ਮਾਧੋਂ ਦਾਸ ਬੰਦਾ ਸਿੰਘ ਬਹਾਦਰ।

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)

ਮਾਧੋਂ ਦਾਸ ਜਾਦੂ ਨਾਲ ਸੂਰਮਾਂ ਕਹਾਂਉਂਦਾ।
ਸਭ ਦੀਆਂ ਮੰਜੀਆਂ ਮੂਦੀਆਂ ਪਾਉਂਦਾ।
ਪਹਿਲੀ ਵਾਰ ਸਤਿਗੁਰਾਂ ਦਾ ਮੁੱਖ ਤੱਕਦਾ।
ਮਾਧੋਂ ਦਾਸ ਗਸ਼ ਕਾ ਕੇ ਭੂਜੇ ਡਿਗਦਾ।
ਦੇਖ ਸਤਿਗੁਰਾਂ ਨੂੰ ਬੁੱਧ ਭੁੱਲ ਗਿਆ।
ਸਤਿਗੁਰਾਂ ਦੇ ਚਰਨਾ ਤੇ ਢਹਿ ਪਿਆ।
ਗੁਰੂ ਨੇ ਉਹਦਾ ਮਾਣ ਹੰਕਾਂਰ ਤੋੜਤਾ।
ਇਹ ਕੀ ਜਾਦੂ ਦੀਆਂ ਖੇਡਾਂ ਖੇਡਦਾ।
ਫੋਕੀਆਂ ਕਰਮਾਤਾਂ ਨਾਲ ਤੂੰ ਖੇਡਦਾ।
ਥਾਪੀ ਦੇ ਕੇ ਗੁਰਾਂ ਨੇ ਉਹ ਸੁਧਰਤਾ।
ਮਾਧੋਂ ਦਾਸ ਤੋਂ ਬੰਦਾ ਸਿੰਘ ਬੱਣਾਤਾ।
ਤੂੰ ਸਰਹੰਦ ਜਾ ਕੇ ਦਿਖਾਂ ਸੂਰਮਤਾ।
ਲੂਣ ਹਰਾਮੀ ਗੰਗੂ ਨੇ ਦਗਾਂ ਕਮਾਤਾ।
ਜਿਉਂਦੇ ਲਾਲਾ ਨੂੰ ਹਕੂਮਤ ਨੂੰ ਫੱੜਤਾ।
ਸਾਹਿਬਜਾਦਿਆ ਨੂੰ ਕੰਧ ਵਿੱਚ ਚਿਣਾਤਾ।
ਨਿੱਕਿਆਂ ਲਾਲਾ ਨੇ ਸ਼ਹੀਦੀ ਨੂੰ ਪਾਤਾ।
ਸੁਣ ਕੇ ਮਾਤਾ ਜੀ ਨੇ ਵੀ ਵਿਚੋੜਾ ਪਾਤਾ।
ਦਾਸ ਬਹਾਦਰ ਬੱਣਾ ਪੰਜਾਬ ਨੂੰ ਤੋਰਤਾ।
ਉਹਨੇ ਸਿੱਖ ਰਾਜ ਦਾ ਝੰਡਾ ਲਹਿਰਾਂਤਾ।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ।
ਜਾ ਕੇ ਵਜੀਦਾ ਤੱਖ਼ਤ ਉਤੋਂ ਲਾਹ ਲਿਆ।
ਸਰਹੰਦ ਦੇ ਦੁਆਲੇ ਪੈਦਲ ਤੋਰਿਆ।
ਬੰਦਾ ਸਿੰਘ ਨੇ ਤੱਗ ਵਿੱਚ ਸਾੜਿਆਂ।
ਵਜੀਦਾ ਤੱੜਫ਼ਾ ਤੱੜਫ਼ਾ ਕੇ ਮਰਿਆ।
ਸ਼ਹੀਦ ਸਿੰਘਾਂ ਨੇ ਕੌਮ ਨੂੰ ਬੱਚਾ ਲਿਆ।
ਸਿੰਘਾ ਨੇ ਸਿੱਖੀ ਦਾ ਬੂਟਾ ਬੱਚਾ ਲਿਆ।
ਸਿੱਖ ਸ਼ਹੀਦਾ ਨੂੰ ਕਰਦੇ ਪ੍ਰਨਾਮ ਆ।
ਸਤਵਿੰਦਰ ਤਾਂ ਸ਼ਹੀਦਾ ਤੇ ਮਾਣ ਆ।

Comments

Popular Posts