ਨਸ਼ੇ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)

ਤੇਰੀਆਂ ਬੋਤਲਾ ਲੁਕੋ ਲੁਕੋ ਮੈਂ ਥੱਕ ਗਈ।
ਤੈਨੂੰ ਸਭਾਲਦੀ ਮੈਂ ਆਪ ਡਿਗ ਗਈ।
ਤੇਰਿਆਂ ਨੱਸਿ਼ਆਂ ਤੋਂ ਮੈਂ ਸੱਚੀ ਅੱਕ ਗਈ।
ਤੇਰੇ ਨਸ਼ੇ ਸੁੰਘਦੀ ਮੈਂ ਆਪ ਥੱਕ ਗਈ।
ਵੇ ਚੰਨਾ ਸੱਚੀ ਮੈ ਬੜਾਂ ਅੱਕ ਥੱਕ ਗਈ।
ਤੇਰੇ ਨੱਸਿ਼ਆਂ ਦੀ ਗਿਣਤੀ ਭੁੱਲ ਗਈ।
ਪੁਲਸ ਵੀ ਭਾਮੇ ਚਾਰਜ ਲਾ ਕੇ ਥੱਕ ਗਈ।
ਤੇਰੇ ਵਕੀਲ ਅੱਗੇ ਨਾ ਕਿਸੇ ਦੀ ਪੇਸ਼ ਗਈ।
ਇਹੋ ਜਿਹੇ ਵਕੀਲਾ ਦੇ ਸੱਤੀ ਵਾਰੇ ਗਈ।
ਦੇਖੀ ਅੱਜ ਰਾਤੀ ਗੱਲ ਆਰ ਪਾਰ ਹੋਊਗੀ।
ਵਿਗੜਿਆਂ ਤਿਗੜਿਆਂ ਦਾ ਇਲਾਜ ਹੈਗਾਂਈ।
ਬੱਸ ਇੱਕ ਤੈਨੂੰ ਡਾਂਗ ਦੀ ਹੀ ਥੁੜ ਰਹਿ ਗਈ।
ਸਤਵਿੰਦਰ ਖਾਂਦੀ ਪੀਤੀ ਸਾਰੀ ਲੱਥ ਗਈ।
ਅਮਲੀਆਂ ਲਈ ਜਾਦੂ ਦੀ ਛੜੀ ਲੱਭ ਗਈ।
ਰੱਬਾ ਤੇਰੀ ਨਿਗ੍ਹਾਂ ਅਮਲੀਆਂ ਤੇ ਕਿਉਂ ਨੀਂ ਪਈ।
ਪਹਿਲੀ ਛੈਟ ਵਿਚੋਂ ਤੈਨੂੰ ਵੀ ਚੁਟਕੀ ਮਿਲ ਗਈ।

ਪੂਰਾ ਵੇ ਸਰੀਰ ਤੇਰਾ ਗਲ਼ ਚੱਲਿਆ।
ਘਰ ਬਾਰ ਖੇਰੂ ਖੇਰੂ ਤੇਰਾ ਹੋ ਚੱਲਿਆ।
ਚੰਨਾ ਵੇ ਸਾਨੂੰ ਨੀਦਰਾਂ ਨਹੀਂ ਆਉਂਦੀਆਂ।
ਤੇਰੀਆਂ ਵੇ ਬੋਤਲਾਂ ਸਾਨੂੰ ਸੌਣ ਨਹੀਂ ਦਿੰਦੀਆ।
ਬੋਤਲਾਂ ਵੇ ਮੇਰੇ ਹੀ ਸਰਾਣੇ ਥੱਲੇ ਹੁੰਦੀਆ।
ਖਾਲੀ ਹੋਈਆਂ ਬੋਤਲਾਂ ਬੈਡ ਥੱਲਿਉ ਥਿਉਂਦੀਆ।
ਬਿੰਨ ਡੋਡਿਆ ਤਂੋ ਤਾਕਤਾਂ ਨਹੀਂ ਆਉਂਦੀਆ।
ਡੱਰਗ ਦੇ ਧੰਦੇ ਦੀਆਂ ਹੇਰਾਂ ਫੇਰੀਆਂ ਆਉਂਦੀਆ।
ਗਰੋਸਰੀ ਤੋਂ ਪਹਿਲਾ ਤੂੰ ਬੋਤਲ ਠੇਕਿਉ ਚੁੱਕਦਾ।
ਵੇ ਤੂੰ ਤਾਂ ਦੇਖ ਕੇ ਸ਼ਰਾਬ ਖੁਸ਼ੀ ਵਿੱਚ ਨੱਚਦਾ।
ਹੋ ਕੇ ਆਊਟ ਭੂਜੇ ਤੂੰ ਮੁੱਧੇ ਮੂੰਹ ਜਾ ਡਿੱਗਦਾ।
ਮਾੜਿਆ ਨਤੀਜਿਆ ਤੋਂ ਕਿਉਂ ਨਹੀਂ ਤੂੰ ਡਰਦਾ।
ਕਿਸੇ ਨਿਆਣੇ ਸਿਆਣੇ ਦਾ ਕਹਾ ਨਹੀਂ ਮੰਨਦਾ।
ਵੇ ਮੰਨ ਸਾਡਾ ਕਹਿੱਣਾ ਘਿਉ ਦੁੱਧ ਘਰਦਾ।
ਵੇ ਤੂੰ ਖੇਡਾ ਦੇ ਵਿੱਚ ਧਿਆਨ ਦੇਣ ਲੱਗਜਾ।
ਜਿਮ ਨੂੰ ਆਥਣ ਸਵੇਰ ਜੁਅਨ ਕਰਨ ਲੱਗਜਾ।
ਨੱਸਿ਼ਆ ਦਾ ਮਾਮਾਲਾ ਬੱਣ ਗਿਆ ਹਰ ਘਰਦਾ।
ਸੱਤੀ ਹਰ ਬੰਦਾ ਇਕ ਦੂਜੇ ਤੋਂ ਚਲਾਕ ਬੱਣਦਾ।
ਸੋਚਦੇ ਦੱਬਲਿਆ ਅੰਦਰੇ ਮਾਮਲਾ ਘਰਦਾ।
ਸੱਚਿਆ ਰੱਬਾ ਤੂੰ ਢੱਕੀ ਜਾ ਸਭ ਦਾ ਪਰਦਾ।
ਲੜਕੇ ਜਾਂ ਪਿਆਰ ਨਾਲ ਅਮਲੀ ਨੂੰ ਸੱਮਝਾਂਲਾ।
ਸਤਵਿੰਦਰ ਕਰ ਖੋਜ ਇਲਾਜ਼ ਜਰੂਰ ਹੁੰਦਾ ਲੱਬਦਾ।
ਲਿਖ ਗਾਂ ਕੇ ਮੀਡੀਏ ਦੇ ਉਤੇ ਅਵਾਜ਼ ਉਠਾਂਲਾ।
ਕਿਸੇ ਦਾ ਸੁਹਾਗ, ਪੁੱਤ, ਪਿਉ ਭਰਾ ਬੱਚਾਲਾ।
ਜੇ ਕੋਈ ਜਿੰਦ ਬੱਚਦੀ ਸਕਦੀ ਬਾਹ ਲਾ ਲਾਅ।

Comments

Popular Posts