ਦੱਸੋ ਜੀ ਕਦੋਂ ਹੋਵੇਗੀ ਮੁਲਾਕਾਤ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਦੱਸੋ ਜੀ ਕਦੋਂ ਹੋਵੇਗੀ ਮੁਲਾਕਾਤ।
ਤੇਰੇ ਨਾਲ ਕਰਨੀ ਦਿਲ ਦੀ ਬਾਤ।
ਕਦੋਂ ਪਿਆਰ ਦੀ ਹੋਵੇਗੀ ਗੱਲ-ਬਾਤ।
ਜਦੋਂ ਤੁਸੀ ਪਵਾਗੇ ਮੂੱਖੜੇ ਦੀ ਝਾਤ।
ਜਦੋਂ ਤੇਰੀ ਮੇਰੀ ਹੋਈ ਮੁਲਾਕਾਤ।
ਅਸੀਂ ਦੋਂਨਾਂ ਨੇ ਥੱਮ ਲੈਂਣੀ ਰਾਤ।
ਮਿਲ ਕੇ ਪਵਾਗੇ ਪਿਆਰ ਦੀ ਬਾਤ।
ਚੁੰਮਾਂ ਗੀ ਚੰਨਾਂ ਤੈਨੂੰ ਮੈਂ ਸਾਰੀ ਰਾਤ।
ਸੱਤੀ ਨੂੰ ਬੱਸ ਦੇ ਦੇਈ ਅੱਜ ਦੀ ਰਾਤ।
ਭੁੱਲਾਂਗੇ ਨਹੀਂ ਜੀ ਅੱਜ ਦੀ ਰਾਤ।
ਪਤਾ ਨਾ ਲੱਗਣਾਂ ਜਦੋਂ ਹੋਵੇ ਪ੍ਰਭਾਤ।
ਪਿਆਰ ਕਰਾਂਗੀ ਤੈਨੂੰ ਸਾਰੀ ਰਾਤ।
ਅੱਖਾਂ ਹੀ ਅੱਖਾਂ ਨੇ ਪਾਉਣੀ ਬਾਤ।
ਦੋਂਨਾਂ ਜਿਸਮਾਂ ਵਿੱਚ ਹੈ ਕੋਈ ਬਾਤ।
ਆਜਾ ਚੰਨਾਂ ਮੇਰੇ ਮੁੱਕ ਚੱਲੀ ਰਾਤ।
ਸਤਵਿੰਦਰ ਬੈਠੀ ਦੇਖੇ ਅੱਜ ਰਾਤ।
ਆ ਕੇ ਯਾਰਾ ਤੂੰ ਕਰ ਮਲਾਕਾਤ।
ਉਡੀਕਾਂ ਵਿੱਚ ਮੁੱਕ ਜਾਵੇ ਨਾਂ ਰਾਤ।
ਫੋਟੋ ਦੇਖ ਕੇ ਵੀ ਲੰਘੇ ਨਾਂ ਜੀ ਰਾਤ।
ਛੇਤੀ ਆ ਕੇ ਸੱਜਣਾਂ ਕਰ ਮੁਲਾਕਾਤ।
ਵਿਛੋੜੇ ਵਿੱਚ ਮਰ ਨਾਂ ਜਾਂਵਾਂ ਅੱਜ ਰਾਤ।
ਤੂੰ ਵੀ ਆਪ ਬੋਲ ਯਾਰਾ ਪਾ ਕੋਈ ਬਾਤ।
ਦੱਸ ਛੇਤੀ ਕਦੋਂ ਹੁੰਦੀ ਆ ਮੁਲਾਕਾਤ।
ਆਕੇ ਬੱਣਾਂ ਜਾਂ ਤੂੰ ਅਭੁੱਲ ਅੱਜ ਰਾਤ।

Comments

Popular Posts