ਖਾਲਸੇ ਦੀ ਸਾਜਨਾਂ ਤੇ ਅੱਜ ਦੇ ਸੰਤ, ਗ੍ਰੰਥੀ ਤੇ ਪ੍ਰਬੰਧਕ


ਗੁਰੂ ਸਭ ਤੋਂ ਵੱਡਾ, ਊਚਾ, ਸੂਚਾ ਸੋਹਣਾ, ਪਿਆਰਾਂ ਸ਼ਕਤੀ ਸ਼ਾਲੀ ਹੈ। ਸਿੱਖ ਧਰਮ ਵੀ ਗੁਰੂ ਵਿੱਚ ਜ਼ਕੀਨ ਕਰਦਾ ਹੈ। ਪੰਜ ਪਿਆਰੇ ਸੰਗਤ ਨੂੰ ਜਦੋਂ ਅੰਮ੍ਰਿਤ ਛਕਾਂਉਂਦੇ ਹਨ। ਗੁਰੂ ਪਿਆਰੇ ਸਾਰੇ ਜਕੀਨ ਕਰਦੇ ਹਨ। ਗੁਰੂ ਆਪ ਉਥੇ ਹਾਜ਼ਰ ਹੁੰਦਾ ਹੈ। 1699 ਵਿਸਾਖ ਨੂੰ ਪਹਿਲੀ ਵਾਰ ਗੁਰੂ ਗੋਬਿੰਦ ਰਾਏ ਜੀ ਨੇ ਅੰਮ੍ਰਿਤ ਛਕਾਂਇਆਂ ਹੈ। ਕੇਸਗੜ੍ਹ ਅੰਨਦਪੁਰ ਵਿੱਚ ਸੰਗਤਾਂ ਨੂੰ ਦਿਵਾਨ ਵਿੱਚ ਬੁਲਾਇਆਂ ਗਿਆਂ ਹੈ। ਗੁਰੂ ਦੇ ਦਰਸ਼ਨਾਂ ਨੂੰ ਸੰਗਤ ਦਾ ਬਹੁਤ ਭਾਰਾਂ ਇੱਕਠ ਹੋਇਆ ਹੈ। ਦਿਵਾਨ ਖੁੱਲੇ ਅਸਮਾਨ ਥੱਲੇ ਲੱਗਿਆ ਹੋਇਆ ਹੈ। ਗੁਰੂ ਜੀ ਨੰਗੀ ਤਲਵਾਰ ਲੈ ਕੇ ਤੱਬੂ ਵਿਚੋਂ ਬਾਹਰ ਆਏ। ਗੁਰੂ ਜੀ ਨੇ ਸੰਗਤ ਨੂੰ ਸਬੋਧਨ ਕਰਕੇ ਕਿਹਾ,” ਅੱਜ ਖਾਲਸਾ ਪੰਥ ਸਾਜਨਾ ਹੈ। ਉਸ ਲਈ ਮੈਨੂੰ ਸਿਰ ਦੀ ਲੋੜ ਹੈ।” ਮਰਨਾ ਮਰਨਾ ਰੋਜ਼ ਕਹੀ ਜਾਂਦੇ ਹਾਂ। ਜੇ ਕਿਤੇ ਮੌਤ ਦਿਸ ਜੇ ਪਤੀੜਾਂ ਪੈ ਜਾਂਦੀਆਂ ਹਨ। ਸੰਗਤ ਤੋਂ ਗੁਰੂ ਜੀ ਨੇ ਇੱਕ ਸਿਰ ਦੀ ਮੰਗਿਆ। ਦਿਇਆ ਰਾਮ ਜੀ ਉਠ ਕੇ ਖੜ੍ਹ ਗਿਆਂ। ਗੁਰੂ ਜੀ ਦੇ ਨਾਲ ਤੱਬੂ ਵਿੱਚ ਚੱਲਾ ਗਿਆ । ਗੁਰੂ ਜੀ ਖੂਨੀ ਤਲਵਾਰ ਲੈ ਕੇ ਤੱਬੂ ਵਿਚੋਂ ਆ ਗਿਆ। ਦੂਜੇ ਹੋਰ ਸਿਰ ਦੀ ਮੰਗ ਕਰ ਗਿਆ। ਧਰਮ ਚੰਦ ਜੀ ਗੁਰੂ ਜੀ ਪਿਛੇ ਤੁਿਰਆ। ਗੁਰੂ ਚਰਨਾਂ ਵਿੱਚ ਸੀਸ ਭੇਟ ਕਰ ਗਿਆ। ਗੁਰੂ ਜੀ ਤੀਜੇ ਸਿਰ ਦੀ ਵੀ ਮੰਗ ਹੋਰ ਕਰ ਗਿਆ। ਹਿੰਮਤ ਰਾਏ ਜੀ ਝੱਟ ਊਠ ਖੜ੍ਹ ਕੇ ਗਿਆ। ਗੁਰੂ ਜੀ ਚੋਥੇ ਸਿਰ ਦੀ ਵੀ ਜਰੂਤ ਹੋਰ ਆਖ ਗਿਆ। ਮੋਹਕਮ ਚੰਦ ਜੀ ਸਿਰ ਦੇਣ ਆ ਗਿਆ। ਪੰਜਵੇਂ ਸਿਰ ਦੀ ਫਿਰ ਹੋਰ ਗੁਰੂ ਜੀ ਭੇਟ ਮੰਗ ਗਿਆ। ਸਾਹਿਬ ਚੰਦ ਜੀ ਗੁਰੂ ਨੂੰ ਸਿਰ ਭੇਟ ਕਰ ਗਿਆ। ਸੰਗਤ ਨੂੰ ਇਹ ਕੌਤਕ ਹੈਰਾਨ ਕਰ ਗਿਆ। ਗੁਰੂ ਜੀ ਦੇ ਨਾਲ ਸਾਰੇ ਤੱਬੂ ਵਿਚੋਂ ਸਾਬਤ ਬਾਹਰ ਆ ਗਏ। ਮਾਤਾ ਸਾਹਿਬ ਜੀ ਪਾਣੀ ਵਿੱਚ ਪਾਤਸੇ ਪਾ ਗਏ। ਪੰਜ ਬਾਣੀਆਂ ਦੇ ਪਾਠ ਪੜ੍ਹ ਗਏ। ਤਾਂ ਪਾਣੀ ਮਿੱਠੇ ਅੰਮ੍ਰਿਤ ਬੱਣ ਗਏ। ਗੁਰੂ ਜੀ ਪੰਜ ਚੂਲੇ ਅੰਮ੍ਰਿਤ ਛੱਕਾਈ ਜਾਂਦੇ ਨੇ। ਉਦੋਂ ਤੋਂ ਪੰਜੇ ਗੁਰੂ ਪਿਆਰੇ ਬੱਣ ਗਏ। ਗੁਰੂ ਜੀ ਪੰਜਾਂ ਨੂੰ ਗੁਰੂ ਕਹਿ ਗਏ। ਪੰਜ ਚੂਲੇ ਅੰਮ੍ਰਿਤ ਦੇ ਪੰਜਾ ਪਿਆਰਿਆ ਤਂੋ ਵੀ ਪੀ ਗਏ। ਆਪ ਨੂੰ ਪੰਜਾ ਦਾ ਚੇਲਾ ਕਹਿ ਗਏ। ਵਿਸਾਖੀ ਨੂੰ ਅੰਮ੍ਰਿਤ ਸੰਚਾਰ ਕਰ ਗਏ। ਅੰਮ੍ਰਿਤ ਦੀ ਦਾਤ ਪਿਆਰਿਆਂ ਨੂੰ ਦੇ ਗਏ। ਕੌਮ ਦੀ ਡੋਰ ਪੰਜਾਂ ਪਿਆਰਿਆਂ ਨੂੰ ਦੇ ਗਏ। ਗੁਰੂ ਜੀ ਮਰਦ ਨੂੰ ਸਿੰਘ ਕਹਿ ਗਏ। ਔਰਤ ਨੂੰ ਕੌਰ ਦਾ ਨਾਂਮ ਦੇ ਗਏ। ਵਾਹਿਗਰੂ ਜੀ ਕਾ ਖਾਲਸਾ। ਵਾਹਿਗਰੂ ਜੀ ਕੀ ਫਤਿਹ ਬੁਲਾ ਗਏ। ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੱਸ ਗਏ। ਪਰ ਅਸੀਂ ਬੰਦਿਆਂ ਵਿੱਚ ਉਲਝ ਗਏ। ਬੰਦੇ ਹੀ ਸਾਡੇ ਲਈ ਸਾਧ ਬੱਣ ਗਏ।

ਸਬਦਿ ਮੁਆ ਵਿਚਹੁ ਆਪੁ ਗਵਾਇ ॥ ਸਤਿਗੁਰੁ ਸੇਵੇ ਤਿਲੁ ਨ ਤਮਾਇ ॥ ਨਿਰਭਉ ਦਾਤਾ ਸਦਾ ਮਨਿ ਹੋਇ ॥ ਸਚੀ ਬਾਣੀ ਪਾਏ ਭਾਗਿ ਕੋਇ ॥੧॥ ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥ ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥ ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥ ਅੰਮ੍ਰਿਤ ਸਬਦਿ ਨਾਮੁ ਵਖਾਣੈ ॥ ਸਾਚੀ ਬਾਣੀ ਸੂਚਾ ਹੋਇ ॥ ਗੁਣ ਤੇ ਨਾਮੁ ਪਰਾਪਤਿ ਹੋਇ ॥੨॥ ਗੁਣ ਅਮੋਲਕ ਪਾਏ ਨ ਜਾਹਿ ॥ ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥ ਸੇ ਵਡਭਾਗੀ ਜਿਨ੍ਹ੍ਹ ਨਾਮੁ ਧਿਆਇਆ ॥ ਸਦਾ ਗੁਣਦਾਤਾ ਮੰਨਿ ਵਸਾਇਆ ॥੩॥ ਜੋ ਗੁਣ ਸੰਗ੍ਰਹੈ ਤਿਨ੍ਹ੍ਹ ਬਲਿਹਾਰੈ ਜਾਉ ॥ ਦਰਿ ਸਾਚੈ ਸਾਚੇ ਗੁਣ ਗਾਉ ॥ ਆਪੇ ਦੇਵੈ ਸਹਜਿ ਸੁਭਾਇ ॥ ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥ {ਪੰਨਾ 361}

ਜਦੋਂ ਢੱਡਰੀਆਂ ਵਾਲਾਂ ਰਣਜੀਤ ਸਿੰਘ ਪਹਿਲੀ ਵਾਰੀ ਆਇਆਂ। ਅੰਮ੍ਰਿਤ ਸੰਚਾਰ ਦੋ ਕੁ ਸੌ ਨੂੰ ਕਰਾਇਆਂ। ਪ੍ਰਧਾਂਨ ਬੱਣਨ ਤੋਂ ਪਹਿਲਾਂ ਅਵਤਾਰ ਕਲੇਰ ਇਸ ਅੰਮ੍ਰਿਤ ਸੰਚਾਰ ਵਿੱਚ ਲੱਗਾ ਸੀ। ਦਰਾਂ ਵਿੱਚ ਪਹਿਰੇਦਾਰ ਬੱਣਿਆਂ ਖੱੜਾਂ ਸੀ। ਜਦੋਂ ਪ੍ਰਧਾਂਨ ਬੱਣ ਗਿਆਂ। ਉਸੇ ਸਾਧ ਨੂੰ ਕੈਲਗਰੀ ਵਿੱਚ ਵੱੜਨ ਨਹੀਂ ਦਿੱਤਾ। ਆਪ ਹੀ ਅੰਮ੍ਰਿਤ ਛੱਕਾਂ ਕੇ ਅੰਮ੍ਰਿਤਧਾਰੀਆਂ ਉਤੇ ਪੁਲੀਸ ਸੱਦਦਾ ਹੈ। ਸੱਚ ਇੰਨ੍ਹਾਂ ਨੇ ਸਾਡੇ ਲਈ ਸਮਸ਼ਾਨ ਘਾਟ ਵੀ ਤਿਆਰ ਕਰਨਾ ਹੈ। ਬੜਾਂ ਫਿਕਰ ਹੈ। ਜਿਉਂਦੇ ਬੰਦੇ ਤੋਂ ਚੰਦਾਂ ਮੰਗਦੇ ਰਹਿੰਦੇ ਹਨ। ਮਰਨ ਤੋਂ ਬਾਅਦ ਵੀ ਮਰੇ ਬੰਦੇ ਦੇ ਡਾਲਰ ਖੱਟਣਗੇ।

ਗੁਰੂ ਮਹਾਰਾਜ਼ ਨੂੰ ਕਈ ਬਾਬੇ ਬੀਬੀਆਂ ਜਦੋਂ ਪੜ੍ਹਦੇ ਹਨ। ਗ਼ਲ਼ਾ ਹੀ ਸਾਫ਼ ਕਰੀ ਜਾਂਦੇ ਹਨ। ਖੰਘ ਦੇ ਘੰਗਾਰ ਮਾਹਾਰਾਜ ਨੂੰ ਪੜ੍ਹਦੇ ਨਿਗਲੀ ਜਾਂਦੇ ਹਨ। ਛਿਕਾਂ, ਖੰਘ ਘੰਗਾਰਾਂ ਦਾ ਰਿੱੜਕਣਾ ਸੁਣ ਕੇ, ਮਹਿਸੂਸ ਕਰਕੇ ਧੁੜਧੜੀਆਂ ਆਉਂਦੀਆਂ ਹਨ। ਬਿਮਾਰ ਪਾਠੀ ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਕਰਨ ਸਮੇਂ ਥੁਕ ਬਾਹਰ ਛਿੜਕੀ ਜਾਂਦੇ ਹਨ। ਨਾਲੇ ਦੂਜਿਆਂ ਨੂੰ ਬਿਮਾਰ ਕਰਦੇ। ਪਾਠ ਪੜ੍ਹਕੇ ਦੂਜਿਆਂ ਨੂੰ ਸਨਾਉਣ ਲਈ ਹੈ। ਕਈ ਅਵਾਜ਼ ਹੀ ਨਹੀਂ ਕੱਢਦੇ। ਮਿਣ ਮਿਣ ਕਰ ਰਹੇ ਹੁੰਦੇ ਹਨ। ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਅੰਖਡਪਾਠ ਚੱਲ ਰਿਹਾ ਸੀ। ਗੁਰਦੁਆਰੇ ਸਾਹਿਬ ਵਿੱਚ, ਦੇਗ ਵੀ ਰਾਤ ਨੂੰ ਕੋਈ ਨਹੀਂ ਵੰਡਦਾ। ਇੱਕ ਵਾਰ ਤਾਂ ਪਾਠੀ ਦਾ ਮਲ ਮੂਤਰ ਮਹਾਰਾਜ ਦੇ ਤਾਬਿਆਂ ਵਿੱਚ ਹੀ ਨਿੱਕਲ ਗਿਆ। ਸਪੀਕਰ ਦੀ ਅਵਾਜ਼ ਚਾਲੂ ਕਰਕੇ, ਜੇ ਬੋਲ ਕਿ ਕਹਿ ਵੀ ਦਿੰਦਾ। ਜਾਂ ਉਠ ਕੇ ਆਪ ਜਾ ਆਉਂਦਾ। ਬੇਅਦਵੀਂ ਤੋਂ ਤਾਂ ਚੰਗ੍ਹਾਂ ਹੀ ਸੀ। ਫਿਰ ਵੀ ਪਾਠ ਬੰਦ ਕਰਕੇ ਹੀ ਸਫ਼ਈ ਕੀਤੀ ਗਈ। ਅਜੀਤ ਕੌਰ ਵੱਡੀ ਸਾਰੀ ਸਿਰ ਉਤੇ ਪੱਗ ਵੀ ਬੰਨਦੀ ਹੈ। ਅੰਮ੍ਰਿਤ ਵੀ ਛੱਕਿਆਂ ਹੋਇਆ ਹੈ। ਗੁਰਦੁਆਰੇ ਸਾਹਿਬ ਦੇ ਆਗੂਆਂ ਵਿੱਚੋ ਹੈ। ਪੰਜਾਂ ਬਾਣੀਆ ਤੋ ਵੱਧ ਕਦੇ ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਕਰਨ ਦੀ ਜਰੂਰਤ ਹੀ ਮਹਿਸੂਸ ਨਹੀਂ ਕੀਤੀ। ਮੁਫ਼ਤ ਦੀ ਰੌਲ ਲਾਉਣ ਵਾਲਾ ਹੋਰ ਕੋਈ ਲੱਭਿਆਂ ਨਹੀਂ, ਇੱਕ ਵਾਰ ਬੀਬੀ ਰੌਲ ਲਾਉਣ ਬੈਠਾਂ ਦਿੱਤੀ। ਬੀਬੀ ਨੂੰ ਇਹ ਵੀ ਪੱਤਾਂ ਨਹੀ ਲੱਗਾ, ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਸਮਾਪਤ ਹੋ ਗਿਆ ਹੈ। ਸੰਗਤ ਘਰ ਵਾਲਿਆਂ ਤੋਂ ਵਗੈਰ ਕੱਲੀ ਨੇ ਭੋਗ ਦੇ ਅੰਗ ਵੀ ਪੜ੍ਹ ਦਿੱਤੇ। ਘਰ ਵਾਲੇ ਲੰਗਰ ਪਾਣੀ ਬਣਾਉਂਦੇ ਰਹਿ ਗਏ। ਬੀਬੀ ਜੀ ਨੇ ਸਮਾਪਤੀ ਕਰ ਦਿੱਤੀ। ਕਹਿੰਦੀ ਸੀ,” ਮੈ ਬਹੁਤ ਗਲਾਸ ਤੇ ਕੋਲੀ ਖੜਕਾਏ, ਬਜਾਏ। ਮੈਂ ਕੀ ਕਰਦੀ ਮੱਥਾਂ ਟੇਕਨ ਆਈ ਬੁੱਢੀ ਔਰਤ ਨੂੰ ਸੱਮਝ ਹੀ ਨਹੀਂ ਆਇਆ।”ਪਾਠ ਕਰਦੀ ਵਿੱਚ ਬੋਲੀ ਨਹੀਂ। ਬੋਲਣਾ ਵੀ ਸ਼ਬਦ ਹੀ ਹਨ। ਜੇ ਬੋਲ ਕਿ ਕਹਿ ਵੀ ਦਿੰਦੀ ਪਾਠ ਸਮਾਪਤ ਹੋ ਚੱਲਿਆਂ। ਗ੍ਰੰਥੀ ਜੀ ਤੇ ਘਰ ਵਾਲੇ ਛੇਤੀ ਹਾਜ਼ਰੀ ਭਰੋਂ। ਕੀ ਬੀਗਨ ਪੈ ਚੱਲਿਆ ਸੀ। ਭਾਰਤ ਵਿੱਚ ਜਦੋਂ ਬਿਜਲੀ ਚਲੀ ਜਾਂਦੀ ਹੈ। ਉਦੋਂ ਵੀ ਕੁੱਝ ਸਮੇਂ ਲਈ ਪਾਠੀ ਰੁਕਦਾ ਹੀ ਹੈ। ਹਾਜ਼ਰੀ ਤਾਂ ਲੱਗ ਜਾਂਦੀ। ਗ੍ਰੰਥੀ ਜੀ ਤੇ ਘਰ ਵਾਲੇ ਕੋਲ ਬੈਠਣ ਦਾ ਕੀ ਕੰਮ ਹੈ। ਕਿਉਂਕਿ ਪੈਸੇ ਪੂਰੇ ਉਤਾਰੇ ਹਨ। ਗ੍ਰੰਥੀ ਜੀ ਦਾ ਤਾਂ ਠੇਕਾਂ ਲਿਆ ਹੁੰਦਾ ਹੈ। ਉਸ ਨੇ ਵੀ ਪੈਸਿਆਂ ਤੇ ਬੰਦੇ ਖ੍ਰੀਦੇ ਹੁੰਦੇ ਹਨ। 500 ਸੋ ਡਾਲਰ ਨੂੰ ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਇੱਕ ਅੰਖਡਪਾਠ ਖ੍ਰੀਦਿਆਂ ਜਾਂਦਾ ਹੈ। ਉਹ ਵਿਚਾਰਾਂ ਦੁਨੀਆਂ ਤੇ ਸੌਣ ਆਇਆਂ ਹੈ। ਪੁਰਾਣੇ ਸਮੇਂ ਸਿੱਖ ਅੰਖਡਪਾਠ ਜੰਗਲਾਂ ਵਿੱਚ ਕਰਦੇ ਹੁੰਦੇ ਸਨ। ਹਮਲਾਵਰ ਦਾ ਡਰ ਹੁੰਦਾ ਸੀ। ਜੰਗ ਲਈ ਤਿਆਰ ਬਰ ਤਿਆਰ ਰਹਿੱਣਾ ਪੈਂਦਾ ਸੀ। ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਹੱਥ ਲਿਖਤ ਹੀ ਥੋੜੀ ਗਿਣਤੀ ਵਿੱਚ ਸਨ। ਇਸ ਲਈ ਅਨਕੂਲ ਜਗ੍ਹਾਂ ਦੇਖ ਕੇ ਲਗਾਤਾਰ ਪਾਠ ਕੀਤਾ ਜਾਂਦਾ ਸੀ। ਦੱਸੋ ਹੁਣ ਕਿਹੜੀ ਜੰਗ ਲੱਗੀ ਹੈ। ਭੱਜ ਦੋੜ ਵਿੱਚ ਲੋਕਾਂ ਦੁਆਰਾ ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਪੜ੍ਹਾਂਇਆਂ ਜਾਂਦਾ ਹੈ। ਰੋਟੀ ਆਪ ਨਾ ਖਾਂਇਆ ਕਰੀਂਏ। ਗ੍ਰੰਥੀ ਹੀ ਨੱਕੋ ਨੱਕ ਰੱਜਾਂ ਦਿੱਤੇ। ਹੋਜੂ ਫੈ਼ਇਦਾ ਆਪਣੇ ਢਿੱਡ ਨੂੰ। ਸਕੂਲ ਦੀ ਕਲਾਸ, ਘਰ ਵਿੱਚ ਬੈਠ ਕੇ ਪੜਾਂਈ ਨਾਂ ਕਰੀਏ। ਕੀ ਪੇਪਰ ਦੇ ਸਕਦੇ ਹਾਂ? ਕੀ ਪਾਸ ਹੋ ਸਕਦੇ ਹਾਂ?

ਇਮਾਰਤ ਅੰਦਰ ਅਲਾਰਮ ਸਿਸਟਮ ਲਾਇਆਂ ਜਾਂਦਾ ਹੈ। ਜਦਂੋ ਕਿਤੇ ਇਮਾਰਤ ਅੰਦਰ ਅੱਗ ਲੱਗਦੀ ਹੈ। ਉਹ ਜੰਤਰ ਤੀਖੀ ਅਵਾਜ਼ ਵਿੱਚ ਬੋਲ ਪੈਂਦਾ ਹੈ। ਗੁਰਦੁਆਰਾ ਸਾਹਿਬ ਦਾ ਅਲਾਰਮ ਸਿਸਟਮ ਖ਼ਰਾਬ ਸੀ। ਜੇ ਅੱਗ ਲੱਗ ਜਾਂਦੀ ਸੰਗਤ ਬੱਚ ਜਾਂਵੇਂ। ਤਾਂਹੀਂ ਦਿਵਾਨ ਬਾਹਰ ਘਾਹ ਉਤੇ ਲੱਗਿਆ ਸੀ। ਸੰਗਤ ਬਾਹਰ ਦਿਵਾਨ ਲਾਈ ਬੈਠੀ ਸੀ। ਸੰਗਤ ਦੇ ਚੜਾਵਂੇ ਵਿਚੋਂ ਡਾਲਰ ਦੇ ਕੇ ਸਕਿਉਟੀ ਗਾਡ ਖੜ੍ਹੇ ਕਿਤੇ ਗਏ ਸਨ। ਕਮੇਟੀ ਦੇ ਮੈਂਬਰ ਪੱਤਾਂ ਨਹੀਂ ਕਿਥੇ ਕੁਰਸੀਆਂ ਉਤੇ ਬੈਠੇ ਸਨ। ਗੁਰੂ ਨਾਨਕ ਦੇਵ ਜੀ ਨੇ ਵਗੈਰ ਗ੍ਰਹਿਸਤ ਤੋਂ ਰਹਿੱਣ ਦਾ ਖੰਡਨ ਕੀਤਾ ਹੈ। ਸਾਰੇ ਕਮੇਟੀ ਦੇ ਮੈਂਬਰਾਂ ਨੂੰ ਛੱਡ ਕੇ ਗਿਆਨਣ ਜਿਸ ਦਾ ਪਤੀ ਤਿਆਗਿਆ ਹੋਇਆ, ਬੀਬੀਆ ਦੀ ਆਗੂ ਵੀ ਹੈ, ਪਹਿਰੇ ਤੇ ਖੜ੍ਹੀ ਸੀ। ਸੰਗਤ ਨੂੰ ਅੰਦਰ ਜਾਣ ਤੋਂ ਵਰਜਤ ਕਰੀਂ ਜਾਂ ਰਿਹੀ ਸੀ। ਸੰਗਤ ਵਿਚੋਂ ਲੰਗਰ ਦੀ ਸੇਵਾ ਵਾਲੇ 60 ਕੁ ਹੋਰ ਸਨ। 10 ਮਾਹਾਰਾਜ ਦੇ ਸਰੂਪ ਤੇ ਪਾਠ ਦੇ ਗੁੱਟਕੇ ਗੁਰਦੁਆਰਾ ਸਾਹਿਬ ਅੰਦਰ ਹੀ ਸਨ। ਅੰਮ੍ਰਿਤ ਸੰਚਾਰ ਵਿੱਚ 50 ਕੁ ਬੀਬੀਆਂ ਬੱਚੇ ਮਰਦ ਪੰਜ ਪਿਆਰੇ ਪਾਠੀ ਸਿੰਘ ਉਪਰ ਗੈਲਰੀ ਵਿੱਚ ਸਨ। ਕੀ ਮਾਹਾਰਾਜ ਦੇ ਸਰੂਪ ਤੇ ਪਾਠ ਦੇ ਗੁੱਟਕੇ ਤੇ ਇੰਨ੍ਹਾਂ ਸਾਰਿਆਂ ਨੂੰ ਅੱਗ ਦਾ ਕੋਈ ਖੱਤਰਾਂ ਨਹੀਂ ਸੀ? ਗੁਰੂ ਗੋਬਿੰਦ ਸਿੰਘ ਜੀ ਦਾ ਹੁੰਕਮ ਹੈ। ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਗੁਰੂ ਹਨ। ਗੁਰੂ ਪਿਆਰਿਆਂ ਨੂੰ ਜਕੀਨ ਹੈ। ਜਦੋਂ ਅੰਮ੍ਰਿਤ ਸੰਚਾਰ ਹੋ ਰਿਹਾ ਹੋਵੇ। ਪੰਜ ਪਿਆਰੇ ਹੀ ਗੁਰੂ ਗੋਬਿੰਦ ਸਿੰਘ ਜੀ ਰੂਪ ਹਨ। ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਵਿੱਚ ਹਾਜ਼ਰ ਹੁੰਦੇ ਸਨ। ਅੰਦਰ ਅੰਮ੍ਰਿਤ ਸੰਚਾਰ ਹੋ ਰਿਹਾ ਸੀ। ਗੁਰਦੁਆਰਾ ਸਾਹਿਬ ਗ੍ਰੰਥੀ ਤੇ ਉਸ ਦੀ ਗ੍ਰੰਥਣ ਪ੍ਰੇਮਕਾਂ ਨੂੰ ਅੰਦਰ ਗੱਪਾ ਮਾਰਨ ਦੀ ਅਜ਼ਜਤ ਹੈ। ਏਸੀ ਵਿੱਚ ਗੁਰਦੁਆਰਾ ਸਾਹਿਬ ਅੰਦਰ ਗ੍ਰੰਥੀ ਲੱਖਵਿੰਦਰ ਸਿੰਘ ਗੈਲਰੀ ਦੇ ਦਰ ਮੁਹਰੇ ਉਪਰ ਦੀਆਂ ਪੋੜੀਆਂ ਢਾਂਈ ਫੁੱਟ ਥਾਂ ਵਿੱਚ ਆਪਣੀ ਪ੍ਰੇਮਕਾਂ ਨਾਲ ਹੱਸ ਹੱਸ ਕੇ ਇਸ਼ਕ ਫਿਲਮਾਂ ਰਿਹਾ ਸੀ। ਇਹ ਦੋਨੇ ਕੱਲੇ ਇਕਾਂਤ ਵਿੱਚ ਚੁੰਜਾਂ ਫਸਾਈਂ ਖੜੇ ਹਨ। ਗ੍ਰੰਥੀ ਤੇ ਗ੍ਰੰਥਣ ਨੂੰ ਇਹ ਨਹੀਂ ਪੱਤਾਂ ਕਿ ਅੰਮ੍ਰਿਤ ਸੰਚਾਰ ਵਿੱਚ ਗੁਰੂ ਹਾਜ਼ਰ ਹੋਇਆ ਹੈ। ਅਸੀ ਦੋਂਨੇ ਦਰਾਂ ਮੁਹਰੇ ਖੱਪ ਪਾਉਂਦੇ ਹਾਂ। ਉਦਾ ਵੀ ਇਹ ਸਵੇਰ ਡੇਡ ਵੱਜੇ ਤੋਂ ਰਾਤ ਦੇ ਨੌ ਵਜੇ ਤੱਕ ਘਿਉ ਖਿਚੜੀ ਹੋਏ ਰਹਿੰਦੇ ਹਨ। ਪ੍ਰਧਾਂਨ ਨੇ ਬੂਹੇ ਮੂਹਰੇ ਦੋਂਨਾਂ ਦੀ ਪਹਿਰੇਦਾਰੀ ਲਾਈਂ ਹੋਣੀ ਹੈ। ਦੋਂਨੋ ਦਾ ਇੱਕਠੇ ਜੀਅ ਲੱਗਿਆ ਰਹਿੰਦਾ ਹੈ। ਕੀ ਪੱਤਾਂ ਗ੍ਰੰਥੀ ਨੇ ਪ੍ਰਧਾਂਨ ਦੇ ਕਿਨ੍ਹੇ ਕਬੂਤਰ ਭਾਰਤ ਤੋਂ ਉਡਾਂ ਕੇ ਕਨੇਡਾ ਲਿਆਂਦੇ ਹੋਣੇ ਨੇ। ਸੰਗਤ ਬਾਹਰ ਧੁੱਪੇ ਬੈਠੀ ਸੀ। ਜ਼ੋਰ ਦੀ ਹਵਾ ਚੱਲਣ ਕਾਰਨ ਮਿੱਟੀ ਅੱਖਾਂ ਵਿੱਚ ਤੇ ਬਾਹਰ ਹੀ ਲੰਗਰ ਛੱਕਦੀਆਂ ਸੰਗਤਾਂ ਦੇ ਪ੍ਰਸ਼ਦੇ ਵਿੱਚ ਪੈਂਦੀ ਸੀ। ਕੁੱਝ ਕੁ ਸੇਵਾ ਦਾਰ ਲੰਗਰ ਹਾਲ ਵਿੱਚ ਸਨ। ਪ੍ਰਬੰਧਕ ਗ੍ਰੰਥੀ ਨੂੰ ਤਨਖਾਹ ਦਿੰਦੇ ਹਨ। ਗ੍ਰੰਥੀ ਆਪਣੀਆ ਪ੍ਰੇਮਕਾਂ ਨੂੰ ਤਨਖਾਹ ਦਿੰਦਾ ਹੈ। ਇਹ ਗ੍ਰੰਥਣੀਆਂ ਛੱੜੇ ਗ੍ਰੰਥੀਆਂ ਉਤੇ ਆਪਦਾ ਕਬਜ਼ਾਂ ਸੱਮਝਦੀਆਂ ਹਨ। ਇਨ੍ਹਾਂ ਦਾ ਵੀ ਬੁੜੀਆਂ ਨਾਲ ਬੜਾਂ ਜੀਅ ਲੱਗਦਾ। ਬੰਦਿਆਂ ਨੂੰ ਕਹਿੰਦੇ ਨੇ ਰਾਤ ਨੂੰ ਤੁਸੀ ਸ਼ਰਾਬੀ ਹੋ ਕੇ ਆਉਂਦੇ ਹੋ। ਉਨ੍ਹਾਂ ਦੀਆਂ ਜਨਾਨੀਆਂ ਭਾਵੇਂ ਸਾਰੀ ਰਾਤ ਕੱਟ ਜਾਣ। ਇਹ ਹੁਕਮਨਾਂਮਾਂ ਲੈਣ ਨੂੰ ਤੇ ਮੁੱਲ ਦੀਆ ਰੋਲਾਂ ਲਾਉਣ, ਜਾਂ ਜੇ ਕੋਈ ਇਨ੍ਹਾ ਦੀਆਂ ਕਰਤੂਤਾਂ ਤਾੜ ਜਾਵੇਂ, ਉਸ ਨੂੰ ਡਰਾਉਣ ਤੇ ਕੁੱਟਣ ਨੂੰ ਰੱਖੀਆਂ ਹਨ। ਇਹ ਗ੍ਰੰਥੀ ਕਨੇਡਾ ਵਿੱਚ ਪੱਕੇ ਹੋਣ 6 ਸਾਲ ਤੱਕ ਛੱੜੇ ਹੀ ਰਹਿੰਦੇ ਹਨ। ਘਰਵਾਲੀਆਂ ਸੁਨੀਆਂ ਭਾਰਤ ਵਿੱਚ ਕਨੇਡਾ ਵਿਚੋਂ ਗਏ ਪ੍ਰਬੰਧਕਾਂ ਦੀ ਮਹਿਮਾਨ ਬਾਜੀ ਕਰਕੇ, ਪੈਰ ਫੜ ਕੇ ਕੰਮ ਕੱਢ ਲੈਂਦੀਆਂ ਹਨ। ਛੱੜੇ ਗ੍ਰੰਥੀਆਂ ਨੂੰ ਹੁਕਮਨਾਂਮਾਂ ਲੈਣ, ਰੋਲਾਂ ਲਾਉਣ ਨੁੂੰ ਥੋੜੀ ਰੱਖਿਆਂ ਹੈ। ਕਿਹੜੀ ਜਨਾਨੀ ਵਹਿਲੀ ਹੈ? ਕਿਹੜੀ ਘਰ ਲਿਜਾਂ ਕੇ ਅੰਨ-ਜਲ ਛਕਾਊਗੀ? ਜਨਾਨੀਆਂ ਨੂੰ ਦੇਖਾਂ ਦੇਖੀ ਕਰਨ ਨੂੰ, ਰੱਖਿਆਂ ਹੋਇਆਂ। ਕਨੇਡਾ ਵਾਲੇ ਗ੍ਰੰਥੀਆਂ ਦੇ ਕਮਰਿਆਂ ਵਿਚੋਂ ਬਲੂ ਮੂਵੀਆਂ ਤੇ ਜਨਾਨੀਆਂ ਪ੍ਰਬੰਧਕ ਆਪ ਤਲਾਸ਼ੀ ਲੈ ਕੇ ਫੜਦੇ ਹਨ। ਅੱਗੇ ਮਰਦ ਕੋਠੇ ਤੇ ਜ਼ਨਾਨੀ ਦਾ ਸੰਗ ਕਰਨ ਜਾਂਦੇ ਸਨ। ਗੁਰਦੁਆਰਾ ਸਾਹਿਬ ਤੋਂ ਬਣੇ ਡੇਰਿਆਂ ਵਿੱਚ ਮੱਸਦਾ ਕੋਲ ਹੁਣ ਜ਼ਨਾਨੀਆਂ ਪ੍ਰਬੰਧਕ ਗ੍ਰੰਥੀਆਂ ਕੋਲ ਜਾਂਦੀਆਂ ਹਨ।

ਦਾਨੁ ਦੇਇ ਕਰਿ ਪੂਜਾ ਕਰਨਾ ॥ ਲੈਤ ਦੇਤ ਉਨ੍ਹ੍ਹ ਮੂਕਰਿ ਪਰਨਾ ॥ ਜਿਤੁ ਦਰਿ ਤੁਮ੍ਹ੍ਹ ਹੈ ਬ੍ਰਾਹਮਣ ਜਾਣਾ ॥ ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥ ਐਸੇ ਬ੍ਰਾਹਮਣ ਡੂਬੇ ਭਾਈ ॥ ਨਿਰਾਪਰਾਧ ਚਿਤਵਹਿ ਬੁਰਿਆਈ ॥੧॥ । ਬਲੂ ਮੂਵੀਆਂ ਰਹਾਉ ॥ ਅੰਤਰਿ ਲੋਭੁ ਫਿਰਹਿ ਹਲਕਾਏ ॥ ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥ ਮਾਇਆ ਮੂਠਾ ਚੇਤੈ ਨਾਹੀ ॥ ਭਰਮੇ ਭੂਲਾ ਬਹੁਤੀ ਰਾਹੀ ॥੨॥ ਬਾਹਰਿ ਭੇਖ ਕਰਹਿ ਘਨੇਰੇ ॥ ਅੰਤਰਿ ਬਿਖਿਆ ਉਤਰੀ ਘੇਰੇ ॥ ਅਵਰ ਉਪਦੇਸੈ ਆਪਿ ਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥ ਮੂਰਖ ਬਾਮਣ ਪ੍ਰਭੂ ਸਮਾਲਿ ॥ ਦੇਖਤ ਸੁਨਤ ਤੇਰੈ ਹੈ ਨਾਲਿ ॥ ਕਹੁ ਨਾਨਕ ਜੇ ਹੋਵੀ ਭਾਗੁ ॥ ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥ {ਪੰਨਾ 372}

