ਵਿਆਹ ਕੱਚਾਂ ਜਾਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਜਦੋ ਅੱਜ ਕੱਲ ਕਿਸੇ ਨਾਲ ਰਿਸ਼ਤੇ ਵਿਆਹ ਦੀ ਗੱਲ ਤੋਰੋਂ। ਹੈਰਾਨੀ ਹੁੰਦੀ ਹੈ। ਜੁਆਬ ਦੇਣ ਵਿੱਚ ਮੁਸ਼ਕਲ ਹੁੰਦੀ ਹੈ। ਦੀਪਕ ਲਈ ਕੁੜੀ ਦੇਖਣ ਗਏ। ਉਸ ਕੁੱੜੀ ਦਾ ਡੈਡੀ ਪੁੱਛਦਾ ਹੈ,” ਵਿਆਹ ਕੱਚਾਂ ਜਾਂ ਪੱਕਾਂ ਕਰਨਾਂ ਹੈ।” ਦੀਪਕ ਦੀ ਮੰਮੀ ਨੇ ਕਿਹਾ,” ਜੀਅ ਗੱਲ ਪੱਲੇ ਨਹੀਂ ਪਈ।” ਕੁੜੀ ਦੀ ਮੰਮੀ ਬੋਲੀ,” ਜੀ ਇੰਨ੍ਹਾਂ ਦਾ ਮੱਤਲੱਬ ਹੈ। ਵਿਆਹ ਸੱਚੀ ਮੁੱਚੀ ਦਾ ਜਾਂ ਉਈਂ ਮੁੱਚੀ ਦਾ ਕਰਨ ਆਂਏਂ ਹੋਂ।’” ਦੀਪਕ ਦੇ ਡੈਡੀ ਨੂੰ ਗੱਲ ਸੱਮਝ ਆ ਗਈ ਸੀ। ਉਨ੍ਹਾਂ ਨੇ ਕਿਹਾ,” ਅੱਛਾ ਤੁਹਾਡਾ ਮੱਤਲੱਭ ਅਸਲੀ ਜਾਂ ਨਕਲੀ ਵਿਆਹ ਕਰਨਾ ਹੈ। ਇਹ ਤਾਂ ਜੀ ਬਾਅਦ ਵਿੱਚ ਪਤਾਂ ਲੱਗੂਗਾ। ਆਪਾ ਕੀ ਕਹਿ ਸਕਦੇ ਹਾਂ? ਜੇ ਨਿਬਗੀ, ਫਿਰ ਹੀ ਪੱਕਾ ਮੰਨੀਏ।” ਅਸਲ ਵਿੱਚ ਕੁੜੀ ਵਾਲੇ ਖਿਜੇ ਹੋਏ ਸਨ। ਮੁੰਡੇ ਵਾਲੇ ਆ ਧੱਮਕੇ ਸਨ। ਕਿਉਂਕਿ ਜੱਟਾ ਦੀ ਕੁੜੀ ਨਾਲ, ਹੋਰ ਜਾਤ ਦੇ ਮੁੰਡੇ ਨੇ ਚੱਕਰ ਚਲਾਂ ਲਿਆਂ ਸੀ। ਇਹ ਧਰਮ ਦੇ ਪਾਠ ਨੂੰ ਪੜ੍ਹਦੇ ਪੜ੍ਹਦੇ, ਇਸ਼ਕ ਦਾ ਪਾਠ ਪੜ੍ਹ ਗਏ ਸਨ। ਹੁਣ ਘਰ ਤੱਕ ਪਹੁੰਚ ਗਏ ਸਨ। ਕੁੜੀ ਵਾਲਿਆਂ ਦੇ ਹੱਥ ਬੱਸ ਕੁੱਝ ਨਹੀਂ ਰਿਹਾ ਸੀ। 24 ਸਾਲ ਧੀ ਨੂੰ ਮਾਂਪੇ ਪਾਲਦੇ ਰਹੇ। ਸਾਥ ਬੇਗਾਨਿਆਂ ਦਾ ਦੇ ਰਹੀ ਸੀ। ਗੱਲ ਪੱਕੀ ਹੋ ਗਈ। ਇਥੇ ਤਾਂ ਦੋਂ ਇਨਸਾਨਾਂ ਵਿੱਚ ਵਿਆਹ ਹੋਂ ਰਿਹਾ ਸੀ। ਇੰਟਰਨਿੱਟ ਤੇ ਮੂਵੀਆਂ ਲੱਗੀਆਂ ਹਨ। ਕੁੱਤੀ, ਸੂਰੀ, ਬਾਂਦਰੀ, ਬਿੱਲੀ, ਬੱਕਰੀ ਜਾਨਵਰਾਂ ਤੋਂ ਪੈਦਾ ਹੋਣ ਵਾਲੇ ਬੱਚੇ ਦੇ ਮੂੰਹ, ਹੱਥ, ਪੈਰ ਹੋਰ ਅੰਗ ਬੰਦੇ ਨਾਲ ਮਿਲਦੇ ਹਨ। ਕੀ ਇਹ ਰੱਬ ਦੀ ਜਾਂ ਬੰਦੇ ਦੀ ਕਰਾਮਾਤ ਹੈ? ਕੰਨ੍ਹੀ ਸ਼ਰਮ ਦੀ ਗੱਲ ਹੈ। ਲੋਕੀ ਲਿਖਾਰੀ ਤੱਕ ਗੱਲ ਪਹੁੰਚਾ ਹੀ ਦਿੰਦੇ ਹਨ। ਇੱਕ ਵਾਰ ਮੱਸਟੱਡੇ ਮੁੰਡਿਆ ਕੋਲੋ ਬੱਕਰੀਆ ਵਾਲੇ ਨੇ, ਚੋਰੀ ਕੀਤੀ, ਬੱਕਰੀ ਅਜੀਬ ਹਾਲਤ ਵਿੱਚ ਫੜੀ ਸੀ। ਇੱਕ ਮੁੰਡੇ ਨੂੰ ਤਾਂ ਕੁੱਤੀ ਖਿੱਚ ਕੇ ਚੁਰਾਹੇ ਵਿੱਚ ਲੈ ਆਈ ਸੀ। ਕਿਉਂਕਿ ਕੁੱਤੀ ਤ੍ਰਿਪਤ ਹੋਏ ਵਗੈਰ ਛੱਡਦੀ ਨਹੀਂ। ਜਿੰਨ੍ਹਾਂ ਨੇ ਕੁੱਤੀਆਂ ਰੱਖੀਆਂ ਹਨ। ਉਹ ਜਾਣਦੇ ਹਨ। ਕੁੱਤੇ ਨਾਲ ਵੀ ਉਹ ਇਸੇ ਤਰਂਹਾਂ ਕਰਦੀ ਹੈ। ਬੰਦੇ ਦਾ ਦਿਮਾਗ ਜਿੰਨ੍ਹਾਂ ਕੰਮ ਕਰਦਾ ਹੈ। ਉਸ ਤੋਂ ਵੱਧ ਅੰਦਰੋਂ ਕਾਂਮ ਲਈ ਗੰਦਾਂ ਹੈ। ਜੇ ਕਿਤੇ ਦਿਮਾਗ ਵਿੱਚ ਜਂੋ ਚੱਲਦਾ ਹੈ। ਮੂਹਰੇ ਵਾਲੇ ਨੂੰ ਪਤਾਂ ਲੱਗ ਜਾਵੇ। ਕਿਤੇ ਮੂੰਹ ਦਿਖਾਉਣ ਜੋਗਾ ਨਾਂ ਰਹੇ।
