ਦੋਸਤੀ

ਸਤਵਿੰਦਰ ਕੌਰ ਸੱਤੀ (ਕੈਲਗਰੀ)- —

 ਬਲਵੀਰ ਨੇ ਸਿਮਰਨ ਨੂੰ ਪੁੱਛਿਆ,” ਯਾਰ ਇਕ ਗੱਲ ਦੱਸ ਦੋਸਤੀ ਕੀ ਹੁੰਦੀ ਹੈ? ਤੂੰ ਕਿਸੇ ਦੀ ਦੋਸਤੀ ਨਿੱਭਦੀ ਦੇਖੀ ਹੈ।” ਸਿਮਰਨ ਨੇ ਜੁੱਆਬ ਦਿੱਤਾ,” ਮੈ ਤੈਨੂੰ ਜੇਬ ਵਿਚੋ ਪੰਜ ਡਾਲਰ ਖੱਰਚ ਕੇ ਸਿੱਖ ਵਿਰਸਾ ਦਾ ਸਭਿਆਚਾਰਕ ਸ਼ੋ ਦਿਖਾ ਦਿੱਤਾ। ਇਹ ਦੋਸਤੀ ਹੀ ਹੈ।” ” ਯਾਰ ਪੰਜ ਡਾਲਰ ਮੇਰੇ ਉਤੇ ਖੱਰਚ ਕੇ ਦੋਸਤੀ ਦੀ ਭਰਵਾਸ਼ਾ ਬਣਾ ਦਿੱਤੀ।” ਸਿਮਰਨ ਨੇ ਕਿਹਾ,” ਦੋਸਤੀ ਪੈਸਿਆ ਨਾਲ ਨੀ ਜੋਖੀਂ ਜਾਦੀ। ਟਿੱਕਟ 50 ਡਾਲਰ ਦੀ ਵੀ ਹੁੰਦੀ, ਪ੍ਰਵਾਹ ਨਹੀ ਸੀ। ਦੋਸਤ ਉਹੀ ਜੋ ਦੂਜੇ ਨੂੰ ਮੋਡਾ ਦੇਵੇ, ਇੱਜਤ ਨੂੰ ਆਪਦੀ ਇੱਜਤ ਸੱਮਝੇ, ਆਪਣਾ ਆਪ ਵਾਰ ਦੇਵੇ, ਸਤੀ ਹੋ ਜਾਵੇ। ਕਿਸੇ ਵੀ ਮਸੀਬਤ ਤੇ ਉਲਜਣ ਵਿਚੋ ਬਾਹਰ ਕਰੇ। ਦੋਸਤੀ ਵਿੱਚ ਲਾਲਚ ਕੋਈ ਨਹੀ ਹੁੰਦਾ। ਕੁੜੀ ਦੀ ਕੁੜੀ ਨਾਲ, ਮੁੰਡੇ ਦੀ ਮੁੰਡੇ ਨਾਲ, ਕੁੜੀ ਮੂੰਡੇ ਵਿੱਚ ਵੀ ਪਵਿੱਤਰ ਰਿਸ਼ਤਾ ਹੋ ਸਕਦਾ ਹੈ। ਦੋਸਤੀ ਵਿੱਚ ਕਾਂਮ ਦੀ ਕੋਈ ਖਿੱਚ ਨਹੀ ਹੁੰਦੀ। ਦੋ ਦੋਸਤ ਇਕ ਦੂਜੇ ਦੇ ਸਰੀਰ ਨੂੰ ਹੱਥ ਵੀ ਨਹੀ ਲਗਾਉਦੇ। ਕਨੇਡਾਂ ਵਿੱਚ ਤਾਂ ਐਮੇ ਕਿਸੇ ਦੇ ਸਰੀਰ ਨੂੰ ਛੂਹਣ ਵਾਲੇ ਨੂੰ ਮਾੜਾ ਸੱਮਝਿਆ ਜਾਦਾ ਹੈ। ਉਸ ਤੇ ਮਾੜਾ ਛੱਕ ਕਿੱਤਾ ਜਾਦਾ ਹੈ।” “ਯਾਰ ਮੈ ਮਜ਼ਾਕ ਕਰਦਾ। ਮੈਨੂੰ ਸ਼ੋ ਬਹੁਤ ਚੰਗਾ ਲੱਗਾ। ਚਾਰ ਘੰਟੇ ਪੱਲਕ ਝੱਪਣ ਵਾਂਗ ਲੰਘ ਗਏ। ਸਿੱਖ ਵਿਰਸਾ ਦੇ ਪ੍ਰਬੰਦਕ ਤੇ ਚੰਗਾ ਮੀਡੀਏ ਦਾ ਰੋਲ ਨਿਭਾਉਣ ਵਾਲੇ ਵੀ ਕੌਮ ਤੇ ਵਿਰਸੇ ਨਾਲ ਦੋਸਤੀ ਹੀ ਨਿਭਾ ਰਹੇ ਹਨ। ਛੋਟੇ ਬੱਚੇ ਵੀ ਕਿਨੇ ਉਤਸ਼ਾਹ ਤੇ ਦਲੇਰੀ ਨਾਲ ਪ੍ਰੋਗਾਮ ਕਰਕੇ ਗਏ ਹਨ। ਇੱਕ ਵਾਰ ਲੱਗਾ ਕੇ ਪੰਜਾਬ ਦੇ ਹੀ ਕਿਸੇ ਮੇਲੇ ਵਿੱਚ ਆਏ ਹਾਂ। ਗਿਧੇ ਭਗੜੇ ਨੇ ਰੰਗ ਬੰਨ ਦਿੱਤਾ। ‘ਵਿਹਲਾ ਮਨ ਸ਼ਤਾਨ ਦਾ ਘਰ’ ਹੁੰਦਾ। ਚੰਗਾ ਕਿੱਤਾ ਸ਼ੋ ਦੇਖ ਲਿਆ। ਮੈ ਤਾ ਕਹਿਨਾ ਹਰ ਵੀਕਇੰਡ ਨੂੰ ਸਭਿਆਚਾਰਕ ਪ੍ਰੋਗ੍ਰਾਮ ਹੋਣੇ ਚਾਹੀਦੇ ਨੇ। ਕਨੇਡਾ ਦਾ ਮਹੋਲ ਹੀ ਐਸਾ ਹੈ। ਬੱਚੇ ਕੀ ਕਰਨ । ਆਪਾ ਆਪ ਪਿੱਛਲਾ ਸਾਰਾ ਕੁੱਝ ਭੁਲਦੇ ਜਾਦੇ ਹਾ। ਸਾਡੇ ਧਰਮਿਕ ਪ੍ਰਬੰਧਕ ਵੀ ਕੁੱਝ ਕਰ ਸਕਦੇ। ਢੋਲਕੀ ਛੈਣੇ ਖੱੜਕਾ ਕੇ ਪੈਸੇ ਇਕਠੇ ਕਰਨ ਤੋ ਬਿੰਨਾ ਲੋਕਾਂ ਨੂੰ ਵੀ ਧਰਮ ਨਾਲ ਜੋੜ ਸਕਦੇ। ਪੈਸੇ ਇਕਠੇ ਕਰਨ ਵੇਲੇ ਲੀਡਰਾ ਨੂੰ ਪ੍ਰਵਾਹ ਨਹੀ। ਪੈਸੇ ਦੇਣ ਵਾਲਾ ਕੇਸ ਕੱਤਲ ਕਰਨ ਵਾਲਾ ਹੈ ਜਾਂ ਸ਼ਰਾਬੀ ਹੈ। ਜੇ ਉਹੀ ਬੰਦਾ ਮਾਹਾਰਾਜ ਪੜ੍ਹਨ ਲੱਗ ਜਾਵੇ। ਬੇਅਦਵੀ ਹੋ ਜਾਦੀ ਹੈ। ਬੰਦਾ ਮਾੜੇ ਕਰਮਾ ਵਾਲਾ ਗੁਰੂ ਨੇੜੇ ਕਿਮੇ ਹੋਵੇ। ਗੁਰੂ ਤਾ ਲੀਡਰਾ ਦੇ ਕਬਜੇ ਵਿੱਚ ਹੈ। ਜਿਉਦੇ ਨੂੰ ਨੇੜੇ ਨਹੀ ਲੱਗਣ ਦਿੰਦੇ ਮਰੇ ਦੀ ਲਾਸ਼ ਨੂੰ ਮੱਥਾ ਟਿੱਕਾਉਣ ਲਈ ਇਜ਼ਾਜਤ ਦੇ ਦਿੰਦੇ ਹਨ। ਮਰੇ ਬੰਦੇ ਦੀ ਅਰਥੀ ਵਿਚੋ ਵੀ ਪੌਡ ਝੱੜਦੇ ਹਨ।”
