ਪੰਜਾਬੀ ਭਾਸ਼ਾਂ ਦਾ ਪੇਪਰ ਸਭ ਦਾ ਸਾਂਝਾਂ ਹੈ

-ਸਤਵਿੰਦਰ ਕੌਰ ਸੱਤੀ ( ਕੈਲਗਰੀ)
e-mail : stwinder_7@hotmail.com
ਪੰਜਾਬੀ ਪੇਪਰ ਪੰਜਾਬੀ ਭਾਸ਼ਾਂ ਦਾ ਸਾਡਾ ਸਭ ਦਾ ਆਪਣਾਂ ਹੈ। ਪੰਜਬੀ ਮਾਂ ਬੋਲੀ ਵਿੱਚ, ਸਾਡਾ ਆਪਣਾਂ ਪੰਜਾਬੀਆਂ ਦਾ ਜੋ ਵੀ ਪੇਪਰ ਹੈ। ਪੰਜਾਬੀਅਤ ਦਾ ਪਹਿਰੇਦਾਰ ਹੈ। ਦੇਸ਼ ਬਦੇਸ਼ ਵਿੱਚ ਹਰ ਰੋਜ਼ ਛੱਪਣ ਵਾਲੇ ਪੇਪਰ ਹਨ। ਤਾਜ਼ੀਆਂ ਖ਼ਬਰਾਂ ਦੇ ਨਾਲ ਸਾਨੂੰ ਜਾਗਦੇ ਰਹਿੱਣ ਦਾ ਹਲੂਣਾਂ ਵੀ ਦਿੰਦੇ ਹਨ। ਕਿਸਾਨਾਂ, ਮਜਦੂਰਾਂ, ਫਿਰਕਾਂ ਪਿਰਸਤੀ ਲੋਕਾਂ, ਰਾਜਨੀਤਿਕ, ਧਰਮਿਕ, ਖੇਡਾਂ ਸੇਹਿਤ ਤੇ ਸਮਾਜ ਲਈ ਚਿੰਤਤ ਲੇਖ ਲਿੱਖਣੇ ਛਾਪਣੇ ਚਹੀਦੇ ਹਨ। ਅਸੀਂ ਸਾਰੇ ਉਚੀ ਸੋਚ ਦੇ ਇਨਸਾਨ ਬੱਣਈਏ। ਗੱਲ਼ਾਂ ਕਰਨ ਵਿੱਚ ਵੀ ਆਪਣੇ-ਪਨ ਦਾ ਅਹਿਸਾਸ ਹੋਣਾ ਚਾਹੀਦਾ ਹੈ। ਕਿਸੇ ਵੀ ਸਮੇਂ ਫੋਨ ਜਾਂ ਈ-ਮੇਲ ਕਰੀਏ। ਜੁਆਬ ਵਿੱਚ ਹੂਗਾਂਰਾਂ ਜਰੂਰ ਭਰਨ ਦੀ ਲੋੜ ਹੈ। ਪੰਜਾਬੀ ਪੇਪਰ ਵਿੱਚ ਜਦੋਂ ਰਚਨਾਂ ਛੱਪਦੀ ਹੈ। ਉਦੋਂ ਹੀ ਕਲਮ ਆਪੇ ਤੁਰ ਪੈਂਦੀ ਹੈ। ਪੰਜਾਬੀ ਪੇਪਰ ਲਿਖਾਰੀ ਦੀ ਜਾਨ ਹਨ। ਕਲਮ ਦੀ ਸਿਹਾਈ ਹਨ। ਸੰਪਾਦਕ ਰੱਬ ਵਾਂਗ ਚੰਗ੍ਹਾਂ ਲਿੱਖਣ ਦੀ ਸੋਚ ਸੇਧ ਦਿੰਦੇ ਹਨ। ਹੋਰ ਲਿੱਖਣ ਲਈ ਪ੍ਰਰੇਦੇ ਹਨ। ਜਿਵੇਂ ਰੱਬ ਦੀ ਕੋਈ ਕੀਮਤ ਨਹੀਂ ਹੈ। ਸੰਪਾਦਿਕ ਦੀ ਵੀ ਪ੍ਰਸ਼ੰਸਾਂ ਕਰਨੀ ਮੈਨੂੰ ਨਹੀਂ ਆਉਂਦੀ। ਅਸੀਂ ਕਿਸੇ ਲਈ ਮਿੰਟ ਨਹੀਂ ਖ਼ਰਾਬ ਕਰਦੇ। ਸੰਪਾਦਕ ਆਪਣਾਂ ਸਮਾਂ ਤੇ ਧੰਨ ਸਾਡੇ ਲਈ ਲਗਾਉਂਦੇ ਹਨ। ਜਿਸ ਪੰਜਾਬੀ ਬੋਲੀ ਲਈ ਅਸੀਂ ਚਿੰਤਤ ਹਾਂ। ਕਿਤੇ ਦੁਨੀਆਂ ਤੋਂ ਮੁੱਕ ਹੀ ਨਾਂ ਜਾਵੇ। ਪੰਜਾਬੀ ਪੇਪਰ, ਉਸ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਬੱਣ ਕੇ, ਚੌਕੀਦਾਰਾਂ ਕਰਨ ਲਈ ਡੱਟ ਗਏ ਹਨ। ਜਿਹੜੀ ਪੰਜਾਬੀ, ਕਿਤਾਬਾਂ ਵਿੱਚ, ਅਲਮਾਰੀਆਂ, ਲੈਇਬਰੇਰੀਆਂ ਵਿੱਚ ਪਈ ਸੀ। ਹੁਣ ਘਰ ਘਰ ਪੇਪਰਾਂ ਰਾਹੀ ਪੜ੍ਹਨ ਲਈ ਭੇਜੀ ਜਾਂਦੀ ਹੈ। ਇੰਟਰਨਿੰਟ ਤੇ ਸਾਰੀ ਦੁਨੀਆਂ ਪੜ੍ਹ ਰਹੀ ਹੈ। ਦੁਨੀਆਂ ਜਾਣਦੀ ਹੈ। ਕਿ ਪੰਜਾਬੀ ਪੇਪਰ, ਪੰਜਾਬੀ ਮਾਂ ਬੋਲੀ ਵਿੱਚ ਵੀ ਹਨ। ਅੱਗੇ ਤਿੰਨ ਕੁ ਪੇਪਰ ਪੰਜਾਬੀ ਦੇ ਪੰਜਾਬ ਵਿੱਚ ਹੀ ਛੱਪਦੇ ਸਨ। ਹੁਣ ਰੱਬ ਦੀ ਕਿਰਪਾ ਨਾਲ ਪੰਜਾਬੀ ਪੇਪਰਾਂ ਨੇ ਪੰਜਾਬੀ ਮਾਂ ਬੋਲੀ ਨੂੰ ਮੁਕਾਬਲੇ ਵਿੱਚ ਲੈ ਆਂਦਾ ਹੈ। ਪੰਜਾਬੀ ਦੇ ਪਹਿਰੇਦਾਰ ਪੇਪਰ ਪੰਜਾਬੀ ਮਾਂ ਬੋਲੀ ਨੂੰ ਹੁਣ ਨਹੀਂ, ਮਰਨ ਮੁੱਕਣ ਦਿੰਦੇ। ਸਗੋਂ ਬੇਅੰਤ ਗੁਣਾਂ ਪ੍ਰਫੁਲੱਤ ਕਰ ਰਹੇ ਹਨ। ਪੰਜਾਬੀ ਦੇ ਪਹਿਰੇਦਾਰ ਪੇਪਰ ਪੰਜਾਬੀ ਦਿਨ ਰਾਤ ਮੇਹਨਤ ਕਰਦੇ ਹਨ। ਅਗਰ ਕੋਈ ਉਣਤਾਈਆਂ ਲਿੱਖਾਰੀਆਂ ਤੇ ਸੰਪਾਪਕਾਂ ਤੋ ਰਹਿ ਜਾਂਦੀਆਂ ਹਨ। ਪਾਠਕ ਰੱਬ ਦਾ ਰੂਪ ਹਨ। ਭੁੱਲਾਂ ਆਪੇ ਸੋਧ ਕੇ, ਮੁਆਫ਼ੀ ਵੀ ਆਪੇ ਦੇ ਦਿਆ ਕਰੋਂ। ਪਾਠਕ ਤੇ ਸੰਪਾਦਕ ਜੀ ਨੂੰ ਵੀ ਇਹੀ ਬੇਨਤੀ ਹੈ। ਕਲਮ ਨੂੰ ਅਸ਼ੀਰਵਾਦ ਜਰੂਰ ਦਿੰਦੇ ਰਿਹਾ ਕਰੋਂ। ਕਿਸੇ ਚੀਜ਼ ਨੂੰ ਛੇੜ ਛਾੜ ਨਾਂ ਕਰੀਏ, ਜੰਗ ਜਾਂ ਉਲੀ ਲੱਗ ਜਾਂਦੀ ਹੈ। ਇੱਕ ਦੂਜੇ ਨਾਲ ਰਾਸਤਾਂ ਸੰਮਪਰਕ ਜਰੂਰੀ ਹੈ। ਹੂਗਾਂਰਾਂ ਜਰੂਰੀ ਹੈ। ਜੋਂ ਪੰਜਾਬੀ ਪਹਿਰੇਦਾਰ ਪੇਪਰ, ਸੰਪਾਦਕ, ਲਿਖਾਰੀ ਪੰਜਾਬੀ ਮਾਂ ਬੋਲੀ ਨੂੰ ਸੰਭਾਂਲ ਰਹੇ ਹਨ। ਬਿਜ਼ਨਸ ਵਾਲੇ ਵੀ ਸੇਵਾ ਕਰ ਰਹੇ ਹਨ। ਸਾਰੇ ਵਧਾਂਈ ਦੇ ਪਾਤਰ ਹਨ।
ਹੁਣ ਕਈ ਕਹਿੱਣਗੇ। ਇਹ ਬਿਜ਼ਨਸ ਹੈ। ਮੰਨਦੀ ਹਾਂ। ਪਰ ਇਸ ਵਿੱਚ ਅਸੀਂ ਜੰਨਤਾਂ ਸੰਪਾਦਕ ਨਾਲੋਂ ਜਿਆਦਾਂ ਖੱਟਦੇ ਹਾਂ। ਫੈਇਦਾ ਲੈਂਦੇ ਹਾਂ। ਜਿਸ ਨੇ ਹੀਰੇ ਇੱਕਠੇ ਕਰਨੇ ਹਨ। ਸਮੁੰਦਰ ਦੀ ਡੂਗਾਈ ਨਹੀ ਦੇਖਦਾ। ਹੀਰੇ ਹੀ ਲੱਭਦਾ ਹੈ। ਬਿਜ਼ਨਸ ਤਾਂ ਡਰਗ ਡੀਲਰ ਵੀ ਕਰਦੇ ਹਨ। ਜੋਂ ਲੋਕਾਂ ਦੀ ਜਾਨ ਲੈਂਦੇ ਹਨ। ਕੌਮ ਤੇ ਦੇਸ਼ ਨੂੰ ਡੋਬ ਰਹੇ ਹਨ। ਜਿਹੇ ਆਏ ਦੁਨੀਆਂ ਤੇ ਜਿਹੇ ਨਾਂ ਆਏ। ਹਾਂ ਪੰਜਾਬੀ ਪੇਪਰ, ਹੋਰ ਬਿਜ਼ਨਸ ਵਾਲੇ ਵੀਰਾਂ, ਭੈਣਾਂ ਦੇ ਵੀ ਕੰਮਾਂ ਦੀ ਜਾਣਕਾਰੀ ਦਿੰਦੇ ਹਨ। ਜਿਸ ਨਾਲ ਬਿਜ਼ਨਸ ਤਾਂ ਵੱਧਦਾ ਹੀ ਹੈ। ਆਮ ਜੰਨਤਾਂ ਨੂੰ ਬਹੁਤ ਫੈਇਦਾ ਹੁੰਦਾ ਹੈ। ਇਸ਼ਿਤਹਾਰ ਵੀ ਸਾਡੀ ਜਿੰਦਗੀ ਦਾ ਹਿੱਸਾ ਬੱਣ ਗਏ ਹਨ। ਜੋਂ ਅਸੀ ਪੇਪਰਾਂ ਵਿੱਚ ਲੱਗਾਂ ਕੇ, ਪੜ੍ਹ ਕ,ੇ ਲਾਭ ਲੈ ਸਕਦੇ ਹਾਂ। ਇਸੇ ਇਸ਼ਿਤਹਾਰਾਂ ਕਰਕੇ ਪੇਪਰ ਸਾਡੇ ਤੱਕ ਪਹੁੰਚਦੇ ਹਨ। ਅਸੀਂ ਰੱਲ ਮਿਲ ਕੇ ਉੱਨਤੀ ਕਰ ਸਕਦੇ ਹਾਂ। ਅਸੀਂ ਸਾਰੇ ਇੱਕ ਦੂਜੇ ਤੇ ਨਿਰਭਰ ਕਰਦੇ ਹਾਂ। ਕੱਲਾਂ ਬੰਦਾਂ ਕੁੱਝ ਨਹੀਂ ਕਰ ਸਕਦਾ। ਮਿਲ ਕੇ ਕਾਮਯਾਬੀ ਮਿਲਦੀ ਹੈ। ਸੰਗਠਨ ਬੱਣਾਉਣ ਦਾ ਯਤਨ ਕਰੀਏ। ਨਾਂ ਕਿ ਕਿਸੇ ਨੂੰ ਨੀਚਾ ਦਿਖਾਉਣ ਦਾ ਯਤਨ ਕੀਤਾ ਜਾਵੇ। ਜੋਂ ਕੰਮ ਅਸੀਂ ਨਿਮਰਤਾਂ ਤੇ ਪਿਆਰ ਨਾਲ ਕਰ ਸਕਦੇ ਹਾਂ। ਉਸ ਨੂੰ ਨੋਕ ਝੋਕ ਤੇ ਨਫ਼ਰਤ ਨਾਲ ਨਹੀਂ ਕਰ ਸਕਦੇ। ਨੀਅਤ ਸਾਫ਼ ਨੂੰ ਹੀ ਮੇਵੇ ਮਿਲਦੇ ਹਨ।
ਕੋਈ ਸੂਈ ਜੋਗਾ, ਕੋਈ ਸਲਾਈ ਜੋਗਾ।
ਲਾਈਏ ਵਾਹ, ਜਿਹੜਾਂ ਹੈ ਜਿੰਨ੍ਹੇ ਜੋਗਾ।
ਕਈ ਲੋਕ ਤਾਂ ਪੇਪਰਾਂ ਨਾਲ ਸਫ਼ਾਈ ਕਰਕੇ ਹੀ ਸਿੱਟ ਦਿੰਦੇ ਹਨ। ਪੜ੍ਹਦੇ ਵੀ ਨਹੀ। ਇਹ ਪੇਪਰ ਤੇ ਸੰਪਾਦਕ ਦੁਨੀਆਂ ਦੇ ਚਾਨਣ ਮੁਨਾਰੇ ਹਨ। ਦੁਨੀਆਂ ਨੂੰ ਗਿਆਨ ਦੀ ਰੋਸ਼ਨੀ ਦਿਖਾਉਂਦੇ ਹਨ। ਸਿਧਾਂ ਸਾਫ਼ ਸੁਥਰਾਂ ਰਸਤਾਂ ਦਿਖਾਂ ਰਹੇ ਹਨ। ਚੱਲਣਾ ਸਾਡੀ ਮਰਜ਼ੀ ਹੈ। ਪੰਜਾਬੀ ਪੇਪਰ ਨਿਰਪੱਖ ਪੇਪਰ ਹੈ। ਹਰ ਖ਼ਬਰ ਤੇ ਅੱਖ ਰੱਖੀ ਜਾਂਦੀ ਹੈ। ਦੁਨੀਆਂ ਦੇ ਸਾਰੇ ਦੇਸ਼ਾਂ ਬਦੇਸ਼ਾਂ ਦੀਆਂ ਖਬਰਾਂ ਹੁੰਦੀਆਂ ਹਨ। ਅਸੀਂ ਘਰ ਬੈਠੇ ਹੀ ਦੁਨੀਆਂ ਦੀਆਂ ਖ਼ਬਰਾਂ ਪੜ੍ਹ ਲੈਂਦੇ ਹਾਂ। ਨੇੜੇ ਰਹਿਣ ਵਾਲੇ ਤਾਂ ਪੇਪਰ ਪੜ੍ਹ ਸਕਦੇ ਹਨ। ਇੰਟਰਨਿੰਟ ਤੇ ਦੁਨੀਆਂ ਦੇ ਹਰ ਕੋਰਨਰ ਵਿਚ ਬੈਠੇ ਪੜ੍ਹ ਸਕਦੇ ਹਾਂ। ਇਹ ਪੇਪਰ ਕਿਸੇ ਇੱਕ ਧੱੜੇ ਦਾ ਨਹੀਂ ਹੈ। ਇਸ ਪੇਪਰ ਵਿੱਚ ਸਾਰੇ ਧਰਮਾਂ ਦੀ ਗੱਲ ਹੁੰਦੀ ਹੈ। ਹਰ ਧਰਮ ਨੂੰ ਬਰਾਬਰਤਾਂ ਦਿੰਦਾ ਹੈ। ਦੇਣੀ ਵੀ ਬੱਣਦੀ ਹੈ। ਸਾਰੇ ਧਰਮ ਦਾ ਸਨਮਾਨ ਕਰਨਾਂ ਚਾਹੀਦਾ ਹੈ। ਸੱਚ ਦੀ ਗੱਲ ਹੁੰਦੀ ਹੈ। ਜਿਥੇ ਕੋਈ ਗੱਲ਼ਤ ਹੈ। ਉਸ ਤੇ ਵੀ ਟਿਪਣੀ ਕਰਨ ਦੀ ਪੂਰੀ ਖੁੱਲ ਹੈ। ਖੇਡਾਂ, ਸੇਹਿਤ ਵੀ ਪੜ੍ਹਨ ਨੂੰ ਮਿਲਦਾ ਹੈ। ਇਨਸਾਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ। ਮੁੱਨਖਤਾਂ ਤੇ ਹੋ ਰਹੇ ਅੱਤਿਆਚਾਰ ਦੀ ਪੁਕਰਾ ਵੀ ਹੁੰਦੀ ਹੈ। ਹਰ ਵਰਗ ਦੇ ਲੋਕਾਂ ਦੀ ਖ਼ਬਰ ਹੁੰਦੀ ਹੈ। ਇਹ ਪੇਪਰ ਸਾਡੇ ਸਾਰਿਆ ਲਈ ਸੁੱਣਵਾਈ ਦਾ ਰਸਤਾ ਹੈ। ਜਿਥੇ ਅਸੀਂ ਆਪਣੀ ਅਵਾਜ਼ ਬਲੰਦ ਕਰ ਸਕਦੇ ਹਾਂ।
ਇੱਕ ਵੈਬ ਸਾਈਟ ਹੈ। ਉਸ ਨੂੰ ਮੈਂ ਇੱਕ ਸਾਲ ਲੇਖ ਭੇਜਦੀ ਰਹੀ। ਫਿਰ ਸੰਪਾਦਕ ਜੀ ਨੇ ਖੱਤ ਲਿਖਿਆਂ, ਕਿਤੇ ਕਿਸੇ ਹੋਰ ਪੇਪਰ ਨੂੰ ਰਚਨਾਂ ਤਾਂ ਨਹੀਂ ਭੇਜਦੇ? ਹੋਰ ਪੇਪਰ ਵਿੱਚ ਕੋਈ ਰੱਚਨਾਂ ਪ੍ਰਕਾਸ਼ਤ ਨਹੀਂ ਹੋਣੀ ਚਹੀਦੀ। ਮੈਂ ਪਰੋਨੋਟ ਵੀ ਲਿਖ ਕੇ ਭੇਜ ਦਿੱਤਾ। ਬਿਲਕੁਲ ਅੱਜ ਤੱਕ ਕੋਈ ਮੇਰੀ ਰਚਨਾਂ ਨਹੀਂ ਛੱਪੀ। ਜੀਅ ਤਾਂ ਕਰਦਾ ਸੀ। ਪੁੱਛਾਂ ਕੀ ਤੂੰ ਮੈਨੂੰ ਖ੍ਰੀਦ ਲਿਆ ਹੈ? ਹੁਣ ਥੋੜੇ ਜੇ ਦਿਨ ਪਹਿਲਾਂ ਫਿਰ ਈ-ਮੇਲ ਆਈ। ਤੇਰੀਆਂ ਲਿਖਤਾਂ ਤਾਂ ਛੱਪਦੀਆਂ ਹੀ ਹਨ। ਜੇ ਸਾਡੀ ਵਿਬ ਤੇ ਲੇਖ ਲਾਉਣਾਂ ਹੈ। ਘੱਟ ਤੋਂ ਘੱਟ 6 ਮਹੀਨੇ ਹੋਰ ਪੇਪਰ ਵਿੱਚ ਰਚਨਾਂ ਨਹੀਂ ਲੱਗਣੀ ਚਾਹੀਦੀ। ਇਹੋਂ ਜਿਹੇ ਨੇ ਹੱਲਾਂ ਸ਼ੇਰੀ ਕੀ ਦੇਣੀ ਹੈ? ਅੱਜ ਦੇ ਜਮਾਨੇ ਵਿੱਚ, ਇਹੋਂ ਜਿਹੇ ਵੀ ਕੱਛੂਕੁਮੇ ਦੀ ਚਾਲ ਵਾਲੇ ਲਿਖਾਰੀਆਂ ਦੇ ਜਨਮ ਦਾਤਾਂ, ਲਿਖਾਰੀਆਂ ਨੂੰ ਜੱਗ ਜਾਹਰ ਕਰਨ ਵਾਲੇ ਹਨ। ਜੋਂ ਅਜੇ ਸੁੱਤੇ ਹੀ ਪਏ ਹਨ। ਜਿੰਦਗੀ ਦਾ ਇੱਕ ਅੱਖ ਝੱਪਣ ਜਿੰਨ੍ਹਾਂ ਨੀਂ ਪਤਾ, ਜਿਉਣਾਂ ਹੈ ਜਾਂ ਨਹੀਂ। ਇੱਕ ਸੰਪਾਦਿਕ ਜੀ ਮੈਨੂੰ ਕਹਿੰਦੇ,' ਤੇਰੀਆਂ ਰਚਨਾਵਾਂ ਸਈਡ ਤੇ ਹੀ ਪਈਆਂ ਰਹਿ ਗਈਆਂ।' ਇੱਕ ਸੰਪਾਦਕ ਜੀ ਤਾਂ ਹਰ ਵੀਕ ਨਮੀਂ ਫੋਟੋਂ ਨੂੰ ਕਹਿ ਦਿੰਦਾ ਸੀ। ਦੋ ਵਾਰੀ ਤਾਂ ਮੈ ਭੇਜ ਵੀ ਦਿੱਤੀਆ। ਫੇਰ ਮੈਨੂੰ ਸੱਮਝ ਪਈ, ਲੱਗਦਾ ਇਹ ਫੋਟੋਆਂ ਨੂੰ ਕਿਤੇ ਹੋਰ ਹੀ ਛਾਪ ਰਿਹਾ ਹੈ। ਰਚਨਾਂ ਵੱਲ ਕੋਈ ਧਿਆਨ ਨਹੀਂ ਹੈ। ਇੱਕ ਸੰਪਾਦਿਕ ਜੀ ਬੜੇ ਰੋਮਾਟਿਕ ਸਨ । ਜਦੋਂ ਮੈਂ ਕੋਈ ਰਚਨਾਂ ਈ-ਮੇਲ ਕਰਨੀ। ਉਦੋਂ ਹੀ ਉਸ ਦੀ ਈ- ਮੇਲ ਮੈਨੂੰ ਆ ਜਾਣੀ, ਛੇਤੀ ਫੋਨ ਕਰੋਂ। ਲੇਖਕ ਆਪ ਪਾਠਕਾਂ ਜਾਂ ਸੰਪਾਦਕਾਂ ਨੂੰ, ਸਾਰੀ ਦੁਨੀਆਂ ਵਿੱਚ ਫੋਨ ਕਰੀ ਜਾਵੇ। ਫਿਰ ਬਿਜਲੀ ਦਾ ਨਹੀਂ ਫੋਨ ਬਿੱਲ ਹੀ ਦੇ ਹੋਵੇਗਾ। ਇੱਕ ਸੰਪਾਦਿਕ ਜੀ ਮੈਨੂੰ ਕਹਿੰਦੇ,' ਤੂੰ ਇੰਨ੍ਹਾਂ ਕੁੱਝ ਲਿੱਖਦੀ ਹੈ। ਕਈ ਕਿਤਾਬਾਂ ਛੱਪ ਜਾਣਗੀਆਂ। ਮਾਇਆ ਦਿਉ ਛਾਪ ਦਿੰਦੇ ਹਾਂ।' ਗੱਲ ਠੀਕ ਵੀ ਹੈ। ਲਿਖੋ, ਫਿਰ ਛਾਪਣ ਲਈ ਕੁੱਝ ਪੱਲਿਓ ਦਿਓ। ਮੈਂ ਉਸ ਨੂੰ ਕਿਹਾ," ਮੈਂ ਇਸ ਲਈ ਨਹੀਂ ਲਿੱਖਦੀ, ਅਲਮਾਰੀਆਂ ਵਿੱਚ ਬੰਦ ਕਰਨ ਲਈ, ਗਰਦ ਪੈਣ ਲਈ, ਕਿਤਾਬਾਂ ਛਾਪਵਾਂ ਲਵਾਂ। ਵਹਿਗੁਰੂ ਦੀ ਕਿਰਪਾ ਨਾਲ ਰੱਬ ਦੇ ਪਿਆਰੇ ਹੈਗੇ। ਜੋਂ ਨਾਲ ਦੀ ਨਾਲ ਛਾਪ ਰਹੇ ਹਨ। ਇਸ ਪੰਜਾਬੀ ਪੇਪਰ ਵਿੱਚ ਮੇਰੇ ਲੇਖ ਈ-ਮੇਲ ਭੇਜਣ ਤੇ ਕੁੱਝ ਮਿੰਟ ਬਆਦ ਵੀ ਲੱਗ ਰਹੇ ਹਨ। ਮੇਰਾ ਲੇਖ ਜਿੰਨ੍ਹਾਂ ਚਿਰ ਸ਼ਾਂਮ ਤੱਕ ਲੱਗ ਨਹੀਂ ਜਾਂਦਾਂ। ਮੈਨੂੰ ਤਾਂ ਤੋੜ ਲੱਗ ਜਾਂਦੀ ਹੈ। ਜਿਵੇਂ ਭੁੱਖ ਤੋਂ ਬਿੰਨ੍ਹਾਂ ਭੋਜਨ ਖਾਣ ਦਾ ਸੁਆਦ ਨਹੀਂ ਆਉਂਦਾ। ਰਚਨਾਂ ਨੂੰ ਸੰਪਾਦਕ ਨਾਂ ਛਾਪਣ ਤੇ ਪਾਠਕ ਪੜ੍ਹ ਕੇ ਵਾਪਸ ਉਤਸ਼ਾਹਤ ਨਾਂ ਕਰਨ ਹੋਰ ਲਿਖਿਆ ਨਹੀਂ ਜਾਂਦਾ। ਜਿਸ ਨੂੰ ਮੇਰੀ ਰਚਨਾਂ ਚੰਗ੍ਹੀ ਲੱਗੇ। ਆਪਣੀ ਆਪਦੀ ਬੱਣਾ ਸਕਦਾ ਹੈ। ਕਿਉਂਕਿ ਇਹ ਵੀ ਰੱਬ ਦੀ ਕਿਰਪਾ ਨਾਲ ਲਿੱਖ ਰਹੀ ਹਾਂ। ਉਹ ਤੁਹਾਡਾ ਵੀ ਮਾਲਕ ਹੈ। ਸਾਰਾ ਕੁੱਝ ਤੁਹਾਡੇ ਕੋਲੋ ਹੀ ਸਿੱਖ ਰਹੀ ਹਾਂ। ਜਿੰਨ੍ਹਾਂ ਨੂੰ ਇੱਕ ਸਮੇਂ ਵਿੱਚ ਮੈਂ ਪਰਾਏ ਸੱਮਝਿਆਂ। ਉਹੀ ਮੈਨੂੰ ਬਹੁਤ ਕੁੱਝ ਦੇ ਗਏ। ਸਿੱਖਾ ਗਏ। ਰਸਤੇ ਪਾ ਗਏ। ਮੇਰੇ ਆਪਣੇ ਬੱਣ ਗਏ। ਕੋਈ ਵੀ ਪਰਾਇਆ ਨਹੀਂ। ਸਾਰੇ ਆਪਣੇ ਹਨ। ਆਪਣਿਆ ਲਈ ਜਿਉਂ ਕੇ ਦੇਖੀਏ। ਆਪ ਨੂੰ ਤੇ ਹੋਰਾਂ ਨੂੰ ਪਿਆਰ ਕਰੀਏ। ਆਪਦੇ ਹੂੰਗਾਰੇ ਦੀ ਉਡੀਕ ਵਿੱਚ, ਭੁੱਲਾਂ ਦੀ ਮੁਆਂਫ਼ੀ ਦੀ ਉਡੀਕ ਵਿੱਚ, ਕਲਮ ਚਲਾਉਣ ਦਾ ਅਸ਼ੀਰਵਾਦ ਚਾਹੁੰਦੀ ਹਾਂ।

Comments

Popular Posts