ਚੰਦਰੇ ਗੁੱਸੇ ਕੋਲੋ ਡਰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਦਿੰਦੇ ਨਹੀਂ ਟਾਇਮ, ਅਸੀਂ ਪੁੱਛਦੇ ਰਹੇ।
ਰਾਹਾਂ ਦੇ ਵਿੱਚ ਨਿੱਤ ਖੜ੍ਹਦੇ ਰਹੇ।
ਅੱਖਾਂ ਨਾਲ ਸਲਾਮ ਵੀ ਕਰਦੇ ਰਹੇ।
ਅਸੀਂ ਉਡੀਕਾਂ ਥੋਡੀਆਂ ਕਰਦੇ ਰਹੇ।
ਆਉਂਦੇ-ਜਾਂਦਿਆਂ ਨੁੰ ਤੱਕਦੇ ਰਹੇ।
ਇੱਕ ਗੱਲ ਕਰਨੋਂ ਡਰਦੇ ਰਹੇ।
ਤੇਰੇ ਅੜਬ ਸੁਭਾ ਤੋਂ ਬਚਦੇ ਰਹੇ।
ਚੰਦਰੇ ਗੁੱਸੇ ਕੋਲੋ ਡਰਦੇ ਰਹੇ।
ਚੋਰੀ-ਚੋਰੀ ਪਿਆਰ ਕਰਦੇ ਰਹੇ।
ਚੇਹਰੇ ਤੇਰੇ ਉਤੇ ਅਸਿਂ ਮਰਦੇ ਰਹੇ।
ਉਸ ਸਮੇਂ ਦਾ ਇੰਤਜ਼ਰ ਕਰਦੇ ਰਹੇ।
ਤੇਰੇ ਮੂੰਹੋਂ ਸੁਣਨ ਨੂੰ ਤਰਸਦੇ ਰਹੇ।
ਸੱਤੀ ਤਾਂਹੀਂ ਪਿਆਰ ਕਰਦੇ ਰਹੇ।
ਸਤਵਿੰਦਰ ਸਾਰੀ ਰਾਤ ਜਾਗਦੇ ਰਹੇ।
ਪੂਰੀ ਰਾਤ ਉਂਨਦਰੇ ਵਿੱਚ ਮਰਦੇ ਰਹੇ।
ਪਿਆਰ ਦੀ ਜੋਤ ਜਗਣ ਨੂੰ ਉਡੀਕਦੇ ਰਹੇ।

Comments

Popular Posts