ਜਿਸ ਦਿਨ ਵਿਆਹ ਕਰਨ ਗੁਰਦੁਆਰੇ ਗਏ। ਭਾਈ ਜੀ ਨੇ ਵੀ ਪੁੱਛ ਲਿਆ,” ਵਿਆਹ ਕੱਚਾਂ ਜਾਂ ਪੱਕਾਂ ਹੈ।” ਦੀਪਕ ਦੇ ਡੈਡੀ ਨੇ ਕਿਹਾ,”ਤੁਹਾਨੂੰ ਇਸ ਤੱਕ ਕੀ ਮੱਤਲੱਬ ਹੈ।” ” ਮੱਤਲੱਭ ਤਾਂ ਨਹੀਂ ਹੈ, ਜੇ ਵਿਆਹ ਕੱਚਾਂ ਹੈ ਤਾਂ ਦੁਗਣੀ ਫੀਸ, ਕਿਉਂਕਿ ਨੂਣ ਤੇਲ ਦੇ ਚੱਕਰ, ਗ੍ਰਹਿਸਤੀ ਦੇ ਖੱਰਚੇ ਨਹੀਂ ਕਰਨੇ ਪੈਣੇ। ਦੂਜਾਂ ਕੱਚੇ ਵਿਆਹਾਂ ਦਾ ਹੱੜ੍ਹ ਆਇਆ ਪਿਆ। ਅਸੀਂ ਦੇਖਦੇ ਹਾਂ। ਕਮਾਈ ਕਿਵੇ ਵੱਧ ਹੋਂ ਸਕਦੀ ਹੈ। ਜੇ ਪੱਕਾਂ ਤਾਂ ਅੱਧੀ ਫੀਸ 100 ਕੁੜੀ ਵਾਲਿਆਂ ਤੋਂ 100 ਮੁੰਡੇ ਵਾਲਿਆਂ ਤੋਂ ਲੈਣਾ ਹੈ। ਕਿਉਂਕਿ ਪੱਕਾ ਵਿਆਹ ਅੱਧੀ ਫੀਸ ਸੇਲ ਤੇ ਤਾਂ ਹੈ। ਪੱਕੇ ਵਾਲੇ ਘੱਟ ਆਉਂਦੇ ਹਨ।” ਦੀਪਕ ਨੇ ਟਿੱਚਰ ਕੀਤੀ,”ਅਸੀਂ ਤਾਂ ਕੱਚਾ ਕਰਨ ਨੂੰ ਫਿਰਦੇ ਸੀ। ਹੁਣ ਫੀਸ ਦੂਗਣੀ ਦੇਖ ਕੇ ਪੱਕਾਂ ਹੀ ਕਹਿੱਣਾ ਪੈਣਾ। ਸਾਨੂੰ ਕਨੇਡਾ ਵਾਲਿਆਂ ਨੂੰ ਸੇਲ ਤੇ ਚੀਜ਼ ਖ੍ਰੀਦਣ ਦੀ ਆਦਤ ਹੈ। ਭਾਂਵੇ ਕੰਮ ਆਵਂੇ, ਭਾਂਵੇ ਸਿੱਟਣੀ ਪਵੇਂ। ਪਰ ਤੁਸੀਂ ਇਹ ਦੱਸੋਂ, ਕੁੜੀ ਵਾਲੇ ਤਾਂ ਕੰਨਿਆਂ ਦਾਨ ਕਰ ਰਹੇ ਹਨ। ਤੁਹਾਨੂੰ ਲਾਮਾਂ ਪੁੰਨ ਦਾਨ ਕਰਨੀਆਂ ਚਹੀਦੀਆਂ ਹਨ।” ਗਿਆਨੀ ਜੀ ਬੋਲੇ,” ਕੰਨਿਆਂ ਦਾਨ ਦਾ ਤਾਂ ਪਤਾਂ ਨਹੀਂ। ਅੱਜ ਕੱਲ ਦੇ ਅੰਨਦਾਂ ਵੇਲੇ ਮਾਂਪੇ ਲੱਭਦੇ ਹੀ ਨਹੀਂ। ਪੱਲਾਂ ਵੀ ਫੜਾਂਉਣ ਨੂੰ ਕੋਈ ਅੰਕਲ ਫੜ ਕੇ ਲਿਉਣਾਂ ਪੈਂਦਾ ਹੈ। ਉਦਾਂ ਸਾਡੇ ਕੋਲ ਇਹੋਂ ਜਿਹਾ ਕੰਮ ਕਰਨ ਨੂੰ ਵਾਧੂ ਬੰਦੇ ਹਨ। ਵਿਹਲੇ ਲੰਗਰ ਖਾਦੇ ਰਹਿੰਦੇ ਹਨ। ਮੁੰਡਾ ਕੁੜੀ ਮਰਜ਼ੀ ਨਾਲ ਪਿਆਰ ਵਿਆਹ ਕਰ ਰਹੇ ਹਨ। ਮਾਂਪੇ ਕੰਨਿਆਂ ਦਾਨ ਨਹੀਂ ਕਰਦੇ। ਹੁਣ ਲੋਕ ਵੀ ਡਾਲਰਾਂ ਦਾ ਸ਼ਗਨ ਪਾਉਣੋਂ ਹੱਟ ਗਏ। ਦੋਸਤ ਰਿਸ਼ਤੇਦਾਰ ਜੱਫੀਆਂ ਪੱਪੀਆਂ ਕਰਕੇ ਅਸ਼ੀਰਵਾਦ ਮਾਹਾਰਾਜ ਦੀ ਹਜ਼ੂਰੀ ਵਿਚ ਹੀ ਦਿੰਦੇ ਹਨ। ਕੋਈ ਗੱਲ ਨਹੀਂ, ਜੇ ਮਾਹਾਰਾਜ ਵੱਲ ਪਿੱਠ ਹੁੰਦੀ ਹੈ। ਮਾਹਾਰਾਜ ੳੇੁਤੇ ਤਾਂ ਰੁਮਲਾਂ ਪਇਆਂ ਹੁੰਦਾ ਹੈ। ਮਾਹਾਰਾਜ ਨੂੰ ਕਿਹੜਾਂ ਦਿਸਦਾ। ਮੈਨੂੰ ਮੱਥੇ ਟੇਕਦੇ ਨੇ ਜਾਂ ਮੇਰੀ ਹਾਜ਼ਰੀ ਵਿੱਚ ਬੰਦੇ ਬੁੜੀਆਂ ਇੱਕ ਦੂਜੇ ਦਾ ਸਤਿਕਾਰ ਜੱਫੀਆਂ ਪੱਪੀਆਂ ਨਾਲ ਕਰਦੇ ਹਨ। ਸਿੱਖ ਰੋਜ਼ ਨਵੀਆਂ ਰੀਤਾਂ ਕੱਢਦੇ ਨੇ। ਅਸੀਂ ਕਿਹੜੇ ਬਾਬੇ ਬੁੱਢੇ ਵਾਂਗ ਹਾਂ। ਸਾਨੂੰ ਮਾਇਆਂ ਤੱਕ ਮੱਤਲਬ ਹੈ। ਅਸੀਂ ਤਾਂ ਮਰੇ ਬੰਦੇ ਦੀ ਅਰਦਾਸ ਦੇ ਪੈਸੇ ਮੰਗ ਕੇ ਲੈਂਦੇ ਹਾਂ। ਤੁਸੀਂ ਤਾਂ ਦੋਂਨੇ ਜਿੰਦਗੀ ਜਿਉਣ ਚੱਲੇ ਹੋਂ। ਸਾਰਿਆਂ ਨੂੰ ਵਧਾਈਆਂ ਹੋਣ। ਵਧਾਂਈਆਂ ਦਾ ਲਾਗ ਵੀ 100, 50 ਦੇ ਦਿਉ।” ਇੱਕ ਬਰਾਤੀ ਕੋਲੇ ਖੜ੍ਹਾਂ ਸੀ। ਉਸ ਨੇ ਕਿਹਾ,” ਬਿੰਦ ਦਾ ਬਿੰਦ, ਮੈਂ ਬਾਪ ਬੱਣ ਕੇ ਸ਼ਗਨ ਤਾਂ ਮੈਂ ਕਰਦੂ। ਜੇ ਕੁੜੀ ਦੀ ਮਾਂ ਹੈਗੀ ਆਂ।” ਦੀਪਕ ਨੇ ਕਿਹਾ,” ਕਿਉਂ ਜਬਲੀਆਂ ਮਾਰੀ ਜਾਂਦਾ ਹੈ। ਮੇਰਾ ਵਿਆਹ ਹੋ ਲੈਣ ਦੇ ਮਸਾ ਬੰਦੇ ਵਿਆਹ ਕਰਨ ਨੂੰ ਮਨਾਏ ਨੇ। ਤੂੰ ਭਾਨੀ ਨਾ ਮਾਰ ਦੇਈ।” ਵਿਆਹ ਪਿਛੋਂ ਸਾਰਿਆਂ ਨੇ ਵਧਾਂਈਆਂ ਦਿੱਤੀਆਂ। ਜੋਂ ਆਪ ਨੂੰ ਸਿਆਣੇ ਸੱਮਝਦੇ ਹਨ। ਉਨ੍ਹਾਂ ਨੇ ਕਿਹਾ,” ਪ੍ਰੇਮ ਵਿਆਹ ਹੋਣੇ ਚਹੀਦੀ ਹਨ। ਜਾਤ ਪਾਤ ਬੱਚੇ ਮਿੱਟਾ ਸਕਦੇ ਹਨ। ਮਾਂਪੇ ਰੋੜਾਂ ਨਾਂ ਬੱਣਨ। ਬੱਚਿਆਂ ਦਾ ਸਾਥ ਦੇਣ। ਨਹੀਂ ਤਾਂ ਬੱਚੇ ਘਰੋਂ ਭੱਜ ਜਾਣਗੇ।” ਮੁੰਡੇ ਦੇ ਡੈਡੀ ਨੇ ਵਿਆਹ ਤੋਂ ਤਿੰਜੇ ਦਿਨ ਮੁੰਡੇ ਬਹੂ ਨੂੰ ਬਿਠਾਂ ਲਿਆ। ਦੋਂਨਾਂ ਨੂੰ ਕਿਹਾ,” ਤੁਸੀਂ ਮਰਜ਼ੀ ਨਾਲ ਵਿਆਹ ਕਰਾਇਆਂ ਹੈ। ਮਰਜ਼ੀ ਨਾਲ ਜਿੰਦਗੀ ਵੀ ਜੀਵੋਂ। ਜਿਥੇ ਜੀਅ ਕਰੇ ਰਹੋਂ। 1000 ਡਾਲਰ ਮੇਰੇ ਵੱਲੋਂ ਵਿਆਹ ਦਾ ਤੋਹਫ਼ਾਂ ਹੈ। ਹੁਣ ਤੁਸੀਂ ਆਪਣਾ ਸਮਾਨ ਚੱਕੋਂ।” ਦੀਪਕ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੇ ਤਰਲਾ ਕੀਤਾ,” ਡੈਡੀ ਤੁਸੀਂ ਇਉਂ ਨਾਂ ਕਰੋਂ। ਮੈ ਕਿਤੇ ਨਹੀਂ ਜਾਣਾ। ਤੁਹਾਨੂੰ ਦੱਸ ਕੇ ਤਾਂ ਵਿਆਹ ਕੀਤਾ ਹੈ।” ਦੀਪਕ ਦੀ ਮੰਮੀ ਨੇ ਕਿਹਾ,” ਜੀਅ ਕੱਲਾ ਮੁੰਡਾਂ, ਇਸ ਨੂੰ ਘਰੋਂ ਕੱਢ ਕੇ ਆਪਾ ਕਾਦੇ ਜੋਂਗੇ ਹਾਂ। ਇਸੇ ਨੂੰ ਦੇਖ ਕੇ ਤਾਂ ਜਿਉਂਦੇ ਹਾਂ। ਇਸ ਨੇ ਕਿਤੇ ਨਹੀਂ ਜਾਣਾ।” ਡੈਡੀ ਨੇ ਅਵਾਜ਼ ਦਾ ਰੁੱਖ ਬੱਦਲਦੇ ਕਿਹਾ,” ਦੀਪਕ ਤੂੰ ਮੈਨੂੰ ਵਿਆਹ ਬਾਰੇ ਦੱਸਿਆ ਸੀ। ਕੋਈ ਸਲਾਅ ਨਹੀਂ ਲਈਂ। ਤੇਰੀ ਮੰਮੀ ਨੂੰ ਤੇਰੇ ਨਾਲ ਬਹੁਤ ਮੋਂਹ ਹੈ। ਨਾਲ ਹੀ ਚੱਲੀਂ ਜਾਵੇਂ, ਖੁੱਲੀ ਛੁੱਟੀ ਦਿੰਦਾ ਹਾਂ।” ਦੋਂਨੇ ਸੂਟ ਚੱਕ ਕੇ ਘਰੋਂ ਮੋਟਲ ਵਿੱਚ ਚੱਲੇ ਗਏ। ਦੀਪਕ ਨੇ ਹਫ਼ਤੇ ਬਾਅਦ ਕਰਾਏ ਤੇ ਇੱਕ ਕੰਮਰੇ ਦਾ ਮਕਾਨ ਲੈ ਲਿਆ। ਬਹੂ ਇੱਕ ਕੰਮਰੇ ਦਾ ਮਕਾਨ ਦੇਖ ਕੇ ਕਹਿੱਣ ਲੱਗੀ,” ਮੈਂ ਇਸ ਵਿੱਚ ਨਹੀਂ ਰਹਿੱਣਾ। ਮੈਂ ਤਾਂ ਤੇਰਾ ਘਰ ਤੇ ਕਾਰ ਦੇਖ ਕੇ ਤੇਰੇ ਨਾਲ ਵਿਆਹ ਕਰਾਇਆ ਸੀ। ਮੈਂ ਤੇਰੇ ਨਾਲ ਇਸ ਕੋਠੜੀਂ ਵਿੱਚ ਨਹੀਂ ਰਹਿ ਸਕਦੀ।” ਦੀਪਕ ਹਫ਼ਤੇ ਬਾਅਦ ਡੈਡੀ ਦੇ ਘਰ ਆ ਗਿਆ। ਪੈਰਾਂ ਤੇ ਢਿੱਗ ਗਿਆ।” ਡੈਡੀ ਕੁੜੀ ਮੈਨੂੰ ਛੱਡ ਕੇ ਚੱਲੀ ਗਈ। ਉਹ ਮੈਨੂੰ ਪਿਆਰ ਨਹੀਂ ਕਰਦੀ ਸੀ। ਉਹ ਪਿਆਰ ਘਰ ਤੇ ਕਾਰ ਨੂੰ ਕਰਦੀ ਸੀ। ਅਸੀਂ ਵਿਆਹ ਤੋਂੜ ਦਿੱਤਾ ਹੈ। ਡੈਡੀ ਦਿਲ ਵਿੱਚ ਹੱਸ ਰਿਹਾ ਸੀ। ਬੱਚਾ ਬੱਚੇ ਬੱਣੇ ਰਹੋਂ। ਸਾਡੇ ਬਾਪ ਮੱਤ ਬੱਣੋਂ। ਵਿਆਹ ਨਿਭਾਉਣੇ, ਮਾਂਪਿਆਂ ਤੋਂ ਸਿੱਖੋਂ।

Comments

Popular Posts