ਅਸੀਂ ਸਾਰੇ ਬੰਦੇ ਇਨਸਾਨ ਹਾਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਨਵ ਜੰਮੇ ਬੱਚੇ ਨੂੰ ਜਿਹੜੀ ਮਰਜ਼ੀ ਬੋਲੀ ਸਿੱਖਾਂ ਦੇਵੇ। ਜਿਹੜੇ ਮਰਜ਼ੀ ਧਰਮ ਵਿੱਚ ਪਾਲਣ ਪੋਸ਼ਣ ਕਰ ਲਵੋਂ। ਬੱਚਾ ਉਹੀ ਬੱਣ ਜਾਂਦਾ ਹੈ। ਮੈਂ ਕੱਲਕੱਤੇ ਧੰਨਵਾਦ ਵਿੱਚ ਪੈਂਦਾ ਹੋਈ ਹਾਂ। ਚਾਚੇ ਦੇ ਵਿਆਹ ਤੇ, ਮੇਰੇ ਪਾਪਾ ਮੰਮੀ ਮੈਨੂੰ ਜਦੋਂ ਪਿੰਡ ਲੈ ਕੇ ਗਏ। ਮੈਂ 5 ਸਾਲ ਦੀ ਸੀ। ਮੈਂ ਬੰਗਾਲੀ, ਹਿੰਦੀ, ਪੰਜਾਬੀ ਦੀ ਖਿੱਚੜੀ ਕਰਕੇ ਬੋਲ ਰਹੀ ਸੀ। ਮੈਂ ਹੀ ਦਾਦਕੇ ਨਾਨਕੇ ਵਿੱਚ ਵੱਡੀ ਉਲਾਦ ਸੀ। ਮੇਰੀ ਦਾਦੀ ਮਾਂ ਨੂੰ ਫਿ਼ਕਰ ਪੈ ਗਿਆ। ਉਸ ਨੇ ਪਾਪਾ ਨੂੰ ਕਿਹਾ,” ਇਸ ਨੂੰ ਪੰਜਾਬਣ ਬੱਣਾਉਣਾ ਹੈ। ਬੰਗਾਲਣ ਨਹੀਂ। ਜਿਵੇਂ ਕਿਵੇਂ ਹੋਵੇ, ਇਸ ਨੂੰ ਪਿੰਡ ਹੀ ਰੱਖ ਲੈਣਾ ਹੈ।” ਮੈਨੂੰ ਮੇਰੇ ਦੋਂ ਚਾਚਿਆਂ, ਚਾਚੀ, ਦੋਂ ਭੂਆਂ ਨਾਨਕਿਆਂ ਨੇ ਇੰਨ੍ਹਾਂ ਪਿਆਰ ਦਿੱਤਾ, ਖਿਡਾਇਆਂ। ਮੈਂ ਪਿੰਡ ਰਹਿੱਣ ਲਈ ਤਿਆਰ ਸੀ। ਮੇਰੀ ਮਾਂ ਮੈਨੂੰ ਪਿੰਡ ਨਹੀਂ ਛੱਡਕੇ ਗਈ। ਭਾਵੇਂ ਉਸ ਕੋਲ ਇੱਕ ਹੋਰ ਗੋਦੀ ਮੇਰੀ ਛੋਟੀ ਭੈਣ ਸੀ। ਮੈਂ ਕੱਲਕੱਤੇ ਜਾ ਕੇ ਜੀਅ ਨਹੀਂ ਲਾਇਆ। 15 ਦਿਨਾਂ ਬਾਅਦ ਗੁਆਂਢੀਆਂ ਨਾਲ ਪਿੰਡ ਵਾਪਸ ਆ ਗਈ। ਬੱਚਾ ਉਹੀ ਬੱਣਦਾ ਹੈ। ਉਸੇ ਦੀ ਰੀਸ ਕਰਦਾ ਹੈ। ਜੋਂ ਸੱਹਮਣੇ ਹੋ ਰਿਹਾ ਹੋਵੇ। ਗੁਰਦੁਆਰਾਂ ਸਾਹਿਬ ਸਾਡੇ ਘਰ ਤੋਂ ਚਾਰ ਘਰ ਛੱਡ ਕੇ ਸੀ। ਉਹ ਵੀ ਦਾਦੀ ਮਾਂ ਧੰਨ ਕੌਰ ਨੇ ਹੋਰ ਬੁੜੀਆਂ ਭਜਨ ਕੌਰ ਬਸ਼ੀਨੋ ਬੇਬੇ ਨਾਲ ਮਿਲ ਕੇ ਧਰਮਸਾ਼ਲਾਂ ਦੇ ਇੱਕ ਕੰਮਰੇ ਵਿੱਚ ਦੂਰ ਪੈਂਦੇ ਗੁਰਦੁਆਰਾਂ ਸਾਹਿਬ ਤੋਂ ਮਾਹਾਰਾਜ ਲਿਆਂ ਕੇ ਰੱਖ ਲਿਆਂ ਸੀ। ਪਾਪਾ ਤੇ ਤਾਇਆਂ ਟੱਰਕਾਂ ਤੇ ਸਨ। ਇਸ ਲਈ ਟੱਰਕਾਂ ਵਾਲਿਆਂ ਤੋਂ ਉਗਰਾਹੀ ਕਰਕੇ, ਪਿੰਡ ਵਾਲਿਆਂ ਦੀ ਮੱਦਦ ਨਾਲ ਵਧੀਆਂ ਦੀਵਾਨ ਹਾਲ ਬੱਣਾ ਦਿੱਤਾ ਸੀ। ਜਦੋਂ ਵੀ ਗੁਰਦੁਆਰਾਂ ਸਾਹਿਬ ਜਾਂ ਸਾਡੇ ਗੁਆਂਢੀਆਂ ਦੇ ਅਖੰਡ ਪਾਠ ਪ੍ਰਕਾਸ਼ ਹੁੰਦਾ।
ਦਾਦੀ ਆਪ ਨੱਲਕੇ ਦੇ ਨੀਘੇ ਪਾਣੀ ਨਾਲ ਨਹੁੰਉਂਦੀ ਸੀ। ਮੈਨੂੰ ਵੀ ਨੱਲਕੇ ਥੱਲੇ ਕਰ ਦਿੰਦੀ ਸੀ। ਇੱਕ ਗੀਤ ਗਾਉਂਦੀ,” ਜਲ ਮਿਲਿਆਂ, ਪਰਮੇਸਰ ਮਿਲਿਆਂ, ਤਨ ਕੀ ਗਈ ਬਲਾਂ।” ਦਾਦੀ ਮਾਂ ਮੈਨੂੰ ਤੱੜਕੇ ਹੀ ਆਪਣੇ ਨਾਲ ਪਾਠ ਸੁਣਨ ਬੈਠਾਂ ਲੈਂਦੀ। ਅਖੰਡ ਪਾਠ ਵਿੱਚ ਤੀਜੇ ਦਿਨ ਭਗਤ ਕਬੀਰ ਤੇ ਫਰੀਦ ਬਾਬਾ ਦੇ ਸਲੋਕ ਸਵੇਰੇ 4 ਕੁ ਵਜੇ ਆਉਂਦੇ ਸਨ। ਗੁਰਦੁਆਰਾਂ ਸਾਹਿਬ ਸ਼ਾਂਮ ਨੂੰ ਰਹਿਰਾਸ ਦਾ ਪਾਠ ਅਸੀਂ ਬੱਚਿਆਂ ਨੇ ਵਾਰੀ ਵੱਟੇ ਪੜ੍ਹਨਾਂ ਸ਼ੁਰੂ ਕਰ ਦਿੱਤਾ ਸੀ। ਸਵੇਰੇ ਤਾਂ ਛੇਤੀ ਨਾਲ ਹੀ ਮੱਥਾਂ ਟੇਕ ਕੇ ਆ ਜਾਈਦਾ ਸੀ। ਦਾਦੀ ਪੱਲੇ ਵਿੱਚ ਹਰ ਰੋਜ਼ ਦਾਣੇ ਪਾ ਕੇ ਲੈ ਜਾਂਦੀ। ਅੱਧੇ ਨਿਸ਼ਾਨ ਸਹਿਬ ਕੋਲ ਮੱਥਾਂ ਟੇਕ ਦਿੰਦੀ। ਉਸ ਨੂੰ ਜਾਨਵਰ ਖਾਦੇ। ਅੱਧਾਂ ਪੱਲਾਂ ਮਾਹਾਰਾਜ਼ ਮੂਹਰੇ ਢੇਰੀ ਵਿੱਚ ਪਾ ਦਿੰਦੀ। ਪੂਰਨਮਾਸ਼ੀ ਵਾਲੇ ਦਿਨ ਤਖਾਂਣਾਂ ਦੇ ਘਰ ਕੀਰਤਨ ਹੁੰਦਾ ਸੀ। ਮੰਦਰ ਵਿੱਚ ਰਾਮਨੌਵੀਂ ਤੇ ਵੀ ਪੂਰੀਆਂ ਖਾਣ ਜਰੂਰ ਜਾਣਾ ਹੁੰਦਾ ਸੀ। ਸਾਡੇ ਘਰ ਵਿੱਚ ਜਾਤ ਪਾਤ ਦੀ ਕਦੇ ਗੱਲ ਨਹੀਂ ਹੋਈ ਸੀ। ਅਸੀਂ ਜੱਟ ਹਾਂ, ਨਾਂ ਹੀ ਮੈਨੂੰ ਸਿੱਖਾਇਆ ਗਿਆ। ਜੱਟ ਤਾਂ ਇੱਕ ਕਿੱਤਾ ਹੈ। ਸਾਰੇ ਅਸੀਂ ਕਿਸੇ ਨਾਂ ਕਿਸੇ ਕੰਮ ਨਾਲ ਜੁੜੇ ਹਾਂ। ਉਹੀ ਸਾਡੇ ਨਾਂਮ ਪੱਕ ਗਏ। ਪਾਪਾ ਜੀ ਤਾਇਆਂ ਚਾਚਾ ਕੱਲਕੱਤੇ ਦੇ ਡਾਰਿਵਰ ਸਨ। ਸਾਡੇ ਘਰ ਨੂੰ ਕੱਲਕੱਤੇ ਦੇ ਡਾਰਿਵਰ ਦਾ ਕਹਿੰਦੇ ਸਨ। ਛੋਟਾਂ ਚਾਚਾ ਫੌਜ ਵਿੱਚ ਕਰਕੇ ਫੌਜ਼ੀ ਕਹਿੰਦੇ ਸਨ। ਫਿਰ ਕਨੇਡਾ ਵਾਲੇ ਕਹਿੱਣ ਲੱਗ ਗਏ। ਦੁਨੀਆਂ ਤਾਂ ਮਿੰਟ ਮਿੰਟ ਤੇ ਬੱਦਲਦੀ ਹੈ। ਅਸੀਂ ਆਪ ਇੱਕ ਸਡੈਂਡ ਲਈਏ। ਅਸੀਂ ਸਾਰੇ ਬੰਦੇ ਇਨਸਾਨ ਹਾਂ। ਸਿਧੀ ਸਾਧੀ ਜਿੰਦਗੀ ਬਤੀਤ ਕਰੀਏ। ਮੇਰੇ ਨਾਲ ਹਿੰਦੂਆਂ, ਬ੍ਰਹਮਣਾਂ, ਰਾਮਦਾਸੀਆਂ ਹਰ ਵਰਗ ਦੇ ਮੁੰਡੇ ਕੁੜੀਆਂ ਪੜ੍ਹਦੇ ਸਨ। ਮੁਸਲਮਾਨ ਕੋਈ ਵੀ ਕਲਾਸ ਵਿੱਚ ਨਹੀਂ ਸੀ। ਕਿਉਂਕਿ ਆਪ ਨੂੰ ਲੀਡਰ ਮਹਾਨ ਕਹਾਉਣ ਵਾਲਿਆਂ ਨੇ, ਇਹ ਚੁਣ ਚੁਣ ਕੇ ਮਾਰ ਦਿੱਤੇ ਸਨ। ਦਾਦੀ ਦੱਸਦੀ ਸੀ,” ਪਿੰਡ ਦੀ ਮਡੀਰ ਹੱਲਕੇ ਕੁੱਤੇ ਵਾਂਗ ਫਿਰਦੀ ਸੀ। ਖੂਨ ਨਾਲ ਧਰਤੀ ਲਾਲ ਹੋ ਗਈ ਸੀ। ਬਹੁਤੇ ਉਨ੍ਹਾਂ ਵਿਚੋਂ ਹੀ 1947 ਤੇ 1984 ਦੇ ਸ਼ਰਾਰਤੀ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਚਲਾਂ ਰਹੇ ਹਨ। ਜਿਹੜੇ ਆਪ ਧਰਮ ਲਈ ਮਰਨ ਗਏ, ਪਰ ਹੋਰਾਂ ਦੇ ਪੁੱਤ ਮਰਾਂ ਕੇ ਆਪ ਕੌਮ ਦੇ ਆਗੂ ਬੱਣ ਗਏ। ਸਾਡੇ ਪਿੰਡ 1947 ਵਿੱਚ ਜਿੰਨ੍ਹਾਂ ਨੇ ਮੁਸਲਮਾਨ ਵੱਡੇ ਸੀ। ਉਨ੍ਹਾਂ ਸ਼ਰਾਰਤੀਆਂ ਦਾ ਭੂਪਾਲ ਵਿੱਚ ਉਹੀ ਹਾਲ ਹੋਇਆ। ਮੱਤ ਸੱਮਝੋਂ ਉਹ ਨਿਆਂ ਨਹੀਂ ਕਰਦਾ। ਉਸ ਰੱਬ ਦੀ ਲਾਠੀ ਜਦੋਂ ਬੱਜਦੀ ਹੈ। ਅਵਾਜ਼ ਨਹੀਂ ਕਰਦੀ। ਇਹ ਨਸਲਾਂ ਦੇ ਭੇਦ ਅਕਲਾਂ ਵਾਲਿਆਂ ਨੇ ਪਏ ਹਨ। ਜੰਨਤਾਂ ਨੂੰ ਧਰਮ ਦਾ ਡੱਗਰੂ ਵਜਾਂ ਕੇ ਨੱਚਾ ਰਹੇ ਹਨ। ਇੱਕ ਦੂਜੇ ਬੰਦਿਆਂ ਨੂੰ ਭੈੜਾਂ ਭੈੜਾਂ ਕੇ ਮਰਾਂ ਰਹੇ ਹਨ। ਕਦੇ ਧਰਮ ਦੇ ਨਾਮ ਤੇ ਕਦੇ ਪੱਛੂਆਂ ਦੇ ਨਾਮ ਦੀ ਦੁਹਾਈ ਪਾ ਕੇ ਖੂਨ ਕਰਾਉਂਦੇ ਹਨ। ਇਹ ਧਰਮਿਕ, ਰਾਜਨੀਤਿਕ ਲੀਡਰ ਆਪ ਉਹੀ ਸਾਰੇ ਪੱਛੂਆਂ ਨੂੰ ਬਲੀ ਦੇ ਨਾਮ ਥੱਲੇ ਸਿੱਖ ਅੰਮ੍ਰਿਤਧਾਰੀ ਆਪ ਨੂੰ ਵੈਜੀ, ਵੈਸ਼ਨੂੰ ਕਹਾਉਣ ਵਾਲੇ, ਤੱੜਕੇ ਲਾ ਕੇ ਹੱਡੀਆਂ ਸਣੇ ਸਮੇਟ ਜਾਂਦੇ ਹਨ। ਆਏ ਗਏ ਵੱਡੇ ਲੀਡਰ ਦੀ ਸੇਵਾ ਵਧੀਆਂ ਸ਼ਰਾਬ ਕਬਾਬ ਨਾਲ ਕਰਦੇ ਹਨ। ਮਨੁੱਖਤਾਂ ਵਿੱਚ ਵੈਰ ਪਾਈ ਜਾਂਦੇ ਹਨ।
