ਯਾਰ ਦੀ ਉਡੀਕ ਵਿਚ ਮਜ਼ਾਂ ਬੜਾਂ ਆਉਂਦਾ।
ਯਾਰ ਦਾ ਹਰ ਪਲ ਹਰ ਘੜੀ ਚੇਤਾ ਆਉਂਦਾ।
ਯਾਰਾ ਜੇ ਤੂੰ ਸੱਚੀ ਮੁੱਚੀ ਦਾ ਯਾਰ ਸਾਡਾ ਹੁੰਦਾ।
ਇਕ ਵਾਰ ਮੁੜ ਕੇ ਸਾਨੂੰ ਗਲ਼ੇ ਨਾਲ ਲਾਉਂਦਾ।
ਮਾੜਾ ਚੰਗ੍ਹਾਂ ਬੋਲ ਸਤਵਿੰਦਰ ਦੀ ਝੋਲੀ ਪਾਉਂਦਾ।
ਸੱਤੀ ਦੀਆਂ ਭੁੱਲਾਂ ਦਿਲ ਦਿਮਾਗ ਤੇ ਨਾਂ ਲਾਉਂਦਾ।
ਵਿਛੜੇ ਯਾਰ ਤੋਂ ਵਗੈਰ ਤਾਂ ਹੋਰ ਜੀਅ ਨਹੀਂ ਹੁੰਦਾ।
ਯਾਰਾਂ ਦੋਸਤਾਂ ਦੇ ਨਾਲ ਹੀ ਗੁੱਸਾ ਗਿਲ਼ਾ ਹੁੰਦਾ।
ਦੂਜਾ ਬੰਦਾ ਕੋਈ ਭੋਰਾ ਗੱਲ ਨਹੀਂ ਕਹਾਉਂਦਾ।
ਜੋਂ ਹੁੰਦਾ ਦਿਲਦਾਰ ਸਭ ਭੁੱਲਾਂ ਬਖ਼ਸ਼ ਦਿੰਦਾ।
Comments
Post a Comment