ ਵੱਡੀ ਸੀ। ਮੈਂ ਉਸ ਨੂੰ ਨਰਸਾ ਦੀ, ਗੋਲੀਆਂ ਦੀ, ਤੇ ਇਸ ਕੁੜੀ ਦੀ ਗੱਲ ਦੱਸ ਦਿੱਤੀ। ਉਹ ਸਾਰੀ ਗੱਲਾਂ ਮਾਂ ਨੂੰ ਦੱਸ ਗਈ। ਮਾਂ ਨੂੰ ਕਿਹੜੀ ਗੱਲ ਦਾ ਗੁੱਸਾ ਸੀ। ਮੈਨੂੰ ਅੱਖਾਂ ਕੱਢ ਰਹੀ ਸੀ। ਸਾਰੀ ਦਿਹਾੜੀ ਮੂੰਹ ਵਿੱਚ ਬੁੜ-ਬੁੜ ਕਰਦੀ ਰਹੀ," ਕੰਮ ਵਾਲੀ ਨਾਲ ਗੱਲਾਂ ਕਰਦੀ ਹੈ। ਇਸ ਨੇ 20 ਘਰਾਂ ਵਿੱਚ ਕੰਮ ਕਰਨ ਜਾਣਾਂ ਹੈ। ਸਰੀਕੇ ਕਬੀਲੇ ਵਿੱਚ ਦੱਸੂਗੀ। ਕੰਮ ਵਾਲੀਆਂ ਤੇ ਗੁਰਦੁਆਰੇ ਵਾਲੇ ਭਾਈ ਜੀ ਕੁੜਕ ਕੁਕੜੀ ਵਾਂਗ ਸਾਰੀ ਦਿਹਾੜੀ ਕੁੜ ਕੁੜ ਕਰਦੇ ਹਨ। ਪਿੰਡ ਵਿੱਚ, ਦੁਨੀਆਂ ਭਰ ਵਿੱਚ ਹੋਕਾ ਦਿਵਾਉਣਾਂ ਹੋਵੇ। ਅੱਗੇ ਨੂੰ ਭਾਈ ਜੀ ਨੂੰ ਵੀ ਦੱਸ ਆਇਆਂ ਕਰ। ਸਪੀਕਰ ਵਿੱਚ ਬੋਲ ਦੇਵੇਗਾਂ। ਮੇਰੇ ਤੋਂ ਹੋਰ ਉਹਲੇ ਨਹੀਂ ਰੱਖੇ ਜਾਂਦੇ। ਆ ਜਾਣਦੇ ਤੇਰੇ ਪਿਉ ਨੂੰ, ਉਸ ਨੂੰ ਦੱਸਦੀ ਹਾਂ। ਤੂੰ ਹੀ ਜੁਆਕਾਂ ਵਿਚੋਂ ਸਭ ਤੋਂ ਵੱਡੀ ਹੈ। ਤੈਨੂੰ ਹੀ ਇੰਨ੍ਹਾਂ ਨੇ ਦੇਖ ਕੇ ਉਹੀ ਸਿੱਖਣਾਂ ਹੈ।" ਪਾਪਾ ਤੋਂ ਅਸੀਂ ਬਹੁਤ ਡਰਦੇ ਸੀ। ਪਾਪਾ ਮਤਲੱਬ ਦੀ ਗੱਲ ਹੀ ਕਰਦੇ ਸਨ। ਪਾਪਾ ਦੀਆਂ ਅੱਖਾਂ ਵਿੱਚ ਝਾਂਕਣ ਤੋਂ ਹੀ ਡਰ ਲੱਗਦਾ ਸੀ। ਸੁਭਾਂ ਦੇ ਜਿੰਨ੍ਹੇ ਮਿੱਠੇ, ਉਸ ਤੋਂ ਵੀ ਕਿਤੇ ਵੱਧ ਕੋੜੇ ਵੀ ਸਨ। ਹੱਥ ਦਾ ਪੰਜਾਂ ਵੀ ਬਹੁਤ ਵੱਡਾ ਤੇ ਕੈੜਾਂ ਸੀ। ਮੈਂ ਮਾਂ ਦੇ ਅੱਗੇ ਹਾੜਾਂ ਜਿਹਾਂ ਕੱਢਿਆਂ, " ਬੀਬੀ ਮੈਂ ਕੀਤਾ ਹੀ ਕੀ ਹੈ? ਕੁੜੀ ਦੀ ਗੱਲ ਵਿੱਚ ਮੇਰਾ ਤੇ ਕੁੜੀ ਦਾ ਵੀ ਕੀ ਕਸੂਰ ਹੈ? ਉ ਗੱਲ ਝੂਠੀ ਸੀ। ਨਰਸ ਤੋਂ ਮੈਂ ਕਿਹੜਾਂ ਗੋਲੀਆਂ ਮੰਗੀਆਂ ਸੀ। ਮੈਂ ਗੋਲੀਆਂ ਖਾਦੀਆਂ ਵੀ ਨਹੀਂ।" ਮਾਂ ਨੇ ਸਾਰੀਆਂ ਕਿਤਾਬਾਂ ਫੋਲ ਦਿੱਤੀਆ। ਵਗੈਰ ਕਸੂਰ ਝਿੜਕਾਂ ਪੈ ਗਈਆ। ਹਫ਼ਤਾਂ ਮੂੰਹ ਵੱਟੀ ਰੱਖਿਆ।
ਅਜੇ ਇਹ ਗੱਲ ਠੰਡੀ ਨਹੀਂ ਹੋਈ ਸੀ। ਪਾਪਾ ਜੀ ਮੈਨੂੰ ਤੇ ਮੇਰੀ ਭੈਣ ਨੂੰ ਟੱਰਕ ਤੇ ਸਕੂਲ ਛੱਡ ਗਏ। ਅੰਜਣੀ ਹੁਣੀ ਤੁਰ ਕੇ ਦਾਖੇ ਆਈਆਂ ਸਨ। ਸਾਡਾ ਪਿੰਡ ਭਨੋਹੜ ਸਕੂਲ ਤੋਂ 4 ਕੁ ਕਿਲੋਮੀਟਰ ਹੈ। ਅੰਜ਼ਣੀ ਨੇ ਮੈਨੂੰ ਦੱਸਿਆਂ," ਹਾਏ ਨੀਂ ਵਿਚਾਰੇ ਸਬਜ਼ੀ ਵਾਲੇ ਦਾ ਜੀ ਟੀ ਰੋਡ ਤੇ ਸਾਇਕਲ ਡਿੱਗ ਗਿਆ। ਸਾਰੀ ਸਬਜ਼ੀ ਵੀ ਖਿੰਡ ਗਈ।" ਮੈ ਉਸ ਨੂੰ ਕਿਹਾ," ਨਾਲ ਲੱਗ ਕੇ ਸਬਜ਼ੀ ਇੱਕਠੀ ਕਰਾਂ ਦਿੰਦੀਆਂ। ਜੇ ਮੈਂ ਹੁੰਦੀ ਇਹੀ ਕਰਨਾ ਸੀ।" ਚੱਕਾਂ ਕਿਵੇ ਦਿੰਦੀਆਂ। ਗੱਡੀਆਂ ਨੇ ਉਤੋਂ ਦੀ ਨੰਗ ਕੇ ਸਾਰੀ ਮਿਦ ਦਿੱਤੀ।" ਸਾਡੀਆਂ ਗੱਲਾਂ ਉਹੀ ਹਿਸਾਬ ਵਾਲੀ ਭੈਣ ਜੀ ਨੇ ਸੁੱਣ ਲਈਆਂ। ਉਸ ਨੇ ਅੰਜ਼ਣੀ ਨੂੰ ਪੁੱਛਿਆ," ਕਿਹੜੇ ਮੁੰਡੇ ਦੀ ਗੱਲ ਕਰਦੀਆਂ ਹੋ? ਖੜੀਆਂ ਹੋ ਜਾਵੋ ਦੋਂਨੇ।" ਅੰਜ਼ਣੀ ਨੇ ਕਿਹਾ," ਭੈਣ ਜੀ ਉਹ ਮੁੰਡਾ ਜੀ ਸਾਡੇ ਪਿੰਡ ਸਬਜ਼ੀ ਵੇਚਦਾ ਹੈ ਜੀ।" " ਛੀ, ਅਨਪੜ੍ਹ ਮੁੰਡਾ ਹੋਣਾ। ਇੰਨ੍ਹੀ ਕੀ ਅੱਗ ਲੱਗੀ ਹੈ। ਭੋਰਾਂ ਭਰ ਛੋਕੀਆਂ ਹੋ। ਤੂੰ ਖੜੀ ਹੋ। ਤੈਨੂੰ ਇਹ ਕਿਉਂ ਦੱਸ ਰਹੀ ਸੀ। ਤੇਰਾ ਉਹ ਕੀ ਲੱਗਿਆ?" " ਭੈਣ ਜੀ ਉਹ ਸਾਡੇ ਪਿੰਡ ਦਾ ਹੀ ਹੈ। ਸਾਡੇ ਵੀ ਜੇ ਸਬਜ਼ੀ ਨਹੀਂ ਹੁੰਦੀ ਉਸੇ ਤੋਂ ਲੈਂਦੇ ਹਾਂ।" ਭੈਣ ਜੀ ਹੋਰ ਭੁਸਰ ਗਈ," ਇਹ ਗੱਲ ਹੈ। ਸਬਜ਼ੀ ਦਾ ਸਾਰਾ ਬਹਾਨਾਂ ਹੈ। ਤੁਹਾਨੂੰ ਦੋਂਨਾਂ ਨੂੰ ਇਕੋ ਅਨਪੜ੍ਹ ਸਬਜ਼ੀ ਵੇਚਣ ਵਾਲਾਂ ਲੱਬਾ। ਉਮਰ ਕਿੰਨ੍ਹੀ ਕੁ ਹੈ। ਤੂੰ ਦੱਸ ਅੰਜ਼ਣੀ।" ਮੈਨੂੰ ਗੁੱਸਾ ਆ ਗਿਆ, ਮੈਂ ਕਿਹਾ," ਭੈਣ ਜੀ ਅਸੀਂ ਉਸ ਨੂੰ ਵੀਰ ਕਹਿੰਦੀਆਂ ਹਾਂ। ਨਾਲੇ ਉਮਰ ਵਿੱਚ ਵੀ 8 ਸਾਲ ਵੱਡਾ ਹੋਣਾ। ਕਿਉਂ ਤੁਸੀਂ ਗੱਲ ਨੂੰ ਘੁੰਮਾਈ ਜਾਂਦੇ ਹੋ?" ਭੈਣ ਜੀ ਨੂੰ ਮੇਰੀ ਦਖ਼ਲ ਅਨਦਾਜੀ ਚੰਗ੍ਹੀ ਨਹੀਂ ਲੱਗੀ," ਤੈਨੂੰ ਮੈਂ ਨਹੀਂ ਪੁੱਛਿਆਂ ਸੀ। ਬਾਕੀ ਵੀ ਇੰਨ੍ਹਾਂ ਦੇ ਪਿੰਡ ਦੀਆਂ ਕੁੜੀਆਂ ਹੈਡਮਾਸਟਰਨੀ ਦੇ ਦਫ਼ਤਰ ਆ ਜਾਵੋ। 7 ਕੁ ਕੁੜੀਆਂ ਨੂੰ ਉਹ ਵੱਡੀ ਭੈਣ ਜੀ ਕੋਲ ਲੈ ਗਈ। ਵੱਡੀ ਭੈਣ ਜੀ ਨੇ ਸਾਨੂੰ ਸਾਰੀਆਂ ਨੂੰ ਚਿੱਠੀਆਂ ਲਿਖ ਕੇ ਫੜਾਂ ਦਿੱਤੀਆਂ। ਚਿੱਠੀਆ ਵਿੱਚ ਲਿਖ ਦਿੱਤਾ। ਕੁੜੀਆਂ ਦੇ ਮਾਂ ਜਾਂ ਬਾਪ ਸਾਨੂੰ ਛੇਤੀ ਤੋਂ ਛੇਤੀ ਮਿਲਣ ਦੀ ਕੋਸ਼ਸ਼ ਕਰੋ। ਨਾਲੇ ਮੇਰੇ ਵੱਲ ਦੇਖ ਕੇ ਹਦੈਤ ਕਰ ਦਿੱਤੀ, "ਸਾਰੀਆਂ ਕੁੜੀਆਂ ਆਪੋ ਆਪਣੇ ਮਾਂ ਜਾਂ ਬਾਪ ਨੂੰ ਹੀ ਲੈ ਕੇ ਆਇਓ। ਹੋਰ ਨਾਂ ਸਾਰੇ ਪਿੰਡ ਵਾਲਿਆਂ ਦਾ ਇਕੋ ਵਾਰੀ ਟੱਰਕ ਭਰ ਲਿਆਂਇਓ।"
ਉਸ ਦਿਨ ਕੰਮ ਕਰਨ ਵਾਲੀ ਦੇ ਗੱਲ਼ਾਂ ਦੱਸਣ ਤੋਂ ਬਾਅਦ ਮੈਨੂੰ ਮਾਂ ਤੋਂ ਪਾਪਾ ਜੀ ਨਾਲੋ ਵੀ ਡਰ ਲੱਗਣ ਲੱਗ ਗਿਆ ਸੀ। ਦੂਜੇ ਦਿਨ ਜਦੋਂ ਪਾਪਾ ਜੀ ਮੈਨੂੰ ਤੇ ਛੋਟੀ ਭੈਣ ਨੂੰ ਸਕੂਲ ਮੁਹਰੇ ਲਾਹੁਣ ਲੱਗੇ। ਮੈਂ ਕਿਹਾ," ਪਾਪਾ ਜੀ ਤੁਹਾਨੂੰ ਭੈਣ ਜੀ ਨੇ ਮਿਲਣਾ ਹੈ। ਇਹ ਚਿੱਠੀ ਦਿੱਤੀ ਹੈ।" ਪਾਪਾ ਜੀ ਮੈਨੂੰ ਵਗੈਰ ਕੁੱਝ ਕਹੇ ਦੱਫ਼ਤਰ ਵਿੱਚ ਚਲੇ ਗਏ। ਸਾਡੇ ਪਿੰਡ ਦੇ ਪਹਿਲਾਂ ਹੀ ਬੰਦੇ ਉਥੇ ਸਨ। ਗੱਲਾਂ ਸੁਣ ਕੇ ਪਾਪਾ ਜੀ ਨੇ ਕਿਹਾ," ਮੈਨੁੰ ਕਿਉਂ ਸੱਦਿਆ ਹੈ।" ਭੈਣ ਜੀ ਨੇ ਗੱਲ ਦੁਹਰਾਂ ਦਿੱਤੀ। ਪਾਪ ਜੀ ਨੇ ਕਿਹਾ," ਮੈਨੂੰ ਸੱਦਣ ਦਾ ਕੀ ਕਾਰਨ ਹੈ। ਮੈਂ ਆਪਣੀ ਧੀਆਂ ਨੂੰ ਛੱਡਣ ਤੇ ਲੈਣ ਆਉਂਦਾ ਹਾਂ। ਗਰੀਬ ਸਬਜ਼ੀ ਵਾਲਾਂ ਚਾਰ ਜੁਆਕਾਂ ਦਾ ਬਾਪ ਹੈ। ਤੁਹਾਨੂੰ ਸਵੈਟਰ ਬੁਣਨ ਤੋਂ ਵਗੈਰ ਇਹ ਹੋਰ ਕੰਮ ਲੱਭਾਂ ਹੈ। ਨਿੱਤ ਕਿਸੇ ਕੁੜੀ ਨੂੰ ਦੱਫ਼ਤਰ ਵਿੱਚ ਸੱਦ ਕੇ ਸਣੇ ਮਾਂਪਿਆਂ ਦੀ ਲਾਂ-ਪਾਹ ਕਰਦੀਆਂ ਹੋ। ਪੜ੍ਹਾਂਉਣ ਲਈ ਤਨਖਾਂਹ ਲੈਂਦੀਆਂ ਹੋ। ਉਹੀ ਕਰਿਆਂ ਕਰੋ। ਸਾਨੂੰ ਆਪਣੇ ਬੱਚੇ ਸਭਾਂਲਣੇ ਆਉਂਦੇ ਹਨ। ਨਵੇਂ ਬੰਦਿਆਂ ਨਾਲ ਗੱਲਾਂ ਮਾਰਨ ਦਾ ਸ਼ੌਕ ਹੈ। ਤਾਂ ਟੱਰਕ ਯੂਨੀਅਨ ਵਿੱਚ ਪਕਾਰ ਕਰ ਦਿਆਂ ਕਰਾਂਗੇ।" ਸਾਰੀਆਂ ਭੈਣ ਜੀਆਂ ਸੁੰਨ ਹੋ ਗਈਆਂ।
