ਸਤਵਿੰਦਰ ਕੌਰ ਸੱਤੀ(ਕੈਲਗਰੀ) - ਕਨੇਡਾ

ਇਹ ਦੁਨੀਆਂ ਆਪਣੇ ਕੰਮਾਂ ਨੂੰ ਤੇਰੇ ਨੇੜੇ ਨੂੰ ਲੱਗ ਜਾਏਗੀ।

ਜਿੰਨਾਂ ਚਿਰ ਹੋਵੇ ਮਤਲੱਬ, ਸੋਹਲੇ ਤੇਰੇ ਹੀ ਗਾਈ ਜਾਏਗੀ।

ਬਹਿ ਕੇ ਗੋਢੇ ਮੁੰਡ ਤੈਨੂੰ ਪਿਆਰ ਪ੍ਰੇਮ ਆਪਣਾਂ ਜਤਾਏਗੀ।

ਕੱਢ ਕੇ ਮਤਲੱਬ ਤੇਰੇ ਤੋਂ ਹੀ ਦੁਨੀਆਂ ਪਾਸਾ ਵੱਟ ਜਾਏਗੀ।

ਐਸੀ ਦੁਨੀਆਂ ਵਿੱਚੋਂ ਕਿਹਨੂੰ ਦੋਸਤ, ਕਿਹਨੂੰ ਵੈਰੀ ਬਣਾਏਗੀ?

ਸੱਜਣ ਛੱਡਣੇ ਐਡੇ ਵੀ ਔਖੇ ਨਹੀਂ ਕੇ, ਜਾਨ ਚਲੀ ਜਾਏਗੀ।

ਸੱਤੀ ਤੋਂ ਯਾਰੀਆ ਦੇ ਝੂਠੇ ਫਰੇਬ ਤੋਂ ਜਾਨ ਬਚ ਜਾਏਗੀ।

ਸਤਵਿੰਦਰ ਜੇ ਯਾਰੀ ਸੱਚੇ ਰੱਬ ਪਿਆਰੇ ਨਾਲ ਤੂੰ ਲਾਂਏਗੀ।

ਲਾ ਕੇ ਯਾਰੀ ਡਾਡੇ ਨਾਲ, ਸੁਹਾਗਣ ਖ਼ਸਮ ਦੀ ਤੂੰ ਕਹਾਂਗੀ।

ਇਸ ਝੂਠੀ ਦੁਨੀਆਂ ਦੇ ਧੌਖੇ ਖਾਂਣ ਤੋਂ ਸੱਚੀ ਬਚ ਜਾਂਏਂਗੀ।

Comments

Popular Posts