1984 ਦਾ ਕਤਲਿਆਮ ਤੇ ਖ਼ਾਲਸਤਾਨ ਦਿਵਸ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਰਾਜ ਕਰੇਗਾ ਖ਼ਲਸਾ, ਆਕੀ ਰਹੈ ਨ ਕੋਇ। ਖਵਾਰ ਹੋਇ ਸਭਿ ਮਿਲੈਂਗੇ, ਬਚੈ ਸ਼ਰਨ ਜੋ ਹੋਇ।
ਹਰ ਸਿੱਖ ਉਠ ਕੇ ਤੇ ਸੌਣ ਵੇਲੇ ਇਹ ਅਰਦਾਸ ਕਰਦਾ ਹੈ। ਸੱਮਝਣ ਵਾਲੇ ਸੱਮਝ ਚੁੱਕੇ ਹਨ। ਅੱਡ ਅੱਡ ਧੱੜੈ, ਡੇਰੇ, ਗੁਰਦੁਆਰੇ, ਕਮੇਟੀਆਂ ਬੱਣਾਈ ਫਿਰੋਂ। ਚਾਰੇ ਪਾਸਿਆਂ ਤੋਂ ਨਮੋਸ਼ੀ ਪਿਛੋਂ, ਅਖੀਰ ਨੂੰ ਇੱਕ ਹੋਣਾ ਪੈਣਾ। ਖ਼ਾਲਸਤਾਨ ਤਾਂ ਦਿਲਾਂ ਵਿੱਚ ਬੱਣ ਚੁੱਕਿਆਂ ਹੈ। ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫੁਰਨਾ ਉਠਦਾ ਹੈ। ਸੁਪਨੇ ਦਾ ਅੰਨਦ ਮਹਿਸੂਸ ਹੁੰਦਾ ਹੈ ਵਿਉਂਤ ਹੁੰਦੀ ਫਿਰ ਸਮਾਂ ਲੱਗਦਾ ਹੈ। ਪੈਸੇ ਤੇ ਜਾਨਾਂ ਦੀ ਬਲੀ ਲੱਗਦੀ ਹੈ। ਹੱਥ ਤੇ ਹੱਥ ਧਰ ਕੇ ਫਿਰ ਨਹੀਂ ਬੈਠਿਆਂ ਜਾਂਦਾ। ਸਿੱਖ ਕਿਸੇ ਇੱਕ ਜਾਤ ਦੇ ਬੰਦੇ ਦਾ ਨਾਂਮ ਨਹੀਂ ਹੈ। ਵੱਡੀਆਂ ਵੱਡੀਆਂ ਜਾਤਾ, ਗੋਤਾਂ ਦੀ ਸਿੱਖ ਪ੍ਰਵਾਹ ਨਹੀਂ ਕਰਦਾ। ਜਾਤਾ, ਗੋਤਾਂ ਵੰਡੀਆਂ ਹੀ ਪਾ ਸਕਦੇ ਹਨ। ਜੋ ਕਹਿੰਦੇ ਨੇ ਖ਼ਾਲਸਤਾਨ ਦਮ ਤੋੜ ਗਿਆ। ਉਹ ਸਰਕਾਰਾਂ ਦੇ ਝੋਲੀ ਚੁੱਕ ਹਨ। ਇੱਕ ਨਿੱਕੀ ਜਿੰਨ੍ਹੀ ਚਿੱੜੀ ਵੀ ਮੀਂਹ ਹਨੇਰੀਆਂ ਤੋਂ ਬਾਅਦ ਉਸ ਦੇ ਬੱਚੇ, ਅੰਡੇਂ, ਚਿੱੜਾ ਜਾਂ ਚਿੱੜੀ ਮਰ ਜਾਦੇ ਹਨ। ਸਾਰਾ ਕੁੱਝ ਤਬਾਂਹ ਹੋ ਜਾਂਦਾ ਹੈ। ਘੁਰਨਾਂ ਬਣਾਉਣੋਂ ਨਹੀਂ ਹੱਟਦੀ।
