ਸਿ਼ਕਾਰੀ ਬਾਬਾ, ਇੱਜ਼ਤਾਂ ਦਾ, ਰੰਗਲਾਂ ਕਨੇਡਾ, ਛੱੜਿਆਂ ਦਾ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਰੰਗਲਾਂ ਕਨੇਡਾ, ਛੱੜਿਆਂ ਦਾ ਹੈ। ਚਾਹੇ ਔਰਤਾਂ ਜਾਂ ਮਰਦ ਹੋਣ। ਦੋਂਨਾਂ ਨੂੰ ਬੜੀ ਅਜ਼ਾਦੀ ਹੈ। ਅਜ਼ਾਦ ਨੂੰ ਲੋਕੀ ਪਾਗਲ ਕਹਿੰਦੇ ਸਨ। ਅੱਜ ਕੱਲ ਮੋਡਰਨ ਕਹਿੰਦੇ ਹਨ। ਲੋਕੀ ਘੁੱਟ ਘੁੱਟ ਕੇ ਜਿਉਂਦੇ ਅੱਕ ਥੱਕ ਗਏ ਹਨ। ਪਿੰਡਾਂ ਵਾਂਗ ਕਿਸੇ ਗੁਆਂਢਣ ਦਿਆਲੋ, ਦੀਪੋ ਬੇਬੇ ਦਾ ਡਰ ਨਹੀਂ ਰਿਹਾ। ਸ਼ਰਾਬੀ ਬਾਰਾਂ ਵਿੱਚ ਨੰਗੀਆਂ ਔਰਤਾਂ ਨਾਲ ਨੱਚਦੇ ਹਨ। ਬਾਬਿਆਂ ਨੇ ਕੀ ਮਾੜਾਂ ਕੀਤਾ ਹੈ? ਆਪ ਨੂੰ ਧੂਫ਼ ਬੱਤੀ ਲਾ ਕੇ, ਸਾਧ ਬਣੇ ਰਹਿੱਣ। ਕਿਉ ਚੋਰੀ ਛਪੋਰੀ ਕਰਨ? ਗੁਰੂ ਮਾਹਾਰਾਜ ਦੀ ਸ਼ਰਨ ਵਿੱਚ, ਬਾਣੇ ਦੇ ਭੇਸ ਵਿੱਚ, ਸਿ਼ਕਾਰੀ ਬਾਬਾ ਇੱਜ਼ਤ ਦਾਰ ਧੀਆਂ ਭੈਣਾਂ ਨੂੰ ਆਪ ਨੰਗਾ ਕਰਦਾ ਹੈ। ਸਿ਼ਕਾਰੀ ਬਾਬੇ, ਇੱਜ਼ਤਾਂ ਦੇ ਮੀਡੀਆਂ ਦੁਹਾਈਂ ਦੇਈ ਜਾਂਦਾ ਹੈ। ਪੇਪਰਾਂ ਵਿੱਚ ਹਰ ਰੋਜ਼ ਖੁਲਾਸਾ ਹੁੰਦਾ ਹੈ।
ਬਾਬਿਆ ਦੇ ਅੱਡਿਆਂ ਵਿਚੋ ਨੋਜਵਾਨ ਕੁੜੀਆਂ ਬੇਸ਼ਰਮੀ ਦੀ ਹਾਲਤ ਵਿੱਚ ਫੜੀਆਂ ਜਾਂਦੀਆਂ ਹਨ। ਸਿ਼ਕਾਰੀ ਬਾਬੇ, ਸਾਂਝੇ ਇੱਜ਼ਤਾਂ ਦੇ ਹਨ। ਇੰਨ੍ਹਾਂ ਨੂੰ ਧੀਆਂ ਭੈਣਾਂ ਦੀ ਇੱਜ਼ਤ ਨਾਲ ਖੇਡਦੇ ਦੇਖ ਕੇ ਵੀ ਲੋਕ ਜੁਵਾਨ ਨਹੀਂ ਖੋਲਦੇ। ਡਰਦੇ ਹਨ। ਪਾਪ ਲੱਗੇਗਾ। ਇੱਜ਼ਤ ਲੁੱਟਾਉਣ ਵਾਲੀਆਂ ਲੁੱਟਾਉਂਦੀਆਂ ਹਨ। ਅਸੀਂ ਕੀ ਲੈਣਾ ਹੈ? ਕਿਸੇ ਦੇ ਠੂਠੇ ਲੱਤ ਮਾਰ ਕੇ। 