ਤੁਸੀ ਕਹੀ ਜਾਂਦੇ ਹੋ ਜੀ ਅਸੀਂ ਕਮਾਲ ਕਰਤੀ।
ਅਸੀਂ ਤਾਂ ਲੋਕਾਂ ਖਿਲਾਫ਼ ਜੰਗ ਸ਼ੁਰੂ ਕਰਤੀ।
ਲੋਕਾਂ ਦੀ ਦੱਸੋਂ ਕੀ ਹੈ ਹਸਤੀ, ਜਬਰਦਸਤੀ।
ਹਰ ਗੱਲ ਵਿਚ ਲੋਕਾਂ ਨੇ ਟੰਗ ਅੱਗੇ ਕਰਤੀ।
ਜਿੰਦਗੀ ਸਾਡੀ ਮਰਜ਼ੀ ਲੋਕਾਂ ਦੀ ਹੈ ਚਲਦੀ।
ਕੰਮ ਕਰਨ ਤੋਂ ਪਹਿਲਾਂ ਲੋਕਾਂ ਤੋਂ ਡਰਦੀ।
ਟੰਗ ਆਉਣ ਵਾਲਿਆ ਨਾਲ ਐਸੀ ਕਰਤੀ।
ਸੱਤੀ ਨੇ ਗਲ਼ੀ ਦੇ ਕੁੱਤਿਆ ਦੀ ਪ੍ਰਵਾਹ ਛੱਡਤੀ।
ਸਤਵਿੰਦਰ ਲੋਕਾਂ ਦੀ ਕੁੱਝ ਨਹੀਂ ਹੈ ਲੱਗਦੀ।
ਰੱਬ ਨੂੰ ਸਭ ਤੋਂ ਪਿਆਰੀ ਲਾਡਲੀ ਲੱਗਦੀ।
Comments
Post a Comment