ਆਪ ਮਾਸ ਖਾਂਦੀਆਂ ਨਹੀਂ। ਵਧੀਆਂ ਕੀਮਤੀ ਮਾਸ ਦੀ ਜੁੱਤੀ ਪਾ ਕੇ ਗੁਰਦੁਆਰਾ ਸਾਹਿਬ ਆੳਂੁਦੀਆ ਹਨ। ਮਾਸ ਦਾ ਪਰਸ ਗੋਲਕ ਤੇ ਜਰੂਰ ਰੱਖ ਦਿੰਦੀਆ ਹਨ। ਗ੍ਰੰਥੀਆਂ ਵਾਂਗ ਹੀ ਗੋਲਕ ਕੋਲ ਨਹੀਂ ਮੱਥਾਂ ਟੇਕਦੀਆਂ। ਉਪਰ ਗੈਲਰੀ ਪਿਛੇ ਸੱਚ ਖੰਡ ਵੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਹਨ। ਮੀਟਿਗਾਂ ਕਰਨ ਲਈ ਹੈ। ਜਾਂ ਜੇ ਥੱਲੇ ਦਰਬਾਰ ਲੱਗਾ ਹੋਵੇ। ਹੋਰ ਦੂਜਾਂ ਪ੍ਰੋਗ੍ਰਾਮ ਕਰਨ ਲਈ ਹੈ। ਰਾਤ ਦੇ ਡੇਡ ਵਜੇ ਇਹ ਗ੍ਰੰਥੀ ਇੰਨ੍ਹਾਂ ਗ੍ਰੰਥਣੀਆਂ ਨੂੰ ਅੱਠ ਮਹੀਨੇ ਤੋਂ ਗੈਲਰੀ ਵਿੱਚ ਉਪਰ ਸੂਨੀਂ ਥਾਂ ਤੇ ਜਿਥੇ ਆਮ ਸੰਗਤ ਨਹੀਂ ਜਾਂਦੀ। ਜਦੋਂ ਆਮ ਸੰਗਤ ਘਰਾਂ ਨੂੰ ਚੱਲੀ ਜਾਂਦੀ ਹੈ। ਫਿਰ ਇਸ ਦਾ ਦਿਵਾਨ ਲੱਗਦਾ ਹੈ। ਰਾਤ ਦੇ ਡੇਡ ਵਜੇ, ਇੰਨ੍ਹਾਂ ਗ੍ਰੰਥਣੀਆਂ ਨਾਲ ਬੱਤੀਆਂ ਬੰਦ ਕਰਕੇ, ਸਿਮਰਨ ਕਰਦਾ ਹੈ। ਇਸ ਤਰ੍ਹਾਂ ਦੀਆਂ ਆਵਾਜ਼ ਕੱਢਦੇ ਹਨ। ਜਿਵੇਂ ਭੂਤਾ ਵਾਲੇ ਨਾਟਕ ਕਰਦੇ ਹਨ। ਸਿਆਪਾ ਕਰਨ ਵਾਲੀਆਂ ਬੁੜੀਆਂ ਵਾਂਗ ਜ਼ੋਰ-ਜ਼ੋਰ ਦੀ ਹੱਲਾਂ ਕਰਦੇ ਹਨ। ਚਿਮਟਿਆਂ ਨਾਲ ਉਵੇਂ ਉਛਲਦੇ ਹਨ। ਗ਼ਲ਼ੇ ਦੀਆਂ ਅਵਾਜਾਂ਼ ਬਦਲ ਕੇ, ਸੰਘ ਕਰੋੜ ਕੇ, ਸੈਕਸੀ ਸਿਸਕੀਆਂ ਲੈ ਕੇ ਜੋ ਕਰਦੇ ਹਨ। ਸੁਣਨ ਵਾਲੇ ਨੂੰ ਸ਼ਰਮ ਆਉਂਦੀ ਹੈ। ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥ ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥ ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥ ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥ ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥ ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥ ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥ ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥ ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥ ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥ ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥ ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥ ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥ ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥ ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥ ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥ ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥ ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥

ਡਰ ਵੀ ਲੱਗਦਾ ਹੈ। ਇਹ ਇਹੋ ਜਿਹਾਂ ਕੁੱਛ ਕਰਦੇ ਹਨ। ਇੰਨ੍ਹਾਂ ਦਾ ਰੱਬ ਕਿਹੋਂ ਜਿਹਾ ਹੋਵੇਗਾ। ਰੱਬ ਤਾਂ ਕਹਿੰਦਾ ਹੈ, ਤੁਸੀ ਦੁਨੀਆਂ ਦਾਰੀ ਵਿੱਚ ਗੁਆਚੇ ਹੋ। ਲੱਗਦਾ ਇੰਨਾਂ ਦਾ ਰੱਬ ਐਧਰ ਓਧਰ ਹੋ ਗਿਆਂ ਹੈ। ਰੱਬ ਕੋਈ ਬਾਹਰ ਗੁਆਚਿਆਂ ਹੋਇਆਂ। ਜਿਸ ਲਈ ਇੰਨ੍ਹਾਂ ਢੋਗ ਕਰਦੇ ਹਨ। ਇਹ ਗ੍ਰੰਥੀ ਆਪਦੀ ਧੀ ਤੇ ਪਤਨੀ ਨੂੰ ਵੀ ਰਾਤ ਦੇ ਡੇਡ ਵਜੇ, ਇੰਨ੍ਹਾਂ ਗ੍ਰੰਥਣੀਆਂ ਨਾਲ ਸਿਮਰਨ ਕਿਉਂ ਨਹੀਂ ਕਰਾਉਦਾ? ਉਨ੍ਹਾਂ ਨੂੰ ਇਸੇ ਦੁਨੀਆਂ ਤੇ ਛੱਡਣ ਦਾ ਇਰਾਦਾ ਹੈ। ਆਪ ਕੱਲੇ-ਕੱਲੇ ਗ੍ਰੰਥੀ ਜੀ ਇੰਨ੍ਹਾਂ ਗ੍ਰੰਥਣੀਆਂ ਨਾਲ ਭੱਵਜਲ ਤਰ ਜਾਣ ਦਾ ਇਰਾਦਾ ਹੈ।

ਹਰਿ ਦਰਸਨੁ ਪਾਵੈ ਵਡਭਾਗਿ ॥ ਗੁਰ ਕੈ ਸਬਦਿ ਸਚੈ ਬੈਰਾਗਿ ॥ ਖਟੁ ਦਰਸਨੁ ਵਰਤੈ ਵਰਤਾਰਾ ॥ ਗੁਰ ਕਾ ਦਰਸਨੁ ਅਗਮ ਅਪਾਰਾ ॥੧॥ ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥ ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥ ਗੁਰ ਦਰਸਨਿ ਉਧਰੈ ਸੰਸਾਰਾ ॥ ਜੇ ਕੋ ਲਾਏ ਭਾਉ ਪਿਆਰਾ ॥ ਭਾਉ ਪਿਆਰਾ ਲਾਏ ਵਿਰਲਾ ਕੋਇ ॥ ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥ ਗੁਰ ਕੈ ਦਰਸਨਿ ਮੋਖ ਦੁਆਰੁ ॥ ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥ ਨਿਗੁਰੇ ਕਉ ਗਤਿ ਕਾਈ ਨਾਹੀ ॥ ਅਵਗਣਿ ਮੁਠੇ ਚੋਟਾ ਖਾਹੀ ॥੩॥ ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥ ਗੁਰਮੁਖਿ ਤਾ ਕਉ ਲਗੈ ਨ ਪੀਰ ॥ ਜਮਕਾਲੁ ਤਿਸੁ ਨੇੜਿ ਨ ਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥ {ਪੰਨਾ 360-361}

ਕਨੇਡਾ ਦੇ ਬੰਦੇ ਵੀ ਬੜੇ ਸ਼ਰਮਾਕਲ ਹਨ। ਜਦੋਂ ਕਈ ਧਰਮਿਕ ਪ੍ਰੋਗਾਮ ਕਰਨਾ ਹੁੰਦਾ ਹੈ। ਤਾਂਹੀਂ ਬੀਬੀਆਂ ਨੂੰ ਮੁਹਰੇ ਕਰ ਦਿੰਦੇ ਹਨ। ਬੀਬੀਆਂ ਹੀ ਬਾਬਿਆਂ ਨਾਲ ਮਸ਼ਵਰਾ ਕਰਦੀਆ ਹਨ। ਉਦਾ ਵੀ ਬੀਬੀਆਂ ਹੀ ਬਾਬਿਆਂ ਦੀ ਸੇਵਾ ਕਰਦੀਆਂ ਹਨ। ਕਈਆਂ ਬੀਬੀਆਂ ਦੇ ਬੰਦੇ ਛੱਡੇ ਹੋਏ, ਸ਼ਰਾਬੀ, ਜਾਂ ਕੰਮਾ ਉਤੇ ਹੁੰਦੇ ਹਨ। ਬੀਬੀਆਂ ਛੱੜਿਆਂ ਬਾਬਿਆਂ ਦਾ ਜੀਅ ਲਾਉਂਦੀਆ ਹਨ। ਪ੍ਰਬੰਧਕ, ਪ੍ਰਧਾਂਨ, ਸਾਰੇ ਬਾਬੇ ਗ੍ਰੰਥੀ, ਕੀਰਤਨ ਵਾਲੇ, ਕਥਾਂ ਵਾਲੇ ਛੱੜੇ ਤਾਂ ਰੱਖਦੇ ਹਨ। ਬਿਜਨਸ ਮੁੰਡੇ ਬਾਬੇ ਜਿ਼ਅਦਾ ਪੁਰਫੁੱਲਤ ਕਰਦੇ ਹਨ। ਬੰਦੇ 15 ਪਿਛੇ ਬੀਬੀਆ 40 ਬੀਬੀਆਂ ਹੁੰਦੀਆਂ ਹਨ। ਕਈ ਤਾਂ ਜੁਆਕਾ ਨੂੰ ਖੇਡਾਉਣ ਬਹਾਨੇ ਗੁਰਦੁਆਰਾ ਸਾਹਿਬ ਆਉਂਦੀਆ ਹਨ। ਦੋਨਾਂ ਧੀਰਾਂ ਦਾ ਬਹੁਤ ਜੀਅ ਲੱਗ ਜਾਂਦਾ ਹੈ। ਨਾਲੇ ਆਪ ਤੋਰੀ -ਫੁੱਲਕਾ ਛੱਕ ਜਾਂਦੀਆਂ ਹਨ। ਬਾਬਿਆ ਦੀ ਸੇਵਾ ਵੀ ਕਰ ਜਾਂਦੀਆ ਹਨ। ਸੰਗਤਾਂ ਦੁੱਧ, ਘਿਉ, ਆਟਾ ਦਾਲਾਂ ਇਨ੍ਹਾਂ ਵਿਲੜਾਂ ਲਈ ਦੇ ਜਾਂਦੀਆਂ ਹਨ। ਪ੍ਰਬੰਧਕ ਪਿਛਲੇ ਦਰਵਾਜੇ ਵਿੱਚੋਂ ਦੀ ਟੱਰਕ ਰੱਸਦ ਦਾ ਲੱਦਕੇ ਆਪਣੇ ਹੀ ਗਰੋਸਰੀਂ ਸਟੋਰ ਵਿੱਚ ਸੇਲ ਲਾ ਕੇ ਵੇਚਦੇ ਹਨ। ਪ੍ਰਬੰਧਕ ਲਈ ਸੰਗਤਾਂ ਗੋਲਕਾ ਭਰਦੀਆਂ ਹਨ। ਜੋ ਇੱਕ ਦੂਜੇ ਦੀਆਂ ਪੱਗਾ ਇੱਤਜ਼ਤਾਂ ਉਤਾਰ ਕੇ ਬੱਣ ਦੇ ਹਨ। ਕਿਉਂਕਿ ਸਾਰੇ 21 ਸਦੀਂ ਵਿੱਚ ਸਇੰਸ ਦੇ ਯੁੱਗ ਵਿੱਚ ਚੱਲਦੇ ਹੋਏ ਵੀ ਇਹ ਨਹੀਂ ਸੱਮਝਦੇ। ਗੁਰੂ ਨਾਂ ਹੀ ਗੋਲਕ ਦੇ ਪੈਸੇ ਗਿਣਨ ਆੳਂੁਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨਾ ਹੀ ਤੁਹਾਡੇ ਪੈਸੇ ਵਰਤਦਾ ਹੈ। ਨਾਂ ਹੀ ਬਿਲਡਿੰਗ ਵਿੱਚ ਜਾਂ ਕੱਲੇ ਗ੍ਰੰਥੀ, ਕਿਸੇ ਪ੍ਰਧਾਂਨ ਵਿੱਚ ਰਹਿੰਦਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਨਾਂ ਥੱਲੇ ਦਿਨ ਦਿਹਾੜੇ ਗੁੱਡਾ ਗਰਦੀ ਹੁੰਦੀ ਹੈ। ਰੋਜ਼ ਕਿਸੇ ਨਾ ਕਿਸੇ ਬਹਾਨੇ ਨਾਲ ਚੰਦੇ ਦੀ ਭੀਖ ਝੋਲੀਆਂ ਅੱਡ ਕੇ ਮਜ਼ਦੂਰ ਗੁਰੂ ਪਿਆਰਿਆ ਨੂੰ ਵਾਸਤੇ ਦੇ ਕੇ ਮੰਗਦੇ ਹਨ। ਇੰਨ੍ਹਾਂ ਦੇ ਹੀ ਬੰਦੇ ਨਾਟਕ ਵੀ ਕਰਦੇ ਹਨ। ਜਿਸ ਪ੍ਰਧਾਂਨ ਮੈਬਰਾਂ ਤੇ ਕਮੇਟੀ ਵਾਲਿਆਂ ਵੱਲਂੋ ਹੀਂ 50-50 ਹਜ਼ਾਰ ਡਾਲਰ ਦੇ ਚੋਰੀ ਕਰਨ, ਹੱੜਪ ਜਾਣ ਦਾ ਵੋਟਾ ਵੇਲੇ ਰੋਲਾਂ ਪਿਆ ਸੀ। ਉਹੀ ਹਰੇਕ ਇੱਕ ਲੱਖ ਪਿਛੇ 2100 ਸੋ ਡਾਲਰ ਦੇ ਮਾਹਾਰਾਜ਼ ਨੁੂੰਵਾਰਨੇ ਕਰ ਰਹੇ ਸਨ। ਸਬਜੀ ਵੇਚਣ ਵਾਲਿਆਂ ਵਾਗ ਹੋਕੇ ਦੇ ਰਹੇ ਸਨ। ਸ਼ਾਮ ਨੂੰ ਜੀਭ ਤਾਂਹੀਂ ਤੱਤੀ ਹੋਣੀ ਸੀ। ਪਾਰਟੀ ਪਿਜ਼ੇ, ਬਰਗਰ, ਦਾਰੂ ਚੱਲਚਣੀ ਸੀ। ਸੰਗਤ ਨੂੰ ਭਰਮਾਉਣ ਲਈ ਵੱਡੀਆ ਰੱਕਮਾਂ ਦਾਨ ਕਰਦੇ ਹਨ। ਕਈ ਲਾਈ ਲੱਗ ਰੀਸ ਵਿੱਚ ਆ ਕੇ ਝੁੱਗਾ ਚੌੜ ਕਰ ਲੈਂਦੇ ਹਨ। ਲੁੱਟੇਰਿਆਂ ਤੋਂ ਬੱਚ ਜਾਵੋ।

ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥ {ਪੰਨਾ 332}

ਆਮ ਹੀ ਅਸੀ ਕਹਿੰਦੇ ਹਾਂ। ਮੱਦਦ ਰੱਬ ਹੀ ਕਰਦਾ ਹੈ। ਜੋ ਲੋੜਬੰਦ ਦੀ ਮੱਦਦ ਕਰਦਾ ਹੈ ਰੱਬ ਹੀ ਹੁੰਦਾ ਹੈ। ਜੋ ਸੀਸ ਉਸ ਲੋੜਬੰਧ ਦੇ ਮੂੰਹੋਂ ਨਿੱਕਲਦੀ ਹੈ। ਦਰਗਾਹ ਵਿੱਚ ਕੰਮ ਆਉਂਦੀ ਹੈ। ਵੱਡੀਆ ਵੱਡੀਆ ਇਮਾਰਤਾਂ ਖਜ਼ਾਨੇ ਸਾਡੇ ਨਾਲ ਦਰਗਾਹ ਵਿੱਚ ਨਹੀਂ ਜਾਣੇ। ਅਗਰ ਸੱਚੀ ਕੋਈ ਵੀ ਜੁੰਮੇਵਾਰ ਨਾਗਰਕ ਕਿਸੇ ਦੀ ਮੱਦਦ ਕਰਨਾ ਚਹੁੰਦੇ ਹਨ। ਕਿਸੇ ਗਰੀਬ ਨੂੰ ਮੋਡਾ ਦੇ ਕੇ ਭਾਈ ਬੰਧ ਬੱਣੀਏ। ਕਈ ਸਾਡੇ ਵਿਚੋਂ ਹੀ ਹੁੱਸਿ਼ਆਰ ਹੋਣ ਦੇ ਬਾਵਜੂਦ ਪੈਸੇ ਦੀ ਥੁੜ ਗਰੀਬੀ ਕਾਰਨ ਕਾਲਜ ਦੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ। ਗਰੀਬ ਮਾਂਪਿਆਂ ਕਾਰਨ ਵਿਦਿਆਰਥੀ ਵਿੱਚਾਲੇ ਛੱਡ ਜਾਂਦੇ ਹਨ। ਬਹੁਤਾਂ ਗਰੀਬੀ ਤੋਂ ਤੰਗ ਆ ਕੇ ਆਤਮ ਹੱਤਿਆਂ ਕਰ ਲੈਂਦੇ ਹਨ। ਜੋ ਅਮੀਰ ਬੰਦੇ ਹਨ। ਉਹ ਇਹੋਂ ਜਿਹੇ ਲੋੜ ਬੰਧਾਂ ਨੂੰ ਪੜ੍ਹਾਂ ਸਕਦੇ ਹਨ। ਜੋ ਕਿਸੇ ਦੀ ਮੱਦਦ ਕਰਨਾ ਚਹੁੰਦੇ ਨੇ ਮੋਡਾ ਦੇ ਕੇ ਗਰੀਬਾ ਦੇ ਭਾਈ ਬੰਧ ਬੱਣਨ। ਆਪੋ ਆਪਣੇ ਪਿੰਡਾਂ ਦੇ ਬੱਚਿਆਂ ਦੀ ਸਹਾਇਤਾਂ ਕਰ ਸਕਦੇ ਹਨ। ਜਾਂ ਕੋਈ ਐਸੀ ਸੰਸਥਾਂ ਬਣਾਈਏ। ਜੋ ਗਰੀਬਾ ਨੂੰ ਹਾਰਾਂ ਨਾਰਾਂ ਮਾਰ ਸਕੇ। ਹਰ ਪਿੰਡ ਵੱਚ ਸਕੂਲ, ਕਾਲਜ ਤੇ ਕੰਮਾਂ ਦੀ ਸਿੱਖਲਾਈ ਕੇਂਦਰ ਖੋਲੀਏ। ਅਮੀਰ ਦੇਸ਼ ਤੇ ਕੌਮ ਉਹੀ ਹੈ ਜਿਸ ਦਾ ਵਿਰਸਾ ਤੇ ਦੇਸ਼ ਦੇ ਵਾਸੀ ਪੜ੍ਹੇ-ਲਿਖੇ ਹੋਣਗੇ। ਸਾਡੇ ਬਾਹਰਲੇ ਦੇਸ਼ਾ ਦੀ ਗੌਰਮਿੰਟ ਤੇ ਸਕੂਲ ਵੱਲੋਂ ਪ੍ਰੋਗ੍ਰਮ ਜਾਣੀ ਵੱਡੇ ਬੱਚੇ ਛੋਟਿਆਂ ਨੂੰ ਮੁਫ਼ਤ ਵਿੱਚ ਬੱਚਿਆਂ ਨੂੰ ਪੰਜਾਬੀ ਭਾਂਸ਼ਾਂ ਪੜ੍ਹਾਂ ਰਹੇ ਹਨ। ਗੌਰਮਿੰਟ ਪੰਜਾਬੀ ਲਾਗੂ ਕਰ ਰਹੀ ਹੈ। ਸਾਡੇ ਆਪਣੇ ਹੀ ਹੁੰਗਾਰਾਂ ਨਹੀਂ ਦਿੰਦੇ। ਯੂਨੀਵਿਰਸਟੀ ਵਿੱਚ ਮੁਫ਼ਤ ਵਿੱਚ ਪੰਜਾਬੀ ਸਿੱਖਾਈ ਜਾਂਦੀ ਹੈ। ਫਿਰ ਹੋਰ ਪਬਲਿਕ ਸਕੂਲ ਖੋਲ ਕੇ ਪੈਸੇ ਖ਼ਰਾਬ ਕਰਨ ਦੀ ਬਜਾਏ, ਉਹੀ ਪੈਸਾ ਕਿਸੇ ਗਰੀਬ ਦੀ ਜਿੰਦਗੀ ਸੁਧਾਰਨ ਤੇ ਲਗਾ ਦਈਏ। ਗੁਰਦੁਆਰੇ ਸਾਹਿਬ ਬਹੁਤ ਬੱਣ ਗਏ। ਸਹੀ ਪ੍ਰਚਾਰ ਦੀ ਅਜੇ ਵੀ ਕਮੀ ਹੈ। ਪ੍ਰਚਾਰਕ ਤੇ ਕਮੇਟੀਆਂ ਦੇ ਮੈਂਬਰ ਵੀ ਬਹੁਤੇ ਪੜ੍ਹੇ ਲਿਖੇ ਨਹੀਂ। ਧੱਕਾ ਸਟਾਰਟ ਹੀ ਨੇ। ਕਈ ਬਾਹਰਲੇ ਦੇਸ਼ਾ ਦੇ ਗ੍ਰੰਥੀ, ਸੰਤ, ਪ੍ਰੰਧਾਨ, ਚੇਆਮੈਨ ਵੀਂ ਅੱਠਵੀਂ ਦੱਸਵੀਂ ਫੇਲ ਹੀ ਹੁੰਦੇ ਹਨ। ਜੇ ਕਿਤੇ ਇਹੀ ਪੜ੍ਹੇ ਹੁੰਦੇ। ਠੀਕ ਢੰਗ ਨਾਲ ਕੌਮ ਦੀ ਵਾਂਗ ਡੋਰ ਸਭਾਲ ਸਕਦੇ। ਜਦੋ ਵੀਂ ਦੋ-ਤਿੰਨ ਸਾਲ ਬਾਅਦ ਨਵੀਂ ਕਮੇਟੀ ਆਉਂਦੀ ਹੈ। ਗੁਰਦੁਆਰੇ ਵਾਲੇ ਆਏ ਦਿਨ ਕੋਈ ਨਾ ਕੋਈ ਬਹਾਨਾ ਬਣਾਕੇ ਚੰਦਾਂ ਇੱਕਠਾ ਕਰਦੇ ਹਨ। ਪੂਰਾ ਪੈਸਾ ਥਾਂ ਸਿਰ ਵੀ ਨਹੀਂ ਲੱਗਦਾ। ਇੱਕਠਾਂ ਕਰਨ ਵਾਲੇ ਹੀ ਵੰਡ ਲੈਂਦੇ ਹਨ। ਗੁਰਦੁਆਰਾ ਉਵੇ ਦਾ ਉਵੇ ਕਰਜੇ ਥੱਲੇ ਰਹਿੰਦਾ ਹੈ। ਆਪ ਹੀ 60 ਹਜਾਰ ਡਾਲਰ ਤੋਂ ਵੀ ਮਹਿੰਗੀਆ ਵਾਲੀਆ ਕਾਰਾਂ ਇੱਕ-ਇੱਕ ਬੰਦੇ ਲਈ ਰੱਖਦੇ ਹਨ। ਦੋ-ਚਾਰ ਘਰ ਖ੍ਰੀਦਦੇ ਹਨ। ਪਹਿਲਾਂ ਸਕੂਲ ਦੇ ਨਾਂਮ ਥੱਲੇ ਘਰ ਲੈ ਕੇ ਗਰਾਂਟ ਗੌਰਮਿੰਟ ਤੋਂ ਲੈਂਦੇ ਹਨ। ਥੋੜੇ ਸਮੇ ਪਿਛੋਂ ਪ੍ਰਧਾਂਨ ਹੀ ਉਸੇ ਸਕੂਲ ਨੁੰ ਘਰ ਬੱਣਾ ਕੇ ਰਹਿੰਦਾ ਹੈ। ਨਫ਼ਾਂ ਕੱਢ ਲੈਂਦਾ ਹੈ। ਰੱਜਿਆਂ ਨੂੰ ਨਾਂ ਰੱਜਾਈਏ। ਪੰਜਾਬ ਵੱਸਦੇ ਆਪਣੇ ਗਰੀਬ ਭੈਣਾਂ ਭਰਾਵਾਂ ਦੇ ਬੱਚਿਆਂ ਦੀ ਸਹਾਇਤਾ ਕਰੀਏ। ਭਾਵੇ ਗੁਰੂ ਰੱਬ ਸਾਡੇ ਅੰਦਰ ਹੈ।