'ਸਿ਼ਕਾਰੀ ਬਾਬੇ' ਸੁਖਨੈਬ ਸਿੰਘ ਸਿੱਧੂ ਜੀ ਨੇ ਵੀ ਲੇਖ ਲਿਖਿਆਂ ਸੀ। ਪੜ੍ਹ ਕੇ ਬਹੁਤ ਮਜ਼ਾਂ ਆਇਆ ਸੀ। ਸੱਚ ਤਾਂ ਹੈ, ਪਿੱਠ ਪਿਛੇ ਗਰਦਨ ਤੋਂ ਕਮਰ ਤੱਕ ਚਿੱਟੀਆਂ ਦਾੜੀਆਂ ਵਾਲੇ ਹੱਥ ਫੇਰ ਜਾਂਦੇ ਹਨ। ਦੇਖ ਤਾਂ ਔਰਤ ਦੇ ਉਬਾਰ ਰਹੇ ਹੁੰਦੇ ਨੇ। ਚਿੱਟੀ ਦਾੜੀ, ਚਿੱਟੇ ਕੱਪੜੇ ਇੰਨ੍ਹਾਂ ਦੇ ਸਾਰੇ ਮਾੜੇ ਕੰਮ ਢੱਕ ਲੈਦੇ ਹਨ। ਕੋਈ ਛੱਕ ਹੀ ਨਹੀਂ ਕਰਦਾ। ਚਾਹੇ ਬੇਗਾਨੀ ਧੀ ਨੂੰ ਗੋਂਡੇ ਨਾਲ ਬਿਠਾਈ ਰੱਖਣ। ਸਿ਼ਕਾਰੀ ਬਾਬਾ, ਇੱਜ਼ਤਾਂ ਦੇ ਨਾਲ ਚਿੱਟੀਆਂ ਨੀਲੀਆਂ ਪੀਲੀਆਂ ਪੱਗਾ ਵਾਲੀਆਂ ਬੀਬੀਆਂ ਦਾ ਪੂਰਾ ਜੱਥਾਂ ਹੁੰਦਾ ਹੈ। ਬਾਬਾ ਹੀ ਇੰਨ੍ਹਾਂ ਲਈ ਸਭ ਕੁੱਝ ਹੈ। ਮਾਂਪੇ, ਮਾਪਿਆਂ ਵੱਲੋ ਲੱਭਿਆਂ ਵਰ ਜਿਥੇ ਮਰਜ਼ੀ ਧੱਕੇ ਖਾਵੇ, ਤਲਾਕ ਹੋ ਜਾਵੇ। ਬੀਬੀਆਂ ਰਾਂਝੇ ਵਰਗੇ ਹੱਟੇ ਕੱਟੇ ਮੱਸਟੱਡੇ ਬਾਬੇ ਦੇ ਦੁਆਲੇ ਮੰਡਰਾਉਂਦੀਆ ਹਨ। ਜਿਸ ਨੂੰ ਬਾਬਾ ਕਹਿ ਲਈਏ, ਉਸ ਤੇ ਛੱਕ ਨਹੀਂ ਹੁੰਦਾ। ਕਿਉਂਕਿ ਬਾਬਾ ਪੋਤਿਆਂ ਪੋਤੀਆਂ ਦਾ ਹੁੰਦਾ ਹੈ। ਜਾਂ ਫਿਰ ਇੱਕ ਬਾਬਾ ਸਾਨੂੰ ਪਾਲਦਾ ਹੈ। ਸਮਾਂ ਕੱਲਯੁਗ ਦਾ ਹੈ। 