ਅੰਨਦ ਕਾਰਜ ਲਾਮਾਂ ਤੇ ਅਰਦਾਸ

ਸਤਵਿੰਦਰ ਕੌਰ ਸੱਤੀ (ਕੈਲਗਰੀ)-

ਸਿੱਖ ਪਰਿਵਾਰਾਂ ਵਿੱਚ ਅੰਨਦ ਕਾਰਜ, ਵਿਆਹ ਦੀ ਰਸਮ ਸਮੇਂ ਕੀਤੇ ਜਾਂਦੇ ਹਨ। ਵਿਆਹ ਔਰਤ ਮਰਦ ਨੂੰ ਇੱਕਠੇ ਰਹਿੱਣ ਦੀ ਅਜ਼ਾਦੀ ਦਿੰਦਾ ਹੈ। ਵਿਆਹ, ਸ਼ਾਦੀ, ਮੈਂਰੀਜ਼ ਕਰਕੇ ਔਰਤ ਮਰਦ, ਇੱਕ ਦੂਜੇ ਦੇ ਸਰੀਰ ਤੇ ਪੂਰਾਂ ਅਧਿਕਾਰ ਸੱਮਝਦੇ ਹਨ। ਵਿਆਹ ਰਜ਼ਾਂ ਮੰਦੀ ਜਾਂ ਧੱਕੇ ਨਾਲ ਹੋਵੇ। ਸਿੱਟਾ ਦੋਂਨਾਂ ਦਾ ਇੱਕੋ ਹੈ। ਸ਼ਰੇਅਮ ਸਰੀਰਕ ਸਬੰਧ ਕਰਕੇ ਹੱਵਸ ਦੀ ਅੱਗ ਨੂੰ ਠੰਡਾ ਕਰਨਾ। ਬੱਚੇ ਪੈਦਾ ਕਰਨਾ। ਵੰਨਸ਼ ਨੂੰ ਅੱਗੇ ਤੋਰਨਾ, ਬੱਚੇ ਜੰਮਣਾ ਹੈ। ਜੋ ਸਾਡੀ ਇਜ਼ਾਜ਼ਤ ਨਾਲ ਇਹ ਰਸਮ ਕਰਕੇ, ਸਮਾਜ ਵਿੱਚ ਰਹਿੰਦਾ ਹੈ। ਸਾਨੂੰ ਮਨਜੂਰ ਹੈ। ਜੋ ਮਰਜ਼ੀ ਨਾਲ ਆਪੇ ਇਹੀ ਫੈਸਲਾਂ ਕਰੇ, ਤੇ ਘਰ ਵਸਾ ਲਵੇ, ਉਸ ਪਿਛੇ ਅਸੀਂ ਡਾਂਗਾਂ ਚੱਕੀ ਫਿਰਦੇ ਹਾਂ। ਹੁਣੇ ਜਿਹੇ ਭੱਦਰ ਪੁਰਸ਼ਾਂ, ਸਰਪੰਚਾ ਵੱਲੋ ਅਦਾਲਤਾਂ ਵਿੱਚ ਨਵਾਂ ਮੁਦਾ ਉਠਿਆ ਗਿਆ ਹੈ। ਇੱਕੋ ਗੋਤ ਵਿੱਚ ਵਿਆਹ ਨਹੀਂ ਕਰਾ ਸਕਦੇ। ਇਹੋ ਜਿਹੇ ਭੱਦਰ ਪੁਰਸ਼, ਸਰਪੰਚ ਭਾਵੇਂ ਗੁਆਂਢੀਆਂ ਦੀ ਕੁੜੀ, ਖੇਤਾਂ ਘਰਾਂ ਵਿੱਚ ਕੰਮ ਕਰਨ ਵਾਲੀ, ਸਾਲੀ, ਭਰਜਾਈ ਦੇ ਚੌਟੇ ਚੱਕੀ ਜਾਣ। ਇਹੋ ਜਿਹੇ ਭੱਦਰ ਪੁਰਸ਼ਾਂ, ਸਰਪੰਚਾ ਦੀ ਜੇ ਕੋਈ ਕਰਤੂਤ ਜਾਣਦੀ ਹੈ। ਜਰੂਰ ਮੀਡੀਏ ਨੂੰ ਦੱਸ ਕੇ ਇੰਨ੍ਹਾਂ ਦਾ ਮੂੰਹ ਕਾਲਾ ਕਰੇ। ਮੈਂ ਤਾਂ ਸਾਡੇ ਪਿੰਡ ਦੇ ਸਰਪੰਚ ਨੂੰ ਜਾਣਦੀ ਹਾਂ। ਪੰਜਾਬ ਤੋਂ ਬਾਹਰ ਆਏ ਲੋਕਾਂ ਦੀ ਜਮੀਨ ਦੱਬੀ ਬੈਠਾਂ ਸੀ। ਭਰਜਾਈ ਨੂੰ ਸਿਰ ਧਰ ਕੇ ਤਿੰਨ ਮੁੰਡੇ ਜੰਮੇ ਸਨ। ਭੁੱਕੀ ਵੇਚਦਾ ਸੀ। ਰਾਮਦਾਸੀਆਂ ਆਪ ਫੋਜੀ ਸੀ। ਦਿਨ ਦਿਹਾੜੇ, ਉਸ ਦੀ ਘਰਵਾਲੀ, ਦੋ ਜੁਵਾਨ ਕੁੜੀਆਂ ਕੋਲ ਆਪ ਤੇ ਤਿੰਨੇ ਜੁਵਾਨ ਮੁੰਡੇ ਜਾਂਦੇ ਸਨ। ਉਸ ਨੂੰ ਕਿਸੇ ਪਿੰਡ ਦੇ ਪੰਚ ਮੈਂਬਰ ਨੇ ਨਹੀਂ ਰੋਕਿਆ। ਅੰਤ ਨੂੰ ਮੁੰਡਿਆਂ ਨੇ ਗੋਲੀਆਂ ਨਾਲ ਭੁਨ ਕੇ ਮਾਰ ਦਿੱਤਾ। ਉਸ ਦਾ ਇੱਕ ਮੁੰਡਾ ਨਸ਼ੇ ਖਾਂ ਖਾ ਕੇ ਮਰ ਗਿਆ।
ਅੰਨਦ ਕਾਰਜ ਸਮੇਂ ਪਹਿਲਾਂ ਹਮ ਘਰ ਸਾਜਨ ਆਏ, ਸ਼ਬਦ ਪੜ੍ਹਿਆਂ ਜਾਂਦਾ ਹੈ। ਲੜਕੀ ਦਾ ਪੱਲਾ ਲੜਕੇ ਦੇ ਪੱਲੇ ਨਾਲ ਬੰਨਿਆ ਜਾਂਦਾ ਹੈ। ਪੱਲੇ ਤੈਡੇ ਲਾਗੀ ਦਾ ਸ਼ਬਦ ਪੜ੍ਹਿਆ ਜਾਂਦਾ ਹੈ। ਇਸ ਲਾੜੇ ਨੇ ਕੰਲਗੀ ਵੀ ਲਾਈ ਸੀ। ਇਹ ਉਹੀ ਨੇ ਸੱਚੇ ਸੋਦੇ ਵਾਲੇ ਦੀ ਕੰਲਗੀ ਲੱਗਾਈ ਤੋਂ ਦਹਾਈਆਂ ਪਾਉਂਦੇ ਸੀ। ਨਾਹਰੇ ਲਾਉਂਦੇ ਸੀ,’ ਕੰਲਗੀ ਤਾਂ ਗੁਰੂ ਗੋਬਿੰਦ ਸਿੰਘ ਹੀ ਲਾ ਸਕਦੇ ਸੀ।’ ਫਿਰ ਲੜਕਾ ਲੜਕੀ ਤੇ ਉਨ੍ਹਾਂ ਦੇ ਪਿਤਾ ਗਿਆਨੀ ਨਾਲ ਅਰਦਾਸ ਵਿੱਚ ਖੜ੍ਹਦੇ ਹਨ। ਕਨੇਡਾ ਵਿੱਚ ਮਾਂਵਾਂ ਵੀ ਖੜ੍ਹਦੀਆਂ ਹਨ। ਗਿਆਨੀ ਮੂੰਹ ਵਿੱਚ ਦਾਣੇ ਚੱਬਣ ਵਾਂਗ ਕਰਦਾ ਹੈ। ਅਰਦਾਸ ਲੜਕਾ ਲੜਕੀ ਨੂੰ ਵੀ ਨਹੀਂ ਸੁੱਣਦੀ। ਰੱਬ ਨੂੰ ਕਿਵੇਂ ਸੁੱਣਦੀ ਹੋਵੇਗੀ। ਤਾਂਹੀ ਵਿਆਹ ਕੁੱਝ ਹੀ ਸਮੇਂ ਵਿੱਚ ਟੁੱਟ ਜਾਂਦੇ ਹਨ। ਗਿਆਨੀ ਨੂੰ ਹੋਰ ਵਿਆਹ ਕਰਾਉਣ ਦਾ ਲਾਗ ਹੋਰ ਮਿਲ ਜਾਂਦਾ ਹੈ। ਪਹਿਲੀ ਅਰਦਾਸ ਸਮੇਂ ਬਾਕੀ ਸਾਰੇ ਬੈਠੇ ਰਹਿੰਦੇ ਹਨ। ਕਿਉਂਕਿ ਹੋਰਾਂ ਨੂੰ ਦਿਖਾਉਣਾ ਹੁੰਦਾ ਹੈ। ਇਹੀ ਲੜਕਾ ਲੜਕੀ ਤੇ ਉਨ੍ਹਾਂ ਦੇ ਪਿਤਾ ਹਨ। ਭਾਵੇ ਅਸੀਂ ਦੇਖ ਚੁੱਕੇ ਹੁੰਦੇ ਹਾਂ। ਸਾਰੇ ਜਾਣਦੇ ਹਾਂ, ਅਰਦਾਸ ਵਿੱਚ ਸਾਰੇ ਖੜ੍ਹੇ ਹੋਣੇ ਚਹੀਦੇ ਹਨ। ਅਰਦਾਸ ਭਾਵੇਂ ਦੂਜੇ ਲਈ ਕੀਤੀ ਜਾ ਰਹੀ ਹੋਵੇ। ਇਹ ਪਤਾਂ ਨਹੀਂ, ਕਿਸ ਨੇ ਨਿਯਮ ਲਾਗੂ ਕੀਤਾ ਹੈ। ਅਰਦਾਸ ਹੋ ਰਹੀ ਹੋਵੇ। ਵਿਆਹ ਵਿੱਚ ਹਾਜ਼ਰ 100, 200 ਬੰਦਾ ਅਰਦਾਸ ਵਿੱਚ ਖੜ੍ਹਾਂ ਨਾਂ ਹੋਵੇ। ਬੈਠ ਕੇ ਇੱਕ ਦੂਜੇ ਦੇ ਮੂੰਹ ਦੇਖੀ ਜਾਣ। ਅੰਨਦ ਕਾਰਜ਼ ਸਮੇਂ ਲਾਮਾਂ ਦਾ ਪਾਠ ਪੜ੍ਹਿਆਂ ਜਾਂਦਾ ਹੈ। ਇਸ ਪਾਠ ਵਿੱਚ ਕੀਤੇ ਵੀ ਰਹਾਉ ਨਹੀਂ ਹੈ। ਰਹਾਉ ਹੋਵੇ ਤਾਂਹੀ ਰੁਕ ਸਕਦੇ ਹਾਂ। ਅੰਨਦ ਕਾਰਜ਼ ਸਮੇਂ ਲੜਕਾ ਲੜਕੀ ਤਾਂ ਭਵਤਰੇ ਦੇਖੇ ਹਨ। ਢੋਲਕੀਆਂ ਵਾਜੇ ਵਾਲੇ ਤੇ ਗ੍ਰੰਥੀ ਪਹਿਲੀ ਵਾਰ ਬੌਦਲ਼ੇ ਦੇਖੇ ਹਨ। ਢੋਲਕੀਆਂ ਵਾਜੇ ਵਜਾਉਣ ਨੂੰ ਕਿਹੜਾ ਕੋਰਸ ਕਰਨ ਦੀ ਲੋੜ ਹੈ। ਢੋਲਕੀ ਨੂੰ ਜਿੰਨ੍ਹਾਂ ਕੁੱਟਾਗੇ। ਉਨ੍ਹਾਂ ਹੀ ਉਚੀ ਬੋਲੂ। ਵਾਜੇ ਦਾ ਵੀ ਉਹੀ ਹਾਲ ਹੈ। ਢੋਲਕੀਆਂ ਵਾਜੇ ਵੱਜਾਦੇ ਹੀ ਸੁੱਣਦੇ ਹਨ। ਅਵਾਜ਼ ਦੀ ਕੋਈ ਸੱਮਝ ਨਹੀਂ ਲੱਗਦੀ। ਢੋਲਕੀਆਂ ਵਾਜੇ ਲੈ ਕੇ ਜਿਹੜਾ ਮਰਜ਼ੀ ਸਟੇਜ ਤੇ ਚੜ ਜਾਵੇ। ਕਿਉਂ ਕੇ ਪਾਲਟੀ ਵਿੱਚ ਲੜਕਾ ਲੜਕੀ ਦੇ ਦੋਸਤਾਂ ਦੇ ਨੱਚਣ ਵਾਂਗ, ਢੋਲਕੀਆਂ ਵਾਜੇ ਵਾਲੇ ਵੀ ਲੜਕਾ ਲੜਕੀ ਦੇ ਦੋਸਤ ਸਨ। ਗ੍ਰੰਥੀ ਨੇ ਪਹਿਲੀ ਲਾਮਾਂ ਦਾ ਪਾਠ ਪੜ੍ਹਿਆ। ਲੜਕਾ ਲੜਕੀ ਜਦੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਪ੍ਰਕਰਮਾਂ ਕਰਨ ਲੱਗੇ। ਢੋਲਕੀਆਂ ਵਾਜੇ ਵਾਲਿਆਂ ਨੇ ਉਹੀ ਪਹਿਲੀ ਲਾਮਾਂ ਦਾ ਪਾਠ ਦਾ ਕੀਰਤਨ ਕਰਨਾ ਸੀ। ਪਰ ਇਹ ਨਵਾਂ ਬੱਣਿਆ ਜੱਥਾਂ ਪੱਲੇ ਤੈਡੇ ਲਾਗੀ ਜੋਰੋ ਜੋਰ ਗਾਉਣ ਲੱਗ ਗਿਆ। ਸਾਰੇ ਬਾਰਤੀ ਮੇਲ਼ ਵਾਲੇ ਇੱਕ ਦੂਜੇ ਨੂੰ ਕੂਣੀਆਂ ਮਾਰਨ ਲੱਗੇ। ਪੱਲੇ ਬੰਨੀ ਨੂੰ ਅੱਧਾ ਘੰਟਾ ਹੋ ਗਿਆ। ਇਹ ਹੁਣ ਲਾਮਾਂ ਦੇ ਵਿਚਾਲੇ ਪੱਲੇ ਤੈਡੇ ਲਾਗੀ ਦੱਸ ਰਹੇ ਹਨ। ਫਿਰ ਕਿਸੇ ਨੇ ਜੱਥੇ ਦੇ ਮੁਹਰੇ ਲਾਮਾਂ ਦਾ ਪਾਠ ਕੱਢਕੇ ਅੱਗੇ ਰੱਖਿਆ ਦੱਸਿਆ,” ਗ੍ਰੰਥੀ ਹੁਣ ਦੂਜੀਆਂ ਲਾਮਾਂ ਦਾ ਪਾਠ ਪੜ੍ਹੇਗਾ। ਤੁਸੀਂ ਮਗਰ ਦੂਜੀਆਂ ਲਾਮਾਂ ਦੇ ਪਾਠ ਦਾ ਕੀਰਤਨ ਕਰਨਾ ਹੈ।” ਇੰਨ੍ਹਾਂ ਨੇ ਲੜਕਾ ਲੜਕੀ ਨੂੰ ਸੱਮਝਾਉਣਾ ਸੀ। ਪਰ ਬਰਾਤੀ ਇੰਨ੍ਹਾਂ ਨੂੰ ਸੱਮਝਾ ਰਹੇ ਸਨ। ਦੂਜੀਆਂ ਲਾਮਾਂ ਪਿਛੋ ਸਹੀ ਕੀਰਤਨ ਕੀਤਾ। ਤੀਜੀਆਂ ਲਾਮਾਂ ਬਾਅਦ, ਜਦੋ ਫਿਰ ਲੜਕਾ ਲੜਕੀ ਜਦੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਪ੍ਰਕਰਮਾਂ ਕਰਨ ਲੱਗੇ। ਢੋਲਕੀਆਂ ਵਾਜੇ ਵਾਲਿਆਂ ਨੇ ਦੂਜੀਆਂ ਲਾਮਾਂ ਦੇ ਪਾਠ ਦਾ ਕੀਰਤਨ ਸ਼ੁਰੂ ਕਰ ਦਿੱਤਾ। ਕਿਉਂਕਿ ਕਨੇਡਾ ਦੇ ਪੜ੍ਹੇ ਲਿਖੇ ਲਕੀਰ ਦੇ ਫਕੀਰ ਹਨ। ਉਹੀ ਕਰਦੇ ਨੇ, ਜਿੰਨ੍ਹਾਂ ਦੱਸਿਆ ਜਾਂਦਾ ਹੈ। ਆਪ ਘੱਟ ਸੋਚਦੇ ਹਨ। ਗ੍ਰੰਥੀ ਨੇ ਵੀ ਪੁੱਠੀਆਂ ਲਾਮਾਂ ਸ਼ੁਰੂ ਕਰ ਦਿੱਤੀਆਂ। ਤੀਜੀਆਂ ਲਾਮਾਂ ਤੋਂ ਬਾਅਦ ਢੋਲਕੀਆਂ ਵਾਜੇ ਵਾਲਿਆਂ ਨੇ ਦੂਜੀਆਂ ਲਾਮਾਂ ਦੇ ਪਾਠ ਦੇ ਕੀਰਤਨ ਪਿਛੋਂ, ਗ੍ਰੰਥੀ ਨੇ ਤੀਜੀਆਂ ਲਾਮਾਂ ਦਾ ਪਾਠ ਫਿਰ ਦੁਆਰਾਂ ਪੜ੍ਹਿਆਂ ਤਾਂ ਕੇ, ਢੋਲਕੀਆਂ ਵਾਜੇ ਵਾਲਿਆਂ ਤੋਂ ਵੀ ਤੀਜੀਆਂ ਲਾਮਾਂ ਦਾ ਕੀਰਤਨ ਕਰਾਇਆ ਜਾਵੇ। ਇਸ ਤਰ੍ਹਾਂ ਲੜਕਾ ਲੜਕੀ ਨੇ ਚਾਰ ਲਾਮਾਂ ਵਾਂਗ ਚਾਰ ਵਾਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਪ੍ਰਕਰਮਾਂ ਕਰਨ ਦੀ ਬਜਾਏ, ਪੰਜ ਵਾਰ ਪ੍ਰਕਰਮਾਂ ਕੀਤੀ। ਅਜੇ ਤਾਂ ਇਹ ਹਰ ਰੋਜ਼ ਆਪਣਾ ਜੱਥਾਂ ਬੱਣਾ ਕੇ, ਕੀਰਤਨ ਕਰਨ ਵਾਲੇ ਸਨ। ਸਾਡੇ ਵਰਗੇ ਗਲਤੀ ਕਰਨ ਤਾਂ ਗੱਲ ਸੱਮਝ ਵਿੱਚ ਆਉਂਦੀ ਹੈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਪਾ ਵੀ ਡੋਲਕੀ ਵਜਾ ਕੇ ਗਾ ਸਕਦੇ ਹਾਂ। ਅੰਨਦ ਕਾਰਜ ਪ੍ਰੇਮ ਦੀ ਸ਼ਕਤੀ ਹੈ। ਇਹੀ ਸ਼ਕਤੀ ਸਾਨੂੰ ਬੰਧਨ ਵਿਚ ਬੰਨੀ ਰੱਖਦੀ ਹੈ। ਜਿੰਦਗੀ ਭਰ ਦਾ ਸੁਆਲ ਹੈ। ਕਈਆਂ ਨੇ ਖੇਡਣਾ ਬਣਿਆ ਹੋਇਆ ਹੈ।

Comments

Popular Posts