ਸਿਮਰਨ ਨੇ ਕਿਹਾ,” ਜੇ ਕਿਤੇ ਰੱਬ ਇੰਨਾ ਦੀ ਸੁਣਦਾ ਹੋਵੇ ਤੂੰ ਮੈ ਤਾਂ ਭੁੱਖੇ ਹੀ ਮਰ ਜਾਈਏ। ਹੁਣ ਤੱਕ ਧਰਤੀ ਤੇ ਸਾਰੇ ਕਬਰਾਂ ਹੀ ਹੋਣੀਆ ਸੀ। ਪਰ ਰੱਬ ਬਹੁਤ ਪਿਆਰਾ, ਹਰ ਸ਼ੈ ਦੇ ਦਿੰਦਾ। ਮੰਗਣ ਦੀ ਲੋੜ ਵੀ ਨਹੀ ਪੈਦੀ।
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।। ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ।।
ਰੱਬ ਮਾਂ ਤੋ ਵੀ ਨੇੜੇ ਸਕਾ ਦੋਸਤ ਲੱਗਦਾ। ਦੋਸਤ ਤੇਰੇ ਵਰਗੇ ਮੇਰੇ ਲਈ ਰੱਬ ਹੀ ਹਨ।”
ਸਿਮਰਨ ਬਲਵੀਰ ਨੂੰ ਆਪਦੇ ਘਰ ਲੈ ਗਿਆ। ਸਿਮਰਨ ਦੇ ਡੈਡੀ ਉਸ ਦੀ ਉਡੀਕ ਕਰ ਰਹੇ ਸਨ। ਉਨਾ ਨੇ ਕਿਹਾ, ” ਜੁਆਨੋ ਅੱਜ ਹਨੇਰਾ ਕਰ ਆਏ। ਤੁਹਾਨੂੰ ਦੇਖ ਕੇ ਮੈਨੂੰ ਆਪਦੇ ਜੁਵਾਨੀ ਦੇ ਦਿਨ ਚੇਤੇ ਆ ਜਾਦੇ ਹਨ। ਸਿਆਣੇ ਵੀ ਕਹਿੰਦੇ ਹਨ,’ ਇੱਕ ਤੇ ਇੱਕ ਗਿਆਰਾਂ’ ਹੁੰਦੇ ਹਨ। ਬਲਵੀਰ ਦਾ ਡੈਡੀ ਗੁਰਚਰਨ ਮੇਰੇ ਤੋ ਪਹਿਲਾ ਆਪਦੇ ਜੀਜੇ ਕੋਲ ਆਇਆ ਸੀ। ਉਸ ਦੇ ਜੀਜੇ ਨੇ ਬਹੁਤ ਮੱਦਦ ਕੀਤੀ। ਪਹਿਲਾ ਕਰਜਾ ਲੈ ਕੇ ਟੱਰਕ ਲੈ ਦਿੱਤਾ। ਫਿਰ ਘਰ ਆਪ ਮੇਹਨਤ ਕਰਕੇ ਲੈ ਲਿਆ। ਪਿੰਡ ਆਪਣੀ ਕੰਧ ਸਾਂਝੀ ਹੈ। ਅਸੀ ਦੋਨੇ ਜਮਾਤੀ ਸੀ। ਪਰ ਮੈ ਉਸ ਤੋ ਛੇ ਮਹੀਨੇ ਛੋਟਾ ਹੋਣ ਦੇ ਵਾਵਜੂਦ ਵੀ ਚਾਚਾ ਲੱਗਦਾ ਸੀ। ਤੇਰਾ ਡੈਡੀ ਪਿੰਡ ਗਿਆ ਮੇਰਾ ਵੀ ਜੀਅ ਕੀਤਾ ਮੇਰੀ ਵੀ ਟੋਹਰ ਇੰਦਾ ਦੀ ਹੋਵੇ। ਮੈ ਗੁਰਚਰਨ ਨੂੰ ਕਿਹਾ,” ਜੇ ਮੈ ਤੇਰੇ ਕੋਲ ਆਮਾ, ਕੀ ਤੂੰ ਮੈਨੂੰ ਵੀ ਰੋਟੀ ਪਾ ਦੇਵੇਗਾ? ਕੀ ਤੂੰ ਮੇਰੀ ਮੱਦਦ ਕਰੇਗਾ? ਪੱਤਾ ਤੈਨੂੰ ਹੈ, ਮੇਰੀ ਪੈਸੇ ਦੀ ਮੱਦਦ ਕਰਨ ਵਾਲਾ ਕੋਈ ਨਹੀ। ਆਪਦੀ ਜਮੀਨ ਸਾਰੀ ਗਹਿਣੇ ਪਈ ਹੈ। ਮੈ ਲੇਲੜੀ ਜਿਹੀ ਉਸ ਅੱਗੇ ਕਿਤੀ। ਮੇਰੀ ਗੱਲ ਸੁਣ ਕੇ ਉਸ ਦੀਆ ਅੱਖਾਂ ਵਿੱਚ ਹੁੰਝੂ ਆ ਗਏ।” ਉਸ ਨੇ ਮੇਰੇ ਮੋਡੇ ਤੇ ਹੱਥ ਰੱਖਿਆ,” ਨਿਰਮਲ ਮੈ ਕੌਣ ਆ ਤੈਨੂੰ ਰੋਟੀ ਪਾਉਣ ਵਾਲਾ। ਤੂੰ ਜੀਅ ਸਦਕੇ ਆ। ਮੇਹਨਤ ਅੱਗੇ ਲੱਛਮੀ ਆਉਦੀ ਹੈ। ਚੱਲ ਬਿਸਤਰਾ ਬੰਨ ਨਾਲ ਤੁਰ।” ਮੈ ਜਿਸ ਦਿਨ ਪਿੰਡ ਛੱਡਣਾ ਸੀ। ਮਾਂ ਰੋਣ ਲੱਗ ਗਈ,” ਪੁੱਤ ਮੈ ਤੇਰੇ ਬਿੰਨ ਕਿਮੇ ਜੀਵਾਗੀ। ਤੂੰ ਹੀ ਮੇਰਾ ਆਸਰਾ ਹੈ। ਮੈ ਕੱਲੀ ਕਿਮੇ ਰਹਾਗੀ।” ” ਮਾਂ ਮੈ ਤੇਨੂੰ ਆਪਦੇ ਕੋਲ ਬੁਲਾ ਲੈਣਾ। ਬੱਸ ਜਦੋ ਮੇਰਾ ਕਰੋਬਾਰ ਸ਼ੁਰੂ ਹੋਜਾਵੇ। ਸਭ ਦੁੱਖ ਟੱਟ ਜਾਣਗੇ।” ਮਾਂ ਨੇ ਮੈਨੂੰ ਪੁੱਛਿਆ,” ਨੂੰਹ ਮਾਪਿਆ ਨੂੰ ਮਿਲਣ ਗਈ। ਉਸ ਨੂੰ ਮੈ ਕੀ ਜੁਆਬ ਦੇਵਾਗੀ?” ਮੈ ਕਿਹਾ,” ਬਲਜੀਤ ਨੇ ਪੇਕੇ ਘਰ ਨਿਮੀ ਜੰਮੀ ਧੀ ਨਾਲ ਦੋ ਮਹੀਨੇ ਲਾਉਣੇ ਨੇ। ਮਾਂ ਤੂੰ ਜਾਕੇ ਮਿਲ ਆਇਆ ਕਰੀਂ। ਮੈ ਜਦ ਤੱਕ ਚਿੱਠੀ ਪਾ ਦੇਵਾਗਾ। ਉਹ ਆਪ ਸਿਆਣੀ ਹੈ। ਲੱਗਦਾ ਧੀ ਦਾ ਮੱਕਦਰ ਆਪਣੀ ਵੀ ਕਿਸਮਤ ਜਗਾ ਦੇਵੇਗਾ। ਮੈਨੂੰ ਗੁਰਚਰਨ ਕੋਲੋ ਆਸ ਦੀ ਕਿਰਨ ਦਿਸੀ ਹੈ। ਨਮਾ ਰਸਤਾ ਦਿਸਿਆ ਹੈ। ਸੁਦਮਾ ਵੀ ਕ੍ਰਿਸ਼ਨ ਭਗਵਾਨ ਨਾਲ ਤਰ ਗਿਆ ਸੀ। ਰੱਬ ਮੈਨੂੰ ਰਸਤਾ ਦਿਖਾ ਰਿਹਾ। ਰੱਬ ਆਪ ਬੰਦਿਆ ਵਿੱਚ ਦੀ ਹਾਜਰ ਹੋਕੇ ਹੀ ਮੱਦਦ ਕਰਦਾ ਹੈ। ਸੱਚ ਪੁੱਛੇ ਮਾਂ ਮੈਨੂੰ ਗੁਰਚਰਨ ਵਿਚੋ ਰੱਬ ਦੀ ਝੱਲਕ ਪਈ ਹੈ। ਮਾਹਾਰਾਜ ਵੀ ਕਹਿੰਦੇ ਹਨ।”
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ।। ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ।। ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ।। ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ।। ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ।। ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ।।
ਮਾਂ ਨੇ ਅੱਖਾਂ ਪੂਜੀਆ,” ਪੁੱਤਰ ਤੂੰ ਜਾਣਾ ਹੈ। ਮੈ ਕੀ ਕਰ ਸਕਦੀ ਹਾਂ? ਮੈ ਤੇਰਾ ਮੁੜਕੇ ਆਉਣ ਦਾ ਰਸਤਾ ਦੇਖਦੀ ਰਹਾਗੀ। ਛੇਤੀ ਗੇੜਾ ਮਾਰੀ। ਪਿਛੇ ਅਸੀ ਘਰ ਵਿਚ ਔਰਤਾਂ ਹੀ ਬੱਚੀਆ ਹਾਂ।” ਮੈ ਮਾਂ ਨੂੰ ਘਰ ਛੱਡ ਕੇ ਆ ਗਿਆ। ਮੈ ਗੁਰਚਰਨ ਨੂੰ ਕਿਹਾ ਸੀ, ” ਮੈਨੂੰ ਟਰੈਕਟਰ ਹੀ ਚਲਾਉਣਾ ਆਉਦਾ। ਟਰੱਕ ਕਿਮੇ ਚਲਾਊੂ?” ਗੁਰਚਰਨ ਨੇ ਕਿਹਾ,” ਟਰੱਕ ਚਲਾਉਣਾ ਸਿੱਖਾਂ ਦਿਆਗੇ। ਜੇ ਮਨ ਵਿੱਚ ਲਗਨ ਹੈ। ਕੋਈ ਕੰਮ ਔਖਾ ਨਹੀ।” ਦੋ ਮਹੀਨਿਆ ਵਿੱਚ ਮੈ ਕੱਲਾ ਗੇੜਾ ਲਾਉਣ ਲੱਗ ਗਿਆ। ਤੇਰੇ ਡੈਡੀ ਨੇ ਆਪਦੇ ਘਰ ਉਤੇ ਮੈਨੂੰ ਕਰਜਾ ਦਿਵਾ ਕੇ ਟਰੱਕ ਲੈ ਦਿੱਤਾ। ਤੇਰੇ ਡੈਡੀ ਬਹੁਤ ਦਲੇਰ ਯਾਰ ਹਨ। ਸਮੰਦਰ ਵਾਗ ਵਿਸ਼ਾਲ ਦਿਲ ਹੈ। ਕੋਈ ਕਿਸੇ ਲਈ ਘਰ ਨੂੰ ਦਾਅ ਤੇ ਨਹੀ ਲਾਉਦਾ। ਪਰ ਮੈ ਇਸ ਯਾਰ ਦੀ ਯਾਰੀ ਨੂੰ ਸਿਰ ਝੁਕਾਉਦਾ। ਮੇਰਾ ਯਾਰ ਹੀ ਮੇਰਾ ਰੱਬ ਹੈ। ਸਾਲ ਵਿੱਚ ਸਾਰਾ ਟੱਬਰ ਮੇਰੇ ਕੋਲ ਆ ਗਿਆ। ਦੂਜੇ ਸਾਲ ਸਿਮਰਨ ਆ ਗਿਆ। ਅਸੀ ਪੰਜਾਬੀ ਮੁੰਡੇ ਇਕਠੇ ਮਾਲ ਲੋਡ ਕਰਕੇ ਤੁਰਦੇ। ਇੱਕ ਪੰਜਾਬੀ, ਦੂਜੇ ਟਰੱਕਾ ਦੇ ਮਾਲਕ ਸਾਡੇ ਵਿੱਚ ਇਤਫਾਕ ਵੀ ਬਹੁਤ ਸੀ। ਏਕੇ ਵਿੱਚ ਹੀ ਬਰਕੱਤ ਹੈ। ਬੰਦਾ ਹੀ ਬੰਦੇ ਦੇ ਕੰਮ ਆਉਦਾ। ਅੱਧੀ ਰਾਤ ਨੂੰ ਜੇ ਮੈਨੂੰ ਉਹ ਬੁਲਾਵੇ ਮੈ ਹਾਜਰ ਹੋਵਾਗਾ। ਮਾਹਾਰਾਜ ਨੇ ਵੀ ਇਸ਼ਾਰਾ ਕਿੱਤਾ ਹੈ।”
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ।। ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।
ਸਿਮਰਨ ਨੇ ਕਿਹਾ,” ਡੈਡੀ ਮੈ ਤੁਹਾਡੀ ਦੋਸਤੀ ਦੀ ਦਾਤ ਦਿੰਦਾ ਹਾਂ। ਰੱਬ ਕਰੇ ਮੈ ਵੀ ਇਮਾਨਦਾਰੀ ਨਾਲ ਹਰ ਇਕ ਦਾ ਦੋਸਤ ਬਣਾ। ਕਿਉ ਬਈ ਬਲਵੀਰ ਰਗਾ ਤੇਰੀ ਕੀ ਸਲਾਅ ਹੈ?” ” ਸਿਮਰਨ ਤੇਰੇ ਵਰਗਾ ਦੋਸਤ ਸੰਗ ਹੋਵੇ ਫਿਰ ਮੈਨੂੰ ਕੀ ਹੋਰ ਕੁਝ ਨਹੀ ਚਾਹੀਦਾ। ਮੇਰੀ ਜਾਨ ਤੇਰੇ ਲਈ ਹਾਜਰ ਹੈ।”

Comments

Popular Posts