16 ਸਾਲ ਦਾ ਮੱਸਟੱਡਾ ਜੋ ਕੁੜੀਆਂ ਦੇ ਛੇੜ ਛਾੜ ਵਿੱਚ ਹੀ ਸੁਆਦ ਲੈਦਾ ਹੈ। ਭਾਵੇ ਕੋਈ ਵੀ ਅੱਜ ਕੱਲ ਤਾਂ 16 ਸਾਲ ਦਾ ਮੱਸਟੱਡਾ ਹੀ ਜਿਹੜਾਂ ਚਿੱਟੇ ਕੱਪੜੇ ਪਾ ਲਵੇ। ਉਸੇ ਨੂੰ ਬਾਬਾ ਕਹਿੰਦੇ ਹਨ। ਔਰਤਾਂ ਉਸੇ ਨੂੰ ਤਨ, ਮਨ ਧੰਨ ਲੁੱਟਾ ਦਿੰਦੀਆਂ ਹਨ। ਕੁੱਦਰਤ ਵਲੋ ਜੂਨ 2004 ਦਾ ਬਹੁਤ ਗਰਮੀ ਦਾ ਦਿਨ ਸੀ। ਗੁਰਦੁਆਰੇ ਸਾਹਿਬ ਨੇੜੇ ਹੀ ਮੈਂ ਨਵਾ ਘਰ ਲਿਆ ਸੀ। ਘਰ ਦੇ ਪਿਛੇ ਮੈਂ ਜਮੀਨ ਪੱਟ ਕੇ ਸਾਗ ਸਬ਼ਜੀਆਂ ਲਈ ਥਾਂ ਬਣਾ ਰਹੀ ਸੀ। ਘਰਾਂ ਦੁਆਲੇ ਅਜੇ ਵਗਲ ਨਹੀਂ ਸੀ ਮਾਰੀ। ਦੋਂਨੇ ਸ਼ੜਕਾ ਦੇ ਘਰਾਂ ਦੀਆਂ ਪਿੱਠਾਂ ਸਨ। ਵਿਚਾਲੇ ਸਾਰੇ ਘਰਾਂ ਦੀ ਥਾਂ ਸਾਂਝੇ ਵਿਹੜੇ ਦੀ ਤਰ੍ਹਾਂ ਸੀ। ਮੇਰੇ ਗੁਆਂਢ ਦੀਆਂ ਦੋ ਅੰਟੀਆਂ ਮੇਰੇ ਕੋਲ ਆ ਗਈਆਂ। ਅਸੀਂ ਗੁਰਦੁਆਰੇ ਚੱਲੀਆਂ ਗਈਆ। ਗੁਰਦੁਆਰੇ ਵਿੱਚ ਮਸਟੱਡੇ ਬਾਬੇ ਦੇ ਆਇਆ ਗਰਮਾਂ ਗਰਮ ਕਿਸੇ ਸੁਣਨ ਨੂੰ ਮਿਲ ਰਹੇ ਸਨ। ਤਰਨਾ ਸਿੱਖਣਾ ਹੋਵੇ, ਪਾਣੀ ਵਿੱਚ ਵੱੜਨਾਂ ਪੈਦਾ ਹੈ। ਕਹਾਣੀਕਾਰ ਜਾਣਦੇ ਹਨ। ਗੱਲ ਦੀ ਤਹਿ ਤੱਕ ਪਹੁੰਚਣ ਲਈ, ਆਪ ਨੂੰ ਕਹਾਣੀ ਬੱਣਨਾ ਪੈਦਾ ਹੈ। ਉਸ ਵਿਚੋ ਵਿਚਰਨਾ ਪੈਦਾ ਹੈ।