1984 ਵਿੱਚ ਪਾਪਾ ਜੀ ਦਾ ਐਕਸੀਂਡੈਂਟ ਹੋ ਗਿਆ ਸੀ। ਤਾਂ ਸਾਡੇ ਪਿੰਡ ਦੇ ਪੰਡਤਾਂ ਦੇ ਮੁੰਡੇ ਨੇ ਪਾਪਾ ਜੀ ਨੂੰ ਸ਼ੜਕ ਤੋਂ ਚੁੱਕਿਆਂ। ਜੇ ਨਾਂ ਸਮੇਂ ਸਿਰ ਚੁੱਕਦਾ, ਅਸੀਂ ਜਤੀਮ ਹੋ ਜਾਂਦੀਆਂ। ਸ਼ਇਦ ਅੱਜ ਕਨੇਡਾ ਨਾਂ ਵੀ ਹੁੰਦੀਆਂ। ਧੀ ਤਾਂ ਇੱਕ ਵਿਆਹੁਣੀ ਔਖੀ ਹੈ। ਉਸ ਮੁੰਡੇ ਨੇ ਪਾਪਾ ਜੀ ਨੂੰ ਕੋਲੋਂ ਫੀਸ ਲਾਂ ਕੇ ਹਸਪਤਾਲ ਦਾਖ਼ਲ ਕਰਾਇਆਂ। ਬੰਦਾ ਕੋਈ ਵੀ ਮਾੜਾਂ ਨਹੀਂ ਹੁੰਦਾ। ਸਾਰਿਆਂ ਵਿੱਚ ਲਾਲ ਖੂਨ, ਅੱਖਾਂ, ਕੰਨ, ਹੱਥ, ਪੈਰ ਸਾਰੇ ਅੰਗ ਬਰਾਬਰ ਹਨ। ਰੱਬ ਸਾਡੇ ਅੰਦਰ ਹੈ। ਧਰਮ ਦਾ ਅਸੀਂ ਬੀੜਾਂ ਕੀ ਚੁੱਕਿਆਂ ਹੈ? ਕਿਹੜਾਂ ਧਰਮ, ਧਰਮ ਗ੍ਰੰਥਿ ਕਹਿੰਦਾ ਹੈ। ਬੰਦੇ ਮਾਰੋਂ। ਦੂਜਿਆਂ ਦਾ ਜੀਣਾ ਦੂਬਰ ਕਰੋਂ। ਦੂਜੇ ਦੇ ਮਾਲ ਤੇ ਔਰਤ ਉਤੇ ਐਸ਼ ਕਰੋਂ। ਅੱਜ ਦੇ ਜ਼ਮਾਨੇ ਵਿੱਚ ਹਰ ਕੋਈ ਆਪਣਾ ਸਰੀਰਕ ਸੁੱਖ ਹੀ ਭੋਗਣਾਂ ਚਹੁੰਦਾ ਹੈ। ਹੋਰਾਂ ਦਾ ਸਾਰਾਂ ਧੰਨ ਵੀ ਉਸੇ ਦਾ ਹੋ ਜਾਵੇ। ਦੂਜੇ ਦੀ ਔਰਤ ਵੀ ਉਸੇ ਦੀ ਹੋ ਜਾਵੇ। ਆਪਣੀ ਔਰਤ ਚਾਰ ਦੁਆਰੀ ਅੰਦਰ ਪੜਦੇ ਵਿੱਚ ਬੈਠਾਂਈ ਹੁੰਦੀ ਹੈ। ਜਾਣਦੇ ਨੇ ਜਿਹੋਂ ਜਿਹੇ ਆਪ ਹਨ। ਉਹੋਂ ਜਿਹੀ ਨੀਅਤ ਦੇ ਮਾਲਕ ਹੋਰ ਵੀ ਹਨ। ਜਿਹੜਾਂ ਬੰਦਾ ਇਹ ਵੈਰ, ਵਿਰੋਧ, ਇਰਖਾਂ, ਫੁੱਟ, ਲੜਾਈ, ਝੱਗੜੇ, ਬੰਦੇ ਮਾਰਨੇ, ਅੱਗਾਂ ਲਾਉਣੀਆਂ ਦੀ ਸਿੱਖਿਆਂ ਦਿੰਦਾ ਹੈ। ਉਹ ਰਾਕਸ਼, ਆਦਮ ਖਾਣਾਂ ਹੋ ਸਕਦਾ ਹੈ। ਇਨਸਾਨ ਨਹੀਂ। ਪਰ ਕੀ ਕਰੀਏ? ਹਰ ਕੌਮ ਵਿੱਚ ਆਗੂ ਇਹੋਂ ਜਿਹਾਂ ਕੁੱਛ ਕਰਦੇ ਹਨ। ਗਰੀਬ ਬੰਦੇ ਧਰਮ ਦੀ ਆੜ ਵਿੱਚ ਮਰਵਾਉਂਦੇ ਹਨ। ਆਪ ਕੁਰਸੀਆਂ ਤੇ ਬੈਠੇ ਹਨ। ਲੋਕ ਇਹੋ ਜਿਹਿਆਂ, ਪਿਛੇ ਲੱਗ ਕਿਉਂ ਜਾਂਦੇ ਹਨ? ਕੀ ਆਪ ਜਿਉਣਾਂ ਨਹੀਂ ਚਹੁੰਦੇ? ਕੀ ਜਿਉਣ ਦਾ ਹੱਕ ਧਰਮਿਕ, ਰਾਜਨੀਤਿਕ ਲੀਡਰਾਂ ਨੂੰ ਹੀ ਹੈ? ਕਦੋਂ ਤੱਕ ਮੁਹਰੇ ਹੋ ਕੇ ਮਰਦੇ ਰਹੋਂਗੇ? ਆਪਣੀ ਲਾਸ਼ਾਂ ਵਿਛਾਂ ਕੇ ਧਰਮਿਕ, ਰਾਜਨੀਤਿਕ ਲੀਡਰਾਂ ਨੂੰ ਗੱਦੀਆਂ ਥਾਪਦੇ ਰਹੋਂਗੇ? ਮੱਤ ਸੱਮਝੋਂ ਇਹ ਧਰਮਿਕ, ਰਾਜਨੀਤਿਕ ਲੀਡਰਾਂ ਤੁਹਾਡੇ ਤੇ ਰਹਿਮ ਕਰਨਗੇ। ਇੰਨ੍ਹਾ ਨੂੰ ਆਪਣੇ ਵਰਗੇ ਕੀੜੇ ਮੱਕੋਂੜੇ ਲੱਗਦੇ ਹਨ। ਜਿਵੇ ਆਪਾਂ ਨਹੀਂ ਦੇਖਦੇ, ਪੈਰ ਥੱਲੇ ਰੋਜ਼ ਕਿੰਨ੍ਹੇ ਕੀੜੇ ਮਰਦੇ ਹਨ। ਇਸੇ ਤਰ੍ਹਾਂ ਧਰਮਿਕ, ਰਾਜਨੀਤਿਕ ਲੀਡਰਾਂ ਵੀ ਨਹੀਂ ਲੇਖਾਂ ਜੋਖਾਂ ਰੱਖਦੇ।
ਬੰਦੇ ਜੋਂ ਮਾਰਦੇ ਵੀ ਹਨ। ਕਿੰਨ੍ਹੇ ਕੁ ਮਾਰ ਦੇਵੋਂਗੇ। ਫਿਰ ਤੁਹਾਡਾ ਕੀ ਸਵਰ ਜਾਵੇਗਾ? ਮਨ, ਦਿਮਾਗ ਪਾਗਲ ਜਰੂਰ ਹੋ ਜਾਵੇਗਾ। ਇਹੀ ਅਸਲ ਵਿੱਚ ਪਾਗਲ ਪੱਨ ਹੈ।

Comments

Popular Posts