ਬਾਕੀ ਕੁੜੀਆਂ ਤੇ ਉਨ੍ਹਾਂ ਦੇ ਮਾਂਪੇ ਜੋ ਭੈਣ ਜੀਆਂ ਦੇ ਅੱਗੇ ਸਿਰ ਝੁਕਾਈ ਖੜ੍ਹੇ ਸਨ। ਹੈਰਾਨ ਰਹਿ ਗਏ। ਇੱਜ਼ਤ ਨਾਲ ਸਿਰ ਉਠਾ ਕੇ ਬਾਹਰ ਆਏ। ਪਾਪਾ ਜੀ ਮੈਨੂੰ ਉਸ ਦਿਨ ਤੋਂ ਦੋਸਤ ਦਿੱਸਣ ਲੱਗ ਗਏ। ਕਾਲਜ ਵਿੱਚ ਵੀ ਦਾ਼ਖਲਾਂ ਕਰਾਉਣ ਪਾਪਾ ਜੀ ਮੇਰੇ ਤੇ ਮੇਰੀਆਂ ਛੋਟੀਆਂ ਭੈਣਾਂ ਦੇ ਨਾਲ ਆਪ ਜਾਂਦੇ ਸਨ। ਉਹ ਚਹੁੰਦੇ ਸਨ। ਕੁੜੀਆਂ ਦੀ ਪੜ੍ਹਾਈ ਵਿੱਚ ਕੋਈ ਮੁਸ਼ਕਲ ਨਾਂ ਆਵੇ। ਸਾਡਾ ਪਿੰਡ ਸਿਧਵਾਂ ਕਾਲਜ ਤੋਂ ਦੱਸ ਕਿਲੋਮੀਟਰ ਹੈ। ਪਾਪਾ ਜੀ ਆਪ ਜਾ ਕੇ ਪ੍ਰੈਸੀਪਲ ਨੂੰ ਕਹਿ ਕੇ ਕਾਲਜ ਦੀ ਬੱਸ ਪਿੰਡੋ ਕੁੜੀਆਂ ਨੂੰ ਲਿਆਉਣ ਲਈ ਲੁਆਂ ਕੇ ਆਏ। ਬਸ ਰੋਜ਼ ਕੁੜੀਆਂ ਨੂੰ ਲੈ ਕੇ, ਛੱਡ ਕੇ ਜਾਂਦੀ ਸੀ। ਮੈਂ ਹਰ ਗੱਲ ਪਾਪ ਨਾਲ ਕਰਨ ਲੱਗ ਗਈ ਸੀ। ਅੱਜ ਮੈਂ ਆਪ ਧੀ ਤੇ ਪੁੱਤ ਦੀ ਮਾਂ ਹਾਂ। ਵਗੈਰ ਸ਼ੱਕ ਕੀਤਿਆਂ ਬੱਚਿਆਂ ਨੂੰ ਜੀਣ ਦੇਈਏ। ਤਾਂਹੀ ਉਹ ਆਪ ਸੋਚ ਸੱਕਣਗੇ। ਆਪਣੇ ਪੈਰਾਂ ਤੇ ਖੜ੍ਹ ਸਕਣਗੇ। ਅਜ਼ਾਦ ਸੋਚੀਏ। ਤੇ ਦੂਜਿਆਂ ਨੂੰ ਜੀਣ ਦੇਈਏ। ਸ਼ੱਕ ਹੀ ਕਈ ਵਾਰ ਗੱਲ਼ਤ ਫ਼ੈਸਲੇ ਕਰਾਂ ਕੇ, ਜਿੰਦਗੀਆਂ ਤਬਾਂਹ ਕਰ ਦਿੰਦਾ ਹੈ।
ਮੈਂ ਬੀ ਏ ਵਿੱਚ ਸੀ ਪੱਤਾਂ ਲੱਗਾ ਕਿ ਉਹੀ ਹਿਸਾਬ ਵਾਲੀ ਭੈਣ ਜੀ ਨੇ ਜ਼ਹਿਰ ਖਾਂ ਲਈ। ਉਸ ਨੇ ਆਪਦੇ ਘਰ ਵਾਲੇ ਦੇ ਮੋਟਰ ਸਾਇਕਲ ਪਿਛੇ ਬੈਠੀ ਕਿਸੇ ਹੋਰ ਔਰਤ ਨੂੰ ਦੇਖ ਲਿਆਂ ਸੀ।

Comments

Popular Posts