ਜੰਨਤਾ ਨੂੰ ਡਰਾਉਣ ਧੱਮਕਾਉਣ ਵਾਲੇ ਹੀ ਕੌਮ ਦੇ ਆਗੂ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਸਿੱਖ ਆਪਣੇ ਆਪ ਨੂੰ ਬਹਾਦਰ ਕੌਮ ਕਹਿੰਦੇ ਹਨ। ਬਹਾਦਰੀਆਂ ਕਰਨ ਵਾਲੇ ਕਰ ਗਏ। ਹੁਣ ਤਾਂ ਆਪਸ ਵਿੱਚ ਭਿੜਨ ਜੋਗੇ ਰਹਿ ਗਏ। ਇੱਕ ਦੂਜੇ ਨੂੰ ਨੀਚਾ ਦਿਖਾਉਣ ਵਿੱਚ ਬੜਾਂ ਸੁਆਦ ਲੈਂਦੇ ਨੇ। ਸਰਬੱਤ ਦੇ ਭਲੇ ਦੀ, ਨਿਮਰਤਾਂ ਵਿੱਚ ਰਹਿੱਣ ਦੀ ਅਰਦਾਸ ਰੋਜ਼ ਕਰਦੇ ਹਨ। ਇੱਕ ਨਵੀਂ ਗੱਲ ਬੋਲਦੇ ਹਨ। ਚੁਗਲੀ ਨਿੰਦਿਆ ਤੇ ਮਨਮੁੱਖਾਂ ਤੋਂ ਬਚਾਉਣਾ, ਆਪ ਹੀ ਇਹੀ ਕੁੱਝ ਰੱਜ ਕੇ ਕਰਦੇ ਹਨ। ਪਰ ਆਪ ਹੀ ਅੱਡੀਆਂ ਚੁੱਕ ਕੇ ਕੱਲੇ ਹੀ ਤੁਰਨਾ ਚਹੁੰਦੇ ਹਨ। ਦੂਜੇ ਬੰਦੇ ਨੂੰ ਬਰਾਬਰ ਖੜ੍ਹਨ ਨਹੀਂ ਦਿੰਦੇ। ਜੰਨਤਾ ਨੂੰ ਡਰਾਉਣ ਧੱਮਕਾਉਣ ਵਾਲੇ ਹੀ ਕੌਮ ਦੇ ਆਗੂ ਹਨ। ਵੈਨਕੂਵਰ ਬ੍ਰਟਿਸਿ਼ ਕੋਲੰਬੀਆਂ ਦੇ ਐਮਪੀ ਉਂਜਲ ਦੁਸਾਂਝ ਤੇ ਡੇਵ ਹੇਅਰ ਚੰਨ ਵਾਂਗ ਚੱਮਕਦੇ ਹਨ। ਪੰਜਾਬੀਆਂ ਦੇ ਹਰਮਨ ਪਿਆਰੇ, ਇਮਾਨਦਾਰ, ਆਪ ਚੁਣੇ ਹੋਏ ਨੇਤਾ ਹਨ। ਉਨ੍ਹਾਂ ਨੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ।
ਵਧੀਆਂ ਕੰਮ ਕਰਕੇ, ਪੰਜਾਬੀਆਂ ਦੀ ਪਹਿਚਾਣ ਬੱਣਾਈ ਹੈ। ਬੱਚਾ ਬੱਚਾ ਜਾਣੂ ਹੈ। ਕਈ ਚੁਣ ਕੇ ਨੇਤਾ ਬੱਣਾਉਂਦੇ ਹਨ। ਕਈ ਵਿਚੋਂ ਹੀ ਸ਼ਰਾਰਤੀ ਡਾਗਾਂ ਵਾਲੇ ਗੱਦੀਓ ਲਾਹੁਣ ਲਈ ਤੱਤ ਪਰ ਰਹਿੰਦੇ ਹਨ। ਕੁੱਝ ਕੁ ਬੰਦੇ ਸ਼ਰਾਤੀ ਸ਼ਰਾਰਤ ਕਰ ਰਹੇ ਹਨ। ਧੱਮਕੀਆਂ ਵੀ ਦੇ ਰਹੇ ਹਨ। ਹੋਰ ਅੱਤਵਾਦੀ ਕਿਹੋਂ ਜਿਹੇ ਹੁੰਦੇ ਹਨ। ਰੇਡੀਓ ਤੇ ਆ ਕੇ ਅਗਲੇ ਦੀ ਇੱਜ਼ਤ ਦੀਆਂ ਧੱਜੀਆਂ ਉਡਾਉਂਦੇ ਹਨ। ਵੈਨਕੂਵਰ ਬ੍ਰਟਿਸਿ਼ ਕੋਲੰਬੀਆਂ ਦੇ ਐਮਪੀ ਉਂਜਲ ਦੁਸਾਂਝ ਤੇ ਡੇਵ ਹੇਅਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਹਨ। ਉਨ੍ਹਾਂ ਨੂੰ ਚੁੱਪ ਰਹਿੱਣ ਲਈ ਵੀ ਧਮਕੀਆਂ ਦਿੰਦੇ ਹਨ। ਜਿਸ ਦੀ ਜਾਨ ਨੂੰ ਇਹੋਂ ਜਿਹਿਆਂ ਹੱਥਿਆਰਾਂ ਵਾਲਿਆਂ ਤੋਂ ਖੱਤਰਾਂ ਹੋਂਵੇ। ਜਾਨ ਬੱਚਾਉਣ ਲਈ ਰੌਲਾਂ ਵੀ ਪਵੇਗਾ। ਸੁੱਰਖਿਆਂ ਦਾ ਪ੍ਰਬੰਧ ਤਾਂ ਕਨੇਡਾ ਦਾ ਕਨੂੰਨ ਕਰ ਹੀ ਦਿੰਦਾ ਹੈ। ਰੇਡੀਓ ਤੇ ਆ ਕੇ ਕਿਸੇ ਦੇ ਧਰਮ ਵਿੱਚ ਦਖ਼ਲ ਅੰਨਦਾਜ਼ੀ ਦੀ ਗੱਲ ਕਰਦੇ ਹਨ। ਨਗਰ ਕੀਰਤਨ ਵਿੱਚ ਨਾਂ ਵੱੜਨ ਲਈ ਕਹਿੰਦੇ ਹਨ। ਕੀ ਇਹ ਇਨ੍ਹਾਂ ਦਾ ਆਪਣਾ ਵਿਆਹ ਜਾਂ ਮਰਨਾਂ ਸੀ? ਨਗਰ ਕੀਰਤਨ ਸਾਡੇ ਸਾਰੇ ਜੱਗਤ ਦੇ ਗੁਰੂ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਸਂ਼ਾਂਤ ਮਈ ਸਿੱਖ ਧਰਮ ਦਾ, ਸ਼ਾਂਤ ਮਈ ਪ੍ਰਦਸ਼ਨ ਹੁੰਦਾ ਹੈ। ਜੇ ਵੈਨਕੂਵਰ ਬ੍ਰਟਿਸਿ਼ ਕੋਲੰਬੀਆਂ ਦੇ ਐਮਪੀ ਉਂਜਲ ਦੁਸਾਂਝ ਤੇ ਡੇਵ ਹੇਅਰ ਨਗਰ ਕੀਰਤਨ ਵਿੱਚ ਆ ਵੀ ਜਾਂਦੇ। ਸੱਚ ਮੁੱਚ ਵੀ ਮਾਰ ਸਕਦੇ ਸਨ। ਅੱਜ ਕੱਲ ਦੇ ਦਿਨਾਂ ਵਿੱਚ ਹੀ ਏਅਰ ਇੰਡਿਆ ਦਾ ਕੀ ਹੱਸ਼ਰ ਕੀਤਾ ਸੀ? ਏਅਰ ਇੰਡੀਆ ਵਿੱਚ ਕਿਹੜਾ ਮੰਤਰੀ ਬੈਠਾ ਸੀ। ਆਪੋ ਆਪਣੇ ਨਾਮ ਚਮਕਾਉਣ ਲਈ, ਆਮ ਜੰਨਤਾ ਮਾਰ ਦਿੱਤੀ। ਇਹੋ ਜਿਹਿਆ ਦਾ ਕੋਈ ਜ਼ਕੀਨ ਨਹੀਂ ਹੈ। ਗੁਰਦੁਆਰੇ ਦੇ ਮੈਂਬਰ ਜਿੰਨ੍ਹਾਂ ਦੀਆਂ ਅੱਖਾਂ ਤੇ ਸੰਗਤ ਦੇ ਪੈਸੇ ਦੀ ਚਰਬੀ ਚੜ੍ਹੀ ਹੈ। ਕੁੱਝ ਵੀ ਕਰ ਸਕਦੇ ਸਨ। ਅਜੇ ਵੀ ਬੱਸ ਨਹੀਂ। ਇਹ ਕਦੇ ਕਦੇ ਗੁਰਦੁਆਰੇ ਆਉਣ ਵਾਲੀ ਸੰਗਤ ਦੀ, ਹੱਦਕ ਆਪ ਕਰਦੇ ਹਨ। ਕਹਿੰਦੇ ਗੁਰਦੁਆਰੇ ਵਾਲੇ ਪ੍ਰਬੰਧਕਾਂ ਦੀ ਹੱਦਕ ਹੋਈ ਹੈ। ਕਿਉਂਕਿ ਇੰਨ੍ਹਾਂ ਦੀਆਂ ਧਮਕੀਆਂ ਦਾ ਉਂਜਲ ਦੁਸਾਂਝ ਤੇ ਡੇਵ ਹੇਅਰ ਨੇ ਪੇਪਰਾਂ ਮੀਡੀਏ ਰਾਹੀਂ ਜੁਆਬ ਦਿੱਤਾ ਹੈ। ਗੁਰਦੁਆਰੇ ਦੇ ਮੈਂਬਰ ਦੀ ਕਰਤੂਤ, ਸਾਰੇ ਲੋਕਾਂ ਦੇ ਸੱਹਮਣੇ ਆ ਗਈ। ਥਾਂ ਥਾਂ ਕੈਲਗਰੀ ਟਰਾਂਟੋਂ ਗੁਰਦੁਆਰਿਆਂ ਵਿੱਚ ਜਾ ਕੇ ਕੱਲੇ ਕੱਲੇ ਬੰਦੇ ਤੋਂ ਪੇਪਰ ਸਈਨ ਕਰਾਂ ਰਹੇ ਹਨ। ਅਦਾਲਤਾਂ ਵਿੱਚ ਜਾਣ ਲਈ ਇੰਨ੍ਹਾਂ ਕੋਲ ਸੰਗਤ ਦੀ ਗੋਲਕ ਹੈਗੀ। ਸੰਗਤਾਂ ਹੋਰ ਬਥੇਰੇ ਡਾਲਰ ਦੇ ਦੇਣਗੀਆਂ। ਮਾਹਾਰਾਜ ਦੇ ਘਰ ਦੇ ਸੇਵਕ ਅਦਾਲਤਾਂ ਵਿੱਚ ਜਾ ਕੇ ਫ਼ੈਸਲੇ ਕਰਾਉਂਦੇ ਹਨ। ਜੋ ਆਪ ਆਪਣੇ ਆਪ ਵਿੱਚ ਅਦਾਲਤ ਹੈ। ਉਸ ਨਾਲੋਂ ਅਦਾਲਤਾਂ ਨੂੰ ਵੱਡਾ ਸੱਮਝਦੇ ਹਨ। ਜਨਮਾਂ ਜਨਮਾਂ ਦੇ ਫ਼ੈਸਲੇ ਕਰਦਾ ਹੈ। ਤਾਂਹੀਂ ਗੁਰਦੁਆਰੇ ਦੀਆਂ ਲੜਾਈਆਂ ਅਦਾਲਤਾਂ ਵਿੱਚ ਲੈ ਕੇ ਜਾਂਦੇ ਹਨ। ਇਹੋਂ ਜਿਹੇ ਸਾਡੀ ਕੌਮ ਦੇ ਆਗੂ ਹਨ। ਜਿੰਨ੍ਹਾਂ ਚਿਰ ਕੋਈ ਬੰਦਾ ਨਹੀਂ ਮਾਰ ਦਿੰਦੇ। ਇਹ ਵੱਖਵਾਦੀ ਟਿੱਕਣ ਵਾਲੇ ਨਹੀਂ ਹਨ। ਹਰ ਥਾਂ ਇਹੋਂ ਜਿਹੇ ਸ਼ਰਾਰਤੀ ਹੁੰਦੇ ਹਨ। ਗੁਰਦੁਆਰੇ ਵਿੱਚ ਕਾਬਜ ਬੰਦਿਆਂ ਵੱਲੋ, ਸਾਡੇ ਵੀ ਨਗਰ ਕੀਰਤਨ ਕੈਲਗਰੀ ਵਿੱਚ ਵੀ ਨੀਜ਼ੀ ਰੰਜ਼ਸ਼ਾਂ ਕੱਢਣ ਲਈ, ਅੰਦਰੇ ਅੰਦਰ ਸ਼ਰਾਰਤ ਕੀਤੀ ਗਈ ਸੀ। ਇੰਨ੍ਹਾਂ ਦਾ ਨਗਰ ਕੀਰਤਨ ਵਿੱਚ, ਉਦੋਂ ਹੀ ਉਨ੍ਹਾਂ ਦਾ ਨੱਕ ਭੰਨ ਦਿੱਤੇ। ਕਾਮਯਾਂਬ ਨਹੀਂ ਹੋਣ ਦਿੱਤੇ। ਇਹੋਂ ਜਿਹੇ ਜੁੱਟਾਂ ਤੋਂ ਸਾਨੂੰ ਆਪਣੀ ਸੁਰੱਖਿਆਂ ਆਪ ਕਰਨੀ ਪੈਣੀ ਹੈ। ਇਹੋ ਜਿਹੇ ਸਰੀਫ਼ ਬੰਦਿਆਂ ਨੂੰ ਉਲਝਾਂਈਂ ਫਿਰਦੇ ਹਨ। ਮਾਹਾਰਾਜ ਕਹਿ ਰਹੇ ਹਨ।
ਕਿਸਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ।। ਕਿਸਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ।।
ਕਿਸਹੀ ਧੜਾ ਕੀਆ ਸਿਕਦਾਰ ਚਉਦਰੀ ਨਾਲਿ ਆਪਣੈ ਸੁਆਈ।। ਹਮਾਰਾ ਧੜਾ ਹਰਿ ਰਹਿਆ ਸਮਾਈ।।
ਸਾਰੇ ਗੁਰਦੁਆਰੇ ਦੇ ਮੈਂਬਰਾਂ ਵਲੋਂ ਕਨੂੰਨ ਲਾਗੂ ਹੈ। ਗੁਰਦੁਆਰੇ ਵਿੱਚ ਲਿਖ ਕੇ ਵੀ ਲੱਗਾਇਆ ਹੋਇਆ ਹੈ। ਕੋਈ ਵੀ ਪੰਜ ਬੰਦਿਆਂ ਵਗੈਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਕਿਤੇ ਵੀ ਨਹੀਂ ਲਿਜਾ ਸਕਦਾ। ਕਿਤੇ ਵੀ ਇਹ ਪੰਜ ਬੰਦਿਆਂ ਵਾਲੀ ਗੱਲ ਮਾਹਾਰਾਜ ਵਿੱਚ ਨਹੀਂ ਲਿਖੀ ਗਈ। ਕਿਉਂਕਿ ਮਾਹਾਰਾਜ ਆਪਣੀ ਰੱਖਿਆ ਆਪ ਕਰ ਸਕਦੇ ਹਨ। ਉਸ ਨੂੰ ਬੋਡੀਗਾਡ ਨਹੀਂ ਚਹੀਦੇ। ਜਿਸ ਨੇ ਘਰ ਵੀ ਰੱਖਿਆ ਹੋਇਆ ਹੈ। ਘਰ ਵਿੱਚ ਤਾਂ ਪਤੀ ਪਤਨੀ ਇਕਠੇ ਮਸਾ ਹੁੰਦੇ ਹਨ। ਦੋਂਨੇ ਵੇਲੇ ਪੰਜ ਬੰਦੇ ਕਿਥੋਂ ਲਿਉਂਦੇ ਹਨ। ਇਹ ਆਪ ਇਸੇ ਗੱਲ ਖੰਡਨ ਕਰਦੇ ਹਨ। ਆਪੋ ਆਪਣੇ ਗੁਰਦੁਆਰਾ ਸਾਹਿਬ ਸਵੇਰੇ ਮਾਹਾਰਾਜ ਦੇ ਪ੍ਰਕਾਸ਼ ਸਮੇਂ ਜਾ ਕੇ ਦੇਖਣਾ। ਕੱਲਾ ਗ੍ਰੰਥੀ ਹੀ ਮਾਹਾਰਾਜ ਚੱਕੀ ਜਾਂਦਾ ਹੈ। ਕਿਨੀ ਹੱਸੋ ਹੀਣ ਗੱਲ ਹੈ। ਜੋ ਗੱਲ ਗ੍ਰੰਥੀ ਮੈਂਬਰ ਆਪ ਨਹੀਂ ਨਿਭਾਂ ਸਕਦੇ। ਦੂਜਿਆਂ ਵਿੱਚ ਕਿਉਂ ਵਾਦ ਵਿਹਾਦ ਖੜ੍ਹੇ ਕਰਦੇ ਹੋ।

Comments

Popular Posts