ਜਗ ਮਗ ਦਿਵਾਲੀ ਵਾਲੀ ਰਾਤ ਹੈ ਕਰਦੀ।
ਦਿਵਾਲੀ ਵਾਲੀ ਰਾਤ ਤਾਰਿਆਂ ਵਾਂਗ ਸੱਜਗੀ।
ਵੇ ਮੈਂ ਤਾਂ ਘੜੀ ਮੁੜੀ ਕੋਠੇ ਉਤੇ ਜਾਂ ਚੜ੍ਹਦੀ।
ਇਕ ਇਕ ਦਿਵਾ ਸਜਾਂ ਲਈਨ ਵਿਚ ਰੱਖਦੀ।
ਬੁੱਝਦੇ ਦਿਵਿਆਂ ਨੂੰ ਹੱਥਾਂ ਦਾ ਉਹਲਾ ਰੱਖਦੀ।
ਮੁਕਦੇ ਤੇਲ ਨੂੰ ਮੁੜ ਮੁੜ ਸਤਵਿੰਦਰ ਭਰਦੀ।
ਮੋਮਬੱਤੀਆਂ ਜਗ੍ਹਾਂ-ਜਗ੍ਹਾਂ ਕੇ ਬਨੇਰੇ ਉਤੇ ਧਰਦੀ।
ਸੱਤੀ ਰੰਗ ਬਰੰਗੇ ਲਾਟੂਆਂ ਦੀ ਲੜੀਆਂ ਨੂੰ ਟੰਗਦੀ।
ਵੇ ਮੈਂ ਤਾਂ ਸੱਜ ਵਿਆਹੀ ਸੋਹਰਿਆਂ ਤੋਂ ਹੈਗੀਂ ਸੰਗਦੀ।
ਇਹ ਮੇਰੀ ਪਹਿਲੀ ਦਿਵਾਲੀ ਸੋਹੁਰਿਆਂ ਦੇ ਘਰਦੀ।
ਉਡੀਕ ਤੇਰੀ, ਫਿਰਾਂ ਮਨ ਭਾਉਂਦੇ ਪਕਵਾਨ ਧਰਦੀ।
ਮੈਂ ਰੱਬ ਮੁਹਰੇ ਹੱਥ ਬੰਨ ਤੇਰੀ ਸੁੱਖ ਰਹਿੰਦੀ ਮੰਗਦੀ।
ਮਾੜਿਆਂ ਹਾਲਤਾਂ ਤੋਂ ਸੋਹਣਿਆਂ ਮੈਂ ਤਾਂ ਰਹਾਂ ਡਰਦੀ।
ਰੱਬਾ ਤੇਰੇ ਕੋਲੋ ਮੈਂ ਸਰਬਤ ਦਾ ਭਲਾ ਰਹਾਂ ਮੰਗਦੀ।
ਥਾਂ-ਥਾਂ ਜਦੋਂ ਬੰਬ ਧੱਮਕਿਆਂ ਦੀਆਂ ਖ਼ਬਰਾਂ ਸੁਣਦੀ।

Comments

Popular Posts