ਕੀ ਹਿਦੋਸਤਾਨ ਸਾਡਾ ਆਪਦਾ ਹੈ? ਜੇ ਆਪਦਾ ਹੈ, ਸਾਡੇ ਆਪਦੇ 1984 ਦੇ ਵਿੱਚ ਇਕੋ ਜਾਤੀ ਦੇ ਹਿੰਦੂ ਲੀਡਰਾਂ ਵਲੋ ਕਿਉਂ ਮਾਰੇ ਗਏ। ਸਾਡਾ ਹਰਿਮੰਦਰ ਸਾਹਿਬ ਹੋਰ ਗੁਰਦੁਆਰੇ ਢਾਹ ਦਿੱਤੇ ਗਏ। ਦਿੱਲੀ ਵਿੱਚ ਤੇ ਹੋਰ ਸ਼ਹਿਰਾਂ ਵਿੱਚ ਬੰਦਿਆਂ ਕੋਲੋਂ ਇਕੋ ਜਾਂਤੀ ਦੇ ਸਿੱਖ ਹੀ ਮਰਵਾਏ ਗਏ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚੋਂ ਸਿੱਖ ਮੁੰਡੇ ਹੀ ਪੁਲੀਸ ਨੇ ਘਰਾਂ ਵਿਚੋਂ ਚੱਕ ਕੇ ਪੁਲੀਸ ਇਨਕਊਂਟਰ ਕੀਤੇ। ਸੂਏ ਨਹਿਰਾਂ ਵਿੱਚ ਲਾਸ਼ਾਂ ਸਿੱਟ ਦਿੱਤੀਆਂ। ਸਾਡਾ ਸਿੱਖ ਲੀਡਰ ਸਰਕਾਰ, ਗੁੱਡਿਆਂ ਤੇ ਪੁਲੀਸ ਹੱਥੋਂ ਇੱਕ ਵੀ ਨਹੀਂ ਮਰਿਆਂ। ਕੌਮ ਲੀਡਰ ਵੀਂ ਇੰਨ੍ਹਾਂ ਦੇ ਪਿੱਠੂ ਹਨ। ਪੇਪਰਾਂ ਵਿੱਚ ਖ਼ਬਰਾਂ, ਫੋਟਿਆਂ ਕਾਲੀਆਂ ਸੂਚੀਆਂ ਬੱਣਾਉਣ ਜੋਗੇ ਹਨ। ਬੰਦਿਆ ਦੇ ਕਾਤਲ ਨੂੰ ਤਾਂ ਅਕਾਲ ਤੱਖ਼ਤ ਦਾ ਜੱਥੇਦਾਰ ਬੱਣਾ ਦਿੰਦੇ ਹਨ। ਜਿਸ ਨੇ ਜਿੰਨ੍ਹਾਂ ਲੁਚਪੁਣਾ ਕੀਤਾ ਹੁੰਦਾ ਉਨ੍ਹਾਂ ਹੀ ਵੱਡਾ ਲੀਡਰ ਬੱਣ ਜਾਂਦਾ ਹੈ। ਲੁਚਾ ਲੰਡਾ ਚੋਧਰੀ, ਗੁੰਡੀ ਰੰਨ ਪ੍ਰਧਾਂਨ। ਇਹੋ ਜਿਹਿਆਂ ਨੇ ਕਿਹੜਾਂ ਘਰ ਦੇਸ਼ ਕੋਮਾਂ ਵਸਾਉਣੀਆ ਹਨ। ਖੋਰੂ ਪਾਉਣਾ ਹੈ। ਉਹ ਰੋਜ਼ ਪਾਈ ਜਾਂਦੇ ਹਨ। ਹਿੰਦਸਤਾਨ ਸਰਕਾਰ ਦੇ ਤਕਰੀਬਨ ਸਾਰੇ ਲੀਡਰ ਇਹੀ ਦੰਗਿਆਂ ਦੇ ਗੁੰਡੇ ਹਨ। ਸਾਰੇ ਬਾਹਰ ਖੁੱਲੇ ਫਿਰਦੇ ਹਨ। ਕੀ ਹਿਦੋਸਤਾਨ ਕਨੂੰਨ ਸਿੱਖਾਂ ਦਾ ਨਹੀਂ ਹੈ। ਕਿਹੜੇ ਹਮਲਾਵਰ ਨੂੰ ਸਜਾਂ ਦਿੱਤੀ ਹੈ। ਸੰਜੇ ਗਾਂਧੀ ਦੀ ਕਾਤਲ ਦੀ ਸਾਜਸ ਹੇਠ ਇੱਕ ਕੁੜੀ ਸਾਲਾਂ ਸਾਲਾਂ ਤੋਂ ਸਜਾਂ ਭੁਗਤ ਰਹੀ ਹੈ। ਉਸ ਨੂੰ ਮੁਆਫਂ ਨਹੀਂ ਕੀਤਾ ਗਿਆ। ਰੱਬ ਜਾਣਦਾ ਉਹ ਕਸੂਰ ਵਾਰ ਹੈ ਜਾਂ ਨਹੀਂ। ਕਤਲ ਦੀ ਵੀ ਸਜਾਂ 7 ਸਾਲ ਹੈ। ਉਸ ਦੀ ਇੰਨ੍ਹੀ ਲੰਮੀ ਸਜਾਂ ਹੈ ਤਾਂ ਕਿਉਂ ਹੈ? ਕਿਉਂਕਿ ਹਿਦੋਸਤਾਨ ਪ੍ਰਧਾਂਨ ਮੰਤਰੀ ਦਾ ਮਾਮਲਾਂ ਹੈ। ਆਮ ਸਿੱਖ ਨੂੰ ਕਨੂੰਨ ਲੀਡਰ ਕੀੜੈ ਮਕੋੜੇ ਸੱਮਝਦੇ ਹਨ। ਹਾਂ ਕੌਮ ਦੇ ਗਦਾਰਾਂ ਨੂੰ ਗੱਦੀਆਂ ਸਰਕਾਰਾਂ ਦਿੰਦੀਆਂ ਆਈਆਂ ਹਨ। ਕਿਸੇ ਨੇ ਤੁਹਾਡੇ ਬਾਰੇ ਨਹੀਂ ਸੋਚਣਾ। ਸਭ ਨੂੰ ਆਪੋ ਆਪਣੀ ਪਈ ਹੈ। ਜੋ ਕੁਰਸੀ ਤੇ ਬੈਠਾਂ ਹੈ। ਉਸ ਨੂੰ ਕੁਰਸੀ ਬਚਾਉਣ ਦਾ ਫਿਕਰ ਹੈ। ਜਿਥੇ ਏਕਤਾ ਨਹੀਂ ਉਥੇ ਦੋਫ਼ਤਾਂ ਹੋਵੇਗੀ। ਬੇਗਾਨੇ ਛੁਰੀ ਚਲਾਉਣਗੇ।
ਆਪ ਹੀ ਸੋਚ ਲਵੋਂ। 25 ਸਾਲ ਪਹਿਲਾਂ ਜਿਸ ਦਾ ਘਰ, ਬਿਜ਼ਨਸ, ਪਿਉ, ਮਾਂ, ਪਤੀ, ਪਤਨੀ, ਭੈਣ, ਭਰਾਂ ਬੱਚੇ ਕੱਤਲ ਹੋ ਗਏ। ਕੀ ਉਹ ਹਿਦੋਸਤਾਨ ਨੂੰ ਨਾਨਕਾ ਘਰ ਸੱਮਝਦੇ ਹਨ? ਕੀ ਸੱਚੀਂ ਸੁੱਖ, ਸਾਂਤੀ, ਪਿਆਰ, ਇੱਜਤ ਮਾਣ ਮਹਿਸੂਸ ਕਰਦੇ ਹਨ? ਜਿਸ ਨੇ ਦਿਨ ਦਿਹਾੜੇ ਲੀਡਰਾਂ, ਜੱਜਾਂ, ਵਕੀਲਾਂ ਤੋਂ ਗੁੰਡਾ ਗਰਦੀ, ਲੁੱਟ ਮਾਰ, ਰਿਸ਼ਵਤ, ਮਾਰ ਕੁਟਾਈ, ਹੋਰ ਕੁੱਤੇ ਖਾਣੀ ਹੋਰ ਕਰਾਉਣੀ ਹੈ। ਬੇਸਿ਼ਕ ਕਰਾਵੋਂ। ਸਾਰਿਆ ਨੂੰ ਵਿਚੇ ਨਾ ਘਿੜੀਸੋ।
ਖ਼ਾਲਸਤਾਨ ਸਾਡਾ ਘਰ ਹੈ। ਸਾਡੀ ਪਹਿਚਾਨ ਹੈ। ਘਰ ਵਿੱਚ ਹੀ ਅਸੀਂ ਅਰਾਮ ਤੇ ਆਪਣਾ ਪਨ ਮਹਿਸੂਸ ਕਰਦੇ ਹਾਂ। ਮਰਜ਼ੀ ਨਾਲ ਖੇਡ, ਕੁਦ, ਖਾਂ ਕੇ ਮਰਜ਼ੀ ਨਾਲ ਸੋਚ ਸਕਦੇ ਹਾਂ। ਜੇ ਸਾਡਾ ਕੋਈ ਘਰ ਬਾਰ ਹੀ ਨਹੀਂ ਹੋਵੇਗਾਂ। ਤਾਂ ਉਸ ਨੂੰ ਐਧਰੋਂ ਉਧਰੋਂ ਧੱਕੇ ਪੈਂਦੇ ਹਨ। ਕੋਈ ਸਕਾ ਰਿਸ਼ਤੇਦਾਰ ਵੀ ਸਿਧੇ ਮੂੰਹ ਆਪਣੇ ਘਰ ਥਾਂ ਦੇ ਕੇ ਰਾਜ਼ੀ ਨਹੀਂ ਹੁੰਦਾ। ਖ਼ਾਲਸਤਾਨ ਲੈਣਾ ਤਾਂ ਆਗੂਆਂ ਨੇ ਹੈ। ਉਨ੍ਹਾਂ ਦਾ ਹਾਲ ਆਪਾ ਸਾਰੇ ਜਾਣਦੇ ਹਾਂ। ਗੋਲਕਾਂ ਸੰਗਤ ਦਾ ਪੈਸਾ ਖਾਂ ਕੇ, ਸਾਡੀਆਂ ਹੀ ਧੀਆਂ ਪੈਣਾ ਦੀ ਇੱਜ਼ਤ ਤਾਕਣ, ਲੁਟਣ ਤੇ ਗੋਗੜਾਂ ਪਾਲਣ ਤੋਂ ਅਗਾਹਾਂ ਨਹੀਂ ਸੋਚਦੇ। ਇਹੀ ਪੈਸਾ ਤੇ ਸਮਾਂ ਇਹੋ ਜਿਹਿਆਂ ਤੇ ਲੁੱਟਉਂਦੇ ਹਾਂ। ਗੁਰਦੁਆਰਿਆਂ ਵਿੱਚ ਚਵਾਂਵੇਂ ਬੰਦ ਕਰੀਏ। ਆਪਣੇ ਐ ਆਪਣੇ ਬੱਚਿਆਂ ਦੇ ਭਵਿੱਖ ਦੀ ਫਿਕਰ ਕਰੀਏ। ਉਹੀ ਨਾਂ ਹੋਵੇ, 1984 ਵਾਲਾ ਗੇੜ ਵਾਰ ਵਾਰ ਸਾਡੇ ਪਿੰਡਿਆ ਉਡੇ ਲਾਸ਼ਾਂ ਪਾਉਦਾ ਰਹੇ। ਅਸੀਂ ਇਹ ਸਾਰਾ ਕੁੱਸ ਜਾਣ ਬੁੱਝ ਕੇ ਪੀੜਾਂ ਸਹਿਣ ਯੋਗ ਬੱਤਣਦੇ ਜਾਈਏ। ਪੀੜਾਂ ਸਹਿਣ ਦੇ ਅਸੀਂ ਆਦਿ ਹੋ ਜਾਈਏ। ਸਿੱਖ ਪਹਿਲਾਂ ਹੀ ਦੂਜੀਆਂ ਕੌਮਾਂ ਦੇ ਮੁੱਕਾਬਲੇ ਮੁੱਠ ਭਰ ਹਨ। ਕਿਹੜਾਂ ਹ,ੈ ਜੋ ਸਵਾ ਲੱਖ ਨਾਲ ਲੜ ਸਕਦਾ? ਸਾਰੇ ਇੱਕ ਦੂਜੇ ਦੇ ਪਿਛੇ ਲੁੱਕਣ ਵਾਲੇ ਹਨ। ਤੁਹਾਡੇ ਦਾਨ ਨੂੰ ਰੱਬ ਗੋਲਕ ਵਿਚੋਂ ਆਪ ਨਹੀਂ ਕੱਢਣ ਆੳਂੁਦਾ। ਇਹ ਧਰਮਿਕ ਲੀਡਰ ਤੁਹਾਡੇ ਪੈਸੇ ਨਾਲ ਐਸ਼ ਕਰਦੇ ਹਨ। ਵੱਡੇ ਘਰ ਕਾਰਾਂ ਹੋਟਲ ਖ੍ਰੀਦਦੇ ਹਨ। ਜਾਣ ਬੁੱਝ ਕੇ ਅੱਖਾਂ ਤੇ ਪੱਟੀ ਨਾ ਬੰਨੀ ਰੱਖੋ। ਆਪ ਵੀ ਜਾਗੋ। ਬੱਚਿਆਂ ਤੇ ਆਲੇ ਦੁਆਲੇ ਨੂੰ ਹਲੂਣਾ ਦੇਈ ਚੱਲੋ। ਕਿਤੇ ਅੱਖ ਨਾ ਲੱਗ ਜਾਵੇ।ਆਪਣਾ ਪੈਸਾ ਉਸਾਰੀ ਦੇ ਕੰਮਾਂ ਤੇ ਲਈਏ। ਗੁਰਦੁਆਰੇ ਬਹੁਤ ਬੱਣ ਗਏ। ਸਾਧ ਬਥੇਰੇ ਪੱਲ ਗਏ। ਧੀਆਂ ਭੈਣਾ ਦੀਆਂ ਇੱਜ਼ਤ ਲੁੱਟਾ ਲਈਆਂ। ਬਿਜ਼ਨਸ ਬੰਦੇ ਤਬਾਹ ਕਰਾ ਲਏ। ਮੇਹਨਤ ਦੀ ਕੰਮਾਈ ਸਾਧਾਂ ਜੋਤਸ਼ੀਆਂ ਨੂੰ ਹੱਥੀ ਦਾਨ ਕਰੀ ਨਾਂ ਜਾਈਏ। ਜਿਨੇ ਮਰਜ਼ੀ ਜ਼ਤਨ ਕਰੀਏ। ਤਕਦੀਰ ਨਹੀਂ ਮਿਟਦੀ। ਜੋ ਮੱਥੇ ਦਾ ਭਾਗ ਹੈ। ਹੋ ਕੇ ਰਹਿਣਾ ਹੈ। ਸਕੂਲ, ਕਾਲਜ਼ ਹਸਪਤਾਲ ਬੱਣਵਾਈਏ। ਆਪਦੇ ਆਪ ਦੇ ਜਿਉਂਦੇ ਰਹਿੱਣ ਲਈ ਚੰਗ੍ਹਾਂ ਭੋਜਨ, ਘਰ, ਸਮਾਜ, ਕੌਮ, ਦੇਸ਼ ਬਣਾਈਏ। ਜਿਥੇ ਅਜ਼ਾਦੀ, ਸੁੱਖ, ਸਾਂਤੀ, ਪਿਆਰ, ਇੱਜਤ ਮਾਣ ਮਹਿਸੂਸ ਕਰ ਸਕੀਏ।

Comments

Popular Posts