ਜਸਵੀਰ ਜਿਸ ਦਾ ਪੱਤੀ ਰੋਡਾ, ਆਪ ਸਿਰ ਤੇ ਪੱਗ ਬੰਨਦੀ ਹੈ। ਉਸ ਦੀ ਆਪਦੀ ਧੀ ਦਾ ਸਕੇ ਬਾਪ ਨੇ ਕੰਨਿਆਂ ਦਾਨ ਨਹੀਂ ਕੀਤਾ। ਇਹ ਤੇ ਧੀ ਵੀ ਸਿ਼ਕਾਰੀ ਬਾਬੇ ਦੀਆਂ ਚੇਲੀਆਂ ਹਨ। ਇਸ ਲਈ ਸਕੀ ਧੀ ਦਾ ਕੰਨਿਆ ਦਾਨ ਦਾ ਕੰਮ ਵੀ ਸਿ਼ਕਾਰੀ ਬਾਬੇ ਤੇ ਛੱਡ ਦਿੱਤਾ। ਜਿਵੇ ਸਾਡੇ ਸਮਾਜ ਵਿੱਚ ਸੰਤ ਕਹਾਉਣ ਵਾਲੇ ਆਸ਼ਰਮ ਵੀ ਖੋਲਦੇ ਹਨ। ਕੰਨਿਆਂ ਦਾਨ ਵੀ ਕਰਦੇ ਹਨ। ਵਸੂਲੀ ਕਰਨ ਲਈ, ਇੰਨ੍ਹਾਂ ਔਰਤਾਂ ਦੀ ਇੱਜ਼ਤ ਨਾਲ ਰੰਗ ਰਲੀਆਂ ਮਾਣਦੇ ਹਨ। ਲੋਕਾਂ ਤੋਂ ਚੰਦਾ ਵੀ ਉਗਰਾ ਲੈਦੇ ਹਨ। ਜਸਵੀਰ ਨੇ ਮਾਹਾਰਾਜ ਦੇ ਘਰ ਵਿੱਚ ਦੱਸਿਆ," ਇੱਕ ਕੁੜੀ ਸਵੇਰੇ 6 ਵਜੇ ਗੁਰਦੁਆਰੇ ਵਿੱਚ ਝਾੜੂ ਮਾਰਨ ਆਉਂਦੀ ਹੈ। ਇੱਕ ਦਿਨ ਮੈਂ ਦੇਖਿਆ, ਉਹ ਸਾਡੇ ਬਾਬੇ ਦੇ ਨਾਲ ਸੋਫ਼ੇ ਤੇ ਅਜੀਵ ਹਾਲਤ ਵਿੱਚ ਬੈਠੀ ਸੀ। ਮੈਂ ਕਮੇਟੀ ਵਾਲਿਆ ਨੂੰ ਦੱਸਿਆ। ਕੁੜੀ ਦਾ ਗੁਰਦੁਆਰੇ ਵਿੱਚ ਆਉਣਾ ਬੰਦ ਕਰਾ ਦਿੱਤਾ।" ਅੰਟੀ ਨੇ ਪੁੱਛਿਆ," ਤੁਸੀਂ ਆਪ ਉਸ ਦੇ ਕੰਮਰੇ ਵਿੱਚ ਗੇੜੇ ਮਾਰਦੀਆਂ ਹੋ। ਇਹ ਬਾਬੇ ਦੀ ਮਸ਼ਹੂਰੀ ਕਰਨ ਲਈ ਤੁਸੀਂ ਕੁੜੀ ਨੂੰ ਬਦਨਾਮ ਕਰਦੀਆਂ ਹੋ। ਇਹੋ ਜਿਹੀਆਂ ਗੱਲਾਂ ਤੇ ਪਰਦਾ ਪਾਈਦਾ ਹੈ। ਕੁੜੀ ਦਾ ਆਉਣਾ ਬੰਦ ਕਿਉਂ ਕਰ ਦਿੱਤਾ? ਇਹ ਮਸਟੱਡਾ ਬਾਬਾ ਕਿਉਂ ਰੱਖ ਲਿਆ? ਲੁੱਚਾ ਤਾਂ ਬਾਬਾ ਵੀ ਹੈ। ਉਹ ਵੀ ਕਸੂਰ ਵਾਰ ਹੈ। ਦੇਖਾ ਲੰਗਰ ਵਾਲੀ ਕਿਚਨ ਵਿੱਚ ਖੜ੍ਹਾਂ ਵੀ ਸਾਡੇ ਚਿੱਟੇ ਧੋਲਿਆਂ ਵਾਲੀਆਂ ਵੱਲ ਅੱਖਾਂ ਪਾੜ ਪਾੜ ਦੇਖੀ ਜਾਂਦਾ ਹੈ।" ਰਮਨ ਨੇ ਕਨੇਡਾ ਆਉਣ ਲਈ ਪਤੀ ਨਾਲ ਵਿਆਹ ਕਰਾਇਆ ਸੀ। ਜਿਸ ਪਤੀ ਨੇ ਗੋਹਾ ਕੂੜਾਂ ਕਰਦੀ ਨੂੰ, ਕਨੇਡਾ ਲਿਆਂ ਕੇ, ਹਰ ਸਹੂਲਤ ਦੇ ਦਿੱਤੀ ਸੀ। ਉਹ ਪਤੀ ਹੁਣ ਖੱਟਕਣ ਲੱਗ ਗਿਆ ਸੀ। ਇਹ ਵੀ ਪਤੀ ਨੂੰ ਛੱਡ ਕੇ ਕਨੇਡੀਅਨ ਬੱਣ ਗਈ ਸੀ। ਬਾਬੇ ਦੀ ਹਰੇਕ ਹਰਕੱਤ ਦਾ ਇਸ ਨੂੰ ਪੱਤਾ ਸੀ। ਰਮਨ ਨੇ ਕਿਹਾ," ਬਾਬੇ ਨੂੰ ਕਿਵੇਂ ਕੱਢ ਦੇਈਏ। ਸਾਡੇ ਕਮੇਟੀ ਮੈਂਬਰਾਂ ਦੇ ਤਾਂ ਇਸ ਨੂੰ ਵਰਕ ਪਰਮਿਟ ਤੇ, ਕਨੇਡਾ ਸੱਦਣ ਦੇ ਖ਼ਰਚੇ ਵੀ ਪੂਰੇ ਨਹੀਂ ਹੋਏ। ਇਹ ਬਾਬਾ ਬਹੁਤ ਸਰੀਫ਼ ਹੈ। ਮੇਰੇ ਤੇ ਮਨਦੀਪ ਦੇ ਘਰ ਤਾਂ ਰਾਤ ਕੱਟ ਆਉਂਦਾ ਹੈ। ਸਾਨੂੰ ਆਪਣਾ ਹੀ ਬੰਦਾ ਲੱਗਦਾ ਹੈ। ਉਮਰ 35 ਸਾਲ ਦੀ ਹੈ। ਇਸ ਦਾ ਮੱਤਲਬ, ਕੀ ਇਹ ਜਨਾਨੀ ਵਗੈਰ ਕੱਲਾ 6 ਸਾਲ ਨਹੀਂ ਕੱਟ ਸਕਦਾ? ਮੈਨੂੰ ਦੋਸਤਾਨਾ ਮੂਵੀ ਦੇ ਅਬਸ਼ੇਕ ਬੱਚਨ ਤੇ ਜੋਨ ਲੱਕ ਲੱਚਕਾਉਂਦੇ, ਉਵੇ ਹੀ ਲੱਗਦੇ ਹਨ। ਬਾਬਾ ਗੇਅ ਵਾਂਗ ਲੱਕ ਨੂੰ ਘੂੰਮਾਂ, ਮੱਟਕਾ, ਝੱਟਕਾ ਕੇ ਚੱਲਦਾ ਹੋਇਆ ਜਾ ਰਿਹਾ ਸੀ। ਲੱਕ ਮੱਟਕ ਮੱਟਕ, ਚਾਲ ਝੱਟਕ ਝੱਟਕ। ਅੱਗੇ ਤੋਂ ਮਨਦੀਪ ਆ ਗਈ। ਉਸ ਨੇ ਬਾਬੇ ਨੂੰ ਚੋਕਲਿਟ ਤੇ ਘਰ ਦੇ ਬੱਣਾਏ ਬਿਸਕੁਟ ਦਿੱਤੇ। ਉਸ ਨਾਲ ਬਾਬੇ ਦੇ ਕੰਮਰੇ ਵਿੱਚ ਚਲੀ ਗਈ। ਬਾਬਾ ਬਿਸਕੁਟ ਚੋਕਲਿਟ ਦੇਖ ਕੇ ਨਿਆਣਿਆਂ ਵਾਂਗ ਕਿਲਕਾਰੀਆਂ ਮਾਰ ਕੇ ਹੱਸਿਆ। ਦਰਵਾਜ਼ਾ ਦਿਨ ਦਿਹਾੜੇ ਬੰਦ ਕਰ ਲਿਆ। ਔਰਤ ਦੇ ਨਾਲ ਮਰਦ ਦਾ ਅੰਦਰ ਵੱੜ ਕੇ ਦਰਵਾਜ਼ਾ ਬੰਦ ਕਰਨ ਦਾ ਸਾਰੇ ਮੱਤਲੱਬ ਜਾਣਦੇ ਹਨ।  ਇਸ ਦਾ ਪਤੀ ਭੂਪਾ ਸੱਚੀ ਹੀ ਨਾਮ ਵਾਂਗ ਹੀ ਗੇਅ ਤੇ ਮੋਹਤ ਹੈ। ਅੱਜ ਕੱਲ ਚੰਨੋ ਵੀ ਆਪਣੇ ਪਤੀ ਨੂੰ ਛੱਡ ਕੇ ਬਾਬੇ ਨਾਲ ਹਾਸਾ ਠੱਡਾ ਕਰਨ, ਚੱਮਟਾ ਵਜਾਉਣ ਲੱਗ ਗਈ ਹੈ। ਰੋਟੀ ਗੁਰਦੁਆਰੇ ਤੋਂ ਖਾਂ ਲੈਂਦੀ ਹੈ। ਜਿਉਂਦੀ ਰਹੇ ਕਨੇਡਾ ਦੀ ਗੌਰਮਿੰਟ, ਜਿਸ ਨੇ ਹੱਟੀ ਕੱਟੀ ਜੁਵਾਨ ਸਾਧਣੀ ਹੋਈ ਚੰਨੀ ਨੂੰ, ਸਰਕਾਰੀ ਭੱਤਾਂ ਬਿੱਲਫੇਆਰ 900 ਡਾਲਰ ਮਹੀਨਾ, ਦੁਵਾਈਆਂ ਮੁਫ਼ਤ, ਘਰ ਰਹਿੱਣ ਨੂੰ, ਬਿਜਲੀ, ਪਾਣੀ, ਹੀਟ ਦਾ ਬਿੱਲ ਦੇਣਾ ਸ਼ੁਰੂ ਕਰ ਦਿੱਤਾ। ਖ਼ਸਮ ਤੋਂ ਕੀ ਹੱਲ ਵਹਾਉਣਾ ਹੈ। ਇਹ ਭੇਸ ਵਾਲੀਆਂ ਬੀਬੀਆ ਰਾਤ ਨੂੰ ਚੌਕੀਂ ਲਾਉਂਦੀਆਂ ਹਨ। ਇੱਕ ਦੂਜੀ ਬੀਬੀ ਤੋਂ ਸੁਣ ਕੇ ਹੋਰ ਬਥੇਰੀਆਂ ਆ ਜਾਂਦੀਆ ਹਨ। ਜਿੰਨ੍ਹਾਂ ਨੂੰ ਬੱਚੇ ਨਹੀਂ ਜੰਮਦੇ, ਉਨ੍ਹਾਂ ਨੂੰ ਇਹ ਫਿਰ ਸਿ਼ਕਾਰੀ ਬਾਬੇ ਦੇ ਗੁਣ ਦੱਸਦੀਆ ਹਨ। ਨੀਂ ਉਹ ਅਰਦਾਸ ਕਰ ਦੇਵੇ ਪੂਰੀ ਹੁੰਦੀ ਹੈ। ਘਰ ਲਿਜਾ ਕੇ ਰੋਟੀ ਖਲਾਂ ਦਿਉ। ਜਾਂ ਕੇ ਬਾਬੇ ਦੇ ਚਰਨੀ ਲੱਗ ਜਾਵੋ। ਬੱਚਾ ਤਾਂ ਇੱਕੋ ਤਰੀਕੇ ਨਾਲ ਜੰਮੂ। ਕੁੱਝ ਲੈਣ ਲਈ ਕੁੱਝ ਗੁਆਉਣਾ ਪੈਦਾ ਹੈ। ਮੰਗਣ ਵਿੱਚ ਸ਼ਰਮ ਕਹਦੀ। ਜਾਉ ਜਿੰਨੂੰ ਬੱਚਾ ਚਹੀਦਾ ਹੈ। ਪਤੀ ਕੁੱਝ ਕਰਨ ਜੋਗਾ ਨਹੀ, ਬਾਬੇ ਤੋਂ ਮੰਗ ਲਵੋ। ਕੀ ਪੱਤਾ ਨੀਝ ਜਾਵੇ। ਮੋਹਤ ਹੋ ਕੇ ਫ਼ੱਲ ਦੇ ਦੇਵੇ।
ਕਿਸੇ ਵੀ ਉਮਰ ਦੀ, ਇੱਕਲੀ ਕੁੜੀ ਨੂੰ ਦੇਖਦਾ ਤਾਂ ਪਹਿਲਾਂ ਅੱਖਾਂ ਦਾ ਤੀਰ ਮਾਰਦਾ ਹੈ। 16 ਸਾਲ ਦੀਆਂ ਕੁੜੀਆਂ ਵੀ ਇਸ ਸਿ਼ਕਾਰੀ ਬਾਬੇ ਦੁਆਲੇ ਮੱਖੀਆਂ ਵਾਂਗ ਭਿਣਕਣ ਲੱਗ ਜਾਂਦੀਆਂ ਹਨ। ਕਈ ਤਾਂ ਰਾਤ ਨੂੰ ਉਥੇ ਹੀ ਗਾਉਣ ਵਾਲੇ ਦੀ ਜੇਠ ਦੀ ਰਜ਼ਾਈ ਵਾਂਗ, ਬਾਬੇ ਦੇ ਕਨੇਡੀਅਨ ਕੰਬਲ ਵਿੱਚ, ਮਾਹਾਰਾਜ ਦੀ ਬੀੜ ਪਿੱਛੇ ਗਰਮੀ ਦਾ ਨਿਗ ਮਾਣਦੀਆਂ। ਉਸੇ ਕੰਬਲ ਵਿੱਚ ਬਾਬੇ ਦੀ ਚਿੱਟੀ ਪੱਗ ਦਿਸੀ। ਉਦੋ ਹੀ ਸੈਲਰ ਫੋਨ ਦੀ ਘੰਟੀ ਵੱਜੀ ਰਾਜਵੀਰ ਕੰਬਲ ਵਿੱਚੋ ਗੱਲ਼ਾਂ ਕਰਨ ਲੱਗ ਗਈ। ਉਸ ਥੱਲੇ ਕਰੀਮ ਰੰਗ ਦਾ ਤੋਲੀਆਂ ਸੀ। ਜੋ ਸਿਰ ਉਪਰ ਰੱਖਦੇ ਹਨ। ਜਦੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਕਿਤੇ ਹੋਰ ਲੈ ਕੇ ਜਾਣਾ ਹੁੰਦਾ ਹੈ। ਜਦੋ ਕੰਬਲ ਵਿੱਚ ਨਹੀਂ ਸੌਉਣਾ ਹੁੰਦਾ, ਤਾਂ ਬਾਅਦ ਵਿੱਚ ਪਾਠੀ ਦੇ ਪਾਠ ਕਰਨ ਵਾਲੀ ਸਟੇਜ ਤੇ ਵੱਛਾ ਦਿੱਤਾ ਜਾਂਦਾ ਹੈ। ਇਸ ਬਾਬੇ ਨੇ ਕੰਜਰ ਘਾਟ ਖੋਲਿਆ ਹੋਇਆ ਹੈ। ਕਈ ਤਾਂ ਰਾਤ ਨੂੰ ਵੀ ਰਹਿ ਜਾਂਦੀਆਂ ਹਨ। ਸਿਕੂਟੀਗਾਡ ਭਾਵੇ ਦਰਾਂ ਵਿੱਚ ਬੈਠਾਂ ਪਹਿਰਾਂ ਦੇ ਰਿਹਾ ਹੁੰਦਾ ਹੈ। ਇਹ ਬਾਬਾ ਉਪਰ ਚੁਬਾਰੇ ਵਿੱਚ ਕੁਆਰੀਆਂ ਵਿਜਟਰ ਕੁੜੀਆਂ ਨੂੰ ਵਾਹਿਗੁਰੂ ਦੇ ਚਾਰ ਸ਼ਬਦ ਬੋਲਣੇ ਕਹਾਉਂਦਾ ਹੈ। ਬਾਬਾ ਸਿ਼ਕਾਰੀ 6 ਵੀ ਫੇਲ, ਕੁੜੀਆਂ ਯੂਨੀਵਿਰਸਟੀ ਪਾਸ, ਇਸ ਕੋਲ ਵਾਹਿਗੁਰੂ ਬੋਲਣਾ ਸਿੱਖਣ ਆਉਂਦੀਆਂ ਹਨ। ਇਹ ਸਿੱਖਾਂ ਰਿਹਾ ਹੈ। ਇੱਕ ਦੇਵੋ ਰਾਤ ਮੁਰਾਰੀ।। ਸੋਹਾਗਣ ਮਾਣੇ ਰਲੀਆਂ। ਕੁੜੀਆਂ ਪਿਛੇ ਜੋਰੋ ਜੋਰ ਗਾ ਰਹੀਆਂ ਹਨ। ਕੋਈ ਇਸ ਨੂੰ ਇਹ ਨਹੀਂ ਪੁੱਛਦਾ,'ਗੁਰੂ ਗ੍ਰੰਥਿ ਵਿੱਚ ਹੋਰ ਸ਼ਬਦ ਬਥੇਰੇ ਹਨ।'
ਬਾਬਾ ਔਰਤਾਂ ਦਾ ਸਿ਼ਕਾਰੀ, ਪ੍ਰਬੰਧਕ, ਸੰਗਤ ਦੇ ਪੈਸੇ ਦੇ, ਸਿ਼ਕਾਰੀ, ਸਾਡੇ ਵਰਗੇ, ਇੰਨ੍ਹਾਂ ਸਿ਼ਕਾਰੀਆਂ ਦੇ ਸਿ਼ਕਾਰੀ ਹਨ। ਤਾਂਹੀਂ ਕਲਮ ਕੁੱਝ ਲਿਖੇਗੀ। ਮੀਡੀਆਂ ਸਾਡੀ ਅਦਾਲਤ ਹੈ। ਫੈਸਲਾਂ ਜੰਨਤਾਂ ਨੇ ਕਰਨਾ ਹੈ। ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ? ਮਰਦ ਔਰਤਾਂ ਤੋਂ ਜਿਆਦਾ ਹਨ। ਹੋਰ ਬਾਬੇ ਪੈਂਦਾ ਹੋਣ ਦੀ ਸਭਾਵਨਾ ਹੈ।

Comments

Post a Comment

Popular Posts