ਮਤਲੱਬ ਨੂੰ ਲੋਕ ਨਾਲ-ਨਾਲ ਲੱਗਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਲੋਕਾਂ ਵਿਚੋਂ ਕੋਈ ਆਪਦੇ ਨਹੀਂ ਹੁੰਦੇ ਬੱਣਦੇ। ਲੋਕ ਪੈਰ-ਪੈਰ ਉਤੇ ਠੱਗੀਆਂ ਮਾਰਦੇ।
ਮਤਲੱਬ ਨੂੰ ਲੋਕ ਨਾਲ-ਨਾਲ ਲੱਗਦੇ। ਲੋਕ ਕੱਢ ਕੇ ਗੌਉ ਪਿੱਠ ਪਿਛੇ ਲੱਤ ਮਾਰਦੇ।
ਕੋਈ ਨਹੀਂ ਕਦੇ ਯਾਰ ਬੇਲੀ ਬੱਣਦੇ। ਖਾਣ-ਪੀਣ ਨੂੰ ਨੇ ਸਬ ਜੂਡੀ ਦੇ ਯਾਰ ਬੱਣਦੇ।
ਦਾਅ ਲੱਗਦੇ ਮਾਲ ਨੂੰ ਪਾੜ ਲਾਉਦੇ। ਸੋਹਣਾਂ ਰੂਪ ਦੇਖ ਡੋਰੇ ਇੱਜ਼ਤਾਂ ਉਤੇ ਪਾਉਂਦੇ।
ਸਤਵਿੰਦਰ ਲੋੜ ਵੇਲੇ ਨੇੜੇ ਆਉਂਦੇ। ਸੱਤੀ ਕੋਲੋ ਕੰਮ ਕੱਢਕੇ ਮੁੱਖ ਉਹ ਛਪਾਉਂਦੇ।
ਨਿੱਤ ਐਸੇ ਲੋਕ ਰਸਤੇ ਵਿੱਚ ਆਉਂਦੇ। ਅਸੀਂ ਜਾਂਣ ਕੇ ਐਸੇ ਲੋਕਾਂ ਅੱਗੇ ਹਾਰਦੇ।

Comments

Popular Posts