ਸਤਵਿੰਦਰ ਕੌਰ ਸੱਤੀ
ਕੋਈ ਸ਼ਰਾਬ, ਭੰਗ, ਅਫ਼ੀਮ ਦਾ ਨਸ਼ਾਂ ਕਰਦਾ।
ਹਰ ਬੰਦਾ ਕੋਈ ਨਾਂ ਕੋਈ ਨਸ਼ਾਂ ਜਰੂਰ ਕਰਦਾ।
ਪੈਸਾ, ਧੰਨ, ਔਰਤ ਦਾ ਨਸ਼ਾਂ ਹੱਦੋਂ ਵੱਧ ਹੈ ਹੁੰਦਾ।
ਜੁਵਾਨੀ ਦਾ ਨਸ਼ਾਂ ਬੰਦਾ ਮੋਡਿਆਂ ਤੋਂ ਦੀ ਥੁਕਦਾ।
ਹੁਸਨਾ ਵਾਲਿਆਂ ਨੂੰ ਰੂਪ ਦਾ ਨਸ਼ਾਂ ਹੈ ਚੜਦਾ।
ਸਤਵਿੰਦਰ ਮਹਿਬੂਬ ਦੀਆਂ ਅੱਖਾਂ ਦਾ ਨਸ਼ਾਂ ਹੁੰਦਾ।
ਸਾਨੂੰ ਇਸ਼ਕ ਨਸ਼ਾਂ ਸਾਰੇ ਨਸ਼ਿਆਂ ਤੋਂ ਵੱਧ ਚੜ੍ਹਦਾ।
ਦੇਸ਼ ਭਗਤਾਂ ਨੂੰ ਨਸ਼ਾਂ ਜਾਨ ਦੀ ਕੁਰਬਾਨੀ ਦੇਣ ਦਾ।
ਅੱਲਾ, ਰਾਮ, ਵਾਹਿਗੁਰੂ ਦਾ ਨਸ਼ਾਂ ਹਰ ਖੁਸ਼ੀ ਦਿੰਦਾ।
ਰੱਬਾ ਸੱਤੀ ਨੂੰ ਤੇਰੀਆਂ ਯਾਦਾਂ ਵਿਚੋਂ ਨਸ਼ਾਂ ਵੱਧ ਹੁੰਦਾ।
ਤੇਰੇ ਇਸ਼ਕ ਦਾ ਨਸ਼ਾਂ ਸਾਨੂੰ ਦਿਨ ਰਾਤ ਲਿਖਾਉਂਦਾ। 

Comments

Popular Posts