ਪਿਆਰ ਦੀ ਲੋਰ ਰੂਹ ਦੀ ਖ਼ਰਾਕ ਬੱਣਗੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਪਿਆਰ ਵਿੱਚ ਦੇਰੀ ਮੱਖਿਆ ਚੰਗੀ ਨਹੀਂ ਹੁੰਦੀ।
ਮਿਲ ਜਾਵੇ ਪਿਆਰ ਬਹੁਤੀ ਸੋਚ ਨਹੀਂ ਲੜਾਂਦੀ।
ਪਿਆਰ ਉਤੇ ਹੀ ਮੈਂ ਤਾਂ ਜ਼ਕੀਨ ਕਰਦੀ।
ਮਾਰ ਭਾਵੇਂ ਰੱਖ ਮੈਂ ਤੈਨੂੰ ਪਿਆਰ ਕਰਦੀ।
ਰੱਬ ਝੂਠ ਨਾਂ ਬੁਲਾਏ ਮੈਂ ਤੇਰੇ ਉਤੇ ਮਰਦੀ।
ਦੁਨੀਆਂ ਦੀ ਹੋਣ ਕੋਇ ਪ੍ਰਵਾਹ ਨਹੀਂ ਲੱਗਦੀ।
ਤੇਰੀ ਫੋਟੋ ਸੱਤੀ ਹਿੱਕ ਨਾਲ ਲਾ ਕੇ ਰੱਖਦੀ।
ਪਿਆਰ ਦੀ ਲੋਰ ਰੂਹ ਦੀ ਖ਼ਰਾਕ ਬੱਣਗੀ।
ਤੇਰੀਆਂ ਅੱਖ ਵਿੱਚੋਂ ਮੈਂ ਪਿਆਰ ਦਾ ਘੁੱਟ ਭਰਦੀ।
ਮੁੱਖ ਤੇਰੇ ਉਤੋਂ ਕਰੋੜਾਂ ਚੰਨ ਵਾਰਦੀ।
ਸੱਤੀ ਨੂੰ ਤੇਰੇ ਬਦਨ ਫੂੱਲਾਂ ਵਰਗੀ ਮਹਿਕ ਆਉਂਦੀ।
ਤੇਰੇ ਬੁੱਲਾਂ ਦੀ ਹੀ ਚੁੱਪ ਸਤਵਿੰਦਰ ਨੂੰ ਮਾਰਦੀ।
ਤੇਰੀਆਂ ਸੋਹਣੀਆਂ ਅੱਖਾਂ ਨੂੰ ਮੈਂ ਪਿਆਰ ਕਰਦੀ।
ਤੇਰੀ ਸੋਹਣੀ ਸੂਰਤ ਨਸ਼ਾ ਮੈਨੂੰ ਚਾੜ੍ਹਦੀ।
ਤਾਂਹੀਂ ਤਾਂ ਸਾਰੇ ਕੰਮ ਕਰਨੇ ਜਾਂਦੀ ਭੂੱਲਦੀ।
ਸੂਰਤ ਤੇਰੀ ਨੇ ਯਾਰਾ ਕਮਲੀ ਕਰਤੀ

Comments

Popular Posts