ਹੋਰਾਂ ਦੀ ਇੱਜ਼ਤ ਵੀ ਆਪਣੇ ਵਰਗੀ ਹੈ।

-ਸਤਵਿੰਦਰ ਕੌਰ ਸੱਤੀ (ਕੈਲਗਰੀ)- —

ਆਸਟ੍ਰੇਲੀਆ ਹਰ ਖ਼ਬਰ ਪੇਪਰ ਵਿੱਚ ਰਹਿੰਦਾ ਹੈ। ਆਸਟ੍ਰੇਲੀਆ ਜਾਂ ਕਿਤੇ ਹੋਰ ਕੁੜੀਆਂ ਪੜ੍ਹਨ ਲਈ, ਕੰਮ ਕਰਨ ਲਈ, ਭਾਰਤ ਤੋਂ ਬਾਹਰ ਜਾ ਰਹੀਆਂ ਹਨ। ਉਨ੍ਹਾਂ ਸਾਰਿਆ ਦੀ ਇੱਜ਼ਤ ਵੀ ਆਪਣੇ ਵਰਗੀ ਹੈ। ਕਈ ਔਰਤਾਂ ਹੀ ਔਰਤਾਂ ਨੂੰ, ਆਪਣੇ ਬਰਾਬਰ ਪੈਰਾ ਉਤੇ, ਖੜ੍ਹਾਂ ਹੋਇਆ ਨਹੀਂ ਦੇਖ ਸਕਦੀਆਂ। ਲੋਕੀ ਨਹੀਂ ਚਹੁੰਦੇ, ਕੁੜੀਆ ਕੱਲੀਆਂ ਕਿਤੇ ਜਾਣ। ਜਿਹੜੇ ਕੁੜੀਆਂ ਦੀਆਂ ਗੱਲਾਂ ਕਰਦੇ ਹਨ। ਕੀ ਕੱਲੇ ਆਸਟ੍ਰੇਲੀਆ ਵਿੱਚ ਹੀ ਹੋ ਰਿਹਾ ਹੈ। ਹੋਰ ਸਾਰੇ ਦੇਸ਼ਾਂ ਤੇ ਭਾਰਤ ਮਹਾਨ ਦੇਸ਼ ਵਿੱਚ ਤੁਹਾਡੇ ਭੱਦਰ ਪੁਰਸ਼ ਪਿੰਡਦੀਆਂ, ਰਿਸ਼ਤੇਦਾਰਨੀਆਂ ਕੁੜੀਆਂ, ਖੇਤਾਂ, ਘਰਾਂ ਵਿੱਚ, ਦਫਤਰਾਂ ਵਿੱਚ ਕੰਮ ਕਰਦੀਆਂ ਤੇ ਹੱਥ ਫੇਰ ਜਾਂਦੇ ਹਨ। ਕੁੜੀਆਂ ਵੀ ਮਰਦਾ ਵਾਂਗ ਉਸੇ, ਤੱਤਾ ਹੱਡ ਮਾਸ ਦੀਆਂ ਬੱਣੀਆਂ ਹਨ। ਮਰਦਾ ਤੋਂ ਇੱਕ ਕੰਮ ਵੱਧ, ਬੱਚੇ ਜੰਮਣ ਦਾ ਕਰਦੀਆਂ ਹਨ। ਜਮਾਨੇ ਵਾਲੇ ਨਹੀਂ ਚਹੁੰਦੇ। ਮਰਦਾ ਵਾਂਗ ਆਪਣੀ ਜੁੰਮੇਵਾਰੀ ਉਠਾ ਕੇ ਬਿਜ਼ਨਸ ਚਲਾਉਣ। ਬਿਜ਼ਨਸ ਘਰ ਚਾਹੇ ਔਰਤਾਂ ਹੀ ਸਭਾਲ ਰਹੀਆਂ ਹਨ। ਨਾਮ ਮਰਦ ਦਾ ਹੀ ਅੱਗੇ ਆਉਣਾ ਚਹੀਦਾ ਹੈ। ਮਰਦਾ ਨੂੰ ਕੋਈ ਮਾਈ ਦਾ ਲਾਲ ਹੱਥ ਨਹੀਂ ਪਾਉਂਦਾ। ਕਿਉਂਕਿ ਇਹ ਤਾਂ ਰੰਗ ਰਲੀਆਂ ਮਾਨਣ ਲਈ ਤੇ ਔਰਤਾਂ ਨੂੰ ਰੰਡੀਆਂ ਬੱਣਾਉਣ ਲਈ ਦੁਨੀਆਂ ਤੇ ਆਏ ਹਨ। ਆਪਣੇ ਆਪਦੇ ਤਜਰਬੇ ਮੁਤਾਬਕ ਸਿਆਣੇ ਵੀ ਕਹਿੰਦੇ ਨੇ,” ਮਰਦ ਤੇ ਘੋੜਾ ਨਾਂ ਹੀ ਬੁੱਢੇ ਹੁੰਦੇ ਹਨ। ਨਾਂ ਹੀ ਇੰਨ੍ਹਾਂ ਨੂੰ ਕੋਈ ਲਗਾਮ ਪਾ ਸਕਦਾ ਹੈ। ਜਿੰਨ੍ਹਾਂ ਚਿਰ ਇਨਸਾਨ ਅੰਨ ਖਾਦਾ ਹੈ। ਇਹ ਭੁਸ ਦਾ ਗਰੂਰ, ਗਰਮੀ ਦਿੰਦਾ ਹੈ।” ਤਾਂਹੀ ਚਿੱਟੀਆਂ ਦਾੜੀਆਂ ਵਾਲੇ ਪੋਤੀਆਂ ਦੀਆਂ ਹਾਣ ਦੀਆਂ ਕੁਆਰੀਆਂ ਨਾਲ ਨਵੇਂ ਵਿਆਹ, ਰੋਟੀ ਪਕਾਉਣ ਵਾਲੀ ਦੇ, ਨਾਮ ਥੱਲੇ ਐਸ਼ ਕਰਦੇ ਹਨ। ਇੱਕ ਵਾਰ ਰੇਡੀਓ ਉਤੇ ਬੱਚੇ ਨੇ ਕੁੱਝ ਲਈਨਾ ਬੋਲੀਆਂ, “ਮੰਮੀ ਦੀ ਗੱਲ ਤੇ ਡੈਡੀ ਨੇ ਚੂਮੀ ਲਈ।” ਹੋਸਟ ਨੇ ਇਤਰਾਜ ਕੀਤਾ,” ਕਾਕਾ ਬੁਜਰੁਗ ਵੀ ਪ੍ਰੋਗ੍ਰਾਮ ਸੁਣਦੇ ਹਨ। ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ।” ਆਪ ਭਾਵੇ ਗੰਦੇ ਗਾਣੇ ਸੁਣਾਈ ਜਾਣ, ਗੁਆਢੀਆਂ ਦੀਆਂ ਕੁੜੀਆਂ ਨੂੰ ਗੀਤਕਾਰਾਂ ਤੋਂ ਜੱਫੀਆਂ ਪੈਦੀਆਂ ਸੁਣਾਈ ਜਾਣ। ਹੈਰਾਨੀ ਇਸ ਗੱਲ ਦੀ ਹੋਈ। ਜਿਵੇ ਬੁੱਢੇ ਤਾਂ ਇਸ ਤੋਂ ਅਣਜਾਣ ਹਨ। ਸ਼ਰਮ ਤਾਂ ਬੱਚਿਆਂ ਤੋਂ ਵੱਡਿਆਂ ਨੂੰ ਕਰਨੀ ਚਹੀਦੀ ਹੈ। ਬੱਚਿਆ ਨੂੰ ਸੱਚਾਈ ਤੋਂ ਪਰੇ ਰੱਖਿਆ ਜਾਂਦਾ ਹੈ। ਆਸਟ੍ਰੇਲੀਆ ਕੁੜੀਆਂ ਦੀਆਂ ਗੱਲ਼ਾ ਦਾ ਨਵਾਂ ਹੀ ਚਰਚਾ ਛਿੜਿਆ ਹੋਇਆ ਹੈ। ਹੋਰਾਂ ਦੀ ਇੱਜ਼ਤ ਵੀ ਆਪਣੇ ਵਰਗੀ ਹੈ। ਅਸੀਂ ਹੋਰਾਂ ਦੀ ਇੱਜ਼ਤ ਦੀਆਂ ਧੱਜੀਆਂ ਉਡਾਉਣ ਵਿੱਚ ਕਸਰ ਨਹੀਂ ਛੱਡਦੇ। ਹਰ ਇੱਕ ਨੂੰ ਜਿਉਣ ਦਾ ਹੱਕ ਹੈ। ਉਸੇ ਤਰ੍ਹਾਂ ਹੀ ਖਾਣ ਤੇ ਸਰੀਰਕ ਸਬੰਧ ਬਣਾਉਣ ਦਾ ਵੀ ਹੱਕ ਹੈ। ਰੱਬ ਨੇ ਸਾਨੂੰ ਜਿਵੇ ਬਣਾਇਆ ਹੈ। ਉਸ ਨੇ ਆਪ ਸਾਡੇ ਵਿੱਚ ਇਹੋ ਜਿਹਾ ਬੱਣਾਇਆ ਹੈ। ਬਨਸਪਤੀ ਵਿੱਚ ਵੀ ਨਰ ਮਾਦਾ ਦੇ ਜੋੜੇ ਹਨ। ਜੋ ਕੰਮ ਰੱਬ ਕਰਨ ਦੀ ਅਜ਼ਜਤ ਦਿੰਦਾ ਹੈ। ਹਰ ਕੋਈ ਸੋਚਦਾ ਹੈ। ਸਿਰਫ਼ ਮਸਤੀ ਕਰਨਾ ਮੇਰੇ ਹੀ ਹਿੱਸੇ ਵਿੱਚ ਹੈ। ਜੇ ਔਰਤ ਦਾ ਵਿਆਹ ਨਹੀਂ ਹੋਵੇਗਾ, ਤਾਂ ਕੀ ਸਾਰੀ ਉਮਰ ਉਹ ਸੇਹਰੇ ਵਾਲੇ ਸਜੇ ਧਜੇ ਲਾੜੇ ਦੀ ਉਡੀਕ ਕਰਦੀ ਰਹੇ? ਕੀ ਵਿਆਹ ਦਾ ਡਰਾਮਾ, ਪੈਲਸ ਵਿੱਚ ਨੱਚੀਆ ਨੱਚਾ ਕੇ ਢੋਲ ਵੱਜਾਉਣਾ ਜਰੂਰੀ ਹੈ? ਜਿਹੜੇ ਮਰਦਾ ਨੂੰ ਛੱੜੇ ਕਹਿੰਦੇ ਨੇ, ਕੀ ਉਹ ਵੀ ਸਾਰੀ ਉਮਰ ਸਰੀਰਕ ਸਬੰਦ ਤੋਂ ਵਗੈਰ ਹੀ ਮਰ ਜਾਂਦੇ ਹਨ? ਤਾਂ ਫਿਰ ਮੋੜਾ ਤੇ ਖੜ੍ਹ ਕੇ ਹੋਰਾਂ ਦੀਆਂ ਬੁੜੀਆਂ ਕੁੜੀਆਂ ਦਾ ਝਾਕਾਂ ਲੈਣ ਨੂੰ, ਕਿਉਂ ਸਾਰੀ ਦਿਹਾੜੀ ਗੁਜਾਰ ਦਿੰਦੇ ਹਨ? ਬੁੜੀਆਂ ਦੀ ਹੱਥ ਬਾਂਹ ਦਿਨ ਦਿਹਾੜੇ ਫੱੜ ਲੈਦੇ ਹਨ। ਸਮਾਜ ਚਹੁੰਦਾ ਹੈ, ਸਰੀਰਕ ਪੁਰੂਤੀ ਵੀ, ਕੱਲਾ ਮਰਦ ਹੀ ਕਿਸੇ ਹੋਰ ਦੀ ਵਿਆਹੀ, ਕੁਆਰੀ ਔਰਤ ਨਾਲ ਮਰਜ਼ੀ ਨਾਲ ਸਭੋਗ ਕਰ ਸਕਦਾ ਹੈ। ਔਰਤ ਲਈ ਸਮਾਜ ਵਾਲੇ ਚਹੁੰਦੇ ਹਨ। ਔਰਤ ਗਾਂ ਵਾਂਗ ਇੱਕ ਦੇ ਕਿੱਲੇ ਨਾਲ ਬੰਨੀ ਰਹੇ। ਜਦੋ ਮਰਦ ਦਾ ਜੀਅ ਕਰੇ ਡਾਗਾਂ ਮਾਰ ਲਵੇ, ਜੀਅ ਕਰੇ ਚੋਂ ਲਵੇ। ਜਮਾਨਾਂ ਬੱਦਲ ਗਿਆ ਹੈ। ਕੁੜੀਆਂ ਮਰਦਾ ਵਾਂਗ ਅਜ਼ਾਦੀ ਨਾਲ ਘੁੰਮਣਗੀਆ ਵੀ, ਮਰਦਾ ਵਾਂਗ ਸਰੀਰਕ ਲੋੜ ਨੂੰ ਜਿਸ ਨਾਲ ਚਹੁੰਣ ਪੂਰੀ ਵੀ ਕਰਨ ਗੀਆਂ। ਜੋ ਵੀ ਮਰਦ ਔਰਤ ਕੁੜੀਆਂ ਦੇ ਸਬੰਧਾਂ ਦੀ ਇਹ ਅਵਾਜ਼ ਬਲੰਦ ਕਰ ਰਹੇ ਹਨ। ਉਨ੍ਹਾਂ ਦੇ ਜਮਾਤੀ ਜਾਂ ਆਲੇ ਦੁਆਲੇ ਦੇ ਲੋਕ ਹੀ ਉਨ੍ਹਾਂ ਮਹਾਨ ਹੱਸਤੀਆਂ ਬਾਰੇ ਦੱਸ ਸਕਦੇ ਹਨ। ਕਿ ਇੰਨ੍ਹਾਂ ਨੇ ਕੀ ਕੀ ਜੁਵਾਨੀ ਵਿੱਚ ਗੁਲ ਖਿਲਾਏ ਹਨ? ਭਾਰਤ ਵਿੱਚ ਤਾਂ ਕਾਲਜ਼ ਦੇ, ਹੋਰ ਡਾਕਟਰੀ ਕਰਦੇ, ਮੁੰਡੇ ਕੁੜੀਆਂ ਸਰੀਰਕ ਸੰਬਧ ਨਹੀਂ ਕਰਦੇ ਹੋਣੇ। ਕੀ 30 ਸਾਲ ਤੱਕ ਇੱਜ਼ਤ ਨੂੰ ਧੂਫ਼ ਬੱਤੀ ਲਾ ਕੇ ਰੱਖਦੇ ਰਹੇ ਹਨ? ਮਾਂਪੇ ਹੀ ਜੀਵਨ ਸਾਥੀ ਡਾਕਟਰ ਲੱਭ ਕੇ ਦਿੱਦੇ ਹੋਣਾਗੇ। ਸਰੀਰਕ ਸਬੰਧਾਂ ਵਿੱਚ ਕਿਸੇ ਨਾਲ, ਕੋਈ ਮਾੜਾਂ ਹੱਦਸਾ ਹੋ ਵੀ ਸਕਦਾ ਹੈ। ਪਤੀ ਹੀ ਕਈ ਵਾਰ, ਆਪਣੇ ਜੰਮਿਆਂ ਨੂੰ, ਪਾਲਣ ਤੋਂ ਜੁਆਬ ਦੇ ਕੇ, ਘਰ ਛੱਡ ਕੇ, ਹੋਰਾਂ ਔਰਤਾਂ ਦੀ ਬੁੱਕਲ ਵਿੱਚ, ਜਾ ਕੇ ਮਸਤੀ ਮਨਾਉਂਦਾ ਹੈ। ਜਦੋ ਸਰੀਰ ਦੀ ਬੱਸ ਹੋ ਜਾਂਦੀ ਹੈ। ਪਤੀ ਦਾ ਧਰਮ ਨਿਭਾਉਣ ਨੂੰ ਪਿੰਡ ਤੇ ਘਰ ਦਿੱਸ ਪੈਦਾ ਹੈ। ਕਈ ਮਰਦ ਕਮਾਈ ਕਰਨ ਦੀ ਆੜ ਵਿੱਚ ਦੀਜੀ ਤੀਜੀ ਨਾਲ ਘਰ ਵਸਾ ਕੇ ਜੁਵਾਨੀ ਹੰਢਾਂ ਰਹੇ ਹਨ। ਬੱਚੇ ਤੇ ਔਰਤਾਂ ਘਰ ਪਿੰਡ ਵਿੱਚ ਗਰੀਬੀ ਵਿੱਚ ਰੁਲ ਰਹੇ ਹਨ। ਜੇ ਵਿਆਹ ਬੱਚੇ ਜੰਮਣ ਨੂੰ ਕਰਾਉਂਦੇ ਹਨ। ਤਾਂ ਬੱਚੇ ਪੈਦਾ ਹੋਣ ਪਿਛੋਂ, ਪਤਨੀ ਮਰੀ ਤੋਂ ਹੋਰ ਕਿਉਂ ਸਿਲਸਲਾਂ ਸ਼ੁਰੂ ਹੁੰਦਾ ਹੈ। ਜੇ ਇਹ ਸਰੀਰਕ ਸੰਬਧ ਦਾ ਕੰਮ ਮਾੜਾਂ ਹੈ। ਤਾਂ ਵਿਆਹ ਦਾ ਲਾਈਸੰਸ ਲੈ ਕੇ ਵੀ ਉਹੀ ਕੁੱਝ ਕਿਉਂ ਕਰਦੇ ਹਨ। ਘਰ ਦੀ ਔਰਤ ਪੇਟ ਤੋਂ ਹੋਵੇ, ਛੁੱਟੀਆਂ ਮਨਾਉਣ ਆਸਟ੍ਰੇਲੀਆ, ਕਨੇਡਾ, ਅਮਰੀਕਾ ਗਈ ਹੋਵੇ। ਪਤੀ ਜੀ ਕਿਤੇ ਹੋਰ ਝੂਟੀ ਲਾਂ ਲੈਦੇ ਹਨ। ਕੁੜੀਆਂ ਨੂੰ ਕਈ ਤਾਂ ਸ਼ਰਮ ਦੇ ਮਾਰੇ ਡਾਕਟਰ ਦੇ ਵੀ ਨਹੀਂ ਲੈ ਕੇ ਜਾਂਦੇ। ਘਰੇ ਹੀ ਕਾੜੇ ਪੱਲ਼ਾਂ ਕੇ ਕੁਆਰੀਆਂ ਵਿਆਹੀਆਂ ਦੇ ਬੱਚੇ ਗਿਰਾ ਦਿੰਦੇ ਹਨ। ਕਿਉਂਕਿ ਭੱਦਰ ਪੁਰਸ਼ ਤਾਂ ਬੱਚਿਆਂ ਦਾ ਸਿ਼ੱਟਾ ਦਿੰਦੇ ਫਿਰਦੇ ਹਨ। ਫ਼ਸਲ ਪਕਾਉਣੀ ਹੈ ਜਾਂ ਗਾਅ ਦੇਣੀ ਹੈ। ਔਰਤ ਦੀ ਜੁੰਮੇਵਾਰੀ ਹੈ। ਜੋ ਦੂਜੇ ਦੇ ਜਿਸਮਾਂ ਦੀ ਚਰਚਾ ਕਰਦੇ ਹਨ। ਸ਼ਰਮ ਤਾਂ ਉਨ੍ਹਾਂ ਨੂੰ ਆਉਂਦੀ ਨਹੀਂ ਹੈ। ਆਪ ਵੀ ਤਾਂ ਉਸੇ ਦਾ ਫ਼ਲ ਹੈ। ਇਨ੍ਹਾਂ ਦੇ ਆਪਣੇ ਤੋਪੇ ਲੱਗੇ ਹੋਏ ਹਨ। ਹਰ ਰੋਜ਼ ਆਪ ਨਵਾਂ ਜਿਸਮ ਭਾਲਦੇ ਹਨ। ਇਹ ਸਰੀਰਕ ਲੋੜ ਹੈ। ਤੁਹਾਨੂੰ ਕੀ ਲੱਗਦਾ ਹੈ। ਕੱਲੇ ਮਾਂਪੇ, ਵਿਆਹੇ ਜੋੜੇ, ਅਧਿਆਪਕ ਸਿ਼ਸ ਨਾਲ, ਧਰਮਿਕ ਬੰਦੇ ਹਰੀਮੰਦਰਾਂ ਵਿੱਚ ਤੇ ਏਧਰ ਓਧਰ ਜਿਥੇ ਮਰਜ਼ੀ, ਕਿਸੇ ਨਾਲ ਵੀ ਸਬੰਧ ਜੋੜ ਲੈਣ। ਕੁੜੀਆਂ ਮੁੰਡੇ ਕਾਂਮ ਨਾਂ ਕਰਨ। ਜਦੋ ਜੀਵ ਦਾ ਸਰੀਰ ਪੂਰਾ ਬੱਣ ਜਾਂਦਾ ਹੈ। ਰੱਬ ਨੇ ਉਸ ਨੂੰ ਕੁੱਦਰਤੀ ਇਹ ਸਿੱਖਾਇਆ ਹੈ। ਆਪਣੇ ਆਪ ਭੱਲ ਉਠਦੀ ਹੈ। ਤਾਂਹੀ ਕਈ ਅਵਾਰਾਂ ਕੁੱਤਿਆਂ ਵਾਂਗ ਹੱਲਕ ਜਾਂਦੇ ਹਨ। ਇਹ ਤਾਂ ਜਾਨਵਰਾਂ ਨੂੰ ਵੀ ਸੋਜੀ ਹੁੰਦੀ ਹੈ। ਤਾਂਹੀ ਵਿਆਹ ਦੀ ਰੀਤ ਸ਼ੁਰੂ ਹੋਈ ਹੈ। ਵੇਸਵਾ ਦੀਆਂ ਜੋ ਗੱਲ਼ਾਂ ਕਰਦੇ ਹਨ। ਉਹੀ ਆਪ ਹੀ ਰਾਤ ਦੇ ਹਨੇਰੇ ਵਿੱਚ ਮੂੰਹ ਕਾਲਾ ਕਰਦੇ ਹਨ। ਤਾਂਹੀਂ ਪਤਾਂ ਹੁੰਦਾ ਹੈ। ਵੇਸਵਾ ਕੀ ਕਰਦੀ ਹੈ? ਇਹੀ ਵੇਸਵਾ ਦੇ ਖ਼ਸਮ ਹੁੰਦੇ ਹਨ। ਰਾਤ ਦੇ ਹਨੇਰੇ ਵਿੱਚ ਤਾਂ ਇਹ ਮਰਦਾਨੀ ਦੇ ਜੋਰ ਨਾਲ, ਕਿਸੇ ਸਕੀ ਨਾਲ ਵੀ, ਸਬੰਧ ਕਰਕੇ ਵੇਸਵਾ ਬੱਣਾ ਦੇਣ। ਔਰਤ ਦਾ ਖ੍ਰੀਦਦਾਰ ਕੌਣ ਹੈ? ਉਸ ਨੂੰ ਵਿਸਵਾ ਕੌਣ ਬੱਣਾਉਦਾ ਹੈ? ਘਰ ਦੀ ਦਾਲ ਨਾਲ ਸੁਆਦ ਨਹੀਂ ਆਉਂਦਾ। ਬਾਹਰੋ ਮੀਟ ਮੱਛੀ ਨੂੰ ਮੂੰਹ ਮਾਰਨ ਤੋਂ ਵਾਜ ਨਹੀਂ ਆਉਂਦਾ। ਆਪ ਵੀ ਤਾਂ ਪਤੀ- ਪਤਨੀ ਦੀ ਆੜ ਵਿੱਚ ਉਹੀ ਕਿੱਤਾ ਕਰਦੇ ਹਨ। ਔਰਤ ਆਪ ਵੀ ਵੇਸਵਾ ਦੀ ਤਰ੍ਹਾਂ ਹੀ ਹਰ ਰੋਜ਼ ਮਰਦ ਦਾ ਹੀ ਸਿ਼ਕਾਰ ਹੁੰਦੀ ਹੈ। ਦੋਂਨੇ ਹੀ ਮਰਦ ਨੂੰ ਖੁੱਸ਼ ਕਰਦੀਆਂ ਹਨ। ਆਪ ਉਸ ਨਾਲ ਤਾਂ ਗੰਗਾ ਦਾ ਨਹ੍ਹਉਣ ਕਰਦੇ ਹੋ। ਦੂਜਾ ਚਿੱਕੜ ਵਿੱਚ ਫੱਸਿਆ ਹੋਇਆ ਦਿਸਦਾ ਹੁੰਦਾ ਹੈ। ਅੱਜ ਕੱਲ ਤਾਂ ਨਿੱਤ ਰਿਸ਼ਤੇ ਟੁੱਟਦੇ ਹਨ। ਨਿੱਤ ਨਵੇਂ ਵਿਆਹ ਦੂਜਾ ਤੀਜਾ ਗਿੱਣਤੀ ਭੁੱਲ ਜਾਂਦੀ ਹੈ। ਕਈਆਂ ਤਾਂ ਸਰੇਅਮ ਹੀ, ਇਹ ਕਿੱਤਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਹੋ ਜਿਹੇ ਮਰਦਾ ਨੂੰ ਵਿਸਵਾ ਦੇ ਖ਼ਸਮ ਨੂੰ ਕੀ ਕਹਿੰਦੇ ਹਨ? ਉਹ ਹਰ ਰਾਤ ਸਰੀਫ਼ਜਾਦਿਆਂ ਦੀ ਇੱਜ਼ਤ ਉਤਾਰਦੀ ਹੈ। ਜੋ ਉਸ ਕੋਲ ਹਰ ਰਾਤ ਨੰਗੇ ਹੁੰਦੇ ਹਨ। ਸਿੱਟੇ ਤਾਂ ਉਹੀ ਨਿੱਕਦੇ ਹਨ। ਤੁਹਾਡੇ ਵੀ ਬੱਚਾ ਪੈਦਾ ਹੁੰਦਾ ਹੈ। ਉਨ੍ਹਾਂ ਦੇ ਬਛੇਰਾ ਨਹੀਂ ਜੰਮਦਾ। ਤੁਹਾਡਾ ਕਿਸੇ ਨਾਲ ਸਬੰਧ ਤਾਂ ਉਹ ਪਵਿਤਰ ਪਿਆਰ ਹੈ। ਦੂਜਾ ਉਹੀ ਕਰੇ ਸਮਾਜ ਤੇ ਕਲੰਕ ਲੱਗਦਾ ਹੈ। ਮੇਰਾ ਚੈਲਜ਼ ਸਾਰੀ ਦੁਨੀਆਂ ਦੇ ਮਰਦ ਔਰਤਾਂ ਨੂੰ ਹੈ। ਦੁਨੀਆਂ ਦਾ ਇਕ ਵੀ ਜਾਣਾ ਡੀ ਐਨ ਈ ਕਰਾ ਕੇ ਦੱਸੇ ਕਿ ਅੱਜ ਤੱਕ ਉਸ ਨੇ ਇਕੋ ਹੀ ਔਰਤ ਮਰਦ ਨਾਲ ਸਭੋਗ ਕੀਤਾ ਹੈ। ‘ਆਪਦੀਆਂ ਕੱਛ ਵਿੱਚ ਦੂਜੇ ਦੀਆਂ ਹੱਥ ਵਿੱਚ’। ਜੋ ਆਪ ਗੰਦਾ ਹੁੰਦਾ ਹੈ। ਉਸ ਨੂੰ ਲੱਗਦਾ ਹੈ ਦੂਜਾ ਬੰਦਾ ਸਿਰਫ਼ ਬਿਸਤਰ ਗਰਮ ਹੀ ਕਰਦਾ ਫਿਰਦਾ ਹੈ। ਜੋ ਇਹੋ ਜਿਹੀਆਂ ਤੁਮਤਾਂ ਕੁੜੀਆਂ ਉਤੇ ਲਗਾਉਦੇ ਹਨ। ਉਹ ਆਪ ਇੱਕ ਰਾਤ ਵਿੱਚ ਕਿਨ੍ਹਿਆਂ ਕੁ ਨੂੰ ਖੁੱਸ਼ ਕਰ ਸਕਦੇ ਹਨ। ਕਾਲਜ ਸਮੇਂ ਵਿੱਚ ਹੀ ਕੁੜੀਆਂ ਦੀ ਮੁੰਡਿਆਂ ਨਾਲ ਦੋਸਤੀ ਹੁੰਦੀ। ‘ਸੱਸ ਆਪਣੇ ਦਿਨ ਭੁੱਲ ਗਈ ਨੂੰਹੁ ਤੇ ਕਰੇ ਤੱਕੜਾਈਆਂ’। ਆਪ ਪਤੀ ਜੀ ਨੂੰ ਦੇਵਤਾ ਬੱਣਾ ਕੇ ਸਿਵ ਲਿੰਗ ਜੀ ਦੀ ਪੂਜਾ ਕਰੋ। ਪਤੀ ਪਤਨੀ ਨੂੰ ਲੜ ਨਾਲ ਬੰਨੀ ਫਿਰੋ। ਜਦੋ ਜੀਅ ਚਾਹੇ, ਵਰਤ ਲਵੋ। ਤੁਸੀਂ ਇੱਕ ਦੂਜੇ ਨਾਲ ਆਪ ਕੀ ਕਰਦੇ ਹੋ।
ਆਏ ਦਿਨ ਉਥੇ ਆਸਟ੍ਰੇਲੀਆ, ਭਾਰਤ, ਕਨੇਡਾ ਸਾਰੇ ਦੇਸ਼ਾ ਵਿੱਚ ਕੱਤਲ ਹੋ ਜਾਂਦੇ ਹਨ। ਮਨ ਨੂੰ ਬਹੁਤ ਦੁੱਖ ਲੱਗਦਾ ਹੈ। ਦੇਸ਼ ਬਦੇਸ਼ਾਂ ਵਿੱਚ ਕਿਤੇ ਨਾਂ ਕਿਤੇ ਸਾਡੀ ਇਹ ਦੁਰਦਸ਼ਾ ਹੋ ਰਹੀ ਹੈ। ਬੰਦੇ ਦੀ ਕੋਈ ਕੀਮਤ ਨਹੀਂ ਹੈ। ਆਪਣਾ ਆਪ ਸਭਾਲ ਲਈਏ। ਆਪ ਨੂੰ ਇਹੋ ਜਿਹੇ ਮਾਮਾਲੇ ਤੋਂ ਦੂਰ ਰੱਖਣ ਦੀ ਕੋਸ਼ਸ਼ ਕਰੀਏ। ਜਿਥੇ ਲੜਾਈ ਝੱਗੜਾ ਹੈ। ਉਸ ਤੋਂ ਪਾਸਾ ਵੱਟੀਏ। ਸਿਆਣੇ ਕਹਿੰਦੇ ਨੇ ਦੋ ਜਾਣੇ ਲੜਦੇ ਹੋਣ। ਕਈ ਵਾਰ ਛੱਡਾਉਣ ਵਾਲਾ ਹੀ ਉਨ੍ਹਾਂ ਤੋਂ ਕੁੱਟ ਖਾ ਲੈਦਾ ਹੈ। ਨਿੱਕੀ ਨਿੱਕੀ ਗੱਲ ਤੋਂ ਇਰਖਾਂ, ਲੜਾਈ, ਬਦਲੇ ਦੀ ਭਾਵਨਾ ਮੌਤ ਦਾ ਕਾਰਨ ਬੱਣ ਜਾਂਦੀ ਹੈ। ਬੰਦੇ ਨੂੰ ਧੱਕਾ ਹੀ ਦਿੱਤਾ। ਪੈਰ ਨਾ ਲੱਗਣ, ਮਰ ਸਕਦਾ ਹੈ। ਚਾਕੂ ਗੋਂਲ਼ੀ਼ ਤਾਂ ਮਾਸ ਵਿੱਚੋ ਆਰ ਪਾਰ ਕਰਨੇ ਹੀ ਸੋਖੇ ਹਨ। ਬੇਹਤਰ ਹੈ। ਘਰ, ਪਰਿਵਾਰ, ਦੋਸਤਾਂ ਤੋਂ, ਕੰਮ ਤੇ ਜਾਂ ਕਿਤੇ ਹੋਰ ਪਬਲਿਕ ਥਾਂਵਾਂ ਤੇ ਇਹੋ ਜਿਹੇ ਹਲਾਤ ਬੱਣਨ, ਉਸ ਦਾ ਹੱਲ ਲੱਭਿਆ ਜਾਵੇ। ਲਾਬੇ ਹੋਇਆ ਜਾਵੇ। ਸਭ ਤੋਂ ਪਹਿਲਾਂ ਆਪਣੀ ਸੁੱਰਖਿਆ ਕਰੀਏ। ਜਦੋ ਕੈਸ਼ ਉਤੇ ਅਸੀਂ ਬੈਂਕ ਜਾਂ ਕਿਤੇ ਕੰਮ ਕਰਦੇ ਹਾਂ। ਦੱਸਿਆ ਜਾਂਦਾ ਹੈ। ਚੋਰ ਚੋਰੀ ਕਰਦੇ ਹਨ। ਕਰ ਲੈਣ ਦਿਉ। ਚੋਰ, ਬਦਮਾਸ਼ ਬੰਦੇ ਨਾਲ ਉਲਝਣਾ ਨਹੀਂ ਹੈ। ਪੁਲੀਸ ਵੀ ਇਹੋ ਜਿਹਿਆਂ ਦੇ ਮੁਹਰੇ ਨਹੀਂ ਹੁੰਦੀ। ਸਲੀਕੇ ਨਾਲ ਉਨ੍ਹਾਂ ਨੂੰ ਕਾਬੂ ਕਰਦੇ ਹਨ। ਇਸ ਲਈ ਮਾੜੇ ਲੋਕਾਂ ਤੇ ਹਲਾਤਾ ਤੋਂ ਬੱਚੀਏ। ਬਾਣੀ ਵੀ ਕਹਿੰਦੀ ਹੈ। ਮੂਰਖੇ ਨਾਲ ਨਾ ਲੁਜੀਏ।

 

Comments

Popular Posts