15 ਅਗਸਤ 2010

-ਸਤਵਿੰਦਰ ਕੌਰ ਸੱਤੀ (ਕੈਲਗਰੀ)-
15 ਅਗਸਤ ਦੀਆਂ ਵਧੀਆਂ ਦੇਈਏ।
ਅਜ਼ਾਦ ਹੋਏ ਦੇਸ਼ ਦੀ ਗੱਲ ਕਰੀਏ।
ਦੇਸ਼ ਵਾਸੀਆਂ ਵੱਲ ਵੀ ਝਾਤ ਮਾਰੀਏ।
ਆਮ ਜੰਨਤਾਂ ਬੜੀ ਤੰਗ ਦੁੱਖੀ ਹੋਈਏ।
ਮਹਿਗਾਈ ਨੇ ਦੋਹਾਈ ਮੱਚਾਈਏ।
ਅੰਨ ਦਾਤਾਂ ਬੱਣਇਆਂ ਕਰਜਾਈਏ।
ਬਿਜਲੀ ਨਾਂ ਕਦੇ ਪਿੰਡਾਂ ਵਿਚ ਆਈਏ।
ਫ਼ਸਲ ਸੋਕੇ, ਧੁੱਪ ਨੇ ਮਾਰ ਲਈਏ।
ਰਹਿੰਦੀ ਜਿੰਦਗੀ ਹੜਾਂ ਨੇ ਡੋਬ ਲਈਏ।
ਕਿਸਾਨ ਨੇ ਜੂਨੀ ਆਪਦੀ ਰੂਲਾਈਏ।
ਤਾਂਹੀਂ ਜ਼ਹਿਰ ਖਾਂ ਜਿੰਦ ਜਾਨ ਗਾਵਾਂਈਏ।
ਗਰੀਬ ਜੰਨਤਾਂ ਦੀ ਪਾਈ ਹੋਈ ਦੋਹਾਈਏ।
ਭੁੱਖ ਮਰੀ ਨੇ ਗਰੀਬ ਦੀ ਜਾਨ ਸਤਾਈਏ।
ਅਮੀਰ ਦੀ ਲੱਤ ਗਰੀਬ ਉਤੇ ਆਈਏ।
ਅਮੀਰ ਜਾਂਦਾਂ ਗਰੀਬ ਨੂੰ ਹੋਰ ਦਬਾਈਏ।
15 ਅਗਸਤ ਵੀ ਭੁੱਖੇ ਰੋ ਕੇ ਲੰਘਾਈਏ।
ਕਈਆਂ ਨੂੰ ਅੱਜ ਵੀ ਨੀਂਦ ਨਾਂ ਆਈਏ।
ਸਤਵਿੰਦਰ ਨੇ ਦੇਖ ਕੇ ਕਲਮ ਉਠਾਈਏ।
ਪੂਰੀ ਜਿੰਦਗੀ ਬੇਰੁਜ਼ਗਾਰੀ ਨੇ ਸਤਾਈਏ।
ਕਿਤੇ ਅੱਜ ਵੀ ਸੱਤੀ ਨਾਂ ਹੁੰਦੀ ਸੁਣਾਈਏ।

Comments

Popular Posts