ਤੂੰ ਇੱਕ ਬਾਰ ਮੇਰੇ ਸਹਮਣੇ ਤਾਂ ਆ ਸੱਜਣਾਂ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੈਨੂੰ ਦੇਵਾਗੇ ਉਰਮਾਨਾਂ ਨਾਲ ਸਜਾ ਸੱਜਣਾਂ।
ਜਾਨ ਤੇਰੇ ਚਰਨਾਂ ਵਿੱਚ ਦਿਆਗੇ ਧਰ ਸਜਣਾਂ।
ਇਸ ਚੱਮੜੀ ਦੀਆ ਜੁੱਤੀ ਦੇਵਾਂਗੇ ਬੱਣਾ ਸਜਣਾਂ।
ਦਿਲ-ਜਾਨ ਮੈਂ ਦੇ ਕੇ ਤੈਨੂੰ ਲੈ ਲੂ਼ ਮੁੱਲ ਸਜਣਾਂ।
ਇੱਕ ਬਾਰ ਸਾਡੇ ਉਤੇ ਰਹਿਮਤ ਦੇ ਕਰ ਸਜਣਾਂ।
ਯਾਰਾ ਵੇ ਤੇਰੇ ਲਈ ਛਾਨਣੀ ਵੀ ਬੱਣ ਜਾਵਾਂਗੇ।
ਇੱਕ ਛੇਕ ਕੀ ਸੀਨੇ ਉਤੇ ਹਜ਼ਾਰਾਂ ਜਰ ਜਾਵਾਂਗੇ।
ਵਿਛੜਨ ਦੀ ਗੱਲ ਨਾਂ ਕਰੀ ਅਸੀਂ ਮਰ ਜਾਵਾਂਗੇ।
ਤੇਰੀ ਰੂਹ ਨਾਲ ਮਿਲ ਕੇ ਅਸੀਂ ਵੀ ਤਰ ਜਾਵਾਂਗੇ।

Comments

Popular Posts