ਮਮਾ ਮੂਲ ਗਹਿਆ ਮਨੁ ਮਾਨੈ ॥ ਮਰਮੀ ਹੋਇ ਸੁ ਮਨ ਕਉ ਜਾਨੈ ॥ ਮਤ ਕੋਈ ਮਨ ਮਿਲਤਾ ਬਿਲਮਾਵੈ ॥ ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥ ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥ ਇਹੁ ਮਨੁ ਸਕਤੀ ਇਹੁ ਮਨੁ ਸੀਉ ॥ ਇਹੁ ਮਨੁ ਪੰਚ ਤਤ ਕੋ ਜੀਉ ॥ ਇਹੁ ਮਨੁ ਲੇ ਜਉ ਉਨਮਨਿ ਰਹੈ ॥ ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥ਪੰਨਾ 342

ਪਰ ਅਸੀ ਇਮਾਰਤਾਂ ਨੂੰ ਸਿ਼ੰਗਾਰ ਕੇ ਇਮਾਰਤਾਂ ਵਿਚੋਂ ਤੇ ਸਾਂਧਾ ਦੇ ਸਰੀਰ ਵਿਚੋਂ ਪਰਗਟ ਕਰਨਾ ਚਹੁੰਦੇ ਹਾਂ। ਜ਼ਰਾਂ ਸੋਚੋ, ਕੀ ਸਾਡੇ ਗੁਰੂਆਂ ਨੇ ਆਪਦੇ ਮੁਹਰੇ ਗੋਲਕਾਂ ਰੱਖੀਆ ਸੀ? ਗੁਰੂਆਂ ਨੇ ਕਿੰਨ੍ਹੇ ਆਪ ਗੁਰਦਆਰੇ ਬਣਾਏ ਨੇ? ਸਾਰੇ ਗੁਰੂਆਂ ਤੋਂ ਬਾਅਦ ਬਣੇ ਹਨ। ਸਾਡੇ ਕੁੱਝ ਕੁ ਆਗੂ ਕਿਸੇ ਨਾਂ ਕਿਸੇ ਬਹਾਨੇ ਪੈਸਾਂ ਇੱਕਠਾਂ ਕਰਦੇ ਰਹਿੰਦੇ ਹਨ। ਅਸੀ ਜਾਣਦੇ ਹੋਏ, ਕਿ ਆਗੂ ਸਾਰਾ ਇਕੱਠਾਂ ਕੀਤਾ ਮਾਲ ਆਪ ਹੀ ਖਾਂਦੇ ਹਨ। ਧਰਮ ਦੇ ਨਾਂਮ ਤੇ ਅਸੀ ਅੱਖਾਂ ਮੀਚ ਕੇ ਦਾਂਨ ਕਰਦੇ ਹਾਂ। ਇਹ ਵੀ ਨਹੀਂ ਦੇਖਦੇ ਮੀਡੀਆ ਜੋਂ ਦਾਂਨ ਇੱਕਠਾਂ ਕਰਦਾ ਹੈ। ਰੱਲ ਮਿਲ ਕੇ ਉਗਰਾਹੀਂ ਇਕਠੀ ਕਰਨ ਵਾਲੇ ਨਾਲ ਵੰਡ ਕੇ ਹਿੱਸੇ ਪਾ ਕੇ ਖਾਂਦੇ ਹਨ। ਪੱਲੇ ਅੱਡ ਕੇ ਲੋਕਾਂ ਮੁਹਰੇ ਲੇਲੜੀਆ ਕੱਢਦੇ ਨੇ। ਪੈਸਾ ਅਸਲੀ ਥਾਂ ਤੇ ਨਹੀਂ ਪਹੁੰਚਦਾ। ਆਗੂ ਹੀ ਪੀਜ਼ੇ, ਬਰਗਰ, ਸ਼ਰਾਬ, ਕਬਾਬ ਨਾਲ ਹਰ ਐਸ਼ ਕਰਦੇ ਹਨ। ਆਗੂਆ ਦੇ ਹੀ ਗੁਰੂ ਮਾਹਾਰਾਜ ਦੀ ਹਜੂਰੀ ਵਿੱਚ ਦਂੋ ਤੋਂ ਜਿਂਆਦਾ ਅੰਨਦ ਕਰਾਏ ਹੋਏ ਹਨ। ਧਰਮ ਦੇ ਨਾਂਮ ਤੇ ਤਾਂ ਅਸੀ ਅੰਧ ਵਿਸ਼ਵਾਸ਼ ਪਾਲਿ਼ਆਂ ਹੋਇਆ। 34 ਲੱਖ ਡਾਲਰ ਤੱਕ ਸੰਗਤ ਨੂੰ ਗੁਰੂ ਦਾ ਵਾਸਤਾ ਪਾ ਕੇ ਦਾਨ ਮੰਗਦੇ ਨੇ। ਗੁਰੂ ਤਾਂ ਆਪ ਸਾਨੂੰ ਦਾਨ ਦਿੰਦਾ ਹੈ। ਫਿਰ ਉਸ ਨੂੰ ਸਾਡੇ ਕੋਲ ਦਾਨ ਦੀ ਕੀ ਜ਼ਰੂਰਤ ਪੈਂ ਗਈ। ਦਾਨ ਕਰਨ ਨਾਲ ਗੁਰੂ ਖੁਸ਼ ਹੁੰਦਾ ਹੈ। ਗੁਰੂ ਤਾਂ ਖੁਸ਼ ਤਾਂ ਹੀ ਹੋਊ ਜੇ ਲੋੜਬੰਦ ਤੱਕ ਪਹੁੰਚੂਗਾਂ। ਕਿਉਂ ਨੀਂ ਆਪ ਕਿਸੇ ਉਸ ਨੂੰ ਦੇਵੋਂ ਜਿਸ ਨੂੰ ਰੱਬ ਨੇ ਕਮਾਈਂ ਕਰਨ ਲਈ ਹੱਥ ਪੈਰ ਨਹੀ ਦਿੱਤੇ। ਬਿਮਾਰੀ ਨਾਲ ਲੱੜ ਰਹੇ ਹਨ। ਕੁੜੀਆਂ ਦੇ ਵਿਆਹ ਨਹੀਂ ਕਰ ਸਕਦੇ। ਕੁੜੀਆਂ ਨੂੰ ਦਾਜ਼ ਤੋਂ ਡਰਦੇ ਮਾਰ ਰਹੇ ਹਨ। ਆਪੋ-ਆਪਣੇ ਪਿੰਡਾਂ ਵਿੱਚ ਸਕੂਲ ਕਾਲਜ ਖੋਲੀਏ। ਬੁੱਢੇ ਮਾਂਪਿਆਂ ਨੂੰ ਘਰੋਂ ਨਾਂ ਕੱਢੀਏ। ਮਾਪਿਆਂ ਨੂੰ ਦਿਵਾਈ ਤੇ ਹੋਰ ਲੋੜ ਬੰਦ ਖੱਰਚੇ ਦਈਏ। ਜੋਂ ਮੀਡੀਆ ਸੱਚ ਦੀ ਪਹਿਰੇਦਾਰੀ ਕਰ ਰਿਹਾ ਹੈ। ਪੈਸੇ ਤੇ ਹੋਰ ਲੜੀਦਾ ਸਾਥ ਦੇਈਏ।
ਗੁਰਦੁਆਰੇ ਸਾਹਿਬ ਦੇ ਮੁੱਖ ਪ੍ਰਬੰਦਕ ਜੀ ਸੰਗਤਾਂ ਤੇ ਗੁਰਦੁਆਰੇ ਸਾਹਿਬ ਵਿੱਚ ਰਹਿਣ, ਸੰਗਤ ਦੇ ਜੂਠੇ ਭਾਂਡਿਆ ਦੀ ਸੇਵਾ, ਤੱਪੜ ਝਾੜਨ ਦੀ ਬਜਾਏ ਸੁਰਖੀਆਂ ਵਿੱਚ ਰਹਿਣਾ ਬੜਾ ਪਸੰਦ ਕਰਦੇ ਨੇ। ਸੰਗਤ ਹਰ ਰੋਜ਼ ਛੱਪਦੇ ਅਖ਼ਬਾਰਾ ਵਿੱਚ ਦੇਖਦੀ ਹੈ। ਕਈ ਪੇਪਰ ਤਾਂ ਐਸੇ ਲੋਕਾਂ ਦੀਆ ਸ਼ਕਲਾ ਛਾਪਣ ਜੋਗੇ ਹੀ ਹਨ। ਇਹ ਕੀ ਖਾਂਦੇ ਹਨ। ਕਦੋ ਬਾਹਰ ਅੰਦਰ ਬੈਠਦੇ ਹਨ। ਬਰਾਤੀਆ ਵਾਂਗ ਪੱਗਾ ਬਦਲ ਬਦਲ ਕੇ ਫੋਟੋਆਂ ਲੁਉਦੇ ਹਨ। ਆਮ ਲੋਕ ਚੰਦਾ ਦਿੰਦੇ ਹਨ। ਫੋਟੋਆ ਇਹ ਲੁਆ ਲੈਦੇ ਹਨ। ਮੀਡੀਆ ਚਲਾਉਣ ਲਈ ਜਾਂ ਗੁਰਦੁਆਰੇ ਸਾਹਿਬ ਦੀ ਸੇਵਾ ਕਰਨ ਲਈ ਨਿਯਕਤ ਕੀਤੇ ਹਨ। ਨਿਯਕਤ ਕਰਨ ਦੀ ਕਿਸ ਦੀ ਹਿੰਮਤ ਹੈ। ਇਹ ਤਾਂ ਧੱਕੇ ਨਾਲ ਆਪੇ ਵੋਟਇੰਗ ਕਰਕੇ ਬਣੇ ਹਨ। ਕੁਰਸੀ ਉਤੇ ਪਿਉ, ਪੁੱਤਰ ਫਿਰ ਪੋਤਾ। ਸਾਰੇ ਹੀ ਗੰਗਾ ਜਲ ਨਾਲ ਨਹਾਤੇ ਹੋਏ ਨੇ। ਤਾਂਹੀ ਕੋਈ ਦੀਨ ਧਰਮ ਨਹੀ ਹੈ। ਆਪਣੇ ਹੀ ਧਰਮ ਦੇ ਹੱਥ ਧੋ ਕੇ ਪਿਛੇ ਪਏ ਹਨ। ਜੋ ਵੀ ਧਰਮਿਕ ਕਹਾਉਂਦੇ ਹਨ। ਉਹ ਹੁਣ ਇਨ੍ਹਾ ਦੇ ਕਾਰਨਾਵੇ ਦੇਖ ਕੇ ਕੰਨੀ ਕਤਰਾਉਣ ਲੱਗ ਗਏ ਹਨ। ਸੰਗਤਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛੱਕਦੀਆ ਹਨ। ਇਹ ਆਪ ਤਾਂ ਕਥਾਂ ਵਾਚਕ ਕੀਰਤਨ ਕਰਨ ਵਾਲਿਆ ਨਾਲ ਰੈਸਟੋਰੈਂਟ ਵਿੱਚ ਵੈਜੀ ਨੋਨਵੈਜੀ ਡੀਨਰ ਲੰਚ ਕਰਦੇ ਹਨ। ਸੌਂਦੇ ਹੋਟਲ ਵਿੱਚ ਹਨ। ਰੱਬ ਜਾਣੇ ਇਸ ਪਿੱਛੇ ਹੋਰ ਕੀ ਕੀ ਹੈ?
ਸਲੋਕੁ ਮਃ ੧ ॥ ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥ ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥੧॥ ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥ ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥ ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥ ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥
ਧਰਮਿਕ ਲੀਡਰ ਕਦੇ ਰਾਜਨੀਤਕ ਵਾਲਿਆਂ ਪਿਛੇ ਡਾਂਗਾ ਚੱਕੀ ਫਿਰਦੇ ਹਨ। ਕਦੇ ਘਿਉ ਖਿਚੜੀ ਹੋ ਕੇ ਫੋਟੋਆ ਪਹਿਲੇ ਪੇਜ ਤੇ ਲੁਉਦੇ ਹਨ। ਗੁਰਦੁਆਰੇ ਸਾਹਿਬ ਗੁੰਡਾਂ ਗਰਦੀ ਕਰਨ ਲਈ ਬੰਦੇ ਰੱਖੇ ਹੋਏ ਹਨ। ਜੋ ਹੱਲਾ ਗੁਲਾ ਕਰਦੇ ਹਨ। ਜੋ ਅੰਮ੍ਰਿਤਧਾਰੀ ਨੂੰ ਵੀ ਘੂਰਦੇ ਹਨ। ਵਿਰਲਾ ਮੱਲੀ, ਬੱਬੀ ਅੰਮ੍ਰਿਤਧਾਰੀ ਬੀਬੀ ਨੂੰ ਪੁੱਛਦਾ ਹੈ,” ਸ੍ਰੀ ਸਾਹਿਬ ਤੂੰ ਪਾਈ ਹੋਈ ਹੈ। ਕੀ ਕਰਪਾਨ ਤੂੰ ਲੈ ਕੇ ਜੰਮੀ ਸੀ?” ਇੱਕ ਹੋਰ ਪੰਛੀ ਅੰਮ੍ਰਿਤਧਾਰੀ ਦੇ ਜੈਕਾਰਾਂ ਲਾਉਣ ਤੇ ਪੁੱਛਦਾ ਹੈ,” ਕੀ ਇਹ ਜੈਕਾਰਾ ਲਾਉਣ ਵਾਲੇ ਅੰਮ੍ਰਿਤਧਾਰੀ ਉਤੋਂ ਆਏ ਹਨ?” ਇਹ ਬੰਦੇ ਦੇ ਮੂੰਹ ਉਤੇ ਨਾ ਦਾੜੀ ਤੇ ਮੁੱਛ ਸੀ। ਕਿਉਂਕਿ ਇਹ ਗੋਰਿਆ ਤੋਂ ਡਰਦਾ ਧਰਮ ਤੋਂ ਕੋਹਾ ਦੂਰ ਹੈ। ਮੈ ਨਹੀਂ ਕਹਿੰਦੀ ਨਾ ਦਾੜੀ ਤੇ ਮੁੱਛ ਵਾਲੇ ਗੁਰੂ ਪਿਆਰੇ ਨਹੀਂ। ਪਰ ਕਈ ਤਮਾਸ਼ਾਂ ਹੀ ਕਰਨ ਜਾਦੇ ਹਨ। ਮਾਹਾਰਾਜ ਦੇ ਘਰ ਵਿੱਚ ਪ੍ਰਬੰਧਕਾਂ ਨੇ ਇਹੋ ਜਿਹੇ ਮੱਥਾਂ ਟੇਕਣ ਆਈ ਸੰਗਤ ਨੂੰ ਟਿਚਰਾਂ ਕਰਨ ਨੂੰ ਰੱਖੇ ਹਨ। ।
 ਸੰਗਤ ਦੇ ਸਾਹਮਣੇ ਇੱਕ ਬੁਜਰੁਗ ਗੁਰਚਰਨ ਸਿੰਘ ਨਾਲ ਧੱਕਾ ਹੋਇਆ। ਇਹ ਬੁਜਰੁਗ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਮਾਰਟਨਡੇਲ ਵਿੱਚ ਵੱਡੇ ਦਰਵਾਜੇ ਅੱਗੇ ਰੇੜੀ ਲਾਉਂਦਾ ਸੀ। ਜੱਪ ਜੀ ਸਾਹਿਬ, ਸੁੱਖਮਨੀ ਸਾਹਿਬ ਦੇ ਗੁਟਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਸਰੂਪ, ਕੱੜੇ, ਸ੍ਰੀ ਸਾਹਿਬ, ਧਰਮਿਕ ਕੈਸਟਾਂ, ਧਰਮਿਕ ਇਤਿਹਾਸ ਵੰਡਦਾ ਸੀ। ਮੂਹੋਂ ਮੰਗ ਕੇ ਪੈਸੇ ਨਹੀ ਸੀ ਲੈਦਾਂ। ਨਾਂ ਹੀ ਕੋਈ ਮੈਂਬਰਸਿ਼ਪ ਦੀ ਫੀਸ ਲੈਂਦਾ ਹੈ। ਮਾਹਾਰਾਜ ਦੇ ਕਕਾਰਾਂ ਦੀ ਇਹ ਰੇੜੀ ਟੇਬਲ ਪਿਛਲੇ 14 ਸਾਲ ਤੋਂ ਲੱਗਾ ਰਿਹਾ ਹੈ। ਹਰ ਦੋ ਸਾਲ ਬਾਅਦ ਕਮੇਟੀ ਬੱਦਲਦੀ ਹੈ। ਇਹੀ ਧਰਮਿਕ ਆਗੂ ਪ੍ਰੰਧਾਂਨ ਦੋ ਵਾਰ ਪਹਿਲਾਂ ਵੀ ਆ ਚੁੱਕਾ ਹੈ। ਜਿਸ ਨੂੰ ਅਸੀ ਧਰਮ ਦੀ ਅੱਗਵਾਹੀ ਕਰਨ ਲਈ ਅੱਗੇ ਕੀਤਾ ਹੈ। ਉਸ ਤੇ ਉਸ ਦੇ ਬੱਬੀ ਬੋਬੀ ਭਰਾਂ ਵੱਲੋਂ ਰੇੜੀ ਵਾਲੇ ਟੇਬਲ ਨੂੰ ਚੁਕਵਾਇਆ ਗਿਆ ਖਿਡਾਇਆਂ ਗਿਆ। ਬੋਲ-ਕਬੋਲ ਵੀ ਬੋਲੇ ਗਏ। ਸਿਰਫ਼ ਇਕੋਂ ਪ੍ਰਵਾਰ ਦੇ ਮੈਂਬਰਾ ਵੱਲੋਂ ਧਰਮਿਕ ਕਕਾਰ ਵੰਡਣ ਵਾਲੇ ਤੇ ਵਧੀਕੀ ਕੀਤੀ ਗਈ। ਹੋਰਾਂ ਨੁੰ ਵੀ ਇਸ ਆਗੂ ਦੇ ਮਾਂ-ਬਾਪ ਵੀ ਪੁੱਤਾਂ ਨੂੰ ਵੱਧ ਚੜ੍ਹ ਕੇ ਹੱਲਾਂ ਸ਼ੇਰੀ ਦੇ ਰਹੇ ਸੀ। ਛਿੰਦਾ ਹਰਜੀਤ ਤੇ ਮੱਲੀ ਵਿਰਲਾ ਨੇ ਵੀ ਬਾਬੇ ਗੁਰਚਰਨ ਸਿੰਘ ਨੂੰ ਧੱਮਕੀਆਂ। ਧਰਮਿਕ ਆਗੂ ਵੱਲੋਂ ਤੇ ਉਸ ਦੇ ਭਰਾਂ ਤੇ ਮਾਂ ਬਾਪ ਵੱਲੋਂ ਧਮਕਾਇਆ ਗਿਆ ਹੈ ਫੈਡਰੇਸ਼ਨ ਦੇ ਨਾਂਮ ਥੱਲੇ ਟਰਾਰਿਸ ਕਨੇਡਾ ਦੇ ਗੁਰਦੁਆਰੇ ਵਿੱਚ ਸ਼ਰੇਆਮ ਗੁੰਡਾਂ ਗਰਦੀ ਹੋ ਰਹੀ ਹੈ। ਕੈਲਗਰੀ ਪੁਲੀਸ ਨੇ ਕੁੱਝ ਫੈਡਰੇਸ਼ਨ ਦੇ ਬੰਦਿਆਂ ਕੋਲੋਂ ਨਇਜ਼ਜ਼ ਅਸਲਾ ਵੀ ਵਾਈਟਹੌਰਨ ਦੇ ਇਲਾਕੇ ਵਿਚੋਂ ਫੱੜਿਆ ਸੀ। ਗੁਰਦੁਆਰੇ ਨਿਤ ਦਿਹਾੜੇ ਪੁਲੀਸ ਆਉਂਦੀ ਹੈ। ਕਿਉਂਕਿ ਇਹ ਗੁਰਦੁਆਰੇ ਨਿਜੀ਼ ਖੋਰਾਂ ਕੱਢਣ ਆਉਂਦੇ ਹਨ। ਸੰਗਤ ਨੂੰ ਕੁੱਟਦੇ ਹਨ। ਪੱਗਾਂ ਲਾਉਂਦੇ ਹਨ। ਸੰਗਤ ਦੇ ਰਸਤੇ ਵਿੱਚ ਖੜ੍ਹ ਕੇ ਧੱਮਕੀਆਂ ਦਿੰਦੇ ਹਨ। ਲੋਕਾਂ ਦੇ ਘਰਾਂ ਦੁਕਾਂਨਾਂ ਦੇ ਸ਼ੀਸ਼ੇ ਤੋੜ ਦਿੰਦੇ ਹਨ। ਗੁਰਦੁਆਰੇ ਵਿਚੋਂ ਸੰਗਤ ਨੂੰ ਸੇਵਾ ਕਰਨੋਂ ਹਟਾਉਂਦੇ ਹਨ। ਅੱਜ ਵੀ ਰਣਵੀਰ ਸਿੰਘ ਪ੍ਰਮਾਰ ਕੈਲਗਰੀ ਫੈਡਰੇਸ਼ਨ ਦੇ ਮੈਂਬਰ ਵੱਲੋਂ ਪੁਲੀਸ ਨੂੰ ਫੋਨ ਕੀਤਾ ਗਿਆ। ਜਦੋਂ ਕਿ ਅੱਜ ਸੰਗਤ ਗੁਰਦੁਆਰਾਂ ਦਸ਼ਮੇਸ ਕਲਚਰ ਸਾਹਿਬ ਕੈਲਗਰੀ ਵਿੱਚ ਨਵਾਂ ਸਾਲ ਮਨਾ ਰਹੀ ਸੀ। ਇਹ ਪੁਲੀਸ ਇੱਕ ਅੰਮ੍ਰਿੰਤਧਾਰੀ ਸਿੱਖ ਗੁਰਚਰਨ ਸਿੰਘ ਉਤੇ ਸੱਦੀ ਗਈ। ਇੱਕ ਬੰਦੇ ਲਈ ਤਿੰਨ ਪੁਲੀਸ ਦੀਆਂ ਗੱਡੀਆ ਆ ਗਈਆ। 7 ਪੁਲੀਸ ਔਫ਼ੀਸਰ ਹਾਜ਼ਰ ਹੋ ਗਏ। ਸਾਰੇ ਪਲੀਸ ਵਾਲੇ ਗੋਰੇ ਸਨ। ਦੂਜ਼ੇ ਧਰਮ ਦੇ ਹੋ ਕੇ ਰੜੀ ਲਾਉਂਣ ਦੀ ਕਨੂੰਨੀ ਆਗਿਆਂ ਦੇ ਗਏ। ਗੁਰਚਰਨ ਸਿੰਘ ਜੋਂ ਗੁਰੂ ਸਾਹਿਬ ਦੀ ਬਾਣੀ ਦੇ ਗੁਟਕੇ ਤੇ ਕਕਾਰ ਸੰਗਤਾਂ ਨੂੰ ਵੰਡ ਕੇ ਸੇਵਾ ਕਰ ਰਿਹਾ ਹੈ। ਪੁਲੀਸ ਨੇ ਆ ਕੇ ਪੇਪਰ ਦੇਖੇ। ਜੋਂ ਲੀਸ ਦੇ ਸਨ। ਦੁਕਾਨ ਲਾਉਂਣ ਦਾ ਗੁਰਚਰਨ ਸਿੰਘ ਕਰਾਇਆ ਦਿੰਦਾ ਹੈ। ਇਸ ਲਈ ਪੁਲੀਸ ਅੱਜ ਤਾਂ ਦੁਕਾਨ ਨਹੀਂ ਚੱਕਾ ਸਕੀ। ਹੋ ਸਕਦਾ ਹੈ, ਹੁਣ ਇਹ ਕੋਈ ਗੈਰ ਕਨੂੰਨੀ ਹੱਥਿਆਰ ਹੱਥ ਕੰਢਾਂ ਵਰਤਣ। ਗੁਰਬਚਨ ਸਿੰਘ ਦੀ ਜਾਂਨ ਮਾਲ ਨੂੰ ਖ਼ਤਰਾਂ ਹੈ। ਸੰਗਤ ਦੀ ਸ਼ਰੋਮਣੀ ਕਮੇਟੀ ਨੂੰ ਵੀ ਬੇਨਤੀ ਹੈ। ਗਰੀਬ ਸਿੱਖਾਂ ਵੱਲ ਵੀ ਧਿਆਨ ਦੇਣ। ਸਿੱਖੀ ਤੇ ਸਿੱਖਾਂ ਨੂੰ ਖੱਤਮ ਕਰਨ ਦੇ ਯਤਨ ਹੋ ਰਹੇ ਹਨ।ਕਿਉਂ ਨਹੀਂ ਸੰਗਤ ਗੁਰੂ ਪਿਆਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਘਰ ਰੱਖਦੇ। ਜੇ ਨਹੀਂ ਪੜ੍ਹ ਸਕਦੇ ਮੱਥੇ ਤਾਂ ਲਾਂ ਸਕਦੇ ਹੋ। ਕਰਮ ਸਿਧੇ ਹੋ ਜਾਣਗੇ। ਗੁੱਟਕਾ ਸਾਹਿਬ ਵੀ ਘਰਾਂ ਵਿੱਚ ਰੱਖਦੇ ਹੋ। ਜਦੋਂ ਕੋਈ ਨਵੀਂ ਚੀਜ਼ ਖ੍ਰੀਦਦੇ ਹਾਂ। ਘਰ ਵਿੱਚ ਜੰਮਦਾ ਮਰਦਾ ਹੈ। ਉਦੋਂ ਹੀ ਕਿਉਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਕੋਲ ਜਾਂਦੇ ਹਾਂ।
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥ ਮੋ ਕਉ ਕੁਸਲੁ ਬਤਾਵਹੁ ਕੋਈ ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥ ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥ ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ
ਪਰਮਜੀਤ ਬਹੁਤਾਂ ਲੰਗਰ ਬੱਣਨ ਵਾਲੀ ਰਸੋਈ ਵਿੱਚ ਹੀ ਰਹਿੰਦਾ ਹੈ। ਮਾਹਾਰਾਜ ਦੇ ਘਰ ਜਨਾਨੀਆਂ ਵਿੱਚ ਜਾਣ ਜਾਣ ਕੇ ਬੱਜਦਾ। ਇੱਕ ਵਾਰ ਅਣਜਾਣ ਨਾਲ ਮੋਡਾ ਵੱਜ ਵੀ ਸਕਦਾ ਹੈ। ਦੂਜੇ ਨੂੰ ਝੱਟ ਪੱਤਾਂ ਲੱਗ ਜਾਂਦਾ ਹੈ। ਬੰਦਾ ਜਾਂਣ ਕੇ ਵਿੱਚ ਬੱਜਿਆਂ ਹੈ। ਕੀ ਕਰੇ ਵਿਚਾਰਾਂ ਘਰ ਵਾਲੀ ਸਾਲਾਂ ਤੋਂ ਇੰਡੀਆ ਹੀ ਹੈ। ਕਾਮਕਿ ਇਸ਼ਾਂ ਨੂੰ ਕਿਵੇ ਕੰਨਟਰੋਲ ਕਰੇ? ਉਹੀ ਪ੍ਰਬੰਧਕ ਸਿਆਣੇ ਸੱਜਣ ਆਪ ਵੀ ਦੱਸਣ ਆਪ ਇਸ ਕਾਂਮ ਦੇ ਭੂਤ ਤੋਂ ਕਿੰਨ੍ਹੇ ਕੁ ਦਿਨ ਕੰਨਟਰੋਲ ਕਰਕੇ ਬੱਚ ਸਕਦੇ ਹਨ? ਆਪ ਤਾਂ ਘਰ ਜਾਂ ਕੇ ਰੰਗ ਰਲੀਆਂ ਕਰਦੇ ਹਨ। ਬਾਬਿਆਂ ਨੂੰ ਮਾਲਾ ਦੇ ਗੇੜੇ ਗਿੱਣਨ ਨੂੰ ਸੂਨੇ ਛੱਡ ਜਾਂਦੇ ਹਨ। ਜੇ ਕਾਂਮ ਤੇ ਕੰਨਟਰੋਲ ਹੋ ਸਕਦਾ। ਕਿਹੜੇ ਮਾਂਪੇ ਧੀ ਨੂੰ ਘਰੋਂ ਤੋਰਦੇ, ਨੂੰਹੁ ਨੂੰ ਸਿਰ ਉਤੇ ਬੈਠਾਂ ਕੇ ਆਪਦਾ ਪੁੱਤਰ ਉਸ ਹਵਾਲੇ ਕਰਦੇ। ਕੁੜੀਆਂ ਨੂੰ ਚਾਰ ਦਵਾਰੀ ਅੰਦਰ ਵੀ ਨਗਰਾਨੀ ਵਿੱਚ ਰੱਖਦੇ।
ਪਰਦੇਸੁ ਝਾਗਿ ਸਉਦੇ ਕਉ ਆਇਆ ॥ ਵਸਤੁ ਅਨੂਪ ਸੁਣੀ ਲਾਭਾਇਆ ॥ ਗੁਣ ਰਾਸਿ ਬੰਨ੍ਹ੍ਹਿ ਪਲੈ ਆਨੀ ॥ ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥
ਖੰਡੇ, ਕਿਰਪਾਨਾ, ਚੋਲਿ਼ਆਂ, ਨੀਲੀਆ, ਚਿੱਟੀਆ, ਖੱਟੀਆ ਪੱਗਾ ਦੀ ਆੜ ਵਿੱਚ ਜੋ ਬਹੁਤੇ ਕੇਸ ਧਾਰੀ ਸਿੰਘ ਗੁਰੂ ਦਾ ਨਾਂਮ ਬਦਨਾਂਮ ਕਰਦੇ ਹਨ। ਕਦੇ ਉਸ ਨੇ ਮਨ ਨਹੀਂ ਦੁੱਖੀ ਕੀਤਾ। ਜੇ ਗੁਰੂ ਦਾ ਕਹਾਂ ਕਿ ਵੀ ਇਰਖਾਂ ਨਹੀਂ ਗਈ। ਫਿਰ ਪਖੰਡ ਕਰ ਰਹੇ ਹੋ। ਹਰ ਇੱਕ ਨੂੰ ਆਪਣਾ ਆਪ ਦੁੱਧ ਧੋਤਾਂ ਹੀ ਦਿਸਦਾ ਹੁੰਦਾ। ਨੁੱਕਸ ਤਾਂ ਲੋਕਾਂ ਵਿੱਚ ਹੀ ਦਿੱਸਦੇ ਹਨ। ਅਗਰ ਇੱਕ ਰੋਡੇ ਬੱਚੇ ਨੇ ਸਿੱਖੀ ਵੱਲ ਕੱਦਮ ਪੱਟਿਆ। ਇਰਖਾਂ ਸ਼ੁਰੂ ਹੋ ਗਈ। ਕੀ ਰੋਡੇ ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਅੰਖਡਪਾਠ ਸਾਹਿਬ, ਗੋਲਕ ਦੀ ਮਾਇਆ ਦੀ ਸੇਵਾ, ਲੰਗਰਾਂ ਦੀ ਸੇਵਾ ਨਹੀਂ ਕਰਦੇ। ਜਾਂ ਉਦੋ ਵੀ ਕਿਹਾ ਕਰੋ, ਰੋਡਿਆ ਦਾ ਦਾਨ ਦੇਣ ਦਾ ਕੀ ਕੰਮ। ਕਿਉਂਕਿ ਜੇ ਤੁਹਾਡੇ ਵਰਗੇ ਇਹ ਕਹਿੱਣਗੇ। ਗੋਗੜਾਂ ਕਿਵੇਂ ਪੱਲਣਗੀਆਂ। ਗੁਰੂ ਸਭ ਦਾ ਹੈ। ਕੱਟੜਾ ਦੀਆ ਬੱਣਾਈਆਂ, ਚਾਹੇ ਬੰਦਾ ਨੀਚ ਉਚ ਜਾਤਾ ਦਾ ਹੋਵੋ। ਮੈ ਉਸ ਬੱਚੇ ਨੂੰ ਮੁੱਬਾਰਕ ਦਿੰਦੀ ਹਾਂ। ਜਿਸ ਨੇ ਸਰੀਰ ਤੇ ਗੁਰੂ ਦਾ ਪਿਆਰਾ ਖੰਡਾ ਬੱਣਿਆਂ। ਗੁਰੂ ਮਨ ਵਿੱਚ ਹੁੰਦਾ। ਨਾਂ ਕੇ ਭੇਸ ਬਦਲ ਕੇ ਲੁੱਟਾ ਕਰਨ ਵਾਲਿਆ ਵਿੱਚ।
ਸਾਧ ਇਕੋਂ ਇਕ ਰੱਬ ਹੀ ਹੈ। ਬੰਦਾ ਸਾਧ ਕਿਵੇ ਹੋ ਸਕਦਾ ਹੈ? ਕਾਂਮ ਕਰੋਧ ਤਾਂ ਛੱਡਦਾ ਨਹੀਂ। ਸਾਡੇ ਵਾਲੇ ਗ੍ਰੰਥੀ ਜੀ ਸਾਨੂੰ ਮਾਰਨ ਦੀਆਂ ਧੱਮਕੀਆਂ ਦਿੰਦਾ ਹੈ। ਆਪਣੇ ਵਾਂਗ ਹੀ ਮਰਦ ਔਰਤ ਦੀ ਹੱਵਸ ਤੋ ਬਣੇ ਸਾਧ ਮਾਸ, ਖੂਨ, ਹੱਡੀਆਂ, ਮਲ, ਮੂਤਰ ਦੇ ਬਣੇ ਬੰਦੇ ਹਨ। ਕੀ ਆਪਾ ਆਪ ਕਾਂਮ, ਕਰੋਧ, ਲੋਭ, ਪਿਆਰ, ਗੁੱਸੇ ਤੇ ਕਾਬੂ ਨਹੀਂ ਕਰਦੇ? ਸਾਧ ਤੋਂ ਕਿਉ ਦੇਵਤਾਂ ਹੋਣ ਦੀ ਆਸ ਰੱਖ ਕੇ ਆਪਣੀਆਂ ਔਰਤਾਂ ਨੂੰ ਇੰਨਾਂ ਦੀ ਸੇਵਾ ਦੁੱਧ ਘਿਉ ਛੱਕਾਉਣ ਨੂੰ ਭੇਜ ਦਿੰਦੇ ਹਾਂ। ਆਮ ਬੰਦਾ ਕਿਰਤ ਕੰਮਾਂਈ ਕਰਕੇ ਖਾਂਦਾਂ ਹੈ। ਵਿਹਲੜ ਸਾਧ ਤੇ ਪ੍ਰਬੰਧਕ ਤੁਹਾਡੀ ਦਿਆ ਤੇ ਗੋਲਕ ਦੇ ਮਾਲ ਨਾਲ ਪੱਲਦੇ ਹਨ। ਪੰਜ ਕੱਕਾਰ ਤੇ ਚੋਲਾਂ ਸੰਗਤ ਵਿਚੱ ਪਾ ਕੇ ਵਿਚਰਨ ਲਈ ਲੈਂਈਸੈਸ ਹੈ।
ਇਸੁ ਮਨ ਕਉ ਕੋਈ ਖੋਜਹੁ ਭਾਈ ॥ ਤਨ ਛੂਟੇ ਮਨੁ ਕਹਾ ਸਮਾਈ ॥੪॥ ਗੁਰ ਪਰਸਾਦੀ ਜੈਦੇਉ ਨਾਮਾਂ ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥ ਇਸੁ ਮਨ ਕਉ ਨਹੀ ਆਵਨ ਜਾਨਾ ॥ ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥ ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥ ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥ ਇਸ ਮਨ ਕਾ ਕੋਈ ਜਾਨੈ ਭੇਉ ॥ ਇਹ ਮਨਿ ਲੀਣ ਭਏ ਸੁਖਦੇਉ ॥੮॥ ਜੀਉ ਏਕੁ ਅਰੁ ਸਗਲ ਸਰੀਰਾ ॥ ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥ {ਪੰਨਾ 330}

Comments

Popular Posts